ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਮੋਰੱਕੋ ਦਰਮਿਆਨ ਹਵਾਲਗੀ (ਪ੍ਰਤੀਅਰਪਣ) ਸਮਝੌਤੇ ’ਤੇ ਹਸਤਾਖ਼ਰ ਅਤੇ ਪੁਸ਼ਠੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। 11-18 ਨਵੰਬਰ, 2018 ਦੇ ਸਮੇਂ ਦਰਮਿਆਨ ਮੋਰੱਕੋ ਤੋਂ ਵੀਆਈਪੀ ਦੀ ਪ੍ਰਸਤਾਵਿਤ ਯਾਤਰਾ ਦੌਰਾਨ ਇਸ ਸਮਝੌਤੇ ’ਤੇ ਹਸਤਾਖ਼ਰ ਕੀਤੇ ਜਾਣਗੇ।
ਲਾਭ:
ਇਸ ਸਮਝੌਤੇ ਨਾਲ ਆਰਥਿਕ ਅਪਰਾਧ, ਆਤੰਕਵਾਦ ਅਤੇ ਹੋਰ ਗੰਭੀਰ ਅਪਰਾਧਾਂ ਦੇ ਦੋਸ਼ੀਆਂ/ਭਗੌੜਿਆਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਹਵਾਲਗੀ ਕਰਨ ਲਈ ਇੱਕ ਕਾਨੂੰਨੀ ਅਧਾਰ ਮਿਲੇਗਾ। ਇਹ ਸੰਧੀ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਵੇਗੀ ਤਾਕਿ ਭਾਰਤ ਅਤੇ ਮੋਰੱਕੋ ਦੋਵਾਂ ਹੀ ਦੇਸ਼ਾਂ ਦੇ ਰਾਸ਼ਟਰੀ ਹਿਤਾਂ ਦੇ ਖਿਲਾਫ ਕੰਮ ਕਰਨ ਵਾਲੇ ਆਪਰਾਧਕ ਤੱਤਾਂ ’ਤੇ ਕਾਰਵਾਈ ਕੀਤੀ ਜਾ ਸਕੇ।
*****
ਏਕੇਟੀ/ਐੱਨਡਬਲਿਊ/ਐੱਸਐੱਚ