Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਫਾਰਮਾਸਊਟੀਕਲ ਉਤਪਾਦਾਂ, ਫਾਰਮਾਸਿਊਟੀਕਲ ਪਦਾਰਥਾਂ, ਜੈਵਿਕ ਪਦਾਰਥਾਂ ਅਤੇ ਕੌਸਮੈਟਿਕ ਰੈਗੂਲੇਟਰੀ ਕਾਰਜਾਂ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੀ ਕੇਂਦਰੀ ਡਰੱਗਜ਼ ਮਿਆਰ ਕੰਟਰੋਲ ਸੰਸਥਾ (ਸੀਡੀਐੱਸਸੀਓ) ਅਤੇ ਇੰਡੋਨੇਸ਼ੀਆ ਦੀ ਰਾਸ਼ਟਰੀ ਡਰੱਗਜ਼ ਅਤੇ ਫੂਡ ਕੰਟਰੋਲ ਏਜੰਸੀ (ਬੀਪੀਓਐੱਮ) ਦਰਮਿਆਨ ਫਾਰਮਾਸਿਊਟੀਕਲ ਉਤਪਾਦਾਂ, ਫਾਰਮਾਸਿਊਟੀਕਲ ਪਦਾਰਥਾਂ, ਜੈਵਿਕ ਉਤਪਾਦਾਂ ਅਤੇ ਕੌਸਮੈਟਿਕ ਰੈਗੂਲੇਟਰੀ ਕਾਰਜਾਂ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ ’ਤੇ ਜਕਾਰਤਾ ਵਿਖੇ 29 ਮਈ, 2018 ਨੂੰ ਹਸਤਾਖਰ ਕੀਤੇ ਗਏ ਸਨ।

ਸਹਿਮਤੀ ਪੱਤਰ ਨਾਲ ਇੱਕ ਦੂਜੇ ਦੀਆਂ ਰੈਗੂਲੇਟਰੀ ਲੋੜਾਂ ਬਾਰੇ ਬਿਹਤਰ ਸਮਝ ਪੈਦਾ ਕਰਨ ਦੀ ਉਮੀਦ ਹੈ ਅਤੇ ਇਹ ਦੋਨੋਂ ਦੇਸ਼ਾਂ ਲਈ ਲਾਭਦਾਇਕ ਹੋਵੇਗਾ। ਇਹ ਭਾਰਤ ਦੇ ਫਾਰਮਾਸਿਊਟੀਕਲ ਉਤਪਾਦਾਂ ਦੇ ਨਿਰਯਾਤ ਨੂੰ ਵੀ ਸੁਵਿਧਾਜਨਕ ਬਣਾ ਸਕਦਾ ਹੈ।
ਇਹ ਸਮਾਨਤਾ, ਪਰਸਪਰ ਅਤੇ ਪਰਸਪਰ ਲਾਭ ਦੇ ਅਧਾਰ ’ਤੇ ਫਾਰਮਾਸਿਊਟੀਕਲ ਉਤਪਾਦਾਂ ਦੇ ਨਿਯੰਤਰਣ ਨਾਲ ਸਬੰਧਿਤ ਮਾਮਲਿਆਂ ਵਿੱਚ ਦੋਨੋਂ ਦੇਸ਼ਾਂ ਵਿਚਕਾਰ ਉਪਯੋਗੀ ਸਹਿਯੋਗ ਅਤੇ ਜਾਣਕਾਰੀ ਦੇ ਅਦਾਨ-ਪ੍ਰਦਾਨ ਲਈ ਇੱਕ ਢਾਂਚਾ ਸਥਾਪਤ ਕਰੇਗਾ। ਇਸਦੇ ਇਲਾਵਾ ਇਹ ਦੋਨੋਂ ਦੇਸ਼ਾਂ ਦੀਆਂ ਰੈਗੂਲੇਟਰੀ ਅਥਾਰਿਟੀਆਂ ਦਰਮਿਆਨ ਬਿਹਤਰ ਸਮਝ ਦੀ ਸੁਵਿਧਾ ਪ੍ਰਦਾਨ ਕਰੇਗਾ।

***

ਏਕੇਟੀ/ਐੱਸਐੱਨਸੀ/ਐੱਸਐੱਚ