ਪੀਐੱਮਇੰਡੀਆ
ਮੈਂ ਇੱਕ ਦਿਨ ਦੇ ਸਰਕਾਰੀ ਦੌਰੇ ਲਈ 29 ਅਕਤੂਬਰ, 2019 ਨੂੰ ਸਾਊਦੀ ਅਰਬ ਦੀ ਯਾਤਰਾ ਕਰ ਰਿਹਾ ਹਾਂ। ਇਹ ਯਾਤਰਾ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ-ਸਊਦ ਦੇ ਸੱਦੇ ਉੱਤੇ ਰਿਆਧ ਵਿੱਚ ਆਯੋਜਿਤ ਹੋਣ ਵਾਲੀ ਤੀਜੀ ਭਵਿੱਖੀ ਨਿਵੇਸ਼ ਪਹਿਲ ਬੈਠਕ ਦੇ ਸੰਪੂਰਨ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਹੈ।
ਰਿਆਧ ਦੀ ਯਾਤਰਾ ਦੌਰਾਨ, ਮੈਂ ਸਾਊਦੀ ਅਰਬ ਦੇ ਸ਼ਾਹ ਨਾਲ ਦੁਵੱਲਾ ਵਿਚਾਰ-ਵਟਾਂਦਰਾ ਕਰਾਂਗਾ। ਮੈਂ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ, ਐੱਚਆਰਐੱਚ ਮੋਹੱਮਦ ਬਿਨ ਸਲਮਾਨ ਦੇ ਨਾਲ ਆਪਣੀ ਬੈਠਕ ਦੌਰਾਨ ਦੁਵੱਲੇ ਸਹਿਯੋਗ ਤੋਂ ਇਲਾਵਾ ਆਪਸੀ ਹਿਤ ਦੇ ਖੇਤਰੀ ਅਤੇ ਸੰਸਾਰਕ ਮੁੱਦਿਆਂ ਦੇ ਕਈ ਮਾਮਲਿਆਂ ਉੱਤੇ ਵਿਚਾਰ-ਵਟਾਂਦਰਾ ਕਰਾਂਗਾ।
ਭਾਰਤ ਅਤੇ ਸਾਊਦੀ ਅਰਬ ਦਰਮਿਆਨ ਪਰੰਪਰਾਗਤ ਰੂਪ ਤੋਂ ਨੇੜਲੇ ਅਤੇ ਦੋਸਤਾਨਾ ਸਬੰਧ ਰਹੇ ਹਨ। ਸਾਊਦੀ ਅਰਬ ਭਾਰਤ ਦੀ ਊਰਜਾ ਜ਼ਰੂਰਤਾਂ ਲਈ ਸਭ ਤੋਂ ਵੱਡੇ ਅਤੇ ਭਰੋਸੇਯੋਗ ਸਪਲਾਇਰਾਂ ਵਿੱਚੋਂ ਇੱਕ ਹੈ।
ਫਰਵਰੀ 2019 ਵਿੱਚ ਨਵੀਂ ਦਿੱਲੀ ਦੀ ਆਪਣੀ ਯਾਤਰਾ ਦੌਰਾਨ ਕ੍ਰਾਊਨ ਪ੍ਰਿੰਸ ਨੇ ਭਾਰਤ ਵਿੱਚ ਪ੍ਰਾਥਮਿਕਤਾ ਦੇ ਖੇਤਰਾਂ ਵਿੱਚ 100 ਬਿਲੀਅਨ ਅਮਰੀਕੀ ਡਾਲਰ ਤੋਂ ਜ਼ਿਆਦਾ ਦੇ ਨਿਵੇਸ਼ ਦੀ ਪ੍ਰਤੀਬੱਧਤਾ ਜਤਾਈ ਸੀ।
ਰੱਖਿਆ, ਸੁਰੱਖਿਆ, ਵਪਾਰ, ਸੱਭਿਆਚਾਰ, ਸਿੱਖਿਆ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਆਪਸੀ ਸੰਪਰਕ ਜਿਹੇ ਵਿਸ਼ੇ ਸਾਊਦੀ ਅਰਬ ਨਾਲ ਦੁਵੱਲੇ ਸਹਿਯੋਗ ਦੇ ਹੋਰ ਮਹੱਤਵਪੂਰਨ ਖੇਤਰਾਂ ਵਿੱਚ ਸ਼ਾਮਲ ਹਨ।
ਯਾਤਰਾ ਦੌਰਾਨ, ਰਣਨੀਤਕ ਭਾਗੀਦਾਰੀ ਪਰਿਸ਼ਦ ਦੀ ਸਥਾਪਨਾ ਲਈ ਸਮਝੌਤਾ, ਭਾਰਤ-ਸਾਊਦੀ ਅਰਬ ਦੀ ਰਣਨੀਤਕ ਭਾਗੀਦਾਰੀ ਨੂੰ ਇੱਕ ਨਵੇਂ ਪੱਧਰ ਉੱਤੇ ਅੱਗੇ ਵਧਾਵੇਗਾ।
ਮੈਂ ਤੀਜੀ ਭਵਿੱਖੀ ਨਿਵੇਸ਼ ਪਹਿਲ ਬੈਠਕ ਵਿੱਚ ਆਪਣੀ ਭਾਗੀਦਾਰੀ ਨੂੰ ਲੈ ਕੇ ਵੀ ਉਤਸੁਕ ਹਾਂ, ਜਿੱਥੇ ਮੈਂ ਭਾਰਤ ਵਿੱਚ ਆਲਮੀ ਨਿਵੇਸ਼ਕਾਂ ਲਈ ਵਧਦੇ ਵਪਾਰ ਅਤੇ ਨਿਵੇਸ਼ ਦੇ ਅਵਸਰਾਂ ਦੇ ਸਬੰਧ ਵਿੱਚ ਵਾਰਤਾਲਾਪ ਕਰਾਂਗਾ ਕਿਉਂਕਿ ਦੇਸ਼ 2024 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਅੱਗੇ ਕਦਮ ਵਧਾ ਚੁੱਕਿਆ ਹੈ।
***
ਵੀਆਰਆਰਕੇ/ਏਕੇ
I will be visiting the Kingdom of Saudi Arabia on the 29th, where I will be a part of various programmes including the Plenary Session of the 3rd Future Investment Initiative Forum being held in Riyadh. I will also meet His Majesty the King and Crown Prince.
— Narendra Modi (@narendramodi) October 28, 2019
Saudi Arabia and India are working together in a wide range of sectors notably energy, security, trade and culture. This visit will add strength to our bilateral relations. https://t.co/OrUyLQ76qy
— Narendra Modi (@narendramodi) October 28, 2019