ਪੀਐੱਮਇੰਡੀਆ

ਮੈਂ ਬੋਲਾਂਗਾ-ਸਰ ਛੋਟੂਰਾਮ
ਤੁਸੀਂ ਸਾਰੇ ਬੋਲੋਗੇ, ਦੋ ਵਾਰ ਬੋਲੋਗੇ – ਅਮਰ ਰਹੇ, ਅਮਰ ਰਹੇ।
ਸਰ ਛੋਟੂਰਾਮ- ਅਮਰ ਰਹੇ, ਅਮਰ ਰਹੇ।
ਸਰ ਛੋਟੂਰਾਮ- ਅਮਰ ਰਹੇ, ਅਮਰ ਰਹੇ।
ਸਰ ਛੋਟੂਰਾਮ- ਅਮਰ ਰਹੇ, ਅਮਰ ਰਹੇ।
ਸਰ ਛੋਟੂਰਾਮ – ਅਮਰ ਰਹੇ, ਅਮਰ ਰਹੇ।
ਦੇਸ਼ ਕੀ ਸੀਮਾਂ ਪੇਰਕਸ਼ਾ ਕਰਣਮੇਂ ਸਬਤੇ ਘਣੇ ਜਵਾਨ, ਦੇਸ਼ ਕੀ ਕਰੋੜੋਂ ਅਬਾਦੀ ਕਾ ਪੇਟ ਭਰਣ ਮੇਂ ਸਬਤੇ ਆਗੇ ਕਿਸਾਨ ਔਰ ਖੇਲਾਂ ਮੇਂ ਸਬਤੇ ਜ਼ਿਆਦਾ ਮੈਡਲ ਜੀਤਾਣਾ ਆਲੇ ਖਿਲਾੜੀ ਦੇਣ ਆਲੇ ਹਰਿਆਣਾ ਕੀ ਧਰਤੀ ਨੈ ਮੈਂ ਪ੍ਰਣਾਮ ਕਰਤਾ ਹੂੰ। ਦੇਸ਼ ਕਾ ਨਾਮ, ਸਵਾਭਿਮਾਨ ਬਧਾਣ ਮੇਂ ਸਬਤੇ ਆਗੇ ਰਹਣ ਮੇਂ ਹਰਿਆਣਵੀਯੋਂ ਕਾ ਕੋਈ ਮੁਕਾਬਲਾ ਨਹੀਂ ਸੈ।
ਮੰਚ ’ਤੇ ਵਿਰਾਜਮਾਨ ਹਰਿਆਣਾ ਦੇ ਰਾਜਪਾਲ ਸ਼੍ਰੀਮਾਨ ਸੱਤਿਆਦੇਵ ਨਾਰਾਇਣ ਆਰੀਆ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਚੌਧਰੀ ਬੀਰੇਂਦਰ ਸਿੰਘ ਜੀ, ਸ਼੍ਰੀ ਕ੍ਰਿਸ਼ਣਪਾਲ ਗੁਰਜਰ ਜੀ, ਹਰਿਆਣਾ ਦੇ ਲੋਕਪ੍ਰਿਅ ਮੁੱਖ ਮੰਤਰੀ ਸ਼੍ਰੀਮਾਨ ਮਨੋਹਰ ਲਾਲ ਜੀ, ਜੰਮੂ ਕਸ਼ਮੀਰ ਦੇ ਰਾਜਪਾਲ ਸ਼੍ਰੀਮਾਨ ਸਤਪਾਲ ਮਲਿਕ ਜੀ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਤੇ ਇਸੇ ਧਰਤੀ ਦੀ ਸੰਤਾਨ ਸ਼੍ਰੀ ਅਚਾਰੀਆ ਦੇਵਵ੍ਰਤ ਜੀ, ਹਰਿਆਣਾ ਸਰਕਾਰ ਵਿੱਚ ਮੰਤਰੀ ਸਾਡੇ ਪੁਰਾਣੇ ਸਾਥੀ ਭਾਈ ਓਪੀ ਧਨਕੜ ਜੀ, ਵਿਧਾਇਕ ਸ਼੍ਰੀ ਸੁਭਾਸ਼ ਬਰਾਲਾ ਜੀ, ਅਤੇ ਹਰਿਆਣਾ ਦੇ ਨਾਲ ਹੀ ਪੰਜਾਬ ਅਤੇ ਰਾਜਸਥਾਨ ਤੋਂ ਆਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।
ਮੈਂ ਆਜਮਾਰ੍ਹੇ ਦੀਨਬੰਧੂ ਛੋਟੂਰਾਮ ਕੀ ਮੂਰਤੀ ਥਮਨੇ ਸੌਂਪਣ ਆਇਆ ਸੂੰ। ਇਸਤੇ ਬੜਾ ਮੇਰੇ ਖਾਤਰ ਖੁਸ਼ੀ ਦਾ ਕੌਨ ਕਾ ਦਿਣ ਹੋ ਸਕੇ ਸੈ।
ਸਾਥੀਓ, ਇਹ ਮੇਰਾ ਸੁਭਾਗ ਹੈ ਕਿ ਅੱਜ ਮੈਨੂੰ ਉਸ ਸਾਂਪਲਾ ਵਿੱਚ ਕਿਸਾਨਾਂ ਦੀ ਅਵਾਜ਼, ਕਿਸਾਨਾਂ ਦੇ ਮਸੀਹਾ, ਰਹਿਬਰ – ਇ – ਆਜ਼ਮ ਦੀਨਬੰਧੂ ਚੌਧਰੀ ਛੋਟੂਰਾਮ ਜੀ ਦੀ ਇੰਨੀ ਸ਼ਾਨਦਾਰ ਅਤੇ ਵਿਸ਼ਾਲ ਪ੍ਰਤਿਮਾ ਤੋਂ ਪਰਦਾ ਹਟਾਉਣ ਦਾ ਅਵਸਰ ਮਿਲਿਆ ਹੈ। ਇੱਥੇ ਇਸ ਸਭਾ ਵਿੱਚ ਆਉਣ ਤੋਂ ਪਹਿਲਾਂ ਮੈਂ ਚੌਧਰੀ ਛੋਟੂਰਾਮ ਜੀ ਦੀ ਯਾਦ ਵਿੱਚ ਬਣੇ ਅਜਾਇਬ ਘਰ ਵਿੱਚ ਵੀ ਗਿਆ ਸੀ। ਹੁਣ ਇਸ ਅਜਾਇਬ ਘਰ ਦੇ ਨਾਲ ਹੀ ਹਰਿਆਣਾ ਦੀ ਸਭ ਤੋਂ ਉੱਚੀ ਪ੍ਰਤਿਮਾ ਸਾਂਪਲਾ, ਰੋਹਤਕ ਦੀ ਇੱਕ ਹੋਰ ਪਹਿਚਾਣ ਬਣ ਗਈ ਹੈ।
ਅਤੇ ਮੇਰਾ ਸੁਭਾਗ ਹੈ ਇਸੇ ਅਕਤੂਬਰ ਮਹੀਨੇ ਵਿੱਚ ਕਿਸਾਨਾਂ ਦੇ ਮਸੀਹਾ, ਸਰ ਛੋਟੂਰਾਮ ਜੀ ਦੀ ਹਰਿਆਣਾ ਦੀ ਸਭ ਤੋਂ ਵੱਡੀ ਪ੍ਰਤਿਮਾ ਦਾ ਲੋਕਅਰਪਣ ਕਰਨ ਦਾ ਸੁਭਾਗ ਮਿਲਿਆ ਤਾਂ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ-ਜਯੰਤੀ ’ਤੇ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ, ਉਸ ਦਾ ਲੋਕਅਰਪਣ ਕਰਨ ਦਾ ਸੁਭਾਗ ਮਿਲੇਗਾ। ਅਤੇ ਦੋਵੇਂ ਮਹਾਪੁਰਖ ਕਿਸਾਨ ਸਨ, ਕਿਸਾਨਾਂ ਦੇ ਲਈ ਸਨ ਅਤੇ ਇਨ੍ਹਾਂ ਨੇ ਕਿਸਾਨਾਂ ਨੂੰ ਦੇਸ਼ ਦੇ ਲਈ ਜੋੜਨ ਦਾ ਕੰਮ ਕੀਤਾ ਸੀ। ਅਤੇ ਦੂਜੀ ਵਿਸ਼ੇਸ਼ਤਾ ਹੈ ਇਸ ਪ੍ਰਤਿਮਾ ਨੂੰ ਨਿਰਮਾਣ ਕੀਤਾ ਹੈ ਸ਼੍ਰੀਮਾਨ ਸੁਤਾਰ ਜੀ ਨੇ। ਹੁਣ 90 ਤੋਂ ਵੀ ਜ਼ਿਆਦਾ ਉਮਰ ਹੋ ਗਈ ਹੈ, ਹਾਲੇ ਵੀ ਕੰਮ ਕਰਦੇ ਹਨ। ਅਤੇ ਉਹੀ ਸਾਡੇ ਸੁਤਾਰ ਜੀ ਨੇ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ, ਸਰਦਾਰ ਵੱਲਭ ਭਾਈ ਪਟੇਲ ਦੀ ਵੀ ਉਨ੍ਹਾਂ ਨੇ ਹੀ ਬਣਾਈ ਹੈ। ਮੈਂ ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਦੇ ਸਾਡੇ ਸਾਰੇ ਜਾਗਰੂਕ ਨਾਗਰਿਕਾਂ ਨੂੰ ਵਧਾਈ ਦਿੰਦਾ ਹਾਂ।
ਭਾਈਓ ਅਤੇ ਭੈਣੋਂ ਸਾਡੇ ਦੇਸ਼ ਵਿੱਚ ਸਮੇਂ-ਸਮੇਂ ’ਤੇ ਅਜਿਹੀਆਂ ਮਹਾਨ ਹਸਤੀਆਂ ਜਨਮ ਲੈਂਦੀਆਂ ਰਹੀਆਂ ਹਨ ਜੋ ਆਪਣਾ ਪੂਰਾ ਜੀਵਨ ਸਿਰਫ਼ ਅਤੇ ਸਿਰਫ਼ ਸਮਾਜ ਦੀ ਸੇਵਾ ਅਤੇ ਦੇਸ਼ ਨੂੰ ਦਿਸ਼ਾ ਦਿਖਾਉਣ ਵਿੱਚ ਸਮਰਪਿਤ ਕਰ ਰਹੇ ਹਨ। ਕਿੰਨੀ ਹੀ ਗ਼ਰੀਬੀ ਹੋਵੇ, ਕਮੀ ਹੋਵੇ, ਕਿੰਨੀਆਂ ਹੀ ਮੁਸ਼ਕਲਾਂ ਹੋਣ, ਸੰਘਰਸ਼ ਹੋਵੇ, ਅਜਿਹੇ ਵਿਅਕਤੀ ਹਰ ਚੁਣੌਤੀ ਨੂੰ ਪਾਰ ਕਰਕੇ ਖ਼ੁਦ ਨੂੰ ਖਪਾਕੇ ਸਮਾਜ ਨੂੰ ਮਜ਼ਬੂਤ ਕਰਦੇ ਰਹੇ ਹਨ। ਇਹ ਸਾਡੇ ਸਾਰਿਆਂ ਲਈ ਗੌਰਵ ਦੀ ਗੱਲ ਹੈ ਕਿ ਹਰਿਆਣਾ ਦੀ ਇਸ ਧਰਤੀ ’ਤੇ ਚੌਧਰੀ ਛੋਟੂਰਾਮ ਜੀ ਦਾ ਜਨਮ ਹੋਇਆ।
ਚੌਧਰੀ ਛੋਟੂਰਾਮ ਜੀ ਦੇਸ਼ ਦੇ ਉਨ੍ਹਾਂ ਸਮਾਜ ਸੁਧਾਰਕਾਂ ਵਿੱਚੋਂ ਸਨ ਜਿਨ੍ਹਾਂ ਨੇ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਕਿਸਾਨਾਂ, ਮਜ਼ਦੂਰਾਂ, ਵੰਚਿਤਾਂ, ਸ਼ੋਸ਼ਿਤਾਂ ਦੀ ਬੁਲੰਦ ਅਤੇ ਮੁਖਰ ਅਵਾਜ਼ ਸਨ। ਉਹ ਸਮਾਜ ਵਿੱਚ ਭੇਦ ਪੈਦਾ ਕਰਨ ਵਾਲੀ ਹਰ ਸ਼ਕਤੀ ਦੇ ਸਾਹਮਣੇ ਡਟਕੇ ਖੜ੍ਹੇ ਹੋਏ। ਖੇਤੀਬਾੜੀ ਨਾਲ ਜੁੜੀਆਂ ਸਮੱਸਿਆਵਾਂ, ਕਿਸਾਨਾਂ, ਛੋਟੇ ਉੱਦਮੀਆਂ ਦੇ ਸਾਹਮਣੇ ਆਉਣ ਵਾਲੀਆਂ ਮੁਸੀਬਤਾਂ, ਚੁਣੌਤੀਆਂ ਨੂੰ ਉਨ੍ਹਾਂ ਨੇ ਬਹੁਤ ਕਰੀਬ ਤੋਂ ਦੇਖਿਆ, ਸਮਝਿਆ ਅਤੇ ਉਨ੍ਹਾਂ ਚੁਣੌਤੀਆਂ ਨੂੰ ਘੱਟ ਕਰਨ ਦਾ ਪ੍ਰਯਤਨ ਵੀ ਕੀਤਾ।
ਸਾਥੀਓ, ਅੱਜ ਸਰ ਛੋਟੂਰਾਮ ਜੀ ਦੀ ਆਤਮਾ ਜਿੱਥੇ ਵੀ ਹੋਵੇਗੀ, ਇਹ ਦੇਖ ਕੇ ਖੁਸ਼ ਹੋਣਗੇ ਕਿ ਅੱਜ ਦੇ ਹੀ ਦਿਨ ਸੋਨੀਪਤ ਵਿੱਚ ਇੱਕ ਆਧੁਨਿਕ ਤਕਨੀਕ ਵਾਲੇ ਰੇਲ ਕੋਚ ਕਾਰਖਾਨੇ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ।
ਕਰੀਬ-ਕਰੀਬ 500 ਕਰੋੜ ਰੁਪਏ ਦੀ ਲਾਗਤ ਨਾਲ ਇਸ ਕਾਰਖਾਨੇ ਦਾ ਨਿਰਮਾਣ ਕੀਤਾ ਜਾਵੇਗਾ। ਇਸ ਰੇਲ ਕੋਚ ਫੈਕਟਰੀ ਵਿੱਚ ਹਰ ਸਾਲ ਪੈਸੰਜਰ ਟ੍ਰੇਨ ਦੇ 250 ਡੱਬਿਆ ਦੀ ਮੁਰੰਮਤ ਅਤੇ ਉਨ੍ਹਾਂ ਨੂੰ ਆਧੁਨਿਕ ਬਣਾਉਣ ਦਾ ਕੰਮ ਕੀਤਾ ਜਾਵੇਗਾ। ਇਸ ਕੋਚ ਫੈਕਟਰੀ ਦੇ ਬਣਨ ਦੇ ਬਾਅਦ ਯਾਤਰੀ ਡੱਬਿਆਂ ਦੇ ਰੱਖ-ਰਖਾਅ ਲਈ ਡੱਬਿਆਂ ਨੂੰ ਹੁਣ ਦੂਰ ਦੀਆਂ ਫੈਕਟਰੀਆਂ ਵਿੱਚ ਭੇਜਣ ਦੀ ਮਜਬੂਰੀ ਸਮਾਪਤ ਹੋ ਜਾਵੇਗੀ। ਅਤੇ ਇਸ ਨਾਲ ਇਸ ਖੇਤਰ ਵਿੱਚ ਚਲਣ ਵਾਲੀਆਂ ਟ੍ਰੇਨਾਂ ਵਿੱਚ ਯਾਤਰੀ ਡੱਬਿਆਂ ਦੀ ਉਪਲੱਬਧਤਾ ਵੀ ਵਧੇਗੀ ਅਤੇ ਲੋਕਾਂ ਨੂੰ ਅਰਾਮਦਾਇਕ ਕੋਚ ਦੀ ਸੁਵਿਧਾ ਵੀ ਮਿਲੇਗੀ।
ਭਾਈਓ ਅਤੇ ਭੈਣੋਂ, ਇਹ ਕਾਰਖਾਨਾ ਸਿਰਫ਼ ਸੋਨੀਪਤ ਹੀ ਨਹੀਂ ਬਲਕਿ ਹਰਿਆਣਾ ਦੇ ਉਦਯੋਗਿਕ ਵਿਕਾਸ ਨੂੰ ਵਧਾਉਣ ਵਿੱਚ ਵੀ ਮਦਦ ਕਰੇਗਾ। ਕੋਚ ਦੀ ਮੁਰੰਮਤ ਦੇ ਲਈ ਜੋਵੀ ਸਾਮਾਨ ਦੀ ਜ਼ਰੂਰਤ ਹੋਵੇਗੀ, ਉਸ ਦੀ ਪੂਰਤੀ ਇੱਥੋਂ ਦੇ ਛੋਟੇ-ਛੋਟੇ ਉੱਦਮਾਂ ਨੂੰ ਵੀ ਇਸ ਦੇ ਕਾਰਨ ਨਵੇਂ-ਨਵੇਂ ਕੰਮ ਦਾ ਅਵਸਰ ਮਿਲੇਗਾ, ਲਾਭ ਮਿਲੇਗਾ। ਚਾਹੇ ਸੀਟ ਕਵਰ ਹੋਣ, ਪੱਖੇ ਹੋਣ, ਬਿਜਲੀ ਦੀ ਫਿਟਿੰਗ ਹੋਵੇ, ਕੋਚ ਵਿੱਚ ਲਗਣ ਵਾਲੀਆਂ ਤਮਾਮ ਸੁਵਿਧਾਵਾਂ ਹੋਣ, ਉਨ੍ਹਾਂ ਨੂੰ ਮੁਹੱਈਆ ਕਰਵਾਉਣ ਦਾ ਵੱਡਾ ਅਵਸਰ ਹਰਿਆਣਾ ਦੇ ਛੋਟੇ-ਛੋਟੇ ਉੱਦਮੀਆਂ ਨੂੰ ਮਿਲੇਗਾ।
ਆਪ ਸੋਚੋ, ਇਸ ਕੋਚ ਕਾਰਖ਼ਾਨੇ ਨਾਲ ਇੱਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਿੰਨੇ ਨਵੇਂ ਅਵਸਰ ਉਪਲੱਬਧ ਹੋਣ ਜਾ ਰਹੇ ਹਨ। ਇਸ ਕਾਰਖਾਨੇ ਦਾ ਇੱਕ ਹੋਰ ਲਾਭ ਹੋਵੇਗਾ – ਇੱਥੋਂ ਦੇ ਇੰਜੀਨੀਅਰ ਅਤੇ ਟੈਕਨੀਸ਼ੀਅਨਾਂ ਦੀ ਇਸ ਕਾਰਖ਼ਾਨੇ ਦੀ ਵਜ੍ਹਾ ਨਾਲ ਰੇਲ ਕੋਚ ਦੀ ਮੁਰੰਮਤ ਦੇ ਖੇਤਰ ਵਿੱਚ local expertise ਵੀ ਵਿਕਸਿਤ ਹੋਵੇਗੀ। ਯਾਨੀ ਇੱਥੋਂ ਦੇ ਇੰਜੀਨੀਅਰ, technician ਇਸ ਕਾਰਖ਼ਾਨੇ ਦੀ ਵਜ੍ਹਾ ਨਾਲ ਇੱਕ ਅਲੱਗ ਹੀ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਮੁਹਾਰਤ ਹਾਸਲ ਕਰਨਗੇ। ਆਉਣ ਵਾਲੇ ਦਿਨਾਂ ਵਿੱਚ ਇੱਥੋਂ ਦੇ expert ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਜਾਕੇ ਵੀ ਆਪਣੀ ਮੁਹਾਰਤ ਦਾ ਲਾਭ ਦੇਸ਼ ਨੂੰ ਦੇ ਸਕਣਗੇ।
ਸਾਥੀਓ, ਇਹ ਮੇਰਾ ਸੁਭਾਗ ਰਿਹਾ ਕਿ ਮੈਨੂੰ ਕਈ ਵਰ੍ਹਿਆਂ ਤੱਕ ਹਰਿਆਣਾ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਅਤੇ ਜਦੋਂ ਮੈਂ ਇੱਥੋਂ ਪਾਰਟੀ ਦਾ ਕੰਮ ਕਰਦਾ ਸਾਂ ਤਾਂ ਸ਼ਾਇਦ ਹੀ ਕੋਈ ਦਿਨ ਅਜਿਹਾ ਜਾਂਦਾ ਹੋਵੇ ਕਿ ਮੈਨੂੰ ਕੋਈ ਨਾ ਕੋਈ ਵਿਅਕਤੀ ਸਰ ਛੋਟੂਰਾਮ ਜੀ ਦੇ ਸਬੰਧ ਵਿੱਚ, ਉਨ੍ਹਾਂ ਦੀ ਮਹਾਨਤਾ ਦੇ ਸਬੰਧ ਵਿੱਚ ਕੋਈ ਨਾ ਕੋਈ ਪ੍ਰਸੰਗ ਨਾ ਸੁਣਾਉਂਦਾ ਹੋਵੇ। ਉਨ੍ਹਾਂ ਬਾਰੇ ਜੋ ਕੁਝ ਵੀ ਮੈਂ ਪੜ੍ਹਿਆ-ਸੁਣਿਆ, ਉਹ ਉਸ ਹਰ ਵਿਅਕਤੀ ਨੂੰ ਪ੍ਰੇਰਿਤ ਕਰਨ ਵਾਲਾ ਹੈ ਜੋ ਚੁਣੌਤੀਆਂ ਦਾ ਮੁਕਾਬਲਾ ਕਰਕੇ ਦੇਸ਼ ਅਤੇ ਸਮਾਜ ਦੇ ਲਈ ਕੁਝ ਕਰਨਾ ਚਾਹੁੰਦਾ ਹੈ। ਇੱਥੇ ਹੀ ਰੋਹਤਕ ਵਿੱਚ ਚੌਧਰੀ ਸਾਹਿਬ ਨੇ ਕਿਹਾ ਸੀ ਕਿ ਮੇਰੇ ਲਈ ਕਿਸਾਨ ਗ਼ਰੀਬੀ ਦਾ ਵੀ ਪ੍ਰਤੀਕ ਹੈ ਅਤੇ ਅੰਗ੍ਰੇਜ਼ੀ ਸੈਨਾ ਦੇ ਅੱਤਿਆਚਾਰ ਦੇ ਖ਼ਿਲਾਫ਼ ਝੰਡਾ ਬੁਲੰਦ ਕਰਨ ਵਾਲਾ ਇਹ ਸੈਨਿਕ ਵੀ ਹੈ। ਇਹ ਸਰ ਛੋਟੂਰਾਮ ਦੇ ਸ਼ਬਦ ਸਨ।
ਸਾਥੀਓ, ਅੱਜ ਹਰਿਆਣਾ ਵਿੱਚ ਅਜਿਹਾ ਕੋਈ ਪਿੰਡ ਨਹੀਂ ਜਿੱਥੋਂ ਦਾ ਕੋਈ ਮੈਂਬਰ ਸੈਨਾ ਨਾਲ ਨਾ ਜੁੜਿਆ ਹੋਇਆ ਹੋਵੇ। ਸੈਨਾ ਨਾਲ ਜੁੜਕੇ ਦੇਸ਼ ਸੇਵਾ ਦਾ ਇਹ ਭਾਵ ਜਾਗ੍ਰਿਤ ਕਰਨ ਦਾ ਸਿਹਰਾ ਕਾਫ਼ੀ ਹੱਦ ਤੱਕ ਦੀਨਬੰਧੂ ਛੋਟੂਰਾਮ ਜੀ ਨੂੰ ਜਾਂਦਾ ਹੈ। ਉਨ੍ਹਾਂ ਨੇ ਹੀ ਇੱਥੋਂ ਦੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਸੈਨਾ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ। ਪਹਿਲਾ ਵਿਸ਼ਵਯੁੱਧ ਦੇ ਦੌਰਾਨ ਇੱਥੋਂ ਦੇ ਅਨੇਕ ਸੈਨਿਕ ਵਿਸ਼ਵ ਸ਼ਾਂਤੀ ਲਈ ਲੜੇ ਸਨ।
ਸਾਥੀਓ, ਆਪਣੇ ਜੀਵਨ ਵਿੱਚ ਉਹ ਸੁਤੰਤਰ ਭਾਰਤ ਨੂੰ ਨਹੀਂ ਦੇਖ ਸਕੇ, ਲੇਕਿਨ ਭਾਰਤ ਦੀਆਂ ਚੁਣੌਤੀਆਂ, ਉਸ ਦੀਆਂ ਆਸ਼ਾਵਾਂ, ਉਸ ਦੀਆਂ ਅਕਾਂਖਿਆਵਾਂ ਅਤੇ ਉਸ ਦੀਆਂ ਜ਼ਰੂਰਤਾਂ ਨੂੰ ਉਨ੍ਹਾਂ ਨੇ ਬਖ਼ੂਬੀ ਸਮਝਿਆ ਸੀ। ਉਹ ਹਮੇਸ਼ਾ ਅੰਗਰੇਜ਼ਾਂ ਦੀ ‘ਵੰਡੋ ਅਤੇ ਰਾਜ ਕਰੋ’ ਦੀ ਨੀਤੀ ਦੇ ਖ਼ਿਲਾਫ਼ ਅਵਾਜ਼ ਉਠਾਉਂਦੇ ਰਹੇ। ਚੌਧਰੀ ਛੋਟੂਰਾਮ ਜੀ ਨੇ ਅਤੇ ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਦੀ ਵਜ੍ਹਾ ਨਾਲ ਰਾਜਨੀਤੀ ਦੀ ਹਰ ਧਾਰਾ ਵਿੱਚ ਸਰ, ਛੋਟੂਰਾਮ ਜੀ ਦਾ ਸਨਮਾਨ ਹੁੰਦਾ ਸੀ। ਉਨ੍ਹਾਂ ਦਾ ਕੱਦ, ਉਨ੍ਹਾਂ ਦਾ ਵਿਅਕਤਿਤਵ ਕਿੰਨਾ ਵੱਡਾ ਸੀ ਇਸ ਦਾ ਅੰਦਾਜ਼ਾ ਇਸ ਗੱਲ ਨਾਲ ਲਗ ਸਕਦਾ ਹੈ ਕੇ ਸਰਦਾਰ ਪਟੇਲ ਨੇ ਇੱਕ ਵਾਰ ਸਰ ਛੋਟੂਰਾਮ ਦੇ ਲਈ ਕਿਹਾ ਸੀ ਅਤੇ ਮੈਂ ਮੰਨਦਾ ਹਾਂ ਹਰਿਆਣਾ ਦਾ ਹਰ ਨਾਗਰਿਕ ਇਸ ਘਟਨਾ ’ਤੇ ਮਾਣ ਕਰ ਸਕਦਾ ਹੈ। ਸਰਦਾਰ ਵੱਲਭ ਭਾਈ ਪਟੇਲ ਨੇ ਕਿਹਾ ਸੀ ਕਿ ਅਗਰ ਅੱਜ ਚੌਧਰੀ ਛੋਟੂ ਰਾਮ ਜੀ ਜਿਊਂਦੇ ਹੁੰਦੇ ਤਾਂ ਮੈਨੂੰ ਬਟਵਾਰੇ ਦੇ ਬਾਅਦ, ਭਾਰਤ ਵਿਭਾਜਨ ਦੇ ਬਾਅਦ, ਉਸ ਬਟਵਾਰੇ ਦੇ ਸਮੇਂ ਪੰਜਾਬ ਦੀ ਚਿੰਤਾ ਮੈਨੂੰ ਨਾ ਕਰਨੀ ਪੈਂਦੀ, ਛੋਟੂਰਾਮ ਜੀ ਸੰਭਾਲ ਲੈਂਦੇ। ਇਹ ਸਰਦਾਰ ਵੱਲਭ ਭਾਈ ਪਟੇਲ ਨੇ ਸਰ ਛੋਟੂਰਾਮ ਜੀ ਦੀ ਸਮਰੱਥਾ ਅਤੇ ਸ਼ਕਤੀ ਦਾ ਪਰਿਚੈ ਦਿੱਤਾ ਸੀ।
ਪੱਛਮ ਅਤੇ ਉੱਤਰ ਭਾਰਤ ਦੇ ਇੱਕ ਵੱਡੇ ਹਿੱਸੇ ਵਿੱਚ ਉਨ੍ਹਾਂ ਦਾ ਪ੍ਰਭਾਵ ਇੰਨਾ ਵਿਆਪਕ ਸੀ ਕਿ ਅੰਗਰੇਜ਼ ਪ੍ਰਸ਼ਾਸਕ ਵੀ ਉਨ੍ਹਾਂ ਦੀ ਗੱਲ ਮੰਨਣ ਤੋਂ ਇਨਕਾਰ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ ਲਈ ਮਜ਼ਬੂਰ ਹੁੰਦੇ ਸਨ। ਚੌਧਰੀ ਛੋਟੂਰਾਮ ਜੀ ਅਤੇ ਸਾਹੂਕਾਰ ਦੀ ਉਹ ਘਟਨਾ, ਮੈਂ ਵੀ ਕਦੇ-ਕਦੇ ਘੱਟੋ-ਘੱਟ 100 ਵਾਰ ਸੁਣੀ ਹੋਵੇਗੀ। ਤੁਸੀਂ ਸਭ ਵੀ ਭਲੀਭਾਂਤੀ ਜਾਣੂ ਹੋਵੋਗੇ। ਸਾਹੂਕਾਰ ਨੇ ਉਨ੍ਹਾਂ ਨੂੰ ਕਰਜ਼ ਦੇਣ ਦੀ ਬਜਾਏ ਪਟਵਾਰੀ ਬਣਨ ਦੀ ਸਲਾਹ ਦੇ ਦਿੱਤੀ ਸੀ। ਲੇਕਿਨ ਸਾਹੂਕਾਰ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਜਿਸ ਨੂੰ ਉਹ ਪਟਵਾਰੀ ਬਣਨ ਦਾ ਸੁਝਾਅ ਦੇ ਰਿਹਾ ਹੈ, ਉਹ ਇੱਕ ਦਿਨ ਪੰਜਾਬ ਦੇ ਹਜ਼ਾਰਾਂ ਪਟਵਾਰੀਆਂ ਦੀ ਕਿਸਮਤ ਤੈਅ ਕਰਨ ਵਾਲਾ ਹੈ। ਸਿਰਫ਼ ਅਤੇ ਸਿਰਫ਼ ਆਪਣੀ ਸਮਰੱਥਾ ਦੇ ਬਲ ’ਤੇ ਸੰਘਰਸ਼ ਕਰਦਿਆਂ ਚੌਧਰੀ ਸਾਹਿਬ ਪੰਜਾਬ ਦੇ revenue ਮਨਿਸਟਰ ਤੱਕ ਬਣ ਗਏ ਸਨ।
ਭਾਈਓ ਅਤੇ ਭੈਣੋਂ, ਮੰਤਰੀ ਰਹਿੰਦਿਆਂ ਉਨ੍ਹਾਂ ਨੇ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਕਿਸਾਨਾਂ ਲਈ, ਖੇਤ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ, ਭਾਰਤ ਦੇ revenue system ਲਈ, ਫਸਲਾਂ ਦੀ ਮਾਰਕੀਟਿੰਗ ਲਈ ਅਜਿਹੇ ਕਾਨੂੰਨ ਬਣਾਏ, ਜੋ ਅੱਜ ਤੱਕ ਸਾਡੀ ਵਿਵਸਥਾ ਦਾ ਹਿੱਸਾ ਹਨ। ਕਿਸਾਨਾਂ ਨੂੰ ਕਰਜ਼ ਨਾਲ ਜੁੜੇ ਕਾਨੂੰਨ ਹੋਣ, ਸਮਰਥਨ ਮੁੱਲ ਨਾਲ ਜੁੜਿਆ ਕਾਨੂੰਨ ਹੋਵੇ ਜਾਂ ਫਿਰ ਖੇਤੀਬਾੜੀ ਮੰਡੀਆਂ ਨਾਲ ਜੁੜੇ ਕਾਨੂੰਨ, ਇਨ੍ਹਾਂ ਦੀ ਨੀਂਹ ਚੌਧਰੀ ਸਾਹਿਬ ਨੇ ਹੀ ਰੱਖੀ ਸੀ।
ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸਾਰੇ ਕਾਰਜ ਉਸ ਸਮੇਂ ਹੋਏ ਸਨ ਜਦੋਂ ਦੇਸ਼ ਗੁਲਾਮ ਸੀ। ਚੌਧਰੀ ਸਾਹਿਬ ਦੇ ਸਾਹਮਣੇ ਤਮਾਮ ਤਰ੍ਹਾਂ ਦੀਆਂ ਸੀਮਾਵਾਂ ਸਨ ਲੇਕਿਨ ਬਾਵਜੂਦ ਉਸ ਦੇ ਉਨ੍ਹਾਂ ਨੇ ਕਿਸਾਨਾਂ ਲਈ ਨਾ ਸਿਰਫ਼ ਸੋਚਿਆ ਬਲਕਿ ਕਰਕੇ ਵੀ ਦਿਖਾਇਆ ਹੈ। ਉਹ ਐਗਰੋ ਇੰਡਸਟ੍ਰੀਜ਼ ਨੂੰ ਵਧਾਉਣ ਦੇ ਵੀ ਪ੍ਰਬਲ ਪੱਖ ਵਿੱਚ ਰਹੇ। ਉਸ ਦੌਰ ਵਿੱਚ ਵੀ ਉਨ੍ਹਾਂ ਨੇ cottage industries, ਲਘੂ ਉਦਯੋਗਾਂ ਨੂੰ ਮਜ਼ਬੂਤ ਕਰਨ ’ਤੇ ਬਲ ਦਿੱਤਾ ਸੀ। ਉਹ ਉੱਦਮੀਆਂ ਨੂੰ ਨਿਰੰਤਰ ਪ੍ਰੇਰਿਤ ਕਰਦੇ ਸਨ ਕਿ ਦੇਸ਼ ਦੇ ਕਿਸਾਨਾਂ ਨਾਲ ਜੁੜੋ, agriculture sector ਨਾਲ ਹਰ ਕਿਸੇ ਨੂੰ ਜੁੜਨਾ ਚਾਹੀਦਾ ਹੈ।
ਸਾਥੀਓ, ਛੋਟੂਰਾਮ ਜੀ ਦੀ ਇਸ ਦੂਰਦ੍ਰਿਸ਼ਟੀ ਨੂੰ ਦੇਖਦਿਆਂ ਚਕਰਵਰਤੀ ਰਾਜਗੋਪਾਲਅਚਾਰੀਆ ਜੀ ਨੇ ਕਿਹਾ ਸੀ, ਰਾਜਗੋਪਾਲਅਚਾਰੀਆ ਜੀ ਨੇ ਸਰ ਛੋਟੂਰਾਮ ਲਈ ਕਿਹਾ ਸੀ ਕਿ ਚੌਧਰੀ ਛੋਟੂ ਰਾਮ ਜੀ ਨਾ ਸਿਰਫ਼ ਉੱਚੇ ਟੀਚੇ ਤੈਅ ਕਰਨਾ ਜਾਣਦੇ ਹਨ ਬਲਕਿ ਉਨ੍ਹਾਂ ਟੀਚਿਆਂ ਨੂੰ ਹਾਸਲ ਕਿਵੇਂ ਕੀਤਾ ਜਾਵੇ, ਇਸ ਦਾ ਮਾਰਗ ਵੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ।
ਭਾਈਓ ਅਤੇ ਭੈਣੋ, ਦੇਸ਼ ਵਿੱਚ ਬਹੁਤ ਲੋਕਾਂ ਨੂੰ ਤਾਂ ਇਹ ਤੱਕ ਨਹੀਂ ਪਤਾ ਹੋਵੇਗਾ, ਇਹ ਜੋ ਭਾਖੜਾ ਡੈਮ ਹੈ, ਇਹ ਜੋ ਭਾਖੜਾ ਡੈਮ ਹੈ ਇਸ ਦੀ ਅਸਲੀ ਸੋਚ ਚੌਧਰੀ ਸਾਹਿਬ ਦੀ ਹੀ ਸੀ। ਉਨ੍ਹਾਂ ਨੇ ਹੀ ਬਿਲਾਸਪੁਰ ਦੇ ਰਾਜੇ ਨਾਲ ਭਾਖੜਾ ਡੈਮ ’ਤੇ ਹਸਤਾਖ਼ਰ ਕੀਤੇ ਸਨ। ਇਸ ਗੱਲ ਦਾ ਪੰਜਾਬ, ਹਰਿਆਣਾ, ਰਾਜਸਥਾਨ ਦੇ ਲੋਕਾਂ ਨੂੰ, ਕਿਸਾਨਾਂ ਨੂੰ ਜੋ ਲਾਭ ਅੱਜ ਮਿਲ ਰਿਹਾ ਹੈ, ਉਹ ਅਸੀਂ ਵੀ ਦੇਖ ਰਹੇ ਹਾਂ। ਸੋਚੋ ਕਿੰਨਾ ਵੱਡਾ vision ਸੀ ਉਨ੍ਹਾਂ ਦਾ, ਕਿੰਨੀ ਦੂਰਦ੍ਰਿਸ਼ਟੀ ਸੀ ਉਨ੍ਹਾਂ ਦੀ।
ਸਾਥੀਓ, ਜਿਸ ਵਿਅਕਤੀ ਨੇ ਦੇਸ਼ ਲਈ ਇੰਨਾ ਕੁਝ ਕੀਤਾ, ਇੰਨੇ ਵਿਆਪਕ ਸੁਧਾਰ ਕੀਤੇ, ਅਜਿਹਾ vision ਸਾਹਮਣੇ ਰੱਖਿਆ, ਉਸ ਬਾਰੇ ਜਾਣਨਾ, ਸਮਝਣਾ ਹਰ ਵਿਅਕਤੀ ਦਾ ਹੱਕ ਹੈ, ਅਧਿਕਾਰ ਹੈ। ਕਈ ਵਾਰ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਕਿ ਇੰਨੇ ਮਹਾਨ ਵਿਅਕਤੀ ਨੂੰ ਤਾਂ ਇੱਕ ਖੇਤਰ ਦੇ ਦਾਇਰੇ ਵਿੱਚ ਹੀ ਸੀਮਤ ਕਿਉਂ ਕੀਤਾ ਗਿਆ ਹੈ। ਮੇਰਾ ਮੰਨਣਾ ਹੈ ਕਿ ਇਸ ਨਾਲ ਚੌਧਰੀ ਸਾਹਿਬ ਦੇ ਕੱਦ ’ਤੇ ਤਾਂ ਕੋਈ ਅਸਰ ਨਹੀਂ ਪਿਆ ਲੇਕਿਨ ਦੇਸ਼ ਦੀਆਂ ਅਨੇਕ ਪੀੜ੍ਹੀਆਂ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਲੈਣ ਤੋਂ ਵਾਂਝੀਆਂ ਰਹਿ ਗਈਆਂ।
ਭਾਈਓ ਅਤੇ ਭੈਣੋਂ, ਸਾਡੀ ਸਰਕਾਰ ਦੇਸ਼ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਹਰੇਕ ਵਿਅਕਤੀ ਦਾ ਮਾਣ ਵਧਾਉਣ ਦਾ ਕੰਮ ਕਰ ਰਹੀ ਹੈ। ਬੀਤੇ ਚਾਰ ਵਰ੍ਹਿਆਂ ਤੋਂ ਨਾ ਸਿਰਫ਼ ਮਹਾਨ ਵਿਅਕਤੀਆਂ ਨੂੰ ਸਨਮਾਨ ਦੇਣ ਦਾ ਕੰਮ ਹੋ ਰਿਹਾ ਹੈ ਬਲਕਿ ਉਨ੍ਹਾਂ ਦੇ ਦਿਖਾਏ ਰਸਤਿਆਂ ਨੂੰ ਵਿਸਤਾਰ ਵੀ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੂੰ, ਛੋਟੇ ਉੱਦਮੀਆਂ ਨੂੰ ਮਦਦ ਲਈ ਸਾਹੂਕਾਰਾਂ ਦੇ ਭਰੋਸੇ ਨਾ ਰਹਿਣਾ ਪਵੇ, ਇਸ ਦੇ ਲਈ ਬੈਂਕਾਂ ਦੇ ਦਰਵਾਜ਼ੇ ਖੋਲ੍ਹ ਰੱਖੇ ਗਏ ਹਨ। ਜਨ-ਧਨ ਯੋਜਨਾ ਤਹਿਤ ਹਰਿਆਣਾ ਦੇ ਕਰੀਬ ਸਾਢੇ ਛਿਆਹਠ ਲੱਖ ਭਾਈ-ਭੈਣਾਂ ਦੇ ਖਾਤੇ ਖੋਲ੍ਹੇ ਗਏ ਹਨ। ਸਰਕਾਰ ਵੱਲੋਂ ਸਹਿਕਾਰੀ ਬੈਂਕਾਂ ਤੋਂ ਕਰਜ਼ ਲੈਣਾ ਹੋਰ ਅਸਾਨ ਕੀਤਾ ਗਿਆ ਹੈ। ਹਾਲ ਹੀ ਵਿੱਚ India Post Payment Bank ਵੀ ਸ਼ੁਰੂ ਹੋਇਆ ਹੈ। ਇਸ ਨਾਲ ਤੁਹਾਨੂੰ ਆਪਣੇ ਪਿੰਡ ਵਿੱਚ ਹੀ ਡਾਕੀਏ ਦੇ ਰਾਹੀਂ ਘਰ ’ਤੇ ਹੀ ਬੈਂਕਿੰਗ ਸੇਵਾ ਮਿਲਣੀ ਸੁਨਿਸ਼ਚਿਤ ਹੋਈ ਹੈ।
ਸਾਥੀਓ, ਚੌਧਰੀ ਸਾਹਿਬ ਨੇ ਜਿਸ ਤਰ੍ਹਾਂ ਕਿਸਾਨਾਂ, ਮਜ਼ਦੂਰਾਂ ਦੇ ਉੱਥਾਨ ਲਈ ਸੰਪੂਰਨਤਾ ਦੇ ਨਾਲ ਸੋਚਿਆ, ਉਸੇ ਤਰ੍ਹਾਂ ਸਾਡੀ ਸਰਕਾਰ ਵੀ ਬੀਜ ਤੋਂ ਬਜ਼ਾਰ ਤੱਕ ਦੀ ਇੱਕ ਸਸ਼ਕਤ ਵਿਵਸਥਾ ਬਣਾਉਣ ਦਾ ਪ੍ਰਯਤਨ ਕਰ ਰਹੀ ਹੈ। ਕਿਸਾਨਾਂ ਨੂੰ ਉਸ ਦੀ ਉਪਜ ਦਾ ਉੱਚਿਤ ਮੁੱਲ ਮਿਲੇ, ਸਿੰਚਾਈ ਦੀ ਉੱਚਿਤ ਵਿਵਸਥਾ ਮਿਲੇ, ਮਿੱਟੀ ਦੀ ਸਿਹਤ ਬਣੀ ਰਹੇ, ਇਸ ’ਤੇ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਇਸ ਦਾ ਲਾਭ ਹਰਿਆਣਾ ਨੂੰ ਵੀ ਮਿਲ ਰਿਹਾ ਹੈ। ਰਾਸ਼ਟਰ ਦੇ ਕਰੀਬ-ਕਰੀਬ 50 ਲੱਖ ਪਰਿਵਾਰਾਂ ਨੂੰ soil health card ਮਿਲੇ ਹਨ। ਕਰੀਬ ਸਾਢੇ ਛੇ ਲੱਖ ਕਿਸਾਨ ਫਸਲ ਬੀਮਾ ਨਾਲ ਜੁੜੇ ਹਨ ਜਿਨ੍ਹਾਂ ਨੂੰ ਸਾਢੇ ਤਿੰਨ ਸੌ ਕਰੋੜ ਤੋਂ ਅਧਿਕ ਦੀ ਕਲੇਮ ਰਾਸ਼ੀ ਵੀ ਮਿਲ ਚੁੱਕੀ ਹੈ। ਜਿੱਥੇ ਬੀਤੇ 30-40 ਵਰ੍ਹਿਆਂ ਤੱਕ ਪਾਣੀ ਨਹੀਂ ਪਹੁੰਚਿਆ, ਉੱਥੇ ਅੱਜ ਪਾਣੀ ਪਹੁੰਚਾਇਆ ਜਾ ਰਿਹਾ ਹੈ। ਹਾਲ ਹੀ ਵਿੱਚ ਲਖਵਾਰ ਡੈਮ ਲਈ ਛੇ ਰਾਜਾਂ ਦਰਮਿਆਨ ਇਤਿਹਾਸਕ ਸਮਝੌਤਾ ਹੋਇਆ ਹੈ। ਇਸ ਨਾਲ ਵੀ ਹਰਿਆਣਾ ਨੂੰ ਬਹੁਤ ਲਾਭ ਹੋਣ ਵਾਲਾ ਹੈ।
ਸਾਥੀਓ, ਅੱਠ-ਨੌ-ਦਸ ਦਹਾਕੇ ਪਹਿਲਾਂ ਚੌਧਰੀ ਸਾਹਿਬ ਨੇ ਕਿਸਾਨਾਂ ਨੂੰ ਫ਼ਸਲ ਦਾ ਉੱਚਿਤ ਮੁੱਲ ਦਿਵਾਉਣ ਦੇ ਲਈ ਖੇਤੀਬਾੜੀ ਉਤਪਾਦ ਮੰਡੀ ਐਕਟ ਬਣਾਇਆ ਸੀ। ਸਾਡੀ ਸਰਕਾਰ ਨੇ ਵੀ PM ASHA ਯਾਨੀ ਪ੍ਰਧਾਨ ਮੰਤਰੀ ਅੰਨਦਾਤਾ ਆਯ ਅਭਿਆਨ ਸੰਰਕਸ਼ਣਅਸੀਂ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਸਰਕਾਰ ਨੇ ਇਹ ਪ੍ਰਬੰਧ ਕੀਤਾ ਹੈ ਕਿ ਅਗਰ ਕਿਸਾਨਾਂ ਨੂੰ ਸਮਰਥਨ ਮੁੱਲ ਤੋਂ ਘੱਟ ਕੀਮਤ ਬਜ਼ਾਰ ਵਿੱਚ ਮਿਲ ਰਹੀ ਹੈ ਤਾਂ ਰਾਜ ਸਰਕਾਰ ਭਰਪਾਈ ਕਰ ਸਕੇ। ਇੰਨਾ ਹੀ ਨਹੀਂ, ਅਸੀਂ ਜੋ ਵਾਅਦਾ ਕੀਤਾ ਸੀ ਕਿ ਲਾਗਤ ’ਤੇ ਘੱਟ ਤੋਂ ਘੱਟ 50% ਲਾਭ ਕਿਸਾਨਾਂ ਨੂੰ ਮਿਲੇ, ਉਹ ਵੀ ਪੂਰਾ ਕੀਤਾ ਜਾ ਚੁੱਕਿਆ ਹੈ।
ਸਾਥੀਓ, ਸਰਕਾਰ ਨੇ ਝੋਨਾ, ਕਣਕ, ਗੰਨੇ ਸਮੇਤ 21 ਅਹਿਮ ਫਸਲਾਂ ਦਾ ਸਮਰਥਨ ਮੁੱਲ ਵਧਾਇਆ ਹੈ। ਝੋਨੇ ਦੇ ਸਮਰਥਨ ਮੁੱਲ ਵਿੱਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਹੁਣ ਇਸ ਦੀ ਕੀਮਤ 1550 ਰੁਪਏ ਦੀ ਜਗ੍ਹਾ 1750 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਇਸੇ ਤਰ੍ਹਾਂ ਮੱਕੀ ਦੇ ਲਈ ਐੱਮਐੱਸਪੀ 275 ਰੁਪਏ, ਸੂਰਜਮੁਖੀ ਦਾ ਕਰੀਬ 1300 ਰੁਪਏ ਅਤੇ ਬਾਜਰੇ ਦਾ ਸਮਰਥਨ ਮੁੱਲ ਸਵਾ ਪੰਜ ਸੌ ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਆ ਹੈ।
ਭਾਈਓ-ਭੈਣੋਂ, ਯਾਦ ਕਰੋ – ਕਿੰਨੇ ਵਰ੍ਹਿਆਂ ਤੋਂ ਇਹ ਮੰਗ ਸਾਡੇ ਕਿਸਾਨ ਕਰ ਰਹੇ ਸਨ। ਦੇਸ਼ ਦਾ ਕਿਸਾਨ ਵਾਰ-ਵਾਰ ਕਹਿ ਰਿਹਾ ਸੀ- ਹੁਣ ਜਾ ਕੇ ਸਾਡੀ ਸਰਕਾਰ ਨੇ ਇਹ ਮੰਗ ਪੂਰੀ ਕੀਤੀ ਹੈ।
ਸਾਥੀਓ, ਹਰਿਆਣਾ ਦੇ ਪਿੰਡ ਅਤੇ ਕਿਸਾਨਾਂ ਦੀ ਆਮਦਨ ਵਧੇ, ਇਹ ਤਾਂ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ, ਨਾਲ ਹੀ ਉਸ ਦੀ ਇਹ ਆਮਦਨ ਬਿਮਾਰੀ ਨਾਲ ਨਿਪਟਣ ਵਿੱਚ ਹੀ ਨਾ ਲਗ ਜਾਵੇ, ਇਸ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।
ਮੈਂ ਹਰਿਆਣਾ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਕਿ ਆਯੁਸ਼ਮਾਨ ਭਾਰਤ ਦੀ ਪਹਿਲੀ ਲਾਭਾਰਥੀ ਤੁਹਾਡੇ ਰਾਜ ਦੀ ਹੀ ਇੱਕ ਬੇਟੀ ਹੈ। ਇਹ ਵੀ ਤਸੱਲੀ ਦੀ ਗੱਲ ਹੈ ਕਿ ਇਸ ਯੋਜਨਾ ਦੇ ਰਾਹੀਂ ਦੋ ਹਫ਼ਤਿਆਂ ਵਿੱਚ ਹੀ 50 ਹਜ਼ਾਰ ਤੋਂ ਅਧਿਕ ਗ਼ਰੀਬ ਭਾਈ-ਭੈਣਾਂ ਨੂੰ ਜਾਂ ਤਾਂ ਇਲਾਜ ਮਿਲ ਚੁੱਕਿਆ ਹੈ ਜਾਂ ਫਿਰ ਉਨ੍ਹਾਂ ਦਾ ਇਲਾਜ ਹੋ ਰਿਹਾ ਹੈ।
ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਹਰਿਆਣਾ ਨੇ ਖੁਦ ਨੂੰ ਖੁੱਲ੍ਹੇ ਵਿੱਚ ਪਖਾਨੇ ਤੋਂ ਮੁਕਤ ਐਲਾਨ ਕਰ ਲਿਆ ਹੈ। ਮੈਂ ਰੋਹਤਕ ਨੂੰ ਤੌਰ ‘ਤੇ ਨਾਲ ਵਧਾਈ ਦਿੰਦਾ ਹਾਂ ਕਿਉਂਕਿ ਇੱਥੋਂ ਦੀ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਨੂੰ ਸਵੱਛਤਾ ਰੈਂਕਿੰਗ ਵਿੱਚ ਪਹਿਲਾ ਸਥਾਨ ਮਿਲਿਆ ਹੈ।
ਸਾਥੀਓ, ਅੱਜ ਚੌਧਰੀ ਸਾਹਿਬ ਦੀ ਆਤਮਾ ਜਿੱਥੇ ਵੀ ਹੋਵੇਗੀ, ਉਨ੍ਹਾਂ ਨੇ ਹਰਿਆਣਾ ਵਿੱਚ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਅਭਿਆਨ ਦੀ ਸਫ਼ਲਤਾ ਦੇਖ ਕੇ ਸਭ ਤੋਂ ਜ਼ਿਆਦਾ ਪ੍ਰਸੰਨਤਾ ਹੁੰਦੀ ਹੋਵੇਗੀ। ਉਨ੍ਹਾਂ ਨੇ ਬਦਲਾਅ ਦੇ ਲਈ ਸਿਰਫ਼ ਅਵਾਜ਼ ਹੀ ਨਹੀਂ ਉਠਾਈ ਬਲਕਿ ਸਮਾਜ ਦੀ ਸੋਚ ਵਿੱਚ ਪਰਿਵਰਤਨ ਦੇ ਲਈ ਸ਼ੁਰੂਆਤ ਆਪਣੇ ਘਰ ਤੋਂ ਹੀ ਕੀਤੀ ਸੀ। ਬੇਟੀਆਂ ਨੂੰ ਲੈ ਕੇ ਜੋ ਸੋਚ ਸਾਡੇ ਸਮਾਜ ਵਿੱਚ ਰਹੀ, ਉਸਦਾ ਉਨ੍ਹਾਂ ਨੇ ਹਮੇਸ਼ਾ ਵਿਰੋਧ ਕੀਤਾ। ਇਹੀ ਕਾਰਨ ਹੈ ਕਿ ਸਮਾਜ ਦ ਹਰ ਦਬਾਅ ਦੇ ਬਾਵਜੂਦ ਉਹ ਆਪਣੀਆਂ ਦੋ ਬੇਟੀਆਂ ਦੇ ਨਾਲ ਹਮੇਸ਼ਾ ਮਜ਼ਬੂਤੀ ਨਾਲ ਖੜ੍ਹੇ ਰਹੇ।
ਭਾਈਓ-ਭੈਣੋਂ, ਅੱਜ ਜਦੋਂ ਹਰਿਆਣਾ ਦੇ ਛੋਟੇ-ਛੋਟੇ ਪਿੰਡਾਂ ਵਿੱਚ ਪੈਦਾ ਹੋਈਆਂ ਬੇਟੀਆਂ ਵਿਸ਼ਵ ਮੰਚਾਂ ’ਤੇ ਦੇਸ਼ ਦਾ ਮਾਣ ਵਧਾ ਰਹੀਆਂ ਹਨ, ਹਰਿਆਣਾ ਦੇ ਨੌਜਵਾਨ ਭਾਰਤ ਨੂੰ ਖੇਡਾਂ ਵਿੱਚ ਵਿਸ਼ਵ ਸ਼ਕਤੀ ਬਣਾਉਣ ਲਈ ਜੁਟੇ ਹੋਏ ਹਨ, ਜਦੋਂ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਪਰਿਵਾਰਾਂ ਦੇ ਨੌਜਵਾਨ ਅੱਗੇ ਵਧ ਰਹੇ ਹਨ, ਤਾਂ ਲਗਦਾ ਹੈ ਕਿ ਅਸੀਂ ਚੌਧਰੀ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਤੇਜ਼ ਗਤੀ ਨਾਲ ਅੱਗੇ ਵਧ ਰਹੇ ਹਨ।
ਸਾਥੀਓ, ਅੱਜ ਹਰਿਆਣਾ ਦੇਸ਼ ਦੇ ਵਿਕਾਸ ਨੂੰ ਗਤੀ ਦੇ ਰਿਹਾ ਹੈ। ਇਹ ਗਤੀ ਨਿਰੰਤਰ ਤੇਜ਼ ਹੋਵੇ, ਇਸ ਦੇ ਲਈ ਅਸੀਂ ਸਾਰਿਆਂ ਨੂੰ ਕੰਮ ਕਰਨਾ ਹੈ। ਇਹੀ ਸੰਦੇਸ਼ ਚੌਧਰੀ ਛੋਟੂ ਰਾਮ ਜੀ ਦਾ ਸਾਡੇ ਸਾਰਿਆਂ ਲਈ ਹੈ। ਸਮਾਜਕ ਸਮਰਸਤਾ(ਸਦਭਾਵ) ਅਤੇ ਰਾਸ਼ਟਰੀ ਏਕਤਾ ਲਈ ਸਮਰਪਿਤ ਰਾਸ਼ਟਰ ਪੁਰਸ਼ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਹੋਵੇਗੀ ਜਦੋਂ ਅਸੀਂ ਮਿਲਕੇ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਵਾਂਗੇ, ਨਵਾਂ ਭਾਰਤ ਬਣਾਵਾਂਗੇ।
ਕੁਝ ਦਿਨਾਂ ਵਿੱਚ ਹਰਿਆਣਾ ਦਿਵਸ ਵੀ ਆਉਣ ਵਾਲ ਹੈ। ਇਸਦੇ ਲਈ ਵੀ ਮੈਂ ਸਾਰੇ ਹਰਿਆਣਾ ਵਾਸੀਆਂ ਨੂੰ ਐਡਵਾਂਸ ਵਿੱਚ ਬਹੁਤ-ਬਹੁਤ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ। ਅਤੇ ਤੁਸੀਂ ਸਾਰੇ ਇੰਨੀ ਵਿਸ਼ਾਲ ਗਿਣਤੀ ਵਿੱਚ ਅਤੇ ਸਰ, ਛੋਟੂਰਾਮ ਜੀ ਨੂੰ ਸ਼ਰਧਾਂਜਲੀ ਦੇਣ ਆਏ, ਇਸ ਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ।
*****
ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮੀਕੀ ਮਹਤੋ/ਨਿਰਮਲ ਸ਼ਰਮਾ
चौधरी छोटूराम जी देश के उन समाज सुधारकों में थे, जिन्होंने भारत के निर्माण में महत्वपूर्ण भूमिका निभाई।
— PMO India (@PMOIndia) October 9, 2018
वो किसानों, मज़दूरों, वंचितों, शोषितों की बुलंद और मुखर आवाज़ थे।
वो समाज में भेद पैदा करने वाली हर शक्ति के सामने डटकर खड़े हुए: PM
ये रेल कोच फैक्ट्री सिर्फ सोनीपत ही नहीं, बल्कि हरियाणा के विकास को बढ़ाने में मदद करेगा।
— PMO India (@PMOIndia) October 9, 2018
कोच की मरम्मत के लिए जो भी सामान की आवश्यकता होगी, उसकी पूर्ति से यहां के छोटे उद्यमियों को बड़ा लाभ होगा।
इस कारखाने से यहां के युवाओं को रोजगार के नए अवसर उपलब्ध होने जा रहे हैं: PM
उन्होंने पंजाब ही नहीं बल्कि देश के किसानों के लिए,
— PMO India (@PMOIndia) October 9, 2018
खेत में काम करने वाले मज़दूर के लिए,
भारत के रेवेन्यू सिस्टम के लिए,
फसलों की मार्केटिंग के लिए,
ऐसे कानून बनाए जो आज तक हमारी व्यवस्था का हिस्सा हैं: PM
भाखड़ा बांध की असली सोच चौधरी साहब की ही थी।
— PMO India (@PMOIndia) October 9, 2018
इस बाँध का पंजाब-हरियाणा-राजस्थान के लोगों को, किसानों को, जो लाभ आज भी मिल रहा है, वो हम सभी देख रहे हैं।
सोचिए, कितना बड़ा विजन था उनका, कितनी दूरदृष्टि थी उनकी: PM
जिस व्यक्ति ने देश के लिए इतना कुछ किया, उसके बारे में जानना हर व्यक्ति का अधिकार है।
— PMO India (@PMOIndia) October 9, 2018
इतने महान व्यक्तित्व को एक क्षेत्र के दायरों में ही सीमित क्यों किया गया?
इससे चौधरी साहब के कद पर तो कोई असर नहीं पड़ा, लेकिन अनेक पीढ़ियां उनके जीवन से सीख लेने से वंचित रह गईं: PM
चौधरी साहब ने किसानों को फसल का उचित मूल्य दिलाने के लिए कृषि उत्पाद मंडी अधिनियम बनाया था।
— PMO India (@PMOIndia) October 9, 2018
हमारी सरकार ने भी PM-AASHA शुरु किया है।
इसके तहत सरकार ने ये प्रबंध किया है कि अगर किसान को समर्थन मूल्य से कम कीमत बाज़ार में मिल रही है तो राज्य सरकार भरपाई कर सकें: PM
मैं हरियाणा वासियों को बधाई देता हूं कि आयुष्मान भारत की पहली लाभार्थी आपके राज्य की ही एक बेटी है।
— PMO India (@PMOIndia) October 9, 2018
ये भी संतोष की बात है कि इस योजना के माध्यम से दो हफ्ते में ही 50 हज़ार से अधिक गरीब भाई-बहनों को या तो इलाज मिल चुका है या फिर उनका इलाज हो रहा है: PM
आज चौधरी साहब जहां भी होंगे, उन्हें हरियाणा में बेटी बचाओ-बेटी पढ़ाओ की सफलता देख कर भी प्रसन्नता हो रही होगी।
— PMO India (@PMOIndia) October 9, 2018
बेटियों को लेकर जो सोच हमारे समाज में रही है, उसका उन्होंने हमेशा विरोध किया। यही कारण है कि समाज के हर दबाव के बावजूद वो अपनी बेटियों के साथ मजबूती से खड़े रहे: PM
आज जब हरियाणा के गांवों में पैदा हुई बेटियां विश्व मंचों पर देश का गौरव बढ़ा रही हैं,
— PMO India (@PMOIndia) October 9, 2018
हरियाणा के युवा भारत को खेलों में विश्व शक्ति बनाने के लिए जुटे हैं,
तब लगता है कि हम चौधरी साहब के सपनों को साकार करने की तरफ तेज़ी से आगे बढ़ रहे हैं: PM
आज रोहतक के सांपला में मुझे दीनबंधु छोटूराम जी की प्रतिमा का अनावरण करने का सौभाग्य मिला।
— Narendra Modi (@narendramodi) October 9, 2018
यह हरियाणा की सबसे बड़ी प्रतिमाओं में से एक है, जो देश भर के लोगों खासकर किसानों का ध्यान आकर्षित करेगी।
किसानों के उत्थान के लिए छोटूराम जी ने व्यापक रूप से कार्य किया था। pic.twitter.com/WY4SQaqUnm
मुझे दीनबंधु छोटूराम जी के जीवन को समर्पित म्यूजियम को देखने का भी अवसर मिला। वे जीवन भर शिक्षा, कृषि, सिंचाई, महिला सशक्तिकरण जैसे अनेक क्षेत्रों में अपना योगदान देते रहे। pic.twitter.com/PgbEvtouEA
— Narendra Modi (@narendramodi) October 9, 2018
रोहतक के सांपला में हुई जनसभा की कुछ झलकियां।
— Narendra Modi (@narendramodi) October 9, 2018
यहां मैंने देश के परिश्रमी किसानों की समृद्धि के लिए केंद्र सरकार के प्रयासों की विस्तार से चर्चा की।
मुझे ख़ुशी है कि सरकार की योजनाएं हरियाणा के लोगों के जीवन में सकारात्मक परिवर्तन ला रही हैं। pic.twitter.com/8dYi8OCHnM
चौधरी छोटूराम जी की प्रतिमा का अनावरण करने के बाद रोहतक में एक विशाल जनसभा को संबोधित कर रहा हूं। https://t.co/7ofPZxqvpV
— Narendra Modi (@narendramodi) October 9, 2018