Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਇੰਡੋਨੇਸੀਆ ਦਰਮਿਆਨ ਸਿਹਤ ਸਹਿਯੋਗ ਦੇ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਿਹਤ ਸਹਿਯੋਗ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ ਹੈ।

ਸਹਿਮਤੀ ਪੱਤਰ ਵਿੱਚ ਸਹਿਯੋਗ ਦੇ ਹੇਠ ਲਿਖੇ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ:-

1. ਖੋਜ ਤੇ ਵਿਕਾਸ, ਸਕ੍ਰਿਅ (Active) ਔਸ਼ਧੀ-ਵਿਗਿਆਨ ਸਮੱਗਰੀ (active pharmaceutical ingredients) (ਏਪੀਆਈ) ਅਤੇ ਸੂਚਨਾ ਟੈਕਨੋਲੋਜੀ ਅਧਾਰਤ ਮੈਡੀਕਲ ਉਪਕਰਣ,

2. ਮਾਨਵ ਸੰਸਾਧਨ ਵਿਕਾਸ

3. ਸਿਹਤ ਸੇਵਾਵਾਂ, ਅਤੇ

4. ਆਪਸੀ ਸਹਿਮਤੀ ਨਾਲ ਪ੍ਰਵਾਨ ਹੋਰ ਖੇਤਰ।

ਸਹਿਯੋਗ ਦੇ ਵੇਰਵਿਆਂ ਅਤੇ ਸਹਿਮਤੀ ਪੱਤਰ ਦੇ ਲਾਗੂਕਰਨ ਦੀ ਦੇਖ-ਰੇਖ ਕਰਨ ਲਈ ਇੱਕ ਕਾਰਜ ਸਮੂਹ ਦਾ ਗਠਨ ਕੀਤਾ ਜਾਵੇਗਾ।

************

ਏਕੇਟੀ/ਐੱਸਐੱਚ