ਪੀਐੱਮਇੰਡੀਆ
ਦੇਵੀਓ ਅਤੇ ਸੱਜਣੋ।
ਭਗਵਾਨ ਸ਼ਿਵ ਜੀ ਦਾ ਪਿਆਰਾ ਮਹੀਨਾ ਸਾਵਣ ਸ਼ੁਰੂ ਹੋ ਚੁੱਕਿਆ ਹੈ। ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਭੋਲੇ ਦੇ ਭਗਤ ਕਾਂਵੜ ਲੈ ਕੇ ਨਿਕਲ ਚੁੱਕੇ ਹਨ । ਇੱਕ ਤਰ੍ਹਾਂ ਨਾਲ ਹੁਣ ਤੋਂ ਲੈ ਕੇ ਦੀਵਾਲੀ ਤੱਕ ਤਿਉਹਾਰਾਂ ਦਾ ਮਾਹੌਲ ਹੁੰਦਾ ਹੈ, ਅਤੇ ਆਉਣ ਵਾਲੇ ਤਿਉਹਾਰਾਂ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ।
ਸਾਥੀਓ, ਤਿਉਹਾਰਾਂ ਦੇ ਨਾਲ-ਨਾਲ ਦੇਸ਼ ਦੇ ਵੱਡੇ ਹਿੱਸੇ ਵਿੱਚ ਚੰਗੀ ਵਰਖਾ ਵੀ ਹੋ ਰਹੀ ਹੈ। ਮੌਸਮ ਦੀ ਮਿਹਰਬਾਨੀ ਖੇਤੀ ਲਈ, ਅਰਥਵਿਵਸਥਾ ਲਈ ਉਮੀਦਾਂ ਨਾਲ ਭਰੀ ਹੋਈ ਹੈ, ਲੇਕਿਨ ਭਾਰੀ ਮੀਂਹ ਦੇ ਚਲਦਿਆਂ ਦੇਸ਼ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨੂੰ ਤਕਲੀਫ਼ ਵੀ ਹੋ ਰਹੀ ਹੈ। ਸਰਕਾਰ ਨੇ ਹਰ ਸਥਿਤੀ ’ਤੇ ਨਜ਼ਰ ਰੱਖੀ ਹੋਈ ਹੈ। ਰਾਜ ਸਰਕਾਰਾਂ ਦੇ ਨਾਲ ਮਿਲ ਕੇ ਪੂਰਾ ਯਤਨ ਕਰ ਰਹੀ ਹੈ ਕਿ ਸੰਕਟ ਵਿੱਚ ਘਿਰੇ ਹਰ ਦੇਸ਼ ਵਾਸੀ ਤੱਕ ਮਦਦ ਪੁੱਜੇ।
ਸਾਥੀਓ, ਇੱਕ ਸੰਵੇਦਨਸ਼ੀਲ ਸਰਕਾਰ ਹੋਣ ਦੇ ਨਾਤੇ ਆਮ ਵਿਅਕਤੀ ਦੇ ਜੀਵਨ ਨੂੰ ਸੰਕਟ ’ਚੋਂ ਕੱਢਣਾ, ਉਸ ਨੂੰ ਸਰਲ ਅਤੇ ਸੁਗਮ ਬਣਾਉਣਾ, ਇਹ ਮੈਂ ਮੰਨਦਾ ਹਾਂ ਕਿ ਰਾਜ ਦੀ ਸਭ ਤੋਂ ਪ੍ਰਾਥਮਿਕ ਜ਼ਿੰਮੇਵਾਰੀ ਹੈ ਅਤੇ ਸਾਡਾ ਵੀ ਸਿਰਫ਼ ਇਹੀ ਟੀਚਾ ਹੈ। ਬੀਤੇ ਚਾਰ ਸਾਲਾਂ ਵਿੱਚ ਲਗਾਤਾਰ ਇਸੇ ਵਿਚਾਰ ਨਾਲ ਅਸੀਂ ਅੱਗੇ ਵਧ ਰਹੇ ਹਾਂ ਅਤੇ ਅੱਜ ਇੱਥੇ ਲਖਨਊ ਦੇ ਇਸ ਆਡੀਟੋਰੀਅਮ ਵਿੱਚ ਇਕੱਠੇ ਹੋਣਾ ਵੀ ਇਸੇ ਕੜੀ ਦਾ ਇੱਕ ਹਿੱਸਾ ਹੈ। ਕੱਲ੍ਹ ਮੈਂ ਲਖਨਊ ਤੋਂ ਇੱਥੇ ਸ਼ਹਿਰੀ ਜੀਵਨ ਨੂੰ ਸਮਾਰਟ ਅਤੇ ਸੁਵਿਧਾ ਸੰਪੰਨ ਬਣਾਉਣ ਲਈ ਆਯੋਜਿਤ ਪ੍ਰੋਗਰਾਮ ਵਿੱਚ ਮੈਨੂੰ ਆਉਣ ਦਾ ਮੌਕਾ ਮਿਲਿਆ ਸੀ । ਉੱਤਰ ਪ੍ਰਦੇਸ਼ ਦੇ ਸ਼ਹਿਰ ਅਤੇ ਸ਼ਹਿਰਾਂ ਨਾਲ ਜੁੜੇ ਕਈ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਗ਼ਰੀਬ ਬੇਘਰ ਭਰਾਵਾਂ-ਭੈਣਾਂ ਨੂੰ ਉਨ੍ਹਾਂ ਦੇ ਆਪਣੇ ਘਰ ਦੀ ਚਾਬੀ ਸੌਂਪਣ ਦਾ ਵੀ ਮੈਨੂੰ ਮੌਕਾ ਮਿਲਿਆ । ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਉੱਤਰ ਪ੍ਰਦੇਸ਼ ਦੇ ਕੋਨੇ-ਕੋਨੇ ਨੂੰ transform ਕਰਨ, ਪਰਿਵਰਤਨ ਲਿਆਉਣ ਲਈ ਇੱਥੇ ਅਸੀਂ ਸਾਰੇ ਮਿਲ ਕੇ ਸੰਕਲਪ ਕਰਕੇ ਅੱਗੇ ਵਧਣ ਦੀ ਦਿਸ਼ਾ ਵਿੱਚ ਪ੍ਰਵਿਰਤ ਹਾਂ ।
ਸਾਥੀਓ, ਪੰਜ ਮਹੀਨੇ ਵਿੱਚ ਇਹ ਦੂਜੀ ਵਾਰ ਜਦੋਂ ਉਦਯੋਗ ਜਗਤ ਨਾਲ ਜੁਡ਼ੇ ਸਾਥੀਆਂ ਨਾਲ ਮੈਂ ਇੱਥੇ ਲਖਨਊ ਵਿੱਚ ਮਿਲ ਰਿਹਾ ਹਾਂ, ਇਸ ਤੋਂ ਪਹਿਲਾਂ ਫਰਵਰੀ ਵਿੱਚ UP Investors summit ਲਈ ਵੀ ਮੈਂ ਆਇਆ ਸੀ । ਅਤੇ ਮੈਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਉਸ summit ਦੌਰਾਨ ਯੂਪੀ ਵਿੱਚ ਸਵਾ ਚਾਰ ਲੱਖ ਕਰੋਡ਼ ਤੋਂ ਅਧਿਕ ਦੇ ਨਿਵੇਸ਼ ਦਾ ਇਰਾਦਾ ਜਤਾਇਆ ਗਿਆ ਸੀ । ਅਤੇ ਮੈਨੂੰ ਖੁਸ਼ੀ ਹੈ ਉਸ ਸੰਕਲਪ ਨੂੰ ਜ਼ਮੀਨ ’ਤੇ ਉਤਾਰਨ ਦੀ ਉਸ ਕੜੀ ਵਿੱਚ ਅੱਜ ਇੱਕ ਬਹੁਤ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ।
ਸਾਡੇ ਸਤੀਸ਼ ਜੀ ਪਤਾ ਨਹੀਂ ਅੱਜ ਕਿਉਂ ਸੰਕੋਚ ਨਾਲ ਬੋਲ ਰਹੇ ਸਨ । ਬਹੁਤ ਨਿਮਰਤਾ ਅਤੇ ਸਮਝਦਾਰੀ ਨਾਲ, ਅਜਿਹਾ ਕਹਿ ਰਹੇ ਸਨ ਜਿਵੇਂ ਸੱਠ ਹਜ਼ਾਰ, ਸਿਰਫ਼ ਸੱਠ ਹਜ਼ਾਰ । ਤੁਹਾਨੂੰ ਭੁੱਖ ਜ਼ਿਆਦਾ ਹੋਵੇ, ਮੈਨੂੰ ਚੰਗਾ ਲਗ ਰਿਹਾ ਹੈ, ਲੇਕਿਨ ਮੈਂ ਲੰਮੇ ਅਰਸੇ ਤੱਕ ਮੁੱਖ ਮੰਤਰੀ ਰਹਿ ਕੇ ਆਇਆ ਹਾਂ ਅਤੇ ਉਦਯੋਗਿਕ ਗਤੀਵਿਧੀ ਨਾਲ ਜੁਡ਼ੇ ਰਾਜ ਤੋਂ ਆਇਆ ਹਾਂ । 60 ਹਜ਼ਾਰ ਘੱਟ ਨਹੀਂ ਹੁੰਦਾ ਹੈ ਜੀ, 60 ਹਜ਼ਾਰ ਕਰੋਡ਼ ਬਹੁਤ ਵੱਡਾ ਹੁੰਦਾ ਹੈ। ਤੁਹਾਨੂੰ ਅੰਦਾਜ਼ਾ ਨਹੀਂ ਹੈ ਤੁਸੀਂ ਕਿੰਨਾ ਵੱਡਾ achieve ਕੀਤਾ ਹੈ ।
ਮੈਂ ਇੱਥੋਂ ਦੇ ਅਫਸਰਾਂ ਨੂੰ ਵੀ ਵਧਾਈ ਦਿੰਦਾ ਹਾਂ । ਇਹ ਤੁਸੀਂ ਕਲਪਨਾ ਯੋਗ ਕੰਮ ਕੀਤਾ ਹੈ ਜੀ । ਮੈਨੂੰ ਪਤਾ ਹੈ ਕਿ ਪੂੰਜੀ ਨਿਵੇਸ਼ ਵਿੱਚ ਕਿਵੇਂ-ਕਿਵੇਂ ਦੀਆਂ ਚੀਜ਼ਾਂ ਆਉਂਦੀਆਂ ਹਨ ਜੀ। ਇੱਕ ਕੋਰਟ- ਕਚਿਹਰੀ ਵਿੱਚ ਕਾਗਜ਼ ਚਲਾ ਜਾਵੇ, ਦੋ-ਦੋ ਸਾਲ ਤੱਕ ਕੰਮ ਰੁਕ ਜਾਂਦਾ ਹੈ ਜੀ । Environment ਵਾਲਿਆਂ ਦੇ ਕੋਲ ਚਲਾ ਜਾਵੇ ਤਾਂ ਉੱਤੇ ਬੈਠ ਜਾਂਦਾ ਹੈ, ਅਤੇ ਕਿਸੇ ਅਖ਼ਬਾਰ ਵਾਲੇ ਦੇ ਹੱਥੇ ਚੜ੍ਹ ਗਿਆ ; ਸੁਭਾਸ਼ ਜੀ, ਫਿਰ ਤਾਂ ਸਰਕਾਰ ਵੀ ਡਰ ਜਾਂਦੀ ਹੈ ਇਸਨੂੰ ਕੰਮ ਦੇਈਏ ਜਾਂ ਨਾ ਦੇਈਏ ; ਕਰਨ ਦੇਈਏ, ਨਾ ਕਰਣ ਦੇਈਏ । ਕਿਉਂਕਿ rivalry ਗਰੁੱਪ ਦੇ ਲੋਕ ਤਰ੍ਹਾਂ- ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ । ਇਨ੍ਹਾਂ ਸਾਰੇ ਸੰਕਟਾਂ ਨੂੰ ਪਾਰ ਕਰਦਿਆਂ ਪੰਜ ਮਹੀਨੇ ਦੇ ਅੰਦਰ-ਅੰਦਰ ਇਹ momentum ਲਿਆਉਣਾ, 60 ਹਜ਼ਾਰ ਕਰੋਡ਼ ਰੁਪਏ ਪੂੰਜੀ ਨਿਵੇਸ਼ ਦਾ ਕੰਮ ਸ਼ੁਰੂ ਹੋਣਾ, ਇਹ ਅਨੋਖੀ ਸਫ਼ਲਤਾ ਹੈ ਜੀ। ਮੈਂ ਅਨੁਭਵ ਕਰਦਾ ਹਾਂ ਤਾਂ ਕਹਿ ਰਿਹਾ ਹਾਂ। ਤੁਹਾਡੀ ਪੂਰੀ ਟੀਮ, ਪੂਰੀ ਟੀਮ ਬਹੁਤ-ਬਹੁਤ ਵਧਾਈ ਦੀ ਪਾਤਰ ਹੈ।
ਮੈਂ ਉਨ੍ਹਾਂ ਕਿਸਾਨਾਂ ਨੂੰ ਵੀ ਵਧਾਈ ਦੇਵਾਂਗਾ ਜਿਨ੍ਹਾਂ ਨੇ, ਜਿੱਥੇ ਜ਼ਮੀਨ ਦੀ ਜ਼ਰੂਰਤ ਪਈ ਹੋਵੇਗੀ, ਜ਼ਮੀਨ ਦਿੱਤੀ ਹੋਵੋਗੀ। ਮੈਂ ਉਨ੍ਹਾਂ ਛੋਟੇ-ਛੋਟੇ ਮੁਲਾਜ਼ਮ, ਉੱਥੋਂ ਦਾ ਪਟਵਾਰੀ ਵੀ, ਉਹ ਵੀ ਆੜੇ ਨਹੀਂ ਆਇਆ ਹੋਵੇਗਾ, ਤਦ ਹੋਇਆ ਹੋਏਗਾ ਜੀ। ਦੇਸ਼ ਜਾਂ ਤਾਂ ਪ੍ਰਧਾਨ ਮੰਤਰੀ ਚਲਾ ਸਕਦਾ ਹੈ ਜਾਂ ਪਟਵਾਰੀ ਚਲਾ ਸਕਦਾ ਹੈ। ਅਤੇ ਇਸ ਲਈ ਇਹ ਨੇਤਰਤਵ ਦੀ ਸਫ਼ਲਤਾ ਹੈ ਕਿ ਇੰਨੇ ਘੱਟ ਸਮੇਂ ਵਿੱਚ ਮੁੱਖ ਮੰਤਰੀ ਤੋਂ ਲੈ ਕੇ ਪਟਵਾਰੀ ਤੱਕ, ਸਾਰੀ ਟੀਮ ਇੱਕ ਸਮਾਨ ਦਿਸ਼ਾ ਵਿੱਚ ਸੋਚ ਕੇ ਅੱਗੇ ਵਧ ਰਹੀ ਹੈ ।
ਮੇਰੇ ਲਈ ਦੂਜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਨਾਂ ਸਾਰੀਆਂ ਚੀਜ਼ਾਂ ਨੂੰ ਕਿਸੇ individual ਦੇ whim ’ਤੇ ਨਹੀਂ ਛੱਡਿਆ ਹੈ। ਤੁਸੀਂ ਅਲੱਗ-ਅਲੱਗ ਸੈਕਟਰਾਂ ਲਈ ਪਾਲਸੀ ਬਣਾਈ ਹੈ, ਬਲੈਕ ਐਂਡ ਵਾਈਟ ਵਿੱਚ ਚੀਜ਼ਾਂ ਰੱਖੀਆਂ ਹਨ, ਔਨਲਾਈਨ ਕੋਈ ਵੀ ਉਸ ਨੂੰ ਦੇਖ ਸਕਦਾ ਹੈ ਅਤੇ ਜਿਸ ਨੂੰ ਇਹ ਲਗੇਗਾ ਹਾਂ ਭਈ ਇਹ ਮੈਂ ਇਸ ਵਿੱਚ ਆਪਣੇ-ਆਪ ਨੂੰ ਫਿਟ ਕਰ ਸਕਦਾ ਹਾਂ, ਉਹ ਆਵੇਗਾ । ਇਹ policy driven state , ਇਹ ਉੱਤਰ ਪ੍ਰਦੇਸ਼ ਦੀ ਸਭ ਤੋਂ ਵੱਡੀ ਸਿੱਧੀ ਹੈ। ਅਤੇ ਇਸ ਲਈ ਕਿਰਪਾ ਕਰ ਕੇ ਇਸ 60 ਹਜ਼ਾਰ ਨੂੰ, ਸੱਠ ਹਜ਼ਾਰ ਕਰੋਡ਼ ਤੋਂ ਘੱਟ ਨਾ ਮੰਨੋ। ਤੁਸੀ ਅਨੋਖਾ achieve ਕੀਤਾ ਹੈ ਜੀ । ਕਿਉਂਕਿ ਮੈਂ ਇਸ ਕੰਮ ਨੂੰ ਲੰਮੇ ਅਰਸੇ ਤੱਕ ਕਰ ਕੇ ਆਇਆ ਹਾਂ ਤਾਂ ਮੈਨੂੰ ਪਤਾ ਹੈ ਕਿੰਨੀ ਮਿਹਨਤ ਲਗਦੀ ਹੈ ਇਸ ਵਿੱਚ, ਕਿੰਨਾ initiative ਲੈਣਾ ਪੈਂਦਾ ਹੈ, ਕਿੰਨਾ pursue ਕਰਨਾ ਪੈਂਦਾ ਹੈ ਅਤੇ ਕਿੰਨੀਆਂ ਗਾਲ੍ਹਾਂ ਖਾਣੀਆਂ ਪੈਂਦੀਆਂ ਹਨ ਜੀ। ਲੇਕਿਨ ਰਾਜ ਲਈ ਪ੍ਰਤੀਬੱਧਤਾ ਹੁੰਦੀ ਹੈ ਤਾਂ ਰਸਤੇ ਵੀ ਨਿਕਲਦੇ ਹਨ ।
ਦੂਜੀ ਖੁਸ਼ੀ ਦੀ ਗੱਲ ਹੈ, ਦੇਖੋ ਸਾਈਕਲ ਦੀ ਟਿਊਬ ਵਿੱਚ ਇੰਨੇ ਪੁਆਂਇੰਟ ਹਵਾ ਭਰਨ ਨਾਲ sufficient ਹਵਾ ਭਰ ਜਾਂਦੀ ਹੈ ਤਾਂ ਸਾਈਕਲ ਚਲਦੀ ਹੈ, ਲੇਕਿਨ ਕਦੇ – ਕਦੇ ਉਸ ਟਿਊਬ ਵਿੱਚ ਇੱਕ ਕੋਨੇ ਵਿੱਚ ਫੁੱਗਾ ਹੋ ਜਾਂਦਾ ਹੈ, ਗੁਬਾਰਾ ਹੋ ਜਾਂਦਾ ਹੈ । ਹੁਣ ਮੀਟਰ ਦੇਖੋ ਤਾਂ ਮੀਟਰ ਤਾਂ ਠੀਕ ਲਗੇਗਾ, ਹਾਂ ਇੰਨੇ ਪੁਆਇੰਟ ਹਵਾ ਗਈ, ਲੇਕਿਨ ਉਹ ਸਾਈਕਲ ਚਲ ਨਹੀਂ ਸਕਦੀ, ਉਹ ਹਵਾ ਹੀ ਰੁਕਾਵਟ ਬਣ ਜਾਂਦੀ ਹੈ। ਮੈਨੂੰ ਖੁਸ਼ੀ ਹੈ ਕਿ ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਜੀ ਨੇ ਵਿਕਾਸ ’ਤੇ ਧਿਆਨ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਸਾਰੇ ਭੂ-ਭਾਗਾਂ ਨੂੰ ਮੌਕੇ ਮਿਲੇ, ਸੰਤੁਲਤ ਵਿਕਾਸ ਹੋਇਆ । ਸੰਤੁਲਤ ਵਿਕਾਸ ਹੀ ਉੱਤਰ ਪ੍ਰਦੇਸ਼ ਦੀ ਬਹੁਤ ਵੱਡੀ ਜ਼ਰੂਰਤ ਹੈ। ਇਕੱਲੇ ਨੌਇਡਾ, ਗਾਜ਼ੀਆਬਾਦ ਦਾ ਦੁਨੀਆ ਤੋਂ ਨੰਬਰ ਤਾਂ ਉੱਤੇ ਜਾਵੇਗਾ, ਲੇਕਿਨ ਉੱਤਰ ਪ੍ਰਦੇਸ਼ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋਣਗੀਆਂ। ਅਤੇ ਉਸ ਕੰਮ ਨੂੰ ਜਿਸ ਤਰ੍ਹਾਂ ਨਾਲ ਕੀਤਾ ਹੈ ਅਤੇ ਅੱਜ ਮੈਨੂੰ ਖੁਸ਼ੀ ਹੈ ਕਿ ਸਾਰੀਆਂ ਚੀਜ਼ਾਂ ਨੂੰ ਬਾਰੀਕੀਆਂ ਨਾਲ ਇੱਥੇ ਦੱਸਿਆ ਗਿਆ ਹੈ ਜਨਤਾ ਦੇ ਸਾਹਮਣੇ । ਇਹ ਸਾਰੇ initiative ਮੈਂ ਸਮਝਦਾ ਹਾਂ ਵਧਾਈ ਦੇ ਪਾਤਰ ਹਨ ।
ਕੁਝ ਲੋਕ ਇਸ ਨੂੰ groundbreaking ceremony ਕਹਿ ਰਹੇ ਹਨ । ਉਂਜ ਤਾਂ ਪਰੰਪਰਾ ਉਹੀ ਹੈ, ਲੇਕਿਨ ਇਹ ਸਭ ਦੇਖਣ ਤੋਂ ਬਾਅਦ ਮੈਂ ਕਹਿੰਦਾ ਹਾਂ, ਇਹ record breaking ceremony ਹੈ। ਇੰਨੇ ਘੱਟ ਸਮੇਂ ਵਿੱਚ ਜਿਸ ਤਰ੍ਹਾਂ ਨਾਲ ਪ੍ਰਕਿਰਿਆਵਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਗਿਆ ਹੈ, ਪੁਰਾਣੇ ਤੌਰ- ਤਰੀਕਿਆਂ ਨੂੰ ਬਦਲਿਆ ਗਿਆ ਹੈ; ਅਜਿਹਾ ਉੱਤਰ ਪ੍ਰਦੇਸ਼ ਵਿੱਚ ਮੈਂ ਨਹੀਂ ਮੰਨਦਾ ਹਾਂ ਪਹਿਲਾਂ ਦਾ ਕੋਈ ਵੀ ਵਿਅਕਤੀ ਉੱਠ ਕੇ ਕਹਿ ਸਕਦਾ ਹੈ; ਜੋ ਅੱਜ ਵਿਸ਼ਵਾਸ ਪੈਦਾ ਹੋਇਆ ਹੈ। ਇੱਥੋਂ ਲਈ ਤਾਂ ਇਹ ਸ਼ਾਸਨ-ਪ੍ਰਸ਼ਾਸਨ ਦੀਆਂ ਬਿਲਕੁਲ ਨਵੀਆਂ ਚੀਜ਼ਾਂ ਹਨ ਜੀ । ਅਤੇ ਮੈਨੂੰ ਖੁਸ਼ੀ ਹੈ ਕਿ ਯੋਗੀ ਜੀ ਦੀ ਅਗਵਾਈ ਵਿੱਚ ਸਰਕਾਰ ਨੇ ਨਿਵੇਸ਼ਕਾਂ ਨਾਲ ਲਗਾਤਾਰ ਸੰਵਾਦ ਬਣਾਈ ਰੱਖਿਆ ਅਤੇ intent ਨੂੰ investment ਵਿੱਚ ਬਦਲਣ ਲਈ ਮਾਹੌਲ ਤਿਆਰ ਕੀਤਾ । Online MoU, tracker ਹੋਵੇ ਜਾਂ ਫਿਰ clearances ਲਈ ਨਿਵੇਸ਼ ਮਿੱਤਰ ਜਿਹਾ single window digital platform ਹੋਵੇ, ਇਹ ਬਦਲਿਆ ਹੋਇਆ ਕਾਰਜ ਸੱਭਿਆਚਾਰ ਅਤੇ ਯੂਪੀ ਵਿੱਚ ਬਿਜ਼ਨਸ ਲਈ ਬਣੇ ਅਨੁਕੂਲ ਵਾਤਾਵਰਣ ਨੂੰ ਦਰਸਾਉਂਦਾ ਹੈ। ਇੱਕ ਉਹ ਸਮਾਂ ਸੀ ਜਦੋਂ ਯੂਪੀ ਵਿੱਚ ਨਿਵੇਸ਼ ਨੂੰ ਲੋਕ ਚੁਣੌਤੀ ਮੰਨਦੇ ਸਨ।
ਅੱਜ ਉਹ ਚੁਣੌਤੀ ਮੌਕਿਆਂ ਵਜੋਂ ਸਾਹਮਣੇ ਉੱਭਰ ਕੇ ਆ ਰਹੀ ਹੈ। ਮੌਕੇ ਰੋਜ਼ਗਾਰ ਦੇ ਹੋਣ, ਵਪਾਰ ਦੇ ਹੋਣ, ਚੰਗੀਆਂ ਸੜਕਾਂ ਦੇ ਹੋਣ, ਕਾਫ਼ੀ ਬਿਜਲੀ ਦੇ ਹੋਣ, ਬਿਹਤਰ ਵਰਤਮਾਨ ਦੇ ਅਤੇ ਉੱਜਵਲ ਭਵਿੱਖ ਦੇ ਹੋਣ; ਅੱਜ ਦਾ ਇਹ ਆਯੋਜਨ ਯੂ ਪੀ ’ਤੇ ਵਧਦੇ ਭਰੋਸੇ ਦਾ ਪ੍ਰਤੀਕ ਹੈ, ਉੱਥਾਨ ਦਾ ਪ੍ਰਤੀਕ ਹੈ, ਯੂਪੀ ਦੇ ਵਿਕਾਸ ਦਾ ਪ੍ਰਤੀਕ ਹੈ। ਮੈਨੂੰ ਉਮੀਦ ਹੈ ਜਿਸ ਸਪੀਡ ਨਾਲ ਤੁਸੀਂ ਅੱਗੇ ਵਧ ਰਹੇ ਹੋ ਉਸ ਨਾਲ ਉੱਤਰ ਪ੍ਰਦੇਸ਼ ਨੂੰ ਇੱਕ ਟ੍ਰੀਲੀਅਨ ਡਾਲਰ ਦੀ ਇਕਨੌਮਿਕ ਚੁਣੌਤੀ ਪਾਰ ਕਰਨ ਵਿੱਚ ਬਹੁਤ ਸਮਾਂ ਨਹੀਂ ਲੱਗੇਗਾ, ਇਹ ਮੇਰੀ ਆਤਮਾ ਕਹਿੰਦੀ ਹੈ। ਉੱਤਰ ਪ੍ਰਦੇਸ਼ ਸਰਕਾਰ ਨੂੰ ਉਦਯੋਗ ਜਗਤ ਦੇ ਤੁਹਾਡੇ ਸਾਰੇ ਸਾਥੀਆਂ ਨੂੰ ਇਸ ਪ੍ਰਤੀਬੱਧਤਾ ਲਈ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਅਸੀਂ ਉਹ ਲੋਕ ਨਹੀਂ ਹਾਂ ਜੀ, ਜੋ ਉਦਯੋਗਪਤੀਆਂ ਨਾਲ ਖੜ੍ਹਨ ਤੋਂ ਡਰਦੇ ਹਾਂ, ਵਰਨਾ ਕੁਝ ਲੋਕਾਂ ਨੂੰ ਤੁਸੀਂ ਦੇਖਿਆ ਹੋਵੇਗਾ, ਉਨ੍ਹਾਂ ਦੀ ਇੱਕ ਫੋਟੋ ਤੁਸੀਂ ਨਹੀਂ ਕੱਢ ਸਕਦੇ ਕਿਸੇ ਉਦਯੋਗਪਤੀ ਦੇ ਨਾਲ । ਲੇਕਿਨ ਦੇਸ਼ ਦਾ ਇੱਕ ਵੀ ਉਦਯੋਗਪਤੀ ਅਜਿਹਾ ਨਹੀਂ ਹੋਵੇਗਾ ਜਿਸ ਨੇ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਸਾਸ਼ਟਾਂਗ ਦੰਡਵਤ ਨਾ ਕੀਤੇ ਹੋਣ। ਇਹ ਅਮਰ ਸਿੰਘ ਇੱਥੇ ਬੈਠੇ ਹਨ, ਉਨ੍ਹਾਂ ਦੇ ਕੋਲ ਸਾਰੀ, ਉਹ ਹਿਸਟਰੀ ਕੱਢ ਦੇਣਗੇ । ਲੇਕਿਨ ਜਦੋਂ ਨੀਅਤ ਸਾਫ਼ ਹੋਵੇ, ਇਰਾਦੇ ਨੇਕ ਹੋਣ ਤਾਂ ਕਿਸੇ ਦੇ ਵੀ ਨਾਲ ਖੜ੍ਹੇ ਹੋਣ ਤੇ ਦਾਗ ਨਹੀਂ ਲਗਦੇ ਹਨ ਜੀ । ਮਹਾਤਮਾ ਗਾਂਧੀ ਦਾ ਜੀਵਨ ਜਿੰਨਾਂ ਪਵਿੱਤਰ ਸੀ ਉਨ੍ਹਾਂ ਨੂੰ ਬਿਰਲਾ ਜੀ ਦੇ ਘਰ-ਪਰਿਵਾਰ ਵਿੱਚ ਜਾ ਕੇ ਰਹਿਣ ਵਿੱਚ ਕਦੇ ਸੰਕੋਚ ਨਹੀਂ ਹੋਇਆ । ਬਿਰਲਾ ਜੀ ਦੇ ਨਾਲ ਖੜ੍ਹੇ ਰਹਿਣ ਵਿੱਚ ਉਨ੍ਹਾਂ ਨੂੰ ਕਦੇ ਸੰਕੋਚ ਨਹੀਂ ਹੋਇਆ, ਨੀਅਤ ਸਾਫ਼ ਸੀ । ਜਿਨ੍ਹਾਂ ਲੋਕਾਂ ਨੂੰ ਪਬਲਿਕ ਵਿੱਚ ਤਾਂ ਮਿਲਣਾ ਨਹੀਂ ਹੈ, ਪਰਦੇ ਦੇ ਪਿੱਛੇ ਸਭ ਕੁਝ ਕਰਨਾ ਹੈ, ਉਹ ਡਰਦੇ ਰਹਿੰਦੇ ਹਨ। ਅਗਰ ਹਿੰਦੁਸਤਾਨ ਨੂੰ ਬਣਾਉਣ ਵਿੱਚ ਇੱਕ ਕਿਸਾਨ ਦੀ ਮਿਹਨਤ ਕੰਮ ਕਰਦੀ ਹੈ, ਇੱਕ ਕਾਰੀਗਰ ਦੀ ਮਿਹਨਤ ਕੰਮ ਕਰਦੀ ਹੈ, ਇੱਕ ਬੈਂਕਰ-ਫਾਈਨੈਂਸਰ ਦੀ ਮਿਹਨਤ ਕੰਮ ਕਰਦੀ ਹੈ, ਇੱਕ ਸਰਕਾਰ ਦੇ ਮੁਲਾਜ਼ਮ ਦੀ ਮਿਹਨਤ ਕੰਮ ਕਰਦੀ ਹੈ, ਇੱਕ ਮਜ਼ਦੂਰ ਦੀ ਮਿਹਨਤ ਕੰਮ ਕਰਦੀ ਹੈ; ਉਵੇਂ ਹੀ ਦੇਸ਼ ਦੇ ਉਦਯੋਗਕਾਰਾਂ ਦੀ ਵੀ ਦੇਸ਼ ਨੂੰ ਬਣਾਉਣ ਵਿੱਚ ਭੂਮਿਕਾ ਹੁੰਦੀ ਹੈ। ਅਸੀਂ ਉਨ੍ਹਾਂ ਨੂੰ ਅਪਮਾਨਤ ਕਰਾਂਗੇ, ਚੋਰ ਲੁਟੇਰੇ ਕਹਾਂਗੇ, ਇਹ ਕਿਹੜਾ ਤਰੀਕਾ ਹੈ। ਹਾਂ, ਜੋ ਗਲਤ ਕਰੇਗਾ ਉਸ ਨੂੰ ਜਾਂ ਤਾਂ ਦੇਸ਼ ਛੱਡ ਕੇ ਭੱਜਣਾ ਪਵੇਗਾ ਜਾਂ ਤਾਂ ਜੇਲ੍ਹਾਂ ਵਿੱਚ ਜ਼ਿੰਦਗੀ ਗੁਜਾਰਨੀ ਪਵੇਗੀ । ਲੇਕਿਨ ਇਹ ਵੀ ਪਹਿਲਾਂ ਇਸ ਲਈ ਨਹੀਂ ਹੁੰਦਾ ਸੀ ਕਿਉਂਕਿ ਪਰਦੇ ਪਿੱਛੇ ਪਹਿਲਾਂ ਬਹੁਤ ਕੁਝ ਹੁੰਦਾ ਸੀ। ਕਿਸ ਦੇ ਜਹਾਜ਼ ਵਿੱਚ ਲੋਕ ਘੁੰਮਦੇ ਹਨ, ਪਤਾ ਨਹੀਂ ਹੈ ਕੀ ।
ਅਤੇ ਇਸ ਲਈ ਦੇਸ਼ ਨੂੰ ਅੱਗੇ ਵਧਾਉਣ ਲਈ ਹਰ ਕਿਸੇ ਦੇ ਨਾਲ ਹੋਰ ਸਹਿਯੋਗ ਦੀ ਜ਼ਰੂਰਤ ਹੈ । ਅਤੇ ਦੇਸ਼ ਦੇ ਸਵਾ ਸੌ ਕਰੋਡ਼ ਨਾਗਰਿਕਾਂ ਨੂੰ ਸਨਮਾਨ ਦੇਣਾ, ਇਹ ਸਾਡੀ ਸਾਰੇ ਦੇਸ਼ ਵਾਸੀਆਂ ਦੀ ਜ਼ਿੰਮੇਵਾਰੀ ਹੈ। ਜੋ projects ਅੱਜ ਸ਼ੁਰੂ ਹੋਏ ਹਨ, ਇਨ੍ਹਾਂ ਵਿੱਚ ਅੱਗੇ 2 ਲੱਖ ਤੋਂ ਅਧਿਕ ਨੌਜਵਾਨਾਂ ਨੂੰ ਸਿੱਧਾ ਰੋਜ਼ਗਾਰ ਮਿਲਣ ਵਾਲਾ ਹੈ ਅਤੇ ਇਸ ਦੇ ਇਲਾਵਾ, ਜਿੱਥੇ ਇਹ ਉਦਯੋਗ ਲਗਣਗੇ, ਫੈਕਟਰੀਆਂ ਲਗਣਗੀਆਂ, ਉੱਥੋਂ ਦੇ ਸਥਾਨਕ ਲੋਕਾਂ ਨੂੰ ਸਿੱਧਾ ਰੋਜ਼ਗਾਰ ਵੀ ਮਿਲੇਗਾ। ਇਨ੍ਹਾਂ ਪ੍ਰੋਜੈਕਟਾਂ ਨਾਲ ਕਿਸਾਨ ਹੋਣ, ਮਜ਼ਦੂਰ ਹੋਣ, ਨੌਜਵਾਨ ਹੋਣ ; ਹਰ ਕਿਸੇ ਨੂੰ ਲਾਭ ਹੋਣ ਵਾਲਾ ਹੈ ।
ਸਾਥੀਓ, ਮੈਂ ਯੂਪੀ ਦੀ 22 ਕਰੋਡ਼ ਜਨਤਾ ਨੂੰ ਵਚਨ ਦਿੱਤਾ ਸੀ ਕਿ ਉਨ੍ਹਾਂ ਦੇ ਪਿਆਰ ਨੂੰ ਵਿਆਜ ਸਮੇਤ ਵਾਪਸ ਕਰਾਂਗਾ। ਅੱਜ ਇੱਥੇ ਜੋ ਪ੍ਰੋਜੈਕਟ ਸ਼ੁਰੂ ਹੋ ਰਹੇ ਹਨ ਉਹ ਉਸੇ ਵਚਨਬੱਧਤਾ ਦਾ ਇੱਕ ਮਹੱਤਵਪੂਰਨ ਠੋਸ ਕਦਮ ਹੈ। ਇਹ projects ਉੱਤਰ ਪ੍ਰਦੇਸ਼ ਵਿੱਚ ਆਰਥਕ ਅਤੇ ਉਦਯੋਗਕ ਅਸੰਤੁਲਨ ਨੂੰ ਦੂਰ ਕਰਨ ਵਿੱਚ ਵੀ ਸਹਾਇਕ ਹੋਣਗੇ ਕਿਉਂਕਿ ਇਹ ਰਾਜ ਦੇ ਕੁਝ ਵਿਸ਼ੇਸ਼ ਖੇਤਰਾਂ ਤੱਕ ਹੀ ਸੀਮਤ ਨਹੀਂ ਹਨ । ਇਨ੍ਹਾਂ ਦਾ ਵਿਸਤਾਰ ਨੌਇਡਾ, ਗਰੇਟਰ ਨੌਇਡਾ, ਮੇਰਠ, ਮੁਜ਼ੱਫਰਨਗਰ ਤੋਂ ਲੈ ਕੇ ਝਾਂਸੀ, ਹਰਦੋਈ, ਅਮੇਠੀ, ਰਾਇਬਰੇਲੀ ਅਤੇ ਜੌਨਪੁਰ, ਮਿਰਜ਼ਾਪੁਰ, ਗੋਰਖਪੁਰ ਤੱਕ ਫੈਲਿਆ ਹੋਇਆ ਹੈ। ਇਹ projects , Digital India ਅਤੇ Make In India ਅਭਿਆਨ ਨੂੰ ਨਵਾਂ ਆਯਾਮ ਦੇਣ ਦੀ ਦਿਸ਼ਾ ਵਿੱਚ ਵੀ ਬਹੁਤ ਵੱਡੇ ਕਦਮ ਸਿੱਧ ਹੋਣ ਵਾਲੇ ਹਨ ।
ਪੂਰੇ ਉੱਤਰ ਪ੍ਰਦੇਸ਼ ਵਿੱਚ ਤੇਜ਼ ਇੰਟਰਨੈੱਟ ਸਰਵਿਸ ਪਹੁੰਚਾਉਣ ਲਈ Optical fibre ਵਿਛਾਉਣਾ ਹੋਵੇ ਜਾਂ ਫਿਰ IT Center ਸਥਾਪਤ ਕਰਨ ਦਾ ਕੰਮ, ਇਹ Digital Infrastructure ਯੂਪੀ ਦੇ ਵਿਕਾਸ ਨੂੰ ਨਵੀਂ ਗਤੀ, ਨਵੀਂ ਦਿਸ਼ਾ ਅਤੇ ਨੌਜਵਾਨਾਂ ਨੂੰ ਨਵਾਂ ਮੌਕਾ ਦੇਣ ਵਾਲਾ ਹੈ । ਇਹ ਸਾਡੀ ਸਰਕਾਰ ਦੇ ਉਸ ਵਿਆਪਕ ਪਲਾਨ ਦਾ ਹਿੱਸਾ ਹੈ ਜਿਸ ਦੇ ਤਹਿਤ ਅਸੀਂ digitalization ਦੇ ਨਾਲ-ਨਾਲ ਆਮ ਮਾਨਵੀ ਜੀਵਨ ਨੂੰ ਸਰਲ ਬਣਾਉਣਾ ਚਾਹੁੰਦੇ ਹਾਂ । ਇੱਕ ਅਜਿਹੀ ਵਿਵਸਥਾ ਖੜ੍ਹੀ ਕਰਨਾ ਚਾਹੁੰਦੇ ਹਾਂ ਜਿੱਥੇ ਕਿਸੇ ਤਰ੍ਹਾਂ ਦੇ ਭੇਦ ਭਾਵ ਦੀ ਗੁੰਜਾਇਸ਼ ਨਾ ਹੋਵੇ। ਪ੍ਰਕਿਰਿਆਵਾਂ ਵਿੱਚ ਗਤੀ ਵੀ ਦਿਸੇ ਅਤੇ ਸੰਵੇਦਨਸ਼ੀਲਤਾ ਵੀ ਦਿਸੇ । ਨਾ ਆਪਣਾ, ਨਾ ਪਰਾਇਆ, ਨਾ ਛੋਟਾ, ਨਾ ਵੱਡਾ, ਸਭ ਦੇ ਨਾਲ ਬਰਾਬਰ ਵਿਵਹਾਰ ; ਯਾਨੀ ਕੁਲ ਮਿਲਾ ਕੇ ‘ਸਬਕਾ ਸਾਥ ਸਬਕਾ ਵਿਕਾਸ ।’
ਸਾਥੀਓ, ਸੇਵਾਵਾਂ ਦੀ ਤੇਜ਼ ਅਤੇ transparent delivery ਸੁਨਿਸ਼ਚਿਤ ਕਰਨ ਲਈ ‘ਡਿਜੀਟਲ ਇੰਡੀਆ ਅਭਿਆਨ’ ਅੱਜ ਵਿਆਪਕ ਭੂਮਿਕਾ ਨਿਭਾ ਰਿਹਾ ਹੈ। ਪਿੰਡ-ਪਿੰਡ ਵਿੱਚ ਫੈਲੇ ਤਿੰਨ ਲੱਖ ਤੋਂ ਅਧਿਕ ਕਾਮਨ ਸਰਵਿਸ ਸੈਂਟਰ ਅੱਜ ਸਾਡੇ ਗ੍ਰਾਮੀਣ ਜੀਵਨ ਨੂੰ ਬਦਲ ਰਹੇ ਹਨ । ਟਿਕਟ ਬੁਕਿੰਗ, ਬਿਜਲੀ, ਟੈਲੀਫੋਨ ਦੇ ਬਿਲ, ਟੈਲੀਮੈਡੀਸਿਨ, ਜਨ-ਔਸ਼ਧੀ, ਆਧਾਰ ਸੇਵਾ ਜਿਹੀਆਂ ਸੈਂਕੜੇ ਸੇਵਾਵਾਂ ਲਈ ਹੁਣ ਪਿੰਡ ਦੇ ਲੋਕ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਲਈ ਮਜ਼ਬੂਰ ਨਹੀਂ ਹਨ । ਪਿੰਡ ਵਿੱਚ ਕਾਮਨ ਸਰਵਿਸ ਸੈਂਟਰ ਅਤੇ ਸ਼ਹਿਰਾਂ ਵਿੱਚ ਫਰੀ ਵਾਈ-ਫਾਈ ਹਾਟ ਸਪਾਟਸ, ਸਸਤਾ ਮੋਬਾਈਲ ਇੰਟਰਨੈੱਟ-ਗ਼ਰੀਬ-ਮੱਧਮ ਵਰਗ ਦੇ ਜੀਵਨ ਨੂੰ ਸਰਲ ਬਣਾਉਣ ਵਿੱਚ ਬਹੁਤ ਵੱਡੀ ਸਹਾਇਤਾ ਕਰ ਰਿਹਾ ਹੈ ।
ਸਾਥੀਓ, IT Industries ਵਰ੍ਹਿਆਂ ਤੋਂ ਸਾਡੀ ਤਾਕਤ ਰਹੀ ਹੈ । ਅੱਜ IT Export, ਰਿਕਾਰਡ ਪੱਧਰ ’ਤੇ ਹੈ । 40 ਲੱਖ ਤੋਂ ਅਧਿਕ ਲੋਕ ਇਸ ਇੰਡਸਟਰੀ ਨਾਲ ਜੁਡ਼ੇ ਹਨ । ਲੇਕਿਨ ਦੇਸ਼ ਦੀ ਇਹ ਤਾਕਤ ਵੱਡੇ ਸ਼ਹਿਰਾਂ, ਮੈਟਰੋ ਸ਼ਹਿਰਾਂ, ਉੱਥੋਂ ਤੱਕ ਸੀਮਤ ਰਹਿ ਗਈ । ਸਾਡੀ ਸਰਕਾਰ ਇਸ ਤਾਕਤ ਨੂੰ ਦੇਸ਼ ਦੇ ਛੋਟੇ ਸ਼ਹਿਰ ਅਤੇ ਪਿੰਡਾਂ ਤੱਕ ਪਹੁੰਚਾਉਣ ਦੇ ਸੰਕਲਪ ਦੇ ਨਾਲ ਕੰਮ ਕਰ ਰਹੀ ਹੈ ।
ਸਾਥੀਓ, ਟੁਕੜਿਆਂ ਵਿੱਚ ਸੋਚਣ ਦੀ ਸਰਕਾਰੀ ਪਰੰਪਰਾ ਹੁਣ ਸਮਾਪਤ ਹੋ ਚੁੱਕੀ ਹੈ। ਹੁਣ silos ਨੂੰ ਖ਼ਤਮ ਕਰਕੇ solutions ਨੂੰ ਅਤੇ synchronization ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਸਰਕਾਰ ਦੀ ਇੱਕ ਯੋਜਨਾ, ਇੱਕ ਐਕਸ਼ਨ ਦਾ ਦੂਜੇ ਨਾਲ ਸਿੱਧਾ ਕਨੈਕਸ਼ਨ ਹੈ। ਡਿਜੀਟਲ ਇੰਡੀਆ ਅਭਿਆਨ ਅਤੇ ਮੇਕ ਇਨ ਇੰਡੀਆ ਅਭਿਆਨ ਇਸ ਦੀ ਬਿਹਤਰੀਨ ਉਦਾਹਰਣ ਹਨ। ਅੱਜ ਡਿਜੀਟਲ ਇੰਡੀਆ, ਡਿਜੀਟਲ ਲੈਣ-ਦੇਣ ਦਾ ਜੋ ਵੀ ਪ੍ਰਸਾਰ ਹੋ ਰਿਹਾ ਹੈ, ਉਸ ਦੇ ਪਿੱਛੇ ਸਸਤੇ ਹੁੰਦੇ ਮੋਬਾਈਲ ਫੋਨ ਵੀ ਇੱਕ ਕਾਰਨ ਹਨ । ਮੋਬਾਈਲ ਫੋਨ ਇਸ ਲਈ ਸਸਤੇ ਹੋਏ ਕਿਉਂਕਿ ਹੁਣ ਵੱਡੀ ਮਾਤਰਾ ਵਿੱਚ ਭਾਰਤ ਵਿੱਚ ਫੋਨਾਂ ਦਾ ਨਿਰਮਾਣ ਹੋਣ ਲੱਗਿਆ ਹੈ, ਬਣਨ ਲੱਗੇ ਹਨ। ਅੱਜ ਦੇਸ਼, ਦੁਨੀਆ ਲਈ mobile manufacturing ਦਾ hub ਬਣਦਾ ਜਾ ਰਿਹਾ ਹੈ । ਅੱਜ ਅਸੀਂ ਦੁਨੀਆ ਵਿੱਚ ਮੋਬਾਈਲ ਫੋਨ ਬਣਾਉਣ ਦੇ ਮਾਮਲੇ ਵਿੱਚ ਦੂਜੇ ਨੰਬਰ ’ਤੇ ਪਹੁੰਚ ਚੁੱਕੇ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਇਸ manufacturing revolution ਦੀ ਅਗਵਾਈ ਉੱਤਰ ਪ੍ਰਦੇਸ਼ ਕਰ ਰਿਹਾ ਹੈ ।
ਯੂਪੀ ਵਿੱਚ 50 ਤੋਂ ਅਧਿਕ ਮੋਬਾਈਲ ਫੋਨ ਬਣਾਉਣ ਵਾਲੀਆਂ ਫੈਕਟਰੀਆਂ ਅੱਜ ਕੰਮ ਕਰ ਰਹੀਆਂ ਹਨ । ਹਾਲ ਵਿੱਚ ਹੀ ਦੁਨੀਆ ਦੀ ਸਭ ਤੋਂ ਵੱਡੀ manufacturing unit ਦੀ ਸ਼ੁਰੂਆਤ ਵੀ ਇਸ ਉੱਤਰ ਪ੍ਰਦੇਸ਼ ਵਿੱਚ ਹੋਈ ਹੈ । ਅੱਜ ਵੀ ਇੱਥੇ ਜਿਨ੍ਹਾਂ ਨਵੀਆਂ ਫੈਕਟਰੀਆਂ ਦਾ ਨੀਂਹ ਪੱਥਰ ਰੱਖਿਆ ਹੈ, ਉਨ੍ਹਾਂ ਵਿੱਚ mobile manufacturing ਨਾਲ ਜੁਡ਼ੀਆਂ ਫੈਕਟਰੀਆਂ ਵੀ ਸ਼ਾਮਲ ਹਨ ।
ਸਾਥੀਓ, ਅੱਜ ਜੋ ਮਾਹੌਲ ਬਣਿਆ ਹੈ, ਉਸ ਦੇ ਲਈ ਬੀਤੇ ਚਾਰ ਸਾਲਾਂ ਵਿੱਚ ਅਨੇਕ ਫ਼ੈਸਲੇ ਸਰਕਾਰ ਨੇ ਲਏ । Foreign direct investment ਨਾਲ ਜੁਡ਼ੇ ਫ਼ੈਸਲੇ ਹੋਣ, ਦੇਸ਼ ਵਿੱਚ manufacturing ਲਈ incentive ਦੇਣ ਦਾ ਫ਼ੈਸਲਾ ਹੋਵੇ, ਜਾਂ ਫਿਰ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦਾ ਫ਼ੈਸਲਾ ਹੋਵੇ ; ਇਹ ਸਭ ਉਦਯੋਗਾਂ ਲਈ ਅਨੁਕੂਲ ਵਾਤਾਵਰਣ ਬਣਾਉਣ ਵਿੱਚ ਸਹਾਇਕ ਸਿੱਧ ਹੋ ਰਹੇ ਹਨ । ਸਾਲਾਂ ਤੋਂ ਜੋ ਜੀਐੱਸਟੀ ਰੁਕਿਆ ਹੋਇਆ ਸੀ, ਉਸ ਨੇ ਦੇਸ਼ ਨੂੰ ਟੈਕਸ ਦੇ ਜਾਲ ਤੋਂ ਮੁਕਤ ਕੀਤਾ ਹੈ ਅਤੇ ਇਸ ਦਾ ਵੀ ਲਾਭ ਉਦਯੋਗ ਜਗਤ ਨੂੰ ਹੋਇਆ ਹੈ ।
ਬੀਤੇ ਸਾਲ ਦੇਸ਼ ਵਿੱਚ manufacturing ਨੂੰ ਹੁਲਾਰਾ ਦੇਣ ਲਈ ਇੱਕ ਬਹੁਤ ਮਹੱਤਵਪੂਰਨ ਕਦਮ ਹੋਰ ਚੁੱਕਿਆ ਗਿਆ ਹੈ । Public procurement preference to Make in India ਆਦੇਸ਼ ਰਾਹੀਂ ਸਰਕਾਰ ਦੇ ਤਮਾਮ ਵਿਭਾਗਾਂ ਅਤੇ ਸੰਸਥਾਨਾਂ ਵਿੱਚ ਖਰੀਦੀਆਂ ਜਾ ਰਹੀਆਂ ਵਸਤਾਂ ਅਤੇ ਸੇਵਾਵਾਂ ਦੇ domestic source ਤੋਂ ਖਰੀਦਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ । Made In India ਨੂੰ ਜ਼ੋਰ ਦਿੱਤਾ ਜਾ ਰਿਹਾ ਹੈ । ਇਸ ਆਦੇਸ਼ ਦਾ ਲਾਭ ਦੇਸ਼ ਦੇ ਛੋਟੇ ਉਦਯੋਗਾਂ ਨੂੰ ਵੀ ਮਿਲ ਰਿਹਾ ਹੈ ।
ਪਿਛਲੇ ਇੱਕ ਸਾਲ ਵਿੱਚ, ਇੱਥੇ ਯੋਗੀ ਜੀ ਦੀ ਅਗਵਾਈ ਵਿੱਚ ਜੋ ਪਰਿਵਰਤਨ ਆਇਆ, ਨੀਤੀਆਂ ਬਣੀਆਂ, ਅਪਰਾਧ ’ਤੇ ਕੰਟਰੋਲ ਹੋਇਆ; ਉਸ ਨਾਲ ਯੂਪੀ ਨੂੰ ਡਬਲ ਲਾਭ ਹੋ ਰਿਹਾ ਹੈ। ਸਾਥੀਓ, ਭਾਜਪਾ ਸਰਕਾਰ, holistic vision, inclusive action – holistic visionand inclusive action, ਇਸ approach ’ਤੇ ਕੰਮ ਕਰ ਰਹੀ ਹੈ।
ਇਸ ਮੰਚ ਤੋਂ ਇੱਥੇ ਮੌਜੂਦ ਉਦਯੋਗ ਜਗਤ ਦੇ ਸਾਰੇ ਸਾਥੀਓ, ਤੁਹਾਨੂੰ ਸਾਰਿਆਂ ਨੂੰ ਅਤੇ ਤਮਾਮ ਨਿਵੇਸ਼ਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਪ੍ਰਗਤੀ ਦੀ ਸਾਡੀ ਇਹ ਦੌੜ ਹੈ ਨਾ – ਮੇਰੇ ਲਈ ਤਾਂ ਇਹ ਇੱਕ ਸ਼ੁਰੂਆਤ ਹੈ; ਬਹੁਤ ਦੌੜਨਾ ਬਾਕੀ ਹੈ। ਤੇਜ਼ ਗਤੀ ਨਾਲ ਦੌੜਨਾ ਹੈ। ਤੁਸੀਂ ਰਾਸ਼ਟਰ ਨਿਰਮਾਣ ਦੀ ਇੱਕ ਮਹੱਤਵਪੂਰਨ ਇਕਾਈ ਹੋ ਅਤੇ ਤੁਹਾਡੇ ਸੰਕਲਪ ਦੇਸ਼ ਦੇ ਕਰੋੜਾਂ ਨੌਜਵਾਨਾਂ ਦੇ ਸੁਪਨਿਆਂ ਨਾਲ ਵੀ ਜੁੜੇ ਹੋਏ ਹਨ। ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਜੋ ਵੀ ਫ਼ੈਸਲੇ ਲੈਣੇ ਹੋਣਗੇ ਉਹ ਭਵਿੱਖ ਵਿੱਚ ਵੀ ਪੂਰੀ ਮਜ਼ਬੂਤੀ ਨਾਲ ਲੈਣ ਦਾ ਸਾਡੇ ਵਿੱਚ ਇਰਾਦਾ ਵੀ ਹੈ, ਤਾਕਤ ਵੀ ਹੈ।
ਜਿਵੇਂ-ਜਿਵੇਂ Infrastructure ਨਾਲ ਜੁੜੇ ਸਾਡੇ ਵੱਡੇ ਪ੍ਰੋਜੈਕਟ ਤਿਆਰ ਹੁੰਦੇ ਜਾਣਗੇ, ਦੇਸ਼ ਵਿੱਚ ਵਿਨਿਵੇਸ਼ ਕਰਨਾ ਹੋਰ ਜ਼ਿਆਦਾ ਅਸਾਨ ਹੋਣ ਵਾਲਾ ਹੈ। ਖ਼ਾਸਕਰ, logistic ’ਤੇ ਹੋਣ ਵਾਲਾ ਖਰਚ ਬਹੁਤ ਘੱਟ ਹੋਣ ਵਾਲਾ ਹੈ। Next generation infrastructure ਤੋਂ ਆਮ ਜਨ ਦੇ ਨਾਲ-ਨਾਲ ਉਦਯੋਗ ਜਗਤ ਨੂੰ ਵੀ ਬਹੁਤ ਲਾਭ ਹੋਣ ਵਾਲਾ ਹੈ।
ਸਾਥੀਓ, information technology, consumer electronics, electronics manufacturing ਲਈ ਯੂਪੀ ਵਿੱਚ ਬਹੁਤ ਸੰਭਾਵਨਾਵਾਂ ਹਨ। ਇੱਥੋਂ ਦੇ MSME ਸੈਕਟਰ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਇਸ ਨਵੇਂ Infrastructure ਦਾ ਲਾਭ ਮਿਲਣ ਵਾਲਾ ਹੈ। ਇੱਥੋਂ ਦੇ ਛੋਟੇ ਵਪਾਰੀਆਂ, ਛੋਟੇ ਅਤੇ ਮਝਲੇ ਉੱਦਮੀਆਂ ਨੂੰ ਮੇਰੀ ਤਾਕੀਦ ਹੈ ਕਿ ਜੋ ਹਾਲੇ ਵੀ ਕੈਸ਼ ਨਾਲ ਕਾਰੋਬਾਰ ਕਰ ਰਹੇ ਹਨ, ਉਹ ਡਿਜੀਟਲ ਲੈਣ-ਦੇਣ ਵੱਲ ਜਰਾ ਅੱਗੇ ਆਉਣ।
ਸਾਥੀਓ, ਸਥਾਈ ਵਿਕਾਸ ਅਤੇ ਨਿਰੰਤਰ ਯਤਨ ਹੀ ਸਵਾ ਸੌ ਕਰੋਡ਼ ਹਿੰਦੁਸਤਾਨੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਹੈ। ਸਥਾਈ ਵਿਕਾਸ ਦੀ ਜਦੋਂ ਅਸੀ ਗੱਲ ਕਰਦੇ ਹਾਂ, ਤਾਂ ਬਿਜਲੀ ਦੀ ਵਿਵਸਥਾ ਇਸ ਦਾ ਇੱਕ ਬਹੁਤ ਅਹਿਮ ਹਿੱਸਾ ਹੈ। ਸਸਤੀ ਅਤੇ ਨਿਰੰਤਰ ਬਿਜਲੀ ਆਮ ਜੀਵਨ ਦੀ ਵੀ ਮੁੱਢਲੀ ਜ਼ਰੂਰਤ ਹੈ, ਤਾਂ ਖੇਤੀਬਾੜੀ ਅਤੇ ਉਦਯੋਗ ਲਈ ਵੀ ਬਿਜਲੀ ਓਨੀ ਹੀ ਜ਼ਰੂਰੀ ਹੈ। ਅਤੇ ਇਸ ਲਈ ਬਿਜਲੀ ’ਤੇ ਇਸ ਸਰਕਾਰ ਦਾ ਬਹੁਤ ਵੱਡਾ ਫੋਕਸ ਹੈ। ਅੱਜ ਪ੍ਰੰਪਰਾਗਤ ਐਨਰਜੀ ਤੋਂ ਦੇਸ਼ ਗਰੀਨ ਐਨਰਜੀ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਖ਼ਾਸ ਤੌਰ ’ਤੇ ਸੋਲਰ ਐਨਰਜੀ ’ਤੇ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ । International solar alliance ਦੇ ਸਾਡੇ initiative ਨੂੰ ਅੱਜ ਦੁਨੀਆ ਭਰ ਵਿੱਚ ਸਮਰਥਨ ਮਿਲ ਰਿਹਾ ਹੈ। ਸੋਲਰ ਊਰਜਾ ਦੇ ਖੇਤਰ ਵਿੱਚ ਵੀ ਯੂਪੀ ਬਹੁਤ ਵੱਡਾ ਹਬ ਬਣਨ ਵਾਲਾ ਹੈ। ਮਿਰਜ਼ਾਪੁਰ ਵਿੱਚ ਹੀ ਕੁਝ ਮਹੀਨੇ ਪਹਿਲਾਂ ਇੱਕ ਬਹੁਤ ਵੱਡੇ ਪਲਾਂਟ ਦਾ ਉਦਘਾਟਨ ਕੀਤਾ ਗਿਆ ਸੀ । ਅੱਜ ਇੱਕ ਹੋਰ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ ।
ਭਰਾਵੋ ਅਤੇ ਭੈਣੋਂ, ਅੱਜ ਭਾਰਤ ਹੀ ਨਹੀਂ, ਅਫ਼ਰੀਕਾ ਸਮੇਤ ਦੁਨੀਆ ਦੇ ਅਨੇਕ ਵਿਕਾਸਸ਼ੀਲ ਦੇਸ਼ਾਂ ਨੂੰ solar technology , solar pump ਵਰਗੀਆਂ ਮਸ਼ੀਨਾਂ ਦੀ ਜ਼ਰੂਰਤ ਹੈ । ਮੇਰੀ ਤੁਹਾਨੂੰ ਸਾਰਿਆਂ ਨੂੰ ਤਾਕੀਦ ਹੈ ਕਿ ਗਰੀਨ ਅਤੇ ਕਲੀਨ ਐਨਰਜੀ ਦੇ ਖੇਤਰ ਵਿੱਚ ਭਾਰਤ ਵਿੱਚ ਬਣ ਰਹੇ ਬੇਮਿਸਾਲ ਮਾਹੌਲ ਅਤੇ ਗਲੋਬਲ ਹਾਲਤਾਂ ਦਾ ਲਾਭ ਉਠਾਉਣ ਲਈ ਸਾਡੇ ਉਦਯੋਗ ਜਗਤ ਦੇ ਸਾਰੇ ਸਾਥੀ ਅੱਗੇ ਆਉਣ ।
ਸਾਥੀਓ, ਬਿਜਲੀ ਉਤਪਾਦਨ ਤੋਂ ਲੈ ਕੇ ਘਰ-ਘਰ ਤੱਕ ਬਿਜਲੀ ਪਹੁੰਚਾਉਣ ਦਾ ਕੰਮ ਅੱਜ ਬੇਮਿਸਾਲ ਗਤੀ ਨਾਲ ਅੱਗੇ ਵਧ ਰਿਹਾ ਹੈ । 2013 – 14 ਵਿੱਚ ਜਿੱਥੇ ਸਾਡਾ energy deficit 4 . 2 percent ਸੀ, ਚਾਰ ਸਾਲ ਦੇ ਅੰਦਰ – ਅੰਦਰ ਅੱਜ ਸਾਡੀ deficit , one percent ਤੋਂ ਵੀ ਘੱਟ ਹੋ ਗਈ ਹੈ । ਜੋ ਕੋਲਾ, ਕੋਲੇ ਦਾ ਨਾਮ ਸੁਣਦੇ ਹੀ ਦੇਸ਼ ਵਿੱਚ, ਜੋ ਕੋਲਾ ਕਦੇ ਕਾਲਖ ਦਾ ਕਾਰਣ ਬਣਿਆ ਸੀ, ਉਹ ਅੱਜ ਰਿਕਾਰਡ ਪੱਧਰ ’ਤੇ ਪੈਦਾ ਹੋ ਰਿਹਾ ਹੈ। ਅੱਜ ਕੋਲੇ ਦੀ ਕਮੀ ਦੇ ਚਲਦਿਆਂ power grid ਫੇਲ ਨਹੀਂ ਹੁੰਦੇ ।
ਇੰਨਾ ਹੀ ਨਹੀਂ, ਬਿਜਲੀ ਦੇ ਖੇਤਰ ਵਿੱਚ ਜੋ ਵੀ reforms ਕੀਤੇ ਗਏ ਹਨ, ਉਨ੍ਹਾਂ ਨਾਲ ਦੇਸ਼ ਅਤੇ ਦੇਸ਼ ਦੇ ਸਧਾਰਨ ਜਨ ਦੇ ਹਜ਼ਾਰਾਂ ਕਰੋਡ਼ ਰੁਪਇਆਂ ਦੀ ਬੱਚਤ ਹੋਈ ਹੈ ।
‘ਉਦੈ ਯੋਜਨਾ’ ਨੇ distribution ਕੰਪਨੀਆਂ ਨੂੰ ਨਵੀਂ ਲਾਈਫ-ਲਾਈਨ ਦਿੱਤੀ ਹੈ। ‘ਉਜਾਲਾ’ ਦੇ ਤਹਿਤ ਘਰ-ਘਰ ਵਿੱਚ ਜੋ LED Bulb ਲਗਾਏ ਗਏ, ਉਸ ਨਾਲ ਤਿੰਨ ਸਾਲਾਂ ਦੌਰਾਨ ਬਿਜਲੀ ਦੇ ਬਿਲ ਵਿੱਚ ਲਗਭਗ, ਅਤੇ ਇਹ ਮੇਰੇ ਖ਼ਾਸ ਕਰ ਕੇ ਮੱਧ ਵਰਗ ਪਰਿਵਾਰ, ਜੋ ਬਿਜਲੀ ਦੇ ਉਪਭੋਗਤਾ ਹਨ ; ਨਗਰਪਾਲਿਕਾ, ਮਹਾਨਗਰ ਪਾਲਿਕਾ, ਜੋ street light ਦੀ ਬਿਜਲੀ ਦਾ ਬਿਲ ਭਰਦੇ ਹਨ ; ਬਿਜਲੀ ਦੇ ਬਿਲ ਵਿੱਚ ਪਿਛਲੇ ਤਿੰਨ ਸਾਲ ਵਿੱਚ 50 ਹਜ਼ਾਰ ਕਰੋਡ਼ ਰੁਪਏ ਦੀ ਬਚਤ ਹੋਈ ਹੈ । 50 ਹਜ਼ਾਰ ਕਰੋਡ਼ ਰੁਪਏ, ਅਤੇ ਇਹੀ 50 ਹਜ਼ਾਰ ਕਰੋਡ਼ ਦੀ ਕੋਈ ਰਿਆਇਤ ਮੋਦੀ ਨੇ ਐਲਾਨ ਕੀਤੀ ਹੁੰਦੀ ਤਾਂ ਸ਼ਾਇਦ ਹਫ਼ਤੇ ਭਰ ਹੈੱਡ ਲਾਈਨ ਬਣੀ ਰਹਿੰਦੀ – ਵਾਹ-ਵਾਹ ਮੋਦੀ, ਵਾਹ – ਵਾਹ । ਅਸੀਂ ਯੋਜਨਾ ਅਜਿਹੀ ਬਣਾਈ ਕਿ ਲੋਕਾਂ ਦੀ ਜੇਬ ਵਿੱਚ 50 ਹਜ਼ਾਰ ਕਰੋਡ਼ ਰੁਪਇਆ ਬਚੇ । ਦੇਸ਼ ਕਿਵੇਂ ਬਦਲ ਰਿਹਾ ਹੈ। ਜਦੋਂ ਸਾਫ਼ ਨੀਅਤ ਨਾਲ ਕੰਮ ਹੁੰਦਾ ਹੈ ਤਾਂ ਇਸੇ ਤਰ੍ਹਾਂ ਠੀਕ ਵਿਕਾਸ ਵੀ ਹੁੰਦਾ ਹੈ ।
ਸਾਥੀਓ, ਅੱਜ ਦੇਸ਼ ਵਿੱਚ ਬਿਜਲੀ ਦੀ ਉਪਲੱਬਧਤਾ ਬਹੁਤ ਅਸਾਨ ਹੋਈ ਹੈ। ਵਰਲਡ ਬੈਂਕ ਦੀ ease of getting electricity ਰੈਂਕਿੰਗ ਵਿੱਚ ਭਾਰਤ ਨੇ ਬੀਤੇ ਚਾਰ ਸਾਲਾਂ ਵਿੱਚ ਲਗਭਗ 82 ਅੰਕ ਦੀ ਛਾਲ ਲਗਾਈ ਹੈ। ਇੰਨਾ improvement ਹੋਈ ਹੈ। ਅੱਜ ਦੇਸ਼ ਦੇ ਹਰ ਪਿੰਡ ਤੱਕ ਬਿਜਲੀ ਪਹੁੰਚਾਈ ਜਾ ਚੁੱਕੀ ਹੈ । ਅਗਲੇ ਸਾਲ ਮਾਰਚ ਤੱਕ ਹਰ ਘਰ ਤੱਕ ਬਿਜਲੀ ਪਹੁੰਚਾਉਣ ਦਾ ਟੀਚਾ ਲੈ ਕੇ ਅਸੀਂ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੇ ਹਾਂ ।
ਮੈਂ ਕਦੇ – ਕਦੇ ਹੈਰਾਨ ਹਾਂ- ਕੁਝ ਲੋਕ ਸਾਡੇ ਪਿੱਛੇ ਪੈ ਜਾਂਦੇ ਹਨ, ਅਸੀਂ ਕਹਿੰਦੇ ਕਿ ਅਜਿਹਾ ਕੀਤਾ ਤਾਂ ਉਹ ਬਸ ਲਗ ਜਾਂਦੇ ਹਨ, ਨਹੀਂ, ਨਹੀਂ ਕੀਤਾ ਹੈ। ਲੇਕਿਨ ਜੋ ਲੋਕ ਮੋਦੀ ਦੀ ਆਲੋਚਨਾ ਕਰਦੇ ਹਨ, ਉਹ ਲਿਖ ਰੱਖਣ – ਤੁਸੀਂ ਜਦੋਂ ਮੋਦੀ ਦੀ ਆਲੋਚਨਾ ਕਰਨ ਲਈ ਚੀਜ਼ਾਂ ਲੱਭ ਰਹੇ ਹੋ, ਉਹ 70 ਸਾਲਾਂ ਤੋਂ ਬਾਕੀ ਪਈਆਂ ਸਨ, ਨਿਕਲਣਗੀਆਂ ਤਾਂ ਉਹ ਹੀ ਨਿਕਲਣਗੀਆਂ । ਮੇਰੇ ਖਾਤੇ ਵਿੱਚ ਚਾਰ ਸਾਲ ਹਨ, ਹੋਰਾਂ ਦੇ ਖਾਤੇ ਵਿੱਚ 70 ਸਾਲ ਹਨ । ਇਸ ਦੇ ਬਾਅਦ ਟੀਚਾ ਦੇਸ਼ ਨੂੰ ਸਹਿਜ ਬਿਜਲੀ ਦੇਣ ਦਾ ਵੀ ਹੈ । ਇਸ ਦੇ ਲਈ ਟਰਾਂਸਮਿਸ਼ਨ ਦੇ ਨੈੱਟਵਰਕ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਅੱਜ ਜੋ ਘਾਟਮਪੁਰ-ਹਾਪੁੜ ਟਰਾਂਸਮਿਸ਼ਨ ਲਾਈਨ ਦਾ ਨੀਂਹ ਪੱਥਰ ਰੱਖਿਆ ਗਿਆ, ਉਹ ਇਸੇ ਯੋਜਨਾ ਦਾ ਹਿੱਸਾ ਹੈ। ਯੂਪੀ ਵਿੱਚ ਪਹਿਲਾਂ ਦੀਆਂ ਸਰਕਾਰਾਂ ਦੌਰਾਨ ਜਿਸ ਤਰ੍ਹਾਂ ਟਰਾਂਸਮਿਸ਼ਨ ਦੀ ਵਿਵਸਥਾ ਜਰਜਰ ਹੋ ਗਈ ਸੀ, ਉਸ ਵਿੱਚ ਨਵੇਂ ਪ੍ਰਾਣ ਫੂਕਣ ਲਈ ਯੋਗੀ ਜੀ ਦੀ ਸਰਕਾਰ ਨੂੰ ਪੂਰਾ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ।
ਸਾਥੀਓ, ਯੂਪੀ ਦੇ ਲਖਨਊ ਦੇ ਲੰਮੇ ਸਮੇਂ ਤੱਕ ਸਾਂਸਦ ਰਹੇ ਹਨ ਅਤੇ ਸਾਡੇ ਸ਼ਰਧਾਯੋਗ, ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਕਹਿੰਦੇ ਰਹਿੰਦੇ ਹਨ ਕਿ ਉਹ ਅਜਿਹਾ ਭਾਰਤ ਦੇਖਣਾ ਚਾਹੁੰਦੇ ਹਨ ਜੋ ਖੁਸ਼ਹਾਲ ਹੋਵੇ, ਸਮਰੱਥ ਹੋਵੇ ਅਤੇ ਸੰਵੇਦਨਸ਼ੀਲ ਹੋਵੇ। ਜਿੱਥੇ ਪਿੰਡਾਂ ਅਤੇ ਸ਼ਹਿਰਾਂ ਦਰਮਿਆਨ ਖਾਈ ਨਾ ਹੋਵੇ । ਜਿੱਥੇ ਕੇਂਦਰ ਅਤੇ ਰਾਜ ਵਿੱਚ ਕਿਰਤ ਅਤੇ ਪੂੰਜੀ ਵਿੱਚ, ਪ੍ਰਸ਼ਾਸਨ ਅਤੇ ਨਾਗਰਿਕ ਵਿੱਚ ਗੈਪ ਨ ਹੋਵੇ ।
ਅਟਲ ਜੀ ਨੇ ਨਾ ਸਿਰਫ਼ ਸੁਪਨਾ ਦੇਖਿਆ ਬਲਕਿ ਇਸ ਨੂੰ ਸਾਕਾਰ ਕਰਨ ਲਈ ਉਨ੍ਹਾਂ ਦਾ road map ਵੀ ਸਪਸ਼ਟ ਹੈ। ਅਟਲ ਜੀ ਨੇ ਕਦੇ ਕਿਹਾ ਸੀ, ਸੜਕਾਂ ਹੱਥਾਂ ਦੀਆਂ ਲਕੀਰਾਂ ਦੀ ਤਰ੍ਹਾਂ ਹਨ । ਇਸ ਸੋਚ ਦਾ ਨਤੀਜਾ ਹੈ ਕਿ ਉਨ੍ਹਾਂ ਨੇ infrastructure ’ਤੇ ਫੋਕਸ ਕੀਤਾ ਹੈ। ਅਟਲ ਜੀ ਦੀ ਸੋਚ ਨੂੰ 21ਵੀਂ ਸਦੀ ਦੀਆਂ ਜਰੂਰਤਾਂ ਅਨੁਸਾਰ next level ’ਤੇ ਲੈ ਜਾਣ ਦਾ ਯਤਨ ਅਸੀਂ ਪੂਰੀ ਤਾਕਤ ਨਾਲ ਕਰ ਰਹੇ ਹਾਂ ।
ਯੂਪੀ ਵਿੱਚ ਪੂਰਵਾਂਚਲ ਐਕਸਪ੍ਰੈੱਸ ਵਰਗੇ ਦੇਸ਼ ਦੇ ਸਭ ਤੋਂ ਵੱਡੇ ਐਕਸਪ੍ਰੈੱਸ ਹੋਣ, ਬੁੰਦੇਲਖੰਡ ਵਿੱਚ ਡਿਫੈਂਸ ਇੰਡਸਟਰੀਅਲ ਕੌਰੀਡੋਰ ਦੀ ਸਥਾਪਨਾ ਹੋਵੇ, ਅਜਿਹੇ ਤਮਾਮ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਥੀਓ, ਵਿਸ਼ਵ ਵਿੱਚ ਕਿਤੇ ਵੀ, ਕੋਈ ਵੀ best practice , ਕੋਈ ਵੀ ਬਿਹਤਰ ਸਹੂਲਤ ਉਪਲੱਬਧ ਹੈ ਤਾਂ ਉਸ ਨੂੰ ਆਪਣੇ ਨੌਜਵਾਨ ਸਾਥੀਆਂ ਤੱਕ, ਸਵਾ ਸੌ ਕਰੋਡ਼ ਦੇਸ਼ ਵਾਸੀਆਂ ਤੱਕ ਪਹੁੰਚਾਉਣ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਕੋਟਿ-ਕੋਟਿ ਜਨ ਅਕਾਂਖਿਆਵਾਂ ਨੂੰ ਜਨ-ਭਾਗੀਦਾਰੀ ਨਾਲ ਪੂਰਾ ਕਰਨਾ ਹੀ, ਇਹ ਸਾਡਾ ਰਸਤਾ ਹੈ, ਨਿਊ ਇੰਡੀਆ ਦਾ ਰੋਡ ਮੈਪ ਹੈ । ਉੱਤਰ ਪ੍ਰਦੇਸ਼ ਲਈ, ਦੇਸ਼ ਲਈ ਤੁਸੀਂ ਸਾਰੇ ਜੋ ਕਰ ਰਹੇ ਹੋ, ਉਸ ਦੇ ਲਈ ਮੈਂ ਤੁਹਾਨੂੰ ਦਿਲੋਂ ਵਧਾਈ ਦਿੰਦਾ ਹਾਂ, ਤੁਹਾਡਾ ਅਭਿਨੰਦਨ ਕਰਦਾ ਹਾਂ ।
ਮੈਂ ਪਿਛਲੇ ਦੋ-ਇੱਕ ਮਹੀਨੇ ਪਹਿਲਾਂ ਮੁੰਬਈ ਗਿਆ ਸੀ ਤਾਂ ਮੈਂ ਮੁੰਬਈ ਵਿੱਚ ਉਦਯੋਗ ਜਗਤ ਦੇ ਲੋਕਾਂ ਨੂੰ ਬੁਲਾਇਆ । ਅਤੇ ਲੋਕ ਬੁਲਾਉਂਦੇ ਹਨ ਲੇਕਿਨ ਦੱਸਣ ਦੀ ਹਿੰਮਤ ਨਹੀਂ ਕਰਦੇ, ਮੈਂ ਬੁਲਾਇਆ ਸੀ । ਅਤੇ ਮੈਂ ਉਨ੍ਹਾਂ ਦੇ ਸਾਹਮਣੇ presentation ਦਿੱਤੀ ਕਿ ਤੁਸੀਂ ਇੰਨੇ ਵੱਡੇ ਅਮੀਰ ਲੋਕ ਹੋ, ਇੰਨੇ ਵੱਡੇ ਉਦਯੋਗ ਚਲਾਉਂਦੇ ਹੋ, ਇੰਨੇ ਕਾਰੋਬਾਰ ਕਰਦੇ ਹੋ, ਲੇਕਿਨ ਸਾਡੇ ਦੇਸ਼ ਵਿੱਚ ਇਹ ਜੋ ਉਦਯੋਗ ਜਗਤ ਹੈ, ਪੂਰਾ ਇੰਨਾ ਵੱਡਾ ਵਿਸ਼ਵ ਹੈ, ਉਸ ਦਾ agriculture sector ਵਿੱਚ, corporate world ਦਾ investment ਸਿਰਫ਼-ਸਿਰਫ਼ one percent ਹੈ; ਜੋ ਦੁਨੀਆ ਦੇ ਕਿਸੇ ਦੇਸ਼ ਵਿੱਚ ਇੰਨਾ ਘੱਟ ਨਹੀਂ ਹੁੰਦਾ ਹੈ । ਅਤੇ ਮੈਂ ਉਨ੍ਹਾਂ ਨਾਲ ਅੱਧਾ ਦਿਨ ਲਗਾਇਆ ਸੀ ਕਿ ਸਾਡੇ corporate world ਦਾ investment , agriculture ਵਿੱਚ ਕਿਵੇਂ ਆਵੇ ਅਤੇ ਇਹ one percent ਵਿੱਚ ਵੀ ਕੀ ਹੁੰਦਾ ਹੈ – ਟਰੈਕਟਰ ਬਣਾਉਣ ਵਾਲੇ ਜਾਂ ਯੂਰੀਆ ਬਣਾਉਣ ਵਾਲੇ, ਉਹ ਹੀ ਜਿਆਦਾ ਹਨ ।
ਪ੍ਰਤੱਖ ਕਿਸਾਨ ਨੂੰ ਲਾਭ ਹੋਵੇ ਅਤੇ ਮੈਂ ਉਦਯੋਗ ਜਗਤ ਦੇ ਲੋਕਾਂ ਨੂੰ ਤਾਕੀਦ ਵੀ ਕੀਤੀ ਹੈ, ਵਿਸ਼ੇ ਵੀ ਸਮਝਾਏ ਹਨ – value addition ਕਿਵੇਂ ਹੋਵੇ, ਐਗਰੀਕਲਚਰ ਵਿੱਚ ਟੈਕਨੋਲੋਜੀ ਕਿਵੇਂ ਲਿਆਈਏ, ਵੇਅਰ ਹਾਊ ਸੇਜ਼, ਕੋਲਡ ਸਟੋਰੇਜ, ਪੈਕੇਜਿੰਗ, ਕਈ ਅਜਿਹੇ ਵਿਸ਼ੇ ਹਨ ਜੋ ਸਾਡੇ ਖੇਤੀਬਾੜੀ ਉਤਪਾਦਕਾਂ ਨੂੰ ਬਹੁਤ ਲਾਭ ਪਹੁੰਚਾ ਸਕਦੇ ਹਨ। ਅਤੇ ਉਸ ਦਿਸ਼ਾ ਵਿੱਚ ਕੰਮ ਕਰਨ ਲਈ ਮੈਂ ਦੇਸ਼ ਦੇ ਉਦਯੋਗਪਤੀਆਂ ਨੂੰ ਵਿਸ਼ੇਸ਼ ਤਾਕੀਦ ਕੀਤੀ ਹੈ ਕਿ ਤੁਸੀਂ ਆਪ ਆਪਣੇ ਇੱਥੇ ਇੱਕ ਛੋਟੀ ਜਿਹੀ brain storming team ਬਣਾਓ, ਇੱਕ ਟੀਮ ਗਠਿਤ ਕਰੋ, ਕਿਸ ਖੇਤਰ ਵਿੱਚ ਕੀ ਕੰਮ ਕਰ ਸਕਦੇ ਹਾਂ ਸੋਚੋ। ਦੇਸ਼ ਦੇ ਖੇਤੀਬਾੜੀ ਜਗਤ ਵਿੱਚ ਜਿੰਨਾ corporate investment ਅਸੀਂ ਲਿਆ ਸਕਾਂਗੇ ਸਾਡੇ ਕਿਸਾਨ ਦੀ ਤਾਕਤ ਜੋ ਪੈਦਾਵਾਰ, ਕਦੇ-ਕਦੇ ਤਾਂ ਸਾਡੀ ਪੈਦਾਵਾਰ ਇੰਨੀ ਨਸ਼ਟ ਹੋ ਜਾਂਦੀ ਹੈ । ਜਿਵੇਂ ਹੁਣੇ ਸੂਰੀ ਜੀ ਦੱਸ ਰਹੇ ਸਨ- ਕਿ ਹੁਣ ਅਸੀਂ, ਸਾਡੇ ਦੇਸ਼ ਵਿੱਚ ਜੋ ਫਲ ਪੈਦਾ ਹੁੰਦੇ ਹਨ ਉਸੇ ਦੇ ਪਲਪ ਨਾਲ ਜੂਸ ਬਣਾ ਕੇ ਵੇਚਣ ਦਾ ਅਸੀਂ ਫ਼ੈਸਲਾ ਕੀਤਾ, ਮਤਲਬ ਕਿਸਾਨ ਨੂੰ ਲਾਭ ਹੋਣ ਵਾਲਾ ਹੈ । ਅਤੇ ਜੋ ਜੂਸ ਪੀਣ ਵਾਲਾ ਹੈ, ਉਹ ਵੀ ਮਜ਼ਬੂਤ ਹੋਵੇਗਾ, ਅਤੇ ਉਹ ਮਜ਼ਬੂਤ ਹੋਵੇਗਾ ਤਾਂ ਦੇਸ਼ ਵੀ ਮਜ਼ਬੂਤ ਹੋਵੇਗਾ ।
ਕਹਿਣ ਦਾ ਮੇਰਾ ਭਾਵ ਹੈ ਕਿ ਸਾਨੂੰ ਗ੍ਰਾਮੀਣ ਜੀਵਨ ਦੇ ਨਾਲ ਸਾਡੇ ਇਨ੍ਹਾਂ ਉਦਯੋਗਾਂ ਨੂੰ ਕਿਵੇਂ ਲੈ ਜਾਈਏ । ਛੋਟੀਆਂ – ਛੋਟੀਆਂ ਚੀਜ਼ਾਂ ਗ੍ਰਾਮੀਣ ਜੀਵਨ ਵਿੱਚ ਕਿਵੇਂ ਲੈ ਜਾਈਏ । ਇਹ ਆਉਣ ਵਾਲੇ ਜੀਵਨ ਵਿੱਚ ਬਹੁਤ ਜ਼ਰੂਰੀ ਹਨ ਅਤੇ ਉਸ ’ਤੇ ਮੈਂ ਜ਼ੋਰ ਦੇ ਰਿਹਾ ਹਾਂ, ਸਭ ਨਾਲ ਮੈਂ ਗੱਲ ਕਰ ਰਿਹਾ ਹਾਂ । ਮੈਨੂੰ ਵਿਸ਼ਵਾਸ ਹੈ ਕਿ ਉਸ ਦਾ ਵੀ ਨਤੀਜਾ ਮਿਲੇਗਾ । ਅਤੇ ਮੈਨੂੰ ਇਹ ਵੀ ਵਿਸ਼ਵਾਸ ਹੈ ਕੇ ਅੱਜ ਜਿਸ ਤਰ੍ਹਾਂ 60 ਹਜ਼ਾਰ ਕਰੋਡ਼ ਰੁਪਏ ਦੇ ਪ੍ਰੋਜੈਕਟ ਜ਼ਮੀਨ ’ਤੇ ਉਤਰੇ ਹਨ, ਬਾਕੀ ਦੇ ਸੰਕਲਪ ਵੀ ਜਿਵੇਂ ਯੋਗੀ ਜੀ ਕਹਿ ਰਹੇ ਸਨ ਕਿ 50 ਹਜ਼ਾਰ ਕਰੋਡ਼ ਦਾ ਕੰਮ ਤਾਂ ਕਰੀਬ-ਕਰੀਬ ਪੂਰਨਤਾ ’ਤੇ ਹੈ। ਮੈਨੂੰ ਵਿਸ਼ਵਾਸ ਹੈ ਕਿ ਆਪਣੇ-ਆਪ ਵਿੱਚ ਇੱਕ ਬਹੁਤ ਵੱਡਾ ਕੰਮ ਤੁਸੀਂ ਕੀਤਾ ਹੈ । ਪੂਰੀ ਟੀਮ ਫਿਰ ਤੋਂ ਤੁਹਾਡੀ ਇੱਕ ਵਾਰ ਵਧਾਈ ਦੀ ਪਾਤਰ ਹੈ ।
ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ । ਅਤੇ ਉੱਤਰ ਪ੍ਰਦੇਸ਼ ਦੇ ਐੱਮਪੀ ਦੇ ਨਾਤੇ ਵੀ ਉੱਤਰ ਪ੍ਰਦੇਸ਼ ਦੇ ਵਿਕਾਸ ਦੀਆਂ ਖ਼ਬਰਾਂ ਮੈਨੂੰ ਬਹੁਤ ਖੁਸ਼ੀ ਦਿੰਦੀਆਂ ਹਨ ਅਤੇ ਮੇਰਾ ਜ਼ਿੰਮੇਦਾਰੀ ਵੀ ਬਣਦੀ ਹੈ, ਉੱਤਰ ਪ੍ਰਦੇਸ਼ ਦੇ ਲੋਕਾਂ ਦਾ ਮੇਰੇ ’ਤੇ ਹੱਕ ਵੀ ਬਣਦਾ ਹੈ। ਅਤੇ ਇਸ ਲਈ ਮੈਂ ਦੋ ਵਾਰ ਆਵਾਂ, ਪੰਜ ਵਾਰ ਆਵਾਂ, 15 ਵਾਰ ਆਵਾਂ, ਤਹਾਡਾ ਹੀ ਹਾਂ । ਮੈਂ ਆਉਂਦਾ ਨਹੀਂ ਹਾਂ, ਇੱਥੇ ਤੁਹਾਡਾ ਹੀ ਹਾਂ ।
ਬਹੁਤ – ਬਹੁਤ ਧੰਨਵਾਦ ।
***
पांच महीने में ये दूसरी बार है जब उद्योग जगत से जुड़े साथियों के साथ मैं यहां लखनऊ में मिल रहा हूं।
— PMO India (@PMOIndia) July 29, 2018
इससे पहले फरवरी में यूपी इन्वेस्टर्स समिट के लिए भी आप आए थे।
मुझे प्रसन्नता है कि उस संकल्प को ज़मीन पर उतारने की कड़ी में आज बड़ा कदम उठ रहा है: PM
कुछ लोग इसे Ground Breaking सेरेमनी कह रहे हैं,
— PMO India (@PMOIndia) July 29, 2018
लेकिन मैं इसे Record Breaking सेरेमनी कहूंगा।
इतने कम समय में जिस प्रकार प्रक्रियाओं को तेज़ी से आगे बढ़ाया गया है,
पुराने तौर तरीकों को बदला गया है, ऐसा उत्तर प्रदेश में देखने को नहीं मिलता था: PM
मुझे खुशी है कि योगी जी के नेतृत्व में सरकार ने निवेशकों से संवाद बनाए रखा और
— PMO India (@PMOIndia) July 29, 2018
Intent को Investment में बदलने के लिए माहौल तैयार किया
Online MoU ट्रैकर हो या क्लीयरेंस के लिए निवेश मित्र जैसा डिजिटल प्लेटफॉर्म,
ये यूपी में बिजनेस के लिए बने अनुकूल वातावरण को दर्शाता है: PM
मैंने यूपी की 22 करोड़ जनता को वचन दिया था कि उनके प्यार को ब्याज़ समेत लौटाउंगा
— PMO India (@PMOIndia) July 29, 2018
यहां जो परियोजनाएं शुरु हो रही हैं वो उसी वचनबद्धता का हिस्सा हैं
ये प्रोजेक्ट्स उत्तर प्रदेश में आर्थिक और औद्योगिक असंतुलन को दूर करने में भी सहायक होंगे: PM
ये प्रोजेक्ट्स Digital India और Make in India को नया आयाम देने की दिशा में बहुत बड़े कदम सिद्ध होने वाले हैं
— PMO India (@PMOIndia) July 29, 2018
उत्तर प्रदेश में इंटरनेट सर्विस पहुंचाने के लिए फाईबर बिछाना हो या फिर
IT सेंटर स्थापित करना
डिजिटल इंफ्रास्ट्रक्चर यूपी के विकास को नई गति, नई दिशा देने वाला है: PM
एक ऐसी व्यवस्था खड़ी करना चाहते हैं जहां किसी प्रकार के भेदभाव की गुंजाइश ना हो,
— PMO India (@PMOIndia) July 29, 2018
प्रक्रियाओं में गति भी दिखे और संवेदनशीलता भी,
ना अपना,
ना पराया,
ना छोटा,
ना बड़ा,
सबके साथ समान व्यवहार।
यानि कुल मिलाकर सबका साथ, सबका विकास: PM
आज देश दुनिया के लिए Mobile Manufacturing का हब बनता जा रहा है
— PMO India (@PMOIndia) July 29, 2018
इस Manufacturing Revolution की अगुवाई उत्तर प्रदेश कर रहा है
यूपी में 50 से अधिक मोबाइल फोन बनाने वाली फैक्ट्रियां काम कर रही हैं
दुनिया की सबसे बड़ी Manufacturing Unit की भी शुरुआत यहां हो चुकी है: PM
सरकार Holistic vision, Inclusive Action की अप्रोच पर काम कर रही है।
— PMO India (@PMOIndia) July 29, 2018
यहां मौजूद आप सभी को और तमाम निवेशकों को भरोसा दिलाना चाहता हूं कि अभी तो ये शुरुआत है।
आप राष्ट्र निर्माण की एक महत्वपूर्ण इकाई हैं और आपके संकल्प, देश के करोड़ों नौजवानों को सपनों से भी जुड़े हुए हैं: PM
बिजली के क्षेत्र में जो भी Reforms किए गए हैं, उनसे देश और देश के सामान्य जन के हज़ारों करोड़ रुपयों की बचत हुई है।
— PMO India (@PMOIndia) July 29, 2018
उदय योजना ने डिस्ट्रिब्यूशन कंपनियों को नई लाइफलाइन दी है।
उजाला के LED बल्ब लगाए गए उससे 3 वर्षों के दौरान बिजली के बिल में करीब 50,000 करोड़ की बचत हुई है: PM
देश के पूर्व प्रधानमंत्री अटल बिहारी वाजपेयी कहते रहे हैं कि वो ऐसा भारत देखना चाहते हैं जो समृद्ध हो, सक्षम हो और संवेदनशील हो।
— PMO India (@PMOIndia) July 29, 2018
जहां गांव और शहरों के बीच खाई ना हो।
जहां केंद्र और राज्य में,
श्रम और पूंजी में,
प्रशासन और नागरिक में Gap ना हो: PM