ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਵਿੱਚ ਗ੍ਰੇਟਰ ਨੌਇਡਾ ਸਥਿਤ ਇੰਡੀਆ ਐਕਸਪੋ ਸੈਂਟਰ ਵਿੱਚ ਭਾਰਤ ਦੇ ਪ੍ਰਮੁੱਖ ਹਾਈਡ੍ਰੋਕਾਰਬਨ ਸੰਮੇਲਨ, ਪੈਟਰੋਟੈੱਕ -2019 ਦੇ 13ਵੇਂ ਐਡੀਸ਼ਨ ਦਾ ਉਦਘਾਟਨ ਕੀਤਾ।
ਆਪਣੇ ਉਦਘਾਟਨੀ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜਕ-ਆਰਥਕ ਵਿਕਾਸ ਵਿੱਚ ਊਰਜਾ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ, “ਅਰਥਵਿਵਸਥਾ ਦੇ ਤੇਜ਼ ਵਿਕਾਸ ਲਈ ਉਚਿਤ ਮੁੱਲ, ਸਥਿਰ ਅਤੇ ਟਿਕਾਊ ਊਰਜਾ ਸਪਲਾਈ ਜ਼ਰੂਰੀ ਹੁੰਦੀ ਹੈ। ਇਸ ਨਾਲ ਆਰਥਕ ਲਾਭ ਵਿੱਚ ਹਿੱਸੇਦਾਰੀ ਲਈ ਸਮਾਜ ਦੇ ਗ਼ਰੀਬ ਅਤੇ ਵਾਂਝੇ (ਵੰਚਿਤ) ਵਰਗਾਂ ਦੀ ਸਹਾਇਤਾ ਵੀ ਹੁੰਦੀ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਊਰਜਾ ਖਪਤ ਪੱਛਮ ਤੋਂ ਪੂਰਬ ਵੱਲ ਆ ਗਈ ਹੈ ਅਤੇ ਸ਼ੇਲ ਕ੍ਰਾਂਤੀ ਦੇ ਬਾਅਦ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਤੇਲ ਅਤੇ ਗੈਸ ਉਤਪਾਦਕ ਦੇਸ਼ ਬਣ ਗਿਆ ਹੈ। ਲੇਕਿਨ, ਸਸਤੀ ਅਖੁੱਟ ਊਰਜਾ, ਟੈਕਨੋਲੋਜੀ ਅਤੇ ਡਿਜੀਟਲ ਸੁਵਿਧਾਵਾਂ ਦੇ ਵਧਣ ਦੇ ਸੰਕੇਤ ਮੌਜੂਦ ਹਨ, ਜਿਨ੍ਹਾਂ ਨਾਲ ਟਿਕਾਊ ਵਿਕਾਸ ਟੀਚਾ ਪ੍ਰਾਪਤ ਕਰਨ ਵਿੱਚ ਤੇਜ਼ੀ ਆਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਜ਼ਿੰਮੇਵਾਰ ਮੁੱਲ ਨਿਰਧਾਰਨ ਦੀ ਜਰੂਰਤ ਹੈ, ਤਾਕਿ ਉਤਪਾਦਕ ਅਤੇ ਉਪਭੋਗਤਾ ਦੇ ਹਿਤਾਂ ਦਰਮਿਆਨ ਸੰਤੁਲਨ ਕਾਇਮ ਹੋ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਤੇਲ ਅਤੇ ਗੈਸ ਦੋਹਾਂ ਲਈ ਪਾਰਦਰਸ਼ੀ ਅਤੇ ਲਚੀਲੇ ਬਜ਼ਾਰਾਂ ਵੱਲ ਵਧਣਾ ਹੋਵੇਗਾ। ਹੁਣ ਅਸੀਂ ਆਦਰਸ਼ ਤਰੀਕੇ ਨਾਲ ਲੋਕਾਂ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਫਲ ਹੋਵਾਂਗੇ।
ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਲਈ ਵਿਸ਼ਵ ਭਾਈਚਾਰੇ ਨੂੰ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੈਰਿਸ ਵਿੱਚ ਸੀਓਪੀ-21 ਦੇ ਜੋ ਟੀਚੇ ਅਸੀਂ ਆਪਣੇ ਲਈ ਤੈਅ ਕੀਤੇ ਸਨ, ਉਨ੍ਹਾਂ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਊਰਜਾ ਸੈਕਟਰ ਵਿੱਚ ਮਹਾਮਹਿਮ ਡਾ. ਸੁਲਤਾਨ ਅਲ ਜਾਬਿਰ ਨੂੰ ਉਨ੍ਹਾਂ ਦੇ ਯੋਗਦਾਨ ਅਤੇ ਭਾਵੀ ਦ੍ਰਿਸ਼ਟੀ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਦਯੋਗ 4.0 ਨਵੀਆਂ ਟੈਕਨੋਲੋਜੀਆਂ ਅਤੇ ਪ੍ਰਕਿਰਿਆਵਾਂ ਜ਼ਰੀਏ ਉਦਯੋਗ ਸੰਚਾਲਨ ਵਿੱਚ ਪਰਿਵਰਤਨ ਲਿਆਵੇਗਾ। ਉਨ੍ਹਾਂ ਕਿਹਾ ਕਿ ਸਾਡੀਆਂ ਕੰਪਨੀਆਂ ਆਪਣੀ ਕੁਸ਼ਲਤਾ ਵਿੱਚ ਸੁਧਾਰ ਕਰਨ, ਸੁਰੱਖਿਆ ਵਧਾਉਣ ਅਤੇ ਲਾਗਤ ਘਟਾਉਣ ਲਈ ਨਵੀਆਂ ਟੈਕਨੋਲੋਜੀਆਂ ਅਪਣਾ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੋਕਾਂ ਨੂੰ ਸਾਫ਼, ਸਸਤੀ ਅਤੇ ਟਿਕਾਊ ਊਰਜਾ ਸਪਲਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਵਧੇਰੇ ਊਰਜਾ ਉਪਲੱਬਧਤਾ ਦੇ ਦੌਰ ਵਿੱਚ ਪ੍ਰਵੇਸ਼ ਕਰ ਰਹੇ ਹਾਂ, ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਦੁਨੀਆ ਵਿੱਚ ਇੱਕ ਅਰਬ ਤੋਂ ਜ਼ਿਆਦਾ ਲੋਕ ਅਜੇ ਵੀ ਬਿਜਲੀ ਤੋਂ ਦੂਰ ਹਨ। ਅਜਿਹੇ ਤਮਾਮ ਲੋਕ ਮੌਜੂਦ ਹਨ, ਜਿਨ੍ਹਾਂ ਦੀ ਪਹੁੰਚ ਸਾਫ ਈਂਧਣ ਤੱਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਊਰਜਾ ਪਹੁੰਚ ਦੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਵਿੱਚ ਭਾਰਤ ਅੱਗੇ ਵਧਿਆ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ ਅਤੇ ਉਹ 2030 ਤੱਕ ਦੁਨੀਆ ਵਿੱਚ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਇਸ ਤਰ੍ਹਾਂ ਉਹ ਦੁਨੀਆ ਵਿੱਚ ਤੀਜਾ ਸਭ ਤੋਂ ਵੱਡਾ ਉਪਭੋਗਤਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ 2040 ਤੱਕ ਊਰਜਾ ਦੀ ਮੰਗ ਦੁੱਗਣੀ ਹੋਣ ਦੀ ਸੰਭਾਵਨਾ ਹੈ, ਜਿਸ ਦੇ ਮੱਦੇਨਜ਼ਰ ਭਾਰਤ ਊਰਜਾ ਕੰਪਨੀਆਂ ਲਈ ਆਕਰਸ਼ਕ ਬਜ਼ਾਰ ਬਣਿਆ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਦਸੰਬਰ, 2016 ਵਿੱਚ ਆਯੋਜਿਤ ਪਿਛਲੇ ਪੈਟਰੋਟੈੱਕ ਸੰਮੇਲਨ ਨੂੰ ਯਾਦ ਕੀਤਾ, ਜਿਸ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ ਸੀ ਕਿ ਭਾਰਤ ਦੇ ਊਰਜਾ ਭਵਿੱਖ ਦੇ ਚਾਰ ਥੰਮ੍ਹ ਹਨ- ਊਰਜਾ ਸੁਗਮਤਾ (ਪਹੁੰਚ), ਊਰਜਾ ਕੁਸ਼ਲਤਾ, ਊਰਜਾ ਨਿਰੰਤਰਤਾ ਅਤੇ ਊਰਜਾ ਸੁਰੱਖਿਆ। ਊਰਜਾ ਨਿਆਂ ਵੀ ਹੁਣ ਇੱਕ ਪ੍ਰਮੁੱਖ ਟੀਚਾ ਹੈ ਅਤੇ ਭਾਰਤ ਵਿੱਚ ਇਸ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ,“ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਅਸੀਂ ਕਈ ਨੀਤੀਆਂ ਵਿਕਸਿਤ ਅਤੇ ਲਾਗੂ ਕੀਤੀਆਂ ਹਨ। ਇਨ੍ਹਾਂ ਪ੍ਰਯਤਨਾਂ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਬਿਜਲੀ ਸਾਡੇ ਸਾਰੇ ਗ੍ਰਾਮੀਣ ਖੇਤਰਾਂ ਤੱਕ ਪਹੁੰਚ ਚੁੱਕੀ ਹੈ।’ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਊਰਜਾ ਨਿਆਂ ਤਾਂ ਹੀ ਹਾਸਲ ਕੀਤਾ ਜਾ ਸਕਦਾ ਹੈ, ਜਦੋਂ ਲੋਕ ਆਪਣੀ ਸਮੂਹਿਕ ਸ਼ਕਤੀ ਵਿੱਚ ਵਿਸ਼ਵਾਸ਼ ਕਰਨ।
‘ਬਲਿਊ ਫਲੇਮ’ ਕ੍ਰਾਂਤੀ ਦੀ ਪ੍ਰਗਤੀ ਦਾ ਐਲਾਨ ਕਰਦਿਆਂ, ਉਨ੍ਹਾਂ ਕਿਹਾ ਕਿ ਐੱਲਪੀਜੀ ਦਾਇਰਾ ਹੁਣ 90% ਤੋਂ ਜ਼ਿਆਦਾ ਹੋ ਚੁੱਕਿਆ ਹੈ, ਜਦੋਂ ਕਿ 5 ਵਰ੍ਹੇ ਪਹਿਲਾਂ ਇਹ 55% ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 5 ਵਰ੍ਹਿਆਂ ਦੌਰਾਨ ਭਾਰਤ ਦੇ ਤੇਲ ਅਤੇ ਗੈਸ ਸੈਕਟਰ ਵਿੱਚ ਕਈ ਸੁਧਾਰ ਹੋਏ ਹਨ। ਉਨ੍ਹਾਂ ਨੇ ਕਿਹਾ,‘ਭਾਰਤ ਦੁਨੀਆ ਵਿੱਚ ਚੌਥਾ ਸਭ ਤੋਂ ਵੱਡਾ ਤੇਲ ਸੋਧਕ ਸਮਰੱਥਾ ਵਾਲਾ ਦੇਸ਼ ਹੈ। ਵਰ੍ਹੇ 2030 ਤੱਕ ਇਸ ਸਮਰੱਥਾ ਵਿੱਚ ਇਜ਼ਾਫਾ ਹੋ ਕੇ ਇਹ 200 ਮਿਲੀਅਨ ਮੀਟ੍ਰਿਕ ਟਨ ਹੋ ਜਾਵੇਗਾ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਗੈਸ ਅਧਾਰਤ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
16,000 ਕਿਲੋਮੀਟਰ ਤੋਂ ਜ਼ਿਆਦਾ ਲੰਮੀ ਗੈਸ ਪਾਈਪਲਾਈਨ ਦਾ ਨਿਰਮਾਣ ਹੋ ਚੁੱਕਿਆ ਹੈ ਅਤੇ ਅਤਿਰਿਕਤ 11,000 ਕਿਲੋਮੀਟਰ ’ਤੇ ਕੰਮ ਚਲ ਰਿਹਾ ਹੈ। ਸ਼ਹਿਰੀ ਗੈਸ ਵੰਡ ਲਈ ਬੋਲੀ ਦੇ 10ਵੇਂ ਦੌਰ ਦੇ ਦਾਇਰੇ ਵਿੱਚ 400 ਤੋਂ ਜ਼ਿਆਦਾ ਜ਼ਿਲ੍ਹੇ ਹਨ ਅਤੇ ਸਾਡੀ 70% ਅਬਾਦੀ ਤੱਕ ਸ਼ਹਿਰੀ ਗੈਸ ਡਿਸਟ੍ਰੀਬਿਊਸ਼ਨ ਦਾ ਦਾਇਰਾ ਪਹੁੰਚ ਰਿਹਾ ਹੈ।
ਪੈਟਰੋਟੈੱਕ-2019 ਵਿੱਚ ਤੇਲ ਅਤੇ ਗੈਸ ਸੈਕਟਰ ਦੇ ਮਹਾਰਥੀ ਹਿੱਸਾ ਲੈ ਰਹੇ ਹਨ। ਸਦੀ ਦੇ ਅੰਤਿਮ 25 ਸਾਲ ਦੇ ਦੌਰਾਨ ਊਰਜਾ ਸੈਕਟਰ ਦੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ’ਤੇ ਚਰਚਾ ਕਰਨ ਲਈ ਪੈਟਰੋਟੈੱਕ ਨੇ ਇੱਕ ਸ਼ਾਨਦਾਰ ਮੰਚ ਦੇ ਰੂਪ ਵਿੱਚ ਕੰਮ ਕੀਤਾ ਹੈ। ਪੈਟਰੋਟੈੱਕ ਨਾਲ ਊਰਜਾ ਸੈਕਟਰ ਦੇ ਭਵਿੱਖ ’ਤੇ ਵਿਚਾਰ ਕਰਨ ਦਾ ਅਵਸਰ ਮਿਲਦਾ ਹੈ ਅਤੇ ਉਹ ਇਸ ਗੱਲ ’ਤੇ ਵਿਚਾਰ ਕਰਨ ਦਾ ਮੰਚ ਪ੍ਰਦਾਨ ਕਰਦਾ ਹੈ ਕਿ ਊਰਜਾ ਸੈਕਟਰ ਵਿੱਚ ਭਵਿੱਖ ਦੇ ਨਿਵੇਸ਼ ਅਤੇ ਬਜ਼ਾਰ ਸਥਿਰਤਾ ਉੱਤੇ ਵਿਸ਼ਵ ਪੱਧਰੀ ਤਬਦੀਲੀਆਂ, ਉਤਾਰ-ਚੜ੍ਹਾਅ ਨੀਤੀਆਂ ਅਤੇ ਨਵੀਆਂ ਟੈਕਨੋਲੋਜੀਆਂ ਦੇ ਕੀ ਪ੍ਰਭਾਵ ਰਹਿਣਗੇ।
*****
ਏਕੇਟੀ/ਏਕੇ
Winds of change are evident in the global energy arena.
— PMO India (@PMOIndia) February 11, 2019
Energy supply, energy sources & energy consumption patterns are changing. Perhaps, this could be a historic transition.
There is a shift in energy consumption from West to East: PM
There are signs of convergence between cheaper renewable energy, technologies & digital applications. This may expedite the achievement of sustainable development goals.
— PMO India (@PMOIndia) February 11, 2019
Nations are coming together to tackle climate change: PM
Energy justice is also a key objective for me and a top priority for India. Towards this end, we have developed and implemented many policies. The results of these efforts are now evident.
— PMO India (@PMOIndia) February 11, 2019
Electricity has reached all our rural areas: PM
LPG connections have been given to over 64 million house-holds in just under three years under the Ujjwala Scheme.
— PMO India (@PMOIndia) February 11, 2019
A ‘Blue Flame Revolution’ is under-way. LPG coverage has reached more than 90% percent, from 55% five years ago: PM
We need to move to responsible pricing, which balances the interests of both the producer and consumer.
— PMO India (@PMOIndia) February 11, 2019
We also need to move towards transparent and flexible markets for both oil and gas.
Only then can we serve the energy needs of humanity in an optimal manner: PM