Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਮੈਂ ਨਹੀਂ ਹਮ’ ਪੋਰਟਲ ਅਤੇ ਐਪ ਲਾਂਚ ਕੀਤਾ

ਪ੍ਰਧਾਨ ਮੰਤਰੀ ਨੇ ‘ਮੈਂ ਨਹੀਂ ਹਮ’ ਪੋਰਟਲ ਅਤੇ ਐਪ ਲਾਂਚ ਕੀਤਾ

ਪ੍ਰਧਾਨ ਮੰਤਰੀ ਨੇ ‘ਮੈਂ ਨਹੀਂ ਹਮ’ ਪੋਰਟਲ ਅਤੇ ਐਪ ਲਾਂਚ ਕੀਤਾ

ਪ੍ਰਧਾਨ ਮੰਤਰੀ ਨੇ ‘ਮੈਂ ਨਹੀਂ ਹਮ’ ਪੋਰਟਲ ਅਤੇ ਐਪ ਲਾਂਚ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ‘ਮੈਂ ਨਹੀਂ ਹਮ’ ਪੋਰਟਲ ਐਪ ਲਾਂਚ ਕੀਤਾ।

‘ਮੈਂ ਨਹੀਂ ਹਮ’ ਪੋਰਟਲ ‘ਸੈਲਫ਼ 4 ਸੁਸਾਇਟੀ’ ਦੇ ਥੀਮ ’ਤੇ ਕਾਰਜ ਕਰੇਗਾ। ਇਸ ਨਾਲ ਆਈਟੀ ਪੇਸ਼ੇਵਰਾਂ ਅਤੇ ਸੰਗਠਨਾਂ ਨੂੰ ਸਮਾਜਕ ਮੁੱਦਿਆਂ ਅਤੇ ਸਮਾਜ ਦੀ ਸੇਵਾ ਲਈ ਉਨ੍ਹਾਂ ਦੇ ਕੀਤੇ ਗਏ ਯਤਨਾਂ ਨੂੰ ਇੱਕ ਮੰਚ ’ਤੇ ਲਿਆਉਣ ਵਿੱਚ ਮਦਦ ਮਿਲੇਗੀ। ਅਜਿਹਾ ਕਰਨ ਵਿੱਚ ਇਹ ਪੋਰਟਲ ਸਮਾਜ ਦੇ ਕਮਜ਼ੋਰ ਤਬਕਿਆਂ ਦੀ ਸੇਵਾ ਵਿੱਚ ਖ਼ਾਸਕਰਕੇ ਟੈਕਨੋਲੋਜੀ ਦੇ ਲਾਭਾਂ ਦੇ ਜ਼ਰੀਏ ਬਹੁਤ ਸਹਿਯੋਗ ਨੂੰ ਹੁਲਾਰਾ ਦੇਣ ਵਿੱਚ ਉਤਪ੍ਰੇਰਕ ਦੀ ਭੂਮਿਕਾ ਨਿਭਾਵੇਗਾ। ਇਹ ਉਮੀਦ ਕੀਤੀ ਜਾਂਦੀ ਹੈ ਕਿ ਸਮਾਜ ਦੇ ਹਿਤ ਵਿੱਚ ਕਾਰਜ ਕਰਨ ਲਈ ਲੋਕਾਂ ਦੀ ਭਾਗੀਦਾਰੀ ਵਧਾਉਣ ਵਿੱਚ ਵੀ ਇਹ ਪੋਰਟਲ ਮਦਦਗਾਰ ਸਾਬਤ ਹੋਵੇਗਾ।

ਇਸ ਮੌਕੇ ’ਤੇ ਆਈਟੀ ਅਤੇ ਇਲੈਕਟ੍ਰੌਨਿਕ ਨਿਰਮਾਣ ਨਾਲ ਜੁੜੇ ਪੇਸ਼ੇਵਰਾਂ, ਉਦਯੋਗ ਨਾਲ ਜੁੜੀਆਂ ਹਸਤੀਆਂ ਅਤੇ ਟੈਕਨੋਕ੍ਰੈਟਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਦੂਜਿਆਂ ਲਈ ਕਾਰਜ ਕਰਨ, ਸਮਾਜ ਦੀ ਸੇਵਾ ਕਰਨ ਅਤੇ ਕੁਝ ਸਕਾਰਾਤਮਕ ਬਦਲਾਅ ਲਿਆਉਣ ਲਈ ਕਾਰਜ ਕਰਨਾ ਚਾਹੁੰਦੇ ਹਨ।

ਪ੍ਰਧਾਨ ਮੰਤਰੀ ਨੇ ਅੱਜ ਸੰਵਾਦ ਕਰਨ ਵਾਲਿਆਂ ਵਿੱਚ ਸ਼੍ਰੀ ਆਨੰਦ ਮਹਿੰਦਰਾ, ਸ਼੍ਰੀਮਤੀ ਸੁਧਾ ਮੂਰਤੀ ਅਤੇ ਭਾਰਤ ਦੀਆਂ ਵੱਡੀਆਂ ਆਈਟੀ ਕੰਪਨੀਆਂ ਨਾਲ ਜੁੜੇ ਵੱਡੀ ਸੰਖਿਆ ਵਿੱਚ ਨੌਜਵਾਨ ਪੇਸ਼ੇਵਰ ਸ਼ਾਮਲ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਯਤਨਾਂ ਨੂੰ ਚਾਹੇ ਉਹ ਛੋਟੇ ਹੋਣ ਜਾਂ ਵੱਡੇ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਬਜਟ ਅਤੇ ਯੋਜਨਾਵਾਂ ਹੋ ਸਕਦੀਆਂ ਹਨ ਲੇਕਿਨ ਕਿਸੇ ਵੀ ਪਹਿਲ ਦੀ ਸਫ਼ਲਤਾ ਉਸ ਵਿੱਚ ਸ਼ਾਮਲ ਲੋਕਾਂ ਦੀ ਭਾਗੀਦਾਰੀ ਤੋਂ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਕਿਹਾ ਕਿ ਅਸੀਂ ਇਹ ਸੋਚੀਏ ਕਿ ਕਿਵੇਂ ਆਪਣੀ ਤਾਕਤ ਦਾ ਇਸਤੇਮਾਲ ਦੂਜਿਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਕਰੀਏ।

ਪ੍ਰਧਾਨ ਮੰਤਰੀ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਉਨ੍ਹਾਂ ਨੇ ਭਾਰਤ ਦੇ ਨੌਜਵਾਨਾਂ ਨੂੰ ਟੈਕਨੋਲੋਜੀ ਦੀ ਤਾਕਤ ਦਾ ਬਹੁਤ ਹੀ ਚੰਗੇ ਢੰਗ ਨਾਲ ਵਰਤੋਂ ਕਰਦਿਆਂ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਟੈਕਨੋਲੋਜੀ ਦੀ ਵਰਤੋਂ ਨਾ ਕੇਵਲ ਆਪਣੇ ਲਈ, ਬਲਕਿ ਦੂਜੇ ਲੋਕਾਂ ਦੀ ਭਲਾਈ ਲਈ ਵੀ ਕਰ ਰਹੇ ਹਨ। ਉਨ੍ਹਾਂ ਨੇ ਇਸ ਨੂੰ ਇੱਕ ਅਦਭੁੱਤ ਸੰਕੇਤ ਵਜੋਂ ਵਰਣਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਉਲੇਖ ਕੀਤਾ ਕਿ ਸਮਾਜਕ ਖੇਤਰ ਵਿੱਚ ਅਨੇਕ ਸਟਾਰਟ-ਅੱਪ ਕਾਰਜਰਤ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨ ਸਮਾਜਕ ਉੱਦਮੀਆਂ ਦੀ ਸਫ਼ਲਤਾ ਦੀ ਕਾਮਨਾ ਕੀਤੀ।

ਪ੍ਰਧਾਨ ਮੰਤਰੀ ਨੇ ਟਾਊਨਹਾਲ ਤਰਜ਼ ’ਤੇ ਆਯੋਜਿਤ ਸੰਵਾਦ ਦੌਰਾਨ ਵੱਖ-ਵੱਖ ਪ੍ਰਸ਼ਨਾਂ ਦਾ ਜਵਾਬ ਦਿੰਦਿਆ ਕਿਹਾ ਕਿ ਇਹ ਅਤਿਅੰਤ ਜ਼ਰੂਰੀ ਹੈ ਕਿ ਅਸੀਂ ਆਪਣੇ ਨਿਰਧਾਰਿਤ ਕਾਰਜਕਲਾਪ ਤੋਂ ਪਰੇ ਹਟਕੇ ਕੁਝ ਨਵੇਂ ਕਾਰਜ ਕਰੀਏ। ਉਨ੍ਹਾਂ ਕਿਹਾ ਕਿ ਸਿੱਖਣ ਅਤੇ ਨਵੀਂ ਖੋਜ ਕਰਨ ਲਈ ਵਿਆਪਕ ਗੁੰਜਾਇਸ਼ ਹੈ।

ਆਈਟੀ ਪ੍ਰੋਫੈਸ਼ਨਲਾਂ ਨੇ ਖ਼ਾਸਕਰਕੇ ਕੌਸ਼ਲ ਵਿਕਾਸ ਅਤੇ ਸਵੱਛਤਾ ਦੇ ਖੇਤਰ ਵਿੱਚ ਸਮਾਜਕ ਸਵੈ-ਸੇਵਾ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਤਾਰ ਨਾਲ ਦੱਸਿਆ। ਇੱਕ ਪ੍ਰਸ਼ਨ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਦਾ ਪ੍ਰਤੀਕ ਬਾਪੂ ਦਾ ਚਸ਼ਮਾ ਹੈ, ਪ੍ਰੇਰਣਾ ਬਾਪੂ ਹਨ ਅਤੇ ਅਸੀਂ ਬਾਪੂ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਨੇਕ ਅਵਸਰਾਂ ’ਤੇ ਜਦੋਂ ‘ਸਰਕਾਰ’ ਕੁਝ ਨਹੀਂ ਕਰ ਸਕਦੀ ਹੈ, ਤਾਂ ਇਸ ਨੂੰ ‘ਸੰਸਕਾਰ’ ਕਰ ਦਿਖਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਵੱਛਤਾ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਇੱਕ ਹਿੱਸਾ ਬਣਾਉਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੈ ਸੇਵਾ ਦੇ ਯਤਨਾਂ ਨਾਲ ਖੇਤੀਬਾੜੀ ਵਿੱਚ ਕਾਫ਼ੀ ਕੁਝ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਨੌਜਵਾਨਾਂ ਨੂੰ ਵਧ-ਚੜ੍ਹ ਕੇ ਕਾਰਜ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਦੀ ਤੁਲਨਾ ਵਿੱਚ ਅਧਿਕ ਲੋਕ ਟੈਕਸ ਅਦਾ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਧਨ ਦਾ ਸਹੀ ਇਸਤੇਮਾਲ ਹੋ ਰਿਹਾ ਹੈ ਜੋ ਲੋਕਾਂ ਦੀ ਭਲਾਈ ਲਈ ਹੈ।

ਉਨ੍ਹਾਂ ਕਿਹਾ ਕਿ ਭਾਰਤ ਆਪਣੇ ਨੌਜਵਾਨਾਂ ਦੀ ਪ੍ਰਤਿਭਾ ਦੇ ਬਲ ’ਤੇ ਸਟਾਰਟਅੱਪ ਖੇਤਰ ਵਿੱਚ ਕੀਰਤੀਮਾਨ ਕਾਇਮ ਕਰ ਰਿਹਾ ਹੈ।
ਗ੍ਰਾਮੀਣ ਡਿਜੀਟਲ ਉੱਦਮਤਾ ਦੇ ਸਿਰਜਣ ਲਈ ਕਾਰਜਰਤ ਇੱਕ ਟੀਮ ਦੇ ਪ੍ਰਸ਼ਨ ਦੇ ਉੱਤਰ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਅਜਿਹੇ ਭਾਰਤ ਦਾ ਸਿਰਜਣ ਕਰਨਾ ਮਹੱਤਵਪੂਰਨ ਹੈ, ਜਿੱਥੇ ਸਾਰਿਆਂ ਲਈ ਬਰਾਬਰ ਅਵਸਰ ਹੋਣ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਸੇਵਾ ਦੇ ਕਾਰਜ ਨੂੰ ਸਭ ਲਈ ਇੱਕ ਮਾਣ ਦਾ ਵਿਸ਼ਾ ਹੋਣਾ ਚਾਹੀਦਾ ਹੈ।

ਵਪਾਰ ਅਤੇ ਉਦਯੋਗ ਦੀ ਆਲੋਚਨਾ ਦੇ ਰੁਝਾਨਾਂ ਨਾਲ ਅਸਹਿਮਤੀ ਵਿਅਕਤ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਟਾਊਨ ਹਾਲ ਵਿੱਚ ਆਯੋਜਿਤ ਕਾਰਜਕ੍ਰਮ ਨੇ ਇਹ ਦਰਸਾਇਆ ਹੈ ਕਿ ਕਿਸ ਤਰ੍ਹਾਂ ਮੋਹਰੀ ਕੰਪਨੀਆਂ ਸਰਬ ਉੱਤਮ ਸਮਾਜਕ ਕਾਰਜ ਕਰ ਰਹੀਆਂ ਹਨ ਅਤੇ ਆਪਣੇ ਕਰਮਚਾਰੀਆਂ ਨੂੰ ਇਹ ਕਹਿ ਰਹੇ ਹਨ ਕਿ ਉਹ ਅੱਗੇ ਆਕੇ ਲੋਕਾਂ ਦੀ ਸੇਵਾ ਕਰਨ।

***

ਏਕੇਟੀ/ਕੇਪੀ/ਐੱਸਕੇ