Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਸਿੰਗਾਪੁਰ ਵਿਖੇ ਬਿਜ਼ਨਸ – ਕਮ – ਕਮਿਊਨਿਟੀ ਸਮਾਰੋਹ ਵਿਚ ਭਾਸ਼ਣ (31 ਮਈ, 2018)


ਨਮਸਤੇ – ਸਿੰਗਾਪੁਰ!

ਗੁੱਡ ਈਵਨਿੰਗ!

ਨੀ ਹਾਓ

ਸਲਾਮਤ ਦਤਾਂਗ

ਵਣੱਕਮ

ਮਨਿਸਟਰ ਇਸਵਰਨ

ਬਿਜ਼ਨਸ ਲੀਡਰਜ਼

ਮੇਰੇ ਸਿੰਗਾਪੁਰ ਦੇ ਦੋਸਤੋ,

ਸਿੰਗਾਪੁਰ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਨ,

ਤੁਹਾਨੂੰ ਸਭ ਨੂੰ ਨਮਸਕਾਰ!

ਅੱਜ, ਇਥੇ ਇਸ ਸ਼ਾਨਦਾਰ ਵਾਤਾਵਰਣ ਵਿੱਚ, ਅਸੀਂ ਭਾਰਤ ਅਤੇ ਸਿੰਗਾਪੁਰ ਦੇ ਸਬੰਧਾਂ ਦੀ ਤਾਕਤ ਨੂੰ ਵੇਖ ਰਹੇ ਹਾਂ। ਇਹ ਸਾਡਾ ਵਿਰਸਾ ਹੈ, ਸਾਡੇ ਲੋਕ ਹਨ ਅਤੇ ਸਾਡੇ ਸਮੇਂ ਦੀ ਇੱਕ ਵੱਡੀ ਭਾਈਵਾਲੀ ਹੈ। ਇਹ ਸ਼ਾਨ ਅਤੇ ਸ਼ੋਭਾ ਹੈ ਅਤੇ ਦੋ ਸ਼ੇਰਾਂ ਦੀ ਦਹਾੜ ਹੈ। ਸਿੰਗਾਪੁਰ ਆਉਣਾ ਹਮੇਸ਼ਾਂ ਹੀ ਖੁਸ਼ੀ ਭਰੀ ਗੱਲ ਰਹੀ ਹੈ। ਇਹ ਅਜਿਹਾ ਸ਼ਹਿਰ ਹੈ ਜੋ  ਕਦੇ ਵੀ ਉਮੀਦਾਂ ਨੂੰ ਅਸਫ਼ਲ ਨਹੀਂ ਹੋਣ ਦਿੰਦਾ। ਸਿੰਗਾਪੁਰ ਭਾਵੇਂ ਇੱਕ ਛੋਟਾ ਜਿਹਾ ਟਾਪੂ ਹੈ ਪਰ ਇਸ ਦੇ ਦਿਸਹੱਦੇ ਹਮੇਸ਼ਾਂ  ਵਿਸ਼ਵਵਿਆਪੀ ਰਹੇ ਹਨ। ਇਸ ਛੋਟੇ ਜਿਹੇ ਦੇਸ਼ ਨੇ ਸਾਨੂੰ  ਵਿਖਾਇਆ ਹੈ ਕਿ ਪ੍ਰਾਪਤੀਆਂ ਜਾਂ ਦੁਨੀਆ ਵਿੱਚ ਕਿਸੇ ਦੇਸ਼ ਦੀ ਅਵਾਜ਼ ਦੀ ਤਾਕਤ ਦੇ ਪੱਧਰ ਵਿੱਚ ਆਕਾਰ ਕਦੀ ਵੀ ਰੁਕਾਵਟ ਨਹੀਂ ਬਣ ਸਕਦਾ।

ਪਰ ਸਿੰਗਾਪੁਰ ਦੀ ਸਫਲਤਾ ਉਸ ਦੇ ਬਹੁ ਸੱਭਿਆਚਾਰਕ ਸਮਾਜ ਦੀ ਇੱਕਸੁਰਤਾ ਵਿੱਚ, ਉਸ ਦੀ ਵਿਭਿੰਨਤਾ ਦੇ ਜਸ਼ਨ ਮਨਾਉਣ ਵਿਚ ਝਲਕਦੀ ਹੈ, ਜਿਸ ਵਿੱਚ ਸਿੰਗਾਪੁਰ ਦੀ ਵਿਸ਼ੇਸ਼ ਅਤੇ ਅਨੋਖੀ ਪਛਾਣ ਮੌਜੂਦ ਰਹਿੰਦੀ ਹੈ ਅਤੇ ਇਸ ਹੈਰਾਨਕੁੰਨ ਨਜ਼ਾਰੇ ਵਿੱਚ ਇੱਕ ਪੁਰਾਤਨ ਤੰਦ, ਸੁੰਦਰ ਅਤੇ ਰੰਗੀਨ ਮੌਜੂਦ ਹੈ,  ਜੋ ਕਿ ਭਾਰਤ ਅਤੇ ਸਿੰਗਾਪੁਰ ਨੂੰ ਜੋੜ ਕੇ ਰੱਖਦੀ ਹੈ।

ਦੋਸਤੋ,

ਭਾਰਤ ਦਾ ਸਦੀਆਂ ਪੁਰਾਣਾ ਦੱਖਣ- ਪੂਰਬੀ ਏਸ਼ੀਆ ਦਾ ਰਾਹ ਵੀ ਸਿੰਗਾਪੁਰ ਵਿੱਚੋਂ ਲੰਘਦਾ ਹੈ। ਮਨੁੱਖੀ ਸੰਪਰਕ ਬਹੁਤ ਡੂੰਘਾ ਅਤੇ ਲੰਬਾ ਚੱਲਣ ਵਾਲਾ ਹੈ। ਇਹ ਸਿੰਗਾਪੁਰ ਵਿੱਚ ਰਹਿਣ ਵਾਲੇ ਭਾਰਤੀਆਂ ਵਿੱਚ ਵੱਸਦਾ ਹੈ ਅਤੇ ਇਹ ਸ਼ਾਮ ਤੁਹਾਡੀ ਮੌਜੂਦਗੀ, ਤੁਹਾਡੀ ਊਰਜਾ, ਤੁਹਾਡੀ ਯੋਗਤਾ ਅਤੇ ਤੁਹਾਡੀਆਂ ਪ੍ਰਾਪਤੀਆਂ ਨਾਲ ਰੁਸ਼ਨਾਈ ਹੋਈ ਹੈ।

ਭਾਵੇਂ ਤੁਸੀਂ ਇਥੇ ਇਤਿਹਾਸ ਦੇ ਇੱਕ ਮੌਕੇ ਰਾਹੀਂ ਹੋ ਜਾਂ ਵਿਸ਼ਵੀਕਰਨ ਦੇ ਮੌਕਿਆਂ ਰਾਹੀਂ ਹੋ, ਭਾਵੇਂ ਤੁਹਾਡੇ ਵੱਡੇ ਵਡੇਰੇ ਕਈ ਪੀੜ੍ਹੀਆਂ ਪਹਿਲਾਂ ਇਥੇ ਆਏ ਹੋਣ ਜਾਂ ਤੁਸੀਂ ਇਸ ਸਦੀ ਵਿੱਚ ਹੀ ਇਥੇ ਆਏ ਹੋ, ਤੁਹਾਡੇ ਵਿੱਚੋਂ ਹਰ ਕੋਈ ਸਿੰਗਾਪੁਰ ਦੀ ਅਨੋਖੀ ਤੰਦ, ਇਸ ਦੀ ਤਰੱਕੀ ਦਾ ਹਿੱਸਾ ਬਣ ਚੁੱਕਾ ਹੈ।

ਇਸ ਦੇ ਬਦਲੇ ਵਿੱਚ ਸਿੰਗਾਪੁਰ ਨੇ ਤੁਹਾਨੂੰ ਗਲ ਨਾਲ ਲਗਾਇਆ ਹੈ, ਤੁਹਾਡੀ ਯੋਗਤਾ ਅਤੇ ਤੁਹਾਡੀ ਸਖ਼ਤ ਮਿਹਨਤ ਨੂੰ ਅਪਣਾਇਆ ਹੈ। ਇਥੇ ਸਿੰਗਾਪੁਰ ਵਿੱਚ ਤੁਸੀਂ ਭਾਰਤ ਦੀ ਵਿਭਿੰਨਤਾ ਦੀ ਨੁਮਾਇੰਦਗੀ ਕਰਦੇ ਹੋ। ਜੇ ਤੁਸੀਂ ਭਾਰਤ ਦੇ ਸਾਰੇ ਤਿਉਹਾਰਾਂ ਨੂੰ ਇੱਕ ਸ਼ਹਿਰ ਵਿੱਚ ਹੀ ਵੇਖਣਾ ਚਾਹੁੰਦੇ ਹੋ, ਜਾਂ ਉਨ੍ਹਾਂ ਨੂੰ ਹਫਤਿਆਂ ਤੱਕ ਮਨਾਉਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਸਿੰਗਾਪੁਰ ਸ਼ਹਿਰ ਹੀ ਢੁੱਕਵਾਂ ਹੈ।

ਇਹ ਗੱਲ ਹੁਣ ਭਾਰਤੀ ਖਾਣੇ ਉੱਤੇ ਵੀ ਪੂਰੀ ਢੁਕਦੀ ਹੈ। ਮੈਨੂੰ ਅਜੇ ਵੀ ਯਾਦ ਹੈ ਕਿ ਪ੍ਰਧਾਨ ਮੰਤਰੀ ਲੀ ਨੇ ਰਾਤ  ਦੀ ਦਾਅਵਤ ਲਿਟਲ ਇੰਡੀਆ ਵਿੱਚ ਦਿੱਤੀ ਸੀ।

ਤਾਮਿਲ ਇਥੋਂ ਦੀ ਇੱਕ ਸਰਕਾਰੀ ਭਾਸ਼ਾ ਹੈ। ਪਰ ਇਹ ਸਿੰਗਾਪੁਰ ਦੀ ਭਾਵਨਾ ਦੀ ਗਵਾਹ ਹੈ ਕਿ ਸਕੂਲੀ ਬੱਚੇ 5 ਹੋਰ ਭਾਰਤੀ ਭਾਸ਼ਾਵਾਂ ਵੀ ਸਿੱਖ ਸਕਦੇ ਹਨ। ਇਹ ਸ਼ਹਿਰ ਭਾਰਤੀ ਸੱਭਿਆਚਾਰ ਦੇ ਸ਼ਾਨਦਾਰ ਰੂਪਾਂ ਨਾਲ ਭਰਪੂਰ ਹੈ। ਅਜਿਹਾ ਭਾਰਤੀ ਭਾਈਚਾਰੇ ਦੀ ਯੋਗਤਾ ਕਾਰਣ ਅਤੇ ਸਿੰਗਾਪੁਰ ਸਰਕਾਰ ਦੀ ਮਦਦ ਕਾਰਨ ਹੀ ਹੈ।

ਇੱਥੇ ਸਿੰਗਾਪੁਰ ਵਿਚ ਤੁਸੀਂ ਰਵਾਇਤੀ ਭਾਰਤੀ ਗੇਮਾਂ ਦਾ ਇਕ ਪੂਰਾ ਮੁਕਾਬਲਾ ਸ਼ੁਰੂ ਕੀਤਾ ਹੋਇਆ ਹੈ। ਇਹ ਤੁਹਾਨੂੰ ਤੁਹਾਡੀ ਜਵਾਨੀ ਦੇ ਦਿਨਾਂ ਦੀ ਯਾਦ ਦਿਵਾਉਂਦਾ ਹੈ  ਅਤੇ ਬੱਚਿਆਂ ਨੂੰ ਖੋ-ਖੋ, ਕਬੱਡੀ ਨਾਲ ਜੋੜਦਾ ਹੈ।

ਅਤੇ 2017 ਵਿਚ, ਕੌਮਾਂਤਰੀ  ਯੋਗ ਦਿਵਸ ਸ਼ਹਿਰ ਦੇ 70 ਕੇਂਦਰਾਂ ਵਿਚ ਮਨਾਇਆ ਗਿਆ। ਇਸ ਤਰ੍ਹਾਂਇਥੋਂ ਦੇ  ਹਰ 10 ਵਰਗ ਕਿਲੋਮੀਟਰ ਦੇ  ਹਿੱਸੇ ਵਿਚ ਇਹ ਦਿਨ ਮਨਾਇਆ ਗਿਆ।

ਦੁਨੀਆ ਦੇ ਕਿਸੇ ਵੀ ਹੋਰ ਸ਼ਹਿਰ ਵਿਚ ਯੋਗ ਪ੍ਰਤੀ ਇੰਨਾ ਆਕਰਸ਼ਣ ਨਜ਼ਰ ਨਹੀਂ ਆ ਸਕਦਾ। ਸ੍ਰੀ ਰਾਮਾ ਕ੍ਰਿਸ਼ਨਾ ਮਿਸ਼ਨ  ਅਤੇ ਸ੍ਰੀ ਨਾਰਾਇਣ ਮਿਸ਼ਨ ਵਰਗੀਆਂ ਸੰਸਥਾਵਾਂ ਇਥੇ ਸਦੀਆਂ ਤੋਂ ਕੰਮ ਕਰ ਰਹੀਆਂ ਹਨ। ਸਮਾਜ ਪ੍ਰਤੀ  ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਉਹ ਲੋਕਾਂ ਵਿਚ ਕੋਈ ਵਿਤਕਰਾ ਨਹੀਂ ਕਰਦੀਆਂ ਅਤੇ ਉਸ ਭਾਵਨਾ ਦਾ ਪ੍ਰਤੀਕ ਬਣੀਆਂ ਹੋਈਆਂ ਹਨ ਜਿਸ ਨੇ ਭਾਰਤ ਅਤੇ ਸਿੰਗਾਪੁਰ ਨੂੰ ਆਪਸ ਵਿਚ ਬੰਨ੍ਹਿਆ ਹੋਇਆ ਹੈ।

ਸਿੰਗਾਪੁਰ ਅਤੇ ਇਸ ਖੇਤਰ ਦੀ ਯਾਤਰਾ ਕਰਦੇ ਹੋਏ ਮਹਾਨ ਭਾਰਤੀ ਵਿਚਾਰਕ ਸਵਾਮੀ ਵਿਵੇਕਾਨੰਦ ਅਤੇ ਕਵੀ ਰਬਿੰਦਰ ਨਾਥ ਟੈਗੋਰ ਨੇ ਇਕ ਅਜਿਹੀ ਸਾਂਝੀ ਤੰਦ ਲੱਭੀ ਸੀ ਜੋ ਭਾਰਤ ਨੂੰ ਪੂਰਬ ਨਾਲ ਜੋੜਦੀ ਹੈ। ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜੋ ਭਾਰਤ ਦਾ ਆਜ਼ਾਦੀ ਦਾ ਸੱਦਾ -ਦਿੱਲੀ ਚਲੋ—
ਸਿੰਗਾਪੁਰ ਦੀ ਜ਼ਮੀਨ ਤੋਂ ਹੀ ਦਿੱਤਾ ਗਿਆ ਸੀ। ਇਹ ਸੱਦਾ ਇਕ ਅਜਿਹੀ  ਜਵਾਲਾ ਸੀ ਜੋ ਹਰ ਭਾਰਤੀ ਦੇ ਦਿਲ ਵਿਚ ਬਲਦੀ ਰਹੀ।

ਅਤੇ 1948 ਵਿਚ, ਮਹਾਤਮਾ ਗਾਂਧੀ ਦੀਆਂ ਅਸਥੀਆਂ ਦਾ ਕੁਝ ਹਿੱਸਾ  ਇੱਥੋਂ ਦੀ ਖਾੜੀ ਦੇ ਨੇੜੇ ਹੀ ਕਲਿੱਫੋਰਡ ਪਾਇਰ ਵਿਖੇ ਜਲ ਪ੍ਰਵਾਹ ਕੀਤਾ ਗਿਆ। ਸਮਾਜ ਦੇ ਹਰ ਵਰਗ ਦੇ ਹਜ਼ਾਰਾਂ ਲੋਕਾਂ ਨੇ ਇਸ ਨਜ਼ਾਰੇ ਨੂੰ ਵੇਖਿਆ। ਇੱਕ ਜਹਾਜ਼ ਰਾਹੀਂ ਉਸ ਵੇਲੇ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਕੀਤੀ ਗਈ ਜਦੋਂ ਇਹ ਅਸਥੀਆਂ ਉਥੇ ਵਹਾਈਆਂ ਗਈਆਂ। ਲੋਕਾਂ ਨੇ ਉਸ ਵੇਲੇ ਸਮੁੰਦਰ ਦੇ ਪਾਣੀ ਦੀਆਂ ਚੂਲੀਆਂ ਵੀ ਭਰੀਆਂ।

ਪਰਸੋਂ ਮੈਨੂੰ ਇਤਿਹਾਸ ਦੇ ਉਸ ਪਵਿੱਤਰ ਸਮਾਰੋਹ ਦੀ ਯਾਦ ਵਿੱਚ ਕਲਿਫੋਰਡ ਪਾਇਰ ਵਿਖੇ ਇਕ ਪਲੇਕ ਤੋਂ ਪਰਦਾ ਹਟਾਉਣ ਦਾ ਮੌਕਾ ਮਿਲ ਰਿਹਾ ਹੈ। ਇਹ ਉਹ ਸਮਾਂ ਹੈ ਜੋ ਕਿ ਅੱਜ ਵੀ ਮਹਾਤਮਾ ਗਾਂਧੀ ਦੀਆਂ ਵਿਸ਼ਵਵਿਆਪੀ ਅਤੇ ਹਮੇਸ਼ਾਂ  ਕਾਇਮ ਰਹਿਣ ਵਾਲੀਆਂ ਕਦਰਾਂ ਕੀਮਤਾਂ ਦਾ ਪ੍ਰਤੀਕ ਹੈ।

ਦੋਸਤੋ,

ਇਸ ਬੇਮਿਸਾਲ ਵਿਰਸੇ ਦੀਆਂ ਨੀਹਾਂ ਉੱਤੇ ਸਾਡੀ ਮਨੁੱਖੀ ਸੰਪਰਕਾਂ ਦੀ ਜਾਇਦਾਦ ਹੈ ਅਤੇ ਸਾਡੀਆਂ ਸਾਂਝੀਆਂ ਕਦਰਾਂ ਕੀਮਤਾਂ ਦੀ ਤਾਕਤ ਉੱਤੇ ਹੀ ਭਾਰਤ ਅਤੇ ਸਿੰਗਾਪੁਰ ਸਾਡੇ ਸਮੇਂ ਦੀ ਭਾਈਵਾਲੀ ਨੂੰ ਖੜਾ ਕਰ ਰਹੇ ਹਨ। ਇਹ ਅਜਿਹਾ ਸਬੰਧ ਹੈ ਜੋ ਸੱਚਮੁੱਚ ਰਣਨੀਤਿਕ ਭਾਈਵਾਲੀ ਦੀ ਪਰਖ ਉੱਤੇ ਖਰਾ ਉਤਰਦਾ ਹੈ।

ਜਦੋਂ ਭਾਰਤ ਦੁਨੀਆ ਲਈ ਖੁੱਲ੍ਹਿਆ ਅਤੇ ਪੂਰਬ ਵੱਲ ਮੁੜਿਆ ਤਾਂ ਸਿੰਗਾਪੁਰ ਉਸ ਦਾ ਭਾਈਵਾਲ ਬਣਿਆ ਅਤੇ ਉਸ ਨੇ ਭਾਰਤ ਅਤੇ ਆਸੀਆਨ   ਦਰਮਿਆਨ ਇੱਕ ਪੁਲ ਦੀ ਭੂਮਿਕਾ ਨਿਭਾਈ। ਭਾਰਤ ਅਤੇ ਸਿੰਗਾਪੁਰ ਦਰਮਿਆਨ ਸਿਆਸੀ ਸਬੰਧ ਬਹੁਤ ਜ਼ਿਆਦਾ ਡੂੰਘੇ ਅਤੇ ਨਜ਼ਦੀਕੀ ਹਨ। ਇਨ੍ਹਾਂ ਵਿੱਚ ਕਿਸੇ ਕਿਸਮ ਦੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ।

ਇਹ ਸਾਂਝੇ ਨਜ਼ਰੀਏ ਵਾਲੀ ਇੱਕ ਕੁਦਰਤੀ ਭਾਈਵਾਲੀ ਹੈ। ਸਾਡੇ ਰੱਖਿਆ ਸਬੰਧ ਦੋਹਾਂ ਦੇਸ਼ਾਂ ਲਈ ਬਹੁਤ ਮਜ਼ਬੂਤ ਹਨ। ਮੇਰੀਆਂ ਹਥਿਆਰਬੰਦ ਫੌਜਾਂ ਸਿੰਗਾਪੁਰ ਦੀਆਂ ਹਥਿਆਰਬੰਦ ਫੌਜਾਂ ਬਾਰੇ ਬਹੁਤ ਹੀ ਪ੍ਰਸ਼ੰਸਾ ਅਤੇ ਸਨਮਾਨ ਰੱਖਦੀਆਂ ਹਨ। ਭਾਰਤ ਸਭ ਤੋਂ ਲੰਬੇ ਜਲ ਸੈਨਿਕ ਅਭਿਆਸ ਸਿੰਗਾਪੁਰ ਨਾਲ ਹੀ ਕਰ ਰਿਹਾ ਹੈ।

ਉਹ ਹੁਣ ਆਪਣੀ ਸਿਲਵਰ ਜੁਬਲੀ ਮਨਾ ਰਹੇ ਹਨ। ਸਾਨੂੰ ਮਾਣ ਹੈ ਕਿ ਅਸੀਂ ਸਿੰਗਾਪੁਰ ਦੀ ਜ਼ਮੀਨੀ ਫ਼ੌਜ ਅਤੇ ਹਵਾਈ ਫ਼ੌਜ ਨੂੰ ਭਾਰਤ ਵਿੱਚ ਟ੍ਰੇਨਿੰਗ ਦੇ ਰਹੇ ਹਾਂ। ਸਾਡੇ ਸਮੁੰਦਰੀ ਜਹਾਜ਼ ਇੱਕ ਦੂਜੇ ਦੇ ਦੇਸ਼ਾਂ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ।

ਤੁਹਾਡੇ ਵਿੱਚੋਂ ਬਹੁਤ ਸਾਰੇ ਉਨ੍ਹਾਂ ਜਲ ਸੈਨਿਕ ਜਹਾਜ਼ਾਂ ਵਿੱਚ ਹੁੰਦੇ ਹਨ। ਮੈਂ ਆਪ ਵੀ ਚਾਹੁੰਦਾ ਹਾਂ ਕਿ ਮੈਂ ਸਿੰਗਾਪੁਰ ਦੀ ਜਲ ਸੈਨਾ ਦੇ ਇੱਕ ਜਹਾਜ਼ ਅਤੇ ਭਾਰਤੀ ਜਲ ਸੈਨਾ ਦੇ ਇੱਕ ਜਹਾਜ਼ ਵਿੱਚ ਪਰਸੋਂ ਚਾਂਗੀ ਨੇਵਲ ਬੇਸ ਉੱਤੇ ਜਾਵਾਂ।

ਕੌਮਾਂਤਰੀ ਫੋਰਮਾਂ ਉੱਤੇ ਅਸੀਂ ਨਿਯਮ ਅਧਾਰਿਤ ਸ਼ਾਸਨ, ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਵਾਲੀ  ਬਰਾਬਰੀ ਅਤੇ ਕਾਮਰਸ ਤੇ ਹੋਰ ਰੁਝੇਵਿਆਂ ਲਈ ਅਜ਼ਾਦ ਅਤੇ ਖੁੱਲ੍ਹੇ ਤੌਰ ਉੱਤੇ ਇੱਕ ਆਵਾਜ਼ ਵਿੱਚ ਗੱਲ ਕਰਦੇ ਹਾਂ। ਆਰਥਿਕਤਾ ਸਾਡੇ ਸਬੰਧਾਂ ਦੀ ਦਿਲ ਦੀ ਧੜਕਨ ਹੈ।

ਇਹ ਭਾਈਵਾਲੀ ਭਾਰਤ ਦੀ ਵਿਸ਼ਵ ਪੱਧਰੀ ਸਰਗਰਮੀ ਦੀ ਸਭ ਤੋਂ ਮੋਹਰੀ ਹੈ। ਸਿੰਗਾਪੁਰ ਭਾਰਤ ਲਈ ਇੱਕ ਪ੍ਰਮੁੱਖ ਨਿਵੇਸ਼ ਦਾ ਸੋਮਾ ਅਤੇ ਟਿਕਾਣਾ ਹੈ। ਸਿੰਗਾਪੁਰ ਅਜਿਹਾ ਪਹਿਲਾ ਦੇਸ਼ ਹੈ ਜਿਸ ਨਾਲ ਅਸੀਂ ਵਿਸਤ੍ਰਿਤ ਆਰਥਿਕ ਸਹਿਯੋਗ ਸਮਝੌਤੇ ਉੱਤੇ ਦਸਤਖ਼ਤ ਕੀਤੇ ਹੋਏ ਹਨ।

ਤਕਰੀਬਨ 250 ਉਡਾਨਾਂ, ਹਰ ਦਿਸ਼ਾ ਵਿੱਚ ਹਰ ਹਫ਼ਤੇ ਸਿੰਗਾਪੁਰ ਨੂੰ 16 ਭਾਰਤੀ ਸ਼ਹਿਰਾਂ ਨਾਲ ਜੋੜਦੀਆਂ ਹਨ ਅਤੇ ਇਸ ਵਿੱਚ ਅਜੇ ਹੋਰ ਵਾਧਾ ਹੋਣਾ ਹੈ। ਭਾਰਤ, ਸਿੰਗਾਪੁਰ ਲਈ ਤੀਸਰਾ ਵੱਡਾ ਸੈਲਾਨੀਆਂ ਦਾ ਸੋਮਾ ਹੈ ਅਤੇ ਇਸ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸਾਡੀਆਂ ਆਈਟੀ ਕੰਪਨੀਆਂ ਸਿੰਗਾਪੁਰ ਨੂੰ ਸਮਾਰਟ ਅਤੇ ਮੁਕਾਬਲੇਬਾਜ਼ ਬਣੇ ਰਹਿਣ ਵਿੱਚ ਸਹਾਇਤਾ ਕਰ ਰਹੀਆਂ ਹਨ।

ਭਾਰਤ ਦੀਆਂ ਵਿਕਾਸ ਪਹਿਲਾਂ ਦੇ ਕਈ ਖੇਤਰਾਂ ਵਿੱਚ ਸਿੰਗਾਪੁਰ ਇੱਕ ਪ੍ਰਮੁੱਖ ਭਾਈਵਾਲ ਹੈ ਜਿਨ੍ਹਾਂ ਵਿੱਚ ਸਮਾਰਟ ਸਿਟੀਜ਼, ਅਰਬਨ ਸਾਲਿਊਸ਼ਨਜ਼, ਵਿੱਤੀ ਸੈਕਟਰ, ਮੁਹਾਰਤ ਵਿਕਾਸ, ਬੰਦਰਗਾਹਾਂ, ਹਵਾਬਾਜ਼ੀ ਅਤੇ ਸਨਅਤੀ  ਪਾਰਕਸ ਸ਼ਾਮਲ ਹਨ।

ਇਸ ਤਰ੍ਹਾਂ ਭਾਰਤ ਅਤੇ ਸਿੰਗਾਪੁਰ ਇੱਕ ਦੂਜੇ ਦੀ ਖੁਸ਼ਹਾਲੀ ਵਿੱਚ ਹਿੱਸਾ ਪਾ ਰਹੇ ਹਨ ਅਤੇ ਹੁਣ ਅਸੀਂ ਡਿਜੀਟਲ ਦੁਨੀਆ ਵਿੱਚ ਵੀ ਨਵੀਆਂ ਭਾਈਵਾਲੀਆਂ ਪਾ  ਰਹੇ ਹਾਂ। ਪ੍ਰਧਾਨ ਮੰਤਰੀ ਲੀ ਅਤੇ ਮੈਂ ਤਕਨਾਲੋਜੀ, ਨਵੀਆਂ ਖੋਜਾਂ ਅਤੇ ਉੱਦਮਤਾ ਬਾਰੇ ਲੱਗੀ ਇੱਕ ਪ੍ਰਦਰਸ਼ਨੀ ਦਾ ਦੌਰਾ ਕਰਕੇ ਆਏ ਹਾਂ। ਇਸ ਵਿੱਚ ਭਾਰਤ ਵਿੱਚ ਸਿੰਗਾਪੁਰ ਦੇ ਹੋਣਹਾਰ ਨੌਜਵਾਨ ਹਿੱਸਾ ਲੈ ਰਹੇ ਹਨ।

ਉਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤ ਦੇ ਹੋਣਹਾਰ ਨੌਜਵਾਨ ਹਨ ਜਿਨ੍ਹਾਂ ਨੇ ਸਿੰਗਾਪੁਰ ਨੂੰ ਆਪਣਾ ਘਰ ਬਣਾ ਲਿਆ ਹੈ। ਉਹ ਭਾਰਤ, ਸਿੰਗਾਪੁਰ ਅਤੇ ਆਸੀਆਨ ਦਰਮਿਆਨ ਖੋਜ ਅਤੇ ਉੱਦਮਤਾ ਦੇ ਇੱਕ ਪੁਲ ਵਜੋਂ ਕੰਮ ਕਰਨਗੇ। ਕੁਝ ਸਮਾਂ ਪਹਿਲਾਂ ਹੀ ਅਸੀਂ ਰੁਪੇ, ਭੀਮ ਅਤੇ ਯੂਪੀਆਈ ਨੂੰ ਕੌਮਾਂਤਰੀ ਤੌਰ ਤੇ ਜਾਰੀ ਹੁੰਦੇ ਵੇਖਿਆ ਹੈ।

ਇਹ ਬਹੁਤ ਕੁਦਰਤੀ ਹੈ ਕਿ ਇਹ ਚੀਜ਼ਾਂ ਸਿੰਗਾਪੁਰ ਵਿੱਚ ਜਾਰੀ ਹੋਈਆਂ ਹਨ। ਮਿਲ ਕੇ ਅਸੀਂ ਪ੍ਰਬੰਧਨ ਅਤੇ ਸ਼ਮੂਲੀਅਤ ਲਈ ਮੋਬਾਈਲ ਦੀ ਸ਼ਕਤੀ ਅਤੇ ਡਿਜੀਟਲ ਤਕਨਾਲੋਜੀ ਦੀ ਵਰਤੋਂ ਲਈ ਕੰਮ ਕਰਾਂਗੇ। ਇਕੱਠੇ ਹੋ ਕੇ ਅਸੀਂ ਨਵੀਂ ਉਮਰ ਦੀ ਵਿਸ਼ਾਲ ਆਰਥਿਕ ਭਾਈਵਾਲੀ ਤਿਆਰ ਕਰ ਸਕਦੇ ਹਾਂ।

ਜਿਸ ਤਰ੍ਹਾਂ ਕਿ ਸਿੰਗਾਪੁਰ ਆਪਣੇ ਆਪ ਲਈ ਇੱਕ ਨਵਾਂ ਭਵਿੱਖ ਤਿਆਰ ਕਰ ਰਿਹਾ ਹੈ, ਭਾਰਤ ਮੌਕਿਆਂ ਲਈ ਨਵੇਂ ਵਿਸ਼ਵ ਫਰੰਟੀਅਰ ਵਜੋਂ ਉੱਭਰ ਰਿਹਾ ਹੈ। ਡੂੰਘੇ ਢਾਂਚੇ ਸਬੰਧੀ ਸੁਧਾਰਾਂ, ਜਿਵੇਂ ਕਿ ਮਾਲ ਅਤੇ ਸੇਵਾਵਾਂ ਟੈਕਸ ਲਾਗੂ ਕੀਤੇ ਜਾਣ ਵਾਲੇ ਸਾਲ ਵਿੱਚ ਅਸੀਂ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਆਰਥਿਕਤਾ ਵਜੋਂ ਸਾਹਮਣੇ ਆਏ ਹਾਂ।

ਅਤੇ ਅਸੀਂ ਉਸੇ ਰਾਹ ਉੱਤੇ ਚੱਲਣ ਵਾਲੇ ਹਾਂ। ਸਾਡੀ ਆਰਥਿਕਤਾ ਵਧੇਰੇ ਸਥਿਰ ਹੋਈ ਹੈ। ਵਿੱਤੀ ਘਾਟਾ ਹੁਣ ਘੱਟ ਹੋਇਆ ਹੈ। ਕਰੰਸੀ ਦਾ ਪਸਾਰ ਵੀ ਘਟਿਆ ਹੈ। ਚਾਲੂ ਖਾਤੇ ਦਾ ਘਾਟਾ ਤਸੱਲੀਬਖਸ਼ ਹੈ। ਸਾਡੀ ਕਰੰਸੀ ਵੀ ਸਥਿਰ ਹੈ ਅਤੇ ਵਿਦੇਸ਼ੀ ਕਰੰਸੀ ਦੇ ਭੰਡਾਰ ਰਿਕਾਰਡ ਸਿਖਰ ਤੇ ਹਨ।

ਭਾਰਤ ਵਿੱਚ ਮੌਜੂਦਾ ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ। ਇੱਕ ”ਨਿਊ ਇੰਡੀਆ” ਰੂਪ ਧਾਰ ਰਿਹਾ ਹੈ ਅਤੇ ਇਸ ਦੇ ਲਈ ਬਹੁਤ ਸਾਰੇ ਕਾਰਣ ਵੀ ਹਨ। ਪਹਿਲਾ, ਇਹ ਕਿ ਆਰਥਿਕ ਸੁਧਾਰ ਬੜੀ ਤੇਜ਼ੀ ਨਾਲ ਲਾਗੂ ਹੋ ਰਿਹਾ ਹੈ ਅਤੇ ਇਨ੍ਹਾਂ ਦਾ ਪੱਧਰ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਤਕਰੀਬਨ 10,000 ਕਦਮ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਚੁੱਕੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਡੂਇੰਗ ਬਿਜ਼ਨੈੱਸ ਰੈਂਕਿੰਗ ਵਿੱਚ ਅਸੀਂ 42 ਸਥਾਨ ਉੱਪਰ ਗਏ ਹਾਂ।

1400 ਤੋਂ ਵੱਧ ਪੁਰਾਣੇ ਪੈ ਚੁੱਕੇ ਕਾਨੂੰਨ ਰੱਦ ਕਰ ਦਿੱਤੇ ਗਏ ਹਨ। ਭਾਰਤ ਇਸ ਵੇਲੇ ਦੁਨੀਆ ਦੀਆਂ ਖੁਲ੍ਹੀਆਂ ਹੋਈਆਂ ਆਰਥਿਕਤਾਵਾਂ ਵਿੱਚ ਸ਼ਾਮਲ ਹੈ। ਵਿਦੇਸ਼ੀ ਨਿਵੇਸ਼ਕ ਤਕਰੀਬਨ ਸਾਰੇ ਖੇਤਰਾਂ, ਜਿਨ੍ਹਾਂ ਵਿੱਚ ਆਮ ਤੌਰ ਤੇ 100% ਇਕਵਿਟੀ ਹੁੰਦੀ ਹੈ, ਪੈਸਾ ਲਗਾ ਸਕਦੇ ਹਨ। ਬਿਨਾਂ ਸ਼ੱਕ ਭਾਰਤ ਵਿੱਚ 90% ਤੋਂ ਵੱਧ ਨਿਵੇਸ਼ ਇਨ੍ਹਾਂ ਰੂਟਾਂ ਰਾਹੀਂ ਹੋ ਰਿਹਾ ਹੈ।

ਦੂਜਾ, ਟੈਕਸ ਢਾਂਚਾ ਬਦਲ ਚੁੱਕਾ ਹੈ, ਘੱਟ ਟੈਕਸ ਦਰਾਂ, ਵਧੀ ਹੋਈ ਸਥਿਰਤਾ, ਟੈਕਸ ਝਗੜਿਆਂ ਦਾ ਤੇਜ਼ੀ ਨਾਲ ਨਿਪਟਾਰਾ ਅਤੇ ਇਲੈਕਟ੍ਰਾਨਿਕ ਫਾਈਲਿੰਗ ਸਿਸਟਮ ਲਾਗੂ ਹੋ ਚੁੱਕਾ ਹੈ। ਮਾਲ ਅਤੇ ਸੇਵਾਵਾਂ ਟੈਕਸ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਹੈ। ਇਸ ਨੇ ਦੇਸ਼ ਨੂੰ ਇੱਕ ਇਕਹਿਰੀ ਮਾਰਕੀਟ ਵਿੱਚ ਬਦਲ ਦਿੱਤਾ ਹੈ ਅਤੇ ਟੈਕਸ ਆਧਾਰ ਵਧਾਇਆ ਹੈ।

ਇਹ ਕੋਈ ਅਸਾਨ ਕੰਮ ਨਹੀਂ ਸੀ ਪਰ ਇਸ ਨੂੰ ਸਫ਼ਲਤਾ ਨਾਲ ਪੂਰਾ ਕਰ ਲਿਆ ਗਿਆ ਹੈ ਅਤੇ ਇਸ ਨੇ ਕਈ ਆਰਥਿਕ ਮੌਕੇ ਪੈਦਾ ਕੀਤੇ ਹਨ। ਸਾਡਾ ਨਿੱਜੀ ਇਨਕਮ ਟੈਕਸ ਆਧਾਰ ਵਧਿਆ ਹੈ ਅਤੇ ਇਹ ਤਕਰੀਬਨ 20 ਮਿਲੀਅਨ ਤੇ ਜਾ ਪਹੁੰਚਿਆ ਹੈ।

ਤੀਸਰਾ, ਸਾਡਾ ਢਾਂਚਾ ਸੈਕਟਰ, ਰਿਕਾਰਡ ਸਪੀਡ ਨਾਲ ਫੈਲ ਰਿਹਾ ਹੈ। ਪਿਛਲੇ ਸਾਲ ਅਸੀਂ ਤਕਰੀਬਨ 10,000 ਕਿਲੋਮੀਟਰ ਰਾਸ਼ਟਰੀ ਹਾਈਵੇਜ਼ ਦੀ ਉਸਾਰੀ 27 ਕਿਲੋਮੀਟਰ  ਪ੍ਰਤੀ ਦਿਨ ਦੇ ਹਿਸਾਬ ਨਾਲ ਕੀਤੀ। ਇਹ ਗਤੀ ਪਿਛਲੇ ਕੁਝ ਸਾਲਾਂ ਨਾਲੋਂ ਤਕਰੀਬਨ ਦੁੱਗਣੀ ਸੀ।

ਰੇਲ ਲਾਈਨ ਉਸਾਰੀ ਦੀ ਗਤੀ ਵੀ ਦੁੱਗਣੀ ਹੋਈ ਹੈ। ਕਈ ਸ਼ਹਿਰਾਂ ਵਿੱਚ ਮੈਟਰੋ ਰੇਲ, 7 ਹਾਈ ਸਪੀਡ ਰੇਲ ਪ੍ਰੋਜੈਕਟ, ਸਮਰਪਿਤ ਫਰੇਟ ਕਾਰੀਡੋਰ ਅਤੇ 400 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਰੇਲ ਸੈਕਟਰ ਦਾ ਕਾਇਆਪਲਟ ਕਰ ਦੇਵੇਗਾ।

ਹੋਰ  ਪ੍ਰੋਜੈਕਟਾਂ ਵਿੱਚ 10 ਗ੍ਰੀਨ ਫੀਲਡ ਏਅਰਪੋਰਟਸ, 5 ਨਵੀਆਂ ਪ੍ਰਮੁੱਖ ਬੰਦਰਗਾਹਾਂ, 111 ਦਰਿਆਵਾਂ ਨੂੰ  ਰਾਸ਼ਟਰੀ ਵਾਟਰਵੇਜ਼ ਦਾ ਦਰਜਾ ਦਿੱਤਾ ਗਿਆ ਹੈ ਅਤੇ 30 ਤੋਂ ਵੱਧ ਲਾਜਿਸਟਿਕ ਪਾਰਕ ਬਣਾਏ ਗਏ ਹਨ। ਅਸੀਂ ਪਿਛਲੇ ਤਿੰਨ ਸਾਲਾਂ ਵਿੱਚ 80,000 ਮੈਗਾਵਾਟ ਬਿਜਲੀ ਦੀ ਸ਼ਕਤੀ ਤਿਆਰ ਕੀਤੀ ਹੈ।

ਅਤੇ  ਅਖੁੱਟ ਊਰਜਾ ਦੇ ਖੇਤਰ ਵਿੱਚ ਅਸੀਂ ਦੁਨੀਆ ਦੇ ਛੇਵੇਂ ਸਭ ਤੋਂ ਵੱਡੇ ਉਤਪਾਦਕ ਬਣ ਗਏ ਹਾਂ। ਇਹ ਸਾਡਾ ਹਰੇ ਅਤੇ ਟਿਕਾਊ ਭਵਿੱਖ ਲਈ ਇੱਕ ਵਾਅਦਾ ਹੈ। ਬਹੁਤ ਸਾਦੇ ਢੰਗ ਨਾਲ ਦੁਨੀਆ ਦੀ ਸਭ ਤੋਂ ਵੱਡੀ ਬੁਨਿਆਦੀ ਢਾਂਚੇ ਦੀ ਕਹਾਣੀ ਭਾਰਤ ਵਿਸ਼ਵ ਸਾਹਮਣੇ ਰੱਖ ਰਿਹਾ ਹੈ।

ਚੌਥਾ, ਸਾਡਾ ਨਿਰਮਾਣ ਖੇਤਰ ਤੇਜ਼ੀ ਨਾਲ ਉਛਾਲੇ ਮਾਰ ਰਿਹਾ ਹੈ। ਪਿਛਲੇ ਤਿੰਨ ਸਾਲਾਂ ਵਿੱਚ ਐੱਫਡੀਆਈ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਇਹ 2013-14 ਦੇ 36 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 2016-17 ਵਿੱਚ 60 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਈ ਹੈ। ਮਾਈਕਰੋ, ਛੋਟੇ ਅਤੇ ਦਰਮਿਆਨੇ ਖੇਤਰ ਦੇ ਅਦਾਰਿਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਅਸੀਂ ਸੈਕਟਰ ਵਿਸ਼ੇਸ਼ ਆਧੁਨਿਕੀਕਰਨ ਅਤੇ ਉਤਪਾਦਕਤਾ ਪ੍ਰੋਗਰਾਮ ਸ਼ੁਰੂ ਕੀਤੇ ਹਨ, ਕਾਰਪੋਰੇਟ ਟੈਕਸ ਦਰ ਘਟਾਈ ਹੈ ਅਤੇ ਟੈਕਸ ਲਾਭਾਂ ਨੂੰ ਵਧੇਰੇ ਆਕਰਸ਼ਕ ਅਤੇ ਸੁਖਾਲਾ ਬਣਾਇਆ ਹੈ। ਭਾਰਤੀ ਸਟਾਰਟ ਅੱਪ ਸੈਕਟਰ ਤੇਜ਼ੀ ਨਾਲ ਵਧ ਫੁੱਲ ਰਿਹਾ ਹੈ ਅਤੇ ਇਹ ਦੁਨੀਆ ਵਿੱਚ ਇਸ ਵੇਲੇ ਤੀਜੇ ਸਥਾਨ ਤੇ ਹੈ।

ਬਿਨਾਂ ਸ਼ੱਕ ਮੇਰੀ ਮਨਪਸੰਦ ਸਕੀਮ ਮੁਦਰਾ ਸਕੀਮ ਹੈ ਜੋ ਕਿ ਗਰੀਬਾਂ ਅਤੇ ਦਾਇਰੇ ਤੋਂ ਬਾਹਰ ਰਹਿ ਰਹੇ ਲੋਕਾਂ ਨੂੰ ਮਾਈਕ੍ਰੋ ਕਰਜ਼ਾ ਮੁਹੱਈਆ ਕਰਵਾਉਂਦੀ ਹੈ। ਪਿਛਲੇ ਤਿੰਨ ਤੋਂ ਵੀ ਵੱਧ ਸਾਲਾਂ ਵਿੱਚ 128 ਮਿਲੀਅਨ ਕਰਜ਼ੇ, ਜਿਨ੍ਹਾਂ ਦੀ ਕੁੱਲ ਕੀਮਤ 90 ਬਿਲੀਅਨ ਅਮਰੀਕੀ ਡਾਲਰ ਸੀ, ਦਿੱਤੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ 74% ਕਰਜ਼ੇ ਔਰਤਾਂ ਨੂੰ ਦਿੱਤੇ ਗਏ ਹਨ, ਹਾਂ ਜੀ ਔਰਤਾਂ ਨੂੰ ਦਿੱਤੇ ਗਏ ਹਨ।

ਪੰਜਵਾਂ, ਅਸੀਂ ਪੂਰਾ ਧਿਆਨ ਵਿੱਤੀ ਸ਼ਮੂਲੀਅਤ ਉੱਤੇ ਲਗਾਇਆ ਹੈ। ਪਿਛਲੇ ਤਿੰਨ ਸਾਲਾਂ ਦੇ ਸਮੇਂ ਵਿੱਚ ਅਸੀਂ 316 ਮਿਲੀਅਨ ਬੈਂਕ ਖਾਤੇ ਉਨ੍ਹਾਂ ਲੋਕਾਂ ਦੇ ਖੋਲ੍ਹੇ ਹਨ ਜਿਨ੍ਹਾਂ ਦਾ ਕਦੇ ਵੀ ਕੋਈ ਬੈਂਕ ਖਾਤਾ ਸੀ ਹੀ ਨਹੀਂ। ਹੁਣ 99% ਭਾਰਤੀ ਘਰਾਂ ਦੇ ਆਪਣੇ ਬੈਂਕ ਖਾਤੇ ਹਨ।

ਇਹ ਹਰ ਸ਼ਹਿਰੀ ਦੇ ਸਨਮਾਨ ਅਤੇ ਪਛਾਣ ਦਾ ਇੱਕ ਨਵਾਂ ਸੋਮਾ ਹੈ, ਇੱਕ ਸ਼ਮੂਲੀਅਤ ਅਤੇ ਸਸ਼ਕਤੀਕਰਨ ਦੀ ਇੱਕ ਬੇਮਿਸਾਲ ਕਹਾਣੀ ਹੈ। 12 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਰਕਮ ਇਨ੍ਹਾਂ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਗਈ।

50 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੇ ਸਰਕਾਰੀ ਲਾਭ ਸਿੱਧੇ ਤੌਰ ਤੇ ਲਾਭਾਰਥੀਆਂ ਦੇ ਖ਼ਾਤੇ ਵਿੱਚ ਜਮ੍ਹਾਂ ਕਰਵਾਏ ਗਏ। ਹੁਣ ਉਨ੍ਹਾਂ ਦੀ ਪਹੁੰਚ ਪੈਨਸ਼ਨ ਅਤੇ ਬੀਮੇ ਤੱਕ ਹੈ – ਉਹ ਹਰ ਚੀਜ਼, ਜੋ ਕਿਸੇ ਵੇਲੇ ਇੱਕ ਸੁਪਨਾ ਹੀ ਸੀ। ਹੁਣ ਇਸ ਦੁਨੀਆ ਵਿੱਚ ਬੈਂਕਾਂ ਦਾ ਪ੍ਰਸਾਰ ਬੜੇ ਵੱਡੇ ਪੱਧਰ ਉੱਤੇ ਅਤੇ ਬੜੀ ਤੇਜ਼ ਸਪੀਡ ਨਾਲ ਹੋਇਆ ਹੈ।

ਛੇਵਾਂ, ਇਕ ਡਿਜੀਟਲ ਕ੍ਰਾਂਤੀ ਭਾਰਤ ਵਿਚ ਛਾ ਰਹੀ ਹੈ। ਹਰ ਇਕ ਲਈ ਬਾਇਓਮੀਟ੍ਰਿਕ ਪਛਾਣ,  ਤਕਰੀਬਨ ਹਰ ਇਕ ਦੀ ਜੇਬ ਵਿਚ ਇਕ ਮੋਬਾਈਲ ਫੋਨ , ਹਰ ਇਕ ਦੀ ਪਹੁੰਚ ਵਿਚ  ਬੈਂਕ ਖਾਤਾ, ਹਰ ਭਾਰਤੀ ਦੀ ਜ਼ਿੰਦਗੀ ਦਾ ਕਾਇਆਪਲਟ ਹੋ ਰਿਹਾ ਹੈ।

ਅਤੇ, ਭਾਰਤ ਵਿਚ ਹਰ ਵਸਤੂ ਦਾ ਕਾਇਆ ਪਲਟ ਹੋ ਰਿਹਾ ਹੈ—ਪ੍ਰਬੰਧਨ, ਜਨਤਕ ਸੇਵਾ, ਗਰੀਬਾਂ ਨੂੰ ਲਾਭ ਪਹੁੰਚਾਉਣ,  ਬੈਂਕਾਂ ਅਤੇ ਪੈਨਸ਼ਨ ਦਾ ਬਹੁਤ ਜ਼ਿਆਦਾ ਲਾਭ ਗਰੀਬਾਂ ਦੀ ਪਹੁੰਚ ਵਿਚ ਆਉਣਾ । ਉਦਾਹਰਣ ਵਜੋਂ ਡਿਜੀਟਲ ਲੈਣ ਦੇਣ ਤੇਜ਼ੀ ਨਾਲ ਵਧ ਰਿਹਾ ਹੈ।

2017 ਵਿਚ ਸਿਰਫ ਯੂ ਪੀ ਆਈ ਅਧਾਰਤ ਲੈਣ ਦੇਣ ਵਿਚ 7000 ਪ੍ਰਤੀਸ਼ਤ ਦਾ ਵਾਧਾ ਹੋਇਆ। ਜਨਵਰੀ ਵਿਚ ਸਾਰਾ ਡਿਜੀਟਲ ਲੈਣ ਦੇਣ 2 ਟ੍ਰਿਲੀਅਨ ਅਮਰੀਕੀ ਡਾਲਰ ਉੱਤੇ ਪਹੁੰਚ ਗਿਆ। ਅਸੀਂ 250 ਹਜ਼ਾਰ ਪਿੰਡਾਂ ਦੀਆਂ ਕੌਂਸਲਾਂ ਤੱਕ ਬ੍ਰਾਡਬੈਂਡ ਕੁਨੈਕਟਿਵਟੀ ਪਹੁੰਚਾ ਰਹੇ ਹਾਂ ਅਤੇ ਹਰ ਪਿੰਡ ਕੌਂਸਲ ਵਿੱਚ ਸਾਂਝਾ ਸੇਵਾ ਕੇਂਦਰ ਕਾਇਮ ਕਰਵਾ ਰਹੇ ਹਾਂ।

ਇਹ ਕਈ  ਡਿਜੀਟਲ ਸੇਵਾਵਾਂ ਮੁਹੱਈਆ ਕਰਵਾਉਣਗੇ ਅਤੇ ਹਜ਼ਾਰਾਂ ਦਿਹਾਤੀ ਨੌਕਰੀਆਂ ਪੈਦਾ ਕਰਨਗੇ। ਅਟਲ ਇਨੋਵੇਸ਼ਨ ਮਿਸ਼ਨ ਅਧੀਨ ਅਸੀਂ 100 ਇਨਕਿਊਬੇਸ਼ਨ ਸੈਂਟਰ ਅਤੇ 2400 ਟਿੰਕਰਿੰਗ ਲੈਬਜ਼ ਦੇਸ਼ ਭਰ ਵਿੱਚ ਆਪਣੇ  ਬੱਚਿਆਂ ਲਈ ਖੋਲ੍ਹ ਰਹੇ ਹਾਂ ਤਾਂ ਕਿ ਉਹ ਖੋਜਕਾਰ ਅਤੇ ਨੌਕਰੀਆਂ ਪ੍ਰਦਾਨ ਕਰਨ ਵਾਲੇ ਬਣ ਸਕਣ। ਅੱਜ ਜੋ ਇੱਕ ਪ੍ਰਦਰਸ਼ਨੀਕਾਰ ਇਥੇ ਮੌਜੂਦ ਹੈ ਉਹ ਇਨ੍ਹਾਂ ਲੈਬਾਂ ਵਿੱਚੋਂ ਹੀ ਹੈ।

ਸੱਤਵਾਂ, ਅਗਲੇ ਦੋ ਦਹਾਕਿਆਂ ਵਿੱਚ ਭਾਰਤ ਦੁਨੀਆ ਵਿੱਚ ਸ਼ਹਿਰੀਕਰਨ ਦੀ ਸਭ ਤੋਂ ਵੱਡੀ ਲਹਿਰ ਵਿੱਚ ਵਿਚਰਦਾ ਨਜ਼ਰ ਆਵੇਗਾ। ਇਹ ਇੱਕ ਚੁਣੌਤੀ ਹੈ ਪਰ ਨਾਲ ਹੀ ਇੱਕ ਵੱਡੀ ਜ਼ਿੰਮੇਵਾਰੀ ਅਤੇ ਮੌਕਾ ਵੀ ਹੈ।

ਅਸੀਂ 100 ਸ਼ਹਿਰਾਂ ਨੂੰ ਸਮਾਰਟ ਸਿਟੀਜ਼ ਵਿੱਚ ਬਦਲਣ ਲਈ ਕੰਮ ਕਰ ਰਹੇ ਹਾਂ ਅਤੇ ਨਾਲ ਹੀ 115 ਖਾਹਿਸ਼ੀ ਜ਼ਿਲ੍ਹਿਆਂ ਨੂੰ ਤਰੱਕੀ ਦੇ ਨਵੇਂ ਕੇਂਦਰਾਂ ਵਿੱਚ ਤਬਦੀਲ ਕਰਨ ਵਾਲੇ ਹਾਂ।

ਸਮੂਹਿਕ ਲਾਂਘਾ, ਵੇਸਟ ਮੈਨੇਜਮੈਂਟ, ਪ੍ਰਦੂਸ਼ਣ ਕੰਟਰੋਲ ਅਤੇ ਕਿਫ਼ਾਇਤੀ ਮਕਾਨ ਇਸ ਵੇਲੇ ਸਾਡੇ ਲਈ ਸਰਵਉੱਚ ਪਹਿਲ ਵਾਲੇ ਪ੍ਰੋਗਰਾਮ ਹਨ।

ਅੱਠਵਾਂ, ਅਸੀਂ ਮੁਹਾਰਤ ਵਿੱਚ ਅਤੇ ਉੱਚ ਵਿੱਦਿਆ ਦਾ ਪੱਧਰ ਉੱਚਾ ਚੁੱਕਣ ਵਿੱਚ ਨਿਵੇਸ਼ ਕਰ ਰਹੇ ਹਾਂ ਤਾਂ ਕਿ ਸਾਡੇ 800 ਮਿਲੀਅਨ ਨੌਜਵਾਨਾਂ ਨੂੰ ਸਨਮਾਨ ਵਾਲੀ ਜ਼ਿੰਦਗੀ ਅਤੇ ਮੌਕੇ ਹਾਸਲ ਹੋ ਸਕਣ। ਸਿੰਗਾਪੁਰ ਤੋਂ ਸਿੱਖ ਕੇ ਅਸੀਂ ਅਡਵਾਂਸਡ ਇੰਸਟੀਚਿਊਟ ਆਵ੍ ਸਕਿੱਲਡ ਡਿਵੈਲਪਮੈਂਟ ਸ਼ੁਰੂ ਕਰ ਰਹੇ ਹਾਂ ਅਤੇ ਇਸ ਮਾਲੀ ਸਾਲ ਵਿੱਚ ਅਸੀਂ ਇੱਕ 15 ਬਿਲੀਅਨ ਅਮਰੀਕੀ ਡਾਲਰ ਦਾ ਪ੍ਰੋਗਰਾਮ ਆਪਣੇ ਉੱਚ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕਰ ਦਿੱਤਾ ਹੈ।

ਨੌਵਾਂ, ਖੇਤੀ ਖੇਤਰ ਇੱਕ ਪਹਿਲ ਵਾਲਾ ਦਰਜਾ ਹਾਸਿਲ ਕਰ ਰਿਹਾ ਹੈ ਜੋ ਕਿ ਦਹਾਕਿਆਂ ਪਹਿਲਾਂ ਹਰੀ ਕ੍ਰਾਂਤੀ ਦੇ ਆਗਮਨ ਤੋਂ ਬਾਅਦ ਵੀ ਨਹੀਂ ਹਾਸਲ ਹੋ ਸਕਿਆ ਸੀ। ਸਾਡਾ ਉਦੇਸ਼ 2022 ਤੱਕ, ਜਦੋਂ ਕਿ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਰਹੇ ਹਨ ਅਤੇ ਇੱਕ ਨਵੇਂ ਭਾਰਤ ਨੇ ਜਨਮ ਲੈਣਾ ਹੈ, ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਹੈ।

ਇਸ ਲਈ ਅਸੀਂ ਤਕਨਾਲੋਜੀ, ਰਿਮੋਟ ਸੈਨਸਿੰਗ, ਇੰਟਰਨੈੱਟ, ਡਿਜੀਟਲ ਵਿੱਤੀ ਸਿਸਟਮ, ਸਸਤੇ ਕਰਜ਼ੇ, ਬੀਮਾ, ਜ਼ਮੀਨੀ ਸਿਹਤ ਸੁਧਾਰ, ਸਿੰਜਾਈ, ਕੀਮਤ ਅਤੇ ਕੁਨੈਕਟੀਵਿਟੀ ਦੀ ਮਦਦ ਲੈ ਰਹੇ ਹਾਂ।

ਦਸਵਾਂ, ਅਸੀਂ ਚਾਹੁੰਦੇ ਹਾਂ ਕਿ ਹਰ ਸ਼ਹਿਰੀ 2022 ਤੱਕ ”ਈਜ਼ ਆਵ੍ ਲਿਵਿੰਗ” ਦਾ ਆਨੰਦ ਮਾਣੇ। ਇਸ ਦਾ ਭਾਵ ਹੈ ਉਦਾਹਰਣ ਵਜੋਂ 50 ਮਿਲੀਅਨ ਨਵੇਂ ਘਰ ਬਣਾਏ ਜਾਣ ਤਾਂ ਕਿ 2022 ਤੱਕ ਕੋਈ ਵੀ ਵਿਅਕਤੀ ਛੱਤ ਤੋਂ ਬਿਨਾਂ ਨਾ ਹੋਵੇ।

ਪਿਛਲੇ ਮਹੀਨੇ ਅਸੀਂ ਇੱਕ ਨਵਾਂ ਮੀਲ ਪੱਥਰ ਗੱਡਿਆ। ਸਾਡੇ 600,000 ਪਿੰਡਾਂ ਵਿੱਚੋਂ ਹਰ ਪਿੰਡ ਹੁਣ ਪਾਵਰ ਗਰਿੱਡ ਨਾਲ ਜੁੜ ਗਿਆ ਹੈ। ਅਸੀਂ ਹਰ ਘਰ ਵਿੱਚ ਬਿਜਲੀ ਕੁਨੈਕਸ਼ਨ ਪਹੁੰਚਾਉਣ ਲਈ ਕੰਮ ਕਰ ਰਹੇ ਹਾਂ।

ਅਸੀਂ ਇਸ ਸਾਲ ”ਆਯੁਸ਼ਮਾਨ” ਭਾਰਤ ਨਾਂ ਦੀ ਰਾਸ਼ਟਰੀ ਸਿਹਤ ਬੀਮਾ ਸਕੀਮ ਸ਼ੁਰੂ ਕੀਤੀ ਹੈ ਇਸ ਵਿੱਚ 100 ਮਿਲੀਅਨ  ਪਰਿਵਾਰਾਂ ਦੇ 500 ਮਿਲੀਅਨ ਲੋਕਾਂ ਦੇ ਸਿਹਤ ਬੀਮੇ ਸਲਾਨਾ 8,000 ਮਿਲੀਅਨ ਅਮਰੀਕੀ ਡਾਲਰ ਖਰਚ ਕੇ ਕਰਵਾਏ ਜਾਣਗੇ। ਇਹ ਦੁਨੀਆ ਵਿੱਚ ਸਭ ਤੋਂ ਵੱਡੀ ਸਿਹਤ ਸੰਭਾਲ ਸਕੀਮ ਹੈ।

ਜੀਵਨ ਦੇ ਪੱਧਰ ਨੂੰ ਸਵੱਛ ਅਤੇ ਨਿਰੰਤਰ ਵਿਕਾਸ ਨਾਲ ਜੋੜਿਆ ਗਿਆ ਹੈ। ਇਹ ਹੀ ਸਾਡੇ ਪ੍ਰਮੁੱਖ ਟੀਚਿਆਂ ਵਿੱਚੋਂ ਇੱਕ ਹੈ। ਇਹ ਸਾਡੇ ਵਿਰਸੇ ਨਾਲ ਜੁੜਿਆ  ਹੋਇਆ ਹੈ ਅਤੇ ਭਵਿੱਖ ਪ੍ਰਤੀ ਸਾਡੀ ਵਚਨਬੱਧਤਾ ਹੈ ਅਤੇ ਇਹ ਹੁਣ ਭਾਰਤ ਵਿੱਚ ਜਨਤਕ ਨੀਤੀ ਅਤੇ ਆਰਥਿਕ ਪਸੰਦਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।

ਇਸ ਵਿੱਚ ਸਾਡਾ ਮਿਸ਼ਨ ਕਲੀਨ ਇੰਡੀਆ, ਦਰਿਆਵਾਂ ਦੀ ਸਫ਼ਾਈ, ਸਾਫ਼ ਹਵਾ ਅਤੇ ਸਾਫ਼ ਸ਼ਹਿਰ ਸ਼ਾਮਲ ਹੈ ਅਤੇ ਇਹ ਸਾਰੀਆਂ ਤਬਦੀਲੀਆਂ ਸਿਰਫ਼ ਇੱਕ ਅਤੇ ਇੱਕ ਹੀ ਕਾਰਣ ਕਰਕੇ ਹੋ ਰਹੀਆਂ ਹਨ ਅਤੇ ਉਹ ਹੈ, ਸਾਡੀ ਜਨਤਾ। 1.25 ਬਿਲੀਅਨ ਦੀ ਅਬਾਦੀ  ਵਾਲਾ ਸਾਡਾ ਦੇਸ਼, ਜਿਸ ਵਿੱਚੋਂ 65% ਲੋਕ 35 ਸਾਲ ਤੋਂ ਘੱਟ ਦੇ ਹਨ, ਅੱਗੇ ਵੱਧ ਰਹੇ ਹਨ, ਤਬਦੀਲੀ ਦੇ ਚਾਹਵਾਨ ਹਨ ਅਤੇ ਇੱਕ ”ਨਿਊ ਇੰਡੀਆ” ਹਾਸਿਲ ਕਰਨ ਪ੍ਰਤੀ ਭਰੋਸੇਮੰਦ ਹਨ। ਇਹ ਹੀ ਸਾਡੇ ਪ੍ਰਬੰਧਨ ਅਤੇ ਸਿਆਸਤ ਲਈ ਵੀ ਵੱਡੀ ਤਬਦੀਲੀ ਹੈ।

ਦੋਸਤੋ,

ਭਾਰਤ ਵਿੱਚ ਆਰਥਿਕ ਸੁਧਾਰਾਂ ਦੀ ਗਤੀ ਅਤੇ ਦਿਸ਼ਾ ਪ੍ਰਤੀ ਸੰਪੂਰਨ ਸਪਸ਼ਟਤਾ ਅਤੇ ਭਰੋਸਾ ਹੈ। ਅਸੀਂ ਭਾਰਤ ਵਿੱਚ ਵਪਾਰ ਕਰਨ ਨੂੰ
ਸੁਖਾਲਾ ਅਤੇ ਪੱਧਰਾ ਕਰਾਂਗੇ। ਅਸੀਂ ਇੱਕ ਖੁੱਲ੍ਹੇ, ਸਥਿਰ ਅਤੇ ਨਿਰਪੱਖ ਕੌਮਾਂਤਰੀ ਵਪਾਰ ਢਾਂਚੇ ਲਈ ਕੰਮ ਕਰਾਂਗੇ ਅਤੇ ਪੂਰਬ ਪ੍ਰਤੀ ਸਾਡੀਆਂ ਪਹਿਲਕਦਮੀਆਂ ਸਭ ਤੋਂ ਮਜ਼ਬੂਤ ਹੋਣਗੀਆਂ ਅਤੇ ਆਰਥਿਕਤਾ ਸਾਡੀ ਐਕਟ ਈਸਟ ਪਾਲਸੀ ਦਾ ਪ੍ਰਮੁੱਖ ਹਿੱਸਾ ਹੋਵੇਗੀ।

ਅਸੀਂ ਚਾਹੁੰਦੇ ਹਾਂ ਕਿ ਇੱਕ ਵਿਸਤ੍ਰਿਤ, ਨਿਰਪੱਖ, ਸੰਤੁਲਤ ਸਮਝੌਤਾ ਹੋਵੇ ਜੋ ਕਿ ਸਾਰੇ ਦੇਸ਼ਾਂ ਨੂੰ ਵਪਾਰ ਅਤੇ ਨਿਵੇਸ਼ ਦੇ ਜਵਾਰਭਾਟੇ ਤੋਂ ਉੱਪਰ ਲੈ ਜਾਵੇ। ਅਸੀਂ ਭਾਰਤ-ਸਿੰਗਾਪੁਰ ਵਿਸਤ੍ਰਿਤ ਆਰਥਿਕ ਸਹਿਯੋਗ ਸਮਝੌਤੇ ਦਾ ਜਾਇਜ਼ਾ ਮੁਕੰਮਲ ਕਰ ਲਿਆ ਹੈ ਅਤੇ ਇਸ ਨੂੰ ਅੱਪਗ੍ਰੇਡ ਕਰਨ ਲਈ ਕੰਮ ਕਰਾਂਗੇ।

ਅਸੀਂ ਸਭ ਨਾਲ, ਵਿਸ਼ੇਸ਼ ਤੌਰ ਤੇ ਆਸੀਆਨ ਮੈਂਬਰ ਦੇਸ਼ਾਂ ਨਾਲ ਖੇਤਰੀ ਵਿਸਤ੍ਰਿਤ ਆਰਥਿਕ ਭਾਈਵਾਲੀ ਦੇ ਜਲਦੀ ਮੁਕੰਮਲ ਕਰਨ ਲਈ ਕੰਮ ਕਰਾਂਗੇ। ਜਿਵੇਂ ਹੀ ਭਾਰਤ ਦਾ ਖੇਤਰ ਨਾਲ ਕੰਮਕਾਜ ਵਧੇਗਾ, ਸਿੰਗਾਪੁਰ ਆਸੀਆਨ ਅਤੇ ਦੂਰ ਪੂਰਬ ਲਈ ਇੱਕ ਗੇਟਵੇਅ ਵਜੋਂ ਕੰਮ ਕਰੇਗਾ। ਇਸ ਸਾਲ ਸਿੰਗਾਪੁਰ ਕੋਲ ਆਸੀਆਨ ਦੀ ਜੋ ਚੇਅਰਮੈਨਸ਼ਿਪ ਹੈ ਉਸ ਅਧੀਨ ਭਾਰਤ ਦੇ ਆਸੀਆਨ ਨਾਲ ਸਬੰਧ ਹੋਰ ਅੱਗੇ ਵਧਣਗੇ।

ਦੋਸਤੋ,

ਅੰਤ ਵਿੱਚ ਸਿੰਗਾਪੁਰ ਲਈ, ਭਾਰਤ ਨਾਲੋਂ ਜ਼ਿਆਦਾ ਕੋਈ ਵਧੀਆ ਮੌਕਾ ਨਹੀਂ ਹੈ। ਕੁਝ ਦੇਸ਼ਾਂ ਵਿੱਚ ਬਹੁਤ ਕੁਝ ਸਾਂਝਾ ਹੁੰਦਾ ਹੈ ਅਤੇ ਅਜਿਹਾ ਹੀ ਭਾਰਤ ਅਤੇ ਸਿੰਗਾਪੁਰ ਵਿੱਚ ਸਮਰੱਥਾ ਦੇ ਮਾਮਲੇ ਵਿੱਚ ਹੈ। ਅਸੀਂ ਇੱਕ ਦੂਜੇ ਨੂੰ ਆਪਣੇ ਸਮਾਜ ਦੇ ਦਰਪਣ ਵਿੱਚ ਵੇਖਦੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਭਵਿੱਖ ਵਿੱਚ ਅਜਿਹਾ ਹੁੰਦਾ ਰਹੇ।

ਅਸੀਂ ਅਜਿਹੇ ਵਿਸ਼ਵ ਦੇ ਚਾਹਵਾਨ ਹਾਂ ਜੋ ਕਿ ਕਾਨੂੰਨ ਦੇ ਸ਼ਾਸਨ ਉੱਤੇ ਅਧਾਰਿਤ ਹੋਵੇ ਅਤੇ ਖੁੱਲ੍ਹੇ ਸਮੁੰਦਰ ਰਾਹੀਂ ਅਤੇ ਸਥਿਰ ਵਪਾਰ ਢਾਂਚੇ ਰਾਹੀਂ ਜੁੜਿਆ ਹੋਵੇ। ਸਭ ਤੋਂ ਉੱਪਰ ਸਾਡੇ ਕੋਲ ਦੁਨੀਆ ਦੇ ਸਭ ਤੋਂ ਜ਼ਿਆਦਾ ਯੋਗ, ਪ੍ਰਤਿਭਾਸ਼ਾਲੀ, ਕਾਰੋਬਾਰੀ ਅਤੇ ਵਚਨਬੱਧ ਭਾਰਤੀ ਲੋਕ ਹਨ ਜੋ ਕਿ ਸਿੰਗਾਪੁਰੀ ਹੋਣ ਵਿੱਚ ਮਾਣ ਮਹਿਸੂਸ ਕਰਦੇ ਹਨ, ਆਪਣੇ ਭਾਰਤੀ ਵਿਰਸੇ ਉੱਤੇ ਮਾਣ ਕਰਦੇ ਹਨ ਅਤੇ ਭਾਰਤ ਅਤੇ ਸਿੰਗਾਪੁਰ ਦਰਮਿਆਨ ਇੱਕ ਪੁੱਲ ਵਜੋਂ ਕੰਮ ਕਰਨ ਲਈ ਤਿਆਰ ਹਨ।

ਭਵਿੱਖ ਅਸੀਮਤ ਮੌਕਿਆਂ ਦਾ ਹੈ, ਇਹ ਸਾਡਾ ਹੈ। ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਖਾਹਿਸ਼ੀ ਬਣ ਕੇ ਇਸ ਨੂੰ ਅਪਣਾਈਏ। ਅੱਜ ਦੀ ਸ਼ਾਮ ਸਾਨੂੰ ਦੱਸਦੀ ਹੈ ਕਿ ਅਸੀਂ ਸਹੀ ਰਾਹ ਤੇ ਹਾਂ। ਦੋ ਸ਼ੇਰ ਇਕੱਠੇ ਮਿਲ ਕੇ ਭਵਿੱਖ ਵਿੱਚ ਕਦਮ ਰੱਖਣਗੇ।

ਧੰਨਵਾਦ,

ਤੁਹਾਡਾ ਬਹੁਤ ਬਹੁਤ ਧੰਨਵਾਦ।

AKT/SH/VK