Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭੋਪਾਲ ਦੀ ਬਜਾਏ ਸਿਹੋਰ ਜ਼ਿਲ੍ਹੇ ਵਿੱਚ ਰਾਸ਼ਟਰੀ ਮਾਨਸਿਕ ਸਿਹਤ ਪੁਨਰਵਾਸ ਸੰਸਥਾਨ ਖੋਲ੍ਹਣ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਮੱਧ ਪ੍ਰਦੇਸ਼ ਵਿੱਚ ਭੋਪਾਲ ਦੀ ਬਜਾਏ ਸਿਹੋਰ ਜ਼ਿਲ੍ਹੇ ਵਿੱਚ ਰਾਸ਼ਟਰੀ ਮਾਨਸਿਕ ਸਿਹਤ ਪੁਨਰਵਾਸ ਸੰਸਥਾਨ ( ਐੱਨਆਈਐੱਮਐੱਚਆਰ ) ਖੋਲ੍ਹੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ । ਮੰਤਰੀ ਮੰਡਲ ਨੇ ਇਸ ਬਾਰੇ 16 ਮਈ, 2018 ਦੇ ਆਪਣੇ ਫੈਸਲੇ ਵਿੱਚ ਆਂਸ਼ਿਕ ਸੰਸ਼ੋਧਨ ਕੀਤਾ ਹੈ । ਪਹਿਲਾਂ ਇਹ ਸੰਸਥਾਨ ਭੋਪਾਲ ਵਿੱਚ ਖੋਲ੍ਹਿਆ ਜਾਣਾ ਸੀ ।

ਲਾਭ :

ਸਿਹੋਰ ਵਿੱਚ ਬਣਨ ਵਾਲਾ ਐੱਨਆਈਐੱਮਐੱਚਆਰ ਦੇਸ਼ ਵਿੱਚ ਮਾਨਸਿਕ ਸਿਹਤ ਪੁਨਰਵਾਸ ਖੇਤਰ ਦਾ ਆਪਣੀ ਕਿਸਮ ਦਾ ਪਹਿਲਾ ਸੰਸਥਾਨ ਹੋਵੇਗਾ । ਇਹ ਮਾਨਸਿਕ ਸਿਹਤ ਪੁਨਰਵਾਸ ਦੇ ਖੇਤਰ ਵਿੱਚ ਮਾਨਵ ਸੰਸਾਧਨ ਅਤੇ ਅਨੁਸੰਧਾਨ ਲਈ ਉਤਕ੍ਰਿਸ਼ਟਤਾ ਅਤੇ ਸਮਰੱਥਾ ਵਿਕਾਸ ਕੇਂਦਰ ਦੇ ਰੂਪ ਵਿੱਚ ਕਾਰਜ ਕਰੇਗਾ ਅਤੇ ਮਾਨਸਿਕ ਰੋਗਾਂ ਤੋਂ ਪੀੜਤ ਤੋਂ ਲੋਕਾਂ ਦੇ ਪ੍ਰਭਾਵੀ ਪੁਨਰਵਾਸ ਲਈ ਬਿਹਤਰ ਮਾਡਲ ਸੁਝਾਵੇਗਾ।

***

ਐੱਨਡਬਲਿਊ/ਏਕੇਟੀ/ਐੱਸਐੱਚ