Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

19 ਦਸੰਬਰ 2019 ਨੂੰ ਭਾਰਤੀ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

19 ਦਸੰਬਰ 2019 ਨੂੰ ਭਾਰਤੀ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

19 ਦਸੰਬਰ 2019 ਨੂੰ ਭਾਰਤੀ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

19 ਦਸੰਬਰ 2019 ਨੂੰ ਭਾਰਤੀ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਇੱਥੇ ਮੌਜੂਦ ਸਿਨੇ ਜਗਤ ਨਾਲ ਜੁੜੇ ਹੋਏ ਸਾਰੇ ਰਥੀ, ਮਹਾਰਥੀ । ਇਸ ਸ਼ਾਨਦਾਰ ਸੁਆਗਤ ਲਈ ਤੁਹਾਡਾਸਾਰਿਆਂ ਦਾ ਬਹੁਤ-ਬਹੁਤ ਧੰਨਵਾਅਦ ।
ਅੱਜ ਮੈਨੂੰ ਸਿਨੇਮਾ ਜਗਤ ਦੇ ਦਿੱਗਜਾਂ ਦਰਮਿਆਨ ਆਉਣਾ, creative worldਨਾਲ ਗੱਲ ਕਰਨ ਦਾ ਮੌਕਾ ਮਿਲਿਆ ਹੈ; ਮੇਰੇ ਜੀਵਨ ਦਾ ਸ਼ਾਇਦ ਇਹ ਪਹਿਲਾ ਮੌਕਾ ਹੈ। ਕਦੇ-ਕਦੇ ਕਿਸੇ ਨਾਲ ਨਮਸਤੇਕ- ਨਮਸਤੇਗ ਹੋ ਜਾਂਦੀ ਹੈ, ਲੇਕਿਨ ਮਿਲਣ ਦਾ ਕਦੇ ਮੈਨੂੰ ਮੌਕਾ ਨਹੀਂ ਮਿਲਿਆ । ਗੁਜਰਾਤ ਵਿੱਚ ਲੰ‍ਮੇ ਸਮੇਂ ਤੱਕ ਮੁੱਖਮੰਹਤਰੀ ਦੇ ਰੂਪ ਵਿੱਚ ਕੰਮ ਕੀਤਾ, ਲੇਕਿਨ ਫਿਰ ਵੀ ਕਦੇ ਮੌਕਾਨਹੀਂ ਆਇਆ । ਲੇਕਿਨ ਅੱਜ ਮੌਕਾ ਮਿਲ ਗਿਆ ।

ਤੁਹਾਡੇ direction ਵਿੱਚ guidance ਵਿੱਚ, ਤੁਹਾਡੇ talent ਦੀ ਵਜ੍ਹਾ ਨਾਲ ਭਾਰਤ ਵਿੱਚ ਸਿਨੇਮਾ ਨਿਰੰਤਰ ਨਵੇਂ ਆਯਾਮ ਛੂ ਰਿਹਾ ਹੈ। ਅਤੇ ਮੇਰੀ ਕਾਮਨਾ ਹੈ ਕਿ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇ, ਇਸ ਸਾਲ ਵਿਸ਼ੇਸ਼ ਰੂਪ ਨਾਲ ਜਾਰੀ ਰਹੇ । ਤੁਹਾਨੂੰ ਸਾਰਿਆਂ ਨੂੰ National Museum of Indian Cinema ਲਈ ਵੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ।

ਬੀਤੇ ਦੋ ਦਹਾਕਿਆਂਤੋਂ ਇਸ ਮਿਊਜ਼ੀਅਮ ਬਾਰੇ ਕਿਸੇ ਨਾ ਕਿਸੇ ਰੂਪ ਵਿੱਚ ਚਰਚਾ ਚਲ ਰਹੀ ਹੈ। ਅੱਜ ਇਸਦੇ ਲੋਕ ਅਰਪਣ ਦੇ ਨਾਲ ਸਾਡੇ ਸਿਨੇਮਾ ਦੇ ਸੁਨਿਹਰੇ ਅਤੀਤ ਨੂੰ ਇੱਕ ਜਗ੍ਹਾ ਸੰਜੋਣ ਦਾ ਸੁਪਨਾ ਪੂਰਾ ਹੋਇਆ ਹੈ । ਅਤੇ ਮੈਂ ਅਨੁਭਵ ਕਰਦਾ ਹਾਂ ਕਿ ਬਹੁਤ ਚੰਗੇ ਕੰਮ ਅਜਿਹੇ ਹਨ ਮੇਰੇ ਪਹਿਲਾਂ ਦੇ ਲੋਕਾਂ ਨੇ ਮੇਰੇ ਲਈ ਖਾਲੀ ਛੱਡੇ ਹੋਏ ਹਨ ਤਾਂ ਉਹ ਮੌਕਾ ਮੈਨੂੰ ਹੀ ਮਿਲਦਾ ਰਿਹਾ ਹੈ ।

ਅੱਜ ਜਦੋਂ ਤੁਸੀਂ ਸਾਰੇ ਨਵੇਂ ਭਾਰਤ ਦੇ ਨਵੇਂ ਸਿਨੇਮਾ ਨੂੰ ਘੜਨ ਵਿੱਚ ਜੁਟੇ ਹੋਏ ਹੋ, ਤਾਂ ਮੇਰਾ ਤੁਹਾਨੂੰ ਇੱਕ ਸਵਾਲ ਹੈ ਕਿਉਂਕਿ ਸਾਰੀਆਂ ਪੀੜ੍ਹੀਆਂ ਹਨ ਇਸਵਿੱਚ ਕਾਫ਼ੀ-ਪੁਰਾਣੀ ਪੀੜ੍ਹੀ ਦੇ ਲੋਕ ਵੀ ਹਨ ਅਤੇ ਬਿਲਕੁਲਲ ਨਵੀਂ ਪੀੜ੍ਹੀ ਦੇ ਲੋਕ ਵੀ ਹਨ; ਅਤੇ ਇਸਲਈ ਮੇਰੇ ਮਨ ਵਿੱਚ ਇੱਕ ਸਵਾਲ ਹੈ । ਅਤੇ ਤੁਹਾਡੇ ਹੀਦਰਮਿਆਨ ਆਇਆ ਹਾਂ ਤਾਂ ਸ਼ਾਇਦ ਉਹਜ਼ਿਆਦਾਉਸੇ ਤਰੀਕੇ ਨਾਲਚੰਗਾਰਹੇਗਾ ।

ਹਾਓ ਇਜ਼ ਦ ਜੋਸ਼ – ਹਾਓ ਇਜ਼ ਦ ਜੋਸ਼

ਹਾਓ ਇਜ਼ ਦ ਜੋਸ਼ – ਹਾਓ ਇਜ਼ ਦ ਜੋਸ਼

ਅੱਜ-ਕੱਲ੍ਹ ਤੁਹਾਡੇ ਇਸ ਜੋਸ਼ ਦੀ ਦੇਸ਼ ਵਿੱਚ ਬਹੁਤ ਚਰਚਾ ਹੈ । ਨਵੇਂ ਭਾਰਤ ਦੇ ਨਿਰਮਾਣ ਲਈ ਤੁਹਾਡਾ ਇਹ ਜੋਸ਼ ਬਹੁਤ ਅਰਥ ਰੱਖਦਾ ਹੈ ।
ਸਾਥੀਓ, ਫਿਲਮਾਂ ਦੀ ਦੁਨੀਆ ਬਹੁਰੰਗੀ ਹੁੰਦੀ ਹੈ ਅਤੇ ਉਸਦੇ ਕਈ ਪਹਿਲੂ ਹੁੰਦੇ ਹਨ । ਅਤੇ ਨੈਸ਼ਨਲ ਫਿਲਮਫ ਮਿਊਜ਼ੀਅਮ ਇਨ੍ਹਾਂਹੀ ਪਹਿਲੂਆਂ ਦੇ ਦਰਸ਼ਨ ਦੇਸ਼ਵਾਸੀਆਂ ਨੂੰ, ਜਾਂ ਇਸ ਵਿਸ਼ੇ ਵਿੱਚ ਰੁਚੀ ਰੱਖਣ ਵਾਲੇ ਲੋਕਾਂ ਲਈ ਇੱਕ ਮੌਕਾ ਬਣਕੇਕੰਮ ਕਰੇਗਾ। ਨੈਸ਼ਨਲ ਫਿਲਮਦ ਮਿਊਜ਼ੀਅਮ ਵਿੱਚ entertainment industryਦੇ ਗੌਰਵਸ਼ਾਲੀ ਇਤਿਹਾਸ ਬਾਰੇ ਵਿਸਤਾਮਰ ਨਾਲ ਜਾਣਕਾਰੀ ਮਿਲੇਗੀ, ਪ੍ਰਸਿੱਧ ਫਿਲ‍ਮ ਹਸਤੀਆਂ ਬਾਰੇ ਪਤਾ ਚਲੇਗਾ ਅਤੇ ਉਨ੍ਹਾਂ ਦੇ ਸੰਘਰਸ਼ਾਂ ਦੇ ਸੁਨਿਹਰੀ ਕਿੱਸੇ- ਕਹਾਣੀਆਂ ਦੀ ਝਲਕ ਆਮ ਲੋਕਜਾਣ ਸਕਣਗੇ, ਦੇਖ ਸਕਣਗੇ।

ਮੈਂ ਸਮਝਦਾ ਹਾਂ ਕਿ ਨੈਸ਼ਨਲ ਫਿਲਮਦ ਮਿਊਜ਼ੀਅਮਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਕਾਫ਼ੀ ਕੁਝ ਦੇਖਣ, ਸਿੱਖਣ ਅਤੇ ਸਮਝਣ ਦਾ ਮੌਕਾ ਮਿਲੇਗਾ।ਕੁਝ ਦੇਰ ਪਹਿਲਾਂ ਮੈਂ ਵੀ ਇਸ ਮਿਊਜ਼ੀਅਮ ਦੀਆਂ ਵਿਵਸਥਾਖਵਾਂ ਨੂੰ ਦੇਖਿਆ ਹੈ । ਪਹਿਲਾਂ ਦੋ ਮੰਜ਼ਲ ਜਾਣਾ ਸੀ, ਫਿਰ ਮਨ ਕਰ ਗਿਆ ਤਾਂ ਤੀਜੀ ’ਤੇ ਚਲੇ ਗਏ । ਮਨ ਵਿੱਚ ਹੋ ਰਿਹਾ ਸੀ ਕਿ ਤੁਸੀਂ ਬੈਠੇ ਹੋਵੋਗੇ , ਇੰਤਜ਼ਾਰ ਕਰਦੇ ਹੋਵੋਗੇ ; ਲੇਕਿਨ ਬਣਿਆ ਅਜਿਹਾ ਹੈ ਕਿ ਮਨ ਕਰ ਗਿਆ ਤਾਂ ਅਖੀਰ ਤੱਕ ਚਲੇ ਗਏ ਅਤੇ ਇਸਕਾਰਨ ਤੁਹਾਡੇ ਦਰਮਿਆਨ ਆਉਣ ਵਿੱਚ ਦੇਰ ਵੀ ਹੋ ਗਈ, ਤੁਹਾਨੂੰ ਇੰਤਜ਼ਾਰ ਵੀ ਕਰਨਾ ਪਿਆ । ਤੁਹਾਨੂੰ ਇੰਤਜ਼ਾਰ ਕਰਨਾਪਿਆ, ਇਸਦੇ ਲਈ ਮੈਂ ਖਿਮਾ ਚਾਹੁੰਦਾ ਹਾਂ ।

ਇਹ ਮਿਊਜ਼ੀਅਮ ਸਾਡੀਆਂ ਫਿਲਮਾਂ ਦੀ ਤਰ੍ਹਾਂ ਹੀ ਸਮ੍ਰਿੱਧ ਹੈ। ਇਸ ਵਿੱਚ ਇਤਿਹਾਸ ਦਾ ਗੌਰਵ ਵੀ ਹੈ ਅਤੇ ਭਵਿੱਖ ਦੀ ਊਰਜਾ ਵੀ ਹੈ। ਇਸ ਵਿੱਚ ਪ੍ਰਾਚੀਨਤਾ ਦਾ ਮਾਨ ਵੀ ਹੈ, ਇਸ ਵਿੱਚ ਆਧੁਨਿਕਤਾ ਦਾ ਸਨਮਾਨ‍ ਵੀ ਹੈ। ਇੱਥੇ ਗੁਲਸ਼ਨ ਬਹਿਲ ਦਾ ਹਿੱਸਾ ਸਾਡੇ ਇਤਿਹਾਸ ਦੀ ਗਵਾਹੀ ਦੇ ਰਿਹਾ ਹੈ ਤਾਂ ਦੂਜੀ ਅਤਿਆਧੁਨਿਕ ਇਮਾਰਤ ਸਾਡੇ ਦੂਰਦਰਸ਼ੀ ਹੋਣ ਦਾ ਪ੍ਰਮਾਣ ਦਿੰਦੀ ਹੈ । ਗੁਲਸ਼ਨ ਬਹਿਲ ਦੀ ਇਮਾਰਤ ਵਿੱਚ ਸਿਨੇਮਾ ਦੀ ਸ਼ੁਰੂਆਤ ਦੀ ਗੌਰਵ-ਗਾਥਾ ਹੈ ਅਤੇ ਮੈਨੂੰ ਦੱਸਿਆ ਗਿਆ ਹੈ ਕਿ ਮਿਊਜ਼ੀਅਮ ਦੇ ਇਸੇ ਹਿੱਸੇ ਵਿੱਚ 30 ਘੰਟੇ ਦੀ ਅਜਿਹੀ ਫੁਟੇਜ ਹੈ ਜਿਸ ਵਿੱਚ ਦੂਜੇ ਵਿਸ਼ਵਿ ਯੁੱਧ ਵਿੱਚ ਸਾਡੀ ਫੌਜ ਦੀ ਬਹਾਦਰੀ ਨੂੰ ਦਿਖਾਇਆ ਗਿਆ ਹੈ ।

ਮੈਂ ਫਿਲਮੇਡਿਵੀਜ਼ਨ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਇਸਨੂੰ ਫੌਜ ਤੋਂ ਲੈ ਕੇ ਇਸਨੂੰ digitisation ਕਰਨ ਦਾ ਕੰਮ ਕੀਤਾ ਹੈ । ਅਤੇ ਇਸdigitisation ਰਾਹੀਂ ਦੂਜੇ ਵਿਸ਼ਵ ਯੁੱਧ ਵਿੱਚ ਸਾਡੇ ਦੇਸ਼ ਦੇ 20 ਲੱਖ ਸੈਨਿਕ ਅਤੇ ਅਧਿਕਾਰੀਆਂ ਦੀਬਹਾਦਰੀ ਹੁਣ ਸਾਡੀ ਆਉਣ ਵਾਲੀ ਪੀੜ੍ਹੀ ਜਾਣਸਕੇਗੀ, ਉਨ੍ਹਾਂ ਲਈ ਪ੍ਰੇਰਣਾ ਹੋਵੇਗੀ । ਬਹੁਤ ਘੱਟ ਲੋਕਾਂ ਨੂੰ ਪਤਾ ਹੈ – ਨਾ ਸਾਨੂੰ ਉਸ ਜ਼ਮੀਨ ਤੋਂ ਲੈਣਾ-ਦੇਣਾ ਸੀ, ਨਾ ਕਿਸੇ ਦੇ ਝੰਡੇ ਲਈ ਮਰਨਾ ਸੀ, ਨਾ ਸਾਡੇ ਲਈ ਮਰ ਰਹੇ ਸਨ , ਲੇਕਿਨ ਮੇਰੇ ਦੇਸ਼ ਦੇ ਡੇਢ ਲੱਖ ਜਵਾਨ ਪਹਿਲੇ ਅਤੇ ਦੂਜੇ ਵਿਸ਼‍ਵ ਯੁੱਧ ਵਿੱਚ ਸ਼ਹੀਦ ਹੋਏ ਹਨ । ਉਨ੍ਹਾਂ ਚੀਜ਼ਾਂ ਨੂੰ ਭੁਲਾ ਦਿੱਤਾ ਗਿਆ ਹੈ ।

ਉਸਨੂੰ ਇੱਕ ਵਾਰ ਸ਼ਾਇਦ ਇਸ ਸਥਾਹਨ ’ਤੇ ਇਸ ਨਵੇਂ formਵਿੱਚ ਉਸ ਅਸਲੀਅਤ ਨੂੰ ਸ਼ਾਇਦ ਦੇਸ਼ ਜਾਣਸਕੇਗਾ, ਨਵੀਂ ਪੀੜ੍ਹੀ ਨੂੰ ਪ੍ਰੇਰਣਾ ਮਿਲੇਗੀ ਅਤੇ ਵਿਸ਼‍ਵ ਨੂੰ – ਮੈਂ ਜਦੋਂ ਦੁਨੀਆ ਦੇ ਲੋਕਾਂ ਨਾਲ ਗੱਲ ਕਰਦਾ ਹਾਂ ਤਾਂ ਮੈਂ ਕਹਿੰਦਾ ਹਾਂ ਕਿ ਤੁਸੀਂ ਮੈਨੂੰ peace ਨਾ ਸਿਖਾਓ । ਅਸੀਂ ਸ਼ਾਂਤੀ ਲਈ ਦੁਨੀਆ ਵਿੱਚ, ਡੇਢ ਲੱਖ ਜਵਾਨਾਂ ਨੂੰ ਸ਼ਹੀਦ ਕੀਤਾ ਹੈ, ਅਸੀਂ ਉਹ ਲੋਕ ਹਾਂ । ਇਹ ਸਾਡਾ ਇਤਿਹਾਸ, ਸਾਡੀ ਗਾਥਾ ਹੈ, ਆਉਣ ਵਾਲੀਆਂਪੀੜ੍ਹੀਆਂ ਨੂੰ ਪ੍ਰੇਰਣਾ ਦਿੰਦੀ ਹੈ ।

ਅਤੇ ਸਾਥੀਓਅਸਲ ਵਿੱਚ ਫਿਲਮਾ ਅਤੇ ਸਮਾਜ, ਦੋਵੇਂ ਇੱਕ-ਦੂਜੇ ਦੇ reflections ਹੁੰਦੇ ਹਨ । ਸਮਾਜ ਵਿੱਚ ਕੀ ਹੋ ਰਿਹਾ ਹੈਉਹ ਫਿਲਮਾਂ ਵਿੱਚ ਦੇਖਣ ਨੂੰ ਮਿਲਦਾ ਹੈ, ਅਤੇ ਜੋ ਫਿਲ‍ਮਾਂ ਵਿੱਚ ਹੋ ਰਿਹਾ ਹੈ, ਉਹ ਸਮਾਜ ਵਿੱਚ ਵੀ ਤੁਹਾਨੂੰ ਨਜ਼ਰ ਆਉਂਦਾ ਹੈ। ਕਈ ਵਾਰ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਸਮਾਜ ਵਿੱਚ ਆਉਂਦੀਹੋਈ ਤਬਦੀਲੀ ਲੋਕidentifyਕਰ ਰਹੇ ਹਨ । ਉਸਤੋਂ ਪਹਿਲਾਂ ਹੀ ਉਸਦੀ ਝਲਕ ਫਿਲ‍ਮਾਂ ਵਿੱਚ ਮਿਲ ਜਾਂਦੀ ਹੈ, ਅਤੇ ਮੈਂ ਮੰਨਦਾ ਹਾਂ ਇਹ ਬਹੁਤ ਵੱਡੀ ਗੱਲ ਹੈ। ਕਲਾ ਜਗਤ ਆਉਣ ਵਾਲੇ ਕੱਲ੍ਹ ਨੂੰ ਪਰਖ ਲੈਂਦਾ ਹੈ। ਸਾਨੂੰ ਸਾਰਿਆਂ ਨੂੰ ਯਾਦ ਹੈ ਕਿ ਅਜ਼ਾਦੀ ਦੇ ਬਾਅਦ 60-70 ਦੇ ਦਹਾਕੇ ਵਿੱਚ ਸ਼੍ਰੀਮਾਨ ਮਨੋਜ ਕੁਮਾਰ ਜੀ ਦੀਆਂ ਦੇਸ਼ ਭਗਤੀ ਨਾਲ ਭਰੀਆਂ ਫਿਲਮਾਂ ਦਾ ਦੌਰ ਸੀ। ਇਸਦੇ ਪਿੱਛੇ ਅਜ਼ਾਦੀ ਦੇ ਲੰਮੇ ਸੰਘਰਸ਼ ਨੇ ਵੱਡੀ ਭੂਮਿਕਾ ਨਿਭਾਈ ਹੋਵੇਗੀ ।

ਉਸੇ ਤਰ੍ਹਾਂ 70-80 ਦੇ ਦਹਾਕੇ ਵਿੱਚ angry young man ਦੀ ਐਂਟਰੀ ਹੁੰਦੀ ਹੈ। ਲੇਕਿਨ ਜਦੋਂ ਸਮਾਜ ਵਿੱਚ ਕਾਫ਼ੀ ਸੁਧਾਰ ਹੋਇਆ, ਗੁੱਸਾ ਘੱਟ ਹੋਇਆ ਤਾਂ ਆਸ਼ਾਵਾਂ ਅਤੇ ਅਕਾਂਖਿਆਵਾਂ ਵਧਣ ਲਗੀਆਂ । ਫਿਲ‍ਮਾਂ ਵਿੱਚ ਵੀ ਇਹ reflection ਦੇਖਣ ਨੂੰ ਮਿਲਿਆ । ਸਮਾਜ ਵਿੱਚ ਬਦਲਾਅ ਦੇ ਨਾਲ ਹਰ ਦੌਰ ਵਿੱਚ ਫਿਲਮਾਂ ਵੀ ਬਦਲਦੀਆਂ ਰਹੀਆਂ । ਅੱਜ ਅਸੀਂ ਲੋਕ ਇੱਕ ਨਵਾਂ trend ਦੇਖ ਰਹੇ ਹਾਂ ।

ਇੱਕ ਸਮਾਂ ਹੋਇਆ ਕਰਦਾ ਸੀ ਕਿ ਜਦੋਂ ਮੈਂ mainstream cinema ਵਿੱਚ ਹੀਰੋ ਹਮੇਸ਼ਾ ਵੱਡੇ ਸ਼ਹਿਰ ਤੋਂ, ਵੱਡੇ ਪਰਿਵਾਰ ਤੋਂ, ਮੁੰ‍ਬਈ ਤੋਂ, ਦਿੱਲੀ ਤੋਂ, ਚੀਕਣੀ ਸੂਰਤ-ਸ਼ਕਲਦ ਦੇ ਨਾਲ ਨਜ਼ਰ ਆਇਆ ਕਰਦਾ ਸੀ । ਲੇਕਿਨ ਪਿਛਲੇ ਕੁਝ ਸਾਲਾਂ ਤੋਂ ਇਹ ਸਿਲਸਿਲਾ ਬਦਲਿਆ ਹੈ ।

ਟੀਅਰ-2,ਟੀਅਰ-3 ਸ਼ਹਿਰ ਦੇ ਕਸਬਿਆਂਤੋਂ ਅਤੇ ਸਧਾਰਨ ਪਰਿਵਾਰ ਤੋਂ ਅਜਿਹੇ ਹੋਣਹਾਰ ਨੌਜਵਾਨ ਆ ਰਹੇ ਹਨ ਜੋ ਪੂਰੀ ਫਿਲਮ ਇੰਡਸਟੇਰੀ ਨੂੰ ਇੱਕ ਨਵੀਂ ਜਾਨ ਦੇ ਰਹੇ ਹਨ- ਆਪਣੀ ਕਲਾ ਦੇ ਮਾਧਿਅਮ ਰਾਹੀਂ, ਆਪਣੇ ਕੌਸ਼ਲ‍ ਦੇ ਮਾਧਿਅਮਰਾਹੀਂ । ਅਤੇ ਉਂਜ ਵੀ, ਅਤੇ ਇਹ ਜੋ ਮੈਂ ਕਹਿ ਰਿਹਾ ਹਾਂ ਇਹ ਕਿ ਟੀਅਰ – 2 ਟੀਅਰ-3 ਸਿਟੀ, ਛੋਟੇ-ਛੋਟੇ ਸਥਾਅਨ ਤੋਂ – ਇਹ ਵੀ ਇੱਕ ਬਦਲਦੇ ਭਾਰਤ ਦਾ ਰੂਪ ਹਨ; ਜੋ ਅਸੀਂ ਦੇਖਿਆ ਹੈ ਅਤੇ ਅਸੀਂ ਅਨੁਭਵ ਕੀਤਾ ਹੈ ।

ਅੱਜ sports ਹੋਣ, startups ਹੋਣ, even 10th , 12thਦੇ ਰਿਜਲਟਛ ਤੁਸੀਂਦੇਖੋਗੇ ਤਾਂ ਵੱਡੇ ਸ਼ਹਿਰ ਦੇ ਵੱਡੇ ਨਾਮੀ ਸਕੂਸ਼ਲ ਦੇ ਬੱਚੇ ਨਹੀਂ ਹੁੰਦੇ ਹਨ ; ਛੋਟੇ ਸਥਾਛਨ ਤੋਂ ਹੁੰਦੇ ਹਨ । ਯਾਨੀ ਦੇਸ਼ ਦੀ ਉਹ ਤਾਕਤ ਉੱਭਰ ਕੇ ਬਾਹਰ ਆ ਰਹੀ ਹੈ। ਅਸੀਂ ਭਾਰਤ ਦੀ ਗ਼ਰੀਬੀ ’ਤੇ ਤਾਂ ਬਹੁਤ ਫਿਲਮਾਂ ਦੇਖੀਆਂ ਹਨ, ਭਾਰਤ ਦੀ ਬੇਬਸੀ ’ਤੇ ਵੀ ਅਸੀਂ ਫਿਲਮਾਂ ਦੇਖੀਆਂ ਹਨ । ਅਤੇ ਮੇਰਾ ਮੰਨਣਾ ਹੈ ਕਿ ਇਹ ਇੱਕ ਬਦਲਦੇ ਸਮਾਜ ਦੀ ਨਿਸ਼ਾਨੀ ਹੈ ਕਿ ਹੁਣ problem ਦੇ ਨਾਲ-ਨਾਲ solutions ਵੀ ਫਿਲਮਬ ਵਿੱਚ ਦੇਖਣ ਨੂੰ ਮਿਲ ਰਹੇ ਹਨ; ਵਰਨਾ ਅਸੀਂਸੁਭਾਅਤੋਂ ਉਹ ਲੋਕ ਹਾਂ ਜਿਨ੍ਹਾਂਗ਼ਰੀਬੀ ਨੂੰ virtue ਮੰਨਿਆ ਹੈ । ਫਟੇ ਹੋਏ ਕੱਪੜੇ ਹੋਣ, ਕਿਉਂਕਿ ਅਸੀਂਸੱਤਿਆਨਾਰਾਇਣ ਦੀ ਕਥਾ ਸੁਣਦੇ ਹਾਂ ਤਾਂ ਸ਼ੁਰੂ ਹੁੰਦਾ ਹੈ, ਇੱਕ ਵਿਚਾਰਾ ਪਿੰਡ ਦਾ ਗ਼ਰੀਬ ਬ੍ਰਾਹਮਣ, ਉੱਥੋਂ ਸ਼ੁਰੂ ਹੁੰਦਾ ਹੈ। ਯਾਨੀ ਗ਼ਰੀਬੀ ਨੂੰ virtue ਮੰਨ ਕੇ ਹੀ ਸਾਡੀ psyche ਬਣ ਗਈ ਹੈ ।

ਲੇਕਿਨ ਹੁਣ ਬਦਲਦਾ ਹੋਇਆ ਹਿੰਦੁਸਤਾਾਨ ਅਲੱਗ ਤਰੀਕੇ ਨਾਲ ਸੋਚਦਾ ਹੈ, ਅਲੱਗ ਤਰੀਕੇ ਨਾਲਦੇਖਦਾ ਹੈ, ਦਿਖਾਉਂਦਾ ਵੀ ਹੈ । ਅਤੇ ਸਾਫ਼ ਹੈ- ਅੱਜ ਸਮਾਜ ਦੇ ਨਾਲ ਫਿਲਮਾਂ ਵਿੱਚ ਵੀ ਇਹ ਬਦਲਾਅਦਿਖ ਰਿਹਾ ਹੈ । ਸਮੱਸਿਆਵਾਂਤਾਂ ਹਨ ਹੁਣ ਉਨ੍ਹਾਂ ਦਾsolution ਵੀ ਹੈ । ਅੜਚਨ ਹੈ ਤਾਂ ਉਸਨੂੰ ਦੂਰ ਕਰਨ ਦਾ ਜਨੂੰਨ ਵੀ ਹੈ । ਭਾਰਤ ਬਦਲ ਰਿਹਾ ਹੈ, ਭਾਰਤ ਆਪਣਾ ਹੱਲ ਖ਼ੁਦ ਢੂੰਡ ਰਿਹਾ ਹੈ ।

ਅਗਰmillion problem ਹਨ ਤਾਂ billion solutions ਵੀ ਹਨ । ਅਸੀਂ ਬਦਲ ਸਕਦੇ ਹਾਂ, ਇਹ ਆਤਮੈਬਲ ਦਿਖ ਰਿਹਾ ਹੈ । ਅਤੇ ਇਹੀ ਉਹ confidence ਹੈ ਜਿਸਦੀ ਵਜ੍ਹਾ ਨਾਲ ਹੁਣ ਸਮਾਜ ਨੂੰ ਝਕਝੋਰਨ ਵਾਲੇ ਵਿਸ਼ਿਆਂ ਨੂੰ ਉਠਾਉਣ ਵਿੱਚ ਝਿਜਕ ਨਹੀਂ ਹੋ ਰਹੀ ਹੈ। ਅਸੀਂ ਪਰੇਸ਼ਾਨੀਆਂ ਤੋਂ ਘਬਰਾਉਂਦੇ ਨਹੀਂ ਹਾਂ, ਨਾ ਹੀ ਛਿਪਾਉਂਦੇ ਹਾਂ ਉਨ੍ਹਾਂ ਨੂੰ । ਬਲਕਿ ਸਾਹਮਣੇ ਲਿਆਕੇ ਉਨ੍ਹਾਂਨੂੰ ਦੂਰ ਕਰਨ ਦਾ ਪ੍ਰਯਤਨ ਕਰ ਰਹੇ ਹਾਂ । ਅਤੇ ਨਿਊ ਇੰਡੀਆ ਦਾ ਇਹੀ ਉਹ ਨਵਾਂ ਵਿਸ਼ਵਾਸ ਹੈ ਜੋ ਇੱਕ ਭਾਰਤੀ ਨੂੰ ਮਾਣਨਾਲ ਭਰ ਦਿੰਦਾ ਹੈ ।

ਸਾਥੀਓ, ਤੁਸੀਂ ਇੱਕ ਹੋਰ ਟ੍ਰੈਂਡ ’ਤੇ ਗੌਰ ਕੀਤਾ ਹੋਵੇਗਾ । ਪਹਿਲਾਂ ਫਿਲਮਾਂਬਣਦੀਆਂ ਸਨ ਤਾਂ ਅੱਠ ਸਾਲ, ਦਸ ਸਾਲ, 10-10, 15-15 ਸਾਲ ਲਗ ਜਾਂਦੇ ਸਨ । ਅਤੇ ਬਹੁਤ ਮਸ਼ਹੂਰ ਫਿਲ‍ਮਾਂ ਦੀ ਪਹਿਚਾਣ ਇਹ ਹੁੰਦੀ ਸੀ ਕਿ ਉਨ੍ਹਾਂ ਦੇ ਬਣਨ ਵਿੱਚ ਕਿੰਨਾ ਸਮਾਂ ਲਗਿਆ । ਯਾਨੀ ਉਹ ਉਸਦਾ criteriaਮੰਨਿਆ ਜਾਂਦਾ ਸੀ ਕਿ 8 ਸਾਲ ’ਚ ਬਣੀ , 9 ਸਾਲ ’ਚ ਬਣੀ , 12 ਸਾਲ ’ਚ ਬਣੀ ਅਤੇ ਉਸਦੀ ਚਰਚਾ ਹੋਇਆ ਕਰਦੀ ਸੀ । ਹੁਣ ਫਿਲਮਾਂੇ ਬਣਦੀਆਂ ਹਨਕੁਝ ਹੀ ਮਹੀਨਿਆਂ ਦੇ ਟਾਰਗੈੱਟ ਦੇ ਅੰਦਰ ਤਿਆਰ ਹੋ ਕੇ ਆ ਜਾਂਦੀਆਂ ਹਨ ।

ਹੁਣ ਤੁਸੀਂ ਸੋਚੋਦੇਸ਼ ਦੀਆਂ ਯੋਜਨਾਵਾਂ ਦੇ ਨਾਲ ਵੀਕੀਪਹਿਲਾਂ ਉਹੀ ਨਹੀਂ ਹੁੰਦਾ ਸੀ । 30 ਸਾਲ, 40 ਸਾਲ ; ਮਿਊਜ਼ੀਅਮ ਨੂੰ ਵੀ 20 ਸਾਲ ਹੋ ਗਏ । ਅਤੇ ਹੁਣ ਕਿਵੇਂ ਸਰਕਾਰ ਦੀਆਂ ਯੋਜਨਾਵਾਂ ਇੱਕ ਤੈਅ ਸਮੇਂ ਵਿੱਚ ਪੂਰੀਆਂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ । ਅਤੇ ਇਹ ਤੁਸੀਂਸਾਰੇਦੇਖ ਰਹੇ ਹੋ । ਅਗਰ ਮੈਂ ਕਹਾਂ ਕਿ ਦੇਸ਼ ਦੀ young aspirations ਨੂੰ ਭਾਂਪਕੇ ਤੁਸੀਂ ਪਹਿਲਾਂ ਹੀ ਖ਼ੁਦ ਨੂੰ ਵਿਕਸਿਤ ਕਰ ਲਿਆ ਤਾਂ ਸ਼ਾਇਦ ਮੇਰੀ ਗੱਲ ਗਲਤ ਨਹੀਂ ਹੋਵੋਗੀ । ਤੁਸੀਂ ਦੋ ਕਦਮ ਅੱਗੇ ਹੋ, ਤੁਹਾਡੀ ਇਹੀ ਸ਼ਕਤੀ nation building ਵਿੱਚ ਬਹੁਤ ਵੱਡਾ ਕੰਮ ਕਰਦੀ ਹੈ ।

ਸਾਥੀਓ, ਸਾਡੀ entertainment industry ਦੇ contextਵਿੱਚ ਮਾਨਵੀ ਭਾਵਨਾਵਾਂ, ਸੰਵੇਦਨਾਵਾਂ, action – reaction , comedy , tragedy ਦਾ ਉਹ ਹਰ ਪਹਿਲੂ ਦਿਖਦਾ ਹੈ ਜੋ ਦੁਨੀਆ ਨੂੰ connect ਕਰਦਾ ਹੈ । ਆਖਿਰ ਦੇਸ਼ ਕੋਈ ਵੀ ਹੋਵੇ, ਮਨੁੱਖੀ ਭਾਵਨਾਵਾਂ ਤਾਂ ਉਹੀ ਹੁੰਦੀਆਂ ਹਨ ਅਤੇ Indian entertainment industry ਨੇ ਇਸ ਮਰਮ ਨੂੰ ਮਹਿਸੂਸ ਕੀਤਾ ਹੈ ।

ਮੈਂ ਇੱਕ ਵਾਰ ਵਿਦੇਸ਼ ਜਾ ਰਿਹਾ ਸਾਂ, ਹਵਾਈ ਜਹਾਜ਼ ਵਿੱਚ ਸਾਡੇ ਸਾਥੀ ਯਾਤਰੀ ਇੱਕ ਬੈਠੇ ਸਨ । ਬਹੁਤ ਅਜਬ ਜਿਹਾ ਸਵਾਲ ਉਨ੍ਹਾਂ ਨੇਮੈਨੂੰ ਪੁੱਛਿਆ । ਬੋਲੇ- ਮੈਂ ਭਾਰਤ ਆਉਂਦਾ ਰਹਿੰਦਾ ਹਾਂ, ਮੈਂ ਭਾਰਤ ਦੀਆਂ ਫਿਲਮਾਂ ਵੀਦੇਖਦਾ ਹਾਂ । ਬੋਲੇ-ਤੁਹਾਡੇ ਇੱਥੇ ਇਹ ਕਲਾਕਾਰ ਪੈਰ ਨੂੰ ਲਿਪਟ ਕੇ ਰੋਂਦੇ ਕਿਉਂ ਹਨ । ਮੰਦਰ ਵਿੱਚ ਜਾ ਕੇ ਰੋਂਦੇ ਕਿਉਂ ਹਨ, ਚਿਲਾਉਂਦੇ ਕਿਉਂ ਹਨ? ਯਾਨੀ ਉਸਦੇ ਲਈ ਇਹ ਅਜੂਬਾ ਸੀ ਕਿ ਹਿੰਦੁਸਤਾ ਨ ਵਿੱਚ ਇਹ ਕਿਹੜੀ ਪਰੰ‍ਪਰਾ ਹੈ ਕਿ ਆਦਮੀ ਤੁਰੰਤ relax ਹੋ ਜਾਂਦਾ ਹੈ। ਉਨ੍ਹਾਂ ਲਈ ਅਜੂਬਾ ਸੀ । ਲੇਕਿਨ ਸਾਡੀਆਂਫਿਲਮਾਂ ਨੇ ਉਸ ਮਹਾਰਤ ਵੱਲੋਂਸਧਾਰਨ ਮਨੁੱਖ ਦੀਆਂ ਭਾਵਨਾਵਾਂ ਨੂੰ ਵੱਡੀ ਸਹਿਜਤਾ ਨਾਲ ਪ੍ਰਵਾਹਿਤ ਕੀਤਾ ਹੈ। ਅਤੇ ਮੈਂ ਮੰਨਦਾ ਹਾਂ ਇਹ ਛੋਟੀ ਚੀਜ਼ ਨਹੀਂ ਹੈ । ਲੇਕਿਨ ਉਹ ਤਦ ਹੁੰਦਾ ਹੈ ਜਦੋਂ ਕਲਾ, ਕਲਾਕਾਰ ਅਤੇ ਸਾਹਿਤ‍ਕਾਰ ਜ਼ਮੀਨ ਨਾਲ ਜੁੜੇ ਹੁੰਦੇ ਹਨ, ਤਦ ਉੱਥੇ ਹੀ ਇਹ ਬੀਜ ਅੰਕੁਰਿਤ ਹੁੰਦਾ ਹੈ, ਤਦ ਉਹ ਹੁੰਦਾ ਹੈ ।

ਗੱਲ ਚਾਹੇ fun ਪੈਦਾ ਕਰਨ ਦੀ ਹੋਵੇ ਜਾਂ ਫੈਨ ਬਣਾਉਣ ਦੀ, ਅਸੀਂ ਇੱਥੇ ਵੀ ਆਪਣਾ ਅਸਰ ਪਾਉਂਦੇ ਹਾਂ । ਮੈਂ ਫਿਲਮਲ ਜਗਤ ਨੂੰ ਇਸ ਉਪਲੱਬਧੀ ਲਈ ਮੈਂ ਸੱਚ ਵਿੱਚ ਦਿਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ । ਅਤੇ ਮੈਂ ਦੇਖ ਰਿਹਾ ਹਾਂ ਕਿ ਅੱਜ ਸਾਡਾ ਨੌਜਵਾਨ ਅਗਰ ਬੈਟਮੈਨ ਦਾ ਫੈਨ ਹੈ ਤਾਂ ਨਾਲ ਹੀਬਾਹੂਬਲੀ ਦਾ ਵੀ ਫੈਨ ਹੈ । ਸਾਡੇ ਕਿਰਦਾਰਾਂ ਦੀ ਵੀ ਹੁਣ ਗਲੋਰਬਲ ਅਪੀਲ ਹੈ ।

ਸਾਥੀਓ, ਭਾਰਤ ਦੇ soft power ਦੀ ਸ਼ਕਤੀ, ਮੈਂ ਸਮਝਦਾ ਕਿ ਉਸ ਵਿੱਚ ਸਾਡੀਆਂਫਿਲਮਾਂ ਦੀ ਬਹੁਤ ਵੱਡੀ ਭੂਮਿਕਾ ਹੈ। ਇਹ ਫਿਲਮਾਂ ਹੀ ਹਨ ਜੋ ਪੂਰੇ ਵਿਸ਼‍ਵ ਵਿੱਚ ਭਾਰਤੀਅਤਾ ਦੀ ਨੁਮਾਇੰਦਗੀਕਰਦੀਆਂ ਹਨ । ਭਾਰਤੀ ਫਿਲਮਾਂ ਭਾਰਤੀਅਤਾ ਦਾ ਆਈਨਾ ਰਹੀਆਂ ਹਨ । ਦੁਨੀਆ ਨੂੰ ਵੀ ਉਹ ਆਪਣੇ ਵੱਲ ਆਕਰਸ਼ਿਤ ਕਰਦੀਆਂ ਰਹੀਆਂ ਹਨ । ਸਾਡੀਆਂ ਫਿਲਮਾਂ ਬਾਕਸਆ ਆਫਿਸ ’ਤੇ ਤਾਂ ਧੂਮ ਮਚਾਉਂਦੀਆਂ ਰਹਿੰਦੀਆਂ ਹਨ ਨਾਲ ਹੀ ਪੂਰੇ ਵਿਸ਼‍ਵ ਵਿੱਚ ਭਾਰਤ ਦੀ ਸਾਖ ਵਧਾਉਣ, ਭਾਰਤ ਦਾ brand ਬਣਾਉਣ ਵਿੱਚ ਵੀ ਬਹੁਤ ਵੱਡਾ ਰੋਲ ਪਲੇ ਕਰਦੀਆਂ ਹਨ ।

ਅਸੀਂ ਸਭ ਜਾਣਦੇ ਹਾਂ ਕਿ ਰਾਜਕਪੂਰ ਸਾਹਿਬ ਦੀਆਂ ਫਿਲ‍ਮਾਂ ਨੂੰ ਲੈ ਕੇ ਦੇਸ਼ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਗਜ਼ਬ ਦੀ ਦੀਵਾਨਗੀ ਹੁੰਦੀ ਹੈ । ਅਤੇ ਮੈਂ ਇਹ ਪ੍ਰਤੱਖ ਅਨੁਭਵ ਕਰਦਾ ਹਾਂ ਜਦੋਂ ਮੈਂ ਜਾਂਦਾ ਹਾਂ, ਲੋਕਾਂ ਨੂੰ ਮਿਲਦਾ ਹਾਂ । ਮੈਂ ਕੁਝ ਦੇਸ਼ਾਂ ਦੇ ਰਾਸ਼ਟ ਰਪਤੀ ਦੇਖੇ ਹਨ ਜੋ ਪੂਰੀ ਹਿੰਦੀ ਫਿਲਮਾ ਦੇ ਗਾਣੇ ਵਧੀਆ ਢੰਗ ਨਾਲ ਗਾਉਂਦੇ ਹਨ ਜੀ ।

ਮੈਂ ਹੁਣੇ ਇਜ਼ਰਾਈਲ ਗਿਆ ਸੀ ਤਾਂ ਰਾਤ ਨੂੰ ਇਜ਼ਰਾਈਲ ਦੇ ਪ੍ਰਧਾਨਮੰਤਰੀਜੀ ਦੇ ਘਰ ਵਿੱਚ ਖਾਣਾ ਖਾਣ ਗਿਆ, ਅਸੀਂ ਦੋ ਹੀ ਲੋਕ ਸਾਂ।ਇੰਝ ਹੀ ਸਾਡਾ ਜਰਾ ਦੋਸਤਾਦਨਾਜ਼ਿਆਦਾਰਹਿੰਦਾ ਹੈ, ਥੋੜ੍ਹਾ ਤਾਮਝਾਮ ਵਾਲਾ ਘੱਟ ਰਹਿੰਦਾ ਹੈ । ਤਾਂ ਇੰਝ ਹੀ ਗੱਲਾਂ ਚਲ ਪਈਆਂ । ਹੁਣ‍ ਅਸੀਂ ਇੰਨਾ travelling ਕਰਕੇ ਗਏ ਸਾਂ, ਲੇਕਿਨ ਰਾਤ ਦੋ-ਢਾਈ ਵਜੇ ਤੱਕ ਅਸੀਂ ਬੈਠੇ, ਗੱਲਾਂਚਲਦੀਆਂਰਹੀਆਂ ਸਾਡੀਆਂ, ਕਾਫ਼ੀ ਗੱਲਾਂ ਹੋਈਆਂ।ਤਾਂ ਉਨ੍ਹਾਂ ਨੇ ਮੈਨੂੰ ਇਚਕ ਦਾਨਾ-ਇਚਕ ਦਾਨਾ- ਪੂਰਾ ਗੀਤ ਸੁਣਾਇਆ ਜੀ । ਹੁਣ ਇਜ਼ਰਾਈਲ ਦੇ ਪ੍ਰਧਾਨਮੰਤਰੀ – ਸਾਡੀ ਭਾਸ਼ਾ ਨਹੀਂ ਜਾਣਦੇ, ਉਸਦਾ ਮਤਲਬ ਕੀ ਹੁੰਦਾ ਹੈ , ਪਤਾ ਨਹੀਂ ਹੈ ; ਮੈਨੂੰ ਵੀ ਇਚਕਦਾਨਾ ਦਾ ਅਰਥ ਪਤਾ ਨਹੀਂ ਹੈ , ਅਤੇ ਇਹੀ ਤਾਂ ਫਿਲਮਹ ਇੰਡਸਟਂਰੀ ਦੀ ਤਾਕਤ ਹੈ ਜੀ ।

ਅਤੇ ਮੈਨੂੰ ਯਾਦ ਹੈ ਕਿ ਜਦੋਂ ਕੁਝ ਸਮਾਂ ਪਹਿਲਾਂ ਮੈਂ ਦੱਖਣ ਕੋਰੀਆ ਗਿਆ ਸਾਂ, ਸਾਊਥ ਕੋਰੀਆ, ਤਾਂ ਉੱਥੇ ਰਾਸ਼ਟ ਰਪਤੀ ਜੀ ਨੇ ਭੋਜਨ ਦਿੱਤਾ ਸੀ । ਤਾਂ ਭੋਜਨ ਦੇ ਸਮੇਂ ਬੱਚਿਆਂ ਦੀperformance ਦਾ ਇੱਕ ਪ੍ਰੋਗਰਾਮ ਰੱਖਿਆ ਸੀ । ਤਾਂ ਸਕੂਸਲ ਦੇ ਬੱਚੇ, ਹਾਥੀ-ਮੇਰੇ ਸਾਥੀ ਉਸਦਾ ਗਾਣਾ ਗਾਇਆ ਅਤੇ ਐਕਸ਼ਰਨ ਦੇ ਨਾਲ ਗਾਇਆ । ਤਾਂ ਬਾਅਦ ਵਿੱਚ ਮੈਂ ਬੱਚਿਆਂ ਨੂੰ ਮਿਲਿਆ, ਮੈਂ ਕਿਹਾ ਇਹ ਤੁਹਾਨੂੰ ਪਤਾ ਹੈ ਕੀ ਗਾ ਰਹੇ ਸੀ ਤੁਸੀਂ? ਕੁਝ ਬੱਚੇ ਦੱਸਸਕੇ ਹਾਥੀ ਦਾ ਮਤਲਬ ਕੀ ਹੁੰਦਾ ਹੈ, ਬਾਕੀ ਨੂੰ ਪਤਾ ਨਹੀਂ ਸੀ । ਤਾਂ ਮੈਂ ਕਿਹਾ ਭਈ ਇੰਨਾ ਵਧੀਆ ਤੁਸੀਂ ਕੀਤਾ, ਇਤਨੇ ਘੱਟ ਸਮੇਂ ਵਿੱਚ ਕਿਵੇਂ ਮਿਹਨਤ ਕਰਕੇ ਕੀਤਾ ।

ਦੇਖੋ ਪ੍ਰਭਾਵ ਹੈ ਸਾਡੀ ਇੰਡਸਟੇਰੀ ਦਾ । ਫਿਰ ਮੇਰਾ ਵੀ ਮਨ ਕਰ ਗਿਆ ਤਾਂ ਮੈਂ ਆ ਕੇ ਉਸ ਗੀਤ ਨੂੰ ਕੋਰੀਅਨ ਲੈਂਗਵੇਜ ਵਿੱਚ ਡਬਿੰਗ ਕਰਵਾਇਆ ਅਤੇ ਮੈਂ ਉਸਨੂੰ ਵਾਪਸ ਭੇਜਿਆ ਸਕੂਨਲ ਦੇ ਬੱਚਿਆਂ ਨੂੰ । ਦੇਖੋ, ਇਹ ਤਾਕਤ ਹੈ ਤੁਹਾਡੀ, ਅਤੇ ਇਸੇ ਤਰ੍ਹਾਂ ਫਿਲਮਾਂ ਦੇ ਨਾਲ-ਨਾਲ ਇਨ੍ਹੀਂ ਦਿਨੀਂ ਸਾਡੇ ਟੀਵੀ ਸੀਰੀਅਲਸਤ ਵਿੱਚ ਵੀ ਆਪਣੀ ਇੱਕ ਵਿਸ਼ੇਸ਼ ਪਹਿਚਾਣ ਬਣਾਈ ਹੈ । ਸਾਸ ਭੀ ਕਬੀ ਬਹੂ ਥੀ- ਸਾਨੂੰ ਲਗਦਾ ਹੋਵੇਗਾ ਇਹ ਹਿੰਦੁਸਤਾਸ਼ਨ ਵਿੱਚ ਚਲਦੀ ਹੋਵੇਗੀ, ਅਜਿਹਾ ਨਹੀਂ ਹੈ ਜੀ । ਮੈਂ ਦੁਨੀਆ ਦੇ ਜਿਨ੍ਹਾਂ ਦੇਸ਼ਾਂ ਵਿੱਚ ਗਿਆ ਹਾਂ ਅਤੇ ਖਾਸ ਕਰਕੇ ਮੈਂ ਅਫ਼ਗ਼ਾਨਿਸਤਾਲਨ ਵਿੱਚ ਦੇਖਿਆ – ਸ਼ਾਇਦ ਹੀ ਕੋਈ ਪਰਿਵਾਰ ਅਜਿਹਾ ਹੋਵੇਗਾ ਕਿ ਜੋ ਇਸ ਸੀਰੀਅਲ ਨੂੰ ਨਾਦੇਖਦਾ ਹੋਵੇ ।

ਯਾਨੀ ਸਾਡੇ ਆਸਪਾਸ ਦੇ ਦੇਸ਼ ਦੇ ਲੋਕਾਂ ਨੂੰ ਭਾਰਤ ਦੇ ਸਧਾਰਨ ਜੀਵਨ ਨੂੰ ਦੇਖਣ ਦੀ ਰੁਚੀ ਨਜ਼ਰ ਆਉਂਦੀ ਹੈ ਅਤੇ ਉਸਦੀ ਚਰਚਾ ਕਰਦੇ ਹਨ, ਖੁੱਲ੍ਹ ਕੇ ਕਰਦੇ ਹਨ । ਮੈਂ ਇੱਕ ਵਾਰ ਵੀਅਤਨਾਮ ਦੇ ਪ੍ਰਧਾਨਮੰਤਰੀ ਨਾਲ ਬੈਠਾ ਸੀ ਤਾਂ ਇੰਝ ਹੀ ਮੈਂ ਕਿਹਾ ਤਾਂ ਸਾਰਿਆਂ ਨੂੰ ਪਰਿਵਾਰ ਦੇ ਨਾਲ ਬੁਲਾਇਆ, ਤੁਸੀਂ ਇਕੱਲੇ ਕਿਉਂ ਆਏ ਹੋ? ਹੁਣ ਉਹ ਪੂਰੀ ਤਰ੍ਹਾਂ ਕਮਿਊਨਿਸਟਾਂ ਨੂੰ ਜਾਣਦੇ ਹਨ – ਦੇਸ਼ ਕਮਿਊਨਿਸਟ, ਨੇਤਾ ਵੀ ਕਮਿਊਨਿਸਟ । ਅਤੇ ਕਮਿਊਨਿਸਟਾਂ ਨੂੰ ਤਾਂ ਜਾਣਦੇ ਹਨ, ਇੱਥੇ ਕੁਝ ਲੋਕ ਹੋਣਗੇ । ਤਾਂ ਉਨ੍ਹਾਂ ਨੇ ਕਿਹਾ ਕਿ …. ਕੁਝ ਲੋਕਾਂ ਨੂੰ ਧੱਕਾ ਲੱਗੇਗਾ ।

ਉਨ੍ਹਾਂ ਨੇ ਕਿਹਾ ਕਿ … ਮੈਂ ਕਿਹਾ ਤੁਹਾਡੀ ਸ਼੍ਰੀਮਤੀ ਜੀ ਨੂੰ ਲਿਆਉਣਾ ਚਾਹੀਦਾ ਸੀ, ਇਹ ਬੜਾ ਹੀ ਅੱਛਾ ਇਹ ਜੋ 26 ਜਨਵਰੀ ਨੂੰ ਮੈਂ ਸਭ ਦੇਸ਼ ਦੇ ਲੋਕਾਂ ਨੂੰ ਬੁਲਾਇਆ ਸੀ, ਤਦ ਗੱਲ ਹੋਈ ਸੀ । ਤਾਂ ਬੋਲੇ ਭਈ ਮੇਰੇ ਘਰ ਵਿੱਚ ਇੱਕ problem ਹੈ । ਮੈਂ ਕਿਹਾ ਕੀ? ਉਨ੍ਹਾਂ ਦੀ ਉਮਰ ਵੀ ਵੱਡੀ ਹੈ । ਬੋਲੇ- ਮੇਰੀ ਪਤਨੀ ਰਾਮਾਇਣ ਸੀਰੀਅਲ, ਸਾਡੀ ਲੈਂਗਵੇਜ ਵਿੱਚ ਡਬਿੰਗ ਹੋਈ ਹੈ, ਤਾਂ ਉਹ ਘੰਟਿਆਂ ਤੱਕ ਰਾਮਾਇਣ ਸੀਰੀਅਲ ਦੇਖਦੀ ਰਹਿੰਦੀ ਹੈ, ਛੱਡਣ ਨੂੰ ਤਿਆਰ ਨਹੀਂ ਹੁੰਦੀ ਹੈ। ਬੋਲੇ- ਉਸਦੇ ਕਾਰਣ ਉਸਨੇ ਮੇਰੇ ਨਾਲ ਆਉਣ ਤੋਂ ਮਨਾ ਕਰ ਦਿੱਤਾ । ਤੁਸੀਂ ਕਲਪਹਨਾ ਕਰ ਸਕਦੇ ਹੋਕਿਸ ਤਰ੍ਹਾਂ ਦਾimpact ਹੈ ਸਾਡੇ ਲੋਕਾਂ ਦਾ। ਅਗਰ ਅਸੀਂ ਸਾਡੀ ਇਸ ਤਾਕਤ ਨੂੰ ਨਾ ਪਛਾਣੀਏ ਤਾਂ ਮੈਂ ਸਮਝਦਾ ਹਾਂ ਕਿ ਦੋਸ਼ ਅਸੀਂ ਕਿਸੇ ਹੋਰ ਨੂੰ ਨਹੀਂ ਦੇ ਸਕਦੇ ਹਾਂ ।

ਸਾਥੀਓ, ਸਿਨੇਮਾ ਦੀ ਇੱਕ ਮੂਕ ਤਾਕਤ, silent power ਇਹ ਵੀ ਹੈ ਕਿ ਉਹ ਲੋਕਾਂ ਨੂੰ ਬਿਨਾ ਦੱਸੇ, ਬਿਨਾ ਇਹ ਜਤਾਏ ਕਿ ਅਸੀਂ ਤੁਹਾਨੂੰ ਇਹ ਸਿਖਾ ਰਹੇ ਹਾਂ,ਦੱਸ ਰਹੇ ਹਾਂ; ਇੱਕ ਨਵਾਂ ਵਿਚਾਰ, ਇੱਕ ਨਵਾਂ thought ਜਗਾਉਣ ਵਿੱਚ ਉਹ ਆਪਣੇ-ਆਪ catalyst agent ਦਾ ਰੋਲ ਕਰ ਦਿੰਦਾ ਹੈ, ਚੀਜ਼ਚਲ ਪੈਂਦੀ ਹੈ ਜੀ । ਅਨੇਕ ਅਜਿਹੀਆਂ ਫਿਲਮਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖਕੇ ਜਦੋਂ ਲੋਕ ਨਿਕਲਦੇ ਹਨ ਤਾਂ ਆਪਣੇ thought process ਲਈ ਕੁਝ ਨਵੇਂ seeds ਕੁਝ ਨਵੇਂ ideas ਲੈ ਕੇ ਨਿਕਲਦੇ ਹਨ ।

ਹੁਣ ਤੁਸੀਂਦੇਖੋ, ਇਨ੍ਹੀਂ ਦਿਨੀਂtoilet ਵਰਗਾ ਵਿਸ਼ਾ ਹੋਵੇ, women empowerment ਵਰਗਾ ਵਿਸ਼ਾ ਹੋਵੇ, sports ਹੋਣ, ਬੱਚਿਆਂ ਦੀਆਂ ਸਮੱਸਿਆਵਾਂ ਨਾਲ ਜੁੜੇ ਪਹਿਲੂ ਹੋਣ, ਗੰਭੀਰ ਬਿਮਾਰੀਆਂ ਪ੍ਰਤੀ ਜਾਗਰੂਕਤਾਦਾ ਵਿਸ਼ਾ ਹੋਵੇ, ਜਾਂ‍ ਫਿਰ ਸਾਡੇ ਸੈਨਿਕਾਂ ਦੀਬਹਾਦਰੀ – ਅੱਜ ਇੱਕ ਤੋਂ ਇੱਕ ਬਿਹਤਰੀਨਫਿਲਮਾਂ ਤੁਸੀਂ ਸਭ ਦੇ ਮਾਧਿਅਮਰਾਹੀਂ ਦੇਸ਼ ਤੱਕ ਪਹੁੰਚ ਰਹੀਆਂ ਹਨ । ਇੱਕ ਵਿਚਾਰ ਪਹੁੰਚ ਰਿਹਾ ਹੈ , ਇੱਕ ਅੰਦੋਲਨ ਪਹੁੰਚ ਰਿਹਾ ਹੈ ।
ਇਨ੍ਹਾਂ ਫਿਲਮਾਂ ਦੀ ਸਫ਼ਲਤਾ ਨੇ ਸਿੱਧ ਕੀਤਾ ਹੈ ਕਿ ਸਮਾਜਕ ਵਿਸ਼ਿਆਂ ਨੂੰ ਲੈ ਕੇ ਵੀ ਅਗਰ ਬਿਹਤਰ vision ਦੇ ਨਾਲ ਫਿਲਮਾ ਬਣੇ ਤਾਂ ਉਹ ਬਾਕਸੀ ਆਫਿਸ ’ਤੇ ਵੀ ਸਫ਼ਲ ਹੋ ਸਕਦੀ ਹੈ । ਅਤੇ nation building ਵਿੱਚ ਆਪਣਾ ਯੋਗਦਾਨ ਵੀ ਦੇ ਸਕਦੀ ਹੈ ।

ਸਾਥੀਓ, ਤੁਹਾਡੀਆਂਫਿਲਮਾਂ ਅਤੇ ਫਿਲਮਦ ਦੇ production ਦੀ ਪ੍ਰਕਿਰਿਆ ਵਿੱਚ ਜਿਸ ਤਰ੍ਹਾਂ ਦੇਸ਼ ਦੀ ਵਿਵਿਧਤਾ ਦਾ, ਦੇਸ਼ ਦੀ diversity ਦਾ ਸਨਮਾਨ‍ ਹੁੰਦਾ ਹੈ, ਉਹ ‘ਇੱਕ ਭਾਰਤ ਸ੍ਰੇਸ਼ਠਦ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ । ਅਤੇ ਮੈਂ ਮੰਨਦਾ ਹਾਂ ਫਿਲਮਪ ਜਗਤ ਦੇ ਲੋਕਾਂ ਨੂੰ ਇਨ੍ਹਾਂਵਿਸ਼ਿਆਂ ਨੂੰ ਕਿਤੇ ਨਾ ਕਿਤੇ reflectਕਰ ਕੇ ਜਾਗ੍ਰਿਤ ਪ੍ਰਯਾਸ ਕਰਨਾ ਚਾਹੀਦਾ ਹੈ ।

ਸਾਡੀਆਂਹਿੰਦੀ ਫਿਲਮਾਂ ਵਿੱਚ ਨੇਪਾਲੀ ਭਾਸ਼ਾ ਦਾ ਅਤੇ ਨੇਪਾਲੀ ਕਲਾਕਾਰ ਦਾ ਤਾਂ ਹਰ ਕਿਸੇ ਨੇ ਲਾਭ ਲਿਆ ਹੈ ਮਨੋਰੰਜਨ ਲਈ, ਲੇਕਿਨ ਭਾਰਤ ਦੇ ਹਰ ਰਾਜ‍ ਦੀ ਆਪਣੀ ਵਿਸ਼ੇਸ਼ਤਾ ਹੈ । ਇੱਕ-ਅੱਧੇ ਕਲਾਕਾਰ ਦੋ – ਚਾਰ ਵਾਕ‍ ਵੀ ਫਿਲਮਜ ਵਿੱਚ ਕਿਸੇ ਹੋਰ ਭਾਸ਼ਾ ਦੇ ਬੋਲੇ, ਦੇਸ਼ ਦੀ ਏਕਤਾ ਦਾ ਸੰਦੇਸ਼ ਲੈ ਕੇ ਜਾਂਦਾ ਹੈ, ਉਸਨੂੰ ਆਪਣਾ ਲਗਦਾ ਹੈ । ਕੋਈ ਨਾਗਾਲੈਂਡ ਦਾ ਵਿਅਕਤੀ ਦਿਖਾਈ ਦੇਵੇ ਅਤੇ ਨਾਗਾ ਭਾਸ਼ਾ ਵਿੱਚ ਬੋਲੇ ਤਾਂ ਲਗਦਾ ਹੈ ਭਈ, ਜਿਸ ਦੇਸ਼ਦੇ ਕੋਲhundred languages ਹੋਣ , seventeen hundred dialogues ਹੋਣ ; ਕਿੰਨਾ richness ਹੈ ਸਾਡਾ ।

ਅਸੀਂ ਇਸਨੂੰ ਕਿਵੇਂ ਸਮੇਟੀਏ, ਏਕਤਾ ਦੀ ਤਾਕਤ ਨੂੰ ਕਿਵੇਂ ਪ੍ਰਗਟ ਕਰੀਏ । ਇੱਕ ਕਲਾਕਾਰ ਅਗਰ ਇੱਕ ਰਾਜ‍ ਦੀ ਇੱਕ ਕਹਾਵਤ ਬੋਲੇ ਤਾਂ ਦੂਜਾ ਤੁਰੰਤ ਉਸੇ ਕਹਾਵਤ ਨੂੰ ਆਪਣੀ ਭਾਸ਼ਾ ਵਿੱਚ ਬੋਲੇ , ਤਾਂ ਦੇਸ਼ ਦੀ ਏਕਤਾ ਦਾਸੂਤਰ ਆਪਣੇ-ਆਪਪ੍ਰਗਟ ਹੋ ਜਾਂਦਾ ਹੈ। ਇਹ ਤਾਕਤ, ਇਹ communication ਦੀ ਤਾਕਤ ਇਸਵਿੱਚ ਹੈ ।

ਦੇਸ਼ ਵਿੱਚ ਕਿੰਨੇ ਹੀ tourist spot, ਹਾਲੇਰਾਜਵਰਧਨਜੀ ਦੱਸ ਰਹੇ ਸਨ, ਫਿਲਮਾਂ ਦੀ ਵਜ੍ਹਾ ਨਾਲ ਜਾਣੇ ਜਾਂਦੇ ਹਨ, ਅਤੇ ਸਾਡੀ ਵੀ ਕੋਸ਼ਿਸ਼ ਰਹਿਣੀ ਚਾਹੀਦੀ ਹੈ । ਅੱਜ ਵੀ ਜਿਵੇਂ ਹਰ ਜਗ੍ਹਾ ’ਤੇਜਾਈਏ ਤਾਂ ਲੋਕ ਸਾਨੂੰ ਕਹਿਣਗੇ ਕਿ ਇੱਥੇ ਇਹ ਫਿਲਮਕ ਬਣੀ ਸੀ , ਇੱਥੇ ਉਹ ਫਿਲਮ। ਬਣੀ ਸੀ । ਉਸ ਨੂੰ ਪਤਾ ਵੀ ਨਹੀਂ ਹੋਵੇਗਾ, ਉਸਦਾ ਜਨਮੀ ਵੀ ਨਹੀਂ ਹੋਇਆ ਹੋਵੇਗਾ , ਲੇਕਿਨ ਉਹ ਦੱਸੇਗਾ ਕਿ ਹਾਂ ਫਿਲਮ ਬਣੀ ਸੀ ਅਤੇ ਦੇਵਾਨੰਦ ਸਾਹਿਬ ਇੱਥੇ ਆਏ ਸਨ, ਢਿਕਨਾ ਆਏ ਸਨ , ਉਹ ਦੱਸੇਗਾ।

ਭਾਰਤ ਦੀ ਅਲੱਗ-ਅਲੱਗਤਸਵੀ ਰ ਨੂੰ ਇਤਨੇ ਖੂਬਸੂਰਤ ਤਰੀਕੇ ਨਾਲ ਦੇਸ਼ ਦੇ ਲੋਕਾਂ ਦੇ ਸਾਹਮਣੇ ਰੱਖਕੇ, ਅਤੇ ਮੈਂ ਮੰਨਦਾ ਹਾਂ ਕਿ ਟੂਰਿਜ਼ਮ ਨੂੰ ਵਧਾਉਣ ਵਿੱਚ ਬਹੁਤ ਵੱਡਾ ਰੋਲ ਸਾਡੀ ਇਹ ਇੰਡਸਟਦਰੀ ਕਰ ਸਕਦੀ ਹੈ, ਬਹੁਤ ਵੱਡਾ ਰੋਲ । ਅਤੇ ਇਨੀਂ ਦਿਨੀਂ ਹਿੰਦੁਸਤਾ ਨ ਦੇtourism ਦਾ growth ਬਹੁਤ ਅੱਛਾਹੈ ਲੇਕਿਨ ਫਿਰ ਵੀ ਦੁਨੀਆ ਨੂੰ ਤਾਜਮਹਿਲ ਤੋਂ ਅੱਗੇ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ, ਅਤੇ ਇਹ ਕੁੱਲ ਮਿਲਾ ਕੇ ਸਾਡਾ ਜੋ ਸੁਭਾਅ ਹੈ, ਸਾਡਾ ਦੇਸ਼ ਬੇਕਾਰ ਹੈ । ਇਹ ਜੋ ਸਾਡਾ ਮੂਡ ਬਣਿਆ ਹੋਇਆ ਹੈ ਨਾ ਉਸੇ ਦਾ reflection ਹੈ ਇਹ ।

ਸਾਡੇ ਕੋਲ ਵੀ ਦੁਨੀਆ ਨੂੰ ਦਿਖਾਉਣ ਲਈ ਬਹੁਤ ਕੁਝ ਹੈ । ਇਹ ਜੋ ਆਨ – ਬਾਨ – ਸ਼ਾਨ ਨਾਲ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਨਲਈ ਜੋ ਮਿਜਾਜ ਚਾਹੀਦਾ ਹੈ, ਉਹ ਲਿਆਉਣ ਵਿੱਚ ਤੁਸੀਂ ਬਹੁਤ ਵੱਡਾ ਰੋਲ ਕਰ ਸਕਦੇ ਹੋ । ਅਤੇ ਮੈਂ ਮੰਨਦਾ ਹਾਂ ਕਿ ਅਸੀਂ ਟੂਰਿਜ਼ਮ ਨੂੰ ਵੀ ਹੁਲਾਰਾ ਅਤੇ ਟੂਰਿਜ਼ਮ ਇੱਕ ਅਜਿਹਾ ਖੇਤਰ ਹੈ ਜੋ ਗ਼ਰੀਬ ਤੋਂਗ਼ਰੀਬ ਨੂੰ ਰੋਜ਼ਗਾਰ ਦਿੰਦਾ ਹੈ, ਚਾਹ ਵਾਲਾ ਵੀ ਕਮਾਉਂਦਾ ਹੈ ।

ਅਤੇ ਮੈਂ ਮੰਨਦਾ ਹਾਂ ਕਿ ਹਿੰਦੁਸਤਾਗ਼ਨ ਦੇ ਅਲੱਗ-ਅਲੱਗਹਿੱਸਿਆਂ ਵਿੱਚ, ਇਹ ਗੱਲ ਠੀਕ ਹੈ ਥੋੜ੍ਹਾ – ਬਹੁਤ ਰਾਜਵਰਧਨ ਜੀ ਨੇ ਉਲੇਖ ਕੀਤਾ ਅਤੇ ਮੈਨੂੰ ਵੀ ਕੁਝ ਲੋਕ ਪਿਛਲੇ ਦਿਨੀਂ ਮਿਲੇ ਸਨ, ਉਨ੍ਹਾਂ ਨੇ ਵੀ ਕੁਝ ਗੱਲਾਂ ਕਹੀਆਂ ਸਨ ਕਿ ਭਈ ਅਸੀਂਅਲੱਗ-ਅਲੱਗ ਜਗ੍ਹਾ ’ਤੇ ਜਾਂਦੇ ਹਾਂ ਤਾਂ ਸਾਨੂੰ permission ਲਈ ਪਰੇਸ਼ਾਨੀ ਹੁੰਦੀ ਹੈ, ਢਿਕਨਾ ਹੁੰਦਾ ਹੈ, ਬਹੁ ਤ ਚੱਕਰ ਕੱਟਣੇ ਪੈਂਦੇ ਹਨ, ਸਾਡਾ ਟਾਈਮ ਟੇਬਲ ਲੜਖੜਾ ਜਾਂਦਾ ਹੈ। ਅਸੀਂ ਸਭ ਤਿਆਰ ਕਰ ਕੇ ਜਾਈਏ ਅਤੇ ਇੱਕ ਮਿਊਂਸਿਪਲ ਕਮਿਸ਼ਨ ਰ ਦੀ permission ਮਿਲ ਜਾਵੇ, ਸਾਡਾ ਸਾਰਾ…,ਇੱਕ ਕਠਿਨਾਈ ਹੈ । ਮੇਰੇ ਸਾਹਮਣੇ ਵਿਸ਼ਾ ਆਇਆ, ਮੈਂਜ਼ਿਆਦਾ ਤਾਂ ਆਪ ਲੋਕਾਂ ਦੀ ਦੁਨੀਆ ਨਹੀਂ ਜਾਣਦਾ ਸਾਂ, ਲੇਕਿਨ ਜਦੋਂ ਦੱਸਿਆ ਤਾਂ ਮੇਰਾ ਵੀ ਧਿਆਨ ਗਿਆ । ਮੈਂ ਮੇਰੇ ਅਫਸਰਾਂ ਨੂੰ ਕਿਹਾ ਕਿ ਭਈ ਇਸਦਾ ਕੀ ਕੀਤਾ ਜਾ ਸਕਦਾ ਹੈ ? ਉਨ੍ਹਾਂ ਨੂੰ ਪੁੱਛਿਆ, ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਕੋਈ ਤਰੀਕਾ ਕੱਢਣਾ ਚਾਹੀਦਾ ਹੈ ।
ਅੱਜ ਜਦੋਂ ਮੈਂ ਤੁਹਾਡੇ ਦਰਮਿਆਨ ਆਇਆ ਹਾਂ ਤਾਂ ਮੈਨੂੰ ਇਹ ਕਹਿੰਦੇ ਹੋਏ ਪ੍ਰਸੰਨਤਾਕ ਹੋ ਰਹੀ ਹੈ ਕਿ ਦੇਸ਼ ਵਿੱਚ ਅਲੱਗ-ਅਲੱਗ ਹਿੱਸਿਆਂ ਵਿੱਚ ਫਿਲਮੋ ਦੀ ਸ਼ੂਟਿੰਗ ਨਾਲ ਜੁੜੀਆਂਪ੍ਰਵਾਨਗੀਆਂ ਲਈ ਇੱਕ single window clearance ਦੀ ਨਵੀਂ ਵਿਵਸਥਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਇਸਦੇ ਲਈ ਇੱਕ ਵਿਸ਼ੇਸ਼ portalਬਣਾਇਆ ਜਾ ਰਿਹਾ ਹੈ, ਜਿਸ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਹੋਵੇਗੀ, ਫਿਰ NFDC ਦੇ ਸਬੰਧਤ ਅਫਸਰ ਇਸ ਕੰਮ ਲਈ ਨਿਯੁਕਤ ਕੀਤੇ ਜਾਣਗੇ, ਉਹ ਤੈਅ ਸਮੇਂਸਿਰ ਇਸ ਪ੍ਰਕਿਰਿਆ ਨੂੰ ਉੱਥੇ ਹੀ ਕਰਕੇ ਤੁਹਾਨੂੰ ਦੇ ਦੇਣਗੇ ; ਯਾਨੀ ਸਰਕਾਰ ਖ਼ੁਦ ਇਸਦੀਚਿੰਤਾ ਕਰ ਰਹੀ ਹੈ । ਅਤੇ ਮੈਨੂੰ ਲਗਦਾ ਹੈ ਕਿ ਸਰਕਾਰ ਦੇ ਇਸ ਯਤਨ ਨਾਲ ਇਹ ਤੁਹਾਡੀ ਇੱਕ ਬਹੁਤ ਵੱਡੀ ਕਠਿਨਾਈ ਜੋ ਮੇਰੇ ਸਾਹਮਣੇ, ਜਿਨ੍ਹਾਂ ਨੌਜਵਾਨਾਂ ਨੇ ਮੇਰੇ ਸਾਹਮਣੇ ਰੱਖੀ ਸੀ, ਤਾਂ ਮੈਨੂੰ ਲਗਦਾ ਹੈ ਕਿ ਉਸਦਾ solutionਕੁਝ ਨਾਕੁਝ ਨਿਕਲਣਾ ਚਾਹੀਦਾ ਹੈ ।

ਭਵਿੱਖ ਵਿੱਚ ਤੁਹਾਨੂੰ ਸ਼ੂਟਿੰਗ ਦੀ permission ਲਈ ਮੈਂ ਨਹੀਂ ਮੰਨਦਾ ਹਾਂ ਕਿ ਜ਼ਿਆਦਾ ਅਲੱਗ-ਅਲੱਗ ਜਗ੍ਹਾ ’ਤੇ ਪੰਜਾਹਾਂ ਲੋਕਾਂ ਨੂੰ ਤੁਹਾਨੂੰ ਸਲਾਮ ਨਹੀਂ ਕਰਨੀ ਪਵੇਗੀ ਅਤੇ ਕਦੇ-ਕਦੇ ਤਾਂ ਉਹ ਕਹਿੰਦਾ ਹੋਵੇਗਾ ਕਿ ਤੁਹਾਡੇ ਜੋ ਹੀਰੋ ਹਨ ਉਨ੍ਹਾਂ ਨਾਲ ਹੱਥ ਮਿਲਾ ਕੇ ਫੋਟੋ ਕਢਵਾਓ, ਤਦ ਮੈਂ permission ਦੇਵਾਂਗਾ, ਅਜਿਹਾ ਵੀ ਹੁੰਦਾ ਹੋਵੇਗਾ । ਤੁਸੀਂ ਦੱਸਦੇ ਨਹੀਂ ਹੋਵੋਗੇ, ਲੇਕਿਨ ਅਜਿਹੇ ਸਾਰੇ ਅਨੁਭਵ ਆਉਂਦੇ ਹੋਣਗੇ ਤੁਹਾਡੇ ਸਾਹਮਣੇ । ਅਤੇ ਤੁਹਾਨੂੰ ਵੀ ਲਗਦਾ ਹੋਵੇਗਾ ਕਿ ਇਹ ਸਸਤਾ ਰਸਤਾਾ ਹੀ ਹੈ, ਲੈ ਚਲਾਂ ਇਸਨੂੰ । ਯਾਨੀ ease of doing business ਦੇ ਨਾਲ ਹੀ ease of filming ਦੀ ਸਹੂਲਤ ਤੁਹਾਨੂੰ ਮਿਲੇ, ਉਸਦੇ ਲਈ ਸਰਕਾਰ ਜਾਗ੍ਰਿਤ ਹੈ ਅਤੇ ਮੇਰਾ ਭਰਪੂਰ ਪ੍ਰਯਾਸ ਰਹੇਗਾ, ਤੁਸੀਂਵਿਸ਼ਵਾਸ ਕਰੋ ।

ਸਾਥੀਓ, ਭਾਰਤੀ ਸਿਨੇਮਾ ਨੂੰ ਹੋਰ ਸਸ਼ਕਤਵ ਕਰਨ ਲਈ, ਦੇਸ਼ ਵਿੱਚ ਸਕਾਰਾਤਮsਕਤਾ ਲਈ, ਇੱਕ ਵਿਆਪਕ ਵਿਮਰਸ਼ ਤਿਆਰ ਕਰਨ ਲਈ ਸਰਕਾਰ ਪੂਰੀ ਸ਼ਕਤੀ ਨਾਲ ਤੁਹਾਡੇ ਨਾਲ ਹੈ । ਮੇਰੇ ਤੋਂ ਕੁਝ ਸਾਥੀਆਂ ਨੇ ਕੁਝ ਸਮਾਂ ਪਹਿਲਾਂ ਜੀਐੱਸਟੀ ਨੂੰ ਲੈ ਕੇ ਚਿੰਤਾ ਜਤਾਈ ਸੀ । ਇੱਥੇ ਰਾਜਭਵਨ ਵਿੱਚ ਮੈਨੂੰ ਮਿਲੇ ਸਨ ਤਾਂ ਉਨ੍ਹਾਂ ਨੂੰ ਇਹੀ ਚਿੰਤਾ ਸੀ ਕਿ ਸਾਹਿਬ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ ਲੇਕਿਨ ਦੇਖਣ ਵਾਲਾ ਹੀ ਨਹੀਂ ਆਵੇਗਾ ਤਾਂ ਕੀ ਕਰਾਂਗੇ? ਅਤੇ ਕਲਾਕਾਰ ਜਦੋਂ ਇੱਕ ਕੰਮ ਕਰਦਾ ਹੈ ਤਾਂ , ਬਾਕਸਹ ਆਫਿਸ ਦੇਖਣ ਵਾਲਾ ਇੱਕ ਵਰਗ ਹੋਵੇਗਾ, ਜਿਸ ਨੇ ਪੈਸੇ ਪਾਏ ਹਨ, ਲੇਕਿਨ ਬਾਕੀ ਜੋ creative nature ਦਾ ਹੈ ਉਹ ਜ਼ਿਆਦਾ ਭਈ ਜਨਤਾ ਦੇ ਦਿਲਾਂ ਵਿੱਚ ਇਸਦੀ ਗੱਲ ਕੀ ਹੋਵੇਗੀ, ਉਸਦੇ ਦਿਮਾਗ ਵਿੱਚ ਤਾਂ ਉਹੀ ਰਹਿੰਦਾ ਹੈ ਨਾ । ਕਿੰਨੇ ਲੋਕਾਂ ਨੇ ਦੇਖਿਆ, ਕੀ ਅਨੁਭਵ ਕੀਤਾ ਕਿਉਂਕਿcreative ਵਰਗ ਜੋ ਹੈ ਉਸਦੀ ਤਾਂ, ਉਸਨੂੰ ਰੁਪਏ-ਪੈਸੇ ਤੋਂਜ਼ਿਆਦਾ ਲੈਣਾ-ਦੇਣਾ ਨਹੀਂ ਹੁੰਦਾ ਹੈ ।

ਜਦੋਂ ਇਹ ਗੱਲ ਮੇਰੇ ਕੋਲ ਆਈ ਤਾਂ ਮੈਂ ਜੀਐੱਸਟੀ ਕੌਂਸਿਲਨੂੰ ਇਹ ਗੱਲ ਦੱਸੀ , ਉਨ੍ਹਾਂਨੂੰ ਕਿਹਾ ਕਿ ਭਈ ਦੇਖੋ, ਇਹ ਮੇਰੇ ਪਾਸ ਵਿਸ਼ਾ ਹੈ। ਕਿਉਂਕਿ ਸਾਡੇ ਹੱਥ ਵਿੱਚ ਨਹੀਂ ਹੈ ਉਹ ਜੀਐੱਸਟੀਕੌਂਸਿਲ ਦੇ ਹੱਥ ਵਿੱਚ ਹੈ, ਲੇਕਿਨ ਦੇਸ਼ ਵਿੱਚ ਅਜਿਹਾ ਮੰਨਿਆ ਜਾਂਦਾ ਹੈ, ਸਭ ਮੈਂ ਕਰ ਰਿਹਾ ਹਾਂ । ਲੇਕਿਨ ਮੇਰੀ ਤਿਆਰੀ ਹੈ ਅਜਿਹਾ ਕੋਈ ਤਾਂ ਚਾਹੀਦਾ ਹੈ, ਜਿਸ ਵਿੱਚ ਡੱਬੇ ਵਿੱਚ ਸਭ ਪਾਇਆ ਜਾ ਸਕੇ, ਵਰਨਾ ਸਫਾਈ ਕਿਵੇਂ ਹੋਵੇਗੀ । ਅਤੇ ਮੈਨੂੰ ਖੁਸ਼ੀ ਹੈ ਕਿ ਜੀਐੱਸਟੀਕੌਂਸਿਲ ਨੇ ਇਸ ਚਿੰਤਾ ਨੂੰ ਦੂਰ ਕੀਤਾ ਹੈ ਅਤੇ 100 ਰੁਪਏ ਤੋਂ ਉੱਤੇ ਦੇ ਟਿਕਟਾਂ ’ਤੇ ਲਗਣ ਵਾਲੀ ਜੀਐੱਸਟੀ ਨੂੰ 28%ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ ।

ਸਾਥੀਓ, ਇੱਕ ਵਿਸ਼ਾ ਮੇਰੇ ਸਾਹਮਣੇ ਆਇਆ ਹੈ ਅਤੇ ਉਹ ਹੈ piracy ਦਾ । ਮੈਂ ਸਮਝਦਾ ਹਾਂ ਕਿ piracy ਨੂੰ ਲੈ ਕੇ ਆਪ ਸਾਰਿਆਂ ਦੀ ਚਿੰਤਾ ਬਹੁਤ ਸੁਭਾਵਕ ਹੈ । piracy ਤੁਹਾਡੀਮਿਹਨਤ ਅਤੇ ਤੁਹਾਡੀਤਾਕਤ ਦਾਅਪਮਾਨ ਹੈ ਅਤੇ ਇਸਨੂੰ ਰੋਕਣ ਲਈ ਸਰਕਾਰ cinematographਐਕਟ1952 ਵਿੱਚ ਬਦਲਾਅ ਕਰਨ ਦੀ ਦਿਸ਼ਾ ਵਿੱਚ ਤੇਜ਼ੀਨਾਲ ਕਦਮ ਉਠਾ ਰਹੀ ਹੈ। ਅਸੀਂ ਜਿਸ ਸੰਸ਼ੋਧਨ ਦੀ ਦਿਸ਼ਾ ਵਿੱਚ ਜਾ ਰਹੇ ਹਾਂ, ਉਸ ਸੰਸ਼ੋਧਨ ਦੇ ਬਾਅਦ cam carding ਨੂੰ ਸਿਰਫ਼ punishable offence ਹੀ ਨਹੀਂ ਬਣਾਇਆ ਜਾਵੇਗਾ, ਬਲਕਿ ਇਸਦੇ ਲਈ ਕਠੋਰ ਦੰਡ ਦੀ ਵਿਵਸਥਾ ਦਾ ਵੀ ਪ੍ਰਾਵਧਾਨ ਕੀਤਾ ਜਾਵੇਗਾ ।

ਸਾਥੀਓ, ਬੀਤੇ ਸਾਢੇ ਚਾਰ ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਲਗਭਗ1400ਤੋਂਜ਼ਿਆਦਾਪੁਰਾਣੇ ਕਾਨੂੰਨਾਂ ਨੂੰ ਖਤਮ ਕੀਤਾ ਹੈ । ਅਤੇ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ 2013-14 ਵਿੱਚ ਚੋਣਪ੍ਰਚਾਰ ਕਰਦਾ ਸਾਂ, ਜਦੋਂ ਮੇਰੀ ਪਾਰਟੀ ਨੇ ਦੱਸ ਦਿੱਤਾ ਸੀ ਕਿ ਮੈਨੂੰ ਪ੍ਰਧਾਨਮੰਤਰੀ ਦਾ ਉਮੀਦਵਾਰ ਐਲਾਨ ਕੀਤਾ ਗਿਆ ਸੀ – ਆਮਤੌਰ ’ਤੇ ਸਰਕਾਰਾਂ ਦੀ ਪਹਿਚਾਣ ਕੀ ਹੁੰਦੀ ਹੈ, ਹਰ ਸਰਕਾਰ ਇਸ ਗੱਲ ਨੂੰ ਲੈ ਕੇ ਬਜ਼ਾਰ ਵਿੱਚ ਜਾਂਦੀ ਹੈ ਲੋਕਾਂ ਪਾਸ ਕਿ ਅਸੀਂ ਇਹ ਕਾਨੂੰਨ ਬਣਾਏ , ਉਹ ਕਾਨੂੰਨ ਬਣਾਏ ; ਕੀ ਹੋਇਆ, ਉਹ ਬਾਅਦ ਦੀ ਗੱਲ ਹੈ । ਉਹ ਤੁਸੀਂ ਵੀ ਜਾਣਦੇ ਹੋ , ਮੈਂ ਵੀ ਜਾਣਦਾ ਹਾਂ , ਲੇਕਿਨ ਅਸੀਂ ਇਹ ਬਣਾਇਆ ।

ਤਦ ਮੈਂ ਕਿਹਾ ਸੀ ਕਿ ਸਰਕਾਰ ਬਣਾਉਣ ਵਾਲੀਆਂ ਸਰਕਾਰਾਂ ਨੂੰ ਦੇਖਿਆ ਹੈ, ਮੈਂ ਇੱਕ ਅਜਿਹੀ ਸਰਕਾਰ ਲੈ ਕੇ ਆਉਣਾ ਚਾਹੁੰਦਾ ਹਾਂ ਜੋ ਕਾਨੂੰਨਾਂ ਨੂੰ ਖਤਮ ਕਰੇ , ਅਤੇ ਮੈਂ ਇਹ ਕਿਹਾ ਸੀ ਮੈਂ per day ਇੱਕ ਕਾਨੂੰਨ ਖ਼ਤਮ ਕਰਾਂਗਾ ; ਅਜਿਹਾ ਮੈਂ ਕਿਹਾ ਸੀ । ਅਤੇ ਤੁਹਾਨੂੰ ਸ਼ਾਇਦ, ਤੁਹਾਡੇ ਤੱਕ ਇਹ ਗੱਲਾਂ ਪਹੁੰਚੀਆਂ ਨਹੀਂ ਹੋਣਗੀਆਂ ਕਿਉਂਕਿ ਅਜਿਹੀਆਂ ਬਹੁਤ ਚੰਗੀਆਂ ਗੱਲਾਂ ਹੁੰਦੀਆਂ ਹਨ ਜੋ ਦੇਸ਼ ਵਿੱਚ, ਉਨ੍ਹਾਂ ਦਾ ਮਹੱਤਵ ਨਹੀਂ ਹੁੰਦਾ ਹੈ । ਹੁਣ ਤੱਕ 1400 ਕਾਨੂੰਨ ਖਤਮਨ ਕੀਤੇ ਹਨ ਜੀ । ਚਾਰ – ਸਾਢੇ ਚਾਰ ਸਾਲ ਦੇ ਕਾਰਜਕਾਲ ਵਿੱਚ 1400 ਕਾਨੂੰਨ ਖ਼ਤਮੰ ਕੀਤੇ ਹਨ ਤਾਕਿ ਪ੍ਰਕਿਰਿਆਵਾਂ ਸਰਲ ਹੋਣ । ਸਰਕਾਰ ਦੇ ਨਾਲ ਨਾਗਰਿਕ ਨੂੰ ਰੋਜ਼ਾਨਾ ਜੱਦੋਜਹਿਦ ਕਰਨੀਪਵੇ, ਇਹ ਸਮਝ ਵਿੱਚ ਨਹੀਂ ਆ ਰਿਹਾ ਮੇਰੇ ਦਿਮਾਗ ਵਿੱਚ ।

ਅੱਜ ਜਦੋਂ ਮੈਂ ਤੁਹਾਡੇ ਪਾਸ ਆਇਆ ਹਾਂ ਤਾਂ ਮੈਂਆਪ ਤੋਂਕੁਝਮਦਦ ਚਾਹੁੰਦਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਵਿੱਚੋਂ ਜੋ ਇਸ ਪੂਰੇ ਖੇਤਰ ਦੀ ਚਿੰਤਾ ਕਰਦੇ ਹਨ – ਦੇਖੋ ਹੁਣ ਟੈਕਨੋ ਲੋਜੀ ਬਦਲ ਚੁੱਕੀ ਹੈ, ਅੱਜ ਤੁਸੀਂ ਮੋਬਾਈਲ ਫੋਨ ’ਤੇ ਦੁਨੀਆ ਦਾ ਕੋਈ ਵੀ ਰੇਡੀਓ ਸੁਣ ਸਕਦੇ ਹੋ ਲੇਕਿਨ ਫਿਰ ਵੀ ਸਰਕਾਰ ਦਾ ਕਾਨੂੰਨ ਹੈ ਕਿ ਰੇਡੀਓ ਲਈ ਲਾਇਸੈਂਸ ਲੈਣਾ ਪਵੇਗਾ ; ਹੁਣ mismatch ਹੈ ।

ਖੈਰ ਮੈਂ ਕੱਢ ਦਿੱਤਾ ਲੇਕਿਨ ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਅੱਜ ਟੈਕਨੋੇਲੋਜੀ ਇੰਨੀ ਬਦਲ ਚੁੱਕੀ ਹੈ ਅਤੇ ਕਾਨੂੰਨ ਸਾਡੇ 1952 ਦੇ ਹਨ । ਕੀ ਫਿਲਮ‍ ਇੰਡਸਟ ਰੀ ਦੇ ਲੋਕ ਇਸ ਵਿਸ਼ੇ ’ਤੇ ਗੌਰ ਨਾਲ ਸੋਚਣ ਕਿ ਭਈ ਇਹ ਕਿਹੜੇ ਕਾਨੂੰਨ ਹਨ ਜੋ ਅੱਜ ਦੇ ਯੁੱਗ ਵਿੱਚ ਬਿਲਕੁੀਲ irrelevant ਹਨ , ਬੇਕਾਰ ਹਨ , ਲੇਕਿਨ ਉਹ ਲਟਕੇ ਪਏ ਹਨ ਜੀ, ਕੋਈ ਉਪਯੋਗ ਨਹੀਂ ਹੈ । ਆਪ ਆਪਣੇ expert ਨਾਲ ਗੱਲ ਕਰਕੇ, ਇੱਕ-ਇੱਕ ਸ਼ਬਦ ਪੜ੍ਹ ਕੇ ਅਗਰ ਕੋਈ detail note ਬਣਾ ਕੇ ਮੈਨੂੰ ਦਿੰਦੇ ਹੋ ਤਾਂ ਮੇਰੀ ਕੋਸ਼ਿਸ਼ ਹੈ ਕਿ ਮੈਂ ਹੋਰਕੁਝ ਕਾਨੂੰਨਾਂ ਨੂੰ ਖਤਮਕ ਕਰਾਂ ਜੋ ਤੁਹਾਡੇ ਲਈ ਰੁਕਾਵਟ ਬਣੇ ਪਏ ਹਨਅਤੇ ਬਦਲੇ ਹੋਏ ਯੁੱਗ ਦੇ ਅਨੁਕੂਲ ਨਹੀਂ ਹਨ ।

ਤਾਂ ਮੈਂ ਚਾਹਾਂਗਾ ਕਿ ਤੁਹਾਡੇ ਵਿੱਚੋਂ ਕੋਈ initiative ਲੈਣ, ਕਿਉਂਕਿ ਦੇਸ਼ ਲਈ ਇੱਕ ਤਰ੍ਹਾਂ ਨਾਲ ਹੋਰ ਮੇਰੀ ਇਹ ਕੋਸ਼ਿਸ਼ ਹੈ ਕਿ ਤੁਹਾਨੂੰ ਸਰਕਾਰ ਦੇ ਇੱਕ ਹੋਰ ਫੈਸਲੇ ਦੇ ਵਿਸ਼ੇ ਵਿੱਚ ਵੀ ਦੱਸਣਾ ਚਾਹੁੰਦਾ ਹਾਂ । Animation , ਹੁਣੇ ਥੋੜ੍ਹਾ – ਬਹੁਤ ਸਾਡੇ ਰਾਜਵਰਧਨ ਜੀ ਨੇ ਉਨ੍ਹਾਂ ਨੂੰ ਕੀਤਾ ਸੀ, animation ਅਤੇ visual effectਵਿੱਚ ਸਾਡੇ ਨੌਜਵਾਨਾਂ ਦੀ ਪ੍ਰਤਿਭਾ ਦਾ ਸਨਮਾਨ‍ ਪੂਰੀ ਦੁਨੀਆ ਕਰ ਰਹੀ ਹੈ ।

ਦੇਖੋ ਦੁਨੀਆ ਵਿੱਚ Make in India ਇੱਕ ਮਹੱਤਵਹੈ, ਉਸੇ ਤਰ੍ਹਾਂ ਹੀ ਡਿਜ਼ਾਈਨ ਇਨ ਇੰਡੀਆ, ਇਸਦਾ ਵੀ ਇੱਕ ਮਹੱਤ‍ਵ ਹੈ । ਸਾਡੇ ਕੋਲ ਜੋ creative talent ਹੈ ਉਹ ਦੁਨੀਆ ਨੂੰ ਬਹੁਤ ਕੁਝ ਦੇ ਸਕਦਾ ਹੈ। ਲੇਕਿਨ ਉਸਦੇ ਲਈ, ਸਸ਼ਕਤਲ ਕਰਨ ਲਈ, ਇੱਕ ਸਰਕਾਰ ਨੇ National Centre for Excellence for Animation , Visual Effects , Gaming and Comics , ਉਸਦੀ ਵੀ ਸਥਾEਪਨਾ ਕਰਨ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ ।

ਅਤੇ ਉਂਝ ਮੈਂ ਫਿਰ ਚਾਹਾਂਗਾ ਕਿ ਫਿਲਮ ਇੰਡਸਟnਰੀ ਮਿਲਕੇ ਭਵਿੱਖ ਵਿੱਚ ਅਤੇ ਇਹ ਵਿਚਾਰ ਮੈਂਤਾਕੀਦ ਨਾਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ,ਕੀ ਸਮੇਂ ਦੀ ਮੰਗ ਨਹੀਂ ਹੈ ਕਿ ਦੁਨੀਆ ਵਿੱਚ ਹਿੰਦੁਸਤਾ ਨ ਦੀ ਫਿਲਮਸ ਇੰਡਸਟੁਰੀ ਜੋ ਇੰਨਾ ਵੱਡਾcreative world ਹੈਪੂਰਾ, ਵਿਸ਼ਵ ਦੀ ਤੁਲਨਾ ਵਿੱਚ ਬਹੁਤ ਵੱਡੀ ਤਾਕਤ ਹੈ ਸਾਡੀ, ਲੇਕਿਨ human resource development ਦੀ ਦਿਸ਼ਾ ਵਿੱਚ ਕੰਮ ਕਰਦੇ-ਕਰਦੇ ਸਿੱਖ ਜਾਓ । ਘਰ ਵਿੱਚ ਪਹਿਲਾਂ ਕੋਈ ਗੱਡੀ ਸਾਫ਼ ਕਰਨ ਲਈ ਰੱਖਦੇ ਹਾਂ , ਬਾਅਦ ਵਿੱਚ ਉਹ ਡਰਾਈਵਰ ਬਣ ਜਾਂਦਾ ਹੈ , ਹੁਣ ਉਸ ਵਿੱਚ ਕਿੰਨੇ ਸਾਲ ਜਾਂਦੇ ਹਨ ।

ਅੱਜ ਦੇਸ਼ ਵਿੱਚ ਮੈਨੂੰ ਲਗਦਾ ਹੈ ਕਿ ਜ਼ਰੂਰਤ ਹੈ ਇੱਕ communication and entertainment , ਉਸਦੇ ਲਈ ਇੱਕ ਵੱਖ ਯੂਨੀਵਰਸਿਟੀ ਹੋਵੇ । ਅਗਰ ਫਿਲਮn ਇੰਡਸਟmਰੀ ਦੇ ਲੋਕ ਇਸ ਵਿਸ਼ੇ ਨੂੰ ਲੈ ਕੇ ਅੱਗੇ ਆਉਂਦੇ ਹਨ ਤਾਂ ਹੋਰ ਇੱਕ full – fledged university ਹੋਵੇ ਇਸ ਕੰਮ ਦੇ ਲਈ , ਜਿਸ ਵਿੱਚ ਟੈਕਨੋਉਲੋਜੀ ਹੋਵੇ, ਜਿਸ ਵਿੱਚ creativity ਦਾ scope ਹੋਵੇ, ਜਿਸ ਵਿੱਚ ਦੁਨੀਆ ਵਿੱਚ ਚਲਦੇ ਪ੍ਰਭਾਵ ਕਿ ਦੁਨੀਆ ਵਿੱਚ ਅਸੀਂ ਕਿਵੇਂ, ਉਸ ਵਿੱਚ ਫਾਈਨੈਂਸ ਵੀ ਵਿਸ਼ਾ ਹੋਵੇ, ਅਗਰ ਉਸੇਤਰ੍ਹਾਂਨਾਲ ਕੋਈ proposal ਲੈ ਕੇ, ਅਤੇ ਮੈਂ ਚਾਹਾਂਗਾ ਕਿ ਇਹ ਸਭ ਸਰਕਾਰ ਕਰੇ ਤਾਂ ਪਤਾ ਹੈ ਸਾਹਿਬ ਸਰਕਾਰ ਕੀ ਕਰੇਗੀ ।

ਫਿਰ ਪ੍ਰਧਾਨਮੰਤਰੀ ਦਾ ਮੈਸੇਜ ਆਵੇਗਾ ਕਿ ਮੇਰੀ ਫਿਲਮ ਬਣਾਓ, ਤਾਂ ਮੈਨੂੰ ਉਹ ਨਹੀਂ ਕਰਨਾ ਹੈ । ਦੇਸ਼ ਦੇ ਆਮ ਮਨੁੱਖ ਲਈ ਜੋ ਕੰਮ ਆਏ, ਅਜਿਹੀਆਂਕੁਝਵਿਵਸਥਾਵਾਂ ਅਸੀਂ ਵਿਕਸਿਤ ਕਰੀਏ, ਅਗਰਆਪ ਉਸ ਤਰ੍ਹਾਂ ਦੀ ਗੱਲ ਦੇਵੋਗੇ, ਸਰਕਾਰ ਪੂਰੀ ਤਰ੍ਹਾਂ ਨਾਲ ਸਹਿਯੋਗ ਕਰੇਗੀ , ਪੂਰਾ ਸਹਿਯੋਗ ਕਰੇਗੀ ।

ਸਾਥੀਓ, ਤੁਹਾਨੂੰ ਅਜਿਹੀ ਹੀ ਇੱਕ ਚਰਚਾ ਦੌਰਾਨ ਇੱਕ ਮਹੱਤਵਚਪੂਰਨਸੁਝਾਅ ਕੁਝ ਦੋਸਤਾਂ ਵੱਲੋਂ ਆਇਆ ਸੀ ਅਤੇ ਮੈਨੂੰ ਉਹ ਸੁਝਾਅ ਅੱਛਾ ਲਗਿਆ । ਅਤੇ ਮੈਂ ਚਾਹੁੰਦਾ ਹਾਂ ਕਿ ਅਸੀਂ ਆਪਣੇ-ਆਪਨੂੰਇਹ ਮੁੰ‍ਬਈਆ ਦੁਨੀਆ ਤੋਂ ਬਾਹਰ ਲਿਆਉਣਾ ਹੈ ਜੀ, ਇਹ ਬਹੁਤ ਜ਼ਰੂਰੀ ਹੈ। ਅਤੇ ਇਹ ਸੁਝਾਅ ਮੇਰੇ ਪਾਸ ਇਹ ਆਇਆ ਸੀ ਕਿ ਜਿਵੇਂ Davos ਵਿੱਚ world economic summit ਹੁੰਦੀ ਹੈ, ਕੀ ਉਸੇ ਤਰ੍ਹਾਂ ਹੀ ਭਾਰਤੀ ਫਿਲਮਲ ਇੰਡਸਟlਰੀ ਨਾਲ ਜੁੜੀ ਇੱਕ international summit ਕੀ ਅਸੀਂ ਦੇਸ਼ ਵਿੱਚ ਹਰ ਵਾਰ ਦੋ ਸਾਲ ਦੇ ਬਾਅਦ ਕਰ ਸਕਦੇ ਹਾਂ ਕੀ, ਲਗਾਤਾਰ ।

ਆਪਲੋਕਾਂ ਦੇ ਹਾਲੇ ਜੋ festival ਹੁੰਦੇ ਹਨ, ਉਸਦਾ ਮੁੱਖਅਧਾਰ creativity ਹੁੰਦਾ ਹੈ, ਬਿਜ਼ਨਸ ਨੂੰ ਮੁੱਖ‍ ਅਧਾਰ ਬਣਾਕੇ, ਨਵੀਂ ਮਾਰਕੀਟ ਨੂੰ ਮੁੱਖਅਧਾਰ ਬਣਾਕੇ, Global film summit ਹੋਵੇ, ਟੈਕਨੋਲੋਜੀ ਦੇ ਖੇਤਰ ਵਿੱਚ ਅਲੱਗ-ਅਲੱਗ ਸੈਮੀਨਾਰ ਹੋਣ, finance ਇਸ ਦੁਨੀਆ ਵਿੱਚ ਕਿਸ ਤਰ੍ਹਾਂ ਨਵੇਂ ਤਰੀਕੇ ਹੋ ਸਕਦੇ ਹਨ, ਉਸਦੀ ਚਰਚਾ ਹੋਵੇ ਯਾਨੀ ਆਪਣੇ-ਆਪ ਵਿੱਚ ਸਾਡਾ ਸਿਰਫ਼ ਕਲਾਕਾਰ ਤੱਕ ਸੀਮਿਤ ਨਹੀਂ , ਇੱਕ ਪੂਰੀ-ਜਿਸਦੇ ਅੰਦਰ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ, ਇਸਦਾ globalਐਕਸਕਪੋਜ਼ਰ ਹੋਵੇ, ਦੁਨੀਆ ਨੂੰ ਸਾਡੀ ਇੰਡਸਟ ਰੀ ਤੋਂਐਕਸ੍ਪੋਜ਼ਰ ਮਿਲੇ ।

Davoslike summit,ਤਾਂ ਮੈਂ ਉਸ ਸਮੇਂ ਕਿਹਾ ਸੀ ਕਿ ਸ਼ੁਰੂਆਤ ਅਸੀਂ ਅਜਿਹੀ ਕਰੀਏ ਕਿ ਪਹਿਲੇ ਇੱਕ-ਦੋ ਸਾਲ ਭਾਰਤ ਦੀ ਹੀ ਭਿੰਨ‍-ਭਿੰਨ‍ ਤਰ੍ਹਾਂ ਦੀਆਂ ਜੋ ਫਿਲਮ ਵਿਵਸਥਾਵਾਂ ਹਨ, ਅਲੱਗ-ਅਲੱਗਭਾਸ਼ਾਵਾਂਵਿੱਚ ਹਨ, ਉਨ੍ਹਾਂ ਦੀ ਇੱਕ summit ਤੋਂ ਸ਼ੁਰੂ ਕਰੀਏ ਅਤੇ ਫਿਰ ਅਸੀਂਉਸਨੂੰglobalsummit ਬਣਾਈਏ ਅਤੇ ਡਾਵੋਸ ਨਾਲੋਂ ਘੱਟ ਜਰਾ ਵੀ ਨਹੀਂ । ਮੈਂ- ਕੁਝ ਲੋਕਾਂ ਦਾ software ਹੁੰਦਾ ਹੈ ਨਾ, ਉਂਝ ਹੀ ਮੇਰਾ ਵੀ software ਅਜਿਹਾ ਹੈ ਜਦੋਂ ਤੋਂ ਜਨਮਿ ਆ ਹਾਂ ਉਦੋਂ ਤੋਂ ਹੀਮੇਰੇ ਦਿਮਾਗ ਵਿੱਚਛੋਟਾ ਬੈਠਦਾ ਹੀ ਨਹੀਂ ਹੈ ।

ਅਤੇ ਇਸਲਈ ਇੱਕ ਵੈਸ਼ਵਿਕ ਤਾਕਤ ਦੇ ਰੂਪ ਵਿੱਚ ਉੱਭਰਨ ਦਾ ਇੱਕ ਤਰੀਕਾ ਹੈ ਜੀ । ਦੁਨੀਆ ਦੇ ਸਾਹਮਣੇ ਸਾਡੇ ਲੋਕ ਆ ਕੇ ਖੜ੍ਹੇ ਹੋਣਗੇ, ਗੱਲ ਕਰਨਗੇ, ਚਰਚਾ ਹੋਵੇਗੀ; ਵਿਸ਼ਵ ਨੂੰ ਸਮਝਣਾ ਹੋਵੇਗਾ – ਹਾਂ ਇਹ ਜੋ 50-60-100 ਸਾਲ ਦੀ ਯਾਤਰਾ ਹੈ, ਬੇਕਾਰ ਨਹੀਂ ਗਈ ਹੈ ਜੀ ; ਬਹੁਤ ਵੱਡਾ ਕੰਮ ਦੇਸ਼ ਦਾ ਹੋ ਸਕਦਾ ਹੈ ।

ਸਾਥੀਓ , ਅਕਸਹਰ ਜਦੋਂ ਫਿਲਮ ਜਗਤ ਦੀ ਗੱਲ ਆਉਂਦੀ ਹੈ ਤਾਂ ਉਸਦਾ ਇੱਕ ਹੀ ਪਹਿਲੂ ਕੁੱਲ ਧਿਆਨ ਵਿੱਚ ਆਉਂਦਾ ਹੈ – ਗਲੈਮਮਰ , ਚਮਕ – ਦਮਕ , ਚਕਾਚੌਂਧ – ਇਹ ਹੀ ਇਸ ਦੇ ਆਸਪਾਸ, ਲੇਕਿਨ ਮੈਂ ਮੰਨਦਾ ਹਾਂ ਕਿ ਫਿਲਮਮ ਜਗਤ ਵਿੱਚ ਗਲੈਕਮਰ ਅਤੇ ਚਕਾਚੌਂਧ ਤੋਂ ਵੀ ਅੱਗੇ ਇੱਕ ਬਹੁਤ ਵੱਡੀ ਦੁਨੀਆ ਹੈ , ਆਸ਼ਾ ਹੈ, ਉਮੀਦ ਹੈ, ਦਰਦ ਹੈ, ਪੀੜਾ ਹੈ, ਬਹੁਤ ਕੁਝ ਹੈ ਜੀ । ਅੱਜ ਜਦੋਂ ਮੈਂ ਮਿਊਜ਼ੀਅਮਦੇਖ ਰਿਹਾ ਸਾਂ, ਕਿੰਨੀਆਂ ਕਠਿਨਾਈਆਂ ਨਾਲ ਉਸ ਜ਼ਮਾਨੇ ਵਿੱਚ ਫਿਲਮਬ ਬਣੀ ਹੋਵੇਗੀ- ਸਾਨੂੰ ਤਾਂ ਇਸ ਵਿਸ਼ੇ ਦਾ ਕੋਈ ਗਿਆਨ ਨਹੀਂ ਸੀ, ਦੇਖਣ ਦੇ ਬਾਅਦ ਮੈਨੂੰ ਪਤਾ ਚਲਿਆ ਕਿ ਭਈ ਅਜਿਹੇ-ਅਜਿਹੇ ਕੰਮ ਹੁੰਦੇ ਸਨ, ਇੰਨੀ ਮਿਹਨਤ ਲਗਦੀ ਸੀ, ਇਤਨੇ ਘੰਟਿਆਂ ਤੱਕ ਖੜ੍ਹੇ-ਖੜ੍ਹੇ ਕੰਮ ਕਰਨਾ ਪੈਂਦਾ ਸੀ ।

ਦੁਨੀਆ ਨੂੰ ਤਾਂ ਸਿਰਫ਼ ਕਲਾਕਾਰ ਦਿਖਦਾ ਹੈ, ਬਾਕੀ ਚੀਜ਼ਾਂ ਪਤਾ ਨਹੀਂ ਹੁੰਦੀਆਂ ਹਨ । ਮੈਂ ਸਮਝਦਾ ਹਾਂ ਕਿ ਸਮੇਂ ਦੀ ਮੰਗ ਹੈ ਅਤੇ ਮੈਂ ਮੰਨਦਾ ਹਾਂ ਕਿ ਇਹ ਜੋ ਸਾਡੇ ਦੇਸ਼ ਵਿੱਚ ਸਭ ਕੁਝ ਘੁੰਮ-ਫਿਰ ਕੇ political leader ਦੇ ਆਸ-ਪਾਸ ਆ ਜਾਂਦਾ ਹੈ ਨਾ, ਉਸਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ ਜੀ। ਜ਼ਰੂਰਤ ਤੋਂਜ਼ਿਆਦਾ ਉਨ੍ਹਾਂਨੂੰ ਸਪੇ ਸ ਮਿਲ ਗਈ ਹੈ, ਉਨ੍ਹਾਂਨੂੰ ਜਿੰਨੀ ਮਿਲਣੀ ਚਾਹੀਦੀ ਹੈ, ਓਨੀ ਮਿਲੇ, ਇਸਤੋਂ ਮੈਨੂੰ ਇਨਕਾਰ ਨਹੀਂ ਹੈ ਲੇਕਿਨ ਰਸਤਾੱ ਬਣੇਗਾ ਤਾਂ ਉਨ੍ਹਾਂ ਦੇ ਨਾਮ ’ਤੇ, ਚੌਰਾਹਾ ਬਣੇਗਾ ਤਾਂ ਉਨ੍ਹਾਂ ਦੇ ਨਾਮ ’ਤੇ ਹੋਰ ਬਿਲਡਿੰਗ ਬਣੇਗੀ ਤਾਂ ਉਨ੍ਹਾਂ ਦੇ ਨਾਮ ’ਤੇ ; ਇਹੀ ਚਲਦਾ ਹੈ ਜੀ।

ਮੈਂਮੰਨਦਾ ਹਾਂ ਤੁਹਾਡੀ ਇੰਡਸਟਚਰੀ ਵਿੱਚ ਵੀ ਅਜਿਹੇ ਲੋਕ ਹਨ ਚਾਹੇ ਟੈਕਨੀਾਕਲ ਸਾਈਡ ’ਤੇ ਹੋਣ, ਕ੍ਰਿਏਟਿਵ ਸਾਈਡ ’ਤੇ ਹੋਣ, ਕਲਾ ਦੇ ਖੇਤਰ ਵਿੱਚ ਹੋਣ, perform ਕਰਨ ਵਾਲੇ ਲੋਕ ਹੋਣ; ਤੁਸੀਂਆਪਣੇ ਆਪ ਵਿੱਚ ਇੱਕ institution ਹੋ ਅਤੇ ਤੁਸੀਂ ਆਪਣੇ ਜੀਵਨ ਨੂੰ ਇਸ ਸਥਿਤੀ ਵਿੱਚ ਰੱਖਣ ਲਈ – ਕਲਾਕਾਰ ਹੋਵੇਗਾ, ਸਾਨੂੰ ਚੰਗਾ ਲਗਦਾ ਹੈ ਜਦੋਂ ਦੇਖਦੇ ਹਾਂ ਜਿਤੇਂਦਰ ਜੀ ਨੂੰ ਕਿ ਬਹੁਤ body maintain ਕੀਤੀ ਹੈ, ਲੇਕਿਨmaintain ਕਰਨ ਲਈ ਕਿੰਨੀ ਮਿਹਨਤ ਕੀਤੀ ਹੋਵੋਗੀ, ਤਦ ਕੀਤਾ ਹੋਵੇਗਾ ਭਾਈ,ਲੇਕਿਨ ਇਹ ਆਮਮਨੁੱਖ ਨੂੰ ਪਤਾ ਨਹੀਂ ਹੈ ।

ਮੈਂ ਸਮਝਦਾ ਹਾਂ ਕਿ ਕੀ ਜੋ ਸੰਘਰਸ਼ ਕਰਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਇਆ ਹੈ, ਤੁਸੀਂ ਸੰਕੋਚ ਨਾ ਕਰੋ, ਤੁਸੀਂ ਆਪਣੇ ਸਾਥੀਆਂ ਦੇ ਨਾਲ ਇਨ੍ਹਾਂਚੀਜ਼ਾਂ ਨੂੰ ਸ਼ੇਅਰ ਕਰਦੇ ਹੋਏ, ਅੱਜ ਜਦੋਂ ਸੋਸ਼ਲ ਮੀਡੀਆ ਇੰਨਾਂrich ਹੈ; ਦੱਸੋ, ਤੁਹਾਡੀ ਜ਼ਿੰਦਗੀ ਕਿਵੇਂ ਸ਼ੁਰੂ ਹੋਈ, ਕਿੰਨੀ ਕਠਿਨਾਈਆਂਨਾਲ ਹੋਈ, ਕਿੰਨਾ ਸੰਘਰਸ਼ ਕੀਤਾ ਤੁਸੀਂ, ਕਿਵੇਂ ਦੀਆਂ ਮੁਸੀਬਤਾਂ ਨਾਲ ਦਿਨ ਕੱਢਿਆ, ਕਿੰਨੇ ਘੰਟੇ ਕੰਮ ਕਰਦੇ ਸਨ। ਕਦੇ ਹਿਮਾਲਿਆ ਦੀਆਂ ਬਰਫੀਲੀਆਂਥਾਵਾਂ’ਤੇ ਜਾਣਾ ਅਤੇ ਸ਼ੂਟਿੰਗ ਕਰਨਾ ਹੈ, ਸਰੀਰ ਮਦਦ ਨਹੀਂ ਕਰਰਿਹਾ ਹੈ ਲੇਕਿਨ ਕਰਨਾ ਪੈ ਰਿਹਾ ਹੈ , ਹਸਣਾ ਹੈ ਤਾਂ ਹਸਣਾ ਪੈਂਦਾ ਹੈ ; ਇਹ ਸਾਰੀਆਂ ਚੀਜ਼ਾਂ।

ਵਰਨਾ ਕੀ ਹੁੰਦਾ ਹੈ, ਸਾਡੀ ਨਵੀਂ ਪੀੜ੍ਹੀ ਗੁੰਮਰਾਹ ਹੋ ਰਹੀ ਹੈ , ਉਸਨੂੰ ਇੱਕ ਚਕਾਚੌਂਧ ਦਿਸਦੀ ਹੈ, ਉਸਦੇ ਪਿੱਛੇ ਜੋ ਤਪੱਸਿਆ ਹੈ, ਜੋ ਮਿਹਨਤ ਹੈ, ਤਿਆਗ ਹੈ, ਕੁਰਬਾਨੀ ਹੈ; ਉਹ ਸਭ ਪਤਾ ਨਹੀਂ ਚਲਦਾ ਹੈ। ਮੈਂ ਚਾਹਾਂਗਾ – ਮੈਂ ਚਾਹਾਂਗਾ ਕਿ ਤੁਸੀਂ-ਤੁਸੀਂਕੁਝਨਾਕੁਝ ਗੱਲਾਂ ਅਜਿਹੀਆਂ, ਲਗਾਤਾਰ, ਹੁਣ ਸੋਸ਼ਲ ਮੀਡੀਆ ਦੀ reach(ਪਹੁੰਚ)ਹੈ ਜੀ, ਪਹੁੰਚੇਗੀ।ਉਨ੍ਹਾਂਨੂੰ ਪਤਾ ਚਲੇਗਾ ਕਿ ਭਈ ਇੱਕ ਵਿਅਕਤੀ ਨੇ ਆਪਣੇ ਜੀਵਨ ਨੂੰ ਇੰਜ ਹੀ ਨਹੀਂ ਪਹੁੰਚਾਇਆ ਜੀ ਅਤੇ ਉਹ –ਉਸਨੂੰ ਵੀ ਜ਼ਿੰਦਗੀ ਵਿੱਚ ਕੁਝ ਕਰਨ ਦੀ ਪ੍ਰੇਰਣਾ ਬਣੇਗੀ ।

ਤੁਸੀਂ ਆਪਣੇ-ਆਪਨੂੰ ਘੱਟ ਨਾ ਗਿਣੋ ਜੀ। ਅੱਜ ਇੱਕ ਬਹੁਤ ਵੱਡਾ ਵਰਗ ਹੈ ਜੋ ਤੁਹਾਡੇ ਤੋਂ ਪ੍ਰਭਾਵਿਤ ਹੈ ਲੇਕਿਨ ਉਹ ਤੁਹਾਡੇ ਤੋਂ ਪ੍ਰੇਰਿਤ ਵੀ ਹੋ ਸਕਦਾ ਹੈ ਅਗਰ ਤੁਹਾਡੇ ਜੀਵਨ ਦੀਆਂ ਸਚਾਈਆਂਨਾਲ ਉਹ ਵਾਕਫ਼ ਹੋ ਜਾਵੇਗਾ । ਅਤੇ ਤੁਹਾਡੇ ਵਿੱਚੋਂ ਕੋਈ ਅਜਿਹਾ ਨਹੀਂ ਹੋਵੇਗਾ ਜਿਸਨੂੰ ਕਠਿਨ ਸਮੇਂਤੋਂ ਗੁਜਰਨਾ ਨਾ ਪਿਆ ਹੋਵੇ; ਅਤੇ ਉਹੀ ਹੈ ਜੋ ਦੁਨੀਆ ਨੂੰ ਤਾਕਤ ਦਿੰਦਾ ਹੈ ।

ਅਤੇ ਇਸਲਈ ਮੈਂ ਅੱਜ ਤੁਹਾਡੇ ਤੋਂਇੱਕਇਹ ਵੀ ਚਾਹੁੰਦਾ ਹਾਂ ਕਿ ਅੱਜ ਜਦੋਂ ਇਹ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਤੁਹਾਡੇਵੱਲ੍ਹਦੇਖਦੀ ਹੈ ਤਾਂ ਉਸਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਇੰਝ ਹੀ ਨਹੀਂ ਆਈਆਂ ਹਨ । ਜਨਮ ਤੋਂ ਮੈਨੂੰ ਵਧੀਆਂ ਚਿਹਰਾ ਮਿਲ ਗਿਆ ਇਸਲਈ ਮੈਂ ਇੱਥੇ ਨਹੀਂ ਪਹੁੰਚਿਆ ਹਾਂ ਭਈ, ਮੈਨੂੰ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ । ਇਹ ਚੀਜ਼ਾਂ ਨਵੇਂ ਲੋਕਾਂ ਦੇ ਸਾਹਮਣੇ ਕਿਵੇਂ , ਅਤੇ ਮੇਰਾ ਮੰਨਣਾ ਹੈ ਕਿ life building ਅਤੇ character building ਵਿੱਚ ਇਸ ਤਰ੍ਹਾਂ ਦੇconversation ਨਾਲ ਨੌਜਵਾਨਾਂ ਨੂੰ ਬਹੁਤ ਲਾਭ ਹੋਵੇਗਾ । ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਨਾਲ ਜੁੜੇ ਆਪਣੇ ਅਨੁਭਵਾਂ ਨੂੰ ਨੌਜਵਾਨਾਂ ਨਾਲਜ਼ਰੂਰ ਸ਼ੇਅਰ ਕਰੋਗੇ ।

ਇਸੇ ਤਰ੍ਹਾਂ ਮੇਰੀ ਇਹ ਵੀ ਤਾਕੀਦ ਹੋਵੇਗੀ ਕਿ ਜਿਵੇਂ ਇਹ ਮਿਊਜ਼ੀਅਮ ਬਣਿਆ ਹੈ, ਉਂਝ ਹੀ ਅਲੱਗ-ਅਲੱਗ ਕਾਲਖੰਡਾਂ, ਟਾਈਮ ਪੀਰੀਅਡ ਵਿੱਚ ਭਾਰਤੀ ਸਿਨੇਮਾ ਦੀ ਤਾਕਤ ਕੀ ਰਹੀ ਹੈ, ਉਸ ’ਤੇ ਵੀ ਕੰਮ ਕੀਤਾ ਜਾਵੇ, ਉਸਨੂੰ ਵੀ ਸੰਗ੍ਰਹਿਤ ਕੀਤਾ ਜਾਵੇ । ਜਿਵੇਂ ਇੰਡੀਅਨ ਫਿਲਮਲ ਇੰਡਸਟਰਰੀ ਦੇ ਪਹਿਲੇ 25 ਸਾਲ ਕਿਵੇਂ ਰਹੇ ਹੋਣਗੇ ? ਤਦ ਫਿਲਮਂ ਬਣਾਉਣ ਵਿੱਚ ਕਿਸ ਤਰ੍ਹਾਂ ਦਾ ਸੰਘਰਸ਼ ਹੁੰਦਾ ਸੀ ? ਹੁਣ ਉਸ ਵਿੱਚ ਕੀ ਬਦਲਾਅ ਆਇਆ ਹੈ ? ਇਹ ਸਭ ਲੈ ਕੇ ਇੱਕ ਵਿਭਾਗ ਉਸਦਾ ਬਣਾਇਆ ਜਾ ਸਕਦਾ ਹੈ। ਤਾਂ ਲੋਕਾਂ ਨੂੰ ਇਸ ਪ੍ਰਕਾਰ ਦੀ ਹਿਸਟਾਰੀ ਦੇ ਨਾਲ ਜਿਊਣ ਦਾ ਮੌਕਾ ਮਿਲ ਸਕਦਾ ਹੈ ।

ਹੁਣ ਅੱਜ ਜਦੋਂ 21ਵੀਂ ਸਦੀ ਵਿੱਚ ਫਿਲਮ ਬਣਾਉਣ ਦਾ ਤਰੀਕਾ, ਟੈਕਨੋਹਲੋਜੀ, ਸਭ ਕੁਝ ਬਦਲ ਦਿੱਤਾ ਹੈ ਤਾਂ ਉਨ੍ਹਾਂ ਪੁਰਾਣੀਆਂ ਗੱਲਾਂ ਦੇ ਬਾਰੇ ਵਿੱਚ ਜਾਣਕਾਰੀ ਨੂੰ ਸੰਜੋ ਕੇ ਰੱਖਣਾ ਵੀ ਬਹੁਤ ਜ਼ਰੂਰੀ ਹੈ । ਇੰਜ ਹੀ ਇਸ ਬਾਰੇ ਵਿੱਚ ਵੀ ਵਿਚਾਰ ਦੀ ਜ਼ਰੂਰਤ ਹੈ ਕਿ ਅਸੀਂ ਅਜਿਹਾ ਕੀ ਕਰੀਏ ਜਿਸਦੇ ਨਾਲ ਆਉਣ ਵਾਲੀ ਪੀੜ੍ਹੀ ਵਿੱਚ ਵਿਗਿਆਨ, ਇਨੋਵੇਸ਼ਨ; ਇਸਦੇ ਪ੍ਰਤੀ ਉਸਦਾਰੁਝਾਨ (ਰੁਚੀ) ਵਧੇ। ਤੁਸੀਂ ਦੇਖਿਆ ਹੋਵੇਗਾ, ਦੁਨੀਆ ਵਿੱਚ ਸਾਇੰਸ ਨੂੰ ਬੇਸ ਬਣਾ ਕੇ ਫਿਲ‍ਮਾਂ ਦਾ ਇੱਕ ਸਿਲਸਿਲਾ ਚਲਿਆ ਹੈ । ਭਾਰਤ ਵਿੱਚ ਉਸ ’ਤੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ।

ਸਾਡੀ ਨੌਜਵਾਨ ਪੀੜ੍ਹੀ ਨੂੰ , ਛੋਟੇ ਬੱਚਿਆਂਨੂੰ, ਇਹ ਬਹੁਤ ਵੱਡੀ ਪ੍ਰੇਰਣਾ ਦਾ ਕਾਰਨ ਬਣ ਸਕਦਾ ਹੈ। Scientific temper ਬਣਾਉਣ ਲਈ ਇਨ੍ਹਾਂ ਚੀਜ਼ਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ । ਤੁਸੀਂ ਲੋਕ biopic ਤਾਂ ਬਣਾਉਂਦੇ ਹੀ ਹੋ, ਅਲੱਗ-ਅਲੱਗ ਸੈਕਟ੍ਰ ਵਿੱਚ ਲੋਕਾਂ ਨੂੰmotivate ਕਰਦੇ ਹੋ ਲੇਕਿਨ ਮੈਨੂੰ ਲੱਗਦਾ ਹੈ ਕਿ science , innovation , environment , ਇਹ ਅਜਿਹੇ ਵਿਸ਼ੇ ਹਨ ਜਿਸ ਵਿੱਚ ਅਸੀਂ ਬਹੁਤ ਕੁਝ ਕਰ ਸਕਦੇ ਹਾਂ।

ਸਾਥੀਓ, ਤੁਸੀਂ ਦੇਖਿਆ ਹੋਵੇਗਾ ਕਿ ਸਾਡੀ ਸਰਕਾਰ ਨੇ ਇੱਕ ਬਦਲਾਅ ਕੀਤਾ ਹੈ , ਪਦਮ ਪੁਰਸਕਾਮਰਾਂ ਨੂੰ ਲੈ ਕੇ । ਬੀਤੇ ਚਾਰ ਸਾਲਾਂ ਵਿੱਚ ਅਸੀਂ ਖੋਜ – ਖੋਜ ਕੇ ਦੇਸ਼ ਦੇ ਅਜਿਹੇ ਅਨਸੰਗ ਹੀਰੋ ਕੱਢੇ ਹਨ ਜੋ ਸਵੈ-ਇੱਛਕ ਭਾਵ ਨਾਲ ਬਿਨਾਂ ਕਿਸੇ ਪਹਿਚਾਣ ਦੇ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਸਨ । ਉਸ ਰਾਜ ਦੇ ਵੀ ਕਿਸੇ ਅਖ਼ਬਾਰ ਨੇ ਉਨ੍ਹਾਂ ਲਈ ਦੋ ਲਾਈਨਾਂ ਨਹੀਂ ਲਿਖੀਆਂ ਸਨ । ਅਸੀਂ ਖੋਜ, ਪੂਰੇ ਦੇਸ਼ ਵਿੱਚੋਂ ਖੋਜਿਆ ਅਤੇ ਮੈਂ ਲਗਾਤਾਰ ਇਹ ਕੰਮ ਕਰਦਾ ਰਹਿੰਦਾ ਹਾਂ , ਅਤੇ ਅਜਿਹੇ ਲੋਕਾਂ ਨੂੰ ਅਸੀਂ ਪਦਮਸ਼੍ਰੀ ਦਿੱਤੀ ਹੈ ; ਅਜੂਬਾ ਹੈ ਜੀ ।

ਕੋਈ ਵਾਤਾਵਰਣ ਨਾਲ ਜੁੜਿਆ ਹੋਇਆ ਕੰਮ ਕਰ ਰਿਹਾ ਸੀ ਤਾਂ ਕੋਈ ਗ਼ਰੀਬਾਂ ਦਾ ਮੁਫ਼ਤ ਵਿੱਚ ਇਲਾਜ ਕਰਵਾ ਰਿਹਾ ਸੀ, ਕੋਈ ਸਕੂਿਲ ਚਲਾ ਰਿਹਾ ਸੀ ਯਾਨੀ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਵੀ ਛੋਟਾ ਜਿਹਾ ਕਮਾਇਆ ਹੈ, ਉਸਦੇ ਲਈ ਉਹ ਖਪਾ ਦਿੰਦਾ ਸੀ । ਅਜਿਹੇ ਲੋਕ ਹਨ ਸਾਡੇ ਦੇਸ਼ ਵਿੱਚ ਅਤੇ ਮੈਂ ਅਜਿਹੇ ਲੋਕਾਂ ਨੂੰ ਬਹੁਤ ਮਹਾਨ ਮੰਨਦਾ ਹਾਂ ਜੀ । ਉਨ੍ਹਾਂਨੂੰ ਜਿੰਨਾਂ ਸਨਮਾਨ‍ ਦਿਓ, ਓਨਾ ਘੱਟ ਹੈ । ਲੇਕਿਨ ਕੀ ਸਾਡੀ ਫਿਲਮਹ ਇੰਡਸਟ ਰੀ ਦਾ ਧਿਆਨ ਉਨ੍ਹਾਂ ਵੱਲਗਿਆਹੈ? ਤੁਸੀਂਦੇਖੋ, ਕਿਸੇ ਦੀ ਜ਼ਿੰਦਗੀ ਵਿੱਚ ਨਜ਼ਰ ਮਾਰੋ, ਜਦੋਂ ਤੁਸੀ biopic ਬਣਾ ਰਹੇ ਸੀ, ਇਸਵਿੱਚ ਵੀ ਅਜਿਹੇ case study ਮਿਲਣਗੇ ਜੀ, ਤੁਸੀਂ ਕਲਪਸਨਾ ਨਹੀਂ ਕਰ ਸਕਦੇ ਹੋ, ਅਜਿਹੇ-ਅਜਿਹੇ ਲੋਕ ਸਾਡੇ ਦੇਸ਼ ਵਿੱਚ ਕੰਮ ਕਰ ਰਹੇ ਹਨ ਅਤੇ ਇਹ ਬਹੁਤ ਵੱਡੀ ਪ੍ਰੇਰਣਾ ਬਣ ਸਕਦੇ ਹਨ।
ਤੁਹਾਡੀ ਕਹਾਣੀਆਂ ਲਈ, ਤੁਹਾਡੇ ਸਿਨੇਮਾ ਲਈ ਦੂਰ – ਸਦੂਰ ਜੰਗਲ ਵਿੱਚ ਪਿਆ ਹੋਇਆ ਇੱਕ ਇਨਸਾਨ ਵੀ ਦੇਸ਼ ਲਈ ਕਾਰਨ ਬਣ ਸਕਦਾ ਹੈ ਜੀ । ਅਗਰ ਦਸ਼ਰਥ ਮਾਂਝੀਜਿਹੀਆਂ ਕਹਾਣੀਆਂ ਇੰਨੀ ਤਾਕਤ ਰੱਖਦੀਆਂ ਹਨ ਜੀ, ਕਿੰਨੀ ਤਾਕਤ ਰੱਖਦੀਆਂ ਹਨ?

ਸਾਥੀਓ , ਇੱਕ ਗੱਲ ਹੈ ਜਿਸ ਉੱਤੇ ਸਾਡਾ ਧਿਆਨ ਜਾਣਾ ਚਾਹੀਦਾ ਹੈ , 1857 ਦਾ ਸੁਤੰਤਰਤਾ ਸੰਗ੍ਰਾਮ,ਲੜਾਈ, ਅਸੀਂ ਪਤਾ ਨਹੀਂ history conscious society ਦੇ ਰੂਪ ਵਿੱਚ ਅਸੀਂ ਥੋੜ੍ਹੇ ਪਿੱਛੇ ਹਾਂ ਲੇਕਿਨ 1857 ਦੇ ਸੁਤੰਤਰਤਾ ਸੰਗ੍ਰਾਮ ਦੇ ਵੱਲ ਜਿੰਨ੍ਹੇ ਦੇਖਿਆ ਹੋਵੇਗਾ- ਸਾਡੇ ਦੇਸ਼ ਦੇ ਆਦਿ- ਵਾਸੀਆਂ ਨੇ ਜਿਸ ਪ੍ਰਕਾਰ ਨਾਲ ਜੰਗ ਕੀਤਾ ਸੀ , ਅੰਗ੍ਰੇਜ਼ ਸਲਤਗਨਤ ਦੇ ਖਿਲਾਫ਼ 1857 ਦੇਸੁਤੰਰਤਾ ਸੰਗ੍ਰਾਮ ਦਾ ਅਗਵਾਈ ਇੱਕ ਪ੍ਰਕਾਰ ਨਾਲ ਇਸ ਦੇਸ਼ ਦੇ ਆਦਿਵਾਸੀਆਂ ਨੇ ਕੀਤੀ ਸੀ ਅਤੇ ਹਰ ਆਦਿਵਾਸੀ ਇਲਾਕੇ ਵਿੱਚ ਉਸ ਦੀਆਂ ਕਹਾਣੀਆਂ ਹਨ । ਇਕੱਠੇ100-100, 200-200 ਲੋਕਾਂ ਨੂੰ ਫ਼ਾਂਸੀ ਦੇ ਤਖ਼ਤੇ ‘ਤੇ ਚੜ੍ਹਾ ਦਿੱਤਾ ਗਿਆ ਸੀ ਅਤੇ ਅੱਜ ਵੀ ਰਿਕਾਰਡ ਮੌਜੂਦ ਹੈ। ਲੇਕਿਨ ਦੇਸ਼ ਲਈ ਤਿਆਗ, ਬਲੀਦਾਨ ਕਰਨ ਵਾਲੇ ਨਾਂ ਮਹਾਨੁਭਾਵਾਂ ਦੀਆਂ ਕਹਾਣੀਆਂ, ਜ਼ੱਲਿਆਂਵਾਲਾ ਬਾਗ ਸਾਨੂੰ ਧਿਆਨ ਹੈ ਲੇਕਿਨ ਹਰ ਜਗ੍ਹਾ ‘ਤੇ ਅਜਿਹੀ ਕਥਾਵਾਂ ਪਈਆਂ ਹਨ ।

ਇੱਕ ਮਿਸ਼ਨ ਨਾਲ ਸਰਕਾਰ ਇੱਕ ਕੰਮ ਕਰ ਰਹੀ ਹੈ ਇਨ੍ਹਾਂ ਦਿਨਾਂ ਵਿੱਚ ਮੈਂ ਤੈਅ ਕੀਤਾ ਹੈ ਕਿ ਜਿਨ੍ਹਾਂ ਰਾਜਾਂ ਵਿੱਚ ਇਸ ਪ੍ਰਕਾਰ ਦੇ ਆਦਿਵਾਸੀ ਸਮਾਜ ਦੀਆਂ ਘਟਨਾਵਾਂ ਹਨ , ਉਨ੍ਹਾਂ ਦਾ 1857 ਦੇ ਸੁਤੰਤਰਤਾਸੰਗ੍ਰਾਮ ਵਿੱਚ, ਉਨ੍ਹਾਂ ਦੇ ਯੋਗਦਾਨ ਨੂੰ ਖੋਜ ਇੱਕ ਮਿਊਜ਼ੀਅਮ ਬਣਾਉਣਾ । ਅਲੱਗ-ਅਲੱਗ ਰਾਜਾਂ ਵਿੱਚ ਇਸ ਪ੍ਰਕਾਰ ਦੇ ਮਿਊਜ਼ੀਅਮ ਬਣਾਉਣ ਦੇ ਕੰਮ ਚਲ ਰਹੇ ਹਨ । ਉਨ੍ਹਾਂ ਪੁਰਾਣੀਆਂ ਘਟਨਾਵਾਂ ਨੂੰ ਖੋਜਿਆ ਜਾ ਰਿਹਾ ਹੈ । ਤੁਹਾਡੇ ਕੋਲ creative talent ਹੈ , ਕਿਉਂ ਦੇਸ਼ ਦਾ ਇੰਨਾ ਵੱਡਾ ਤਿਆਗ , ਬਲੀਦਾਨ, ਸੇਵਾ ਕਰਨ ਵਾਲੇ ਲੋਕ , ਲੜਾਈ ਕਰਨ ਵਾਲੇ ਲੋਕ – ਸਰਕਾਰ ਜੋ ਮਿਊਜ਼ੀਅਮ ਬਣਾ ਰਹੀ ਹੈ , ਉਸ ਵਿੱਚ ਕੀ ਤੁਸੀਂ ਕੁਝ contribute ਕਰ ਸਕਦੇ ਹੋਆਪਣੇ talentਦਾ ? virtual museumਮੰਨੋ,ਬਣਾਉਣਾ ਹੈ , ਤੁਹਾਡੇ ਕੋਲ ਮੰਨੋ ਕਿ ਮੁਹਾਰਤ ਹੈ, ਰਿਸਰਚ ਕਰਨ ਵਿੱਚ , ਬਾਕੀ ਚੀਜ਼ਾਂ ਵਿੱਚ ਸਰਕਾਰ ਤੁਹਾਡੀ ਮਦਦ ਕਰੇਗੀ । ਅਤੇ ਮੈਨੂੰ ਲਗਦਾ ਹੈ ਕਿ ਅਸੀਂ ਇਸ ਨੂੰ ਕਰ ਸਕਦੇ ਹਾਂ animation film ਦੇ ਜਰੀਏ ਜਾਂ ਕਿਸੇ virtual presentation ਦੇ ਜਰੀਏ । ਅਸੀਂ ਸਾਡੀ ਨਵੀਂ ਪੀੜ੍ਹੀ ਨੂੰ ਇਸ ਲਈ ਬਹੁਤ ਕੁਝ ਦੇ ਸਕਦੇ ਹਾਂ । ਅਤੇ ਦੇਸ਼ ਵਿੱਚ ਇਹ ਜੋ ਨਕਸ ਲ ਦੇ ਨਾਮ ‘ਤੇ ਜੋ ਦੁਨੀਆ ਚਲਾਉਣ ਵਾਲੇ ਲੋਕ ਹਨ, ਅਸੀਂ ਅਗਰ ਉਸ ਤੋਂ ਵੱਡੀ ਚੀਜ਼ ਦੱਸਾਂਗੇ , ਦੇਸ਼ ਲਈ ਤੁਹਾਡੇ ਪੂਰਵਜਾਂ ਨੇ ਇਹ ਦਿੱਤਾ ਤਾਂ ਮੈਂ ਨਹੀਂ ਮੰਨਦਾ ਹਾਂ ਕਿ ਅੱਜ ਸਾਡੇ ਹੀ ਦੇਸ਼ ਵਿੱਚ ਸਕੂoਲ ਨੂੰ ਉਡਾ ਦੇਣ ਦੇ ਜੋ ਪਰਾਕ੍ਰਮ ਕਰਨ ਵਾਲੇ ਲੋਕ ਹਨ , ਉਹ ਠੀਕ ਰਸਤੇ ਉੱਤੇ ਨਹੀਂ ਆਉਣਗੇ, ਅਜਿਹਾ ਨਹੀਂ ਹੈ – ਆਉਣਗੇ । ਉਹ ਵੀ ਠੀਕ ਰਸਤੇਲ ਉੱਤੇ ਆਉਣਗੇ ।

ਅਤੇ ਇਸੇ ਤਰ੍ਹਾਂ ਇੱਕ ਹੋਰ ਗੱਲ ਹੈ ਮੈਂ ਚਾਹਾਂਗਾ ਕਿ ਜੋ ਥਿਏਟਰ ਦੀ ਦੁਨੀਆ ਹੈ , ਤੁਸੀਂ ਉਸ ਵਿੱਚੋਂ ਬਹੁਤ ਲੋਕ ਹੋ ਜਿਨ੍ਹਾਂ ਦੀ ਜ਼ਿੰਦਗੀ ਦਾ ਪਹਿਲੀ ਮਿਹਨਤ ਕਿਤੇ ਨਾ ਕਿਤੇ ਥਿਏਟਰ ਰਿਹਾ ਹੈ। ਦੇਖੋ , ਥਿਏਟਰ ਭਾਰਤ ਦੀ ਸਸ਼ਕਤ ਪਰੰ‍ਪਰਾ ਰਹੀ ਹੈ।ਸ਼ਕੁੰਤਲਾ ਤੋਂ ਲੈਕੇ ਅੱਜ ਤੱਕ ਸਾਡੇ ਇੱਥੇ ਸ਼ਾਸਤੁਰਾਂ ਵਿੱਚ ਉਸ ਦਾ ਬਹੁਤ ਵੱਡਾ ਸਥਾਦਨ ਰਿਹਾ ਹੈ । ਹੁਣ ਦੁਨੀਆ ਨੂੰ ਦੱਸਣ ਲਈ ਬਹੁਤ ਕੁਝ ਸਾਡੇ ਪਾਸ ਹੈ । ਅਤੇ ਮੈਂ ਨਹੀਂ ਮੰਨਦਾ ਹਾਂ ਸਾਨੂੰ ਥਿਏਟਰ ਅਤੇ ਫਿਲਮੁ ਨੂੰ ਵੱਖ ਕਰਨਾ ਚਾਹੀਦਾ ਹੈ, ਉਸ ਨੂੰ integrate ਕਰਕੇ ਉਸ ਦੀ ਹਿਸਟਿਰੀ ਵੀ , ਉਨ੍ਹਾਂ ਗੱਲਾਂ ਨੂੰ ਵੀ ਦੇਸ਼ ਅਤੇ ਦੁਨੀਆ ਵਿੱਚ ਲਿਆਉਣ ਦਾ ਅਸੀਂ ਕੰਮ ਕਰ ਸਕਦੇ ਹਾਂ , ਤਾਂ ਇਸ ਕਲਾ ਜਗਤ ਦੀ ਬਹੁਤ ਵੱਡੀ ਸੇਵਾ ਹੋਵੋਗੀ , ਆਉਣ ਵਾਲੀ ਪੀੜ੍ਹੀ ਨੂੰ ਵੀ ਲਾਭ ਹੋਵੇਗਾ । ਅਤੇ ਸਾਡੇ ਦੇਸ਼ ਵਿੱਚ ਅਲੱਗ-ਅਲੱਗ ਸ‍ਰੂਪ ਵਿੱਚ, ਅਲੱਗ-ਅਲੱਗ ਭਾਸ਼ਾਵਾਂ ਵਿੱਚ ਇਸ ਦੇ ਅਨੇਕ ਸ‍ਰੂਪ ਦੇਖਣ ਨੂੰ ਮਿਲਦੇ ਹਨ । ਅਤੇ ਮੈਂ ਸਮਝਦਾ ਹਾਂ ਕਿ ਥਿਏਟਰ ਅਤੇ ਫਿਲਮਾਂਹ ਨੂੰ ਬਹੁਤ ਅਲੱਗ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ ਹੈ ।

ਨਵੀਂ ਟੈਕਨੋਾਲੋਜੀ ਰਾਹੀਂਅਗਰ ਇਸ ਦਿਸ਼ਾ ਵਿੱਚ ਆਪਕੁਝ ਕਰ ਸਕੇ ਤਾਂ ਥਿਏਟਰ ਨੂੰ ਵੀ ਇੱਕ ਨਵੀਂ ਤਾਕਤ ਮਿਲੇਗੀ ਅਤੇ ਨਵੇਂ talent ਲਈ ਨਵਾਂ ਅਵਸਰ ਮਿਲੇਗਾ ।

ਸਾਥੀਓ, ਲੋਕਤੰਤਰ ਵਿੱਚ ਕੋਈ ਵੀ ਸਰਕਾਰ ਅਗਰ ਇਹ ਸੋਚੇ ਕਿ ਸਾਰੇ ਕੰਮ ਉਹੀ ਇਕੱਲੇ ਕਰ ਸਕਦੀ ਹੈ ਤਾਂ ਮੈਂ ਸਮਝਦਾ ਹਾਂ ਉਹ ਸਰਕਾਰ ਤੁਹਾਨੂੰ ਵੀ ਮੂਰਖ ਬਣਾ ਰਹੀ ਹੈ ਅਤੇ ਉਹ ਵੀ ਗਲਤ ਕਰ ਰਹੀ ਹੈ । ਸਰਕਾਰ ਨੂੰ ਸਬਕੇ ਵਿਕਾਸ ਲਈ ਸਬਕਾ ਸਾਥ ਵੀ ਚਾਹੀਦਾ ਹੈ ।

ਜਨ- ਭਾਗੀਦਾਰੀ ਵਧਾਉਣ ਵਿੱਚ, ਦੇਸ਼ ਦੇ ਪ੍ਰਤੀ ਆਪਣੇ ਕਰਤੱਵਾਂ ਦੀ ਯਾਦ ਦਿਵਾਉਣ ਵਿੱਚ, ਦੇਸ਼ ਨੂੰ ਜਾਗਰੂਕ ਕਰਨ ਵਿੱਚ ਭਾਰਤੀ ਫਿਲਮਲ ਇੰਡਸਟਪਰੀ ਦੇ ਯੋਗਦਾਨ ਦੀ ਸਰਾਹਨਾ ਕਰਦਾ ਹਾਂ, ਮੈਂ ਇਸ ਯੋਗਦਾਨ ਨੂੰ ਨਮਨ ਕਰਦਾ ਹਾਂ ਅਤੇ ਜੋ ਦੇਸ਼ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਉਸ ਦਾ ਅੱਜ ਤੁਹਾਡੇ ਦਰਮਿਆਨ ਆਕੇ ਗੌਰਵਗਾਨ ਕਰਨਾ ਮੇਰੇ ਲਈ ਵੀ ਇੱਕ ਧੰਨਤਾ ਦਾ ਪਲ ਹੈ। ਇਸ ਕਾਰਜ ਲਈ ਮੈਨੂੰ ਆਉਣ ਦਾਅਵਸਰ ਮਿਲਿਆ , ਆਪ ਸਭ ਨਾਲ ਮਿਲਣ ਦਾ ਅਵਸਰ ਮਿਲਿਆ ।

ਆਪ ਉਹ ਲੋਕ ਹੋ ਜਿਨ੍ਹਾਂ ਨੂੰ ਸਲਾਹ ਦੇਣ ਦਾ ਕਿਸੇ ਨੂੰ ਹੱਕ ਨਹੀਂ ਹੈ ਕਿਉਂਕਿ ਸਲਾਹ ਵੀ ਤਾਂ freedom ਦੇ ਖਿਲਾਫ ਹੈ , ਅਜਿਹਾ ਮੰਨਿਆ ਜਾਂਦਾ ਹੈ । ਲੇਕਿਨ ਫਿਰ ਵੀ ਮੈਂ ਸ਼ਾਇਦ ਕੁਝਜ਼ਿਆਦਾ ਤੁਹਾਨੂੰ ਕਹਿ ਦਿੱਤਾ ਹੈ ਤਾਂ ਖਿਮਾ ਕਰਨਾ ਜੀ । ਲੇਕਿਨ ਆਓ, ਅਸੀਂ ਸਭ ਮਿਲਕੇ ਦੇਸ਼ ਲਈ ਅਤੇ ਇਸ ਦੇਸ਼ ਨੂੰ ਦੁਨੀਆ ਲਈ ਕੁਝ ਕਰਨ ਲਈ ਤਿਆਰ ਕਰੀਏ, ਤਾਕਤ ਦੇ ਨਾਲ ਅੱਗੇ ਵਧੀਏ। ਇਹਖੇਤਰ , ਮੈਂ ਸਧਾਰਨ ਨਹੀਂ ਮੰਨਦਾ ਹਾਂ , ਭਾਰਤ ਦੀ ਇਹ ਅਸਧਾਰਨ ਪੂੰਜੀ ਹੈ , 100 ਸਾਲ ਦੀ ਤੁਹਾਡੀ ਤਪੱਸਿਆ ਦਾ ਨਤੀਜਾ ਹੈ । ਦੁਨੀਆ ਨੂੰ ਵੀ ਤੁਹਾਡੇ ਉੱਤੇ ਹੱਕ ਹੈ , ਸਾਡਾ ਵੀ ਜਿੰ‍ਮਾ ਹੈ ਕਿ ਦੁਨੀਆ ਨੂੰ ਇਸ ਤੋਂ ਜਾਣੂ ਕਰਵਾਈਏ, ਦੁਨੀਆ ਨੂੰ ਪ੍ਰਭਾਵਿਤ ਕਰੀਏ ਅਤੇ ਦੁਨੀਆ ਨੂੰ ਪ੍ਰੇਰਿਤ ਕਰਕੇ ਅਸੀਂ ਭਾਰਤ ਦਾ ਝੰਡਾ ਗੱਡਣ ਵਿੱਚ ਅੱਗੇ ਆਈਏ ।
ਇਸ ਇੱਕ ਉਮੀਦ ਦੇ ਨਾਲ ਬਹੁਤ – ਬਹੁਤ ਧੰਨਵਾ ਦ ।

***

ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ ਨਿਰਮਲ ਸ਼ਰਮਾ