Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਕ੍ਰੈਡਾਈ ਯੂਥਕਾਨ-19 (CREDAI YouthCon -19) ਨੂੰ ਸੰਬੋਧਨ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 13 ਫਰਵਰੀ 2019 ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਕ੍ਰੈਡਾਈ ਯੂਥਕਾਨ-19 (CREDAI YouthCon -19) ਨੂੰ ਸੰਬੋਧਨ ਕਰਨਗੇ। ਇਹ ਸਮਾਰੋਹ ਕਨਫੈਡਰੇਸ਼ਨ ਆਵ੍ ਰੀਅਲ ਅਸਟੇਟ ਡਿਵੈਲਪਰਸ ਐਸੋਸੀਏਸ਼ਨ ਆਵ੍ ਇੰਡੀਆ (CREDAI) ਵੱਲੋਂ ਆਯੋਜਿਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਕ੍ਰੈਡਾਈ (CREDAI) ਵੱਲੋਂ ਆਯੋਜਿਤ ਪ੍ਰਦਰਸ਼ਨੀ ਦਾ ਵੀ ਦੌਰਾ ਕਰਨਗੇ।

ਯੂਥਕਾਨ (YouthCon) ਕ੍ਰੈਡਾਈ (CREDAI) ਦਾ ਸਲਾਨਾ ਯੂਥ ਕਨਕਲੇਵ ਹੈ, ਜੋ ਭਾਰਤ ਵਿੱਚ ਰੀਅਲ ਅਸਟੇਟ ਉਦਯੋਗ ਦੇ ਭਵਿੱਖ (ਯੁਵਾ) ਨੂੰ ਇਕੱਠੇ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ।

ਸੰਨ 1999 ਵਿੱਚ ਸਥਾਪਿਤ, ਕ੍ਰੈਡਾਈ (CREDAI) ਭਾਰਤ ਵਿੱਚ 200 ਤੋਂ ਜ਼ਿਆਦਾ ਸ਼ਹਿਰਾਂ ਦੇ ਰੀਅਲ ਅਸਟੇਟ ਡਿਵੈਲਪਰਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਬਉੱਚ ਸੰਸਥਾ ਹੈ।

*****

ਏਕੇਟੀ/ਕੇਪੀ