ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੇਵੜੀਆ, ਗੁਜਰਾਤ ਵਿਖੇ ‘ਨਮਾਮੀ ਨਰਮਦਾ’ ਸਮਾਰੋਹ ਵਿੱਚ ਹਿੱਸਾ ਲਿਆ। ਇਹ ਸਮਾਗਮ ਗੁਜਰਾਤ ਸਰਕਾਰ ਵੱਲੋਂ ਡੈਮ ਦੇ ਪੂਰੇ ਭੰਡਾਰਨ ਭਾਵ 138.68 ਮੀਟਰ ਤੱਕ ਦੇ ਪੱਧਰ ਤੱਕ ਪਹੁੰਚਣ ਉੱਤੇ ਮਨਾਇਆ ਜਾ ਰਿਹਾ ਹੈ। ਡੈਮ ਦੀ ਉਚਾਈ ਨੂੰ 2017 ਵਿੱਚ ਵਧਾਏ ਜਾਣ ਤੋਂ ਬਾਅਦ ਪਹਿਲੀ ਵਾਰ, ਪਾਣੀ ਦਾ ਪੱਧਰ 16 ਸਤੰਬਰ ਦੀ ਸ਼ਾਮ ਨੂੰ ਆਪਣੇ ਸਿਖ਼ਰ ਤੇ ਪਹੁੰਚ ਗਿਆ। ਪ੍ਰਧਾਨ ਮੰਤਰੀ ਨੇ ਗੁਜਰਾਤ ਦੀ ਜੀਵਨ ਰੇਖਾ, ਨਰਮਦਾ ਨਦੀ ਦੇ ਪਾਣੀ ਦੇ ਨੱਕੋ ਨੱਕ ਭਰਨ ਦੇ ਸਵਾਗਤ ਲਈ ਡੈਮ ਵਾਲੀ ਥਾਂ ‘ਤੇ ਪੂਜਾ-ਅਰਚਨਾ ਵੀ ਕੀਤੀ।
ਬਾਅਦ ਵਿੱਚ, ਪ੍ਰਧਾਨ ਮੰਤਰੀ ਨੇ ਕੇਵੜੀਆ ਵਿੱਚ ਖਲਵਾਨੀ ਈਕੋ-ਟੂਰਿਜ਼ਮ ਸਾਈਟ ਅਤੇ ਇੱਕ ਕੈਕਟਸ ਗਾਰਡਨ ਦਾ ਦੌਰਾ ਕੀਤਾ। ਕੇਵੜੀਆ ਦੇ ਬਟਰਫਲਾਈ ਗਾਰਡਨ ਵਿੱਚ ਪ੍ਰਧਾਨ ਮੰਤਰੀ ਨੇ ਪਾਰਕ ਵਿੱਚ ਇੱਕ ਵੱਡੀ ਟੋਕਰੀ ਵਿੱਚ ਭਰੀਆਂ ਤਿਤਲੀਆਂ ਨੂੰ ਛੱਡਿਆ। ਉਨ੍ਹਾਂ ਨੇ ਸਟੈਚੂ ਆਵ੍ ਯੂਨਿਟੀ ਦੇ ਖੇਤਰ ਵਿੱਚ ਸਥਿਤ ਏਕਤਾ ਨਰਸਰੀ ਦਾ ਵੀ ਦੌਰਾ ਕੀਤਾ। ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ‘ਸਟੈਚੂ ਆਵ੍ ਯੂਨਿਟੀ’ ਦੇ ਨੇੜੇ ਇੱਕ ਪਬਲਿਕ ਮੀਟਿੰਗ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਸਰਦਾਰ ਸਰੋਵਰ ਡੈਮ ਵਿੱਚ ਪਾਣੀ 138 ਮੀਟਰ ਤੋਂ ਉਪਰ ਉੱਠਦਾ ਦੇਖ ਕੇ ਬਹੁਤ ਖ਼ੁਸ਼ੀ ਹੋਈ ਹੈ। ਸਰਦਾਰ ਸਰੋਵਰ ਡੈਮ ਗੁਜਰਾਤ ਦੇ ਲੋਕਾਂ ਲਈ ਇੱਕ ਉਮੀਦ ਦੀ ਕਿਰਨ ਹੈ। ਇਹ ਲੱਖਾਂ ਮਿਹਨਤੀ ਕਿਸਾਨਾਂ ਲਈ ਵਰਦਾਨ ਹੈ।”
ਸਟੈਚੂ ਆਵ੍ ਯੂਨਿਟੀ ਵਿਖੇ ਸੈਲਾਨੀਆਂ ਦੇ ਆਮਦ ਦੀ ਤੁਲਨਾ ਸਟੈਚੂ ਆਵ੍ ਲਿਬਰਟੀ ਨਾਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਪਰਦਾ ਹਟਾਉਣ ਤੋਂ 11 ਮਹੀਨਿਆਂ ਦੇ ਅੰਦਰ ਹੀ ਸਟੈਚੂ ਆਵ੍ ਯੂਨਿਟੀ ਸੈਰ-ਸਪਾਟੇ ਲਈ ਇੰਨੇ ਸੈਲਾਨੀਆਂ ਨੂੰ ਆਕਰਸ਼ਤ ਕਰ ਰਿਹਾ ਹੈ ਕਿ ਇਨ੍ਹਾਂ ਦੀ ਜੋ ਗਿਣਤੀ ਤਕਰੀਬਨ 133 ਸਾਲ ਪੁਰਾਣੇ ਸਟੈਚੂ ਆਵ੍ ਲਿਬਰਟੀ ਉੱਤੇ ਆਉਣ ਵਾਲੇ ਸੈਲਾਨੀਆਂ ਦੇ ਬਰਾਬਰ ਹੈ। ਸਟੈਚੂ ਆਵ੍ ਯੂਨਿਟੀ ਦੇ ਕਾਰਨ ਕੇਵੜੀਆ ਅਤੇ ਗੁਜਰਾਤ, ਵਿਸ਼ਵ ਦੇ ਸੈਰ-ਸਪਾਟਾ ਨਕਸ਼ੇ ਉੱਤੇ ਹਨ। ਮੈਨੂੰ ਦੱਸਿਆ ਗਿਆ ਹੈ ਕਿ ਪਿਛਲੇ 11 ਮਹੀਨਿਆਂ ਦੌਰਾਨ ਭਾਰਤ ਅਤੇ ਦੁਨੀਆ ਭਰ ਦੇ 23 ਲੱਖ ਤੋਂ ਵੱਧ ਸੈਲਾਨੀ ਇਸ ਸਥਾਨ ਤੇ ਆਏ ਹਨ। ਸਟੈਚੂ ਆਵ੍ ਲਿਬਰਟੀ ਹਰ ਰੋਜ਼ ਔਸਤਨ 10,000 ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ, ਪਰ ਤੁਹਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਇਹ 133 ਸਾਲ ਪੁਰਾਣਾ ਹੈ। ਦੂਜੇ ਪਾਸੇ, ਸਟੈਚੂ ਆਵ੍ ਯੂਨਿਟੀ ਸਿਰਫ 11 ਮਹੀਨੇ ਪੁਰਾਣਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ, ਇਹ ਹਰ ਰੋਜ਼ 8,500 ਤੋਂ ਵੱਧ ਸੈਲਾਨੀਆਂ ਨੂੰ ਆਕਰਸਿਤ ਕਰ ਰਿਹਾ ਹੈ। ਇਹ ਇੱਕ ਚਮਤਕਾਰ ਹੈ।
ਦੇਸ਼ ਦੇ ਪਹਿਲੇ ਗ੍ਰਿਹ ਮੰਤਰੀ ਦੇ ਜਨਮ ਦਿਵਸ ਉੱਤੇ 31 ਅਕਤੂਬਰ, 2018 ਨੂੰ ਸਟੈਚੂ ਆਵ੍ ਯੂਨਿਟੀ ਨੂੰ ਜਨਤਾ ਲਈ ਖੋਲ੍ਹ ਦਿੱਤਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਦੇ ਨਜ਼ਰੀਏ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਬਾਰੇ ਪਿਛਲੇ ਮਹੀਨੇ ਲਿਆ ਗਿਆ ਸਰਕਾਰ ਦਾ ਫੈਸਲਾ ਭਾਰਤ ਦੇ ਸਾਬਕਾ ਗ੍ਰਿਹ ਮੰਤਰੀ ਤੋਂ ਪ੍ਰੇਰਿਤ ਸੀ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦਾ ਫੈਸਲਾ ਵੀ ਸਰਦਾਰ ਪਟੇਲ ਤੋਂ ਹੀ ਪ੍ਰੇਰਿਤ ਹੈ ਅਤੇ ਦਹਾਕਿਆਂ ਪੁਰਾਣੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਲੱਖਾਂ ਸਹਿਯੋਗੀਆਂ ਦੇ ਸਰਗਰਮ ਸਮਰਥਨ ਨਾਲ ਖੁਸ਼ਹਾਲੀ ਅਤੇ ਵਿਸ਼ਵਾਸ ਲਿਆਉਣ ਦਾ ਭਰੋਸਾ ਰੱਖਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਤੁਹਾਡਾ ਸੇਵਕ ਭਾਰਤ ਦੀ ਏਕਤਾ ਅਤੇ ਸਰਬਉੱਚਤਾ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਅਸੀਂ ਪਿਛਲੇ 100 ਦਿਨਾਂ ਦੌਰਾਨ ਇਸ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ। ਨਵੀਂ ਸਰਕਾਰ ਪਹਿਲਾਂ ਨਾਲੋਂ ਕਿਤੇ ਤੇਜ਼ੀ ਨਾਲ ਕੰਮ ਕਰੇਗੀ ਅਤੇ ਪਹਿਲਾਂ ਨਾਲੋਂ ਵੱਡੇ ਟੀਚੇ ਪੂਰੇ ਕਰੇਗੀ।”
*****
ਵੀਆਰਆਰਕੇ / ਵੀਜੇ
The Prime Minister at the Control Room of the Sardar Sarovar Dam. pic.twitter.com/df92VV5vMY
— PMO India (@PMOIndia) September 17, 2019
Prayers to Maa Narmada, for the peace and prosperity of our nation! pic.twitter.com/9cuHpUf2Rv
— PMO India (@PMOIndia) September 17, 2019
नमामि देवी नर्मदे महोत्सव में संबोधन: PM @narendramodi “आज के दिन मां नर्मदा के दर्शन का अवसर मिलना, पूजा-अर्चना का अवसर मिलना, मेरे लिए बहुत बड़ा सौभाग्य है”
— PMO India (@PMOIndia) September 17, 2019
I am blessed to see water in the Sardar Sarovar Dam rise above 138 m.
— Narendra Modi (@narendramodi) September 17, 2019
Joined the Pooja at the Dam and also spent time at the Control Room.
The Sardar Sarovar Dam is a ray of hope for the people of Gujarat. It is a boon for lakhs of hardworking farmers. pic.twitter.com/FhvQyMCB4P