Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਵਿਕਾਸ ਲਈ ਸਪੇਸ ਟੈਕਨੋਲੋਜੀ ਦੇ ਸ਼ਾਂਤੀਪੂਰਣ ਉਪਯੋਗ ਲਈ ਭਾਰਤ ਅਤੇ ਤਾਜਕਿਸਤਾਨ ਦਰਮਿਆਨ ਹੋਏ ਐੱਮਓਯੂ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਤਾਜਕਿਸਤਾਨ (Tajkistan) ਦਰਮਿਆਨ ਹੋਏ ਇਕ ਸਹਿਮਤੀ ਪੱਤਰ (ਐੱਮਓਯੂ) ਤੋਂ ਜਾਣੂ ਕਰਵਾਇਆ ਗਿਆ। ਇਹ ਐੱਮਓਯੂ ਵਿਕਾਸ ਲਈ ਸਪੇਸ ਟੈਕਨੋਲੋਜੀ ਦੇ ਸ਼ਾਂਤੀਪੂਰਣ ਉਪਯੋਗ ਦੇ ਉਦੇਸ਼ ਲਈ ਸੀ। ਇਸ ਉੱਤੇ 8 ਅਕਤੂਬਰ 2018 ਨੂੰ ਦੁਸ਼ਾਂਬੇ (Dushanbe), ਤਾਜਕਿਸਤਾਨ ਵਿੱਚ ਦਸਤਖਤ ਕੀਤੇ ਗਏ ਸਨ।

ਵੇਰਵੇ-

ਇਹ ਐੱਮਓਯੂ ਜ਼ਮੀਨ ਦੇ ਦੂਰ ਸੰਵੇਦੀ; ਸੈਟੇਲਾਈਟ ਸੰਚਾਰ, ਸੈਟੇਲਾਈਟ ਅਧਾਰਤ ਨੈਵੀਗੇਸ਼ਨ; ਪੁਲਾੜ ਵਿਗਿਆਨ ਅਤੇ ਗ੍ਰਹਿਆਂ ਦੀ ਖੋਜ; ਸਪੇਸ ਕਰਾਫ਼ਟ ਵਿਗਿਆਨ ਅਤੇ ਪੁਲਾੜ ਪ੍ਰਣਾਲੀਆਂ ਦੀ ਵਰਤੋਂ ਅਤੇ ਗਰਾਊਂਡ ਸਿਸਟਮ, ਸਪੇਸ ਟੈਕਨੋਲੋਜੀ ਐਪਲੀਕੇਸ਼ਨ ਸਮੇਤ ਪੁਲਾੜ ਵਿਗਿਆਨ ਟੈਕਨੋਲੋਜੀ ਅਤੇ ਐਪਲੀਕੇਸ਼ਨਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਵਿੱਚ ਸਹਾਈ ਹੋਵੇਗਾ।

ਇਸ ਸਮਝੌਤੇ ਅਧੀਨ ਇਕ ਸਾਂਝਾ ਕਾਰਜ ਦਲ ਬਣੇਗਾ ਜੋ ਇਸ ਸਮਝੌਤੇ ਨੂੰ ਲਾਗੂ ਕਰਨ ਦੀ ਸਮਾਂ ਸੀਮਾ ਅਤੇ ਸਾਧਨਾਂ ਸਮੇਤ ਇਕ ਕਾਰਜ ਯੋਜਨਾ ਤਿਆਰ ਕਰੇਗਾ। ਕਾਰਜ ਦਲ ਵਿੱਚ ਡੀਓਐੱਸ/ਇਸਰੋ ਅਤੇ ਤਾਜਕਿਸਤਾਨ ਗਣਰਾਜ ਦੀ ਲੈਂਡ ਮੈਨੇਜਮੈਂਟ ਅਤੇ ਜੀਓਡੇਸੀ ਸਟੇਟ ਕਮੇਟੀ ਦੇ ਮੈਂਬਰ ਹੋਣਗੇ।

ਪ੍ਰਮੁੱਖ ਪ੍ਰਭਾਵ-

ਇਹ ਸਮਝੌਤਾ ਭਾਰਤ ਅਤੇ ਤਾਜੀਕਿਸਤਾਨ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਬਣਾਵੇਗਾ ਅਤੇ ਦੂਰ ਸੰਵੇਦੀ, ਸੈਟੇਲਾਈਟ ਸੰਚਾਰ, ਸੈਟੇਲਾਈਟ ਨੈਵੀਗੇਸ਼ਨ,ਪੁਲਾੜ ਅਤੇ ਬਾਹਰਲੇ ਪੁਲਾੜੀ ਖੋਜ ਦੇ ਖੇਤਰ ਵਿੱਚ ਨਵੀਆਂ ਖੋਜ ਸਰਗਰਮੀਆਂ ਅਤੇ ਐਪਲੀਕੇਸ਼ਨ ਸੰਭਾਵਨਾਵਾਂ ਵਿੱਚ ਤੇਜ਼ੀ ਲਿਆਵੇਗਾ।

ਲਾਭ-

ਇਸ ਸਮਝੌਤੇ ਨਾਲ ਮਨੁੱਖਤਾ ਦੇ ਲਾਭ ਲਈ ਪੁਲਾੜ ਟੈਕਨੋਲੋਜੀ ਐਪਲੀਕੇਸ਼ਨ ਦੇ ਖੇਤਰ ਵਿੱਚ ਸਾਂਝੀਆਂ ਸਰਗਰਮੀਆਂ ਵਧਣਗੀਆਂ। ਇਸ ਸਮਝੌਤੇ ਅਧੀਨ ਸਾਂਝੀ ਕਾਰਜ ਟੋਲੀ ਬਣੇਗੀ ਜੋ ਸਮਝੌਤੇ ਦੇ ਪ੍ਰਬੰਧਾਂ ਨੂੰ ਲਾਗੂ ਕਰਨ ਦੀ ਹੱਦ ਮਿੱਥੇਗੀ ਅਤੇ ਇਸ ਨੂੰ ਲਾਗੂ ਕਰਨ ਲਈ ਕਾਰਜ ਯੋਜਨਾ ਤਿਆਰ ਕਰੇਗੀ।

***

ਏਕੇਟੀ/ਐੱਸਐੱਚ