Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 14 ਅਤੇ 15 ਜੁਲਾਈ ਨੂੰ ਪੂਰਬੀ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 14 ਅਤੇ 15 ਜੁਲਾਈ, 2018 ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ, ਆਜ਼ਮਗੜ੍ਹ ਅਤੇ ਮਿਰਜ਼ਾਪੁਰ ਜ਼ਿਲ੍ਹਿਆਂ ਦਾ ਦੌਰਾ ਕਰਨਗੇ।

ਆਜ਼ਮਗੜ੍ਹ ਵਿਖੇ, 14 ਜੁਲਾਈ ਨੂੰ ਪ੍ਰਧਾਨ ਮੰਤਰੀ 340 ਕਿਲੋਮੀਟਰ ਲੰਮੇ ਪੂਰਵਾਂਚਲ ਐਕਸਪ੍ਰੈੱਸ ਵੇ ਦਾ ਨੀਂਹ ਪੱਥਰ ਰੱਖਣਗੇ। ਇਹ ਸੜਕ ਪੂਰਬੀ ਉੱਤਰ ਪ੍ਰਦੇਸ਼ ਦੇ ਕਈ ਅਹਿਮ ਅਤੇ ਇਤਿਹਾਸਕ ਸ਼ਹਿਰਾਂ ਨੂੰ ਜੋੜੇਗੀ ਜਿਨ੍ਹਾਂ ਵਿੱਚ ਬਾਰਾਬੰਕੀ, ਅਮੇਠੀ, ਸੁਲਤਾਨਪੁਰ, ਫੈਜ਼ਾਬਾਦ, ਅੰਬੇਡਕਰ ਨਗਰ, ਆਜ਼ਮਗੜ੍ਹ, ਮੌ (Mau) ਅਤੇ ਗਾਜ਼ੀਪੁਰ ਦੀ ਰਾਜਧਾਨੀ ਲਖਨਾਊ ਨਾਲ ਜੁੜਨਾ ਵੀ ਸ਼ਾਮਲ ਹੈ। ਇੱਕ ਵਾਰ ਇਹ ਐਕਸਪ੍ਰੈਸ ਵੇ ਮੁਕੰਮਲ ਹੋ ਗਿਆ ਤਾਂ ਪੱਛਮ ਵਿੱਚ ਨੌਇਡਾ ਤੋਂ ਪੂਰਬ ਵਿੱਚ ਗਾਜ਼ੀਪੁਰ ਤੱਕ ਐਕਸਪ੍ਰੈਸ ਵੇ ਰਾਹੀਂ ਉੱਤਰ ਪ੍ਰਦੇਸ਼ ਰਾਜ ਦੇ ਕੁਝ ਪ੍ਰਮੁੱਖ ਨਗਰਾਂ ਅਤੇ ਸ਼ਹਿਰਾਂ ਨੂੰ ਦਿੱਲੀ ਨਾਲ ਜੋੜਿਆ ਜਾਵੇਗਾ।

ਵਾਰਾਣਸੀ ਵਿੱਚ ਪ੍ਰਧਾਨ ਮੰਤਰੀ ਸਮੂਹਿਕ ਤੌਰ ‘ਤੇ 900 ਕਰੋੜ ਰੁਪਏ ਤੋਂ ਵੱਧ ਦੇ ਮਹੱਤਵਪੂਰਨ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕਰਨਗੇ ਜਾਂ ਨੀਂਹ ਪੱਥਰ ਰੱਖਣਗੇ। ਸਮਰਪਿਤ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਵਾਰਾਣਸੀ ਸਿਟੀ ਗੈਸ ਵੰਡ ਪ੍ਰੋਜੈਕਟ ਅਤੇ ਵਾਰਾਣਸੀ – ਬਲੀਆ ਈ ਐੱਮ ਯੂ ਟਰੇਨ ਸ਼ਾਮਲ ਹਨ। ਪੰਚਕੋਸ਼ੀ ਪਰਿਕਰਮਾ ਮਾਰਗ ਅਤੇ ਸਮਾਰਟ ਸਿਟੀ ਮਿਸ਼ਨ ਤੇ ਨਮਾਮੀ ਗੰਗੇ ਤਹਿਤ ਕੁਝ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਅੰਤਰਰਾਸ਼ਟਰੀ ਸੰਮੇਲਨ ਕੇਂਦਰ ਦਾ ਨੀਂਹ ਪੱਥਰ ਵੀ ਰੱਖਣਗੇ।

ਇੱਕ ਵੱਖਰੇ ਸਮਾਰੋਹ ਵਿੱਚ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਅਦਿੱਤਿਆਨਾਥ, ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ‘ਮੇਰੀ ਕਾਸ਼ੀ’ ਨਾਮ ਦੀ ਪੁਸਤਕ ਰਿਲੀਜ਼ ਕਰਨਗੇ।

ਜੁਲਾਈ 1, 2018 ਨੂੰ ਪ੍ਰਧਾਨ ਮੰਤਰੀ ਮਿਰਜ਼ਾਪੁਰ ਜਾਣਗੇ ਜਿੱਥੇ ਉਹ ਬਨਸਾਗਰ (Bansagar) ਨਹਿਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ, ਇਲਾਕੇ ਵਿੱਚ ਸਿੰਚਾਈ ਨੂੰ ਵੱਡਾ ਹੁਲਾਰਾ ਦੇਵੇਗਾ ਅਤੇ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਅਤੇ ਇਲਾਹਾਬਾਦ ਜ਼ਿਲ੍ਹਿਆਂ ਦੇ ਕਿਸਾਨਾਂ ਲਈ ਬਹੁਤ ਲਾਭਕਾਰੀ ਹੋਵੇਗਾ।

ਇਸੇ ਸਮਾਰੋਹ ਦੌਰਾਨ ਸ਼੍ਰੀ ਨਰੇਂਦਰ ਮੋਦੀ ਮਿਰਜ਼ਾਪੁਰ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣਗੇ। ਉਹ ਰਾਜ ਵਿੱਚ 108 ਔਸ਼ਧੀ ਕੇਂਦਰਾਂ ਦਾ ਉਦਘਾਟਨ ਕਰਨਗੇ। ਉਹ ਬਾਲੂਘਾਟ (Balughat), ਚੁਨਰ (Chunar) ਵਿਖੇ ਗੰਗਾ ਨਦੀ ਉੱਪਰ ਬਣਿਆ ਪੁਲ ਵੀ ਸਮਰਪਿਤ ਕਰਨਗੇ ਜੋ ਮਿਰਜ਼ਾਪੁਰ ਅਤੇ ਵਾਰਾਣਸੀ ਦਰਮਿਆਨ ਸੰਪਰਕ ਸਹੂਲਤ ਪ੍ਰਦਾਨ ਕਰੇਗਾ।

ਏਕੇਟੀ/ਐੱਸਐੱਚ/ਐੱਸਬੀਪੀ