ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ 15 ਜਨਵਰੀ, 2019 ਨੂੰ ਓਡੀਸ਼ਾ ਦੇ ਬਲਾਂਗੀਰ ਦੇ ਦੌਰੇ ‘ਤੇ ਜਾਣਗੇ। ਪ੍ਰਧਾਨ ਮੰਤਰੀ ਝਾਰਸੁਗੁੜਾ ਸਥਿਤ ਮਲਟੀ-ਮੋਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ) ਦੇ ਨਾਲ-ਨਾਲ ਹੋਰ ਵਿਕਾਸ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਬਲਾਂਗੀਰ ਅਤੇ ਬਿਚੁਪਲੀ ਦਰਮਿਆਨ ਨਵੀਂ ਰੇਲ ਲਾਈਨ ਦਾ ਉਦਾਘਟਨ ਕਰਨਗੇ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਸੋਨਪੁਰ ਸਥਿਤ ਕੇਂਦਰੀ ਵਿਦਿਆਲਾ ਦੇ ਸਥਾਈ ਭਵਨ ਦਾ ਨੀਂਹ ਪੱਥਰ ਵੀ ਰੱਖਣਗੇ।
ਝਾਰਸੁਗੁੜਾ ਸਥਿਤ ਮਲਟੀ-ਮੋਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ) ਦਾ ਨਿਰਮਾਣ 100 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸ ਪਾਰਕ ਨਾਲ ਨਿਜੀ ਮਾਲ ਢੁਆਈ ਸਮੇਤ ਆਯਾਤ-ਨਿਰਯਾਤ (ਐਗਜ਼ਿਮ) ਅਤੇ ਘਰੇਲੂ ਕਾਰਗੋ ਵਿੱਚ ਵੀ ਸੁਵਿਧਾ ਹੋਵੇਗੀ। ਐੱਮਐੱਮਐੱਲਪੀ ਹਾਵੜਾ-ਮੁੰਬਈ ਨੇੜੇ ਸਥਿਤ ਹੈ ਜੋ ਝਾਰਸੁਗੁੜਾ ਰੇਲ ਲਾਈਨ ਤੋਂ 5 ਕਿਲੋਮੀਟਰ ਦੂਰ ਹੈ। ਇਸ ਯੂਨਿਟ ਦੇ ਨੇੜੇ ਹੀ ਇਸਪਾਤ, ਸੀਮੰਟ ਅਤੇ ਕਾਗਜ਼ (ਪੇਪਰ) ਜਿਹੇ ਮਹੱਤਵਪੂਰਨ ਉਦਯੋਗ ਸਥਿਤ ਹਨ ਜੋ ਇਸ ਸੁਵਿਧਾ ਦਾ ਲਾਭ ਪ੍ਰਾਪਤ ਕਰਨਗੇ। ਮਲਟੀ-ਮੋਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ) ਸਦਕਾ ਓਡੀਸ਼ਾ ਵਿੱਚ ਝਾਰਸੁਗੁੜਾ ਇੱਕ ਪ੍ਰਮੁੱਖ ਲੌਜਿਸਟਿਕ ਕੇਂਦਰ (ਹੱਬ) ਵਜੋਂ ਸਥਾਪਿਤ ਹੋਵੇਗਾ ਅਤੇ ਇਸ ਦੇ ਨਾਲ ਹੀ ਰਾਜ ਵਿੱਚ ‘ਕਾਰੋਬਾਰ ਵਿੱਚ ਅਸਾਨੀ’ ਨੂੰ ਕਾਫ਼ੀ ਹੁਲਾਰਾ ਮਿਲੇਗਾ।
ਪੰਦਰਾਂ ਕਿਲੋਮੀਟਰ ਲੰਬੀ ਬਲਾਂਗੀਰ-ਬਿਚੁਪਲੀ ਨਵੀਂ ਰੇਲ ਲਾਈਨ ਓਡੀਸ਼ਾ ਦੇ ਤਟੀ ਖੇਤਰ ਨੂੰ ਪੱਛਮੀ ਓਡੀਸ਼ਾ ਨਾਲ ਕਨੈਕਟ ਕਰੇਗੀ ਜਿਸ ਨਾਲ ਪੂਰੇ ਰਾਜ ਵਿੱਚ ਵਿਕਾਸ ਨਾਲ-ਨਾਲ ਹੋਵੇਗਾ। ਇਸ ਸਦਕਾ ਭੁਬਨੇਸ਼ਵਰ ਅਤੇ ਪੁਰੀ ਤੋਂ ਪ੍ਰਮੁੱਖ ਸ਼ਹਿਰਾਂ ਜਿਵੇਂ ਨਵੀਂ ਦਿੱਲੀ ਅਤੇ ਮੁੰਬਈ ਤੱਕ ਦੀ ਯਾਤਰਾ ਦਾ ਸਮਾਂ ਕਾਫ਼ੀ ਘਟ ਜਾਵੇਗਾ। ਇਸ ਨਵੀਂ ਰੇਲ ਲਾਈਨ ਨਾਲ ਓਡੀਸ਼ਾ ਵਿੱਚ ਕਈ ਐੱਮਐੱਸਐੱਮਈ (ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮ) ਅਤੇ ਕੁਟੀਰ ਉਦਯੋਗ ਲਾਭ ਪ੍ਰਾਪਤ ਕਰਨਗੇ। ਇਹੀ ਨਹੀਂ, ਇਸ ਰੇਲ ਲਾਈਨ ਨਾਲ ਓਡੀਸ਼ਾ ਵਿੱਚ ਮਾਈਨਿੰਗ (ਖਨਨ) ਦੇ ਖੇਤਰ ਲਈ ਵਿਆਪਕ ਮੌਕੇ ਪੈਦਾ ਹੋਣਗੇ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵੱਲੋਂ ਆਪਣੇ ਦੌਰੇ ਦੇ ਦੌਰਾਨ ਨਿਮਨਲਿਖਤ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੇ ਜਾਣ ਦੀ ਸੰਭਾਵਨਾ ਹੈ:
ਲੋਕਾਂ ਨੂੰ ਪਾਸਪੋਰਟ ਸੇਵਾਵਾਂ ਉਪਲੱਬਧ ਕਰਵਾਉਣ ਅਤੇ ਯਾਤਰਾ ਨਾਲ ਜੁੜੀਆਂ ਲੋਕਾਂ ਦੀਆਂ ਪਰੇਸ਼ਾਨੀਆਂ ਘੱਟ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੇਂਦਰਪਾੜਾ, ਪੁਰੀ, ਜਗਤ ਸਿੰਘ, ਬਰਗੜ੍ਹ, ਕੰਧਮਾਲ ਅਤੇ ਬਲਾਂਗੀਰ ਵਿੱਚ ਨਵੇਂ ਪਾਸਪੋਰਟ ਸੇਵਾ ਕੇਂਦਰਾਂ ਦਾ ਉਦਘਾਟਨ ਕਰਨਗੇ। ਨਵੇਂ ਪਾਸਪੋਰਟ ਸੇਵਾ ਕੇਂਦਰਾਂ ਤੋਂ ਇਨ੍ਹਾਂ ਖੇਤਰਾਂ ਦੇ ਲੋਕ ਕਾਫ਼ੀ ਲਾਭ ਪ੍ਰਾਪਤ ਕਰਨਗੇ ਕਿਉਂਕਿ ਉਨ੍ਹਾਂ ਨੂੰ ਪਾਸਪੋਰਟ ਸਬੰਧੀ ਸੇਵਾਵਾਂ ਲਈ ਭੁਬਨੇਸ਼ਵਰ ਜਾਣਾ ਪੈਂਦਾ ਸੀ।
ਪ੍ਰਧਾਨ ਮੰਤਰੀ ਗੰਧਰਾਦੀ (ਬੌਧ) ਸਥਿਤ ਨੀਲਮਾਧਵ ਅਤੇ ਸਿੱਧੇਸ਼ਵਰ ਮੰਦਰ ਵਿੱਚ ਮੁਰੰਮਤ ਅਤੇ ਨਵੀਨੀਕਰਨ ਨਾਲ ਜੁੜੇ ਕਾਰਜਾਂ ਦਾ ਵੀ ਉਦਘਾਟਨ ਕਰਨਗੇ। ਇਹ ਓਡੀਸ਼ਾ ਮੰਦਰ ਨਾਲ ਜੁੜੀ ਨਿਰਮਾਣ ਕਲਾ ਜਾਂ ਵਾਸਤੂਕਲਾ ਦੇ ਪ੍ਰਾਚੀਨ ਮੰਦਰ ਹਨ, ਜੋ ਪੱਛਮੀ ਓਡੀਸ਼ਾ ਦੇ ‘ਹਰ-ਹਰਿ’ ਸੱਭਿਆਚਾਰਕ ਤਾਣੇ-ਬਾਣੇ ਨੂੰ ਦਰਸਾਉਂਦੇ ਹਨ।
ਇਸ ਦੇ ਇਲਾਵਾ ਪ੍ਰਾਚੀਨ ਵਪਾਰ ਮਾਰਗ ‘ਤੇ ਸਥਿਤ ਬਲਾਂਗੀਰ ਵਿੱਚ ਸਮਾਰਕਾਂ ਦੇ ਰਾਣੀਪੁਰ ਝਰਿਆਲ ਸਮੂਹ ਦੇ ਮੁਰੰਮਤ ਅਤੇ ਨਵੀਨੀਕਰਨ ਨਾਲ ਜੁੜੇ ਕਾਰਜਾਂ ਦਾ ਵੀ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਕਾਲਾਹਾਂਡੀ ਸਥਿਤ ਅਸੁਰਗੜ੍ਹ ਕਿਲ੍ਹੇ ਵਿੱਚ ਵੀ ਮੁਰੰਮਤ ਅਤੇ ਨਵੀਨੀਕਰਨ ਨਾਲ ਜੁੜੇ ਕਾਰਜਾਂ ਦਾ ਉਦਘਾਟਨ ਕਰਨਗੇ। ਪ੍ਰਾਚੀਨ ਗ੍ਰੰਥਾਂ ਵਿੱਚ ਅਸੁਰਗੜ੍ਹ ਦਾ ਜ਼ਿਕਰ ਇੱਕ ਮਹੱਤਵਪੂਰਨ ਰਾਜਨੀਤਕ ਅਤੇ ਕਮਰਸ਼ੀਅਲ ਸੈਂਟਰ ਵਜੋਂ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸੋਨਪੁਰ ਸਥਿਤ ਕੇਂਦਰੀ ਵਿਦਿਆਲਾ ਦੇ ਸਥਾਈ ਭਵਨ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਭਵਨ ਵਿੱਚ 1000 ਤੋਂ ਵੀ ਅਧਿਕ ਸਕੂਲੀ ਵਿਦਿਆਰਥੀਆਂ ਦੇ ਲਈ ਸਕੂਲੀ ਸਿੱਖਿਆ ਨਾਲ ਜੁੜੀਆਂ ਆਧੁਨਿਕ ਸੁਵਿਧਾਵਾਂ ਹੋਣਗੀਆਂ।
*****
ਏਕੇਟੀ/ਵੀਜੇ/ਐੱਸਕੇਐੱਸ
There is something special about Odisha, that draws me to the state so often!
— Narendra Modi (@narendramodi) January 14, 2019
Tomorrow I will be in Balangir to inaugurate and lay the foundation stones for several development works, which will have a transformative impact on Odisha’s progress.
Projects that would be inaugurated include:
— Narendra Modi (@narendramodi) January 14, 2019
28.3 acre Multi Modal Logistics (MMLP) Jharsuguda.
Balangir-Bicchupalli new rail line.
Electrification of 813 km of Jharsuguda-Vizinagaram and Sambalpur-Angul lines.
Doubling of Barpali-Dungaripali and Balangir-Deogaon road line.
More development works that will be inaugurated are:
— Narendra Modi (@narendramodi) January 14, 2019
Bridge no. 588 between Therubali-Singapur road station.
Passport Sewa Kendras at Jagatsinghpur, Kendrapara, Puri, Kandhamal, Bargarh and Balangir.
Renovation and restoration works at Asurgarh Fort in Kalahandi.