ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ 1 ਜਨਵਰੀ, 1997 ਤੋਂ ਨੈਸ਼ਨਲ ਹਾਈਡਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਿਟਡ (ਐੱਨਐੱਚਪੀਸੀ), ਨੌਰਥ ਈਸਟ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ (ਐੱਨਈਈਪੀਸੀਓ), ਟੀਐੱਚਡੀਸੀ ਇੰਡੀਆ ਲਿਮਿਟਡ (ਪਹਿਲਾਂ ਟਿਹਰੀ ਹਾਈਡ੍ਰੋ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਡ) ਅਤੇ ਸਤਲੁਜ ਜਲ ਬਿਜਲੀ ਨਿਗਮ ਲਿਮਿਟਡ (ਐੱਸਜੇਵੀਐੱਨ) ਦੇ ਬੋਰਡ ਪੱਧਰ ਦੇ ਕਾਰਜਕਾਰੀ ਅਧਿਕਾਰੀਆਂ ਤੋਂ ਹੇਠਾਂ ਵਾਲੇ ਵੇਤਨਮਾਨਾਂ ਦੀ ਰੈਗੂਲਰਾਈਜ਼ੇਸ਼ਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੂੰ ਬਿਜਲੀ ਮੰਤਰਾਲੇ ਦੇ 04.04.2006 ਅਤੇ 01.09.2006 ਮਿਤੀਆਂ ਦੇ ਆਦੇਸ਼ਾਂ ਅਨੁਸਾਰ ਅਪਣਾਇਆ ਗਿਆ ਸੀ ।
ਲਾਗੂਕਰਨ ਦੀ ਰਣਨੀਤੀ :
ਇਸ ਪ੍ਰਵਾਨਗੀ ਨਾਲ, ਬਿਜਲੀ ਮੰਤਰਾਲੇ ਦੇ ਮਿਤੀ 04.04.2006 ਅਤੇ 01.09.2006 ਦੇ ਆਦੇਸ਼ਾਂ ਅਨੁਸਾਰ ਪਣ-ਬਿਜਲੀ ਖੇਤਰ ਦੇ ਕੇਂਦਰੀ ਜਨਤਕ ਉੱਦਮਾਂ ਵੱਲੋਂ ਲਾਗੂ ਕੀਤੇ ਗਏ ਵੇਤਨਮਾਨਾਂ ਨੂੰ ਨਿਯਮਤ ਕੀਤਾ ਜਾਵੇਗਾ ।
ਪ੍ਰਭਾਵ :
ਇਸ ਪ੍ਰਵਾਨਗੀ ਨਾਲ, 01.01.2007 ਤੋਂ ਪਹਿਲਾਂ ਪਣ-ਬਿਜਲੀ ਦੇ ਕੇਂਦਰੀ ਜਨਤਕ ਉੱਦਮਾਂ ਵਿੱਚ ਸ਼ਾਮਲ ਲਗਭਗ 5,254 ਕਾਰਜਕਾਰੀ ਅਧਿਕਾਰੀ ਲਾਭ ਪ੍ਰਾਪਤ ਕਰਨਗੇ । ਇਸ ਤੋਂ ਪਣ-ਬਿਜਲੀ ਖੇਤਰ ਦੇ ਕੇਂਦਰੀ ਜਨਤਕ ਉੱਦਮਾਂ ਦੇ ਕਾਰਜਕਾਰੀ ਅਧਿਕਾਰੀਆਂ ਦਾ ਮਨੋਬਲ ਅਤੇ ਮਜ਼ਬੂਤ ਹੋਵੇਗਾ।
ਖਰਚੇ :
ਵੇਤਨਮਾਨਾਂ ਦੀ ਰੈਗੂਲਰਾਈਜ਼ੇਸ਼ਨ ਲਈ ਲਗਭਗ 323 ਕਰੋੜ ਰੁਪਏ ਦਾ ਕੁੱਲ ਖ਼ਰਚਾ ਹੋਵੇਗਾ ।
******
ਏਕੇਟੀ