Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵੈਸਟਰਨ ਪੈਰੀਫੈਰਲ ਐਕਸਪ੍ਰੈੱਸਵੇ ਦੇ ਕੁੰਡਲੀ – ਮਾਨੇਸਰ ਸੈਕਸ਼ਨ ਅਤੇ ਬੱਲਭਗੜ੍ਹ – ਮੁਜੇਸਰ ਮੈਟਰੋ ਲਿੰਕ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਵੈਸਟਰਨ ਪੈਰੀਫੈਰਲ ਐਕਸਪ੍ਰੈੱਸਵੇ  ਦੇ ਕੁੰਡਲੀ – ਮਾਨੇਸਰ ਸੈਕਸ਼ਨ ਅਤੇ ਬੱਲਭਗੜ੍ਹ – ਮੁਜੇਸਰ ਮੈਟਰੋ ਲਿੰਕ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਵੈਸਟਰਨ ਪੈਰੀਫੈਰਲ ਐਕਸਪ੍ਰੈੱਸਵੇ  ਦੇ ਕੁੰਡਲੀ – ਮਾਨੇਸਰ ਸੈਕਸ਼ਨ ਅਤੇ ਬੱਲਭਗੜ੍ਹ – ਮੁਜੇਸਰ ਮੈਟਰੋ ਲਿੰਕ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਵੈਸਟਰਨ ਪੈਰੀਫੈਰਲ ਐਕਸਪ੍ਰੈੱਸਵੇ  ਦੇ ਕੁੰਡਲੀ – ਮਾਨੇਸਰ ਸੈਕਸ਼ਨ ਅਤੇ ਬੱਲਭਗੜ੍ਹ – ਮੁਜੇਸਰ ਮੈਟਰੋ ਲਿੰਕ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਹਰਿਆਣਾ ਦੇ ਗੁਰੂਗ੍ਰਾਮ ਸਥਿਤ ਸੁਲਤਾਨਪੁਰ ਵਿੱਚ ਕੁੰਡਲੀ – ਮਾਨੇਸਰ – ਪਲਵਲ  ( ਕੇਐੱਮਪੀ )  ਵੈਸਟਰਨ ਪੈਰੀਫੈਰਲ ਐਕਸਪ੍ਰੈੱਸਵੇ   ਦੇ ਕੁੰਡਲੀ – ਮਾਨੇਸਰ ਸੈਕਸ਼ਨ ਦਾ ਉਦਘਾਟਨ ਕੀਤਾ ।  ਉਨ੍ਹਾਂ ਨੇ ਬੱਲਭਗੜ੍ਹ – ਮੁਜੇਸਰ ਮੈਟਰੋ ਲਿੰਕ ਦਾ ਵੀ ਉਦਘਾਟਨ ਕੀਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੀ ਵਿਸ਼ਵਕਰਮਾ ਸਕਿੱਲ  ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ।

ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਕਸਪ੍ਰੈੱਸਵੇ  ਅਤੇ ਮੈਟਰੋ ਕਨੈਕਟੀਵਿਟੀ ਨਾਲ ਹਰਿਆਣਾ ਵਿੱਚ ਟ੍ਰਾਂਸਪੋਰਟ  ਦੇ ਖੇਤਰ ਵਿੱਚ ਕ੍ਰਾਂਤੀ ਆਵੇਗੀ ।  ਉਨ੍ਹਾਂ ਨੇ ਕਿਹਾ ਕਿ ਸ਼੍ਰੀ ਵਿਸ਼ਵਕਰਮਾ ਸਕਿੱਲ  ਯੂਨੀਵਰਸਿਟੀ ਤੋਂ ਇਸ ਖੇਤਰ  ਦੇ ਨੌਜਵਾਨਾਂ ਨੂੰ ਵੱਡੇ ਪੈਮਾਨੇ ‘ਤੇ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਸੀ ਕਿ ਕੇਐੱਮਪੀ ਐਕਸਪ੍ਰੈੱਸਵੇ  ਪ੍ਰੋਜੈਕਟ ਦਾ ਨਿਰਮਾਣ ਕਾਰਜ ਪਹਿਲ ਦੇ ਅਧਾਰ ‘ਤੇ ਪੂਰਾ ਕੀਤਾ ਜਾਵੇ ।  ਉਨ੍ਹਾਂ ਨੇ ਕਿਹਾ ਕਿ ਐਕਸਪ੍ਰੈੱਸਵੇ  ਦਿੱਲੀ  ਅਤੇ ਇਸ ਦੇ ਆਸ-ਪਾਸ  ਦੇ ਖੇਤਰਾਂ ਵਿੱਚ ਪ੍ਰਦੂਸ਼ਣ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ।  ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਤੋਂ  ‘ਈਜ਼ ਆਵ੍ ਲਿਵਿੰਗ’ ਸੁਨਿਸ਼ਚਤ ਹੋਵੇਗੀ ਅਤੇ ਇਸ ਦੇ ਨਾਲ ਹੀ ਵਾਤਾਵਰਣ  ਅਨੁਕੂਲ ਮਾਹੌਲ ਵਿੱਚ ਸਫਰ ਕਰਨਾ ਸੰਭਵ ਹੋਵੇਗਾ ।

ਪ੍ਰਧਾਨ ਮੰਤਰੀ ਨੇ ਟ੍ਰਾਂਸਪੋਰਟ ਕਨੈਕਟੀਵਿਟੀ ਦੀ ਅਹਮਿਅਤ ‘ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਮ੍ਰਿੱਧੀ,  ਸਸ਼ਕਤੀਕਰਨ ਅਤੇ ਸੁਗਮਤਾ ਦਾ ਇੱਕ ਮਾਧਿਅਮ ਹੈ ।  ਉਨ੍ਹਾਂ ਕਿਹਾ ਕਿ ਫਿਲਹਾਲ ਬਣਾਏ ਜਾ ਰਹੇ ਵੱਖ-ਵੱਖ ਰਾਜਮਾਰਗਾਂ ,  ਮੈਟਰੋ ਅਤੇ ਜਲਮਾਰਗਾਂ ਨਾਲ ਵਿਸ਼ੇਸ਼ ਕਰਕੇ ਨਿਰਮਾਣ,  ਉਸਾਰੀ ਅਤੇ ਸੇਵਾ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ।  ਉਨ੍ਹਾਂ ਨੇ ਇਸ ਗੱਲ ਦਾ ਵੀ ਵਰਨਣ ਕੀਤਾ ਕਿ ਵਰਤਮਾਨ ਵਿੱਚ ਰੋਜ਼ 27 ਕਿਲੋਮੀਟਰ ਲੰਬੇ ਰਾਜਮਾਰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ,  ਜਦੋਂਕਿ ਸਾਲ 2014 ਵਿੱਚ ਰਾਜਮਾਰਗ ਨਿਰਮਾਣ ਦਾ ਇਹ ਰੋਜ਼ਾਨਾ ਅੰਕੜਾ 12 ਕਿਲੋਮੀਟਰ ਹੀ ਸੀ ।  ਉਨ੍ਹਾਂ ਕਿਹਾ ਕਿ ਇਹ ਭਾਰਤ ਵਿੱਚ ਵਿਆਪਕ ਬਦਲਾਅ ਲਿਆਉਣ ਸਬੰਧੀ ਕੇਂਦਰ  ਸਰਕਾਰ  ਦੇ ਵਿਜ਼ਨ ਅਤੇ ਦ੍ਰਿੜ੍ਹ ਇੱਛਾ ਸ਼ਕਤੀ ਨੂੰ ਦਰਸਾਉਂਦਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਨੌਜਵਾਨਾਂ ਦੀਆਂ ਆਕਾਂਖਿਆਵਾਂ ਪੂਰੀਆਂ ਕਰਨ ਲਈ ਪ੍ਰਤੀਬੱਧ ਹੈ । ਉਨ੍ਹਾਂ ਉਮੀਦ ਪ੍ਰਗਟਾਈ ਕਿ ਸ਼੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਨੌਜਵਾਨਾਂ ਨੂੰ  ਨਵੇਂ ਮੌਕਿਆਂ ਤੋਂ ਲਾਭ ਉਠਾਉਣ ਅਤੇ ਉਨ੍ਹਾਂ ਦੇ ਹੁਨਰ (ਕੌਸ਼ਲ) ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ ।

ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ  ਦੇ ਵਿਜ਼ਨ ਨੂੰ ਸਫਲਤਾਪੂਰਵਕ ਸਾਕਾਰ ਕਰਨ ਲਈ ਹਰਿਆਣਾ ਦੀ ਰਾਜ ਸਰਕਾਰ ਵੱਲੋਂ ਕੀਤੇ ਜਾ ਰਹੇ ਅਥੱਕ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ।  ਉਨ੍ਹਾਂ ਨੇ ਦੇਸ਼ ,  ਵਿਸ਼ੇਸ਼ ਕਰਕੇ ‘ਤੇ ਖੇਡਾਂ ਦੇ ਖੇਤਰ ਵਿੱਚ ਹਰਿਆਣਾ ਦੇ ਨੌਜਵਾਨਾਂ ਦੇ ਜ਼ਿਕਰਯੋਗ ਯੋਗਦਾਨ ਦੀ ਵੀ ਸ਼ਲਾਘਾ ਕੀਤੀ ।

 

***

ਏਕੇਟੀ/ਵੀਜੇ/ ਐੱਸਕੇ