Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੀ ਫਿੱਟਨੈੱਸ ਵੀਡੀਓ ਸਾਂਝਾ ਕੀਤਾ; ਫਿੱਟਨੈੱਸ ਚੈਲੰਜ ਲਈ ਆਈਪੀਐੱਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਰਾਟ ਕੋਹਲੀ ਵੱਲੋਂ ਦਿੱਤੀ ਗਈ ਫਿੱਟਨੈੱਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਆਪਣੀ ਫਿੱਟਨੈੱਸ ਵੀਡੀਓ ਸਾਂਝੀ ਕੀਤੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, ‘ਇਹ ਮੇਰੇ ਸਵੇਰ ਦੇ ਅਭਿਆਸਾਂ ਵਿੱਚੋਂ ਕੁਝ ਪਲ ਹਨ। ਯੋਗ ਦੇ ਨਾਲ-ਨਾਲ ਮੈਂ ਪੰਚਤੰਤਰ ਭਾਵ ਕੁਦਰਤ ਦੇ ਪੰਜ ਤੱਤਾਂ ਪ੍ਰਿਥਵੀ, ਜਲ, ਅਗਨੀ, ਵਾਯੂ ਤੇ ਅਕਾਸ਼ ਤੋਂ ਪ੍ਰੇਰਤ ਮਾਰਗ ’ਤੇ ਸੈਰ ਕਰਦਾ ਹਾਂ। ਇਹ ਬੇਹੱਦ ਸਫੁਰਤੀ ਦਾਇਕ ਅਤੇ ਊਰਜਾਵਾਨ ਹੈ। ਮੈਂ ਸਾਹ ਕਸਰਤ (ਪ੍ਰਾਣਾਯਾਮ) ਦਾ ਅਭਿਆਸ ਵੀ ਕਰਦਾ ਹਾਂ #HumFitToIndiaFit।
ਮੈਂ ਹਰੇਕ ਭਾਰਤੀ ਨੂੰ ਹਰ ਦਿਨ ਦਾ ਕੁਝ ਹਿੱਸਾ ਫਿੱਟਨੈੱਸ ਲਈ ਸਮਰਪਿਤ ਕਰਨ ਦੀ ਅਪੀਲ ਕਰਦਾ ਹਾਂ। ਜਿਸ ਵੀ ਕਸਰਤ ਵਿੱਚ ਤੁਹਾਨੂੰ ਨੂੰ ਸੁਵਿਧਾ ਹੋਵੇ, ਉਸ ਦਾ ਅਭਿਆਸ ਕਰੋ। ਤੁਸੀਂ ਆਪਣੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਦੇਖੋਗੇ। #FitnessChallenge#HumFitToIndiaFit

ਫਿੱਟਨੈੱਸ ਚੁਣੌਤੀ ਨੂੰ ਅੱਗੇ ਵਧਾਉਂਦਿਆਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਐੱਚਡੀ ਕੁਮਾਰਸਵਾਮੀ, ਟੇਬਲ ਟੇਨਿਸ ਖਿਡਾਰੀ ਸੁਸ਼੍ਰੀ ਮਨਿਕਾ ਬੱਤਰਾ ਅਤੇ ਵਿਸ਼ੇਸ਼ ਕਰਕੇ 40 ਸਾਲ ਤੋਂ ਵੱਧ ਉਮਰ ਵਰਗ ਦੇ ਸਾਰੇ ਆਈਪੀਐੱਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ‘ਮੈਂ ਨਿਮਨਲਿਖਤ ਨੂੰ ਫਿੱਟਨੈੱਸ ਚੁਣੌਤੀ ਲਈ ਨਾਮਜ਼ਦ ਕਰਦਿਆਂ ਖੁਸ਼ ਹਾਂ:
ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਐੱਚਡੀ ਕੁਮਾਰਸਵਾਮੀ, ਭਾਰਤੀ ਮਾਣ ਅਤੇ ਸਾਲ 2018 ਰਾਸ਼ਟਰ ਮੰਡਲ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਮੈਡਲ ਜਿੱਤਣ ਵਾਲੀ ਮਨਿਕਾ ਬੱਤਰਾ। ਆਈਪੀਐੱਸ ਵਰਗ ਦੇ ਸਾਰੇ ਬਹਾਦਰ ਅਧਿਕਾਰੀ ਵਿਸ਼ੇਸ਼ ਕਰਕੇ 40 ਸਾਲ ਤੋਂ ਵੱਧ ਉਮਰ ਦੇ ਅਧਿਕਾਰੀ’।

***

ਏਕੇਟੀ/ਏਪੀ/ਕੇਪੀ