ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 25 ਮਈ ਨੂੰ ਪੱਛਮੀ ਬੰਗਾਲ ਅਤੇ ਝਾਰਖੰਡ ਜਾਣਗੇ।
ਉਹ ਸ਼ਾਂਤੀ ਨਿਕੇਤਨ ਵਿਖੇ ਵਿਸਵ ਭਾਰਤੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਉਹ ਸ਼ਾਂਤੀ ਨਿਕੇਤਨ ਵਿਖੇ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਸੱਭਿਆਚਾਰਕ ਸਬੰਧਾਂ ਦੇ ਪ੍ਰਤੀਕ ਬੰਗਲਾਦੇਸ਼ ਭਵਨ , ਉਦਘਾਟਨ ਕਰਨਗੇ। ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸੁਸ਼੍ਰੀ ਸ਼ੇਖ਼ ਹਸੀਨਾ ਇਨ੍ਹਾਂ ਦੋਹਾਂ ਸਮਾਰੋਹਾਂ ਵਿੱਚ ਮੌਜੂਦ ਰਹਿਣਗੇ।
ਝਾਰਖੰਡ ਵਿਖੇ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਝਾਰਖੰਡ ਸਰਕਾਰ ਦੇ ਕਈ ਪ੍ਰੋਜੈਕਟਾਂ ਦਾ ਸਿੰਦਰੀ ਵਿਖੇ ਹੋਣ ਵਾਲੇ ਇੱਕ ਸਮਾਰੋਹ ਵਿੱਚ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ –
* ਹਿੰਦੁਸਤਾਨ ਫਰਟੀਲਈਜ਼ਰ ਐਂਡ ਕੈਮੀਕਲਜ਼ ਲਿਮਟਿਡ ਦੇ ਸਿੰਦਰੀ ਫਰਟੀਲਾਈਜ਼ਰ ਪ੍ਰੋਜੈਕਟ ਦੀ ਬਹਾਲੀ
* ਰਾਂਚੀ ਸਿਟੀ ਵਿਖੇ ਗੇਲ ਦੇ ਗੈਸ ਵੰਡ ਪ੍ਰੋਜੈਕਟ
* ਦਿਓਘਰ ਦੇ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਏਮਸ)
* ਦਿਓਘਰ ਹਵਾਈ ਅੱਡੇ ਦਾ ਵਿਕਾਸ
* ਪਾਤਰਾਤੂ(Patratu) ਸੁਪਰ ਥਰਮਲ ਪਾਵਰ ਪ੍ਰੋਜੈਕਟ (3 ਗੁਣਾ 800 ਮੈਗਾਵਾਟ)
ਉਹ ਜਨ ਔਸ਼ਧੀ ਕੇਂਦਰਾਂ ਦੇ ਸਹਿਮਤੀ ਪੱਤਰਾਂ ਦੇ ਅਦਾਨ-ਪ੍ਰਦਾਨ ਦੇ ਪ੍ਰੋਗਰਾਮ `ਚ ਸ਼ਾਮਲ ਹੋਣਗੇ।
ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਬਾਅਦ ਵਿੱਚ ਪ੍ਰਧਾਨ ਮੰਤਰੀ ਰਾਂਚੀ ਵਿੱਚ ਝਾਰਖੰਡ ਦੇ ਖਾਹਿਸ਼ੀ (Aspirational) ਜ਼ਿਲ੍ਹਿਆਂ ਦੇ ਜ਼ਿਲ੍ਹਾ ਕੁਲੈਕਟਰਾਂ ਨਾਲ ਵੀ ਗੱਲਬਾਤ ਕਰਨਗੇ।