Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਪਾਠ

ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਪਾਠ


ਸੰਸਦ ਦੇ ਮੌਨਸੂਨ ਸੈਸ਼ਨ ਵਿੱਚ, ਦੇਸ਼ ਹਿਤ ਦੇ ਕਈ ਮਹੱਤਵਪੂਰਨ ਮਸਲਿਆਂ ਬਾਰੇ ਵਿਆਪਕ ਤੌਰ ‘ਤੇ ਚਰਚਾ ਹੋਣੀ ਜ਼ਰੂਰੀ ਹੈ, ਜਿਨ੍ਹਾਂ ਦਾ ਫੈਸਲਾ ਹੋਣਾ ਜ਼ਰੂਰੀ ਹੈ। ਦੇਸ਼ ਦੇ ਕਈ ਮਹੱਤਵਪੂਰਨ ਮਸਲਿਆਂ ‘ਤੇ ਚਰਚਾ ਹੋਣਾ ਜ਼ਰੂਰੀ ਹੈ ਅਤੇ ਜਿੰਨੀ ਵਿਆਪਕ ਚਰਚਾ ਹੋਵੋਗੀ ਸਾਰੇ ਸੀਨੀਅਰ ਅਨੁਭਵੀ ਲੋਕਾਂ ਦਾ ਸਦਨ ਨੂੰ ਮਾਰਗ ਦਰਸ਼ਨ ਮਿਲੇਗਾ, ਉੰਨਾ ਦੇਸ਼ ਨੂੰ ਵੀ ਲਾਭ ਹੋਵੇਗਾ, ਸਰਕਾਰ ਨੂੰ ਵੀ ਆਪਣੀ ਫੈਸਲਾ ਪ੍ਰਕਿਰਿਆ ਵਿੱਚ ਚੰਗੇ ਸੁਝਾਵਾਂ ਨਾਲ ਲਾਭ ਹੋਵੇਗਾ। ਮੈਂ ਉਮੀਦ ਕਰਦਾ ਹਾਂ ਕਿ ਸਾਰੇ ਰਾਜਨੀਤਕ ਦਲ ਸਦਨ ਦੇ ਸਮੇਂ ਦੀ ਸਭ ਤੋਂ ਵੱਧ ਵਰਤੋਂ ਦੇਸ਼ ਦੇ ਮਹੱਤਵਪੂਰਨ ਕਾਰਜਾਂ ਨੂੰ ਅੱਗੇ ਵਧਾਉਣ ਵਿੱਚ ਕਰਨਗੇ। ਹਰ ਕਿਸੇ ਦਾ ਪੂਰਨ ਸਹਿਯੋਗ ਰਹੇਗਾ ਅਤੇ ਦੇਸ਼ ਭਰ ਵਿੱਚ ਭਾਰਤ ਦੀ ਸੰਸਦ ਦੀ ਸਰਗਰਮੀ ਦਾ ਅਕਸ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਵੀ ਪ੍ਰੇਰਕ ਬਣੇ, ਅਜਿਹਾ ਉੱਤਮ ਉਦਾਹਰਨ ਸਾਰੇ ਸਾਂਸਦ ਅਤੇ ਸਾਰੇ ਰਾਜਨੀਤਕ ਦਲ ਪੇਸ਼ ਕਰਨਗੇ, ਅਜਿਹੀ ਮੈਨੂੰ ਪੂਰੀ ਉਮੀਦ ਹੈ। ਹਰ ਵਾਰ ਅਸੀਂ ਆਪਣੀ ਉਮੀਦ ਪ੍ਰਗਟ ਵੀ ਕੀਤੀ ਹੈ, ਯਤਨ ਵੀ ਕੀਤਾ ਹੈ। ਇਸ ਵਾਰ ਵੀ ਉਮੀਦ ਪ੍ਰਗਟ ਕਰ ਰਿਹਾ ਹਾਂ। ਇਸ ਵਾਰ ਵੀ ਕੋਸ਼ਿਸ਼ ਕਰ ਰਹੇ ਹਾਂ ਅਤੇ ਸਾਡੀ ਕੋਸ਼ਿਸ਼ ਨਿਰੰਤਰ ਰਹੇਗੀ। ਕੋਈ ਵੀ ਦਲ, ਕੋਈ ਵੀ ਮੈਂਬਰ ਕਿਸੇ ਵੀ ਵਿਸ਼ੇ ‘ਤੇ ਚਰਚਾ ਕਰਨਾ ਚਾਹੁੰਦਾ ਹੈ, ਸਰਕਾਰ ਹਰ ਚਰਚਾ ਲਈ ਤਿਆਰ ਹੈ। ਇਸ ਮੌਨਸੂਨ ਵਿੱਚ, ਦੇਸ਼ ਦੇ ਕੁਝ ਹਿੱਸਿਆਂ ਵਿੱਚ ਵਰਖਾ ਕਾਰਨ ਕਈ ਗੰਭੀਰ ਚੁਣੌਤੀਆਂ ਪੈਦਾ ਹੋਈਆਂ ਹਨ ਜਦੋਂ ਕਿ ਹੋਰ ਹਿੱਸਿਆਂ ਵਿੱਚ ਘੱਟ ਵਰਖਾ ਹੋਈ ਹੈ। ਮੈਂ ਸਮਝਦਾ ਹਾਂ ਅਜਿਹੇ ਮਸਲਿਆਂ ‘ਤੇ ਚਰਚਾ ਕਰਨੀ ਬਹੁਤ ਹੀ ਪ੍ਰਾਸੰਗਿਕ ਹੋਵੇਗੀ। ਬਹੁਤ-ਬਹੁਤ ਧੰਨਵਾਦ।

*****

ਏਕੇਟੀ/ਵੀਜੇ/ਐੱਸਕੇ