ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਅਤੇ ਉਜ਼ਬੇਕਿਸਤਾਨ ਦਰਮਿਆਨ ਸਮਝੌਤੇ ਤੋਂ ਜਾਣੂ ਕਰਵਾਇਆ ਗਿਆ। ਇਸ ਸਮਝੌਤੇ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼੍ਰੀ ਸ਼ਵਕਤ ਮਿਰਾਇਓਯੇਵ ਦੀ ਹਾਜ਼ਰੀ ਵਿੱਚ ਨਵੀਂ ਦਿੱਲੀ ਵਿੱਚ 1 ਅਕਤੂਬਰ, 2018 ਨੂੰ ਹਸਤਾਖ਼ਰ ਕੀਤੇ ਗਏ ਸਨ। ਸਮਝੌਤੇ ‘ਤੇ ਭਾਰਤ ਵੱਲੋਂ ਵਿਗਿਆਨ ਅਤੇ ਟੈਕਨੋਲੋਜੀ ਅਤੇ ਭੂਮੀ ਵਿਗਿਆਨ ਮੰਤਰੀ ਡਾ. ਹਰਸ਼ਵਰਧਨ ਅਤੇ ਉਜ਼ਬੇਕਿਸਤਾਨ ਵੱਲੋਂ ਉੱਥੋਂ ਦੇ ਇਨੋਵੇਸ਼ਨ ਵਿਕਾਸ ਮੰਤਰੀ ਸ਼੍ਰੀ ਇਬ੍ਰੋਹਿਮ ਅਬਦੁਰਖਮਾਨੋਵ (Ibrohim Abdurakhmanov)ਨੇ ਹਸਤਾਖ਼ਰ ਕੀਤੇ ਸਨ।
ਲਾਭ:
ਸਮਝੌਤੇ ‘ਤੇ ਹਸਤਾਖ਼ਰਾਂ ਨਾਲ ਦਵੱਲੇ ਸਬੰਧਾਂ ਵਿੱਚ ਨਵਾਂ ਅਧਿਆ ਆਰੰਭ ਹੋਵੇਗਾ, ਕਿਉਂਕਿ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਆਪਸੀ ਹਿੱਤਾਂ ਦੀਆਂ ਮਜ਼ਬੂਤੀਆਂ ਨਾਲ ਦੋਵੇਂ ਦੇਸ਼ ਲਾਭ ਉਠਾਉਣਗੇ। ਇਸ ਸਮਝੌਤੇ ਦਾ ਉਦੇਸ਼ ਦੋਵਾਂ ਦੇਸ਼ਾਂ ਦਰਮਿਆਨ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਸਹਿਯੋਗ ਨੂੰ ਪ੍ਰੋਤਸਾਹਨ ਦੇਣਾ ਹੈ। ਹਿਤਧਾਰਕਾਂ ਵਿੱਚ ਵਿਗਿਆਨਕ ਸੰਗਠਨਾਂ, ਅਕੈਡਮੀਆਂ, ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾਵਾਂ ਅਤੇ ਭਾਰਤ-ਉਜ਼ਬੇਕਿਸਤਾਨ ਦੇ ਉਦਯੋਗਾਂ ਦੇ ਖੋਜਕਾਰ ਸ਼ਾਮਲ ਹਨ। ਸਹਿਯੋਗ ਦੇ ਸੰਭਾਵਿਤ ਖੇਤਰਾਂ ਵਿੱਚ ਖੇਤੀਬਾੜੀ ਅਤੇ ਖੁਰਾਕ ਵਿਗਿਆਨ ਅਤੇ ਟੈਕਨੋਲੋਜੀ; ਇੰਜੀਨਿਅਰਿੰਗ ਵਿਗਿਆਨ; ਸੂਚਨਾ ਅਤੇ ਸੰਚਾਰ ਟੈਕਨੋਲੋਜੀ, ਅਪਲਾਈਡ ਮੈਥੇਮੈਟਿਕਸ ਅਤੇ ਡਾਟਾ ਵਿਗਿਆਨ ਅਤੇ ਟੈਕਨੋਲੋਜੀ, ਸਿਹਤ ਅਤੇ ਮੈਡੀਕਲ ਟੈਕਨੋਲੋਜੀ, ਧਾਤੂ ਵਿਗਿਆਨ, ਲਾਈਫ ਸਾਇੰਸਜ਼ ਅਤੇ ਬਾਇਓ ਟੈਕਨੋਲੋਜੀ, ਫਿਜ਼ਿਕਸ ਅਤੇ ਐਸਟ੍ਰੋਫਿਜ਼ਿਕਸ, ਊਰਜਾ, ਜਲ, ਜਲਵਾਯੂ ਅਤੇ ਕੁਦਰਤੀ ਸੰਸਾਧਨ ਜਿਹੇ ਖੇਤਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ।
*****
ਏਕੇਟੀ