Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਹਾਇਕ ਸਕੱਤਰਾਂ ਦਾ ਵਿਦਾਇਗੀ ਸੈਸ਼ਨ: 2016 ਬੈਚ ਦੇ ਆਈਏਐੱਸ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਸਾਹਮਣੇ ਪੇਸ਼ਕਾਰੀਆਂ ਦਿੱਤੀਆਂ


ਸਹਾਇਕ ਸਕੱਤਰਾਂ ਦੇ ਵਿਦਾਇਗੀ ਸੈਸ਼ਨ ਵਿੱਚ ਅੱਜ ਨਵੀਂ ਦਿੱਲੀ ਵਿੱਚ 2016 ਬੈਚ ਦੇ ਆਈਏਐੱਸ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਾਹਮਣੇ ਪੇਸ਼ਕਾਰੀਆਂ ਦਿੱਤੀਆਂ ।

ਖੇਤੀ ਆਮਦਨ ਵਧਾਉਣ, ਮੁਦਰਾ ਸਿਹਤ ਕਾਰਡ, ਸ਼ਿਕਾਇਤ ਨਿਵਾਰਨ, ਨਾਗਰਿਕ ਕੇਂਦਰਿਤ ਸੇਵਾਵਾਂ, ਬਿਜਲੀ ਖੇਤਰ ਵਿੱਚ ਸੁਧਾਰ, ਸੈਰ-ਸਪਾਟਾ ਸਹਾਇਤਾ, ਈ-ਨਿਲਾਮੀ ਅਤੇ ਸਮਾਰਟ ਸ਼ਹਿਰੀ ਵਿਕਾਸ ਜਿਹੇ ਵਿਸ਼ਿਆਂ ’ਤੇ ਅਧਿਕਾਰੀਆਂ ਨੇ ਅੱਠ ਚੋਣਵੀਆਂ ਪੇਸ਼ਕਾਰੀਆਂ ਦਿੱਤੀਆਂ ।

ਪ੍ਰਧਾਨ ਮੰਤਰੀ ਨੇ ਇਸ ਮੌਕੇ ’ਤੇ ਕਿਹਾ ਕਿ ਸਹਾਇਕ ਸਕੱਤਰਾਂ ਦਾ ਪ੍ਰੋਗਰਾਮ ਸਭ ਤੋਂ ਜੁਨੀਅਰ ਅਤੇ ਸਭ ਤੋਂ ਸੀਨੀਅਰ ਅਧਿਕਾਰੀਆਂ ਨੂੰ ਇਕ-ਦੂਜੇ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਸਹਾਇਕ ਸਕੱਤਰਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਮੰਤਰਾਲਿਆਂ ਨਾਲ ਜੁੜਨ ਦੌਰਾਨ ਆਪਣੇ ਅਨੁਭਵਾਂ ਤੋਂ ਨਿਕਲੀਆਂ ਚੰਗੀਆਂ ਗੱਲਾਂ ਨੂੰ ਗ੍ਰਹਿਣ ਕਰਨ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੌਜਵਾਨ ਅਧਿਕਾਰੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਹ ਧਿਆਨ ਰੱਖਣ ਕਿ ਲੋਕਾਂ ਨੂੰ ਸਰਕਾਰ ਤੋਂ ਕੀ ਉਮੀਦਾਂ ਹਨ। ਅਤੇ ਆਪਣੇ ਕਰੀਅਰ (ਸੇਵਾ ਕਾਲ) ਦੌਰਾਨ, ਉਹ ਜਿਹੜੇ ਮਰਜ਼ੀ ਅਹੁਦੇ ’ਤੇ ਕੰਮ ਕਰਨ, ਉਨ੍ਹਾਂ ਦੀਆਂ ਉਮੀਦਾਂ ਪੂਰੀਆਂ ਕਰਨ ਲਈ ਆਪਣੀ ਪੂਰੀ ਵਾਹ ਲਾਉਣ।

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਆਪਣੀਆਂ ਡਿਊਟੀਆਂ ਨਿਭਾਉਂਦਿਆਂ ਆਪਣੇ ਨੇੜੇ ਦੇ ਲੋਕਾਂ, ਅਤੇ ਉਨ੍ਹਾਂ ਲੋਕਾਂ ਜਿਨ੍ਹਾਂ ਦੀ ਉਹ ਸੇਵਾ ਕਰ ਰਹੇ ਹਨ ਨਾਲ ਇੱਕ ਨਜ਼ਦੀਕੀ ਸਬੰਧ ਕਾਇਮ ਕਰਨ ਨੂੰ ਉਤਸ਼ਾਹਿਤ ਕੀਤਾ।

ਪ੍ਰਧਾਨ ਮੰਤਰੀ ਨੇ ਨੌਜਵਾਨ ਅਧਿਕਾਰੀਆਂ ਵੱਲੋਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ।

***

ਏਕੇਟੀ/ਵੀਜੇ/ਐੱਸਕੇ