Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਕਿਊਬਾ ਦਰਮਿਆਨ ਦਵਾਈਆਂ ਦੀ ਰਵਾਇਤੀ ਪ੍ਰਣਾਲੀ ਅਤੇ ਹੋਮਿਓਪੈਥੀ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਕਿਊਬਾ ਦਰਮਿਆਨ ਦਵਾਈਆਂ ਦੀ ਰਵਾਇਤੀ ਪ੍ਰਣਾਲੀ ਅਤੇ ਹੋਮਿਓਪੈਥੀ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ ’ਤੇ ਹਸਤਾਖ਼ਰ 22.6.2018 ਨੂੰ ਕੀਤੇ ਗਏ ਸਨ।

ਪ੍ਰਭਾਵ:

ਸਹਿਮਤੀ ਪੱਤਰ ਦੋਨੋਂ ਦੇਸ਼ਾਂ ਦਰਮਿਆਨ ਰਵਾਇਤੀ ਦਵਾਈਆਂ ਅਤੇ ਹੋਮਿਓਪੈਥੀ ਦੇ ਖੇਤਰ ਵਿੱਚ ਦੁਵੱਲਾ ਸਹਿਯੋਗ ਵਧਾਵੇਗਾ। ਦੋਵੇਂ ਦੇਸ਼ਾਂ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਕਾਰਨ ਇਹ ਬਹੁਤ ਮਹੱਵਪੂਰਨ ਹੋਵੇਗਾ।

***

ਏਕੇਟੀ/ਐੱਸਐੱਨਸੀ/ਐੱਸਐੱਚ