Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਉੱਜਵਲਾ ਲਾਭਾਰਥੀਆਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਭਰ ਦੇ ਉੱਜਵਲਾ ਲਾਭਾਰਥੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ।

ਦੇਸ਼ ਭਰ ਦੇ 600 ਕੇਂਦਰਾਂ ਉੱਤੇ ਤਿੰਨ -ਤਿੰਨ ਉੱਜਵਲਾ ਲਾਭਾਰਥੀ ਇਸ ਗੱਲਬਾਤ ਲਈ ਮੌਜੂਦ ਸਨ।

ਤਕਰੀਬਨ 10 ਲੱਖ ਲੋਕਾਂ ਨੇ ਵੱਖ-ਵੱਖ ਮੰਚਾਂ ਰਾਹੀਂ, ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਨਰੇਂਦਰ ਮੋਦੀ ਐਪ ਅਤੇ ਵੱਖ-ਵੱਖ ਟੀਵੀ ਨਿਊਜ਼ ਚੈਨਲ ਅਤੇ ਸੋਸ਼ਲ ਮੀਡੀਆ ਮੰਚ ਵੀ ਸ਼ਾਮਲ ਸਨ, ਰਾਹੀਂ ਇਸ ਵਿਚਾਰ ਚਰਚਾ ਨੂੰ ਦੇਖਿਆ।

ਲਾਭਾਰਥੀਆਂ ਨਾਲ ਟੈਕਨੋਲੋਜੀ ਰਾਹੀਂ ਗੱਲਬਾਤ ਕਰਨ ਅਤੇ ਤਜਰਬੇ ਸਾਂਝੇ ਕਰਨ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਜਵਲਾ ਸਕੀਮ ਤਰੱਕੀ ਦਾ ਪ੍ਰਤੀਕ ਬਣ ਗਈ ਹੈ। ਉਨ੍ਹਾਂ ਹੋਰ ਕਿਹਾ ਕਿ ਇਹ ਵੱਡੀ ਸਮਾਜਿਕ ਤਬਦੀਲੀ ਲਿਆ ਰਹੀ ਹੈ ਜੋ ਕਿ ਬਦਲੇ ਵਿੱਚ ਦੇਸ਼ ਦੀ ਸਮੁੱਚੀ ਤਰੱਕੀ ਉੱਤੇ ਪ੍ਰਭਾਵ ਪਾ ਰਹੀ ਹੈ।

ਉੱਜਵਲਾ ਯੋਜਨਾ ਰਾਹੀਂ ਗ੍ਰਾਮੀਣ ਖੇਤਰਾਂ ਵਿੱਚ ਹੁਣ ਤੱਕ ਤਕਰੀਬਨ 4 ਕਰੋੜ ਔਰਤਾਂ ਨੂੰ ਐੱਲਪੀਜੀ ਕਨੈਕਸ਼ਨ ਮਿਲ ਚੁੱਕੇ ਹਨ। 2014 ਤੋਂ ਲੈਕੇ ਪਿਛਲੇ 4 ਸਾਲ ਵਿੱਚ ਤਕਰੀਬਨ 10 ਕਰੋੜ ਨਵੇਂ ਗੈਸ ਕਨੈਕਸ਼ਨ ਜਾਰੀ ਹੋਏ ਹਨ ਜਦੋਂ ਕਿ ਇਸ ਤੋਂ ਪਹਿਲਾਂ 1955 ਤੋਂ 2014 ਤੱਕ ਦੇ ਛੇ ਦਹਾਕਿਆਂ ਵਿੱਚ ਕੁੱਲ 13 ਕਰੋੜ ਗੈਸ ਕਨੈਕਸ਼ਨ ਹੀ ਜਾਰੀ ਹੋਏ ਸਨ।

ਆਪਣੀ ਮੁੱਢਲੀ ਟਿੱਪਣੀ ਵਿੱਚ ਪ੍ਰਧਾਨ ਮੰਤਰੀ ਨੇ ਮੁਨਸ਼ੀ ਪ੍ਰੇਮ ਚੰਦ ਵੱਲੋਂ 1933 ਵਿੱਚ ਲਿਖੀ ਇੱਕ ਕਹਾਣੀ ਦਾ ਹਵਾਲਾ ਦਿੱਤਾ ਜਿਸ ਵਿੱਚ ਕਿ ਘਰਾਂ ਵਿੱਚ ਲੋਕਾਂ ਦਾ ਜੀਵਨ ਸੁਖਾਲ਼ਾ ਬਣਾਉਣ ਦੀ ਗੱਲ ਦਾ ਹਵਾਲਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉੱਜਵਲਾ ਨੇ ਚੰਗੇ ਸਿਹਤ ਨਤੀਜਿਆਂ, ਜ਼ਹਿਰੀਲੇ ਧੂੰਏਂ ਤੋਂ ਛੁਟਕਾਰੇ ਅਤੇ ਸਵੱਛ ਈਂਧਨ ਰਾਹੀਂ ਲੋਕਾਂ ਨੂੰ ਕਈ ਲਾਭ ਦਿਵਾਏ ਹਨ। ਉਨ੍ਹਾਂ ਕਿਹਾ ਕਿ ਖਾਣਾ ਬਣਾਉਣ ਉੱਤੇ ਹੁਣ ਘੱਟ ਸਮਾਂ ਲੱਗਣ ਨਾਲ ਔਰਤਾਂ ਦਾ ਕਾਫੀ ਸਮਾਂ ਬਚਣ ਲੱਗਾ ਹੈ ਜਿਸ ਵਿੱਚ ਕਿ ਉਹ ਵਾਧੂ ਕਮਾਈ ਵਾਲਾ ਕੋਈ ਕੰਮ ਕਰ ਸਕਦੀਆਂ ਹਨ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਇਸ ਸਕੀਮ ਵਿਚ ਕੋਈ ਵਿਚੋਲਾ ਸ਼ਾਮਲ ਨਾ ਹੋਵੇ ਅਤੇ ਲਾਭਾਰਥੀਆਂ ਦੀ ਚੋਣ ਪਾਰਦਰਸ਼ੀ ਢੰਗ ਰਾਹੀਂ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਹੁਣ ਭਾਰਤ ਦੇ ਕਿ 69% ਪਿੰਡਾਂ ਵਿੱਚ 100% ਐੱਲਪੀਜੀ ਦੀ ਪਹੁੰਚ ਹੈ ਜਦੋਂ ਕਿ 81% ਪਿੰਡਾਂ ਵਿੱਚ ਐੱਲਪੀਜੀ ਦੀ 75% ਤੋਂ ਵੱਧ ਪਹੁੰਚ ਹੈ।

ਲਾਭਾਰਥੀਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਮਝਾਇਆ ਕਿ ਕਿਵੇਂ ਐੱਲਪੀਜੀ ਕਨੈਕਸ਼ਨਾਂ ਕਾਰਨ ਖਾਣਾ ਬਣਾਉਣ ਉੱਤੇ ਘੱਟ ਸਮਾਂ ਲਗਣ ਲੱਗਾ ਹੈ ਅਤੇ ਸਾਰੇ ਪਰਿਵਾਰ ਦੇ ਜੀਵਨ ਪੱਧਰ ਵਿਚ ਸੁਧਾਰ ਆਇਆ ਹੈ।

ਏਕੇਟੀ/ਵੀਜੇ/ਵੀਕੇ