Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕਿਰਗਿਜ਼ਸਤਾਨ ਦੇ ਰਾਸ਼ਟਰਪਤੀ ਨਾਲ ਪ੍ਰਧਾਨ ਮੰਤਰੀ ਦੀ ਮੀਟਿੰਗ


ਕਿਰਗਿਜ਼ਸਤਾਨ ਦੇ ਰਾਸ਼ਟਰਪਤੀ, ਸ਼੍ਰੀ ਸੂਰੋਨਬੇ ਸ਼ਰੀਪੋਵਿਕ ਜੀਨਬੇਕੋਵ (Sooronbay Sharipovich Jeenbekov) ਨੇ 30 ਮਈ, 2019 ਨੂੰ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿਖੇ ਆਯੋਜਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ।

ਵਰਤਮਾਨ ਵਿੱਚ ਕਿਰਗਿਜ਼ਸਤਾਨ ਸ਼ੰਘਾਈ ਸਹਿਯੋਗ ਸੰਗਠਨ ਦਾ ਚੇਅਰਪਰਸਨ ਹੈ ਅਤੇ ਉਹ ਮੱਧ ਏਸ਼ੀਆ ਵਿੱਚ ਭਾਰਤ ਦਾ ਇੱਕ ਮਹੱਤਵਪੂਰਨ ਭਾਗੀਦਾਰ ਹੈ। ਰਾਸ਼ਟਰਪਤੀ ਜੀਨਬੇਕੋਵ ਨੇ ਪ੍ਰਧਾਨ ਮੰਤਰੀ ਨੂੰ ਨਿੱਘੀ ਵਧਾਈ ਦਿੱਤੀ ਅਤੇ 13-15 ਜੂਨ, 2019 ਤੱਕ ਹੋਣ ਵਾਲੇ ਐੱਸਸੀਓ ਸਿਖਰ ਸੰਮੇਲਨ ਅਤੇ ਇੱਕ ਦੁਵੱਲੀ ਯਾਤਰਾ ਲਈ ਕਿਰਗਿਜ਼ਸਤਾਨ ਆਉਣ ਦਾ ਸੱਦਾ ਦਿੱਤਾ।

ਭਾਰਤ ਅਤੇ ਕਿਰਗਿਜ਼ਸਤਾਨ ਦੇ ਨਿੱਘੇ ਅਤੇ ਦੋਸਤਾਨਾ ਸਬੰਧਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪਿਛਲੇ ਸਾਲਾਂ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਮਜਬੂਤ ਦੁਵੱਲੇ ਸਹਿਯੋਗ ਉੱਤੇ ਤਸਲੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਜੀਨਬੇਕੋਵ ਦਾ ਗਰਮਜੋਸ਼ੀ ਨਾਲ ਧੰਨਵਾਦ ਕੀਤਾ ਅਤੇ ਕਿਰਗਿਜ਼ਸਤਾਨ ਆਉਣ ਦੇ ਸੱਦੇ ਲਈ ਉਨ੍ਹਾਂ ਦਾ ਆਭਾਰ ਪ੍ਰਗਟਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਤਸੁਕਤਾ ਨਾਲ ਇਸ ਯਾਤਰਾ ਦੀ ਉਡੀਕ ਕਰ ਰਹੇ ਹੈ।

*****

ਏਕੇਟੀ/ਕੇਪੀ