Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਹਿਲੇ ਵਿਸ਼ਵ ਯੁੱਧ ਦੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਜਿਵੇਂ ਕਿ ਅੱਜ ਭਿਆਨਕ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਲੈਕੇ ਇੱਕ ਸੌ ਸਾਲ ਹੋ ਚੁੱਕਿਆ ਹੈ, ਅਸੀਂ ਵਿਸ਼ਵ ਸ਼ਾਂਤੀ ਲਈ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ ਅਤੇ ਏਕਤਾ ਅਤੇ ਭਾਈਚਾਰੇ ਦੇ ਵਾਤਾਵਰਣ ਨੂੰ ਬਿਹਤਰ ਬਣਾਉਣ ਲਈ ਕੰਮ ਕਰਨ ਲਈ ਸੰਕਲਪ ਕਰਦੇ ਹਾਂ ਤਾਕਿ ਯੁੱਧਾਂ ਕਾਰਨ ਹੋਣ ਵਾਲੀ ਮੌਤ ਅਤੇ ਵਿਨਾਸ਼ ਤੋਂ ਬਚਿਆ ਜਾ ਸਕੇ।

ਭਾਰਤ ਪਹਿਲੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਆਪਣੇ ਬਹਾਦਰ ਸੈਨਿਕਾਂ ਨੂੰ ਯਾਦ ਕਰਦਾ ਹੈ। ਇਹ ਇੱਕ ਅਜਿਹਾ ਯੁੱਧ ਸੀ ਜਿਸ ਵਿੱਚ ਭਾਰਤ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਸੀ, ਫਿਰ ਵੀ ਕੇਵਲ ਸ਼ਾਂਤੀ ਲਈ ਸਾਡੇ ਸੈਨਿਕਾਂ ਨੇ ਪੂਰੇ ਵਿਸ਼ਵ ਵਿੱਚ ਯੁੱਧ ਕੀਤਾ।

ਪਹਿਲੇ ਵਿਸ਼ਵ ਯੁੱਧ ਵਿੱਚ ਭਾਰਤ ਦੀ ਭੂਮਿਕਾ ਨਾਲ ਜੁੜੇ ਸਥਾਨਾਂ ‘ਤੇ ਸ਼ਰਧਾਂਜਲੀ ਅਰਪਿਤ ਕਰਨ ਦਾ ਸਨਮਾਨ ਮੈਨੂੰ ਪਹਿਲਾਂ ਵੀ ਮਿਲਿਆ ਹੈ, ਜਿਵੇ ਫਰਾਂਸ ਵਿੱਚ ਨਿਊਵੇ-ਚੈਪੇਲੇ ਸਮਾਰਕ ਅਤੇ ਇਜ਼ਰਾਈਲ ਦੇ ਹਾਇਫਾ ਸਮਾਰਕ। ਜਦੋਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ (Benjamin Netanyahu ) ਭਾਰਤ ਆਏ ਸਨ, ਅਸੀਂ ਤੀਨ ਮੂਰਤੀ – ਹਾਇਫਾ ਚੌਕ ‘ਤੇ ਸ਼ਰਧਾਂਜਲੀ ਅਰਪਿਤ ਕੀਤੀ।’’

***

ਏਕੇਟੀ/ਏਪੀ