ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਮਾਨਵ ਪੁਲਾੜ ਉਡਾਨ ਪ੍ਰੋਗਰਾਮ ਤਹਿਤ ਭਾਰਤ ਅਤੇ ਰੂਸ ਦਰਮਿਆਨ ਸਹਿਮਤੀ ਪੱਤਰ ਤੋਂ ਜਾਣੂ ਕਰਾਇਆ ਗਿਆ। ਇਸ ਸਹਿਮਤੀ ਪੱਤਰ ‘ਤੇ ਨਵੀਂ ਦਿੱਲੀ ਵਿੱਚ 15 ਅਕਤੂਬਰ, 2015 ਨੂੰ ਹਸਤਾਖ਼ਰ ਕੀਤੇ ਗਏ ਸਨ।
ਪ੍ਰਮੁੱਖ ਪ੍ਰਭਾਵ:
ਸਹਿਮਤੀ ਪੱਤਰ ‘ਤੇ ਹਸਤਾਖ਼ਰ ਕਰਨ ਨਾਲ ਭਾਰਤ ਅਤੇ ਰੂਸ ਦਰਮਿਆਨ ਸਹਿਯੋਗ ਮਜ਼ਬੂਤ ਹੋਣਗੇ ਅਤੇ ਰੇਡੀਏਸ਼ਨ ਸ਼ੀਲਡਿੰਗ, ਲਾਈਫ ਸਪੋਰਟ ਸਿਸਟਮ, ਕ੍ਰਿਊ ਮਡਿਊਲ, ਮਿਲਣ ਦੀ ਥਾਂ ਅਤੇ ਡੌਕਿੰਗ ਸਿਸਟਮ, ਸਪੇਸ ਸਿਊਟ, ਪੁਲਾੜ ਯਾਤਰੀਆਂ ਲਈ ਸਿਖਲਾਈ ਜਿਹੇ ਮਾਨਵ ਪੁਲਾੜ ਉਡਾਨ ਪ੍ਰੋਗਰਾਮ ਲਈ ਟੈਕਨੋਲੋਜੀ ਅਤੇ ਅਤੀ ਆਧੁਨਿਕ ਪ੍ਰਣਾਲੀਆਂ ਵਿਕਸਤ ਕਰਨ ਦੇ ਕੰਮ ਨੂੰ ਗਤੀ ਮਿਲੇਗੀ।
ਲਾਭ:
ਇਸ ਸਹਿਮਤੀ ਪੱਤਰ ਨਾਲ ਮਾਨਵਤਾ ਦੇ ਲਾਭ ਲਈ ਪੁਲਾੜ ਟੈਕਨੋਲੋਜੀਆਂ ਦੇ ਐਪਲੀਕੇਸ਼ਨ ਦੇ ਖੇਤਰ ਵਿੱਚ ਸੰਯੁਕਤ ਗਤੀਵਿਧੀਆਂ ਵਧਣਗੀਆਂ। ਇਸ ਨਾਲ ਇੱਕ ਸੰਯੁਕਤ ਕਾਰਜ ਦਲ ਬਣੇਗਾ ਜੋ ਸਮਝੌਤੇ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਦੀ ਸਮਾਂ ਸੀਮਾ ਅਤੇ ਸਾਧਨਾਂ ਸਹਿਤ ਕਾਰਜ ਯੋਜਨਾ ਤਿਆਰ ਕਰੇਗਾ।
*****
ਏਕੇਟੀ/ਐੱਸਐੱਚ