Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੈਨਿਕ ਜਾਗਰਣ ਦੀ 75ਵੀਂ ਵਰ੍ਹੇਗੰਢ ‘ਤੇ ਜਾਗਰਣ ਫੋਰਮ ‘ਤੇ ਪ੍ਰਧਾਨ ਮੰਤਰੀ ਦਾ ਸੰਬੋਧਨ

ਦੈਨਿਕ ਜਾਗਰਣ ਦੀ 75ਵੀਂ ਵਰ੍ਹੇਗੰਢ ‘ਤੇ ਜਾਗਰਣ ਫੋਰਮ ‘ਤੇ ਪ੍ਰਧਾਨ ਮੰਤਰੀ ਦਾ ਸੰਬੋਧਨ

ਦੈਨਿਕ ਜਾਗਰਣ ਦੀ 75ਵੀਂ ਵਰ੍ਹੇਗੰਢ ‘ਤੇ ਜਾਗਰਣ ਫੋਰਮ ‘ਤੇ ਪ੍ਰਧਾਨ ਮੰਤਰੀ ਦਾ ਸੰਬੋਧਨ

ਦੈਨਿਕ ਜਾਗਰਣ ਦੀ 75ਵੀਂ ਵਰ੍ਹੇਗੰਢ ‘ਤੇ ਜਾਗਰਣ ਫੋਰਮ ‘ਤੇ ਪ੍ਰਧਾਨ ਮੰਤਰੀ ਦਾ ਸੰਬੋਧਨ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿੰਦੀ ਸਮਾਚਾਰ ਪੱਤਰ ਦੈਨਿਕ ਜਾਗਰਣ ਦੀ 75ਵੀਂ ਵਰ੍ਹੇਗੰਢ ਤੇ ਅੱਜ ਨਵੀਂ ਦਿੱਲੀ ਵਿੱਚ ਜਾਗਰਣ ਫੋਰਮ ਨੂੰ ਸੰਬੋਧਨ ਕੀਤਾ ।

ਪ੍ਰਧਾਨ ਮੰਤਰੀ ਨੇ ਇਸ ਮੌਕੇ ਤੇ ਸਮਾਚਾਰ ਪੱਤਰ ਨਾਲ ਜੁੜੇ ਲੋਕਾਂ ਨਾਲ, ਵਿਸ਼ੇਸ਼ ਕਰਕੇ ਅਖ਼ਬਾਰ ਵੰਡਣ ਵਾਲੇ ਹਾਕਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਹਾਕਰ ਹੀ ਹਨ ਜਿਨ੍ਹਾਂ ਦੇ ਮਾਧਿਅਮ ਨਾਲ ਅਖ਼ਬਾਰ ਰੋਜ਼ਾਨਾ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ

ਸ਼੍ਰੀ ਮੋਦੀ ਨੇ ਕਿਹਾ ਕਿ ਦੈਨਿਕ ਜਾਗਰਣ ਨੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਉਨ੍ਹਾਂ ਕਿਹਾ ਕਿ ਉਹ ਆਪਣੇ ਨਿੱਜੀ ਅਨੁਭਵ ਦੇ ਅਧਾਰ ਤੇ ਕਹਿ ਰਹੇ ਹਨ ਕਿ ਇਸ ਅਖ਼ਬਾਰ ਨੇ ਦੇਸ਼ ਅਤੇ ਸਮਾਜ ਵਿੱਚ ਬਦਲਾਅ ਦੀ ਪ੍ਰਕਿਰਿਆ ਨੂੰ ਸਸ਼ਕਤ ਬਣਾਇਆ ਹੈ । ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਕਰਕੇ ਬੇਟੀ ਬਚਾਓ , ਬੇਟੀ ਪੜਾਓ ਅਤੇ ਸਵੱਛ ਭਾਰਤ ਅਭਿਆਨ ਦਾ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਮੀਡੀਆ ਦੀ, ਡਿਜੀਟਲ ਕ੍ਰਾਂਤੀ ਰਾਹੀਂ ਦੇਸ਼ ਨੂੰ ਸਸ਼ਕਤ ਬਣਾਉਣ ਵਿੱਚ ਅਹਿਮ ਭੂਮਿਕਾ ਹੋਵੇਗੀ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਊਨਤਮ ਸਰਕਾਰ ਅਧਿਕਤਮ ਸ਼ਾਸਨਅਤੇ ਸਬਕਾ ਸਾਥ ਸਬਕਾ ਵਿਕਾਸ’ ਨਿਊ ਇੰਡੀਆ ਦਾ ਅਧਾਰ ਹੈ । ਅੱਜ ਦਾ ਨੌਜਵਾਨ ਇਹ ਮਹਿਸੂਸ ਕਰ ਰਿਹਾ ਹੈ ਕਿ ਦੇਸ਼ ਦੀ ਵਿਕਾਸ ਪ੍ਰਕਿਰਿਆ ਵਿੱਚ ਉਹ ਵੀ ਸਹਿਭਾਗੀ ਹੈ

ਸ਼੍ਰੀ ਮੋਦੀ ਨੇ ਸਵਾਲ ਕੀਤਾ ਕਿ ਅਜ਼ਾਦੀ ਦੇ ਕਈ ਦਹਾਕੇ ਬੀਤ ਜਾਣ ਦੇ ਬਾਅਦ ਵੀ ਅੱਜ ਆਖਿਰ ਦੇਸ਼ ਪਛੜਿਆ ਕਿਉਂ ਰਹਿ ਗਿਆ । ਕਿਉਂ ਲੋਕਾਂ ਦੀ ਸਮੱਸਿਆ ਦਾ ਸਮਾਧਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹੁਣ ਬਿਜਲੀ ਉਨ੍ਹਾਂ ਦੂਰ – ਦੁਰਾਡੇ ਖੇਤਰਾਂ ਤੱਕ ਪਹੁੰਚ ਰਹੀ ਹੈ ਜਿੱਥੇ ਪਿਛਲੇ 70 ਸਾਲਾਂ ਵਿੱਚ ਨਹੀਂ ਪਹੁੰਚੀ । ਜੋ ਖੇਤਰ ਰੇਲਵੇ ਦੇ ਨਕਸ਼ੇ ਵਿੱਚ ਨਹੀਂ ਸਨ ਉੱਥੇ ਅੱਜ ਰੇਲ ਸੰਪਰਕ ਸੇਵਾਵਾਂ ਪਹੁੰਚ ਚੁੱਕੀਆਂ ਹਨ ।

ਪ੍ਰਧਾਨ ਮੰਤਰੀ ਨੇ ਇਸ ਮੌਕੇ ਤੇ ਪਿਛਲੀ ਸਰਕਾਰ ਅਤੇ ਮੌਜੂਦਾ ਸਰਕਾਰ ਦੀ ਤੁਲਣਾ ਕਰਦਿਆਂ ਕਈ ਗੱਲਾਂ ਗਿਣਾਈਆਂ ਅਤੇ ਕਿਹਾ ਕਿ ਪਿਛਲੇ 67 ਸਾਲਾਂ ਦੇ ਸ਼ਾਸਨ ਦੀ ਤੁਲਨਾ ਉਨ੍ਹਾਂ ਦੇ ਚਾਰ ਸਾਲ ਦੇ ਸ਼ਾਸਨ ਨਾਲ ਕੀਤੀ ਜਾਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ‍ ਦੇਸ਼ ਵਿੱਚ ਉਨ੍ਹਾਂ ਦੇ ਸ਼ਾਸਨਕਾਲ ਵਿੱਚ ਗ੍ਰਾਮੀਣ ਘਰਾਂ ਵਿੱਚ ਪਖਾਨਿਆਂ ਦੀ ਗਿਣਤੀ 38% ਤੋਂ ਵਧ ਕੇ 95% ਹੋ ਚੁੱਕੀ ਹੈ, ਸੜਕ ਸੰਪਰਕ 55% ਤੋਂ ਵਧਕੇ 90% ਤੇ ਪਹੁੰਚ ਗਿਆ ਹੈ, ਘਰਾਂ ਵਿੱਚ ਰਸੋਈ ਗੈਸ ਕਨੈਕਸ਼ਨ 55% ਤੋਂ ਵਧ ਕੇ 90% ਹੋ ਚੁੱਕਿਆ ਹੈ , ਪਹਿਲਾਂ ਜਿੱਥੇ ਕੇਵਲ 50% ਲੋਕਾਂ ਦੇ ਕੋਲ ਬੈਂਕ ਖਾਤੇ ਸਨ ਉੱਥੇ ਹੀ ਹੁਣ ਕਰੀਬ – ਕਰੀਬ ਸਾਰਿਆਂ ਨੂੰ ਬੈਂਕ ਸੁਵਿਧਾਵਾਂ ਮਿਲ ਚੁੱਕੀਆਂ ਹਨ , ਪਹਿਲਾਂ ਜਿੱਥੇ ਕੇਵਲ ਚਾਰ ਕਰੋੜ ਲੋਕ ਆਮਦਨ ਰਿਟਰਨ ਭਰਦੇ ਸਨ ਉੱਥੇ ਹੀ ਹੁਣ ਇਸ ਵਿੱਚ ਤਿੰਨ ਕਰੋੜ ਲੋਕ ਹੋਰ ਜੁੜ ਚੁੱਕੇ ਹਨ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਾਰੀਆਂ ਸਥਿਤੀਆਂ ਪਹਿਲਾਂ ਵਰਗੀਆਂ ਹੀ ਹਨ ਤਾਂ ਇਹ ਬਦਲਾਅ ਹੁਣ ਕਿਵੇਂ ਆਇਆ ਹੈ । ਉਨ੍ਹਾਂ ਕਿਹਾ ਕਿ ਇੱਕ ਵਾਰ ਜਦੋਂ ਗਰੀਬਾਂ ਅਤੇ ਵੰਚਿਤਾਂ ਨੂੰ ਮੁੱਢਲੀਆਂ ਸੁਵਿਧਾਵਾਂ ਮਿਲਣ ਲੱਗਣਗੀਆਂ ਉਦੋਂ ਉਹ ਖੁਦ ਹੀ ਗ਼ਰੀਬੀ ਤੋਂ ਬਾਹਰ ਆ ਜਾਣਗੇ । ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਨੇ ਵੱਡੇ ਬਦਲਾਅ ਦੇਖੇ ਹਨ । ਅੰਕੜੇ ਇਸ ਦਾ ਸਬੂਤ ਹਨ

ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਨਤਕ ਅਕਾਂਖਿਆਵਾਂ ਨੂੰ ਪੂਰਾ ਕਰਨ ਲਈ ਪ੍ਰਤੀਬੱਧ ਹੈ । ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜਿਸ ਤਰ੍ਹਾਂ ਨਾਲ ਟੈਕਨੋਲੋਜੀ ਦੀ ਵਰਤੋਂ ਹੋ ਰਹੀ ਹੈ ਉਹ ਵਿਕਾਸਸ਼ੀਲ ਦੇਸ਼ਾਂ ਲਈ ਉਦਾਹਰਣ ਬਣ ਰਹੀ ਹੈ । ਟੈਕਨੋਲੋਜੀ ਅਤੇ ਮਨੁੱਖੀ ਸੰਵਦੇਨਾਵਾਂ ਮਿਲ ਕੇ ਜੀਵਨ ਨੂੰ ਹੋਰ ਅਸਾਨ ਬਣਾ ਰਹੀਆਂ ਹਨ ਉਨ੍ਹਾਂ ਇਸ ਮੌਕੇ ਤੇ ਦੇਸ਼ ਵਿੱਚ ਹਵਾਈ ਅਤੇ ਜਲਮਾਰਗ ਸੇਵਾਵਾਂ ਵਿੱਚ ਹੋਏ ਵੱਡੇ ਬਦਲਾਅ ਦੇ ਨਾਲ ਹੀ ਰਸੋਈ ਗੈਸ ਸਿਲੰਡਰਾਂ ਦੀ ਰਿਫਿਲਿੰਗ ਦਾ ਸਮਾਂ ਘਟਣ , ਇਨਕਮ ਟੈਕਸ ਰਿਫੰਡ ਦਾ ਇੰਤਜ਼ਾਰ ਘੱਟ ਹੋਣ ਅਤੇ ਪਾਸਪੋਰਟ ਸੇਵਾਵਾਂ ਵਿੱਚ ਸੁਧਾਰ ਆਦਿ ਦਾ ਵੀ ਜ਼ਿਕਰ ਕੀਤਾ । ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਖ਼ੁਦ ਉਨ੍ਹਾਂ ਲੋਕਾਂ ਤੱਕ ਪਹੁੰਚ ਰਹੀ ਹੈ ਜੋ ਪੀਐੱਮ ਆਵਾਸ ਯੋਜਨਾ , ਉੱਜਵਲਾ ਅਤੇ ਸੌਭਾਗਯ ਵਰਗੀਆਂ ਯੋਜਨਾਵਾਂ ਦਾ ਲਾਭ ਲੈਣਾ ਚਾਹੁੰਦੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਦੇ ਲਾਭਾਰਾਥੀਆਂ ਵਿੱਚ ਮਜ਼ਦੂਰ , ਕਿਰਤੀ ਅਤੇ ਕਿਸਾਨ ਸ਼ਾਮਲ ਹਨ । ਗ਼ਰੀਬਾਂ ਨੂੰ ਸਸ਼ਕਤ ਬਣਾਉਣ ਵਾਲੀਆਂ ਇਹ ਯੋਜਨਾਵਾਂ ਅੱਗੇ ਵੀ ਜਾਰੀ ਰੱਖੀਆਂ ਜਾਣਗੀਆਂ । ਦੁਨੀਆਂ ਭਾਰਤ ਦੀ ਇਸ ਤਰੱਕੀ ਨੂੰ ਦੇਖ ਰਹੀ ਹੈ । ਭਾਰਤ ਨੇ ਭਗੌੜੇ ਆਰਥਕ ਅਪਰਾਧੀਆਂ ਨੂੰ ਕਿਤੇ ਵੀ ਪਨਾਹ ਨਹੀਂ ਮਿਲ ਸਕੇ ਇਹ ਸੁਨਿਸ਼ਚਿਤ ਕਰਨ ਲਈ ਅੰਤਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਕੁੱਝ ਅਹਿਮ ਪ੍ਰਸਤਾਵ ਵੀ ਰੱਖੇ ਹਨ ।

*****

ਏਕੇਟੀ/ਵੀਜੇ/ਐੱਸਬੀਪੀ