ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਸੈਰ-ਸਪਾਟੇ ਦੇ ਖੇਤਰ ਵਿੱਚ ਸਹਿਯੋਗ ਦੀ ਮਜ਼ਬੂਤੀ ਲਈ ਭਾਰਤ ਅਤੇ ਮਾਲਟਾ ਦਰਮਿਆਨ ਸਹਿਮਤੀ ਪੱਤਰ ’ਤੇ ਹਸਤਾਖ਼ਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ ’ਤੇ ਮਾਲਟਾ ਦੇ ਉਪ ਰਾਸ਼ਟਰਪਤੀ ਦੀ ਆਗਾਮੀ ਯਾਤਰਾ ਦੌਰਾਨ ਹਸਤਾਖਰ ਕੀਤੇ ਜਾਣਗੇ।
ਪ੍ਰਮੁੱਖ ਵਿਸ਼ੇਸ਼ਤਾਵਾਂ-
ਸਹਿਮਤੀ ਪੱਤਰ ਦੇ ਮੁੱਖ ਉਦੇਸ਼ ਹੇਠ ਲਿਖੇ ਹਨ-
1. ਦੋਹਾਂ ਦੇਸ਼ਾਂ ਵਿੱਚ ਸੈਰ–ਸਪਾਟਾ ਉਦਯੋਗ ਦੇ ਗੁਣ ਸੰਪਨ ਖੇਤਰਾਂ ਨੂੰ ਪ੍ਰੋਤਸਾਹਿਤ ਕਰਨਾ
2. ਦੋਹਾਂ ਦੇਸ਼ਾਂ ਵਿੱਚ ਪੂਰੇ ਵਿਸ਼ਵ ਤੋਂ ਸੈਲਾਨੀਆਂ ਦੇ ਆਗਮਨ ਨੂੰ ਪ੍ਰੋਤਸਾਹਨ ਦੇਣਾ
3. ਸੈਰ-ਸਪਾਟੇ ਵਿੱਚ ਮਾਨਵ ਸੰਸਾਥਨ ਵਿਕਾਸ ਅਤੇ ਦੋਹਾਂ ਦੇਸ਼ਾਂ ਵਿੱਚ ਯਾਤਰਾ ਸਬੰਧੀ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਨਾ
4. ਨਵੀਂ ਸੈਰ-ਸਪਾਟਾ ਪੇਸ਼ਕਸ਼ ਵਿੱਚ ਯੋਗਦਾਨ ਕਰਨਾ ਖ਼ਾਸ ਕਰਕੇ ਕੁਦਰਤੀ ਅਤੇ ਮੂਰਤ ਤੇ ਅਮੂਰਤ ਸੱਭਿਆਚਾਰਕ ਵਿਰਾਸਤ ਰਾਹੀਂ ਸੈਰ–ਸਪਾਟੇ ਨੂੰ ਪ੍ਰੋਤਸਾਹਿਤ ਕਰਨਾ, ਨਿਰੰਤਰ ਸੈਰ –ਸਪਾਟਾ ਵਿਕਾਸ ਅਤੇ ਸੂਚਨਾ ਟੈਕਨੋਲੋਜੀ ਦੀ ਵਰਤੋਂ ਕਰਨਾ।
5. ਦੋਹਾਂ ਦੇਸ਼ਾਂ ਦੀ ਜਨਤਾ ਦਰਮਿਆਨ ਸਬੰਧਾਂ ਨੂੰ ਵਧਾਉਣ ਦੇ ਉਪਰਾਲਿਆਂ ਦੇ ਤੌਰ ’ਤੇ ਸੈਰ-ਸਪਾਟੇ ਨੂੰ ਮਾਨਤਾ ਦੇਣੀ
ਲਾਭ-
ਇਸ ਸਹਿਮਤੀ ਪੱਤਰ ਨਾਲ ਦੋਹਾਂ ਦੇਸ਼ਾਂ ਵਿੱਚ ਸੈਰ–ਸਪਾਟਾ ਖੇਤਰ ਵਿੱਚ ਸਹਿਯੋਗ ਵਧਾਉਣ ਦੀ ਸੰਸਥਾਗਤ ਵਿਵਸਥਾ ਕਰਨ ਵਿੱਚ ਮਦਦ ਮਿਲੇਗੀ। ਇਸ ਨਾਲ ਭਾਰਤ ਨੂੰ ਮਾਲਟਾ ਤੋਂ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੇ ਆਗਮਨ ਦਾ ਲਾਭ ਮਿਲੇਗਾ। ਇਸ ਨਾਲ ਆਰਥਿਕ ਵਿਕਾਸ ਅਤੇ ਰੋਜ਼ਗਾਰ ਦੀ ਸਿਰਜਣਾ ਹੋਏਗੀ।
ਸਹਿਮਤੀ ਪੱਤਰ ਨਾਲ ਸਹਿਯੋਗ ਦੇ ਵਿਆਪਕ ਢਾਂਚੇ ਅਤੇ ਖੇਤਰਾਂ ਤਹਿਤ ਸਾਰੇ ਹਿਤਧਾਰਕਾਂ ਦੇ ਪਰਸਪਰ ਲਾਭ ਲਈ ਲੰਬੇ ਸਮੇਂ ਦੇ ਸੈਰ ਸਪਾਟਾ ਸਹਿਯੋਗ ਦੇ ਅਨੁਕੂਲ ਸਥਿਤੀਆਂ ਬਣਨਗੀਆਂ। ਇਸ ਨਾਲ ਉਦੇਸ਼ ਪੂਰਤੀ ਲਈ ਸ਼੍ਰੇਸ਼ਠ ਵਿਵਹਾਰਾਂ ਨੂੰ ਸ਼ਾਮਲ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗੇਗਾ।
****
ਏਕੇਟੀ/ਐੱਸਐੱਚ