ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਕੇਂਦਰੀ ਮੰਤਰੀ ਮੰਡਲ ਨੇ ਜੈਵਿਕ ਈਂਧਨ (Biofuels) ਬਾਰੇ ਰਾਸ਼ਟਰੀ ਨੀਤੀ 2018 ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਮੁੱਖ ਵਿਸ਼ੇਸ਼ਤਾਵਾਂ
ਸੰਭਾਵਿਤ ਲਾਭ
* ਦਰਾਮਦ ਨਿਰਭਰਤਾ ਘਟੇਗੀ — ਇੱਕ ਕਰੋੜ ਲਿਟਰ ਈ-10 ਮੌਜੂਦਾ ਦਰਾਂ ਉੱਤੇ 28 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਦੀ ਬੱਚਤ ਕਰੇਗਾ। ਸਪਲਾਈ ਸਾਲ 2017-18 ਵਿੱਚ ਕਰੀਬ 150 ਕਰੋੜ ਲਿਟਰ ਈਥਨਾਲ ਦੀ ਸਪਲਾਈ ਨਜ਼ਰ ਆਉਣ ਦੀ ਆਸ ਹੈ ਜਿਸ ਨਾਲ 4 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਵਿਦੇਸ਼ੀ ਕਰੰਸੀ ਦੀ ਬੱਚਤ ਹੋਵੇਗੀ।
* ਸਵੱਛ ਚੌਗਿਰਦਾ — ਇੱਕ ਕਰੋੜ ਲਿਟਰ ਈ-10 ਨਾਲ ਤਕਰੀਬਨ 20 ਹਜ਼ਾਰ ਟਨ ਕਾਰਬਨਡਾਈ-ਆਕਸਾਈਡ ਉਤਸਰਜਨ ਘੱਟ ਹੋਵੇਗਾ। ਸਾਲ 2017-18 ਵਿੱਚ ਈਥਨਾਲ ਸਪਲਾਈ ਲਈ ਕਾਰਬਨਡਾਈ-ਆਕਸਾਈਡ ਦਾ30 ਲੱਖ ਟਨ ਉਤਸਰਜਨ ਘੱਟ ਹੋਵੇਗਾ। ਫਸਲ ਸਾੜਨ ਵਿੱਚ ਕਮੀ ਲਿਆਉਣ ਅਤੇ ਖੇਤੀ ਸਬੰਧੀ ਕਚਰੇ ਨੂੰ ਜੈਵਿਕ ਈਂਧਨਾਂ ਵਿੱਚ ਬਦਲ ਕੇ ਗ੍ਰੀਨ ਹਾਊਸ ਗੈਸ ਉਤਸਰਜਨ ਵਿੱਚ ਹੋਰ ਕਮੀ ਆਵੇਗੀ।
* ਸਿਹਤ ਲਾਭ — ਖਾਣਾ ਪਕਾਉਣ ਲਈ ਤੇਲ, ਖਾਸ ਤੌਰ ਤੇ ਤਲਣ ਲਈ ਲੰਬੇ ਸਮੇਂ ਤੱਕ ਉਸ ਦੀ ਦੁਬਾਰਾ ਵਰਤੋਂ ਕਰਨ ਨਾਲ ਸਿਹਤ ਲਈ ਖਤਰਾ ਪੈਦਾ ਹੋ ਸਕਦਾ ਹੈ ਅਤੇ ਕਈ ਬੀਮਾਰੀਆਂ ਹੋ ਸਕਦੀਆਂਹਨ। ਵਰਤਿਆ ਜਾ ਚੁੱਕਾ ਖਾਣਾ ਪਕਾਉਣ ਦਾ ਤੇਲ ਜੈਵਿਕ ਈਂਧਨ ਲਈ ਸੰਭਾਵਿਤ ਫੀਡ ਸਟਾਕ ਹੋ ਸਕਦਾ ਹੈ ਅਤੇ ਜੈਵਿਕ ਈਂਧਨ ਬਣਾਉਣ ਲਈ ਇਸ ਦੀ ਵਰਤੋਂ ਨਾਲ ਖਾਣ ਪੀਣ ਦੀ ਸਨਅਤ ਵਿੱਚ ਖਾਣਾ ਪਕਾਉਣ ਦੇ ਤੇਲ ਦੀ ਦੁਬਾਰਾ ਵਰਤੋਂ ਤੋਂ ਬਚਿਆ ਜਾ ਸਕਦਾ ਹੈ।
* ਐੱਮਐੱਸਡਬਲਿਊ ਪ੍ਰਬੰਧਨ — ਇੱਕ ਅਨੁਮਾਨ ਅਨੁਸਾਰ ਭਾਰਤ ਵਿੱਚ ਹਰ ਸਾਲ 62 ਐੱਮਐੱਮਟੀ ਨਿਗਮ ਦਾ ਠੋਸ ਕਚਰਾ ਨਿਕਲਦਾ ਹੈ । ਅਜਿਹੀਆਂ ਟੈਕਨੋਲੋਜੀਆਂ ਮੁਹੱਈਆ ਹਨ, ਜੋ ਕਚਰੇ / ਪਲਾਸਟਿਕ, ਐੱਮਐੱਸਡਬਲਿਊ ਨੂੰ ਈਂਧਨ ਵਿੱਚ ਬਦਲ ਸਕਦੀਆਂ ਹਨ। ਅਜਿਹੇ ਇੱਕ ਟਨ ਕਚਰੇ ਵਿੱਚ ਈਂਧਨਾਂ ਲਈ ਕਰੀਬ 20% ਬੂੰਦਾਂ ਪ੍ਰਦਾਨ ਕਰਨ ਦੀ ਸੰਭਾਵਨਾ ਹੈ।
* ਦਿਹਾਤੀ ਇਲਾਕਿਆਂ ਵਿੱਚ ਮੁੱਢਲਾ ਢਾਂਚਾ ਨਿਵੇਸ਼ — ਇੱਕ ਅਨੁਮਾਨ ਅਨੁਸਾਰ ਇਕ 100 ਕੇਐੱਲਪੀਡੀ ਜੈਵਿਕ ਰਿਫਾਈਨਰੀ ਲਈ ਕਰੀਬ 800 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਦੀ ਲੋੜ ਹੁੰਦੀ ਹੈ। ਇਸ ਵੇਲੇ ਤੇਲ ਮਾਰਕੀਟਿੰਗ ਕੰਪਨੀਆਂ ਕਰੀਬ 10,000 ਕਰੋੜ ਰੁਪਏ ਦੇ ਨਿਵੇਸ਼ ਨਾਲ 12 ਦੋ-ਜੀ ਰਿਫਾਇਨਰੀਆਂ ਕਾਇਮ ਕਰਨ ਦਾ ਅਮਲ ਚੱਲ ਰਿਹਾ ਹੈ ਨਾਲ ਹੀ ਦੇਸ਼ ਵਿੱਚ ਦੋ-ਜੀ ਜੈਵਿਕ ਰਿਫਾਈਨਰੀਆਂ ਨਾਲ ਦਿਹਾਤੀ ਖੇਤਰਾਂ ਵਿੱਚ ਮੁੱਢਲੇ ਢਾਂਚੇ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕੀਤਾ ਜਾ ਸਕੇਗਾ।
* ਰੋਜ਼ਗਾਰ ਸਿਰਜਣ — ਇੱਕ 100 ਕੇਐੱਲਪੀਡੀ 2-ਜੀ ਜੈਵਿਕ ਰਿਫਾਇਨਰੀ ਪਲਾਂਟ ਆਪ੍ਰੇਸ਼ਨਾਂ, ਦਿਹਾਤੀ ਪੱਧਰ ਦੇ ਉੱਦਮਾਂ ਅਤੇ ਸਪਲਾਈ ਲੜੀ ਪ੍ਰਬੰਧਨ ਵਿੱਚ 1200 ਨੌਕਰੀਆਂ ਦੇਣ ਵਿੱਚ ਯੋਗਦਾਨ ਪਾ ਸਕਦੇ ਹਨ।
* ਕਿਸਾਨਾਂ ਨੂੰ ਵਾਧੂ ਆਮਦਨ — 2-ਜੀ ਟੈਕਨੋਲੋਜੀਆਂ ਨੂੰ ਅਪਣਾ ਕੇ ਖੇਤੀ ਸਬੰਧੀ ਬਚੇ ਖੁਚੇ ਪਦਾਰਥਾਂ / ਕਚਰੇ ਨੂੰ ਈਥਨਾਲ ਵਿੱਚ ਬਦਲਿਆ ਜਾ ਸਕਦਾ ਹੈ ਅਤੇ ਜੇ ਇਸ ਦੇ ਲਈ ਬਾਜ਼ਾਰ ਵਿਕਸਿਤ ਕੀਤਾ ਜਾਵੇ ਤਾਂ ਕਚਰੇ ਦਾ ਮੁੱਲ ਮਿਲ ਸਕਦਾ ਹੈ ਜਿਸ ਨੂੰ ਵੈਸੇ ਤਾਂ ਕਿਸਾਨ ਸਾੜ ਦਿੰਦੇ ਹਨ। ਨਾਲ ਹੀ ਵਾਧੂ ਉਤਪਾਦਨ ਸਮੇਂ ਦੌਰਾਨ ਕਈ ਉਤਪਾਦਾਂ ਲਈ ਢੁਕਵਾਂ ਮੁੱਲ ਨਾ ਮਿਲਣ ਦਾ ਖਤਰਾ ਰਹਿੰਦਾ ਹੈ। ਇਸ ਲਈ ਵਾਧੂ ਅਨਾਜਾਂ ਅਤੇ ਖੇਤੀ ਬਾਇਓਮਾਸ ਦੀ ਤਬਦੀਲੀ ਕੀਮਤ ਸਥਿਰਤਾ ਵਿੱਚ ਮਦਦ ਕਰ ਸਕਦੇ ਹਨ।
ਏਕੇਟੀ/ਵੀਬੀਏ/ਐੱਸਐੱਚ