ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਸੇਂਟ ਵਿਨਸੈਂਟ ਅਤੇ ਦ ਗ੍ਰੇਨੇਡਾਈਨਜ਼ ਦਰਮਿਆਨ ਮੈਡੀਸਿਨ ਦੀਆਂ ਰਵਾਇਤੀ ਪ੍ਰਣਾਲੀਆਂ ਵਿੱਚ ਸਹਿਯੋਗ ਬਾਰੇ ਪ੍ਰਸਤਾਵਤ ਸਹਿਮਤੀ ਪੱਤਰ (ਐੱਮਓਯੂ) ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ ਉੱਤੇ 11 ਸਤੰਬਰ, 2019 ਨੂੰ ਹਸਤਾਖਰ ਹੋਏ ਸਨ।
ਲਾਭ,
ਇਸ ਸਹਿਮਤੀ ਪੱਤਰ ਮੈਡੀਸਿਨ ਦੀਆਂ ਰਵਾਇਤੀ ਪ੍ਰਣਾਲੀਆਂ ਨੂੰ ਹਲਾਸ਼ੇਰੀ ਦੇਣ ਲਈ ਭਾਰਤ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨੇਡਾਈਨਜ਼ ਦਰਮਿਆਨ ਸਹਿਯੋਗ ਲਈ ਇੱਕ ਫਰੇਸਵਰਕ ਪ੍ਰਦਾਨ ਕਰੇਗਾ। ਇਸ ਨਾਲ ਇਸ ਖੇਤਰ ਵਿੱਚ ਦੋਹਾਂ ਦੇਸ਼ਾਂ ਨੂੰ ਆਪਸੀ ਲਾਭ ਮਿਲੇਗਾ। ਇਸ ਨਾਲ ਭਾਰਤ ਅਤੇ ਸੇਂਟ ਵਿਨਸੈਂਟ ਅਤੇ ਦ ਗ੍ਰੇਨੇਡਾਈਨਜ਼ ਵਿੱਚ ਮੈਡੀਸਨ ਦੀਆਂ ਰਵਾਇਤੀ ਪ੍ਰਣਾਲੀਆਂ ਨੂੰ ਪ੍ਰੋਤਸਾਹਿਤ ਕਰਨ ਅਤੇ ਪ੍ਰਚਾਰ ਕਰਨ ਵਿੱਚ ਮਦਦ ਮਿਲੇਗੀ। ਇਸ ਸਹਿਮਤੀ ਪੱਤਰ ਵਿੱਚ ਦਿੱਤੀਆਂ ਗਈਆਂ ਸਰਗਰਮੀਆਂ ਨਾਲ ਭਾਰਤ ਅਤੇ ਸੇਂਟ ਵਿਨਸੈਂਟ ਅਤੇ ਦ ਗ੍ਰੇਨੇਡਾਈਨਜ਼ ਵਿੱਚ ਮੈਡੀਸਨ ਦੀਆਂ ਆਯੁਸ਼ ਪ੍ਰਣਾਲੀਆਂ ਦੀ ਅਹਿਮੀਅਤ ਨੂੰ ਹੱਲਾਸ਼ੇਰੀ ਮਿਲੇਗੀ। ਸਮਝੌਤਾ ਮੈਮੋਰੰਡਮ ਦੇ ਨਤੀਜੇ ਵਜੋਂ ਇਲਾਜ ਦੀਆਂ ਰਵਾਇਤੀ ਪ੍ਰਣਾਲੀਆਂ ਵਿੱਚ ਸਹਿਯੋਗਪੂਰਨ ਖੋਜ ਕਰਨ ਵਾਲੇ ਡਾਕਟਰਾਂ ਅਤੇ ਵਿਗਿਆਨੀਆਂ ਦੀ ਟ੍ਰੇਨਿੰਗ ਲਈ ਮਾਹਰਾਂ ਦੇ ਆਦਾਨ-ਪ੍ਰਦਾਨ ਨਾਲ ਔਸ਼ਧੀ ਵਿਕਾਸ ਅਤੇ ਰਵਾਇਤੀ ਮੈਡੀਸਨ ਦੇ ਪੇਸ਼ੇ ਵਿੱਚ ਨਵੀਆਂ ਇਨੋਵੇਸ਼ਨਜ਼ ਨੂੰ ਪ੍ਰੋਤਸਾਹਨ ਮਿਲਣ ਦੀ ਉਮੀਦ ਹੈ।
*****
ਵੀਆਰਆਰਕੇ/ਐੱਸਸੀ/ਐੱਸਐੱਚ