ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਸਨਦੀ ਲੇਖਾਕਾਰ ਸੰਸਥਾਨ (ਆਈਸੀਏਆਈ) ਅਤੇ ਸਾਊਦੀ ਅਰਬ ਵਿੱਚ ਸਾਊਦੀ ਸਨਦੀ ਪਬਲਿਕ ਲੇਖਾਕਾਰ ਸੰਗਠਨ (ਐੱਸਓਸੀਪੀਏ) ਦਰਮਿਆਨ 2014 ਵਿੱਚ ਹਸਤਾਖਰ ਕੀਤੇ ਸਹਿਮਤੀ ਪੱਤਰ ਨੂੰ ਨਵਿਆਉਣ ਲਈ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਹਿਮਤੀ ਪੱਤਰ ਕਾਰਪੋਰੇਟ ਸ਼ਾਸਨ, ਤਕਨੀਕੀ ਖੋਜ ਅਤੇ ਸਲਾਹ, ਗੁਣਵੱਤਾ ਯਕੀਨੀ ਬਣਾਉਣ, ਫੋਰੈਂਸਿਕ ਅਕਾੳਟਿੰਗ, ਛੋਟੇ ਅਤੇ ਦਰਮਿਆਨੇ ਅਕਾਰ ਦੇ ਅਭਿਆਸਾਂ ਦੇ ਮੁੱਦਿਆਂ, ਇਸਲਾਮਿਕ ਫਾਇਨਾਂਸ ਨਿਰੰਤਰ ਪੇਸ਼ੇਵਰ ਵਿਕਾਸ (ਸੀਪੀਡੀ) ਅਤੇ ਅਕਾੳਟੈਂਸੀ ਕਿੱਤੇ ਨਾਲ ਸਬੰਧਤ ਹੋਰ ਆਪਸੀ ਮੁੱਦਿਆਂ ਲਈ ਆਪਸੀ ਸਹਿਯੋਗ ਫਰੇਮਵਰਕ ਨੂੰ ਪ੍ਰੋਤਸਾਹਨ ਕਰਨ ਲਈ ਹੈ।
ਪ੍ਰਮੁੱਖ ਪ੍ਰਭਾਵ:
ਇਸ ਦਾ ਉਦੇਸ਼ ਆਈਸੀਏਆਈ ਦੇ ਮੈਂਬਰਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸੰਗਠਨਾਂ ਦੇ ਸਰਬਸ੍ਰੇਸ਼ਠ ਹਿਤ ਵਿੱਚ ਆਪਸੀ ਲਾਭਕਾਰੀ ਸਬੰਧਾਂ ਨੂੰ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨਾ ਹੈ।
ਸਮਝੌਤਾ ਆਈਸੀਏਆਈ ਮੈਂਬਰਾਂ ਨੂੰ ਆਪਣੇ ਕਿੱਤਾ ਖੇਤਰ ਦਾ ਵਿਸਤਾਰ ਕਰਨ ਦਾ ਮੌਕਾ ਪ੍ਰਦਾਨ ਕਰੇਗਾ ਅਤੇ ਨਾਲ ਹੀ ਆਈਸੀਏਆਈ ਸਥਾਨਕ ਨਾਗਰਿਕਾਂ ਦੇ ਸਮਰੱਥਾ ਨਿਰਮਾਣ ਅਤੇ ਸਹਾਇਤਾ ਲਈ ਇੱਕ ਇਕਾਈ ਬਣ ਜਾਵੇਗਾ।
ਸਹਿਮਤੀ ਅੱਗੇ ਲੇਖਾ ਅਤੇ ਲੇਖਾ ਪ੍ਰੀਖਿਆ ਪੇਸ਼ੇ ਅਤੇ ਸਾਰੇ ਮਾਮਲਿਆਂ ਨੂੰ ਪ੍ਰੋਤਸਾਹਨ ਦੇਣ ਲਈ ਆਈਸੀਏਆਈ ਨੂੰ ਸਮਰੱਥ ਕਰਨ ਦੇ ਯੋਗ ਹੋਵੇਗਾ ਜੋ ਪੇਸ਼ੇ ਦੇ ਵਿਕਾਸ ਦੀ ਅਗਵਾਈ ਕਰ ਸਕਦਾ ਹੈ ਅਤੇ ਇਸ ਦੀ ਸਥਿਤੀ ਵਿੱਚ ਸੁਧਾਰ ਕਰ ਸਕਦਾ ਹੈ।
ਲਾਭਾਰਥੀ:
ਆਈਸੀਏਆਈ ਵਿੱਚ ਪੂਰਬੀ ਪ੍ਰਾਂਤਾਂ ਜੇਦਾਹ, ਰਿਆਧ ਅਤੇ ਸਾਊਦੀ ਅਰਬ ਨੂੰ ਸ਼ਾਮਲ ਕਰਨ ਵਾਲੇ 3 ਮਜ਼ਬਤ ਚੈਪਟਰਾਂ ਦੀ ਮੌਜੂਦਗੀ ਹੈ ਜਿਸ ਵਿੱਚ 200 ਤੋਂ ਜ਼ਿਆਦਾ ਮੈਂਬਰ ਹਨ ਜੋ ਵਿਭਿੰਨ ਪੇਸ਼ੇਵਰ ਪੱਧਰਾਂ ਨਾਲ ਜੁਡ਼ੇ ਹੋਏ ਹਨ।
ਸਮਝੌਤਾ ਆਈਸੀਏਆਈ ਅਤੇ ਐੱਸਓਸੀਪੀਏ ਦਰਮਿਆਨ ਮਜ਼ਬੂਤ ਕੰਮਕਾਜੀ ਸਬੰਧਾਂ ਨੂੰ ਪ੍ਰੋਤਸਾਹਨ ਦੇਵੇਗਾ ਜਿਸ ਨਾਲ ਭਾਰਤ ਵਿੱਚ ਭਾਰਤੀ ਚਾਰਟਰਡ ਅਕਾਊਂਟੈਂਟਾਂ ਨੂੰ ਮਜ਼ਬੂਤ ਪੇਸ਼ੇਵਰ ਅਵਸਰ ਮਿਲੇਗਾ ਅਤੇ ਪੂਰਬੀ ਪ੍ਰਾਂਤ ਵਿੱਚ ਰੋਜ਼ਗਾਰਦਾਤਿਆਂ ਨੂੰ ਜ਼ਿਆਦਾ ਆਤਮਵਿਸ਼ਵਾਸ ਮਿਲੇਗਾ, ਇਸ ਤਰ੍ਹਾਂ ਭਾਰਤੀ ਸਨਦੀ ਲੇਖਾਕਾਰਾਂ ਲਈ ਮਹੱਤਵਪੂਰਨ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ।
****
ਏਕੇਟੀ/ਵੀਬੀਏ/ਐੱਸਐੱਚ