ਪੀਐੱਮਇੰਡੀਆ
Your Excellency
ਰੂਸ ਦੇ ਰਾਸ਼ਟਰਪਤੀ ਅਤੇ ਮੇਰੇ ਗੂੜ੍ਹੇ ਮਿੱਤਰ ਵਲਾਦੀਮੀਰ ਵਲਾਦੀਮਿਰੋਵਿਚ, ਦੋਵਾਂ ਦੇਸ਼ਾਂ ਦੇ ਸਨਮਾਨਯੋਗ ਪ੍ਰਤੀਨੀਧੀ, ਨਮਸਕਾਰ।
ਦੋਬ੍ਰੀ ਦੀਨ।
ਉੰਨੀਂਵੇਂ ਸਲਾਨਾ ਸਿਖਰ ਸੰਮੇਲਨ ਲਈ ਭਾਰਤ ਵਿੱਚ ਰਾਸ਼ਟਰਪਤੀ ਪੁਤਿਨ ਅਤੇ ਉਨ੍ਹਾਂ ਦੇ delegation ਦਾ ਸੁਆਗਤ ਕਰਦਿਆਂ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ।
ਅਸੀਂ ਇੱਕ ਅਜਿਹੇ ਦੇਸ਼ ਦੇ ਰਾਸ਼ਟਰਪਤੀ ਵਜੋਂ ਤੁਹਾਡਾ ਸੁਆਗਤ ਕਰ ਰਹੇ ਹਾਂ , ਜਿਸ ਦੇ ਨਾਲ ਸਾਡੇ ਅਦੁੱਤੀ ਸਬੰਧ ਹਨ। ਇਨ੍ਹਾਂ ਸਬੰਧਾਂ ਲਈ ਤੁਸੀਂ ਅਮੁੱਲ ਵਿਅਕਤੀਗਤ ਯੋਗਦਾਨ ਦਿੱਤਾ ਹੈ।
ਰਾਸ਼ਟਰਪਤੀ ਪੁਤਿਨ ਵੱਲੋਂ Sochi ਵਿੱਚ ਆਯੋਜਿਤ ਕੀਤੇ ਗਏ ਗ਼ੈਰ-ਰਸਮੀ ਸਿਖਰ ਸੰਮੇਲਨ ਦੀਆਂ ਯਾਦਾਂ ਮੇਰੇ ਮਨ ਵਿੱਚ ਤਾਜ਼ਾ ਹਨ। ਉਸ ਖਾਸ ਮੁਲਾਕਾਤ ਨਾਲ ਅਸੀਂ ਦੋਵਾਂ ਨੂੰ ਖੁੱਲ੍ਹਕੇ ਗਹਿਨ ਚਰਚਾ ਕਰਨ ਦਾ ਅਵਸਰ ਪ੍ਰਾਪਤ ਹੋਇਆ।
ਰਾਸ਼ਟਰਪਤੀ ਜੀ,
ਰੂਸ ਦੇ ਨਾਲ ਆਪਣੇ ਸਬੰਧਾਂ ਨੂੰ ਭਾਰਤ ਸਰਬਉੱਚ ਪਹਿਲ ਦਿੰਦਾ ਹੈ। ਤੇਜ਼ੀ ਨਾਲ ਬਦਲਦੇ ਹੋਏ ਇਸ ਵਿਸ਼ਵ ਵਿੱਚ ਸਾਡੇ ਸਬੰਧ ਹੋਰ ਵਧੇਰੇ ਪ੍ਰਾਸੰਗਿਕ ਹੋ ਗਏ ਹਨ।
ਉੰਨੀਂ ਸਿਖਰ ਸੰਮੇਲਨਾਂ ਦੀ ਨਿਰੰਤਰ ਕੜੀ ਨਾਲ ਸਾਡੀ Special ਅਤੇ Privileged Strategic Partnership ਨੂੰ ਲਗਾਤਾਰ ਨਵੀਂ ਊਰਜਾ ਅਤੇ ਦਿਸ਼ਾ ਮਿਲੀ ਹੈ। ਅਤੇ ਗਲੋਬਲ ਮਾਮਲਿਆਂ ’ਤੇ ਸਾਡੇ ਸਹਿਯੋਗ ਨੂੰ ਨਵੇਂ ਅਰਥ ਤੇ ਮਕਸਦ ਮਿਲੇ ਹਨ।
ਸਾਡੇ ਸਹਿਯੋਗ ਨੂੰ ਤੁਹਾਡੀ ਯਾਤਰਾ ਨਾਲ strategic direction ਮਿਲਿਆ ਹੈ। ਅੱਜ ਅਸੀਂ ਅਜਿਹੇ ਮਹੱਤਵਪੂਰਨ ਫੈਸਲੇ ਲਏ ਹਨ, ਜੋ ਦੀਰਘਕਾਲੀ ਦ੍ਰਿਸ਼ਟੀ ਤੋਂ ਸਾਡੇ ਸਬੰਧਾਂ ਨੂੰ ਹੋਰ ਜ਼ਿਆਦਾ ਤਾਕਤਵਰ ਬਣਾਉਣਗੇ।
Human resource development ਤੋਂ ਲੈਕੇ natural ਅਤੇ energy resources ਤੱਕ trade ਤੋਂ ਲੈ ਕੇ investment ਤੱਕ, ਨਿਊਕਲੀਅਰ ਊਰਜਾ ਦੇ ਸ਼ਾਂਤੀਪੂਰਨ ਸਹਿਯੋਗ ਤੋਂ ਲੈਕੇ ਸੌਰ ਊਰਜਾ ਤੱਕ, technology ਤੋਂ ਲੈਕੇ tiger ਕਜ਼ਰਵੇਸ਼ਨ ਤੱਕ, ਆਰਕਟਿਕ ਤੋਂ ਲੈ ਕੇ Far East ਤੱਕ, ਅਤੇ ਸਾਗਰ ਤੋਂ ਲੈਕੇ ਪੁਲਾੜ ਤੱਕ ਭਾਰਤ ਅਤੇ ਰੂਸ ਦੇ ਸਬੰਧਾਂ ਦਾ ਹੋਰ ਵੀ ਵਿਸ਼ਾਲ ਵਿਸਤਾਰ ਹੋਵੇਗਾ। ਇਹ ਵਿਸਤਾਰ ਸਾਡੇ ਸਹਿਯੋਗ ਨੂੰ ਅਤੀਤ ਦੇ ਕੁਝ ਗਿਣੇ-ਚੁਣੇ ਦਾਇਰਿਆਂ ਦੇ ਪਾਰ ਲੈ ਜਾਵੇਗਾ।
ਨਾਲ ਹੀ, ਸਾਡੇ ਸਬੰਧਾਂ ਦੇ ਮਹੱਤਵਪੂਰਨ ਅਧਾਰ ਸਤੰਭ ਹੋਰ ਮਜ਼ਬੂਤ ਹੋਣਗੇ।
ਭਾਰਤ ਦੀ ਵਿਕਾਸ ਯਾਤਰਾ ਵਿੱਚ ਰੂਸ ਹਮੇਸ਼ਾ ਸਾਡੇ ਨਾਲ ਰਿਹਾ ਹੈ। ਸਾਡਾ ਪੁਲਾੜ ਵਿੱਚ ਅਗਲਾ ਟੀਚਾ ਭਾਰਤ ਦੇ Gaganyaan ਵਿੱਚ ਭਾਰਤੀ ਪੁਲਾੜ ਯਾਤਰੀਆਂ ਨੂੰ ਭੇਜਣਾ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਇਸ Mission ਵਿੱਚ ਰੂਸ ਦੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਹੈ।
ਨੌਜਵਾਨਾਂ ਵਿੱਚ ਸਾਡੇ ਦੇਸ਼ ਦੇ ਭਵਿੱਖ ਦਾ ਕਾਇਆਕਲਪ ਕਰਨ ਦੀ ਸਮਰੱਥਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਰਤ ਤੇ ਰੂਸ ਦੇ ਪ੍ਰਤਿਭਾ ਸੰਪੰਨ ਬੱਚੇ ਸੰਯੁਕਤ ਰੂਪ ਵਿੱਚ ਆਪਣੇ innovative ideas ਦਾ ਪ੍ਰਦਰਸ਼ਨ ਅੱਜ ਦੁਪਹਿਰ ਬਾਅਦ ਕਰਨਗੇ। ਇਹ ideas ਉਨ੍ਹਾਂ ਨੇ ਮਿਲ-ਜੁਲ ਕੇ ਵਿਕਸਿਤ ਕੀਤੇ ਹਨ।
ਅਸੀਂ ਭਾਰਤ ਦੇ ਫਲੈਗਸ਼ਿਪ ਪ੍ਰੋਗਰਾਮਾਂ ਵਿੱਚ ਅਤੇ Business ਦੇ ਵਿਆਪਕ ਮੌਕਿਆਂ ਵਿੱਚ ਰੂਸ ਦੀ ਹਿੱਸੇਦਾਰੀ ਦਾ ਸੁਆਗਤ ਕਰਦੇ ਹਾਂ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਹੁਣ ਤੋਂ ਕੁਝ ਸਮੇਂ ਬਾਅਦ ਅਸੀਂ India-Russia Business Summit ਵਿੱਚ ਹਿੱਸਾ ਲਵਾਂਗੇ। ਇਸ ਵਿੱਚ ਦੋਵਾਂ ਦੇਸ਼ਾਂ ਦੇ ਕਰੀਬ 200 ਪ੍ਰਮੁੱਖ ਆਰਥਿਕ ਉੱਦਮੀ ਹਿੱਸਾ ਲੈ ਰਹੇ ਹਨ।
ਭਾਰਤ ਅਤੇ ਰੂਸ ਆਪਸੀ ਹਿਤ ਦੇ ਸਾਰੇ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਨਿਕਟ ਸਹਿਯੋਗ ਕਰਦੇ ਰਹੇ ਹਨ। President Putin ਅਤੇ ਮੈਂ ਇਨ੍ਹਾਂ ’ਤੇ ਵਿਸਤਾਰ ਨਾਲ ਚਰਚਾ ਕੀਤੀ ਹੈ।
ਭਾਰਤ ਅਤੇ ਰੂਸ ਤੇਜ਼ੀ ਨਾਲ ਬਦਲਦੇ ਵਿਸ਼ਵ ਵਿੱਚ Multi-polarity (ਮਲਟੀ-ਪੋਲੈਰਿਟੀ) ਅਤੇ Multi-laterism (ਮਲਟੀ-ਲੈਟਰਲਿਸਮ) ਨੂੰ ਮਜ਼ਬੂਤ ਕਰਨ ’ਤੇ ਇੱਕਮਤ ਹਨ। ਆਤੰਕਵਾਦ ਦੇ ਵਿਰੁੱਧ ਸੰਘਰਸ਼, ਅਫ਼ਗ਼ਾਨਿਸਤਾਨ ਅਤੇ Indo Pacific ਦੇ ਘਟਨਾਕ੍ਰਮ, ਜਲਵਾਯੂ ਪਰਿਵਰਤਨ, SCO, BRICS ਵਰਗੇ ਖੇਤਰੀ ਸੰਗਠਨਾਂ ਤੇ G20 ਅਤੇ ASEAN ਜਿਹੇ ਬਹੁਪੱਖੀ ਸੰਗਠਨਾਂ ਵਿੱਚ ਸਹਿਯੋਗ ਕਰਨ ਵਿੱਚ ਸਾਡੇ ਦੋਵਾਂ ਦੇਸ਼ਾਂ ਦੇ ਸਾਂਝੇ ਹਿਤ ਹਨ। ਅਸੀਂ ਅੰਤਰਰਾਸ਼ਟਰੀ ਸੰਸਥਾਨਾਂ ਵਿੱਚ ਆਪਣੇ ਲਾਭਕਾਰੀ ਸਹਿਯੋਗ ਅਤੇ ਤਾਲਮੇਲ ਨੂੰ ਜਾਰੀ ਰੱਖਣ ’ਤੇ ਸਹਿਮਤ ਹੋਏ ਹਨ।
ਮੈਂ President Putin ਵੱਲੋਂ ਰੂਸ ਦੇ ਦੂਰ-ਦੁਰਾਡੇ ਪੂਰਬ ਦੇ ਵਿਕਾਸ ਲਈ ਚੁੱਕੇ ਗਏ ਕਦਮਾਂ ਨਾਲ ਬਹੁਤ ਪ੍ਰਭਾਵਿਤ ਹੋਇਆ ਹਾਂ। ਭਾਰਤ ਇਸ ਖੇਤਰ ਵਿੱਚ ਸਹਿਯੋਗ ਲਈ ਤਤਪਰ ਹੈ।
ਅੱਜ ਕੀਤੇ ਗਏ ਫੈਸਲਿਆਂ ਨਾਲ ਸਾਡੇ ਸਹਿਯੋਗ ਵਿੱਚ ਹੋਰ ਵਾਧਾ ਹੋਵੇਗਾ ਅਤੇ ਚੁਣੌਤੀਆਂ ਭਰੇ ਵਿਸ਼ਵ ਵਿੱਚ ਸ਼ਾਂਤੀ ਤੇ ਸਥਿਰਤਾ ਦੀ ਬਹਾਲੀ ਵਿੱਚ ਯੋਗਦਾਨ ਮਿਲੇਗਾ।
ਭਾਈਓ, ਭੈਣੋਂ,
ਭਾਰਤ ਅਤੇ ਰੂਸ ਦੇ ਸਬੰਧਾਂ ਦੀ ਸ਼ਕਤੀ ਦਾ ਸਰੋਤ ਸਧਾਰਨ ਜਨ ਵਿੱਚ ਇੱਕ ਦੂਜੇ ਪ੍ਰਤੀ ਸਦਭਾਵ ਅਤੇ ਮਿੱਤਰਤਾ ਹੈ। ਅਸੀਂ ਅੱਜ ਅਜਿਹੇ ਕਈ ਪ੍ਰਯਤਨਾਂ ’ਤੇ ਵਿਚਾਰ ਕੀਤਾ ਹੈ ਜਿਨ੍ਹਾਂ ਨਾਲ people-to-people ਸਬੰਧ ਹੋਰ ਮਜ਼ਬੂਤ ਹੋਣ। ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ, ਵਿਸ਼ੇਸ਼ ਕਰਕੇ ਨੌਜਵਾਨਾਂ ਦੀ ਇੱਕ-ਦੂਜੇ ਬਾਰੇ ਜਾਣਕਾਰੀ ਅਤੇ ਆਪਸੀ ਸਮਝ ਹੋਰ ਵਧਣ। ਇਸ ਨਾਲ ਭਾਰਤ-ਰੂਸ ਦੇ ਸਬੰਧਾਂ ਦੇ ਭਵਿੱਖ ਦੀ ਇੱਕ ਨਵੀਂ ਨੀਂਹ ਦਾ ਨਿਰਮਾਣ ਹੋਵੇਗਾ।
Friends,
ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਭਾਰਤ-ਰੂਸ ਦੋਸਤੀ ਆਪਣੇ ਆਪ ਵਿੱਚ ਅਨੂਠੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਵਿਸ਼ੇਸ਼ ਰਿਸ਼ਤੇ ਲਈ Putin ਦੀ ਪ੍ਰਤੀਬੱਧਤਾ ਨਾਲ ਇਨ੍ਹਾਂ ਸਬੰਧਾਂ ਨੂੰ ਹੋਰ ਵੀ ਊਰਜਾ ਮਿਲੇਗੀ। ਅਤੇ ਸਾਡੇ ਦਰਮਿਆਨ ਗੂੜ੍ਹਾ ਵਿਸ਼ਵਾਸ ਤੇ ਮਿੱਤਰਤਾ ਹੋਰ ਮਜ਼ਬੂਤ ਹੋਵੇਗੀ ਅਤੇ ਸਾਡੀ Special and Privileged Strategic Partnership ਨੂੰ ਨਵੀਆਂ ਬੁਲੰਦੀਆਂ ਪ੍ਰਾਪਤ ਹੋਣਗੀਆਂ।
Thank you.
ਸਪਾਸਿਬਾ।
***
ਏਕੇਟੀ/ਏਪੀ/ਐੱਸਕੇ
Human resource development से लेकर natural resources तक,
— PMO India (@PMOIndia) October 5, 2018
trade से लेकर investment तक,
नाभिकीय ऊर्जा के शान्तिपूर्ण सहयोग से लेकर सौर ऊर्जा तक,
technology से लेकर tiger कन्ज़र्वेशन तक,
सागर से लेकर अंन्तरिक्ष तक,
भारत और रूस के सम्बन्धों का और भी विशाल विस्तार होगा: PM
आतंकवाद के विरूद्ध संघर्ष, अफगानिस्तान तथा Indo Pacific के घटनाक्रम, जलवायु परिवर्तन, SCO, BRICS जैसे संगठनों एवं G20 तथा ASEAN जैसे संगठनों में सहयोग करने में हमारे दोनों देशों के साझा हित हैं।
— PMO India (@PMOIndia) October 5, 2018
हम अंतरराष्ट्रीय संस्थानों में अपने लाभप्रद सहयोग को जारी रखने पर सहमत हुए हैं: PM
भारत- रूस मैत्री अपने आप में अनूठी है।
— PMO India (@PMOIndia) October 5, 2018
इस विशिष्ट रिश्ते के लिए President Putin की प्रतिबद्धता से इन संबंधों को और भी ऊर्जा मिलेगी।
और हमारे बीच प्रगाढ़ मैत्री और सुदृढ़ होगी और हमारी Special and Privileged Strategic Partnership को नई बुलंदियां प्राप्त होंगी: PM
Addressing a joint press meet with President Putin. Watch. @KremlinRussia_E https://t.co/Ybc7EU67AF
— Narendra Modi (@narendramodi) October 5, 2018
Here is my speech at the business summit with President Putin. https://t.co/VCS5uDyUF3
— Narendra Modi (@narendramodi) October 5, 2018
President Putin has played a vital role in further enhancing the friendship between India and Russia.
— Narendra Modi (@narendramodi) October 5, 2018
We had fruitful talks today, covering various aspects of the Special and Privileged Strategic Partnership between our nations. @KremlinRussia_E pic.twitter.com/395yFKeGzt