Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਸੰਯੁਕਤ ਰਾਸ਼ਟਰ ਦੇ ਸਾਰੇ ਮੈਬਰ ਦੇਸ਼ਾਂ ਲਈ ਅੰਤਰਰਾਸ਼ਟਰੀ ਸੌਰ ਗਠਬੰਧਨ (ਆਈਐੱਸਏ) ਦੀ ਮੈਂਬਰਸ਼ਿਪ ਖੋਲ੍ਹਣ ਲਈ ਆਈਐੱਸਏ ਫਰੇਮਵਰਕ ਦੇ ਸਮਝੌਤੇ ਵਿੱਚ ਸੰਸ਼ੋਧਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਸੌਰ ਗਠਬੰਧਨ ਦੀ ਪਹਿਲੀ ਬੈਠਕ ਵਿੱਚ ਪ੍ਰਸਤਾਵ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸੰਯੁਕਤ ਰਾਸ਼ਟਰ  ਦੇ ਸਾਰੇ ਮੈਂਬਰ ਦੇਸ਼ਾਂ ਲਈ ਅੰਤਰਰਾਸ਼ਟਰੀ ਸੌਰ ਗਠਬੰਧਨ ( ਆਈਐੱਸਏ )  ਦੀ ਮੈਂਬਰਸ਼ਿਪ ਖੋਲ੍ਹਣ ਲਈ ਆਈਐੱਸਏ  ਦੇ ਫਰੇਮਵਰਕ ਸਮਝੌਤੇ ਵਿੱਚ ਸੰਸ਼ੋਧਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਸੌਰ ਗਠਬੰਧਨ ਦੀ ਪਹਿਲੀ ਬੈਠਕ ਵਿੱਚ ਪ੍ਰਸਤਾਵ ਪੇਸ਼ ਕਰਨ ਦੀ ਕਾਰਜ ਉਪਰੰਤ ਪ੍ਰਵਾਨਗੀ  ਦੇ ਦਿੱਤੀ ਹੈ।

ਲਾਭ:

ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਲਈ ਅੰਤਰਰਾਸ਼ਟਰੀ ਸੌਰ ਗਠਬੰਧਨ ਦੀ ਮੈਂਬਰਸ਼ਿਪ ਖੋਲ੍ਹ ਦੇਣ ਨਾਲ ਸੌਰ ਊਰਜਾ, ਗਲੋਬਲ ਏਜੰਡੇ ਵਿੱਚ ਸ਼ਾਮਲ ਹੋ ਜਾਵੇਗੀ ਅਤੇ ਸੌਰ ਊਰਜਾ ਦੇ ਵਿਕਾਸ ਅਤੇ ਤੈਨਾਤੀ ਲਈ ਯੂਨੀਵਰਸਲ ਅਪੀਲ ਕੀਤੀ ਜਾ ਸਕੇਗੀ। ਇਹ ਆਈਐੱਸਏ ਨੂੰ ਸਮਾਵੇਸ਼ੀ ਬਣਾਵੇਗਾ ਜਿਸ ਦੇ ਤਹਿਤ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ ਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਮੈਂਬਰ ਬਣ ਸਕਣਗੇ। ਮੈਂਬਰਸ਼ਿਪ ਦੇ ਵਿਸਤਾਰ ਨਾਲ ਆਈਐੱਸਏ, ਵਿਸ਼ਵ ਪੱਧਰ ‘ਤੇ ਲਾਭ ਪ੍ਰਦਾਨ ਕਰੇਗਾ।

*****

 ਐੱਨਡਬਲਿਊ/ਏਕੇਟੀ/ਐੱਸਐੱਚ