Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਜਪਾਨ ਦਰਮਿਆਨ ਦੁਵੱਲੀ ਸਵੈਪ (Swap) ਵਿਵਸਥਾ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਜਪਾਨ  ਦਰਮਿਆਨ ਦੁਵੱਲੀ ਸਵੈਪ (Swap) ਵਿਵਸਥਾ (ਬੀਐੱਸਏ) ਦੇ ਲਈ ਸਮਝੌਤਾ ਕਰਨ ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਬੈਂਕ ਆਵ੍ ਜਪਾਨ ਅਤੇ ਭਾਰਤੀ ਰਿਜ਼ਰਵ ਬੈਂਕ ਦਰਮਿਆਨ 75 ਬਿਲੀਅਨ ਅਮਰੀਕਾ ਡਾਲਰ ਦੀ ਅਧਿਕਤਮ ਰਾਸ਼ੀ ਦੇ ਲਈ ਦੁਵੱਲੀ ਸਵੈਪ ਵਿਵਸਥਾ ਦੇ ਅਨੁਬੰਧ ‘ਤੇ ਹਸਤਾਖ਼ਰ ਕਰਨ ਦੇ ਅਧਿਕਾਰ ਦਿੱਤੇ ਗਏ ਹਨ।

ਮੁੱਖ ਵਿਸ਼ੇਸ਼ਤਾਵਾਂ:

ਸਵੈਪ ਵਿਵਸਥਾ, ਵਿਦੇਸ਼ੀ ਮੁਦਰਾ ਵਿੱਚ ਅਲਪਕਾਲੀ ਕਮੀ ਨੂੰ ਪੂਰਾ ਕਰਨ ਲਈ ਭੁਗਤਾਨ ਸੰਤੁਲਨ ਦੇ ਉਚਿਤ ਪੱਧਰ ਨੂੰ ਬਣਾਈ ਰੱਖਣ ਦੇ ਉਦੇਸ਼ ਨਾਲ ਘਰੇਲੂ ਮੁਦਰਾ ਦੇ ਅਧਿਕਤਮ 75 ਬਿਲੀਅਨ ਅਮਰੀਕੀ ਡਾਲਰ ਦੇ ਜ਼ਰੂਰੀ ਵਟਾਂਦਰੇ ਅਤੇ ਪੂਰਨ ਵਟਾਂਦਰੇ ਦੇ ਲਈ ਭਾਰਤ ਅਤੇ ਜਪਾਨ ਦਰਮਿਆਨ ਇੱਕ ਅਨੁਬੰਧ ਹੈ।

ਲਾਭ:

ਦੁਵੱਲੀ ਸਵੈਪ ਵਿਵਸਥਾ (ਬੀਐੱਸਏ) ਮੁਸ਼ਕਿਲ ਦੇ ਸਮੇਂ, ਇੱਕ-ਦੂਜੇ ਦੀ ਮਦਦ ਕਰਨ ਦੇ ਰਣਨੀਤਕ ਉਦੇਸ਼ ਅਤੇ ਅੰਤਰਰਾਸ਼ਟਰੀ ਆਤਮ-ਵਿਸ਼ਵਾਸ ਨੂੰ ਬਹਾਲ ਕਰਨ ਲਈ ਭਾਰਤ ਅਤੇ ਜਪਾਨ ਦਰਮਿਆਨ ਆਪਸੀ ਸਹਿਯੋਗ ਦਾ ਇੱਕ ਚੰਗਾ ਉਦਾਹਰਣ ਹੈ। ਇਸ ਸੁਵਿਧਾ ਨਾਲ ਪੂੰਜੀ ਦੀ ਸਹਿਮਤ ਰਾਸ਼ੀ ਭਾਰਤ ਨੂੰ ਉਪਯੋਗ ਦੇ ਲਈ ਤੁਰੰਤ ਉਪਲੱਬਧ ਹੋ ਜਾਵੇਗੀ। ਇਸ ਵਿਵਸਥਾ ਨਾਲ ਭਾਰਤੀ ਕੰਪਨੀਆਂ ਦੇ ਲਈ ਵਿਦੇਸ਼ੀ ਪੂੰਜੀ ਦੀ ਨਿਕਾਸੀ ਦੀਆਂ ਸੰਭਾਵਨਾਵਾਂ ਵਿੱਚ ਸੁਧਾਰ ਆਵੇਗਾ, ਕਿਉਂਕਿ ਦੇਸ਼ ਦੀ ਸਵੈਪ ਦਰ ਦੀ ਸਥਿਰਤਾ ਵਿੱਚ ਹੋਰ ਵਿਸ਼ਵਾਸ ਪੈਦਾ ਹੋਵੇਗਾ। ਭੁਗਤਾਨ ਸੰਤੁਲਨ (ਬੀਓਪੀ) ਵਿੱਚ ਉਤਪੰਨ ਹੋਣ ਵਾਲੀਆਂ ਕਠਿਨਾਈਆਂ ਨਾਲ ਨਜਿੱਠਣ ਵਿੱਚ ਅਜਿਹੀ ਸਵੈਪ ਵਿਵਸਥਾ ਦੀ ਉਪਲੱਬਧਤਾ ਨਾਲ ਘਰੇਲੂ ਮੁਦਰਾ ‘ਤੇ ਸੱਟੇਬਾਜ਼ੀ ਹਮਲਿਆਂ ਤੋਂ ਬਚਾਅ ਹੋਵੇਗਾ ਅਤੇ ਸਵੈਪ ਦਰ ਦੀ ਅਸਥਿਰਤਾ ਨਾਲ ਨਜਿੱਠਣ ਲਈ ਭਾਰਤੀ ਰਿਜ਼ਰਵ ਬੈਂਕ ਦੀ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਵੇਗਾ।

ਇਹ ਵਿਵਸਥਾ ਭਾਰਤ ਅਤੇ ਜਪਾਨ ਦਰਮਿਆਨ ਆਪਸੀ ਸਹਿਯੋਗ ਅਤੇ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਗੀਦਾਰੀ ਵਿੱਚ ਇੱਕ ਹੋਰ ਮੀਲ ਪੱਥਰ ਹੈ।

******

ਏਕੇਟੀ