ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠਾਂ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਡੈਨਮਾਰਕ ਦਰਮਿਆਨ ਖੁਰਾਕ ਸੁਰੱਖਿਆ ਅਤੇ ਸਹਿਯੋਗ ਸਮਝੌਤਾ ਮੈਮੋਰੈਂਡਮ ਨੂੰ ਆਪਣੀ ਐਕਸ-ਪੋਸਟ ਫੈਕਟੋ ਪ੍ਰਵਾਨਗੀ ਦੇ ਦਿੱਤੀ ਹੈ। ਭਾਰਤ ਅਤੇ ਡੈਨਮਾਰਕ ਦਰਮਿਆਨ ਇਸ ਐਮਓਯੂ ਉੱਤੇ 16 ਅਪ੍ਰੈਲ, 2018 ਨੂੰ ਹਸਤਾਖਰ ਕੀਤੇ ਗਏ ਸਨ।
ਲਾਭ
ਇਸ ਸਮਝੌਤਾ ਮੈਮੋਰੈਂਡਮ ਨਾਲ ਖੁਰਾਕ ਸੁਰੱਖਿਆ ਦੀ ਦਿਸ਼ਾ ਵਿੱਚ ਦੋਹਾਂ ਦੇਸ਼ਾਂ ਨੂੰ ਆਪਣੀ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਬਣਾਉਣ ਅਤੇ ਖੁਰਾਕ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਨੂੰ ਤੇਜ਼ੀ ਨਾਲ ਸੁਲਝਾਉਣ ਅਤੇ ਦੋਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ, ਆਪਸੀ ਸਮਝਬੂਝ ਅਤੇ ਵਿਸ਼ਵਾਸ ਕਾਇਮ ਕਰਨ ਵਿੱਚ ਮਦਦ ਮਿਲੇਗੀ।
ਇਸ ਸਮਝੌਤਾ ਮੈਮੋਰੈਂਡਮ ਨਾਲ ਸਰਵੋਤਮ ਕਿੱਤਿਆਂ ਤੱਕ ਪਹੁੰਚ ਅਤੇ ਖੁਰਾਕ ਵਪਾਰ ਵਿੱਚ ਅਹਿਮ ਵਸਤਾਂ ਦੇ ਖੁਰਾਕ ਸੁਰੱਖਿਆ ਮਿਆਰਾਂ ਦੇ ਸੁਧਾਰ ਵਿੱਚ ਮਦਦ ਮਿਲੇਗੀ।
AKT/VBA/SH