Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਗ੍ਰਾਮੀਣ ਬਿਜਲੀਕਰਨ ਅਤੇ ਸੌਭਾਗਯ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਵੀਡੀਓ ਬ੍ਰਿੱਜ ਰਾਹੀਂ ਸੰਵਾਦ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਭਰ ਦੇ ਉਨ੍ਹਾਂ ਪਿੰਡਾਂ ਦੇ ਨਾਗਰਿਕਾਂ ਨਾਲ ਗੱਲਬਾਤ ਕੀਤੀ ਜਿੱਥੇ 2014 ਤੋਂ ਲੈ ਕੇ ਬਿਜਲੀ ਪਹੁੰਚੀ ਹੈ। ਇਸ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਸਹਜ ਬਿਜਲੀ ਹਰ ਘਰ ਯੋਜਨਾ-ਸੌਭਾਗਯ ਯੋਜਨਾ ਦੇ ਲਾਭਾਰਥੀ ਕਵਰ ਕੀਤੇ ਗਏ। ਅਨੇਕ ਸਰਕਾਰੀ ਸਕੀਮਾਂ ਦੇ ਲਾਭਾਰਥੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਸੰਵਾਦ ਦੀ ਇਹ ਦਸਵੀਂ ਕੜੀ ਹੈ।

ਹਾਲ ਹੀ ਵਿੱਚ ਜਿਨ੍ਹਾਂ 18,000 ਪਿੰਡਾਂ ਵਿੱਚ ਬਿਜਲੀ ਪਹੁੰਚੀ ਹੈ, ਉਨ੍ਹਾਂ ਦੇ ਨਿਵਾਸੀਆਂ ਨਾਲ ਸੰਵਾਦ ਕਰਨ ‘ਤੇ ਖੁਸ਼ੀ ਪ੍ਰਗਟਾਉਂਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ‘‘ਜਿਨ੍ਹਾਂ ਲੋਕਾਂ ਨੇ ਹਨੇਰਾ ਨਹੀਂ ਦੇਖਿਆ, ਉਹ ਪ੍ਰਕਾਸ਼ ਦਾ ਅਰਥ ਨਹੀਂ ਸਮਝਦੇ। ਜਿਨ੍ਹਾਂ ਲੋਕਾਂ ਨੇ ਆਪਣਾ ਜੀਵਨ ਹਨੇਰੇ ਵਿੱਚ ਨਹੀਂ ਬਿਤਾਇਆ ਉਨ੍ਹਾਂ ਨੂੰ ਪ੍ਰਕਾਸ਼ ਦੀ ਕੀਮਤ ਦਾ ਅਹਿਸਾਸ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਇਸ ਵਰਤਾਲਾਪ ਦੌਰਾਨ ਕਿਹਾ ਕਿ ਐੱਨਡੀਏ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਜ਼ਾਰ ਪਿੰਡਾਂ ਦਾ ਬਿਜਲੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਕੀਤੇ ਝੂਠੇ ਵਾਅਦਿਆਂ ਦੇ ਉਲਟ, ਵਰਤਮਾਨ ਸਰਕਾਰ ਨੇ ਹਰ ਪਿੰਡ ਵਿੱਚ ਬਿਜਲੀਕਰਨ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਨਾ ਕੇਵਲ ਬਿਜਲੀਕਰਨ ‘ਤੇ ਧਿਆਨ ਦਿੱਤਾ ਹੈ, ਬਲਕਿ ਦੇਸ਼ ਭਰ ਦੀ ਵੰਡ ਪ੍ਰਣਾਲੀ ਵਿੱਚ ਵੀ ਸੁਧਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਜ਼ਾਦੀ ਦੇ 70 ਸਾਲ ਬਾਅਦ ਵੀ ਇਨ੍ਹਾਂ 18,000 ਪਿੰਡਾਂ ਦਾ ਬਿਜਲੀਕਰਨ ਨਹੀਂ ਕੀਤਾ ਗਿਆ ਸੀ, ਜਿਨ੍ਹਾਂ ਦਾ ਐੱਨਡੀਏ ਸਰਕਾਰ ਨੇ ਪਿਛਲੇ ਚਾਰ ਵਰ੍ਹਿਆਂ ਵਿੱਚ ਬਿਜਲੀਕਰਨ ਕੀਤਾ। ਉੱਤਰ ਪੂਰਬ ਖੇਤਰ ਵਿੱਚ ਮਣੀਪੁਰ ਦੇ ਲੀਸਾਂਗ ਪਿੰਡ ਦਾ 28 ਅਪ੍ਰੈਲ, 2018 ਨੂੰ ਅੰਤਮ ਪਿੰਡ ਵਜੋਂ ਬਿਜਲੀਕਰਨ ਕੀਤਾ ਗਿਆ। ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਨ੍ਹਾਂ 18,000 ਪਿੰਡਾਂ ਦਾ ਬਿਜਲੀਕਰਨ ਕਰਨਾ ਥੋੜ੍ਹਾ ਮੁਸ਼ਕਲ ਸੀ, ਕਿਉਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਪਿੰਡ ਦੂਰ-ਦੁਰਾਡੇ ਦੇ ਇਲਾਕਿਆਂ, ਪਹਾੜੀ ਖੇਤਰਾਂ ਅਤੇ ਖਰਾਬ ਸੰਪਰਕ ਵਾਲੇ ਖੇਤਰਾਂ ਵਿੱਚ ਸਨ। ਉਨ੍ਹਾਂ ਕਿਹਾ ਕਿ ਸਭ ਮੁਸ਼ਕਲਾਂ ਦੇ ਬਾਵਜੂਦ ਲੋਕਾਂ ਦੀ ਇੱਕ ਸਮਰਪਿਤ ਟੀਮ ਨੇ ਹਰ ਪਿੰਡ ਵਿੱਚ ਬਿਜਲੀਕਰਨ ਦਾ ਸੁਪਨਾ ਸਾਕਾਰ ਕਰਨ ਨੂੰ ਸੁਨਿਸ਼ਚਿਤ ਕਰਨ ਲਈ ਬਹੁਤ ਮਿਹਨਤ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪੂਰਬੀ ਭਾਰਤ ਵਿੱਚ ਸਥਿਤੀ ਬਦਲ ਦਿੱਤੀ ਹੈ, ਇਸ ਖੇਤਰ ਵਿੱਚ 18,000 ਪਿੰਡਾਂ ਵਿੱਚੋਂ 14,582 ਪਿੰਡ ਬਿਜਲੀ ਦੇ ਬਗ਼ੈਰ ਸਨ ਜਦੋਂ ਕਿ ਉੱਤਰ ਪੂਰਬੀ ਖੇਤਰ ਵਿੱਚ 4,590 ਪਿੰਡਾਂ ਵਿੱਚ ਬਿਜਲੀ ਨਹੀਂ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੂਰਬੀ ਭਾਰਤ ਦੇ ਵਿਕਾਸ ਅਤੇ ਇਸ ਦੇ ਮੁਕੰਮਲ ਬਿਜਲੀਕਰਨ ਨੂੰ ਪਹਿਲ ਦਿੱਤੀ ਅਤੇ ਹੁਣ ਭਾਰਤ ਦੀ ਪੂਰਬੀ ਖੇਤਰ ਭਾਰਤ ਦਾ ਵਿਕਾਸ ਯਾਤਰਾ ਵਿੱਚ ਵੀ ਇੱਕ ਵੱਡੀ ਭੂਮਿਕਾ ਨਿਭਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਹਜ ਬਿਜਲੀ ਹਰ ਘਰ ਯੋਜਨਾ ਸੌਭਾਗਯ ਦੇਸ਼ ਦੇ ਹਰ ਘਰ ਵਿੱਚ ਬਿਜਲੀਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ ਅਤੇ ਹੁਣ ਤੱਕ ਇਸ ਯੋਜਨਾ ਰਾਹੀਂ 86 ਲੱਖ ਤੋਂ ਜ਼ਿਆਦਾ ਘਰਾਂ ਦਾ ਬਿਜਲੀਕਰਨ ਕੀਤਾ ਜਾ ਚੁੱਕਾ ਹੈ। ਯੋਜਨਾ ਮਿਸ਼ਨ ਮੋਡ ‘ਤੇ ਹੈ ਅਤੇ ਇਹ ਚਾਰ ਕਰੋੜ ਪਰਿਵਾਰਾਂ ਲਈ ਬਿਜਲੀ ਕਨੈਕਸ਼ਨ ਸੁਨਿਸ਼ਚਿਤ ਕਰੇਗੀ।

ਪ੍ਰਧਾਨ ਮੰਤਰੀ ਨਾਲ ਵਰਤਾਲਾਪ ਕਰਦਿਆਂ ਦੂਰ-ਦੁਰਾਡੇ ਦੇ ਪਿੰਡਾਂ ਦੇ ਲਾਭਾਰਥੀਆਂ ਦੇ ਦੱਸਿਆ ਕਿ ਬਿਜਲੀ ਨੇ ਹਮੇਸ਼ਾ ਲਈ ਉਨ੍ਹਾਂ ਦੇ ਜੀਵਨ ਬਦਲ ਦਿੱਤੇ ਹਨ। ਸ਼ਾਮ ਤੋਂ ਪਹਿਲਾਂ ਆਪਣਾ ਕੰਮ ਪੂਰਾ ਕਰਨ ਵਾਲੇ ਲੋਕਾਂ ਅਤੇ ਲਾਲਟੈਣ ਜਾਂ ਦੀਵੇ ਦੇ ਚਾਨਣ ‘ਚ ਅਧਿਐਨ ਲਈ ਮਜਬੂਰ ਬੱਚਿਆਂ ਦੇ ਜੀਵਨ ਨੂੰ ਬਿਜਲੀਕਰਨ ਨੇ ਬਹੁਤ ਅਸਾਨ ਬਣਾ ਦਿੱਤਾ ਹੈ। ਜ਼ਿਆਦਾਤਰ ਲਾਭਾਰਥੀਆਂ ਨੇ ਕਿਹਾ ਕਿ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਕਾਫੀ ਸੁਧਾਰ ਆਇਆ ਹੈ। ਇਨ੍ਹਾਂ ਲਾਭਾਰਥੀਆਂ ਨੇ ਆਪਣੇ ਘਰਾਂ ਵਿੱਚ ਬਿਜਲੀ ਦੀ ਸੁਵਿਧਾ ਉਪਲੱਬਧ ਕਰਵਾਉਣ ਲਈ ਪ੍ਰਧਾਨ ਮੰਤਰੀ ਨੂੰ ਧੰਨਵਾਦ ਵੀ ਦਿੱਤਾ।

*****

ਏਕੇਟੀ/ਐੱਸਐੱਚ/ਏਕੇ