Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਿਪਬਲਿਕ ਟੀਵੀ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਰਿਪਬਲਿਕ ਟੀਵੀ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਰਿਪਬਲਿਕ ਟੀਵੀ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਵਿੱਚ ਰਿਪਬਲਿਕ ਟੀਵੀ ਸਿਖਰਸੰਮੇਲਨ ਨੂੰ ਸੰਬੋਧਨ ਕੀਤਾ।

ਉਨ੍ਹਾਂ ਨੇ ਕੱਲ੍ਹ ਮੁੰਬਈ ਦੇ ਈਐੱਸਆਈ ਹਸਪਤਾਲ ਵਿੱਚ ਅੱਗ ਦੁਰਘਟਨਾ ਵਿੱਚ ਮਰਨ ਵਾਲੇ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟਾਈ ।
ਉਨ੍ਹਾਂ ਨੇ ਜੀਵੰਤ ਅਤੇ ਖੁਸ਼ਹਾਲ ਦੇਸ਼ ਲਈ ਸਕਾਰਾਤਮਕ ਸਮਾਚਾਰਾਂ ਦੇ ਮਹੱਤਵ ’ਤੇ ਬਲਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਵਿਗਿਆਨ, ਇਨੋਵੇਸ਼ਨ ਅਤੇ ਖੇਡਾਂ ਜਿਹੇ ਵੱਖ-ਵੱਖ ਖੇਤਰਾਂ ਵਿੱਚ ਲੰਮੀ ਛਲਾਂਗ ਲਗਾਉਣੀ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਮੀਡੀਆ ਦੀ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ‘ਉਭਰਦਾ ਭਾਰਤ’ ਸ਼ਬਦ 130 ਕਰੋੜਭਾਰਤੀਆਂ ਦੀ ਸ਼ਕਤੀ ਦਾ ਵਫ਼ਦਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਇਹ ਕਲਪਨਾ ਕਰਨੀ ਮੁਸ਼ਕਲ ਸੀ ਕਿ ਭਾਰਤ 5 ਟ੍ਰਿਲਿਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਦਸ਼ਾ ਵਿੱਚ ਅੱਗੇਵਧ ਰਿਹਾ ਹੈ ਅਤੇ ਕਾਰੋਬਾਰੀ ਸੁਗਮਤਾ ਦੇ ਰੈਂਕ ਵਿੱਚ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਅੱਜ ਕਿਸ ਤਰ੍ਹਾਂ ਅਪਰਾਧਿਕ ਗਤੀਵਿਧੀਆਂ ਵਿੱਚ ਲੋਕ ਫੜੇਜਾ ਰਹੇ ਹਨ ਅਤੇ ਉਨ੍ਹਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਵੱਛਤਾ ਤੋਂ ਲੈ ਕੇ ਟੈਕਸ ਅਧਾਰ ਦਾ ਉਦਾਹਰਨ ਦਿੰਦਿਆਂ ਕਿਹਾ ਕਿ 4 ਸਾਲਾਂ ਵਿੱਚ ਇਹ ਕਦਮਪਰਿਵਰਤਨ ਦਿਖਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੀਤੀ ਪ੍ਰੇਰਿਤ ਸ਼ਾਸਨ ਸੰਚਾਲਨ ਅਤੇ ਅਸਾਨੀ ਨਾਲ ਸੋਚੀਆਂ ਜਾਣਵਾਲੀਆਂ ਪਾਰਦਰਸ਼ੀ ਨੀਤੀਆਂ ਦੇ ਮਾਧਿਅਮ ਰਾਹੀਂ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਤੇਜ਼ੀਨਾਲ ਵਿਕਸਿਤ ਕੀਤੀ ਜਾ ਰਹੀ ਅਧਾਰਭੂਤ ਸੰਰਚਨਾ ਦੀ ਚਰਚਾ ਕੀਤੀ । ਉਨ੍ਹਾਂ ਨੇ ਮਾਸਿਕ ਬੈਠਕਪ੍ਰਗਤੀ ਦਾ ਜ਼ਿਕਰ ਕੀਤਾ ਜਿਸਦੀ ਪ੍ਰਧਾਨਗੀ ਉਹਪ੍ਰੋਜੈਕਟਾਂ ਦੀਪ੍ਰਗਤੀ ਦੀ ਸਮੀਖਿਆ ਲਈ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ 12 ਲੱਖ ਕਰੋੜ ਰੁਪਏ ਦੇਪ੍ਰੋਜੈਕਟਾਂ ਨੂੰ ਗਤੀ ਦਿੱਤੀ ਗਈ ਹੈ ।

ਪ੍ਰਧਾਨਮੰਤਰੀ ਨੇ ਇਸ ਗੱਲ ’ਤੇ ਬਲ ਦਿੱਤਾ ਕਿ ਕਾਨੂੰਨ ਅਤੇ ਐਕਟ ਬਣਨਦੇ ਬਾਅਦ ਕਾਰਵਾਈ ਮਹੱਤਵਪੂਰਨ ਹੁੰਦੀ ਹੈ । ਇਸ ਸੰਦਰਭ ਵਿੱਚ ਉਨ੍ਹਾਂ ਨੇ ਦੀਵਾਲਾ ਅਤੇ ਦੀਵਾਲੀਆਪਨ ਸੰਹਿਤਾ ਦਾ ਜ਼ਿਕਰ ਕੀਤਾ ।

ਉਨ੍ਹਾਂ ਨੇ ਕਿਹਾ ਕਿ ਹੁਣ ਭਾਰਤ ਦੀ ਵਿਦੇਸ਼ ਨੀਤੀ ਰਾਸ਼ਟਰੀਹਿਤ ਤੋਂ ਨਿਰਦੇਸ਼ਿਤ ਹੁੰਦੀ ਹੈ ਅਤੇ ਅੰਤਰਰਾਸ਼ਟਰੀ ਮੰਚਾਂ ’ਤੇ ਭਾਰਤ ਦੀ ਅਵਾਜ ਸੁਣੀ ਜਾ ਰਹੀ ਹੈ ।

ਸ਼੍ਰੀ ਨਰੇਂਦਰ ਮੋਦੀ ਨੇ ਸੰਕੇਤ ਦਿੱਤਾ ਕਿ ਜਲਦੀ ਹੀ ਜੀਐੱਸਟੀ ਦਾ 28% ਸਲੈਬ ਵਿਲਾਸਤਾ(ਲਗਜ਼ਰੀ) ਵਸਤਾਂ ਜਿਹੀਆਂ ਸੱਮਗਰੀਆਂ ਤੱਕ ਹੀ ਸੀਮਿਤ ਕੀਤਾ ਜਾਵੇਗਾ।ਪ੍ਰਧਾਨਮੰਤਰੀ ਨੇ ਕਿਹਾ ਕਿ 99%ਵਸਤਾਂ ਨੂੰ ਜੀਐੱਸਟੀ ਦੇ 18% ਅਤੇ ਉਸਤੋਂ ਘੱਟ ਦੇ ਸਲੈਬ ਵਿੱਚ ਲਿਆਉਣ ਦੇਯਤਨ ਕੀਤੇ ਜਾਣਗੇ । ਇਨ੍ਹਾਂਵਸਤਾਂ ਵਿੱਚ ਸਮਾਨ ਲੋਕਾਂ ਦੇ ਉਪਯੋਗ ਦੀਆਂ ਸਾਰੀਆਂ ਵਸਤਾਂ ਸ਼ਾਮਲ ਹਨ ।

***

ਏਕੇਟੀ/ਐੱਸਐੱਚ