Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਏਬਰੇਲੀ, ਯੂਪੀ ਵਿੱਚ ਕਈ ਵਿਕਾਸ ਪ੍ਰੋਜੈਕਟ ਲਾਂਚ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਰਾਏਬਰੇਲੀ, ਯੂਪੀ ਵਿੱਚ ਕਈ ਵਿਕਾਸ ਪ੍ਰੋਜੈਕਟ ਲਾਂਚ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਰਾਏਬਰੇਲੀ, ਯੂਪੀ ਵਿੱਚ ਕਈ ਵਿਕਾਸ ਪ੍ਰੋਜੈਕਟ ਲਾਂਚ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਰਾਏਬਰੇਲੀ, ਯੂਪੀ ਵਿੱਚ ਕਈ ਵਿਕਾਸ ਪ੍ਰੋਜੈਕਟ ਲਾਂਚ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਰਤ ਮਾਤਾ ਕੀ ਜੈ , ਭਾਰਤ ਮਾਤਾ ਕੀ ਜੈ , ਭਾਰਤ ਮਾਤਾ ਕੀ ਜੈ , ਉੱਤਰ ਪ੍ਰਦੇਸ਼ ਦੇ ਰਾਜਪਾਲ, ਸ਼੍ਰੀਮਾਨ ਰਾਮ ਨਾਇਕ ਜੀ , ਉੱਤਰ ਪ੍ਰਦੇਸ਼ ਦੇ ਯਸ਼ਸਵੀ ਅਤੇ ਹਰਮਨ ਪਿਆਰੇ ਮੁੱਖ ਮੰਤਰੀ ਯੋਗੀ ਆਦਿੱਤਯਾਨਾਥ ਜੀ , ਕੇਂਦਰ ਵਿੱਚ ਮੇਰੇ ਸਾਥੀ ਰੇਲ ਮੰਤਰੀ ਸ਼੍ਰੀਮਾਨ ਪੀਯੂਸ਼ ਗੋਇਲ ਜੀ , ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਅਤੇ ਸੰਸਦ ਵਿੱਚ ਮੇਰੇ ਸਾਥੀ ਸ਼੍ਰੀਮਾਨ ਮਹੇਂਦਰ ਪਾਂਡੇਯ ਜੀ , ਉੱਤਰ ਪ੍ਰਦੇਸ਼ ਦੇ ਮੰਤਰੀ ਪਰਿਸ਼ਦ ਦੇ ਮਾਣਯੋਗ ਮੰਤਰੀਗਣ , ਇੱਥੇ ਮੌਜੂਦ ਵਿਧਾਇਕਗਣ , ਸਪੀਕਰ ਅਤੇ ਭਾਰੀ ਸੰਖਿਆ ਵਿੱਚ ਪਹੁੰਚੇ ਹੋਏ ਰਾਏ ਬਰੇਲੀ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ ।

ਅੱਜ ਮੈਂ ਉਸ ਭੂਮੀ’ਤੇ ਹਾਂ ਜਿਸ ਨੇ ਅਧਿਆਤਮ ਤੋਂ ਲੈ ਕੇ ਸੁਤੰਤਰਤਾ ਸੰਗਰਾਮ ਦੇ ਅੰਦੋਲਨ ਅਤੇ ਸਾਹਿਤ ਤੋਂ ਲੈ ਕੇ ਰਾਜਨੀਤੀ ਤੱਕ ਦੇਸ਼ ਦੇ ਹਰ ਖੇਤਰ ਵਿੱਚ ਦਿਸ਼ਾ ਦਿਖਾਈ ਹੈ । ਇਹ ਮਹਾਰਿਸ਼ੀ ਜਮਦਗਨੀ ਸਮੇਤ ਅਨੇਕ ਰਿਸ਼ੀਆਂ – ਮੁਨੀਆਂ ਦੇ ਤਪ ਦੀ ਭੂਮੀ ਹੈ ਤਾਂ ਵੀਰਾ ਪਾਸੀ , ਰਾਣਾ ਬੇਨੀ ਮਾਧਵ ਬਖਸ਼ ਸਿੰਘ ਦੇ ਬਲੀਦਾਨ ਦੀ ਭੂਮੀ ਹੈ । ਇਹ ਭੂਮੀ ਜਾਯਸੀ ਦੇ ਆਪਣੇਪਣ ਦੀ ਸਮਾਨਾਰਥੀ ਹੈ ਤਾਂ ਇਸ ਭੂਮੀ ਵਿੱਚ ਮਹਾਵੀਰ ਪ੍ਰਸਾਦ ਦਵਿਵੇਦੀ ਜੀ ਦੀਆਂ ਰਚਨਾਵਾਂ ਨੇ ਅਕਾਰ ਲਿਆ ਹੈ । ਇਸ ਭੂਮੀ ’ਤੇ ਕਿਸਾਨ ਅੰਦੋਲਨ ਦੇ ਪ੍ਰਣੇਤਾ ਪੰਡਤ ਅਮੋਲ ਸ਼ਰਮਾ ਹੋਏ , ਤਾਂ ਇਸ ਭੂਮੀ ਨੇ ਰਾਜਨਾਰਾਇਣ ਜੀ ਨੂੰ ਵੀ ਅਸ਼ੀਰਵਾਦ ਦਿੱਤਾ । ਮੈਂ ਰਾਏ ਬਰੇਲੀ ਦੀ ਇਸ ਮਹਾਨ ਅਤੇ ਪੁਣਯ ਭੂਮੀ ਨੂੰ , ਇੱਥੋਂ ਦੇ ਲੋਕਾਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ ।

ਸਾਥੀਓ , ਗੌਰਵਮਈ ਇਤਿਹਾਸ ਨਾਲ ਜੁੜੇ ਇਸ ਖੇਤਰ ਦੇ ਵਿਕਾਸ ਦੇ ਪ੍ਰਤੀ ਕੇਂਦਰ ਅਤੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਪੂਰੀ ਤਰ੍ਹਾਂ ਸਮਰਪਿਤ ਹੈ । ਇਸੇ ਭਾਵਨਾ ਤਹਿਤ ਥੋੜ੍ਹੀ ਦੇਰ ਪਹਿਲਾਂ ਇੱਥੋਂ ਇੱਕ ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ ਗਿਆ ਹੈ । ਸੜਕ , ਘਰ , ਮੈਡੀਕਲ ਕਾਲਜ ਜਿਹੇ ਉਹ ਸਾਰੇ ਪ੍ਰੋਜੈਕਟ ਜਿਨ੍ਹਾਂ ਦਾ ਥੋੜ੍ਹੀ ਦੇਰ ਪਹਿਲਾਂ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਹੈ ਉਹ ਤੁਹਾਡੇ ਸਾਰਿਆਂ ਦੇ ਜੀਵਨ ਨੂੰ ਸਰਲ ਅਤੇ ਅਸਾਨ ਬਣਾਉਣ ਵਿੱਚ ਮਦਦ ਕਰਨ ਵਾਲੇ ਹਨ । ਇਨ੍ਹਾਂ ਸਾਰੀਆਂ ਸੁਵਿਧਾਵਾਂ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਹਿਰਦੇਪੂਰਵਕ ਬਹੁਤ – ਬਹੁਤ ਵਧਾਈ ਦਿੰਦਾ ਹਾਂ ।

ਸਾਥੀਓ , ਇੱਥੋਂ ਆਉਣ ਤੋਂ ਪਹਿਲਾਂ ਮੈਂ ਕੋਲ ਹੀ ਬਣੀ Modern coach factory ਵਿੱਚ ਸੀ । ਇਸ factory ਵਿੱਚ ਇਸ ਸਾਲ ਬਣੇ 900ਵੇਂ ਡੱਬੇ ਨੂੰ ਹਰੀ ਝੰਡੀ ਦਿਖਾਉਣ ਦਾ ਵੀ ਮੈਨੂੰ ਮੌਕਾ ਮਿਲਿਆ । ਜਿਸ ਗਤੀ ਨਾਲ ਹੁਣ ਉੱਥੇ ਕੰਮ ਹੋ ਰਿਹਾ ਹੈ ਉਹ ਸਚਮੁੱਚ ਵਿੱਚ ਬਹੁਤ ਹੀ ਸ਼ਲਾਘਾਯੋਗ ਹੈ । ਪਹਿਲਾਂ ਦੀਆਂ ਸਰਕਾਰਾਂ ਦਾ ਕੀ ਕਾਰਜ – ਸੱਭਿਆਚਾਰ ਰਿਹਾ ਹੈ , ਕਿਵੇਂ ਦੇਸ਼ ਦੇ ਸਾਧਨਾਂ , ਸੰਸਾਧਨਾਂ ਦੇ ਨਾਲ ਅਨਿਆਂ ਹੋਇਆ ਹੈ , ਇਸ ਦੀ ਗਵਾਹੀ ਰਾਏ ਬਰੇਲੀ ਦੀ ਰੇਲ ਕੋਚ ਫੈਕਟਰੀ ਵੀ ਹੈ । ਤੁਸੀਂ ਸੋਚੋ ਇਹ ਫੈਕਟਰੀ ਸਾਲ 2007 ਮਨਜ਼ੂਰ ਹੋਈ ਸੀ । ਮਕਸਦ ਸੀ ਸਾਲ ਵਿੱਚ 1000 ਨਵੇਂ ਕੋਚ ਬਣਾਉਣਾ । ਸਾਲ 2010 ਵਿੱਚ ਇਹ ਫੈਕਟਰੀ ਬਣ ਕੇ ਤਿਆਰ ਵੀ ਹੋ ਗਈ । ਲੇਕਿਨ ਉਸ ਦੇ ਬਾਅਦ ਚਾਰ ਸਾਲ ਤੱਕ ਇਸ ਫੈਕਟਰੀ ਵਿੱਚ ਕਪੂਰਥਲਾ ਤੋਂ ਡੱਬੇ ਲੈਕੇ ਉਨ੍ਹਾਂ ਵਿੱਚ ਪੇਚ ਕਸਣ ਅਤੇ ਪੇਂਟ ਕਰਨ ਦਾ ਕੰਮ ਹੋਇਆ । ਜੋ ਫੈਕਟਰੀ ਨਵੇਂ ਡੱਬੇ ਬਣਾਉਣ ਲਈ ਸੀ ਉਸ ਨੂੰ ਪੂਰੀ ਸਮਰੱਥਾ ਨਾਲ ਕਦੇ ਕੰਮ ਹੀ ਨਹੀਂ ਕਰਨ ਦਿੱਤਾ ਗਿਆ । ਹਾਲਤ ਇਹ ਸੀ ਕਿ ਸਾਲ 2014 ਤੱਕ ਇੱਥੋਂ ਦੀਆਂ ਸਿਰਫ 3% ਮਸ਼ੀਨਾਂ ਹੀ ਕੰਮ ਕਰ ਰਹੀਆਂ ਸਨ , 3% ਮਸ਼ੀਨਾਂ ਹੀ ਕੰਮ ਕਰ ਰਹੀਆਂ ਸਨ ।

ਅਸੀਂ ਇਸ ਸਥਿਤੀ ਨੂੰ ਬਦਲਿਆ , ਸਾਡੀ ਸਰਕਾਰ ਆਉਣ ਦੇ ਤਿੰਨ ਮਹੀਨਿਆਂ ਦੇ ਅੰਦਰ ਇੱਥੋਂ ਅਜਿਹਾ ਕੋਚ ਨਿਕਲਿਆ ਜੋ ਪੂਰੀ ਤਰ੍ਹਾਂ ਰਾਏ ਬਰੇਲੀ ਦੀ ਫੈਕਟਰੀ ਵਿੱਚ ਬਣਿਆ ਹੋਇਆ ਸੀ । ਭਾਜਪਾ ਸਰਕਾਰ ਦੇ ਯਤਨ ਨਾਲ ਹੁਣ ਸਾਰੀਆਂ ਮਸ਼ੀਨਾਂ ਪੂਰਨ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ । ਨਵੀਆਂ ਅਤੇ ਆਧੁਨਿਕ ਮਸ਼ੀਨਾਂ ਨੂੰ ਲਗਾਉਣ ਦਾ ਕੰਮ ਵੀ ਤੇਜ਼ ਗਤੀ ਨਾਲ ਹੋ ਰਿਹਾ ਹੈ । ਇਸੇ ਦਾ ਨਤੀਜਾ ਹੈ ਕਿ ਪਿਛਲੇ ਸਾਲ ਇਸ ਕੋਚ ਫੈਕਟਰੀ ਤੋਂ…… ਭਈਆ ਤੁਹਾਡਾ ਪਿਆਰ ਮੇਰੇ ਸਿਰ ਅੱਖਾਂ ’ਤੇ, ਤੁਹਾਡਾ ਉਤਸ਼ਾਹ ਵੀ ਮੇਰੇ ਸਿਰ ਅੱਖਾਂ ’ਤੇ ਲੇਕਿਨ ਮੇਰੀ ਤੁਹਾਨੂੰ ਪ੍ਰਾਰਥਨਾ ਹੈ ਕਿ ਹੋਰਾਂ ਨੂੰ ਵੀ ਜ਼ਰਾ ਸੁਣਨ ਦਿਓ । ਇਤਨਾ ਵੱਡੀ ਤਾਦਾਦ ਵਿੱਚ ਲੋਕ ਆਏ ਹਨ । ਤੁਹਾਡਾ ਉਤਸ਼ਾਹ , ਤੁਹਾਡਾ ਜੋਸ਼ , ਤੁਹਾਡਾ ਪਿਆਰ ਇਹ ਸਭ ਮੇਰੇ ਸਿਰ ਅੱਖਾਂ’ਤੇ, ਹੁਣ ਤੁਸੀਂ ਆਗਿਆ ਦਿਓ ਤਾਂ ਅੱਗੇ ਬੋਲਣਾ ਸ਼ੁਰੂ ਕਰਾਂ , ਅੱਗੇ ਬੋਲਣਾ ਸ਼ੁਰੂ ਕਰਾਂ , ਬੋਲਾਂ , ਤੁਹਾਡੀ ਇਜਾਜ਼ਤ ਦੇ ਬਿਨਾ ਕੋਈ ਕੰਮ ਮੈਂ ਨਹੀਂ ਕਰਦਾ । ਦੇਖੋ ਇਤਨਾ ਪਿਆਰ , ਇਤਨਾ ਅਸ਼ੀਰਵਾਦ ਇਹ ਮੇਰਾ ਸੁਭਾਗ ਹੈ ਅਤੇ ਇਸ ਦੇ ਲਈ ਮੈਂ ਤੁਹਾਡਾ ਆਭਾਰੀ ਹਾਂ । ਲੇਕਿਨ ਇਤਨੀ ਵੱਡੀ ਤਾਦਾਦ ਵਿੱਚ ਲੋਕ ਆਏ ਹਨ , ਉਨ੍ਹਾਂ ਨੇ ਵੀ ਕੁਝ ਗੱਲਾਂ ਸੁਣਨੀਆਂ ਹਨ । ਤਾਂ ਤੁਸੀਂ ਕੁਝ ਸਮੇਂ ਲਈ ਆਪਣੇ ਇਸ ਉਤਸ਼ਾਹ ਨੂੰ , ਇਸ ਜੋਸ਼ ਨੂੰ ਥੋੜ੍ਹਾ ਸੰਭਾਲ ਕੇ ਰੱਖੋਗੇ ਕੀ? ਪੱਕਾ ….. ਵਾਅਦਾ… ਨਿਭਾਉਗੇ ….. ਸ਼ਾਬਾਸ਼ ….. । ਰਾਏ ਬਰੇਲੀ ਦੇ ਨੌਜਵਾਨ ਬਹੁਤ ਚੰਗੇ ਹਨ । ਇਸੇ ਦਾ ਨਤੀਜਾ ਹੈ ਕਿ ਪਿਛਲੇ ਸਾਲ ਇਸ ਕੋਚ ਫੈਕਟਰੀ ਤੋਂ 711 ਨਵੇਂ ਡੱਬੇ ਬਣ ਕੇ ਨਿਕਲੇ । ਹੁਣ ਮੈਂ ਚਾਹਾਂਗਾ ਕਿ ਅਗਲੇ ਸਾਲ ਮਾਰਚ ਤੱਕ ਇਹ ਸੰਖਿਆ ਵਧਾ ਕੇ 1400 ਦੇ ਪਾਰ ਕੀਤੀ ਜਾਵੇ ।

ਸਾਥੀਓ , ਇਸ ਕੋਚ ਫੈਕਟਰੀ ਦੇ ਆਧੁਨਿਕੀਕਰਨ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਅਗਲੇ ਦੋ -ਤਿੰਨ ਸਾਲ ਵਿੱਚ ਨਵੇਂ ਕੋਚ ਬਣਾਉਣ ਦੀ ਇਸ ਦੀ ਸਮਰੱਥਾ 3 ਹਜ਼ਾਰ ਤੱਕ ਪਹੁੰਚ ਜਾਵੇਗੀ ਅਤੇ ਤੁਹਾਨੂੰ ਮੈਂ ਇਹ ਵੀ ਦੱਸਦਾ ਹਾਂ , ਸਾਡਾ ਯਤਨ ਇਸ ਨੂੰ 5000 ਕੋਚ ਪ੍ਰਤੀ ਸਾਲ ਤੱਕ ਲੈ ਜਾਣ ਦਾ ਹੈ । ਇਸ ਕੋਚ ਫੈਕਟਰੀ ਲਈ ਹੁਣ ਜੋ ਕੰਮ ਹੋ ਰਿਹਾ ਹੈ ਉਹ ਇਸ ਨੂੰ ਭਾਰਤ ਦੀ ਹੀ ਨਹੀਂ , ਇਹ ਰਾਏ ਬਰੇਲੀ ਦੀ ਕੋਚ manufacturing factory ਦੁਨੀਆ ਦੀ ਸਭ ਤੋਂ ਵੱਡੀ ਰੇਲ ਕੋਚ ਫੈਕਟਰੀ ਬਣਾ ਦੇਵੇਗਾ । ਅਤੇ ਭਾਈਓ – ਭੈਣੋਂ ਮੈਂ ਛੋਟਾ ਸੋਚਣ ਦੀ ਆਦਤ ਹੀ ਨਹੀਂ ਰੱਖਦਾ । ਬਹੁਤ ਜਲਦੀ ਇਸ ਫੈਕਟਰੀ ਵਿੱਚ ਦੇਸ਼ ਭਰ ਦੀ ਮੈਟਰੋ ਦੇ ਡੱਬੇ ਬਣਨਗੇ । Semi High Speed ਟਰੇਨਾਂ ਦੇ ਡੱਬੇ ਬਣਨਗੇ । ਅਲੂਮੀਨੀਅਮ ਦੇ ਆਧੁਨਿਕ ਅਤੇ ਵਜ਼ਨ ਵਿੱਚ ਹਲਕੇ ਅਤੇ ਮਜ਼ਬੂਤ ਡੱਬੇ ਵੀ ਇੱਥੋਂ ਬਣਨਗੇ ।

ਭਾਈਓ ਅਤੇ ਭੈਣੋਂ , ਇਹ ਵਿਸਤਾਰ ਸਿਰਫ ਇੱਥੇ ਬਣਨ ਵਾਲੇ ਡੱਬਿਆਂ ਦੀ ਸੰਖਿਆ ਅਤੇ ਕੋਚ ਫੈਕਟਰੀ ਦਾ ਹੀ ਨਹੀਂ ਹੈ । ਇਸ ਵਿਸਤਾਰ ਨਾਲ ਇੱਥੋਂ ਦੇ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਵੀ ਇੱਕ ਨਵਾਂ ਵਿਸਤਾਰ ਆਇਆ ਹੈ । ਜੇਕਰ ਕੋਚ ਫੈਕਟਰੀ ਦੀ ਸਮਰੱਥਾ ਵਧੇਗੀ ਤਾਂ ਇੱਥੋਂ ਦੇ ਯੁਵਾ ਲਈ ਹਰ ਤਰ੍ਹਾਂ ਦੇ ਰੋਜ਼ਗਾਰ ਵਧਣਗੇ। ਉਸ ਦਿਨ ਦੇ ਬਾਰੇ ਵਿੱਚ ਸੋਚੋ ਜਦੋਂ ਇੱਥੋਂ ਹਰ ਰੋਜ਼ ਦਸ – ਬਾਰਾਂ ਨਵੇਂ ਕੋਚ ਬਣਨ ਲੱਗਣਗੇ । ਇਸ ਫੈਕਟਰੀ ਦੀ ਸਮਰੱਥਾ ਦਾ ਵਿਸਤਾਰ ਕਰਮਚਾਰੀਆਂ , ਇੰਜੀਨੀਅਰਾਂ , ਟੈਕਨੀਸ਼ੀਅਨਾਂ , ਡਿਪਲੋਮਾ ਹੋਲਡਰਸ ਲਈ ਵੀ ਰੋਜ਼ਗਾਰ ਦੇ ਨਵੇਂ ਮੌਕੇ ਲੈ ਕੇ ਆਵੇਗਾ । ਇਤਨੇ ਹੀ ਨਹੀਂ ਰਾਏ ਬਰੇਲੀ ਦੇ ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਵੀ ਇਸ ਦਾ ਲਾਭ ਮਿਲੇਗਾ ।

ਭਾਈਓ ਅਤੇ ਭੈਣੋਂ , ਸਾਲ 2014 ਤੋਂ ਪਹਿਲਾਂ ਇਸ ਰੇਲ ਕੋਚ ਫੈਕਟਰੀ ਲਈ ਰਾਏ ਬਰੇਲੀ ਦੇ ਸਥਾਨਕ ਬਜ਼ਾਰਾਂ ਤੋਂ, ਸਥਾਨਕ ਵਪਾਰੀਆਂ ਤੋਂ ਇੱਕ ਕਰੋੜ ਰੁਪਏ ਤੋਂ ਵੀ ਘੱਟ ਦਾ ਸਾਮਾਨ ਖਰੀਦਿਆ ਜਾਂਦਾ ਸੀ । ਇਹ ਜ਼ਰਾ ਚੌਂਕਾਉਣ ਵਾਲੀ ਜਾਣਕਾਰੀ ਤੁਹਾਨੂੰ ਦੇ ਰਿਹਾ ਹਾਂ । ਦੱਸਾਂ ਤੁਹਾਨੂੰ …. ਦੱਸਾਂ….. ਸਾਡੀ ਸਰਕਾਰ ਬਣਨ ਤੋਂ ਪਹਿਲਾਂ ਇਸ ਫੈਕਟਰੀ ਨੂੰ ਜੋ ਸਮਾਨ ਲਗਦਾ ਸੀ । ਇੱਥੋਂ ਲੋਕਲ ਲੋਕਾਂ ਤੋਂ ਸਿਰਫ 1 ਕਰੋੜ ਰੁਪਏ ਦਾ ਸਮਾਨ ਖਰੀਦਿਆ ਜਾਂਦਾ ਸੀ । ਉੱਥੇ ਹੀ ਜ਼ਰਾ ਸੁਣੋ , ਉਥੇ ਹੀ ਭਾਜਪਾ ਦੀ ਸਰਕਾਰ ਬਣਨ ਦੇ ਬਾਅਦ ਇਸ ਸਾਲ , ਹੁਣ ਤੱਕ ਸਵਾ ਸੌ ਕਰੋੜ ਰੁਪਏ ਦਾ ਸਮਾਨ ਰੇਲ ਕੋਚ ਫੈਕਟਰੀ ਲਈ ਇੱਥੋਂ ਦੇ ਸਥਾਨਕ ਵਪਾਰੀਆਂ ਤੋਂ ਖਰੀਦਿਆ ਜਾ ਚੁੱਕਿਆ ਹੈ ।

ਹੁਣ ਜਦੋਂ ਫੈਕਟਰੀ ਦਾ ਵਿਸਤਾਰ ਹੋਵੇਗਾ ਤਾਂ ਖਰੀਦ ਦਾ ਵੀ ਅੰਕੜਾ ਹੋਰ ਵਧੇਗਾ । ਮੈਨੂੰ ਦੱਸਿਆ ਗਿਆ ਹੈ ਕਿ ਹੁਣ ਰੇਲ ਮੰਤਰਾਲਾ ਅਤੇ ਯੂ ਪੀ ਸਰਕਾਰ ਮਿਲ ਕੇ ਇੱਥੇ ਇੱਕ ਰੇਲ ਇੰਡਸਟਰੀਅਲ ਪਾਰਕ ਵੀ ਬਣਾਉਣ ਜਾ ਰਹੇ ਹਨ । ਇਸ ਇੰਡਸਟਰੀਅਲ ਪਾਰਕ ਰਾਹੀਂ ਰੇਲ ਫੈਕਟਰੀ ਨੂੰ ਸਾਮਾਨ ਦੀ ਸਪਲਾਈ ਹੋਵੇਗੀ ਅਤੇ ਇਸ ਦਾ ਸਿੱਧਾ ਲਾਭ ਇੱਥੋਂ ਦੇ ਲਘੂ ਅਤੇ ਮਧਿਅਮ ਵਰਗ ਦੇ ਉਦਯੋਗਾਂ ਨੂੰ ਮਿਲੇਗਾ ।

ਸਾਥੀਓ , ਅੱਜ ਇੱਕ ਹੋਰ ਸਚਾਈ ਮੈਂ ਰਾਏ ਬਰੇਲੀ ਦੇ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ । ਜਦੋਂ ਪਹਿਲਾਂ ਦੀ ਸਰਕਾਰ ਨੇ ਇੱਥੇ ਰੇਲ ਕੋਚ ਫੈਕਟਰੀ ਦਾ ਨਿਰਮਾਣ ਕਰਨਾ , ਤੈਅ ਕੀਤਾ ਸੀ ਤਾਂ ਇਹ ਵੀ ਤੈਅ ਹੋਇਆ ਸੀ ਕਿ 5 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਜਾਵੇਗੀ । ਇਹ ਪਿਛਲੀ ਵਾਲੀ ਸਰਕਾਰ ਨੇ ਤੈਅ ਕੀਤਾ ਸੀ ਅਤੇ ਐਲਾਨ ਕੀਤਾ ਸੀ , ਮਾਲਾ ਪਹਿਨੀਆਂ ਸਨ , ਜ਼ਿੰਦਾਬਾਦ ਦੇ ਨਾਅਰੇ ਵੀ ਲਗ ਚੁੱਕੇ ਸਨ । ਲੇਕਿਨ ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਪ੍ਰਵਾਨਗੀ ਇਸ ਤੋਂ ਅੱਧੇ ਅਹੁਦਿਆਂ ਨੂੰ ਹੀ ਦਿੱਤੀ ਗਈ । ਐਲਾਨ 5 ਹਜ਼ਾਰ ਦਾ ਕੀਤਾ ਅਤੇ ਪ੍ਰਵਾਨਗੀ ਉਸ ਤੋਂ ਅੱਧੀ ਕੀਤੀ , ਇੰਨਾ ਹੀ ਨਹੀਂ 2014 ਵਿੱਚ ਸਾਡੀ ਸਰਕਾਰ ਆਉਣ ਦੇ ਬਾਅਦ ਅਸੀਂ ਇਹ ਵੀ ਦੇਖਿਆ ਕਿ ਇੱਥੋਂ ਦੀ ਕੋਚ ਫੈਕਟਰੀ ਵਿੱਚ ਇੱਕ ਵੀ ਨਵੀਂ ਨਿਯੁਕਤੀ ਨਹੀਂ ਹੋਈ ਸੀ । ਤੁਹਾਨੂੰ ਕੀ-ਕੀ ਦੱਸਿਆ ਗਿਆ ਸੀ ਅਤੇ ਤੁਸੀਂ ਵੀ ਕਿਵੇਂ – ਕਿਵੇਂ ਜੈਕਾਰ ਕਰ ਦਿੱਤਾ ਸੀ । ਕੰਮ ਇੱਕ ਨੂੰ ਵੀ ਨਹੀਂ ਮਿਲਿਆ ਸੀ । ਜੋ ਕਰਮਚਾਰੀ ਇੱਥੇ ਕੰਮ ਕਰ ਰਹੇ ਸਨ ਉਹ ਕਪੂਰਥਲਾ ਤੋਂ ਲਿਆਂਦੇ ਗਏ ਸਨ ।

ਹੁਣ ਅੱਜ ਦੀ ਸਥਿਤੀ ਇਹ ਹੈ ਕਿ ਲਗਭਗ 2 ਹਜ਼ਾਰ ਨਵੇਂ ਕਰਮਚਾਰੀਆਂ ਨੂੰ ਸਾਡੀ ਸਰਕਾਰ ਨੇ ਨਿਯੁਕਤ ਕਰ ਦਿੱਤਾ ਹੈ । ਇਤਨਾ ਹੀ ਨਹੀਂ , ਅਸਥਾਈ ਕਰਮਚਾਰੀਆਂ ਦੀ ਸੰਖਿਆ ਵੀ ਜਿੱਥੇ ਸਾਲ 2014 ਵਿੱਚ ਸਿਰਫ 200 ਸੀ , ਹੁਣ ਅੱਜ ਇਹ ਵਧ ਕੇ ਲਗਭਗ 1500 ਹੋ ਚੁੱਕੀ ਹੈ । ਅੱਜ ਮੈਨੂੰ ਇਹ ਕਹਿੰਦੇ ਹੋਏ ਮਾਣ ਹੋ ਰਿਹਾ ਹੈ , ਮਾਣ ਦਾ ਅਹਿਸਾਸ ਹੋ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਰਾਏ ਬਰੇਲੀ, ਰੇਲ ਕੋਚ ਨਿਰਮਾਣ ਦੇ ਮਾਮਲੇ ਵਿੱਚ ਇੱਕ ਗਲੋਬਲ ਹੱਬ ਬਣਨ ਵਾਲਾ ਹੈ ।
ਸਾਥੀਓ , connectivity ਨੂੰ ਸਥਿਰ ਕਰਨ ਲਈ ਦੇਸ਼ ਦੇ ਲੋਕਾਂ ਦੀਆਂ ਸੁਵਿਧਾਵਾਂ ਵਧਾਉਣ ਲਈ ਰੇਲਵੇ ਦੇ ਇਲਾਵਾ ਹਾਈਵੇ , ਏਅਰਵੇ , ਵਾਟਰਵੇ ਅਤੇ ਆਈਵੇ ਹਰ ਖੇਤਰ ’ਤੇ ਤੇਜ਼ ਗਤੀ ਨਾਲ ਕੰਮ ਕੀਤਾ ਜਾ ਰਿਹਾ ਹੈ । ਯੂਪੀ ਵਿੱਚ ਨਦੀਆਂ’ ਤੇ ਬਣ ਰਹੇ ਵਾਟਰਵੇ ਹੋਣ , ਆਧੁਨਿਕ ਐਕਸਪ੍ਰੈੱਸਵੇ ਹੋਵੇ ਜਾਂ ਫਿਰ ਪਿੰਡ ਦੀਆਂ ਸੜਕਾਂ, ਜੀਵਨ ਨੂੰ ਹੋਰ ਅਸਾਨ ਬਣਾਉਣ ਲਈ ਦਿਨ – ਰਾਤ ਕੰਮ ਕੀਤਾ ਜਾ ਰਿਹਾ ਹੈ । ਇਸ ਮਿਸ਼ਨ ਤਹਿਤ ਰਾਏ ਬਰੇਲੀ ਵਿੱਚ ਵੀ ਹਰ ਖੇਤਰ ਵਿੱਚ ਕੰਮ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ । ਥੋੜ੍ਹੀ ਦੇਰ ਪਹਿਲਾਂ ਹੀ ਸਾਢੇ 5 ਸੌ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਜਿਸ ਰਾਸ਼ਟਰੀ ਰਾਜਮਾਰਗ ਦਾ ਲੋਕਅਰਪਣ ਕੀਤਾ ਹੈ ਉਸ ਨਾਲ ਰਾਏ ਬਰੇਲੀ , ਲਾਲਗੰਜ ਤੋਂ ਫਤਿਹਪੁਰ ਹੁੰਦਾ ਹੋਇਆ ਸਿੱਧਾ ਬਾਂਦਾ ਤੱਕ ਜੁੜ ਜਾਵੇਗਾ । ਕਰੀਬ ਸਵਾ ਸੌ ਕਿਲੋ ਮੀਟਰ ਦੇ ਇਸ ਰਾਜਮਾਰਗ ਤੋਂ ਚਿਤਰਕੂਟ ਧਾਮ ਪਹੁੰਚਣ ਵਿੱਚ ਵੀ ਸੁਵਿਧਾ ਹੋਵੇਗੀ ।
ਸਾਥੀਓ , Infrastructure ਦੀ ਸਿਹਤ ਠੀਕ ਕਰਨ ਦੇ ਨਾਲ – ਨਾਲ ਸਰਕਾਰ ਨਾਗਰਿਕਾਂ ਦੀ ਸਿਹਤ ਵੀ ਤੁਹਾਨੂੰ ਸਭ ਨੂੰ , ਦੇਸ਼ ਦੇ ਜਨ-ਜਨ ਨੂੰ ਸਸਤੀਆਂ ਅਤੇ ਉੱਤਮ ਸਿਹਤ ਸੇਵਾਵਾਂ ਦੇਣ ਲਈ ਵੀ ਪ੍ਰਤੀਬੱਧ ਹੈ । ਰਾਏ ਬਰੇਲੀ ਖ਼ੁਦ ਵੀ ਸਵਸਥ ਰਹੇ ਅਤੇ ਪੂਰੇ ਖੇਤਰ ਨੂੰ ਸਵਸਥ ਰੱਖੇ , ਇਸ ਦੇ ਲਈ ਇੱਥੇ ਬਣ ਰਹੇ ਏਮਸ ਦੇ ਕੰਮ ਨੂੰ ਹੋਰ ਗਤੀ ਦਿੱਤੀ ਗਈ ਹੈ ।

ਅੱਜ ਇੱਥੇ ਸਵਾ ਚਾਰ ਸੌ ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ , ਹਸਪਤਾਲ ਅਤੇ ਹੋਸਟਲ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ । ਮੁੰਸ਼ੀਗੰਜ ਵਿੱਚ ਬਣਨ ਵਾਲਾ ਇਹ ਮੈਡੀਕਲ ਕਾਲਜ ਅਤੇ ਹਸਪਤਾਲ ਇੱਥੋਂ ਦੇ ਏਮਸ ਦਾ ਹੀ ਹਿੱਸਾ ਹੈ । ਇਸ ਦਾ ਲਾਭ ਪੂਰੇ ਰਾਏ ਬਰੇਲੀ ਅਤੇ ਆਲੇ- ਦੁਆਲੇ ਦੇ ਜ਼ਿਲ੍ਹਿਆਂ ਨੂੰ ਹੋਣ ਵਾਲਾ ਹੈ । ਸਰਕਾਰ ਸਿਹਤ ਦੇ ਨਾਲ – ਨਾਲ ਘਰ ਦੇਣ ਦੀ ਵੀ ਚਿੰਤਾ ਕਰ ਰਹੀ ਹੈ । ਕੇਂਦਰ ਸਰਕਾਰ ਸਾਲ 2022 ਤੱਕ ਦੇਸ਼ ਦੇ ਹਰ ਗ਼ਰੀਬ ਪਰਿਵਾਰ ਨੂੰ ਪੱਕੀ ਛੱਤ ਦੇਣ ਦਾ ਯਤਨ ਕਰ ਰਹੀ ਹੈ । ਇਸ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹੁਣ ਤੱਕ ਦੇਸ਼ ਵਿੱਚ ਸਵਾ ਕਰੋੜ ਤੋਂ ਜ਼ਿਆਦਾ ਘਰਾਂ ਦਾ ਨਿਰਮਾਣ ਪੂਰਾ ਕੀਤਾ ਜਾ ਚੁੱਕਿਆ ਹੈ । ਜਿਨ੍ਹਾਂ ਨੂੰ ਘਰ ਮਿਲਣ ਵਾਲਾ ਹੈ ਉਨ੍ਹਾਂ ਨੂੰ ਚਾਬੀ ਦੇ ਦਿੱਤੀ ਗਈ ਹੈ । ਅਤੇ ਇਹ ਜੋ ਦਿਵਾਲੀ ਗਈ ਉਨ੍ਹਾਂ ਨੇ ਆਪਣੇ ਨਵੇਂ ਘਰ ਵਿੱਚ ਦਿਵਾਲੀ ਵੀ ਮਨਾਈ ਹੈ ।
ਰਾਏ ਬਰੇਲੀ ਵਿੱਚ ਵੀ ਜਿਵੇਂ ਹੁਣੇ ਯੋਗੀ ਜੀ ਨੇ ਦੱਸਿਆ ਹੁਣ ਤੱਕ 23 ਹਜ਼ਾਰ ਤੋਂ ਵੀ ਜ਼ਿਆਦਾ ਘਰਾਂ ਦੀ ਚਾਬੀ ਮੇਰੇ ਗ਼ਰੀਬ ਪਰਿਵਾਰਾਂ ਨੂੰ , ਭਾਈ ਭੈਣਾਂ ਨੂੰ ਦਿੱਤੀ ਜਾ ਚੁੱਕੀ ਹੈ । ਥੋੜ੍ਹੀ ਦੇਰ ਪਹਿਲਾਂ ਹੀ 500 ਹੋਰ ਨਵੇਂ ਘਰ ਬਣਾਉਣ ਦੀ ਸ਼ੁਰੂਆਤ ਵੀ ਕੀਤੀ ਗਈ ਹੈ । ਇਹ ਜੋ ਘਰ ਬਣ ਰਹੇ ਹਨ ਇਹ ਪਹਿਲਾਂ ਦੀ ਤਰ੍ਹਾਂ ਸਿਰਫ ਚਾਰਦੀਵਾਰੀ ਨਹੀਂ ਹੈ , ਸਾਡਾ ਯਤਨ ਹੈ ਕਿ ਅਸੀਂ ਜੋ ਘਰ ਬਣਾ ਕੇ ਦੇਈਏ , ਉਸ ਵਿੱਚ ਨਲ ਵੀ ਹੋਵੇ ਅਤੇ ਨਲ ਵਿੱਚ ਪਾਣੀ ਵੀ ਹੋਵੇ , ਬਿਜਲੀ ਦਾ ਕਨੈਕਸ਼ਨ ਵੀ ਹੋਵੇ , ਗੈਸ ਦਾ ਕਨੈਕਸ਼ਨ ਵੀ ਹੋਵੇ ਅਤੇ ਇੱਜ਼ਤ ਘਰ ਪਖਾਨਾ ਤਾਂ ਜ਼ਰੂਰ ਹੋਵੇ ।

ਭਾਈਓ ਅਤੇ ਭੈਣੋਂ , ਦੇਸ਼ ਦੇ ਇਤਿਹਾਸ ਵਿੱਚ ਅੱਜ ਦਾ ਇਹ ਦਿਨ ਇੱਕ ਹੋਰ ਵਜ੍ਹਾ ਨਾਲ ਵੀ ਬਹੁਤ ਵਿਸ਼ੇਸ਼ ਹੈ । 1971 ਵਿੱਚ ਅੱਜ ਹੀ ਦੇ ਦਿਨ ਭਾਰਤ ਦੀ ਵੀਰ ਸੈਨਾ ਨੇ ਆਤੰਕ, ਅੱਤਿਆਚਾਰ ਅਤੇ ਅਰਾਜਕਤਾ ਦੀਆਂ ਪ੍ਰਤੀਕ ਸ਼ਕਤੀਆਂ ਨੂੰ ਧੂਲ ਚਟਾਈ ਸੀ । ਇਸ ਯੁੱਧ ਦਾ ਹਿੱਸਾ ਰਹੇ ਦੇਸ਼ ਭਰ ਦੇ ਸਾਰੇ ਸੈਨਿਕਾਂ ਨੂੰ ਮੈਂ ਨਮਨ ਕਰਦਾ ਹਾਂ । ਜੋ ਸੈਨਿਕ ਇਸ ਯੁੱਧ ਵਿੱਚ ਸ਼ਾਮਲ ਹੋਏ , ਸ਼ਹੀਦ ਹੋਏ , ਜਿਸ ਵਿੱਚ ਉੱਤਰ ਪ੍ਰਦੇਸ਼ ਦੇ ਵੀ ਅਨੇਕ ਵੀਰ ਸਪੂਤ ਸਨ ਉਨ੍ਹਾਂ ਨੂੰ ਵੀ ਮੈਂ 130 ਕਰੋੜ ਦੇਸ਼ ਵਾਸੀਆਂ ਵੱਲੋਂ ਸ਼ਰਧਾ ਸੁਮਨ ਅਰਪਿਤ ਕਰਦਾ ਹਾਂ ।

ਸੈਨਾ ਦੀ ਬਹਾਦਰੀ , ਸਮਰਪਣ ਦੇ ਪ੍ਰਤੀ ਦਸੰਬਰ ਦੇ ਇਸ ਸਰਦ ਮੌਸਮ ਵਿੱਚ ਵੀ ਸਰਹੱਦ ’ਤੇ ਤੈਨਾਤ ਆਪਣੇ ਪ੍ਰਾਹਿਰੇਦਾਰਾਂ ਦਾ ਗੌਰਵਗਾਨ ਕਰਨ ਲਈ ਤੁਸੀਂ ਸਾਰੇ ਦੋਵੇਂ ਹੱਥ ਉਠਾ ਕੇ , ਮੁੱਠੀ ਬੰਦ ਕਰਕੇ ਮੇਰੇ ਨਾਲ ਉਨ੍ਹਾਂ ਵੀਰ ਜਵਾਨਾਂ ਲਈ ਬੋਲੋ ਭਾਰਤ ਮਾਤਾ ਕੀ ਜੈ , ਭਾਰਤ ਮਾਤਾ ਕੀ ਜੈ , ਭਾਰਤ ਮਾਤਾ ਕੀ ਜੈ ।

ਭਾਈਓ ਅਤੇ ਭੈਣੋਂ , ਸੋਚੋ , ਜਿਸ ਭਾਰਤ ਮਾਂ ਕੀ ਜੈ ਦੇ ਨਾਅਰੇ ’ਤੇ ਤੁਹਾਨੂੰ ਮਾਣ ਹੁੰਦਾ ਹੈ, ਕੁਝ ਲੋਕਾਂ ਨੂੰ ਇਸ ਤੋਂ ਵੀ ਸ਼ਰਮਿੰਦਾ ਹੁੰਦੇ ਦੇਖਿਆ ਗਿਆ ਹੈ । ਇਹ ਕਿਸ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਨੂੰ ਭਾਰਤ ਮਾਤਾ ਦੇ ਜੈਘੋਸ਼ ਤੋਂ ਦਿੱਕਤ ਹੈ , ਜਿਨ੍ਹਾਂ ਨੂੰ ਦੇਸ਼ ਦੀ ਪਰਵਾਹ ਨਹੀਂ ਹੈ ?

ਸਾਥੀਓ , ਮੋਦੀ ਨੂੰ ਉਨ੍ਹਾਂ ਨੇ ਗਾਲ੍ਹਾ ਕੱਢਣੀਆਂ ਹਨ , ਮੈਂ ਜਾਣਦਾ ਹਾਂ । ਮੋਦੀ ’ਤੇ ਉਹ ਕਿਸੇ ਵੀ ਤਰ੍ਹਾਂ ਇੱਕ ਦਾਗ ਲਗਾ ਦੇਣਾ ਚਾਹੁੰਦੇ ਹਨ , ਇਹ ਵੀ ਜਾਣਦਾ ਹਾਂ । ਲੇਕਿਨ ਜਾਣਨਾ ਚਾਹੁੰਦਾ ਹਾਂ ਕਿ ਇਸ ਦੇ ਲਈ ਦੇਸ਼ ਨੂੰ ਤਾਕ ’ਤੇ ਕਿਉਂ ਰੱਖ ਦਿੱਤਾ ਗਿਆ ਹੈ ? ਕਿਉਂ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ?

ਭਾਈਓ ਅਤੇ ਭੈਣੋਂ , ਅੱਜ ਦੇਸ਼ ਦੇ ਸਾਹਮਣੇ ਦੋ ਪੱਖ ਹਨ । ਇੱਕ ਪੱਖ ਸੱਚ ਦਾ ਹੈ , ਸੁਰੱਖਿਆ ਦਾ ਹੈ , ਸਰਕਾਰ ਦਾ ਹੈ , ਜੋ ਹਰ ਪਾਸਿਓ ਕੋਸ਼ਿਸ਼ ਕਰ ਰਹੀ ਹੈ ਕਿ ਸਾਡੀ ਸੈਨਾ ਦੀ ਤਾਕਤ ਵਧੇ । ਦੂਜਾ ਪੱਖ ਉਨ੍ਹਾਂ ਤਾਕਤਾਂ ਦਾ ਹੈ , ਜੋ ਕਿਸੇ ਵੀ ਕੀਮਤ ‘ਤੇ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ । ਤੁਸੀਂ ਮੈਨੂੰ ਦੱਸੋ ਭਾਈਓ , ਸਾਡੇ ਦੇਸ਼ ਦੀ ਸੈਨਾ ਤਾਕਤਵਰ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਹੈ? ਦੇਸ਼ ਦੀ ਸੈਨਾ ਸਮਰੱਥਾਵਾਨ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਹੈ ? ਸੈਨਾ ਦੇ ਹੱਥ ਵਿੱਚ ਆਧੁਨਿਕ ਹਥਿਆਰ ਹੋਣੇ ਚਾਹੀਦੇ ਹਨ ਕਿ ਨਹੀਂ ਹੋਣੇ ਚਾਹੀਦੇ ਹਨ ?

ਅੱਜ ਦੇਸ਼ ਇਹ ਦੇਖ ਰਿਹਾ ਹੈ ਕਿ ਕਾਂਗਰਸ ਉਨ੍ਹਾਂ ਤਾਕਤਾਂ ਦੇ ਨਾਲ ਖੜ੍ਹੀ ਹੈ , ਸਾਡੇ ਵਿਰੋਧੀ ਉਨ੍ਹਾਂ ਤਾਕਤਾਂ ਦੇ ਨਾਲ ਖੜ੍ਹੇ ਹਨ ਜੋ ਸਾਡੀਆਂ ਸੈਨਾਵਾਂ ਨੂੰ ਮਜ਼ਬੂਤ ਨਹੀਂ ਹੋਣ ਦੇਣਾ ਚਾਹੁੰਦੀਆਂ । ਅਜਿਹੇ ਲੋਕਾਂ ਦੀਆਂ ਕੋਸ਼ਿਸ਼ਾਂ ਨੂੰ ਕਿਹੜੇ – ਕਿਹੜੇ ਦੇਸ਼ਾਂ ਤੋਂ ਸਮਰਥਨ ਮਿਲ ਰਿਹਾ ਹੈ । ਇਹ ਵੀ ਦੇਸ਼ ਦੇਖ ਰਿਹਾ ਹੈ । ਕੀ ਕਾਰਨ ਹੈ ਕਿ ਇੱਥੇ ਅਜਿਹੀ ਭਾਸ਼ਾ ਕੁਝ ਨੇਤਾ ਬੋਲ ਰਹੇ ਹਨ, ਤਾੜੀਆਂ ਪਾਕਿਸਤਾਨ ਵਿੱਚ ਵਜਾਈਆਂ ਜਾ ਰਹੀਆਂ ਹਨ ? ਅਜਿਹਾ ਕਿਉਂ ਹੋ ਰਿਹਾ ਹੈ ?

ਸਾਥੀਓ , ਰਾਮਚਰਿਤ ਮਾਨਸ ਵਿੱਚ ਇੱਕ ਚੌਪਈ ਹੈ । ਗੋਸਵਾਮੀ ਤੁਲਸੀਦਾਸ ਜੀ ਨੇ ਲਿਖਿਆ ਹੈ ਕਿ ਭਗਵਾਨ ਰਾਮ ਕਿਸੇ ਦਾ ਵਿਅਕਤਿਤਵ ਸਮਝਾਉਂਦੇ ਹੋਏ ਕਹਿੰਦੇ ਹਨ – “ਝੂਠਈ ਲੇਨਾ, ਝੂਠਈ ਦੇਨਾ , ਝੂਠਈ ਭੋਜਨ , ਝੂਠ ਚਬੇਨਾ” । ਯਾਨੀ ਕੁਝ ਲੋਕ ਝੂਠ ਹੀ ਸਵੀਕਾਰ ਕਰਦੇ ਹਨ , ਝੂਠ ਹੀ ਦੂਸਰਿਆਂ ਨੂੰ ਦਿੰਦੇ ਹਨ , ਝੂਠ ਦਾ ਹੀ ਭੋਜਨ ਕਰਦੇ ਹਨ ਅਤੇ ਝੂਠ ਹੀ ਚੱਬਦੇ ਰਹਿੰਦੇ ਹਨ ।

ਕੁਝ ਲੋਕਾਂ ਨੇ ਇਨ੍ਹਾਂ ਪੰਕਤੀਆਂ ਨੂੰ ਹੀ ਆਪਣੇ ਜੀਵਨ ਦਾ ਮੂਲਮੰਤਰ ਬਣਾ ਦਿੱਤਾ ਹੈ। ਅਤੇ ਇਸ ਲਈ ਅਜਿਹੇ ਲੋਕਾਂ ਲਈ ਦੇਸ਼ ਦਾ ਰੱਖਿਆ ਮੰਤਰਾਲਾ ਵੀ ਝੂਠਾ ਹੈ, ਦੇਸ਼ ਦੀ ਰੱਖਿਆ ਮੰਤਰੀ ਵੀ ਝੂਠੀ ਹੈ, ਭਾਰਤੀ ਏਅਰ ਫੋਰਸ ਦੇ ਅਫ਼ਸਰ ਵੀ ਝੂਠੇ ਹਨ, ਫਰਾਂਸ ਦੀ ਸਰਕਾਰ ਵੀ ਝੂਠੀ ਹੈ, ਹੁਣ ਤਾਂ ਉਨ੍ਹਾਂ ਨੂੰ ਦੇਸ਼ ਦੀ ਸੁਪਰੀਮ ਕੋਰਟ ਵੀ ਝੂਠੀ ਲਗਣ ਲਗੀ ਹੈ। ਲੇਕਿਨ ਸਾਥੀਓ, ਸੱਚ ਨੂੰ ਸ਼ਿੰਗਾਰ ਦੀ ਜ਼ਰੂਰਤ ਨਹੀਂ ਹੁੰਦੀ ਹੈ। ਸੱਚ ਨੂੰ ਸ਼ਿੰਗਾਰ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਝੂਠ ਚਾਹੇ ਜਿੰਨਾ ਵੀ ਬੋਲਿਆ ਜਾਵੇ ਉਸ ਵਿੱਚ ਜਾਨ ਨਹੀਂ ਹੁੰਦੀ ਹੈ । ਲੇਕਿਨ ਸਾਡੇ ਇੱਥੇ ਬਹੁਤ ਵੱਡੀ ਗੱਲ ਕਹੀ ਗਈ ਹੈ – “ਜਯੇਤ ਸਤਯੇਨ ਚਾਨਰਿਤਮ” (जयेत् सत्येन चानृतम्) ਯਾਨੀ ਝੂਠ ਬੋਲਣ ਦੀ ਪ੍ਰਵਿਰਤੀ ’ਤੇ ਸਚਾਈ ਹੀ ਜਿੱਤ ਪ੍ਰਾਪਤ ਹੁੰਦੀ ਹੈ।

ਮੈਂ ਦੇਸ਼ ਵਾਸੀਆਂ ਨੂੰ ਸਪਸ਼ਟ ਕਹਿਣਾ ਚਾਹੁੰਦਾ ਹਾਂ ਕਿ ਕਾਂਗਰਸ ਸਰਕਾਰਾਂ ਦਾ ਇਤਿਹਾਸ ਸੈਨਾ ਪ੍ਰਤੀ, ਕਾਂਗਰਸ ਦਾ ਰਵੱਈਆ ਕੀ ਰਿਹਾ? ਇਹ ਦੇਸ਼ ਕਦੇ ਉਨ੍ਹਾਂ ਨੂੰ ਮਾਫ਼ ਨਹੀਂ ਕਰੇਗਾ, ਦੇਸ਼ ਕਦੇ ਉਸ ਨੂੰ ਭੁਲੇਗਾ ਨਹੀਂ ।

ਸਾਥੀਓ, ਕਰਗਿਲ ਲੜਾਈ ਦੇ ਬਾਅਦ ਸਾਡੀ ਏਅਰ ਫੋਰਸ ਨੇ ਆਧੁਨਿਕ ਜਹਾਜ਼ਾਂ ਦੀ ਜ਼ਰੂਰਤ ਦੱਸੀ ਸੀ । ਕਰਗਿਲ ਦੀ ਲੜਾਈ ਦੇ ਬਾਅਦ, ਅਟਲ ਜੀ ਦੀ ਸਰਕਾਰ ਦੇ ਬਾਅਦ, ਕਾਂਗਰਸ ਨੇ ਦਸ ਸਾਲ ਦੇਸ਼ ’ਤੇ ਰਾਜ ਕੀਤਾ ਲੇਕਿਨ ਏਅਰ ਫੋਰਸ ਨੂੰ ਮਜ਼ਬੂਤ ਨਹੀਂ ਹੋਣ ਦਿੱਤਾ। ਆਖ਼ਰ ਕਿਉਂ, ਕਿਸ ਦੇ ਦਬਾਅ ਵਿੱਚ ?

ਭਰਾਵੋ ਅਤੇ ਭੈਣੋਂ, ਰੱਖਿਆ ਸੌਦਿਆਂ ਦੇ ਮਾਮਲਿਆਂ ਵਿੱਚ ਕਾਂਗਰਸ ਦਾ ਇਤਿਹਾਸ ਬੋਫੋਰਸ ਘੋਟਾਲੇ ਵਾਲੇ ਕਵਾਤ੍ਰਾਰਾਕੀ ਮਾਮਾ ਦਾ ਰਿਹਾ ਹੈ। ਕਾਂਗਰਸ ਸਰਕਾਰ ਦੇ ਸਮੇਂ ਵਿੱਚ ਹੋਏ ਹੈਲੀਕਾਪਟਰ ਘੋਟਾਲੇ ਦੇ ਆਰੋਪੀ ਇੱਕ ਹੋਰ ਅੰਕਲ ਕ੍ਰਿਸ਼ਚੀਅਨ ਮਿਸ਼ੇਲ ਨੂੰ ਫੜ ਕੇ ਕੁਝ ਦਿਨ ਪਹਿਲਾਂ ਹੀ ਭਾਰਤ ਲਿਆਂਦਾ ਗਿਆ ਹੈ। ਅਤੇ ਅਸੀਂ ਸਾਰਿਆਂ ਨੇ ਇਹ ਵੀ ਦੇਖਿਆ ਹੈ ਕਿ ਕਿਵੇਂ ਇਸ ਦੋਸ਼ੀ ਨੂੰ ਬਚਾਉਣ ਲਈ ਕਾਂਗਰਸ ਨੇ ਤੁਰੰਤ ਆਪਣਾ ਵਕੀਲ ਅਦਾਲਤ ਵਿੱਚ ਭੇਜ ਦਿੱਤਾ । ਮੈਂ ਕਾਂਗਰਸ ਤੋਂ ਜਾਣਨਾ ਚਾਹੁੰਦਾ ਹਾਂ ਕਿ ਕੀ ਉਹ ਇਸ ਲਈ ਭੜਕੀ ਹੋਈ ਹੈ, ਝੂਠ ’ਤੇ ਝੂਠ ਬੋਲ ਰਹੀ ਹੈ, ਕਿਉਂਕਿ ਭਾਜਪਾ ਸਰਕਾਰ ਜੋ ਰੱਖਿਆ ਸੌਦੇ ਕਰ ਰਹੀ ਹੈ, ਉਸ ਵਿੱਚ ਕੋਈ ਕਵਾਤਰਾਕੀ ਮਾਮਾ ਨਹੀਂ ਹੈ, ਕ੍ਰਿਸ਼ਚੀਅਨ ਮਿਸ਼ੇਲ ਅੰਕਲ ਨਹੀਂ ਹੈ ? ਕੀ, ਇਸ ਲਈ ਉਹ ਹੁਣ ਨਿਆਂਪਾਲਿਕਾ ’ਤੇ ਅਵਿਸ਼ਵਾ‍ਸ ਦਾ ਮਾਹੌਲ ਪੈਦਾ ਕਰਨ ਵਿੱਚ ਜੁਟ ਗਈ ਹੈ? ਨਿਆਂਪਾਲਿਕਾ ਨੂੰ ਹੀ ਕਟਘਰੇ ਵਿੱਚ ਖੜ੍ਹਾ ਕਰਨ ਵਿੱਚ ਉਹ ਬਰਾਬਰ ਲਗੇ ਹੋਏ ਹਨ ।

ਭਰਾਵੋ ਅਤੇ ਭੈਣੋਂ, ਸਾਡੇ ਲਈ ਹਮੇਸ਼ਾ ਦਲ ਤੋਂ ਵੱਡਾ ਦੇਸ਼ ਹੈ। ਅਤੇ ਜੀਵਨ ਭਰ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਡਾ ਇਹੀ ਮੰਤਰ ਰਹੇਗਾ । ਦਲ ਤੋਂ ਵੱਡਾ ਦੇਸ਼ ਹੈ। ਅੱਜ ਮੈਂ ਦੇਸ਼ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਦੇਸ਼ ਦੀ ਸੁਰੱਖਿਆ ਦੀ ਗੱਲ ਹੋਵੇ, ਸੈਨਾ ਦੀਆਂ ਜਰੂਰਤਾਂ ਦੀ ਗੱਲ ਹੋਵੇ, ਸੈਨਿਕਾਂ ਦੇ ਸਨਮਾਨ ਦੀ ਗੱਲ ਹੋਵੇ, ਕੇਂਦਰ ਦੀ ਭਾਜਪਾ ਐੱਨਡੀਏ ਸਰਕਾਰ ਸਿਰਫ਼ ਇੱਕ ਹੀ ਗੱਲ ਦਾ ਧਿਆਨ ਰੱਖਦੀ ਹੈ- ਰਾਸ਼ਟਰ ਹਿਤ, ਦੇਸ਼ ਹਿਤ, ਜਨ ਹਿਤ । ਇਹੀ ਸਾਡੀ ਪਰਵਰਿਸ਼ ਹੈ, ਇਹੀ ਸਾਡੀ ਸਰਕਾਰ ਦੇ ਸੰਸਕਾਰ ਹਨ ।

ਅਸੀਂ ਪੂਰਾ ਯਤਨ ਕਰ ਰਹੇ ਹਾਂ ਕਿ ਭਾਰਤ ਦੀਆਂ ਸੈਨਾਵਾਂ ਕਿਸੇ ਨਾਲੋਂ ਘੱਟ ਨਾ ਹੋਣ, ਸਾਡੇ ਲਈ ਜਾਨ ਦੀ ਬਾਜੀ ਲਗਾਉਣ ਵਾਲੇ ਸੈਨਿਕਾਂ ਨੂੰ ਕਦੇ ਦਿੱਕਤ ਨਾ ਹੋਵੇ । ਆਖ਼ਰ, ਮੈਂ ਉਸ ਮਾਂ ਦੇ ਪ੍ਰਤੀ ਵੀ ਤਾਂ ਜਵਾਬਦੇਹ ਹਾਂ ਜੋ ਆਪਣਾ ਪੁੱਤਰ ਬਾਰਡਰ ’ਤੇ ਭੇਜਦੀ ਹੈ। ਮੈਂ ਉਸ ਭੈਣ ਦੇ ਪ੍ਰਤੀ ਵੀ ਤਾਂ ਜਵਾਬਦੇਹੀ ਹਾਂ ਜਿਨ੍ਹੇ ਆਪਣਾ ਭਰਾ ਬਾਰਡਰ ’ਤੇ ਭੇਜਿਆ ਹੈ। ਜੋ ਪਰਿਵਾਰ, ਜੋ ਬੱਚੇ ਆਪਣੇ ਪਾਪਾ ਦਾ ਇੰਤਜ਼ਾਰ ਕਰ ਰਹੇ ਹਨ ਉਨ੍ਹਾਂ ਪ੍ਰਤੀ ਵੀ ਤਾਂ ਮੇਰੀ ਜਵਾਬਦੇਹ ਹੈ। ਜਦੋਂ ਤੱਕ ਸਾਡੀ ਸਰਕਾਰ ਹੈ, ਜਦੋਂ ਤੱਕ ਮੈਂ ਹਾਂ, ਸਰਕਾਰ ਅਜਿਹੇ ਲੱਖਾਂ, ਕਰੋੜਾਂ ਪਰਿਵਾਰਾਂ ਪ੍ਰਤੀ ਜਵਾਬਦੇਹ ਹੋਵੇਗੀ, ਇੱਕ ਪਰਿਵਾਰ ਦੇ ਪ੍ਰਤੀ ਨਹੀਂ । ਇਸ ਦੇ ਲਈ ਸਖ਼ਤ ਤੋਂ ਸਖ਼ਤ ਫੈਸਲੇ ਲੈਣੇ ਹਨ, ਸਾਡੇ ਕਦਮ ਕਦੇ ਪਿੱਛੇ ਨਹੀਂ ਹਟਣਗੇ ।

ਭਰਾਵੋ ਅਤੇ ਭੈਣੋਂ, ਸਾਡੇ ਜਵਾਨਾਂ ਦੀ ਸੁਰੱਖਿਆ ਪ੍ਰਤੀ ਕਾਂਗਰਸ ਦਾ ਰਵੱਈਆ ਕੀ ਰਿਹਾ, ਇਹ ਮੈਂ ਦੇਸ਼ ਨੂੰ ਫਿਰ ਯਾਦ ਦਿਵਾਉਣਾ ਚਾਹੁੰਦਾ ਹਾਂ । ਸਾਲ 2009 ਵਿੱਚ ਭਾਰਤ ਦੀ ਸੈਨਾ ਨੇ 1 ਲੱਖ 86 ਹਜ਼ਾਰ ਬੁਲੇਟ ਪਰੂਫ਼ ਜੈਕਟ ਦੀ ਮੰਗ ਕੀਤੀ ਸੀ । 2009 ਤੋਂ ਲੈ ਕੇ 2014 ਤੱਕ, ਪੰਜ ਸਾਲ ਗੁਜਰ ਗਏ, ਲੇਕਿਨ ਸੈਨਾ ਲਈ ਬੁਲੇਟ ਪਰੂਫ਼ ਜੈਕਟ ਨਹੀਂ ਖਰੀਦੀ ਗਈ । ਕੇਂਦਰ ਵਿੱਚ ਸਾਡੀ ਸਰਕਾਰ ਬਣਨ ਦੇ ਬਾਅਦ, 2016 ਵਿੱਚ ਅਸੀਂ ਸੈਨਾ ਲਈ 50 ਹਜ਼ਾਰ ਬੁਲੇਟ ਪਰੂਫ਼ ਜੈਕਟ ਖਰੀਦ ਕੇ ਉਨ੍ਹਾਂ ਨੂੰ ਮਨਜ਼ੂਰ ਕੀਤਾ । ਮੈਂ ਦੇਸ਼ ਨੂੰ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਇਸ ਸਾਲ ਅਪ੍ਰੈਲ ਵਿੱਚ ਪੂਰੀ 1 ਲੱਖ 86 ਹਜ਼ਾਰ ਬੁਲੇਟ ਪਰੂਫ ਜੈਕਟ ਦਾ ਆਰਡਰ ਦਿੱਤਾ ਜਾ ਚੁੱਕਿਆ ਹੈ। ਇਹ ਜੈਕਟ ਭਾਰਤ ਦੀ ਹੀ ਇੱਕ ਕੰਪਨੀ ਬਣਾ ਰਹੀ ਹੈ ।

ਭਰਾਵੋ ਅਤੇ ਭੈਣੋਂ, ਕਾਂਗਰਸ ਦੇ ਪਾਪਾਂ ਬਾਰੇ ਦੱਸਣ ਲਈ ਇੰਨਾ ਕੁਝ ਹੈ ਕਿ ਬੋਲਦੇ-ਬੋਲਦੇ ਸ਼ਾਇਦ ਹਫ਼ਤੇ ਦੇ ਹਫ਼ਤੇ ਨਿਕਲ ਜਾਣ । ਅੱਜ ਮੈਂ ਦੇਸ਼ ਨੂੰ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹਾਂ, ਅਗਰ 2014 ਦੇ ਬਾਅਦ ਵੀ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਤਾਂ ਸਾਡਾ ਗੌਰਵ, ਦੇਸ਼ ਦਾ ਗੌਰਵ , ਤੇਜਸ ਲੜਾਕੂ ਜਹਾਜ਼ ਹਮੇਸ਼ਾ-ਹਮੇਸ਼ਾ ਲਈ ਡੱਬੇ ਵਿੱਚ ਬੰਦ ਕਰ ਦਿੱਤਾ ਜਾਂਦਾ । ਕੋਈ ਪੁੱਛਣ ਵਾਲਾ ਨਹੀਂ ਹੁੰਦਾ । ਕਾਂਗਰਸ ਸਰਕਾਰ ਦੇ ਸਮੇਂ ਤੇਜਸ ਦੇ ਨਿਰਮਾਣ ਨਾਲ ਜੁੜੀ ਹਰ ਚੀਜ਼ ਨੂੰ ਕਮਜ਼ੋਰ ਕਰਨ ਦਾ ਯਤਨ ਯੂਪੀਏ ਸਰਕਾਰ ਵਿੱਚ ਹੋਇਆ । ਇਹ ਪ੍ਰੋਜੈਕਟ ਪਹਿਲਾਂ ਹੀ ਵਰ੍ਹਿਆਂ ਤੋਂ ਅਟਕਿਆ ਹੋਇਆ ਸੀ, ਲੇਕਿਨ ਕਾਂਗਰਸ ਸਰਕਾਰਾਂ ਦੌਰਾਨ ਇਸ ਨੂੰ ਤੇਜ਼ ਕਰਨ ਦੀ ਕੋਈ ਕੋਸ਼ਿਸ਼ ਨਹੀਂ ਹੋਈ ।

ਭਾਜਪਾ ਅਤੇ ਐੱਨਡੀਏ ਦੀ ਸਰਕਾਰ ਆਉਣ ਦੇ ਬਾਅਦ ਅਸੀਂ ਜੁਲਾਈ 2016 ਵਿੱਚ ਇਹ ਫੈਸਲਾ ਲਿਆ ਕਿ ਤੇਜਸ ਨੂੰ 45 ਸਕਵਾਡਰਨ ਵਿੱਚ ਸ਼ਾਮਲ ਕੀਤਾ ਜਾਵੇਗਾ । ਸਾਡੀ ਸਰਕਾਰ ਨੇ 83 ਨਵੇਂ ਤੇਜਸ ਜਹਾਜ਼ ਖਰੀਦੇ ਜਾਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ । ਇੰਨਾ ਹੀ ਨਹੀਂ, ਤੇਜਸ ਜਹਾਜ਼ ਬਣਾਉਣ ਦੇ HAL ਦੀ ਸਮਰੱਥਾ ਨੂੰ ਦੋ ਗੁਣਾ ਕਰਨ ਲਈ ਪਿਛਲੇ ਸਾਲ 1400 ਕਰੋੜ ਰੁਪਏ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ ।

ਭਰਾਵੋ ਅਤੇ ਭੈਣੋਂ, ਸੁਤੰਤਰਤਾ ਦੇ ਬਾਅਦ ਤੋਂ ਹੀ ਕਾਂਗਰਸ ਦਾ ਇਹ ਤਰੀਕਾ ਰਿਹਾ ਹੈ, ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਹਰ ਰੱਖਿਆ ਸੌਦੇ ਵਿੱਚ ਕੋਈ ਨਾ ਕੋਈ ਵਿਦੇਸ਼ੀ ਮਾਮਾ, ਕੋਈ ਵਿਦੇਸ਼ੀ ਅੰਕਲ, ਕੋਈ ਚਾਚਾ, ਕੋਈ ਭਤੀਜਾ, ਕੋਈ ਨਾ ਕੋਈ ਤਾਂ ਨਿਕਲ ਆਉਂਦਾ ਹੈ। ਅਤੇ ਇਸ ਲਈ ਜਦੋਂ ਪਾਰਦਰਸ਼ਿਤਾ ਅਤੇ ਇਮਾਨਦਾਰੀ ਨਾਲ ਸੌਦੇ ਹੁੰਦੇ ਹਨ ਤਾਂ ਕਾਂਗਰਸ ਬੌਖਲਾ ਜਾਂਦੀ ਹੈ। ਇੱਕ ਤੈਅ ਰਣਨੀਤੀ ਤਹਿਤ ਸੈਨਾ ’ਤੇ ਹੀ ਹੱਲਾ ਬੋਲ ਦਿੰਦੀ ਹੈ, ਸੈਨਾ ਨੂੰ ਕਮਜ਼ੋਰ ਕਰਨ ਦਾ ਯਤਨ ਕਰਨ ਲੱਗਦੀ ਹੈ ।
ਸਾਥੀਓ, ਸੈਨਾਵਾਂ ਦੀ ਮਾਣ-ਮਰਿਯਾਦਾ ਉਂਝ ਵੀ ਕਾਂਗਰਸ ਅਤੇ ਉਨ੍ਹਾਂ ਦੇ ਚੇਲੇ- ਚਪਾਟਿਆਂ ਦੀ ਕਲਪਨਾ ਤੋਂ ਪਰੇ ਹਨ । ਜਿਸ ਪਾਰਟੀ ਦੇ ਲੋਕ ਸਾਡੇ ਸੈਨਾ ਪ੍ਰਧਾਨ ਨੂੰ ਗੁੰਡਾ ਕਹਿੰਦੇ ਹੋਣ ਅਤੇ ਗੁੰਡਾ ਕਹਿਣ ਵਾਲੇ ਨੂੰ ਜਿੱਥੇ ਪਾਰਟੀ ਵਿੱਚ ਉੱਚੇ ਅਹੁਦੇ ’ਤੇ ਬਿਠਾਇਆ ਜਾਂਦਾ ਹੋਵੇ, ਅਜਿਹੇ ਲੋਕਾਂ ਤੋਂ ਹੋਰ ਕੀ ਉਮੀਦ ਰੱਖੀ ਜਾ ਸਕਦੀ ਹੈ। ਜਿਸ ਪਾਰਟੀ ਦੇ ਲੋਕ ਸਰਜੀਕਲ ਸਟ੍ਰਾਈਕ ’ਤੇ ਸਵਾਲ ਚੁੱਕਦੇ ਹੋਣ, ਆਪਣੀ ਸੈਨਾ ਤੋਂ ਜ਼ਿਆਦਾ ਦੁਸ਼ਮਨਾਂ ਦੇ ਦਾਅਵਿਆਂ ’ਤੇ ਜਿਆਦਾ ਭਰੋਸਾ ਰੱਖਦੇ ਹੋਣ, ਉਸ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ?

ਜਿਸ ਪਾਰਟੀ ਦੇ ਲੋਕ ਮਾਮੂਲੀ ਰਕਮ ਸਿਰਫ਼ ਪੰਜ ਸੌ ਕਰੋੜ ਰੁਪਇਆ ਰੱਖ ਕੇ ਫੌਜ ਦੀ ਅੱਖ ਵਿੱਚ ਧੂਲ ਝੋਕਣ ਦਾ ਹੀ ਯਤਨ ਕਰਦੇ ਹੋਣ । ਅਤੇ ਪੰਜ ਸੌ ਕਰੋੜ ਰੁਪਏ ਵਿੱਚ ਵੰਨ ਰੈਂਕ ਵੰਨ ਪੈਨਸ਼ਨ ਦਾ ਝੂਠਾ ਦਿਲਾਸਾ ਦੇ ਕੇ ਫੂੱਲਮਾਲਾ ਪਹਿਨਣ ਲੱਗ ਜਾਂਦੇ ਹੋਣ, ਅਜਿਹੇ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਵਨ ਰੈਂਕ ਵਨ ਪੈਨਸ਼ਨ ਦਾ ਵਿਸ਼ਾ ਵੀ ਤਾਂ ਚਾਲ੍ਹੀ ਸਾਲ ਤੋਂ ਲਟਕਿਆ ਹੋਇਆ ਸੀ, ਇਸਨੂੰ ਵੀ ਸਾਡੀ ਸਰਕਾਰ ਨੇ ਪੂਰਾ ਕੀਤਾ । 11 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਏਰੀਅਰ ਦੇ ਤੌਰ ’ਤੇ ਸਾਬਕਾ ਸੈਨਿਕਾਂ, ਫੌਜੀਆਂ ਨੂੰ ਵੀ ਮਿਲ ਚੁੱਕੀ ਹੈ ।

ਸਾਥੀਓ, ਕਾਂਗਰਸ ਦੇ ਰਾਜ ਵਿੱਚ ਨਾ ਜਵਾਨ ਦੀ ਪਰਵਾਹ ਕੀਤੀ ਜਾਂਦੀ ਹੈ, ਨਾ ਕਿਸਾਨ ਦੀ ਪਰਵਾਹ ਕੀਤੀ ਜਾਂਦੀ ਹੈ । ਜਵਾਨਾਂ ਦੇ ਬਾਅਦ ਹੁਣ ਮੈਂ ਵਿਸਤਾਰ ਨਾਲ ਕਿਸਾਨਾਂ ਦੀ ਵੀ ਗੱਲ ਕਰਾਂਗਾ।

70 ਸਾਲ ਵਿੱਚ ਪਹਿਲੀ ਵਾਰ ਦੇਸ਼ ਦੀ ਕਿਸੇ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਬਾਰੇ ਸੋਚਿਆ ਹੈ, ਤਾਂ ਉਹ ਸਾਡੀ ਸਰਕਾਰ ਹੈ, ਐੱਨਡੀਏ ਦੀ ਸਰਕਾਰ ਹੈ। ਕਿਸਾਨਾਂ ਦੀ ਇੱਕ-ਇੱਕ ਪਰੇਸ਼ਾਨੀ ਸਮਝ ਕੇ, ਭਵਿੱਖ ਦੀਆਂ ਜਰੂਰਤਾਂ ਨੂੰ ਸਮਝ ਕੇ, ਬੀਜ ਤੋਂ ਲੈ ਕੇ ਬਜ਼ਾਰ ਤੱਕ ਸਾਡੀ ਸਰਕਾਰ ਨੇ ਨੀਤੀਆਂ ਬਣਾਈਆਂ ਹਨ, ਅਤੇ ਉਨ੍ਹਾਂ ਨੂੰ ਲਾਗੂ ਕਰਵਾਇਆ ਹੈ। ਅਸੀਂ ਬਹੁਤ ਇਮਾਨਦਾਰੀ ਨਾਲ, ਬਹੁਤ ਮਿਹਨਤ ਨਾਲ ਕਿਸਾਨਾਂ ਨੂੰ ਖੇਤੀ ਨਾਲ ਜੁੜੇ ਸੰਕਟਾਂ ਤੋਂ ਬਾਹਰ ਕੱਢਣ ਦਾ ਯਤਨ ਕਰ ਰਹੇ ਹਨ, ਲੇਕਿਨ ਦੇਸ਼ ਦੇ ਕਿਸਾਨਾਂ ਨੂੰ ਕਾਂਗਰਸ ਦਾ ਇਤਿਹਾਸ, ਉਸ ਦੀਆਂ ਨੀਤੀਆਂ, ਉਸ ਦੀ ਸਚਾਈ, ਉਸ ਦੀ ਧੋਖਾਧੜੀ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਹੈ ।

ਕਾਂਗਰਸ ਦੇ ਕੋਲ ਇਸ ਗੱਲ ਦਾ ਕੀ ਜਵਾਬ ਹੈ ਕਿ ਜਦੋਂ ਉਹ ਦਸ ਸਾਲ ਤੱਕ ਸੱਤਾ ਵਿੱਚ ਰਹੀ ਤਾਂ ਕੀ ਉਸ ਨੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਿਉਂ ਨਹੀਂ ਕੀਤਾ ? ਆਖ਼ਰ ਕਿਸ ਦਾ ਦਬਾਅ ਸੀ? ਕਿਉਂ ਉਸ ਨੇ ਐੱਮਐੱਸਪੀ ਜਿਹੇ ਅਹਿਮ ਵਿਸ਼ੇ ਨੂੰ ਜ਼ਮੀਨ ਦੇ ਅੰਦਰ ਹੀ ਗੱਡ ਦਿੱਤਾ ਸੀ । ਇਸ ਗੱਲ ਦਾ ਜਵਾਬ ਕਾਂਗਰਸ ਕਦੇ ਨਹੀਂ ਦੇਵੇਗੀ ਅਤੇ ਨਾ ਹੀ ਕਦੇ ਉਸ ਦਾ ਬਣਾਇਆ ਈਕੋਸਿਸਟਮ ਉਸ ਤੋਂ ਕਦੇ ਜਵਾਬ ਮੰਗੇਗਾ ।

ਲੇਕਿਨ ਭਰਾਵੋ-ਭੈਣੋ, ਕੇਂਦਰ ਦੀ ਐੱਨਡੀਏ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਐੱਮਐੱਸਪੀ ’ਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕੀਤਾ । ਖਰੀਫ਼ ਅਤੇ ਰਬੀ ਦੀਆਂ ਬਾਈ ਫਸਲਾਂ ’ਤੇ ਅੱਜ ਐੱਮਐੱਸਪੀ ਨੂੰ ਸੁਨਿਸ਼ਚਿਤ ਕੀਤਾ ਗਿਆ ਹੈ। ਕਾਂਗਰਸ ਦਾ ਇਕੋਸਿਸਟਮ ਤੁਹਾਨੂੰ ਕਦੇ ਇਹ ਨਹੀਂ ਦੱਸੇਗਾ ਕਿ ਸਿਰਫ਼ ਇੱਕ ਫ਼ੈਸਲੇ ਨਾਲ ਅਤੇ ਇਹ ਬਹੁਤ ਮਹੱਤਵਪੂਰਨ ਗੱਲ ਹੈ, ਸਿਰਫ਼ ਇਸ ਇੱਕ ਫੈਸਲੇ ਨਾਲ ਸਾਡੇ ਦੇਸ਼ ਦੇ ਕਿਸਾਨਾਂ ਨੂੰ 60 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਮਿਲਣਾ ਤੈਅ ਹੋਇਆ ਹੈ। 60 ਹਜ਼ਾਰ ਕਰੋੜ ਰੁਪਏ ਦਾ ਫ਼ਾਇਦਾ ।

ਭਾਈਓ-ਭੈਣੋਂ, ਮੈਂ ਕਾਂਗਰਸ ਤੋਂ ਇਹ ਵੀ ਜਾਣਨਾ ਚਾਹੁੰਦਾ ਹਾਂ ਕਿ ਆਖਰ ਉਹ ਕਿਸ ਦਾ ਦਬਾਅ ਸੀ ਜਦੋਂ ਉਹ ਯੂਰੀਆ ਦੀ ਸ਼ਤ-ਪ੍ਰਤੀਸ਼ਤ ਨੀਮ ਕੋਟਿੰਗ ਦੇ ਫੈਸਲੇ ਤੋਂ ਭੱਜਦੀ ਰਹੀ । ਸਾਡੇ ਦੇਸ਼ ਦਾ ਕਿਸਾਨ ਯੂਰੀਆ ਦੇ ਅਭਾਵ ਵਿੱਚ ਲਾਠੀਆਂ ਖਾਂਦਾ ਸੀ । ਕਾਂਗਰਸ ਦੀ ਸਰਕਾਰ ਉਸ ਦਾ ਤਮਾਸ਼ਾ ਦੇਖਦੀ ਰਹੀ ।

ਸਾਥੀਓ, ਮੈਂ ਦੇਸ਼ ਨੂੰ ਫਿਰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਇਹੀ ਕਾਂਗਰਸ ਸਰਕਾਰ ਸੀ ਜਦੋਂ ਕਿਸਾਨਾਂ ਤੋਂ ਫ਼ਸਲ ਬੀਮੇ ਲਈ 15% ਤੋਂ ਜ਼ਿਆਦਾ ਪ੍ਰੀਮੀਅਮ ਲਿਆ ਜਾਂਦਾ ਸੀ । ਬੀਮੇ ਦੀ ਰਕਮ ਵਿੱਚ ਵੀ ਕੈਪਿੰਗ ਹੁੰਦੀ ਸੀ । 30% ਦੀ ਫਸਲ ਦਾ ਨੁਕਸਾਨ ਹੋਇਆ ਹੈ ਜਾਂ 40% ਦਾ, ਕਿਸੇ ਵਿੱਚ ਵੀ ਵੱਡੇ-ਵੱਡੇ ਘੋਟਾਲੇ ਦੇ ਖੇਡ ਖੇਡੇ ਜਾਂਦੇ ਸਨ । ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਿਆ ਕੇ ਸਾਡੀ ਸਰਕਾਰ ਨੇ ਕਿਸਾਨਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕੀਤਾ। ਅੱਜ ਅਲੱਗ-ਅਲੱਗ ਫਸਲਾਂ ’ਤੇ ਸਿਰਫ 1/2 % ਤੋਂ ਲੈ ਕੇ 5% ਤੱਕ ਦਾ ਪ੍ਰੀਮੀਅਮ ਕਿਸਾਨਾਂ ਤੋਂ ਲਿਆ ਜਾਂਦਾ ਹੈ।

ਸੌ ਰੁਪਏ ਵਿੱਚੋਂ ਸਿਰਫ਼ ਡੇਢ ਰੁਪਇਆ ਜ਼ਿਆਦਾ ਤੋਂ ਜ਼ਿਆਦਾ ਪੰਜ ਰੁਪਏ । ਅਗਰ ਮੈਂ ਪਿਛਲੇ ਦੋ ਸਾਲ ਦਾ ਅੰਕੜਾ ਦੇਵਾਂ ਤਾਂ ਕਿਸਾਨਾਂ ਤੋਂ ਪ੍ਰੀਮੀਅਮ ਵਜੋਂ ਅੱਠ ਹਜ਼ਾਰ ਕਰੋੜ ਰੁਪਏ ਲਏ ਗਏ ਪੂਰੇ ਦੇਸ਼ ਵਿੱਚ। ਪੂਰੇ ਦੇਸ਼ ਵਿੱਚ ਅੱਠ ਹਜ਼ਾਰ ਕਰੋੜ ਲੇਕਿਨ ਆਪਦਾ ਦੇ ਬਾਅਦ, ਫਸਲ ਖ਼ਰਾਬ ਹੋਣ ਦੇ ਬਾਅਦ ਕਿਸਾਨਾਂ ਨੂੰ 33 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਮਦਦ ਉਸ ਤੋਂ ਮਿਲੀ । ਅੱਠ ਹਜ਼ਾਰ ਦੇ ਬਦਲੇ 33 ਹਜ਼ਾਰ ਕਰੋੜ ਕਿਸਾਨ ਦੇ ਕੋਲ ਗਿਆ । ਯਾਨੀ ਜਿੰਨਾ ਕਿਸਾਨਾਂ ਤੋਂ ਲਿਆ ਉਸ ਤੋਂ ਚਾਰ ਗੁਣਾ ਜ਼ਿਆਦਾ ਵਾਪਸ ਕੀਤਾ ਗਿਆ ।

ਸਾਥੀਓ , ਬੀਤੇ ਕੁਝ ਸਮੇਂ ਤੋਂ ਕਰਜ਼ਮਾਫੀ ਨੂੰ ਲੈਕੇ ਵੀ ਕਾਂਗਰਸ ਵੱਡੀਆਂ – ਵੱਡੀਆਂ ਗੱਲਾਂ ਕਰ ਰਹੀ ਹੈ । ਲੇਕਿਨ ਇਹ ਵੀ ਸਿਰਫ ਧੋਖਾ ਹੈ , ਝੂਠ ਹੈ , ਕਰਨਾਟਕ ਵਿੱਚ ਕਾਂਗਰਸ ਨੇ ਕਿਸਾਨਾਂ ਨਾਲ ਕਰਜ਼ਮਾਫੀ ਦਾ ਵਾਅਦਾ ਕੀਤਾ ਸੀ । ਸਿਰਫ ਦਸ ਦਿਨ ਦੀ ਗੱਲ ਕਹੀ ਗਈ ਸੀ ਲੇਕਿਨ ਅੱਜ ਛੇ ਮਹੀਨਿਆਂ ਬਾਅਦ ਸਚਾਈ ਕੁਝ ਹੋਰ ਹੈ । ਹੁਣੇ ਦੋ – ਤਿੰਨ ਦਿਨ ਪਹਿਲਾਂ ਹੀ ਅਖਬਾਰਾਂ ਨੇ ਵਿਸਤਾਰ ਨਾਲ ਰਿਪੋਰਟ ਛਾਪੀ ਹੈ ਕਿ ਕਰਨਾਟਕ ਵਿੱਚ ਛੇ ਮਹੀਨਿਆਂ ਵਿੱਚ ਇੱਕ ਹਜ਼ਾਰ ਕਿਸਾਨਾਂ ਦਾ ਵੀ ਕਰਜ਼ ਮਾਫ ਨਹੀਂ ਹੋਇਆ ਹੈ । ਸੋਚੋ , ਇੱਕ ਹਜ਼ਾਰ ਦਾ ਵੀ ਨਹੀਂ । ਸੈਂਕੜੇ ਕਿਸਾਨਾਂ ਦੇ ਖ਼ਿਲਾਫ਼ ਅਦਾਲਤਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ , ਉਨ੍ਹਾਂ ਦੇ ਖਿਲਾਫ਼ ਗ੍ਰਿਫਤਾਰੀ ਦਾ ਵਾਰੰਟ ਨਿਕਲ ਰਿਹਾ ਹੈ । ਕਾਂਗਰਸ ਪੂਰੀ ਤਾਕਤ ਲਗਾ ਰਹੀ ਹੈ, ਇਹ ਸਚਾਈ ਦਬ ਜਾਵੇ , ਛੁਪ ਜਾਵੇ , ਦੇਸ਼ ਦੇ ਕਿਸਾਨਾਂ ਦੇ ਸਾਹਮਣੇ ਨਾ ਆਏ । ਲੇਕਿਨ ਕਿਸਾਨਾਂ ਨਾਲ ਕੀਤੀ ਜਾ ਰਹੀ ਇਹ ਧੋਖਾਧੜੀ ਉਨ੍ਹਾਂ ਨੂੰ ਹਮੇਸ਼ਾ – ਹਮੇਸ਼ਾ ਲਈ ਬਰਬਾਦ ਕਰ ਦੇਣ ਵਾਲੀ ਹੈ । ਕਾਂਗਰਸ ਦੀ ਸਾਜ਼ਿਸ਼ ਨੂੰ ਬੀਜੇਪੀ ਸਰਕਾਰ ਘਰ – ਘਰ ਜਾਕੇ ਦੇ ਪਹੁੰਚਾਵੇਗੀ ।

ਸਾਥੀਓ , ਯਾਦ ਕਰੋ 2008 ਵਿੱਚ ਵੀ ਕਾਂਗਰਸ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਅਜਿਹੀ ਹੀ ਕਰਜ਼ਮਾਫੀ ਦਾ ਵਾਅਦਾ ਕੀਤਾ ਸੀ , ਉੱਦੋਂ ਦੇਸ਼ ਦੇ ਕਿਸਾਨਾਂ ‘ਤੇ ਛੇ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਸੀ । ਲੇਕਿਨ ਕਾਂਗਰਸ ਸਰਕਾਰ ਨੇ ਕਰਜ਼ਮਾਫੀ ਕੀਤੀ , ਛੇ ਲੱਖ ਕਰੋੜ ਕਰਜ਼ ਅਤੇ ਕੀਤਾ ਕਿੰਨ੍ਹਾ, ਸਿਰਫ 60 ਹਜ਼ਾਰ ਕਰੋੜ । ਕਿੱਥੇ ਛੇ ਲੱਖ ਕਰੋੜ ਅਤੇ ਕਿੱਥੇ 60 ਹਜ਼ਾਰ ਕਰੋੜ , ਇੰਨਾ ਵੱਡਾ ਧੋਖਾ । ਇਤਨਾ ਹੀ ਨਹੀਂ , ਕਰਜ਼ਮਾਫੀ ਦੀ ਆੜ ਵਿੱਚ ਅਜਿਹੇ 35 ਲੱਖ ਲੋਕ ਕਰੀਬ – ਕਰੀਬ ਉਹ ਨਿਕਲ ਆਏ ਜਿਨ੍ਹਾਂ ਦਾ ਕਰਜ਼ ਮਾਫ ਕਰ ਦਿੱਤਾ ਗਿਆ ਲੇਕਿਨ ਉਹ ਕਰਜ਼ਮਾਫੀ ਦੇ ਹੱਕਦਾਰ ਹੀ ਨਹੀਂ ਸਨ , ਪਿਛਲੇ ਦਰਵਾਜ਼ੇ ਤੋਂ ਰੁਪਏ ਮੰਗ ਰਹੇ ਸਨ ।

ਭਾਈਓ ਅਤੇ ਭੈਣੋਂ , ਖੇਤੀ , ਕਿਸਾਨੀ ਨਾਲ ਜੁੜਿਆ ਕੋਈ ਵੀ ਸੈਕਟਰਦ ਹੋਵੇ , ਕਾਂਗਰਸ ਨੇ ਉਸ ਨੂੰ ਮਜ਼ਬੂਤ ਕਰਨ ਦੇ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ । ਫੂਡ ਪ੍ਰੋਸੈੱਸਿੰਗ ਹੋਵੇ , ਬੀਜ ਦੀ ਕਵਾਲਿਟੀ ਵਿੱਚ ਸੁਧਾਰ ਹੋਵੇ , Agriculture research ਹੋਵੇ , ਖੇਤੀ ਤੋਂ ਆਮਦਨ ਵਧਾਉਣ ਵਾਲੇ ਹੋਰ ਸਾਧਨ ਹੋਣ , ਸਿੰਚਾਈ ਦੀ ਵਿਵਸਥਾ ਹੋਵੇ , ਜਿੰਨ੍ਹਾ ਪ੍ਰੋਤਸਾਹਨ ਇਨ੍ਹਾਂ ਨੂੰ ਸਰਕਾਰ ਤੋਂ ਮਿਲਣਾ ਚਾਹੀਦਾ ਸੀ ਉਹ ਕਾਂਗਰਸ ਨੇ ਕਦੇ ਨਹੀਂ ਦਿੱਤਾ ।

ਅੱਜ ਸੈਂਕੜੇ ਨਵੇਂ ਵਿਗਿਆਨ ਕੇਂਦਰ ਖੋਲ੍ਹ ਕੇ 17 ਕਰੋੜ ਤੋਂ ਜ਼ਿਆਦਾ ਸੌਇਲ ਹੈਲਥ ਕਾਰਡ ਦੇਕੇ , ਫੂਡ ਪ੍ਰੋਸੈੱਸਿੰਗ ਵਿੱਚ 100% FDI ਕਰਕੇ , ਦੇਸ਼ ਭਰ ਵਿੱਚ ਸੈਂਕੜੇ ਨਵੇਂ store houses ਖੋਲ੍ਹ ਕੇ , ਪੂਰੀ ਸਪਲਾਈ ਚੇਨ ਨੂੰ ਮਜ਼ਬੂਤ ਕਰਕੇ ਕਿਸਾਨਾਂ ਦਾ ਖਰਚ ਘੱਟ ਕਰਨ ਅਤੇ ਫਸਲ ਦੀ ਉੱਚੀ ਕੀਮਤ ਦਿਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ ।

ਸਾਥੀਓ , ਸਰਕਾਰ ਚਾਹੇ ਕੇਂਦਰ ਦੀ ਹੋਵੇ , ਜਾਂ ਫਿਰ ਯੋਗੀ ਜੀ ਦੀ ਅਗਵਾਈ ਵਾਲੀ ਯੂਪੀ ਦੀ ਸਰਕਾਰ ਸਾਡਾ ਇੱਕ ਹੀ ਮੰਤਰ ਹੈ ਸਬਕਾ ਸਾਥ ਸਬਕਾ ਵਿਕਾਸ , ਇਸ ਨੂੰ ਸੁਨਿਸ਼ਚਿਤ ਕਰਨ ਲਈ ਦਿਨ – ਰਾਤ ਅਸੀਂ ਲੱਗੇ ਹੋਏ ਹਾਂ । ਇੱਥੇ ਰਾਏ ਬਰੇਲੀ ਵਿੱਚ ਵੀ ਅੱਠ ਲੱਖ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਗਏ ਹਨ , ਪੌਣੇ 2 ਲੱਖ ਮਹਿਲਾਵਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿੱਤਾ ਗਿਆ ਹੈ , ਲਗਭਗ 55 ਹਜ਼ਾਰ ਘਰਾਂ ਨੂੰ ਮੁਫ਼ਤ ਬਿਜਲੀ ਕਨੈਕਸ਼ਨ ਦੇ ਕੇ ਰੋਸ਼ਨ ਕੀਤਾ ਗਿਆ ਹੈ।

ਤੁਹਾਡਾ ਸਾਰਿਆਂ ਦਾ ਬੇਮਿਸਾਲ ਸਹਿਯੋਗ ਸਰਕਾਰ ਦੇ ਯਤਨਾਂ ਨੂੰ ਸ਼ਕਤੀ ਦੇ ਰਿਹਾ ਹੈ । ਤੁਹਾਡੇ ਸਹਿਯੋਗ ਦੀ ਇਹ ਸ਼ਕਤੀ ਹੈ ਕਿ ਆਮ ਤੋਂ ਆਮ ਮਨੁੱਖੀ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣ ਵਿੱਚ ਅਸੀਂ ਸਫਲ ਹੋ ਰਹੇ ਹਾਂ । ਆਉਣ ਵਾਲੇ ਸਮੇਂ ਵਿੱਚ ਸਰੋਕਾਰ ਅਤੇ ਸਹਿਯੋਗ ਦੀ ਇਸ ਭਾਵਨਾ ਨੂੰ ਅਸੀਂ ਹੋਰ ਮਜ਼ਬੂਤ ਕਰਨਾ ਹੈ , ਮਿਲ ਕੇ ਕਰਨਾ ਹੈ । ਰਾਏ ਬਰੇਲੀ ਸਮੇਤ ਪੂਰੇ ਉੱਤਰ ਪ੍ਰਦੇਸ਼ ਦੇ ਤੇਜ਼ ਵਿਕਾਸ ਲਈ ਹਰ ਪੱਧਰ ‘ਤੇ ਅਸੀਂ ਮਿਲ ਕੇ ਅੱਗੇ ਵਧਣਾ ਹੈ । ਇਸ ਵਿਸ਼ਵਾਸ ਦੇ ਨਾਲ ਇੱਕ ਵਾਰ ਫਿਰ ਤਮਾਮ ਵਿਕਾਸ ਪ੍ਰੋਜੈਕਟਾਂ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ – ਬਹੁਤ ਵਧਾਈ ਦਿੰਦਾ ਹਾਂ । ਤੁਸੀਂ ਇੱਥੇ ਭਾਰੀ ਸੰਖਿਆ ਵਿੱਚ ਸਾਨੂੰ ਅਸ਼ੀਰਵਾਦ ਦੇਣ ਪਹੁੰਚੇ ਇਸ ਦੇ ਲਈ ਵੀ ਮੈਂ ਤੁਹਾਡਾ ਸਭ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ ।
ਮੇਰੇ ਨਾਲ ਜ਼ੋਰ ਨਾਲ ਬੋਲੋ ਭਾਰਤ ਮਾਤਾ ਕੀ ਜੈ ……, ਭਾਰਤ ਮਾਤਾ ਕੀ ਜੈ ………. ਭਾਰਤ ਮਾਤਾ ਕੀ ਜੈ

***

ਬਹੁਤ – ਬਹੁਤ ਧੰਨਵਾਦ ।

ਅਤੁਲ ਤਿਵਾਰੀ / ਕੰਚਨ ਪਤਿਆਲ / ਨਿਰਮਲ ਸ਼ਰਮਾ