Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਐੱਮਐੱਸਐੱਮਈ ਸੈਕਟਰ ਲਈ ਇਤਿਹਾਸਕ ਸਪੋਰਟ (ਸਹਿਯੋਗ) ਅਤੇ ਆਊਟਰੀਚ (ਸੰਪਰਕ) ਪਹਿਲ ਲਾਂਚ ਕੀਤੀ

ਪ੍ਰਧਾਨ ਮੰਤਰੀ ਨੇ ਐੱਮਐੱਸਐੱਮਈ ਸੈਕਟਰ ਲਈ ਇਤਿਹਾਸਕ  ਸਪੋਰਟ (ਸਹਿਯੋਗ) ਅਤੇ  ਆਊਟਰੀਚ (ਸੰਪਰਕ)  ਪਹਿਲ ਲਾਂਚ ਕੀਤੀ

ਪ੍ਰਧਾਨ ਮੰਤਰੀ ਨੇ ਐੱਮਐੱਸਐੱਮਈ ਸੈਕਟਰ ਲਈ ਇਤਿਹਾਸਕ  ਸਪੋਰਟ (ਸਹਿਯੋਗ) ਅਤੇ  ਆਊਟਰੀਚ (ਸੰਪਰਕ)  ਪਹਿਲ ਲਾਂਚ ਕੀਤੀ

ਪ੍ਰਧਾਨ ਮੰਤਰੀ ਨੇ ਐੱਮਐੱਸਐੱਮਈ ਸੈਕਟਰ ਲਈ ਇਤਿਹਾਸਕ  ਸਪੋਰਟ (ਸਹਿਯੋਗ) ਅਤੇ  ਆਊਟਰੀਚ (ਸੰਪਰਕ)  ਪਹਿਲ ਲਾਂਚ ਕੀਤੀ


ਪ੍ਰਧਾਨ ਮੰਤਰੀ ਨੇ 12 ਮਹੱਤਵਪੂਰਨ ਐਲਾਨ ਕੀਤੇ

ਐੱਮਐੱਸਐੱਮਈ ਨੂੰ ਅਸਾਨੀ ਨਾਲ ਕਰਜ਼ਾ ਉਪਲੱਬਧ ਕਰਵਾਉਣ ਲਈ 59 ਮਿੰਟ ਦਾ ਲੋਨ ਪੋਰਟਲ

ਸੀਪੀਐੱਸਈ ਨੂੰ ਐੱਮਐੱਸਐੱਮਈ ਤੋਂ 25% ਦੀ ਖਰੀਦਦਾਰੀ ਕਰਨਾ ਜ਼ਰੂਰੀ ਹੋਵੇਗਾ

ਕੰਪਨੀ ਐਕਟ ਤਹਿਤ ਛੋਟੇ ਆਰਥਕ ਅਪਰਾਧਾਂ ਨਾਲ ਪ੍ਰਕਿਰਿਆਵਾਂ ਦੇ ਸਰਲੀਕਰਨ ਲਈ ਆਰਡੀਨੈਂਸ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਸੂਖਮ ,  ਲਘੂ ਅਤੇ  ਦਰਮਿਆਨੇ ਉੱਦਮ (ਐੱਮਐੱਸਐੱਮਈ)  ਸੈਕਟਰ ਲਈ ਇੱਕ ਇਤਿਹਾਸਕ ਸਹਿਯੋਗ ਅਤੇ ਸੰਪਰਕ ਪ੍ਰੋਗਰਾਮ ਲਾਂਚ ਕੀਤਾ ।  ਇਸ ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਨੇ 12 ਮਹੱਤਵਪੂਰਨ ਐਲਾਨ ਕੀਤੇ ਹਨ,  ਜਿਨ੍ਹਾਂ ਨਾਲ ਦੇਸ਼ ਭਰ ਵਿੱਚ ਐੱਮਐੱਸਐੱਮਈ  ਦੇ ਵਿਕਾਸ ਅਤੇ ਵਿਸਤਾਰ  ਦੇ ਨਾਲ – ਨਾਲ ਉਨ੍ਹਾਂ ਨੂੰ ਸੁਵਿਧਾਵਾਂ ਦੇਣ ਵਿੱਚ ਮਦਦ ਮਿਲੇਗੀ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਉਹ ਜਿਨ੍ਹਾਂ 12 ਫੈਸਲਿਆਂ ਦਾ ਐਲਾਨ ਕਰ ਰਹੇ ਹਨ,  ਉਹ ਐੱਮਐੱਸਐੱਮਈ ਖੇਤਰ ਲਈ ਇੱਕ ਨਵਾਂ ਅਧਿਆਇ ਸਾਬਤ ਹੋਣਗੇ ।  ਪ੍ਰਧਾਨ ਮੰਤਰੀ ਨੇ ਇਹ ਗੱਲ ‘ਤੇ ਜ਼ੋਰ ਦਿੱਤਾ ਕਿ ਐੱਮਐੱਸਐੱਮਈ ਭਾਰਤ  ਦੇ ਪ੍ਰਮੁੱਖ ਰੋਜ਼ਗਾਰ ਉਤਪਾਦਕਾਂ ਵਿੱਚੋਂ ਇੱਕ ਹਨ ।  ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਲੁਧਿਆਣਾ ਦੀ ਹੌਜ਼ਰੀ ਅਤੇ ਵਾਰਾਣਸੀ ਦੀਆਂ ਸਾੜ੍ਹੀਆਂ ਸਮੇਤ ਲਘੂ ਉਦਯੋਗਾਂ ਦੀਆਂ ਗੌਰਵਸ਼ਾਲੀ ਭਾਰਤੀ ਪਰੰਪਰਾਵਾਂ ਨੂੰ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਆਰਥਕ ਸੁਧਾਰਾਂ ਦੀ ਸਫ਼ਲਤਾ ਨੂੰ ‘ਕਾਰੋਬਾਰ ਵਿੱਚ ਅਸਾਨੀ’ ਸੂਚਕ ਅੰਕ ਵਿੱਚ ਭਾਰਤ ਵੱਲੋਂ ਲਗਾਈ ਗਈ ਉੱਚੀ ਛਾਲ਼ ਵਿੱਚ ਦੇਖਿਆ ਜਾ ਸਕਦਾ ਹੈ ।  ਉਨ੍ਹਾਂ ਕਿਹਾ ਕਿ ਇਸ ਸੂਚਕ ਅੰਕ ਵਿੱਚ ਭਾਰਤ ਚਾਰ ਸਾਲਾਂ ਵਿੱਚ 142ਵੇਂ ਪਾਏਦਾਨ ਤੋਂ ਉੱਪਰ ਚੜ੍ਹਕੇ 77ਵੇਂ ਪਾਏਦਾਨ ‘ਤੇ ਪਹੁੰਚ ਗਿਆ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਮਐੱਸਐੱਮਈ ਖੇਤਰ ਦੀ ਸੁਵਿਧਾ ਨਾਲ ਜੁਡ਼ੇ ਪੰਜ ਮਹੱਤਵਪੂਰਨ  ਪਹਿਲੂ ਹਨ ।  ਇਨ੍ਹਾਂ ਵਿੱਚ ਕਰਜ਼ਿਆਂ ਤੱਕ ਪਹੁੰਚ ,  ਬਜ਼ਾਰ ਤੱਕ ਪਹੁੰਚ ,  ਤਕਨੀਕੀ ਅੱਪਗਰੇਡੇਸ਼ਨ ,  ਕਾਰੋਬਾਰ ਵਿੱਚ ਅਸਾਨੀ ਅਤੇ ਕਰਮਚਾਰੀਆਂ ਲਈ ਸੁਰੱਖਿਆ ਦੀ ਭਾਵਨਾ  ਸ਼ਾਮਲ ਹਨ ।  ਉਨ੍ਹਾਂ ਕਿਹਾ ਕਿ ਇਸ ਸੈਕਟਰ ਨੂੰ ਦੀਪਾਵਲੀ  ਦੇ ਤੋਹਫ਼ੇ  ਦੇ ਰੂਪ ਵਿੱਚ ਉਹ 12 ਐਲਾਨ ਕਰ ਰਹੇ ਹਨ ,  ਜਿਨ੍ਹਾਂ ਨਾਲ ਇਨ੍ਹਾਂ ਪੰਜ ਪਹਿਲੂਆਂ ਵਿੱਚੋਂ ਹਰੇਕ ਦਾ ਹੱਲ ਨਿਕਲ ਆਵੇਗਾ ।

ਕਰਜ਼ਿਆਂ ਤੱਕ ਪਹੁੰਚ

ਪਹਿਲੇ ਐਲਾਨ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਨੇ ਐੱਮਐੱਸਐੱਮਈ ਨੂੰ ਅਸਾਨੀ ਨਾਲ ਕਰਜ਼ੇ ਉਪਲੱਬਧ ਕਰਵਾਉਣ ਲਈ 59 ਮਿੰਟ  ਦੇ ਲੋਨ ਪੋਰਟਲ ਦੀ ਲਾਂਚ ਕਰਨ ਦਾ ਐਲਾਨ ਕੀਤਾ ।  ਉਨ੍ਹਾਂ ਕਿਹਾ ਕਿ ਇਸ ਪੋਰਟਲ ਜ਼ਰੀਏ ਸਿਰਫ 59 ਮਿੰਟ ਵਿੱਚ ਇੱਕ ਕਰੋਡ਼ ਰੁਪਏ ਤੱਕ  ਦੇ ਕਰਜ਼ਿਆਂ ਨੂੰ ਸਿਧਾਂਤਕ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ।  ਉਨ੍ਹਾਂ ਕਿਹਾ ਕਿ ਜੀਐੱਸਟੀ ਪੋਰਟਲ  ਜ਼ਰੀਏ ਇਸ ਪੋਰਟਲ ਦਾ ਇੱਕ ਲਿੰਕ ਉਪਲੱਬਧ ਕਰਵਾਇਆ ਜਾਵੇਗਾ ।  ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਜ਼ੋਰ ਦਿੰਦਿਆਂ  ਕਿਹਾ ਕਿ ‘ਨਵੇਂ ਭਾਰਤ (ਨਿਊ ਇੰਡੀਆ)’ ਵਿੱਚ ਕਿਸੇ ਨੂੰ ਵੀ ਵਾਰ – ਵਾਰ ਬੈਂਕ  ਦੇ ਚੱਕਰ ਨਹੀਂ ਕੱਟਣੇ ਪੈਣਗੇ ।

ਪ੍ਰਧਾਨ ਮੰਤਰੀ ਨੇ ਦੂਜੇ ਐਲਾਨ  ਦੇ ਰੂਪ ਵਿੱਚ ਸਾਰੇ ਜੀਐੱਸਟੀ ਰਜਿਸਟਰਡ ਸੂਖਮ ,  ਲਘੂ ਅਤੇ ਦਰਮਿਆਨੇ ਉੱਦਮਾਂ  ( ਐੱਮਐੱਸਐੱਮਈ )  ਲਈ ਦੋ ਪ੍ਰਤੀਸ਼ਤ ਵਿਆਜ ਸਬਸਿਡੀ ਦੇਣ ਦਾ ਜ਼ਿਕਰ ਕੀਤਾ ।  ਸ਼ਿਪਮੈਂਟ ਤੋਂ ਪਹਿਲਾ ਅਤੇ ਸ਼ਿਪਮੈਂਟ  ਤੋਂ ਬਾਅਦ ਦੀ ਮਿਆਦ ਵਿੱਚ ਕਰਜ਼ਾ ਲੈਣ ਵਾਲੇ ਨਿਰਯਾਤਕਾਂ ਲਈ ਪ੍ਰਧਾਨ ਮੰਤਰੀ ਨੇ ਵਿਆਜ ਦੀ ਛੂਟ ਤਿੰਨ ਪ੍ਰਤੀਸ਼ਤ ਤੋਂ ਵਧਾਕੇ ਪੰਜ ਪ੍ਰਤੀਸ਼ਤ ਕਰਨ ਦਾ ਐਲਾਨ ਕੀਤਾ ।

   ਪ੍ਰਧਾਨ ਮੰਤਰੀ ਦਾ ਤੀਜਾ ਐਲਾਨ ਇਹ ਸੀ ਕਿ ਪੰਜ ਸੌ ਕਰੋਡ਼ ਰੁਪਏ ਤੋਂ ਜ਼ਿਆਦਾ ਟਰਨਓਵਰ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਹੁਣ ਜ਼ਰੂਰੀ ਰੂਪ ਨਾਲ ਵਪਾਰ ਪ੍ਰਾਪਤੀਆਂ ਈ – ਡਿਸਕਾਉਂਟਿੰਗ ਪ੍ਰਣਾਲੀ  ( ਟੀਆਰਈਡੀਐੱਸ )  ਪੋਰਟਲ ਵਿੱਚ ਸ਼ਾਮਲ ਕੀਤਾ ਜਾਵੇ ।  ਉਨ੍ਹਾਂ ਨੇ ਕਿਹਾ ਕਿ ਇਸ ਐਲਾਨ ਵਿੱਚ ਸ਼ਾਮਲ ਹੋਣ ਨਾਲ ਉੱਦਮੀ ਆਪਣੀ ਅਗਲੀਆਂ ਪ੍ਰਾਪਤੀਆਂ  ਦੇ ਅਧਾਰ ‘ਤੇ ਬੈਂਕਾਂ ਤੋਂ ਕਰਜ਼ਾ ਲੈ ਸਕਣਗੇ ।  ਇਸ ਤੋਂ ਉਨ੍ਹਾਂ  ਦੇ  ਨਕਦੀ ਚੱਕਰ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ।

ਬਜ਼ਾਰਾਂ ਤੱਕ ਪਹੁੰਚ

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਦਮੀਆਂ ਦੀ ਬਜ਼ਾਰ ਤੱਕ ਪਹੁੰਚ ਲਈ ਕੇਂਦਰ ਸਰਕਾਰ ਨੇ ਪਹਿਲਾਂ ਹੀ ਅਨੇਕ ਕਦਮ ਉਠਾਏ ਹਨ ।  ਇਸ ਸੰਦਰਭ ਵਿੱਚ ਉਨ੍ਹਾਂ ਨੇ ਚੌਥਾ ਐਲਾਨ ਇਹ ਕੀਤਾ ਕਿ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਹੁਣ 20% ਦੀ ਬਜਾਏ ਆਪਣੀ ਕੁੱਲ ਖਰੀਦਦਾਰੀ ਦੀ 25 ਪ੍ਰਤੀਸ਼ਤ ਖਰੀਦਦਾਰੀ ਐੱਮਐੱਸਐੱਮਈ ਤੋਂ ਕਰਨ ਲਈ ਕਿਹਾ ਗਿਆ ਹੈ ।

ਪ੍ਰਧਾਨ ਮੰਤਰੀ ਦਾ ਪੰਜਵਾਂ ਐਲਾਨ ਮਹਿਲਾ ਉੱਦਮੀਆਂ ਨਾਲ ਸਬੰਧਤ ਹੈ ।  ਉਨ੍ਹਾਂ ਨੇ ਕਿਹਾ ਕਿ ਐੱਮਐੱਸਐੱਮਈ ਤੋਂ ਜ਼ਰੂਰੀ ਬਣਾਈ ਗਈ 25 ਪ੍ਰਤੀਸ਼ਤ ਖਰੀਦਦਾਰੀ ਵਿੱਚੋਂ 3 ਪ੍ਰਤੀਸ਼ਤ ਖਰੀਦਦਾਰੀ ਹੁਣ ਮਹਿਲਾ ਉੱਦਮੀਆਂ ਲਈ ਰਾਖਵੀ ਕੀਤੀ ਗਈ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਡੇਢ  ਲੱਖ ਤੋਂ ਜ਼ਿਆਦਾ ਸਪਲਾਈਕਰਤਾ ਹੁਣ ਜੀਈਐੱਮ (GeM-ਜੈੱਮ)  ਨਾਲ ਰਜਿਸਟਰਡ ਹਨ ਇਨ੍ਹਾਂ ਵਿਚੋਂ 40 ਹਜ਼ਾਰ ਐੱਮਐੱਸਐੱਮਈ ਹਨ ।  ਉਨ੍ਹਾਂ ਨੇ ਕਿਹਾ ਜੀਈਐੱਮ  ਰਾਹੀਂ  ਹੁਣ ਤੱਕ 14,000 ਕਰੋਡ਼ ਤੋਂ ਵੀ ਜ਼ਿਆਦਾ ਮੁੱਲ ਦਾ ਲੈਣ-ਦੇਣ ਹੋਇਆ ਹੈ ।  ਉਨ੍ਹਾਂ ਨੇ ਛੇਵਾਂ ਐਲਾਨ ਇਹ ਕੀਤਾ ਹੈ ਕਿ ਕੇਂਦਰ ਸਰਕਾਰ  ਦੇ ਸਾਰੇ ਜਨਤਕ ਖੇਤਰ ਅਦਾਰਿਆਂ ਨੂੰ ਹੁਣ ਜ਼ਰੂਰੀ ਤੌਰ ‘ਤੇ  ਜੀਈਐੱਮ (GeM-ਜੈੱਮ)  ਦਾ ਹਿੱਸਾ ਹੋਣਾ ਚਾਹੀਦਾ ਹੈ ।  ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਾਰੇ ਵਿਕਰੇਤਾਵਾਂ ਨੂੰ ਜੀਈਐੱਮ ਨਾਲ ਰਜਿਸਟੇਸ਼ਨ ਕਰਵਾਉਣੀ ਚਾਹੀਦੀ ਹੈ ।

ਟੈਕਨੋਲੋਜੀ ਅੱਪਗਰੇਡੇਸ਼ਨ

ਟੈਕਨੋਲੋਜੀ ਅੱਪਗਰੇਡੇਸ਼ਨ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਸਥਿਤ ਟੂਲ ਰੂਮ ਹੁਣ ਉਤਪਾਦ ਡਿਜ਼ਾਈਨ  ਦੇ ਮਹੱਤਵਪੂਰਨ ਹਿੱਸੇ ਹਨ ।  ਉਨ੍ਹਾਂ ਦਾ ਸੱਤਵਾਂ ਐਲਾਨ ਇਹ ਸੀ ਕਿ ਪੂਰੇ ਦੇਸ਼ ਵਿੱਚ 22 ਕੇਂਦਰ ਬਣਾਏ ਜਾਣਗੇ ਅਤੇ ਟੂਲ ਰੂਮ  ਦੇ ਰੂਪ ਵਿੱਚ 100 ਸਪੋਕਸ ਸਥਾਪਤ ਕੀਤੇ ਜਾਣਗੇ ।

ਕਾਰੋਬਾਰ ਵਿੱਚ ਅਸਾਨੀ

 ਕਾਰੋਬਾਰ ਦੀ ਅਸਾਨੀ  ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ 8ਵਾਂ ਐਲਾਨ ਫਾਰਮਾ ਕੰਪਨੀਆਂ  ਬਾਰੇ ਹੈ ।  ਉਨ੍ਹਾਂ ਕਿਹਾ ਕਿ ਫਾਰਮਾ ਖੇਤਰ  ਦੇ ਸੂਖਮ ,  ਲਘੂ ਅਤੇ ਦਰਮਿਆਨੇ ਉੱਦਮਾਂ  ( ਐੱਮਐੱਸਐੱਮਈ )  ਲਈ ਕਲਸਟਰ ਬਣਾਏ ਜਾਣਗੇ ।  ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਲਸਟਰਾਂ  ਦੇ ਨਿਰਮਾਣ ਦੀ ਲਾਗਤ ਦਾ 70% ਕੇਂਦਰ ਸਰਕਾਰ  ਖ਼ਰਚ ਕਰੇਗੀ ।

ਪ੍ਰਧਾਨ ਮੰਤਰੀ ਨੇ ਕਿਹਾ ਕਿ 9ਵਾਂ ਐਲਾਨ ਸਰਕਾਰੀ ਪ੍ਰਕਿਰਿਆਵਾਂ ਦੇ ਸਰਲੀਕਰਨ  ਦੇ ਬਾਰੇ ਵਿੱਚ ਹੈ ।  ਉਨ੍ਹਾਂ ਨੇ ਕਿਹਾ ਕਿ 9ਵਾਂ ਐਲਾਨ ਇਹ ਹੈ ਕਿ ਅੱਠ ਕਿਰਤ ਕਾਨੂੰਨਾਂ ਅਤੇ 10 ਕੇਂਦਰੀ  ਨਿਯਮਾਂ   ਤਹਿਤ ਰਿਟਰਨ ਹੁਣ ਸਾਲ ਵਿੱਚ ਇੱਕ ਹੀ ਵਾਰ ਫਾਈਲ ਕੀਤੀਆਂ ਜਾਣਗੀਆਂ ।

ਪ੍ਰਧਾਨ ਮੰਤਰੀ ਨੇ ਕਿਹਾ ਕਿ 10ਵਾਂ ਐਲਾਨ ਇਹ ਹੈ ਕਿ ਹੁਣ ਪ੍ਰਤਿਸ਼ਠਾਨਾਂ ਦੇ ਨਿਰੀਖਕ ਵੱਲੋਂ ਕੀਤੇ ਜਾਣ ਵਾਲੇ ਦੌਰੇ ਕੰਪਿਊਟ੍ਰੀਕ੍ਰਿਤ ਰੈਂਡਮ ਅਲਾਟਮੈਂਟ ਜ਼ਰੀਏ ਤੈਅ ਹੋਣਗੇ ।

   ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕਾਈ ਸਥਾਪਤ ਕਰਨ  ਦੇ ਸਬੰਧ ਵਿੱਚ ਉੱਦਮੀਆਂ ਨੂੰ ਦੋ ਕਲੀਅਰੈਂਸ ਦੀ ਜ਼ਰੂਰਤ ਹੁੰਦੀ ਹੈ –  ਵਾਤਾਵਰਣ ਕਲੀਅਰੈਂਸ ਅਤੇ ਇਕਾਈ ਸਥਾਪਤ ਕਰਨ ਦੀ ਰਜ਼ਾਮੰਦੀ ।  ਉਨ੍ਹਾਂ ਕਿਹਾ ਕਿ 11ਵਾਂ ਐਲਾਨ ਇਹ ਹੈ ਕਿ ਵਾਯੂ ਪ੍ਰਦੂਸ਼ਣ ਅਤੇ ਜਲ ਪ੍ਰਦੂਸ਼ਣ ਨਿਯਮਾਂ  ਤਹਿਤ ਇਨ੍ਹਾਂ ਦੋਹਾਂ ਕਲੀਆਰੈਂਸ ਨੂੰ ਸਿੰਗਲ ਸਹਿਮਤੀ (Consent)  ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ।  ਉਨ੍ਹਾਂ ਕਿਹਾ ਕਿ ਰਿਟਰਨ ,  ਸਵੈ–ਪ੍ਰਮਾਣੀਕਰਨ  ਜ਼ਰੀਏ ਪ੍ਰਵਾਨ ਕੀਤੀ ਜਾਵੇਗੀ ।

12ਵੇਂ ਐਲਾਨ  ਦੇ ਰੂਪ ਵਿੱਚ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਇੱਕ ਆਰਡੀਨੈਂਸ ਲਿਆਂਦਾ ਗਿਆ ਹੈ ,  ਜਿਸ  ਤਹਿਤ ਕੰਪਨੀ ਐਕਟ  ਦੇ ਸਬੰਧ ਵਿੱਚ ਮਾਮੂਲੀ ਉਲੰਘਣਾ ਲਈ ਉੱਦਮੀ ਨੂੰ ਅਦਾਲਤਾਂ  ਦੇ ਚੱਕਰ ਨਹੀਂ ਲਗਾਉਣੇ ਹੋਣਗੇ ।  ਉਨ੍ਹਾਂ ਨੂੰ  ਅਸਾਨ ਪ੍ਰਕਿਰਿਆਵਾਂ  ਤਹਿਤ ਦੁਰੁਸਤ ਕਰ ਲਿਆ ਜਾਵੇਗਾ ।

 

ਐੱਮਐੱਸਐੱਮਈ ਸੈਕਟਰ  ਦੇ ਕਰਮਚਾਰੀਆਂ ਲਈ ਸਮਾਜਕ ਸੁਰੱਖਿਆ

ਪ੍ਰਧਾਨ ਮੰਤਰੀ ਨੇ ਐੱਮਐੱਸਐੱਮਈ  ਦੇ ਸੈਕਟਰ  ਦੇ ਕਰਮਚਾਰੀਆਂ ਲਈ ਸਮਾਜਕ ਸੁਰੱਖਿਆ ਦਾ ਵੀ ਜ਼ਿਕਰ ਕੀਤਾ ।  ਉਨ੍ਹਾਂ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰਨ ਲਈ ਇੱਕ ਮਿਸ਼ਨ ਸ਼ੁਰੂ ਕੀਤਾ ਜਾਵੇਗਾ ਕਿ ਉਨ੍ਹਾਂ ਜਨ – ਧਨ ਖਾਤਾ ,  ਪ੍ਰਾਵੀਡੈਂਟ ਫੰਡ ਅਤੇ ਬੀਮਾ ਉਪਲੱਬਧ ਹੋਣ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਫ਼ੈਸਲਿਆਂ ਨਾਲ ਭਾਰਤ ਵਿੱਚ ਐੱਮਐੱਸਐੱਮਈ ਸੈਕਟਰ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਹੋਵੇਗੀ ।  ਉਨ੍ਹਾਂ ਕਿਹਾ ਕਿ ਅਗਲੇ 100 ਦਿਨਾਂ ਦੌਰਾਨ ਇਸ ਆਊਟਰੀਚ ਪ੍ਰੋਗਰਾਮ  ਦੇ ਲਾਗੂਕਰਨ ਦੀ ਗਹਿਨ ਨਿਗਰਾਨੀ ਕੀਤੀ ਜਾਵੇਗੀ।

    

***

ਏਕੇਟੀ/ਐੱਸਐੱਚ/ਐੱਸਬੀਪੀ