ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਨੀਦਰਲੈਂਡ ਦਰਮਿਆਨ ਸਪੇਸ਼ਲ (Spatial) ਯੋਜਨਾਬੰਦੀ, ਜਲ ਪ੍ਰਬੰਧਨ ਅਤੇ ਮੋਬਿਲਿਟੀ ਪ੍ਰਬੰਧਨ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ ਲਈ ਅ੍ਰਪੈਲ, 2018 ਵਿੱਚ ਹਸਤਾਖਰ ਕੀਤੇ ਸਹਿਮਤੀ ਪੱਤਰ ਦੇ ਵਿਸਤਾਰ ਨੂੰ ਪ੍ਰਵਾਨਗੀ ਦਿੱਤੀ।
ਵਿਸਤਾਰ
ਇਸ ਸਹਿਮਤੀ ਪੱਤਰ ਦਾ ਉਦੇਸ਼ ਜਲ ਸਪਲਾਈ ਅਤੇ ਨਿਕਾਸੀ ਵਿਵਸਥਾ, ਪਾਣੀ ਦੀ ਮੁੜ ਵਰਤੋਂ, ਜਲ ਸਰੋਤਾਂ ਦੇ ਮਨਸੂਈ ਵਿਕਾਸ ਰਾਹੀਂ ਸਵੱਛ ਜਲ ਦੀ ਸਾਂਭ-ਸੰਭਾਲ, ਏਕੀਕ੍ਰਿਤ ਠੋਸ ਰਹਿੰਦ-ਖੂੰਹਦ ਪ੍ਰਬੰਧਨ ਅਤੇ ਵਿਰਾਸਤ ਸੰਭਾਲ ਅਤੇ ਪਰਸਪਰ ਲਾਭ ਲਈ ਸਮਾਨਤਾ, ਕਿਫ਼ਾਇਤੀ ਆਵਾਸ, ਸਮਾਰਟ ਸਿਟੀ ਵਿਕਾਸ, ਭੂਗੋਲਿਕ ਸੂਚਨਾ ਪ੍ਰਣਾਲੀ (ਜੀਆਈਐੱਸ) ਦੇ ਅਧਾਰ ’ਤੇ ਦੋਨੋਂ ਦੇਸ਼ਾਂ ਦਰਮਿਆਨ ਸਪੇਸ਼ਲ (Spatial) ਯੋਜਨਾਬੰਦੀ, ਜਲ ਪ੍ਰਬੰਧਨ ਅਤੇ ਮੋਬਿਲਿਟੀ ਪ੍ਰਬੰਧਨ ਦੇ ਖੇਤਰਾਂ ਵਿੱਚ ਭਾਈਵਾਲੀ ਨੂੰ ਪ੍ਰੋਤਸਾਹਨ ਅਤੇ ਇਸ ਨੂੰ ਮਜ਼ਬੂਤ ਬਣਾਉਣਾ ਹੈ।
ਲਾਗੂ ਕਰਨ ਦੀ ਰਣਨੀਤੀ
ਇਸ ਸਹਿਮਤੀ ਪੱਤਰ ਤਹਿਤ ਭਾਈਵਾਲੀ ਲਈ ਪ੍ਰੋਗਰਾਮਾਂ ਲਈ ਰਣਨੀਤੀ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਇੱਕ ਸੰਯੁਕਤ ਵਰਕਿੰਗ ਗਰੁੱਪ (ਜੇਡਬਲਿਊਜੀ) ਦਾ ਗਠਨ ਕੀਤਾ ਜਾਵੇਗਾ। ਸੰਯੁਕਤ ਵਰਕਿੰਗ ਗਰੁੱਪ ਦੀ ਭਾਰਤ ਅਤੇ ਨੀਦਰਲੈਂਡ ਵਿੱਚ ਵਾਰੀ ਵਾਰੀ ਨਾਲ ਸਾਲ ਵਿੱਚ ਇੱਕ ਮੀਟਿੰਗ ਹੋਵੇਗੀ।
ਪ੍ਰਮੁੱਖ ਪ੍ਰਭਾਵ
ਸਹਿਮਤੀ ਪੱਤਰ ਨਾਲ ਦੋਹਾਂ ਦੇਸ਼ਾਂ ਦਰਮਿਆਨ ਸਪੇਸ਼ਲ (Spatial) ਯੋਜਨਾਬੰਦੀ, ਜਲ ਪ੍ਰਬੰਧਨ ਅਤੇ ਮੋਬਿਲਿਟੀ ਪ੍ਰਬੰਧਨ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਪ੍ਰੋਤਸਾਹਨ ਮਿਲੇਗਾ।
ਲਾਭਪਾਤਰੀ
ਸਹਿਮਤੀ ਪੱਤਰ ਨਾਲ ਸਪੇਸ਼ਲ (Spatial) ਯੋਜਨਾਬੰਦੀ, ਜਲ ਪ੍ਰਬੰਧਨ ਅਤੇ ਮੋਬਿਲਿਟੀ ਪ੍ਰਬੰਧਨ, ਸਮਾਰਟ ਸਿਟੀ ਵਿਕਾਸ, ਕਿਫ਼ਾਇਤੀ ਆਵਾਸ, ਰਹਿੰਦ-ਖੂੰਹਦ ਪ੍ਰਬੰਧਨ, ਸ਼ਹਿਰੀ ਵਾਤਾਵਰਣ ਅਤੇ ਵਿਰਾਸਤ ਦੀ ਸਾਂਭ-ਸੰਭਾਲ ਦੇ ਖੇਤਰਾਂ ਵਿੱਚ ਰੋਜ਼ਗਾਰ ਪੈਦਾ ਹੋਣ ਦਾ ਅਨੁਮਾਨ ਹੈ।
*****
ਏਕੇਟੀ/ਵੀਬੀਏ/ਐੱਸਐੱਚ