Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਡੈੱਨਮਾਰਕ ਦਰਮਿਆਨ ਕਾਇਮ ਰਹਿਣਯੋਗ ਅਤੇ ਸਮਾਰਟ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ ਬਾਰੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਕੇਂਦਰੀ ਮੰਤਰੀ ਮੰਡਲ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਅਤੇ ਡੈੱਨਮਾਰਕ  ਦਰਮਿਆਨ ਟਿਕਾਊ ਅਤੇ ਸਮਾਰਟ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ  ਬਾਰੇ ਅਪ੍ਰੈਲ 2018 ਵਿੱਚ ਹੋਏ ਸਹਿਮਤੀ ਪੱਤਰ ਬਾਰੇ ਜਾਣੂ ਕਰਵਾਇਆ ਗਿਆ।

 

ਵੇਰਵੇ

 

ਇਸ ਸਹਿਮਤੀ ਪੱਤਰ ਦਾ ਉਦੇਸ਼ ਟਿਕਾਊ ਅਤੇ ਸਮਾਰਟ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਆਪਸੀ ਸਦਭਾਵਨਾ ਅਤੇ ਆਪਸੀ ਲਾਭ ਦੇ ਅਧਾਰ ਉੱਤੇ ਦੁਵੱਲੇ ਸਹਿਯੋਗ ਨੂੰ ਗਿਆਨ, ਸੰਸਥਾਗਤ ਸਹਿਯੋਗ, ਖੋਜ ਅਤੇ ਵਿਕਾਸ ਅਤੇ ਵਪਾਰਕ ਸਬੰਧਾਂ ਅਤੇ ਹੋਰ ਸਬੰਧਤ ਮੁੱਦਿਆਂ ਬਾਰੇ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਸਹਿਯੋਗ ਦੇ ਖੇਤਰਾਂ ਵਿੱਚ ਸਮਾਰਟ ਸ਼ਹਿਰੀ ਹੱਲ (ਸਮਾਧਾਨ), ਜੀਵਨ ਜਿਊਣ ਯੋਗਤਾ, ਟਿਕਾਊ ਅਤੇ ਸੰਗਠਤ ਸ਼ਹਿਰੀ ਯੋਜਨਾਬੰਦੀ, ਮੁੜ ਵਿਕਾਸ ਅਤੇ ਜ਼ਮੀਨ ਦੀ ਵਰਤੋਂ, ਸੰਗਠਤ ਠੋਸ ਕਚਰਾ ਪ੍ਰਬੰਧਨ, ਜਿਸ ਵਿੱਚ ਊਰਜਾ ਦੀ ਰਹਿੰਦ-ਖੂੰਦ, ਟਿਕਾਊ ਟ੍ਰਾਂਸਪੋਰਟ ਸਿਸਟਮ, ਪਾਣੀ ਅਤੇ ਸਫਾਈ ਪ੍ਰਬੰਧਨ, ਊਰਜਾ ਨਿਪੁੰਨਤਾ, ਸੰਸਾਧਨਾਂ ਦੀ ਵਰਤੋਂ ਅਤੇ ਆਪਸ ਵਿੱਚ ਤੈਅ ਕੀਤੇ ਗਏ ਸਬੰਧਤ ਖੇਤਰ ਸ਼ਾਮਲ ਹਨ।

 

ਲਾਗੂ ਕਰਨ ਦੀ ਰਣਨੀਤੀ

 

ਇਸ ਸਹਿਮਤੀ ਪੱਤਰ ਤਹਿਤ ਇੱਕ ਸੰਯੁਕਤ ਵਰਕਿੰਗ ਗਰੁੱਪ (ਜੇਡਬਲਿਊਜੀ) ਕਾਇਮ ਕੀਤਾ ਜਾਵੇਗਾ ਜਿਸ ਦਾ ਉਦੇਸ਼ ਸਹਿਯੋਗ ਬਾਰੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਰਣਨੀਤੀ ਘੜਨਾ ਹੋਵੇਗਾ। ਸੰਯੁਕਤ ਵਰਕਿੰਗ ਗਰੁੱਪ ਦੀਆਂ ਮੀਟਿੰਗਾਂ ਦੋਹਾਂ ਧਿਰਾਂ ਦੀ ਸਹਿਮਤੀ ਅਨੁਸਾਰ ਡੈੱਨਮਾਰਕ  ਅਤੇ ਭਾਰਤ ਵਿੱਚ ਵਾਰੀ-ਵਾਰੀ ਰੱਖੀਆਂ ਜਾਣਗੀਆਂ।

 

ਪ੍ਰਮੁੱਖ  ਪ੍ਰਭਾਵ

 

ਇਹ ਸਹਿਮਤੀ ਪੱਤਰ ਟਿਕਾਊ ਅਤੇ ਸਮਾਰਟ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਦੋਹਾਂ ਦੇਸ਼ਾਂ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਕੰਮ ਕਰੇਗਾ।

 

ਲਾਭਕਾਰੀ

 

ਇਸ ਸਹਿਮਤੀ ਪੱਤਰ ਨਾਲ ਸੰਗਠਤ ਠੋਸ ਕਚਰਾ ਪ੍ਰਬੰਧਨ ਜਿਸ ਵਿੱਚ ਊਰਜਾ ਦੀ ਰਹਿੰਦ-ਖੂਹੰਦ, ਟਿਕਾਊ ਟ੍ਰਾਂਸਪੋਰਟ ਸਿਸਟਮ, ਪਾਣੀ ਅਤੇ ਸਫ਼ਾਈ ਪ੍ਰਬੰਧਨ, ਊਰਜਾ ਦਕਸ਼ਤਾ ਅਤੇ ਸੰਸਾਧਨਾਂ ਦੀ ਵਰਤੋਂ ਸ਼ਾਮਲ ਹਨ, ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ।

 

ਏਕੇਟੀ/ਵੀਬੀਏ/ਐੱਸਐੱਚ