ਪੀਐੱਮਇੰਡੀਆ
ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਅਤੇ ਫਿਨਲੈਂਡ ਦਰਮਿਆਨ ਹੋਏ ਸਹਿਮਤੀ ਪੱਤਰ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਹਿਮਤੀ ਪੱਤਰ ਉਦਯੋਗ ਦੀ ਅਗਵਾਈ ਵਾਲੇ ਮਹੱਤਵਪੂਰਨ ਇਨੋਵੇਟਿਵ ਅਤੇ ਟਰਾਂਸਨੈਸ਼ਨਲ ਪ੍ਰੋਜੈਕਟਾਂ ਨੂੰ ਖੋਜ ਵਿਕਾਸ ਅਤੇ ਇਨਵੋਸ਼ਨ ਦੇ ਵਿਆਪਕ ਕਾਰਜ ਖੇਤਰ ਵਿੱਚ ਲਾਗੂ ਕਰਨ ਅਤੇ ਵਿੱਤ ਪੋਸ਼ਣ ਲਈ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਆਪਸੀ ਹਿਤਾਂ ਦੇ ਅਧਾਰ ‘ਤੇ ਸਹਿਯੋਗ ਕਰਨ ਲਈ ਕੀਤਾ ਗਿਆ ਹੈ।
ਲਾਭ :
ਇਹ ਸਹਿਮਤੀ ਪੱਤਰ ਦੀਰਘਕਾਲੀ ਖੋਜ, ਵਿਕਾਸ ਅਤੇ ਇਨੋਵੇਸ਼ਨ ਸਹਿਯੋਗ ਕਰਨ ਅਤੇ ਭਾਰਤੀ ਅਤੇ ਫਿਲਨੈਂਡ ਦੇ ਸੰਗਠਨਾਂ ਦਰਮਿਆਨ ਸਹਿਯੋਗ ਦੇ ਨੈੱਟਵਰਕ ਨੂੰ ਸਥਾਪਤ ਕਰਨ ਅਤੇ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਪ੍ਰਦਾਨ ਕਰੇਗਾ। ਉੱਚ ਅੰਤਰਰਾਸ਼ਟਰੀ ਮਿਆਰਾਂ ਦੀਆਂ ਜ਼ਰੂਰਤ ਅਧਾਰਤ ਮਹੱਤਵਪੂਰਨ ਸੰਯੁਕਤ ਯੋਜਨਾਵਾਂ ਦੇ ਵਿੱਤ ਪੋਸ਼ਣ ਰਾਹੀਂ ਦੋਹਾਂ ਦੇਸ਼ਾਂ ਦੇ ਉਦੇਸ਼ ਵਿਸ਼ਵ ਸ਼੍ਰੇਣੀ ਦੇ ਇਨੋਵੇਟਿਵ ਲਾਭਾਂ ਨੂੰ ਦੋਹਾਂ ਦੇਸ਼ਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਨਾ ਹੈ। ਇਸ ਨਾਲ ਦੋਹਾਂ ਦੇਸ਼ਾਂ ਦੇ ਵਿਗਿਆਨੀਆਂ, ਖੋਜੀਆਂ ਅਤੇ ਉਦਯੋਗ ਦਰਮਿਆਨ ਗਿਆਨ ਸਾਂਝਾ ਕਰਨ ਅਤੇ ਗਿਆਨ ਦੇ ਨਿਰਮਾਣ ਕਰਨ ਵਿੱਚ ਮਦਦ ਮਿਲੇਗੀ।
ਵੇਰਵਾ :
****
ਏਕੇਟੀ/ਐੱਸਐੱਨ/ਐੱਸਐੱਚ