Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਰੂ ਰਵਿਦਾਸ ਦੇ ਜਨਮ ਸਥਾਨ ਵਿਕਾਸ ਪ੍ਰੋਜੈਕਟ ਦੇ ਨੀਂਹ ਪੱਥਰ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਗੁਰੂ ਰਵਿਦਾਸ ਦੇ ਜਨਮ ਸਥਾਨ ਵਿਕਾਸ ਪ੍ਰੋਜੈਕਟ ਦੇ ਨੀਂਹ ਪੱਥਰ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਗੁਰੂ ਰਵਿਦਾਸ ਦੇ ਜਨਮ ਸਥਾਨ ਵਿਕਾਸ ਪ੍ਰੋਜੈਕਟ ਦੇ ਨੀਂਹ ਪੱਥਰ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮੰਚ ‘ਤੇ ਹਾਜ਼ਰ ਸਾਰੇ ਮਹਾਨੁਭਾਵ ਅਤੇ ਦੇਸ਼ ਅਤੇ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਤੋਂ ਅੱਜ ਇਸ ਪਵਿੱਤਰ ਦਿਵਸ ‘ਤੇ ਇੱਥੇ ਆਏ ਹੋਏ ਮੇਰੇ ਸਾਰੇ ਪਿਆਰੇ ਭਗਤਜਨ ਭਾਈਓ ਅਤੇ ਭੈਣੋਂ।

ਸ਼੍ਰੀ ਗੁਰੂ ਰਵਿਦਾਸ ਜੀ ਦੀ ਜਯੰਤੀ ਦੇ ਅਵਸਰ ‘ਤੇ ਮੈਂ ਤਹਾਨੂੰ ਸਾਰਿਆਂ ਨੂੰ ਅਤੇ ਦੁਨੀਆ ਭਰ ਵਿੱਚ ਫੈਲੇ ਉਨ੍ਹਾਂ ਦੇ ਸਾਰੇ ਅਨੁਯਾਈਆਂ ਸਮੇਤ ਹਰ ਦੇਸ਼ਵਾਸੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਮੈਨੂੰ ਅੱਜ ਬੇਹੱਦ ਪ੍ਰਸੰਨਤਾ ਹੈ ਕਿ ਗੁਰੂ ਰਵੀਦਾਸ ਦੀ ਕਿਰਪਾ, ਉਨ੍ਹਾਂ ਦੇ ਅਸ਼ੀਰਵਾਦ ਨਾਲ ਮੈਂ ਆਪਣਾ ਵਾਅਦਾ ਨਿਭਾਉਣ ਤੁਹਾਡੇ ਸਾਰਿਆਂ ਦੇ ਦਰਮਿਆਨ ਫਿਰ ਤੋਂ ਆਇਆ ਹਾਂ। ਸਾਲ 2016 ਵਿੱਚ ਅੱਜ ਹੀ ਦੇ ਪਵਿੱਤਰ ਦਿਵਸ ‘ਤੇ ਮੈਨੂੰ ਇੱਥੇ ਮੱਥਾ ਟੇਕਣ ਅਤੇ ਲੰਗਰ ਛਕਣ ਦਾ ਅਵਸਰ ਮਿਲਿਆ ਸੀ। ਤਦ ਮੈਂ ਇਸ ਪੂਰੇ ਵਿਹੜੇ ਅਤੇ ਗੁਰੂ ਦੇ ਜਨਮ ਸਥਾਨ ਦੇ ਸੁੰਦਰੀਕਰਨ ਅਤੇ ਉਸ ਨੂੰ ਵਿਕਸਿਤ ਕਰਨ ਦੀ ਗੱਲ ਤੁਹਾਨੂੰ ਸਭ ਨੂੰ ਕਹੀ ਸੀ। ਉਸ ਦੇ ਬਾਅਦ ਜਦੋਂ ਯੂਪੀ ਵਿੱਚ ਯੋਗੀ ਜੀ ਦੀ ਅਗਵਾਈ ਵਿੱਚ ਸਰਕਾਰ ਬਣੀ ਤਾਂ ਮੈਂ ਉਨ੍ਹਾਂ ਨੂੰ ਇੱਕ ਵਿਆਪਕ ਪ੍ਰੋਜੈਕਟ ਰਿਪੋਰਟ ਬਣਾਉਣ ਦੀ ਤਾਕੀਦ ਕੀਤੀ ਸੀ। ਮੈਨੂੰ ਪ੍ਰਸੰਨਤਾ ਹੈ ਕਿ ਜਿਸ ਦੀ ਮੰਗ ਤੁਸੀਂ ਦਹਾਕਿਆਂ ਤੋਂ ਕਰ ਰਹੇ ਸੀ ਜਿਸ ਦੀ ਜ਼ਰੂਰਤ ਇੱਥੇ ਮਹਿਸੂਸ ਹੋ ਰਹੀ ਸੀ। ਸਰਕਾਰਾਂ ਆਉਂਦੀਆਂ ਗਈਆਂ, ਗੱਲਾਂ ਕਰਦੀਆਂ ਗਈਆਂ, ਲੇਕਿਨ ਤੁਹਾਡੀ ਆਸ਼ਾ ਕਦੇ ਪੂਰੀ ਨਹੀਂ ਹੋਈ, ਉਸ ਨੂੰ ਪੂਰਾ ਕਰਨ ਵੱਲ ਅੱਜ ਇੱਕ ਮੰਗਲ ਕਾਰਜ ਦੀ ਸ਼ੁਰੂਆਤ ਹੋਈ ਹੈ। ਸ਼ੁਭ ਸ਼ੁਰੂਆਤ ਹੋਈ ਹੈ।

ਸਾਰੇ ਭਗਤਜਨ ਪਹਿਲੇ ਪੜਾਅ ਵਿੱਚ ਲਗਭਗ 50 ਕਰੋੜ ਰੁਪਏ ਦੀ ਲਾਗਤ ਨਾਲ ਵਿਸਤਾਰੀਕਰਨ ਅਤੇ ਸੁੰਦਰੀਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਦੇ ਤਹਿਤ ਇੱਥੋ ਵਾਸਤੇ ਜੋ ਬੀਐੱਚਯੂ ਤੋਂ ਸੜਕ ਆਉਂਦੀ ਹੈ ਉਸ ਨੂੰ ਸਜਾਇਆ-ਸਵਾਰਿਆ ਜਾਵੇਗਾ। 12 ਕਿਲੋਮੀਟਰ ਦਾ ਇੱਕ ਹੋਰ ਰਸਤਾ ਬਣੇਗਾ। ਗੁਰੂ ਰਵੀਦਾਸ ਜੀ ਦੀ ਕਾਂਸੀ ਦੀ ਪ੍ਰਤਿਮਾ ਬਣੇਗੀ। ਇੱਕ ਮਾਰਗ ਦਾ ਨਿਰਮਾਣ ਹੋਵੇਗਾ। ਕਮਿਊਨਿਟੀ ਹਾਲ ਬਣੇਗਾ ਅਤੇ ਦੂਜੀਆਂ ਜਨ-ਸੁਵਿਧਾਵਾਂ ਦਾ ਨਿਰਮਾਣ ਵੀ ਹੋਵੇਗਾ। ਯਾਨੀ ਇਸ ਪ੍ਰੋਜੈਕਟ ਦੇ ਪੂਰਾ ਹੋਣ ਦੇ ਬਾਅਦ ਤੁਹਾਨੂੰ ਅਤੇ ਇੱਥੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਇੱਕ ਤਰ੍ਹਾਂ ਨਾਲ ਸਾਰੀਆਂ ਸੁਵਿਧਾਵਾਂ ਇੱਕ ਹੀ ਜਗ੍ਹਾ ‘ਤੇ ਮਿਲ ਜਾਣਗੀਆਂ।

ਸਾਥੀਓ, ਸੰਤ ਰਵਿਦਾਸ ਜੀ ਦਾ ਜਨਮ ਸਥਾਨ ਕਰੋੜਾਂ ਲੋਕਾਂ ਲਈ ਆਸਥਾ ਅਤੇ ਸ਼ਰਧਾ ਦਾ ਸਥਾਨ ਤਾਂ ਹੈ ਹੀ ਅਤੇ ਇੱਥੇ ਦੇ ਸਾਂਸਦ ਦੇ ਨਾਤੇ, ਤੁਹਾਡੇ ਪ੍ਰਤੀਨਿਧੀ ਦੇ ਨਾਤੇ ਮੇਰਾ ਇਹ ਸੁਭਾਗ ਹੈ ਕਿ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਕੁਝ ਮੈਨੂੰ ਵੀ ਸੁਭਾਗ ਮਿਲਿਆ ਹੈ। ਭਾਰਤ ਦੇ ਸਮਾਜਕ ਜੀਵਨ ਨੂੰ ਦਿਸ਼ਾ ਦੇਣ ਅਤੇ ਪ੍ਰੇਰਿਤ ਕਰਨ ਵਾਲੀ ਇਹ ਭੂਮੀ ਹੈ। ਸੰਤ ਰਵਿਦਾਸ ਜੀ ਦੇ ਵਿਚਾਰਾਂ ਦਾ ਵਿਸਤਾਰ ਅਸੀਮ ਹੈ। ਉਨ੍ਹਾਂ ਨੇ ਜੋ ਦਰਸ਼ਨ ਦਿੱਤਾ ਹੈ ਉਹੀ ਸਹੀ ਜੀਵਨ ਜਿਊਣ ਦਾ ਰਸਤਾ ਅਤੇ ਉਹ ਵੀ ਬਹੁਤ ਸਰਲ ਤਰੀਕੇ ਨਾਲ ਦਿਖਾਉਂਦਾ ਹੈ। ਰਵਿਦਾਸ ਕਹਿੰਦੇ ਹਨ-

‘ਐਸਾ ਚਾਹੂ ਰਾਜ ਮੈਂ, ਜਹਾਂ ਮਿਲੇ ਸਬਨ ਕੋ ਅੰਨ,

ਛੋਟ-ਬੜੋ ਸਬ ਸਮਾਨ ਬਸੇ, ਰਵਿਦਾਸ ਰਹੇ ਪ੍ਰਸੰਨ।’

ऐसा चाहू राज मैंजहां मिले सबन को अन्‍न,

छोट-बड़ो सब समान बसेरविदास रहे प्रसन्‍न।

 

ਯਾਨੀ ਗੁਰੂ ਜੀ ਨੇ ਐਸੇ ਭਾਰਤ ਦੀ ਕਲਪਨਾ ਕੀਤੀ ਸੀ ਜਿੱਥੇ ਬਿਨਾ ਕਿਸੇ ਭੇਦ-ਭਾਵ ਦੇ ਸਭ ਦੀਆਂ ਮੂਲ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਵੇ।

ਸਾਥੀਓ, ਕੇਂਦਰ ਦੀ ਸਰਕਾਰ ਬੀਤੇ ਸਾਢੇ ਚਾਰ ਸਾਲ ਤੋਂ ਇਸੇ ਭਾਵਨਾ ਨੂੰ ਪੂਰੀ ਇਮਾਨਦਾਰੀ ਨਾਲ ਜ਼ਮੀਨ ‘ਤੇ ਉਤਾਰਨ ਦੀ ਭਰਪੂਰ ਕੋਸ਼ਿਸ਼ ਕਰ ਰਹੀ ਹੈ। ‘ਸਬਕਾ ਸਾਥ, ਸਬਕਾ ਵਿਕਾਸ’ ਅਤੇ ਵਿਕਾਸ ਦੀ ਪੰਚਧਾਰਾ ਯਾਨੀ ਬੱਚਿਆਂ ਨੂੰ ਪੜ੍ਹਾਈ, ਯੁਵਾ ਨੂੰ ਕਮਾਈ, ਬਜ਼ੁਰਗਾਂ ਨੂੰ ਦਵਾਈ, ਕਿਸਾਨ ਨੂੰ ਸਿੰਚਾਈ ਅਤੇ ਜਨ-ਜਨ ਦੀ ਸੁਣਵਾਈ, ਇਹੀ ਸੁਨਿਸ਼ਚਿਤ ਕਰਨ ਵਿੱਚ ਸਾਡੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ, ਜੁਟੀ ਹੋਈ ਹੈ। ਹੁਣ ਤੋਂ ਕੁਝ ਦੇਰ ਬਾਅਦ ਹੀ ਮੈਂ ਬਨਾਰਸ ਵਿੱਚ ਦੋ ਕੈਂਸਰ ਹਸਪਤਾਲਾਂ ਸਹਿਤ ਅਨੇਕ ਸਿਹਤ ਸੁਵਿਧਾਵਾਂ ਦਾ ਉਦਘਾਟਨ ਅਤੇ ਲੋਕਅਰਪਣ ਕਰਨ ਲਈ ਵੀ ਜਾ ਰਿਹਾ ਹਾਂ। ਇਸ ਦੇ ਇਲਾਵਾ, ਵਾਰਾਣਸੀ ਅਤੇ ਪੂਰਵਾਂਚਲ ਦਾ ਜੀਵਨ ਅਸਾਨ ਬਣਾਉਣ ਵਾਲੇ ਦੂਜੇ ਅਨੇਕ ਪ੍ਰੋਜੈਕਟ ਵੀ ਅੱਜ ਤੋਂ ਸ਼ੁਰੂ ਹੋ ਰਹੇ ਹਨ। ਇਨ੍ਹਾਂ ਸਾਰੀਆਂ ਸੁਵਿਧਾਵਾਂ ਦਾ ਲਾਭ ਸਮਾਜ ਦੇ ਹਰ ਵਰਗ ਨੂੰ ਸਮਾਨ ਰੂਪ ਵਿੱਚ ਮਿਲਣ ਵਾਲਾ ਹੈ।

ਭਾਈਓ ਅਤੇ ਭੈਣੋਂ, ਸਾਡੀ ਸਰਕਾਰ ਦਾ ਹਰ ਕਦਮ ਹਰ ਯੋਜਨਾ ਪੂਜਨੀਕ ਸ਼੍ਰੀ ਗੁਰੂ ਰਵਿਦਾਸ ਜੀ ਦੀ ਭਾਵਨਾ ਦੇ ਅਨੁਕੂਲ ਹੈ। ਗ਼ਰੀਬ ਪਰਿਵਾਰਾਂ ਨੂੰ ਪੱਕੇ ਘਰ, ਹਰ ਘਰ ਦਾ ਆਪਣਾ ਪਖ਼ਾਨਾ, ਹਰ ਪਰਿਵਾਰ ਨੂੰ ਉੱਜਵਲਾ ਤਹਿਤ ਗੈਸ ਦਾ ਸਿਲੰਡਰ, ਗ਼ਰੀਬ ਨੂੰ ਮੁਫ਼ਤ ਵਿੱਚ ਬਿਜਲੀ ਦਾ ਕਨੈਕਸ਼ਨ, ਗ਼ਰੀਬ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਮੁਫ਼ਤ ਦਾ ਇਲਾਜ, ਗ਼ਰੀਬ ਅਤੇ ਮੱਧ ਵਰਗ ਦੇ ਯੁਵਕਾਂ ਨੂੰ ਬਿਨਾ ਗਾਰੰਟੀ ਬੈਂਕ ਤੋਂ ਮੁਦਰਾ ਯੋਜਨਾ ਦੇ ਤਹਿਤ ਕਰਜ਼ਾ, ਕਿਸਾਨ ਦੇ ਖੇਤ ਤੱਕ ਸਿੰਚਾਈ ਦਾ ਪਾਣੀ ਪਹੁੰਚਾਉਣਾ ਅਤੇ ਹੁਣ ਦੇਸ਼ ਦੇ ਲਗਭਗ 12 ਕਰੋੜ ਗ਼ਰੀਬ ਕਿਸਾਨ ਪਰਿਵਾਰਾਂ ਨੂੰ ਹਰ ਸਾਲ ਛੇ ਹਜ਼ਾਰ ਰੁਪਏ ਦੀ ਸਿੱਧੀ ਮਦਦ ਅਤੇ ਇਹ ਤਾਂ ਹਾਲੇ ਸ਼ੁਰੂਆਤ ਹੈ। ਅਜਿਹੀਆਂ ਅਨੇਕ ਯੋਜਨਾਵਾਂ ਹਨ, ਜੋ ਸਮਾਜ ਦੇ ਉਸ ਵਰਗ ਨੂੰ ਉੱਪਰ ਉਠਾਉਣ ਦੇ ਲਈ ਚਲਾਈਆਂ ਜਾ ਰਹੀਆਂ ਹਨ, ਜੋ ਹਮੇਸ਼ਾ ਤੋਂ ਵਾਂਝੇ ਰਹੇ, ਵੰਚਿਤ ਰਹੇ।

ਗੁਰੂਦੇਵ ਕਿਹਾ ਕਰਦੇ ਸਨ, ਨਾ ਕੋਈ ਜਾਤ, ਨਾ ਕੋਈ ਵਰਗ, ਨਾ ਕੋਈ ਸੰਪਰਦਾਇ ਕਿਸੇ ਵੀ ਭੇਦ ਤੋਂ ਉੱਪਰ, ਇੱਕ ਇਨਸਾਨ ਦੇ ਨਾਤੇ ਸਾਰਿਆਂ ਨੂੰ ਇਨ੍ਹਾਂ ਯੋਜਨਾਵਾਂ ਦਾ ਇੱਕੋ ਜਿਹਾ ਲਾਭ ਮਿਲੇ ਅਤੇ ਮੈਨੂੰ ਤਸੱਲੀ ਹੈ ਕਿ ਮਿਲ ਰਿਹਾ ਹੈ। ਸਾਥੀਓ, ਪੂਜਨੀਕ ਸੰਤ ਰਵਿਦਾਸ ਜੀ, ਇਸੇ ਤਰ੍ਹਾਂ ਦਾ ਸਮਾਜ ਚਾਹੁੰਦੇ ਸਨ ਜਿੱਥੇ ਜਾਤ ਅਤੇ ਵਰਗ ਦੇ ਅਧਾਰ ‘ਤੇ ਸਮਾਜ ਵਿੱਚ ਕੋਈ ਭੇਦ ਨਾ ਹੋਵੇ। ਉਨ੍ਹਾਂ ਨੇ ਕਿਹਾ ਸੀ-

ਜਾਤਿ-ਜਾਤਿ ਮੇਂ ਜਾਤਿ ਹੈ, ਜੋ ਕੇਤਨ ਕੇ ਪਾਤ।

ਰੈਦਾਸ ਮਨੁਸ਼ ਨਾ ਜੁੜ ਸਕੇ, ਜਦ ਤਕ ਜਾਤਿ ਨਾ ਜਾਤ।।

जातिजाति में जाति हैजो केतन के पात।

रैदास मनुष ना जुड़ सकेजब तक जाति न जात।।

 

ਮਤਲਬ ਜਾਤੀ ਕੇਲੇ ਦੇ ਪੱਤਿਆਂ ਦੀ ਤਰ੍ਹਾਂ ਹੈ, ਜਿੱਥੇ ਪੱਤਿਆਂ ਦੇ ਅੰਦਰ ਪੱਤੇ ਹੁੰਦੇ ਹਨ। ਜਾਤੀਆਂ ਵਿੱਚ ਵੀ ਢੇਰ ਸਾਰੀਆਂ ਜਾਤੀਆਂ ਹਨ। ਅਜਿਹੇ ਵਿੱਚ ਜਦੋਂ ਤੱਕ ਜਾਤੀ ਦੇ ਨਾਮ ‘ਤੇ ਕਿਸੇ ਨਾਲ ਭੇਦ-ਭਾਵ ਹੋਵੇਗਾ, ਤਦ ਤੱਕ ਸਾਰੇ ਮਨੁੱਖ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਨਹੀਂ ਜੁੜ ਸਕਣਗੇ। ਸਮਾਜਕ  ਸਦਭਾਵਨਾ ਸੰਭਵ ਨਹੀਂ ਹੋਵੇਗੀ, ਸਮਾਜਕ ਏਕਤਾ ਸੰਭਵ ਨਹੀਂ ਹੋਵੇਗੀ, ਸਮਾਜ ਵਿੱਚ ਬਰਾਬਰੀ ਨਹੀਂ ਆਵੇਗੀ, ਸਾਥੀਓ ਗੁਰੂ ਦੇ ਦਿਖਾਏ ਇਸ ਰਸਤੇ ‘ਤੇ ਜੇਕਰ ਪੂਰੀ ਇਮਾਨਦਾਰੀ ਨਾਲ ਅਸੀਂ ਚਲਦੇ ਤਾਂ ਅੱਜ ਦਾ ਭਾਰਤ ਜਾਤੀਆਂ ਦੇ ਨਾਮ ‘ਤੇ ਹੋਣ ਵਾਲੇ ਅੱਤਿਆਚਾਰਾਂ ਤੋਂ ਮੁਕਤ ਹੋ ਚੁੱਕਾ ਹੁੰਦਾ, ਲੇਕਿਨ ਦੁਰਭਾਗ ਨਾਲ ਅਜਿਹਾ ਹੋ ਨਹੀਂ ਸਕਿਆ।

ਭਾਈਓ ਅਤੇ ਭੈਣੋਂ, ਨਵਾਂ ਭਾਰਤ ਇਸ ਸਥਿਤੀ ਨੂੰ ਬਦਲਣ ਵਾਲਾ ਹੈ। ਸਾਡੇ ਨੌਜਵਾਨ ਸਾਥੀ, ਜੋ ਡਿਜੀਟਲ ਇੰਡੀਆ ਦੇ ਦੌਰ ਵਿੱਚ ਤਕਨੀਕ ਦੇ ਯੁੱਗ ਵਿੱਚ ਸਮਾਜਕ ਅਤੇ ਰਾਜਨੀਤਕ ਵਿਵਸਥਾ ਦਾ ਹਿੱਸਾ ਬਣ ਰਹੇ ਹਨ। ਅਸੀਂ ਸਾਰੇ ਇਸ  ਸਥਿਤੀ ਨੂੰ ਬਦਲਣ ਵਾਲੇ ਹਾਂ। ਸਾਨੂੰ ਉਨ੍ਹਾਂ ਲੋਕਾਂ ਦੇ ਸੁਆਰਥ ਨੂੰ ਪਹਿਚਾਣਨਾ ਹੋਵੇਗਾ, ਜੋ ਸਿਰਫ਼ ਆਪਣੇ ਦਾਣੇ-ਪਾਣੀ ਆਪਣੇ ਰਾਜਨੀਤਕ ਸੁਆਰਥ ਦੇ ਲਈ ਜਾਤ-ਪਾਤ ਨੂੰ ਉਭਾਰਦੇ ਰਹਿੰਦੇ ਹਨ।

ਸਾਥੀਓ, ਇੱਕ ਹੋਰ ਬੁਰਾਈ ਵੱਲ ਗੁਰੂ ਨੇ ਸਾਡਾ ਧਿਆਨ ਦਿਵਾਇਆ ਹੈ, ਜਿਸ ਦੇ ਕਾਰਨ ਸਾਡੇ ਦੇਸ਼ ਨੂੰ, ਸਾਡੇ ਸਮਾਜ ਨੂੰ, ਬਹੁਤ ਵੱਡੀ ਹਾਨੀ ਹੋਈ ਹੈ। ਇਹ ਬੁਰਾਈ ਹੈ ਬੇਈਮਾਨੀ ਦੀ, ਦੂਜਿਆਂ ਦੇ ਹੱਕ ਨੂੰ ਮਾਰ ਕੇ ਆਪਣਾ ਹਿਤ ਸਾਧਣ ਦੀ। ਗੁਰੂ ਜੀ ਨੇ ਕਿਹਾ ਸੀ-

ਸ਼੍ਰਮ ਕਊ ਇਸਰ ਜਾਨੀ ਕੇਈ, ਜਊ ਪੁਜੇ ਹੀ ਦਿਨ-ਰੈਨ।

श्रम कऊ इसर जानी केईजऊ पुजे ही दिन-रैन।

ਯਾਨੀ ਸੱਚੀ ਮਿਹਨਤ ਹੀ ਈਸ਼ਵਰ ਦਾ ਰੂਪ ਹੁੰਦਾ ਹੈ। ਇਮਾਨਦਾਰੀ ਨਾਲ ਜੋ ਕੰਮ ਕੀਤਾ ਜਾਂਦਾ ਹੈ, ਉਸ ਦੀ ਕਮਾਈ ਨਾਲ ਹੀ ਜੀਵਨ ਵਿੱਚ ਸੁਖ ਅਤੇ ਸ਼ਾਂਤੀ ਮਿਲਦੀ ਹੈ। ਗੁਰੂ ਜੀ ਦੀ ਇਸ ਭਾਵਨਾ ਨੂੰ ਬੀਤੇ ਸਾਢੇ ਚਾਰ ਸਾਲ ਵਿੱਚ ਸਾਡੇ ਰਾਜਨੀਤਕ ਤੇ ਸਮਾਜਕ ਸੰਸਕਾਰਾਂ ਵਿੱਚ ਢਾਲਣ ਦਾ ਯਤਨ ਸਾਡੀ ਸਰਕਾਰ ਨੇ ਕੀਤਾ ਹੈ। ਨੋਟਬੰਦੀ ਹੋਵੇ, ਬੇਨਾਮੀ ਜਾਇਦਾਦ ਦੇ ਖਿਲਾਫ਼ ਕੀਤੀ ਜਾ ਰਹੀ ਕਠੋਰ ਕਾਰਵਾਈ ਹੋਵੇ ਜਾਂ ਫਿਰ ਕਾਲੇ ਧਨ ਦੀ ਪ੍ਰਵਿਰਤੀ ਦੇ ਖਿਲਾਫ਼ ਸਖਤੀ ਨਾਲ ਉਸ ਪ੍ਰਵਿਰਤੀ ਨੂੰ ਖ਼ਤਮ ਕਰਨ ਦਾ ਯਤਨ ਹੈ ਜਿਸ ਨੂੰ ਵਿਵਸਥਾ ਦਾ ਹਿੱਸਾ ਬਣਾ ਲਿਆ ਗਿਆ। ਭਾਰਤ ਵਿੱਚ ਇਹ ਸਭ ਚਲਦਾ ਹੈ। ਇਸ ਤਰ੍ਹਾਂ ਦੀ ਮਾਨਸਿਕਤਾ ਘਰ ਕਰ ਗਈ ਹੈ।

ਸਾਥੀਓ, ਸੰਤ ਰਵੀਦਾਸ ਜੀ ਦੇ ਆਸ਼ੀਰਵਾਦ ਨਾਲ ਨਵੇਂ ਭਾਰਤ ਵਿੱਚ ਬੇਈਮਾਨੀ ਲਈ, ਭ੍ਰਿਸ਼ਟਾਚਾਰ ਲਈ ਕੋਈ ਸਥਾਨ ਨਹੀਂ ਹੋ ਸਕਦਾ ਹੈ। ਜੋ ਇਮਾਨਦਾਰੀ ਨਾਲ ਆਪਣੇ ਮਿਹਨਤ ਨਾਲ ਅੱਗੇ ਵਧਣਾ ਚਾਹੁੰਦਾ ਹੈ, ਉਸ ਲਈ ਸਰਕਾਰ ਹਰ ਪੱਧਰ ‘ਤੇ ਮੋਢੇ ਨਾਲ ਮੋਢਾ ਜੋੜਕੇ ਖੜ੍ਹੀ ਮਿਲੇਗੀ। ਹਾਲ ਹੀ ਵਿੱਚ ਤੁਸੀਂ ਸਾਰਿਆਂ ਨੇ ਵੀ ਦੇਖਿਆ ਹੋਵੇਗਾ ਕਿ ਜੋ ਇਮਾਨਦਾਰੀ ਨਾਲ ਟੈਕਸ ਦਿੰਦਾ ਹੈ,  Tax ਦਿੰਦਾ ਹੈ, ਅਜਿਹੇ ਕਰੋੜਾਂ ਮੱਧ ਵਰਗ ਦੇ ਸਾਥੀਆਂ ਦੀ ਪੰਜ ਲੱਖ ਰੁਪਏ ਤੱਕ ਦੀ ਟੈਕਸ ਯੋਗ ਆਮਦਨ ਨਾਲੋ Tax ਹਟਾ ਦਿੱਤਾ ਗਿਆ ਹੈ। ਇਸ ਤਰ੍ਹਾਂ ਜਨਤਾ ਦਾ ਪੈਸਾ ਲੁਟਣ ਵਾਲਿਆਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਦੂਸਰੀ ਤਰਫ਼ ਇਮਾਨਦਾਰੀ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ।

ਭਾਈਓ ਅਤੇ ਭੈਣੋਂ, ਅਸੀਂ ਸਾਰੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਗੁਰੂਆਂ ਦਾ , ਸੰਤਾਂ, ਰਿਸ਼ੀਆਂ ਦਾ, ਮੁਨੀਆਂ ਦਾ, ਮਨੀਸ਼ੀਆਂ ਦਾ ਮਾਰਗ ਦਰਸ਼ਨ ਮਿਲਿਆ ਹੈ। ਗੁਰੂਆਂ ਦਾ ਇਹ ਗਿਆਨ, ਇਹ ਮਹਾਨ ਪਰੰਪਰਾ ਇੰਜ ਹੀ ਸਾਡੀਆਂ ਪੀੜ੍ਹੀਆਂ ਨੂੰ ਰਸਤਾ ਦਿਖਾਉਂਦੀ ਰਹੇ,  ਇਸ ਲਈ ਵੀ ਸਾਡੀ ਸਰਕਾਰ ਨਿਰੰਤਰ ਯਤਨ ਕਰ ਰਹੀ ਹੈ। ਪਿਛਲੇ ਸਾਲ ਹੀ ਮਗਹਰ ਵਿੱਚ ਸੰਤ ਕਬੀਰ ਜੀ ਨਾਲ ਜੁੜੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਲਈ ਮੈਂ ਖੁਦ ਗਿਆ ਸੀ। ਇਸ ਤਰ੍ਹਾਂ, ਸਾਰਨਾਥ ਵਿੱਚ ਭਗਵਾਨ ਬੁੱਧ ਨਾਲ ਜੁੜੇ ਸੰਸਕਾਰਾਂ ਨੂੰ ਪਵਿਤਰ ਸਥਾਨਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ,  ਸੁੰਦਰੀਕਰਨ ਕੀਤਾ ਗਿਆ ਹੈ। ਇਸੇ ਪ੍ਰਕਾਰ ਅਸੀਂ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਜਯੰਤੀ ਦੇ ਸਮਾਰੋਹਾਂ ਨੂੰ ਪੂਰੀ ਦੁਨੀਆ ਵਿੱਚ ਵਿਆਪਕ ਪੱਧਰ ‘ਤੇ ਮਨਾ ਰਹੇ ਹੈ।

ਭਾਈਓ ਅਤੇ ਭੈਣੋਂ , ਸਾਡੇ ਦੇਸ਼ ਲਈ, ਸਾਡੇ ਸਮਾਜ ਲਈ ਜਿਸ ਨੇ ਵੀ ਆਪਣਾ ਯੋਗਦਾਨ ਦਿੱਤਾ ਹੈ ਉਸ ਨੂੰ ਪੂਰੀ ਸ਼ਰਧਾ ਦੇ ਨਾਲ ਸਨਮਾਨ ਮਿਲੇ, ਇਸ ਲਈ ਸਾਡੀ ਸਰਕਾਰ, ਭਾਰਤ ਸਰਕਾਰ ਅਤੇ ਉੱਤਰ-ਪ੍ਰਦੇਸ਼ ਦੀ ਰਾਜ ਸਰਕਾਰ ਪੂਰੀ ਤਰ੍ਹਾਂ ਸਮਰਪਿਤ ਹੈ। ਸਾਡੀ ਇਹ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਸਾਡੀ ਸ਼ਕਤੀ ਹੈ, ਸਾਡੀ ਪ੍ਰੇਰਣਾ ਹੈ। ਤੁਹਾਡਾ ਜੀਵਨ ਅਸਾਨ ਹੋਵੇ, ਇਸ ਲਈ ਗੁਰੂ ਰਵਿਦਾਸ ਜੀ ਦੇ ਦਿਖਾਏ ਰਸਤੇ ਨੂੰ ਅਸੀਂ ਸਸ਼ਕਤ ਕਰਨ ਵਾਲੇ ਹਨ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਪੂਜਯ ਗੁਰੂ ਰਵਿਦਾਸ ਜੀ ਦੀ ਜਯੰਤੀ, ਜਨਮ ਸਥਾਨ ਦੇ ਵਿਸਤਾਰੀਕਰਨ ਦੇ ਪ੍ਰੋਜੈਕਟ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਪੂਜਨੀਕ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਨ ਕਰਦਿਆਂ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

 

***

ਅਤੁਲ ਕੁਮਾਰ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮੀਕੀ ਮਹਤੋ/ਤਾਰਾ