ਪੀਐੱਮਇੰਡੀਆ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਅਤੇ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ, ਮਸੂਰੀ ਦੁਆਰਾ ਸੰਯੁਕਤ ਰੂਪ ਨਾਲ ਆਯੋਜਿਤ 94ਵੇਂ ਸਿਵਲ ਸੇਵਾ ਫਾਊਂਡੇਸ਼ਨ ਕੋਰਸ ਦੇ 430 ਅਫ਼ਸਰ ਟਰੇਨੀਆਂ ਨਾਲ ਗੁਜਰਾਤ ਦੇ ਕੇਵਡੀਆ ਵਿੱਚ ਸੰਵਾਦ ਕੀਤਾ।
ਪ੍ਰਧਾਨ ਮੰਤਰੀ ਨੂੰ ਆਪਣੀ ਤਰ੍ਹਾਂ ਦੇ ਪਹਿਲੇ ਸਪਤਾਹ ਭਰ ਚਲਣ ਵਾਲੇ ਅਨੂਠੇ ਵਿਆਪਕ ਫਾਊਂਡੇਸ਼ਨ ਕੋਰਸ ‘ਆਰੰਭ’ ਬਾਰੇ ਜਾਣੂ ਕਰਵਾਇਆ ਗਿਆ । ਆਪਸੀ ਸੰਵਾਦਾਤਮਕ ਸੈਸ਼ਨ ਦੌਰਾਨ ਅਫ਼ਸਰ ਟਰੇਨੀਆਂ ਨੇ ਖੇਤੀਬਾੜੀ ਅਤੇ ਗ੍ਰਾਮੀਣ ਸਸ਼ਕਤੀਕਰਨ, ਸਿਹਤ ਸੇਵਾ ਸਬੰਧੀ ਸੁਧਾਰਾਂ ਅਤੇ ਨੀਤੀ ਨਿਰਮਾਣ, ਟਿਕਾਊ ਗ੍ਰਾਮੀਣ ਪ੍ਰਬੰਧਨ ਤਕਨੀਕਾਂ, ਸਮਾਵੇਸ਼ੀ ਸ਼ਹਰੀਕਰਨ ਅਤੇ ਸਿੱਖਿਆ ਦੇ ਭਵਿੱਖ ਜਿਹੇ 5 ਵਿਸ਼ਾਗਤ ਖੇਤਰਾਂ ਬਾਰੇ ਪੇਸ਼ਕਾਰੀਆਂ ਦਿੱਤੀ ।
ਪ੍ਰਧਾਨ ਮੰਤਰੀ ਨੂੰ ਵਿਸ਼ਵ ਬੈਂਕ ਦੇ ਚੇਅਰਮੈਨ ਸ਼੍ਰੀ ਡੇਵਿਡ ਮਾਲਪਾਸ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਕੈਬਿਨਟ ਸਕੱਤਰ, ਇੰਸਟੀਟਿਊਟ ਆਵ੍ ਫਿਊਚਰ ਅਤੇ ਯੂਨੀਵਰਸਿਟੀ ਆਵ੍ ਡਾਇਵਰਸਿਟੀ ਦੇ ਵਿਦਵਾਨਾਂ ਅਤੇ ਵਿਸ਼ਲੇਸ਼ਕਾਂ ਦੁਆਰਾ ਵਿਸ਼ਾਗਤ ਮੁੱਦਿਆਂ ਉੱਤੇ ਸੰਚਾਲਿਤ ਕਈ ਸੈਸ਼ਨਾਂ ਦੀਆਂ ਮੁੱਖ ਗੱਲਾਂ ਤੋਂ ਵੀ ਜਾਣੂ ਕਰਵਾਇਆ ਗਿਆ ।
ਇਸ ਦੇ ਬਾਅਦ ਆਯੋਜਿਤ ਆਪਸੀ ਸੰਵਾਦਾਤਮਕ ਸੈਸ਼ਨ ਦੌਰਾਨ, ਪ੍ਰਧਾਨ ਮੰਤਰੀ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਇਹ ਅਸਲ ਵਿੱਚ ਇੱਕ ਪ੍ਰਸੰਸਾਯੋਗ ਗੱਲ ਹੈ ਕਿ ਇਹ ਕੋਰਸ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਉੱਤੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਭਾਰਤੀ ਸਿਵਲ ਸੇਵਾਵਾਂ ਦਾ ਪਿਤਾ ਮੰਨਿਆ ਜਾਂਦਾ ਹੈ ।
ਉਨ੍ਹਾਂ ਕਿਹਾ, ‘ਭਾਰਤੀ ਸਿਵਲ ਸੇਵਾ ਕਾਫ਼ੀ ਹੱਦ ਤੱਕ ਸਰਦਾਰ ਪਟੇਲ ਦੀ ਕਰਜ਼ਦਾਰ ਹੈ। ਇੱਥੇ ਕੇਵਡੀਆ, ਜਿੱਥੇ ‘ਸਟੈਚੂ ਆਵ੍ ਯੂਨਿਟ’ ਸਥਾਪਿਤ ਹੈ, ਵਿੱਚ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਲਈ ਕੁਝ ਕਰਨ ਦੀ ਪ੍ਰੇਰਣਾ ਅਤੇ ਸ਼ਕਤੀ ਮਿਲੇ। ਆਓ, ਅਸੀਂ ਸਾਰੇ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੀ ਦਿਸ਼ਾ ਵਿੱਚ ਠੋਸ ਕਾਰਜ ਕਰੀਏ।
ਪ੍ਰਧਾਨ ਮੰਤਰੀ ਨੇ ‘ਆਰੰਭ’ ਫਾਊਂਡੇਸ਼ਨ ਕੋਰਸ ਨੂੰ ਭਵਿੱਖ ‘ਤੇ ਕੇਂਦਰਿਤ ਇੱਕ ਅਜਿਹਾ ਕੋਰਸ ਦੱਸਿਆ , ਜਿਸ ਵਿੱਚ ਪ੍ਰਸ਼ਾਸਨ ਵਿੱਚ ਵਿਆਪਕ ਬਦਲਾਅ ਲਿਆਉਣ ਦੀ ਅਪਾਰ ਸਮਰੱਥਾ ਹੈ।
‘‘ਇਹ ਕੋਰਸ ‘ਆਰੰਭ’ ਰਾਸ਼ਟਰ – ਕੇਂਦਰਿਤ ਅਤੇ ਭਵਿੱਖ – ਕੇਂਦਰਿਤ ਹੈ। ਇਹ ਪ੍ਰਸ਼ਾਸਨ ਵਿੱਚ ਇਸ ਤਰ੍ਹਾਂ ਦਾ ਵਿਆਪਕ ਬਦਲਾਅ ਲਿਆਉਣ ਦਾ ਮਾਰਗ ਖੋਲ੍ਹੇਗਾ, ਜਿਸ ਤਹਿਤ ਲੋਕ ਅਲੱਗ – ਥਲੱਗ ਰਹਿਕੇ ਕੰਮ ਕਰਨਾ ਬੰਦ ਕਰ ਦੇਣਗੇ। ਇਸ ਦੇ ਉਲਟ, ਲੋਕ ਇਕੱਠੇ ਮਿਲ ਕੇ ਅਤੇ ਵਿਆਪਕ ਤਰੀਕੇ ਨਾਲ ਕੰਮ ਕਰਨਗੇ। ’’
ਟਰੇਨੀਆਂ ਨੂੰ ਸੱਦਾ ਦਿੰਦਾ ਹੋਏ ਉਨ੍ਹਾਂ ਕਿਹਾ ਕਿ ਉਹ ਚੀਜ਼ਾਂ ਨੂੰ ਦੇਖਣ ਦੇ ਤਰੀਕੇ ਵਿੱਚ ਬਦਲਾਅ ਲਿਆਉਣ। ਉਨ੍ਹਾਂ ਕਿਹਾ ਕਿ ਕਦੇ – ਕਦੇ ਸ਼ਬਦਾਵਲੀ ਵਿੱਚ ਪਰਿਵਰਤਨ ਵੀ ਪਰਿਪੇਖ ਨੂੰ ਬਦਲਣ ਵਿੱਚ ਮਦਦ ਕਰਦਾ ਹੈ।
“ਆਓ, ਅਸੀਂ ਚੀਜ਼ਾਂ ਨੂੰ ਦੇਖਣ ਦੇ ਤਰੀਕੇ ਵਿੱਚ ਬਦਲਾਅ ਲਿਆਈਏ। ਇੱਥੋਂ ਤੱਕ ਕਿ ਕਦੇ – ਕਦੇ ਬਦਲੀ ਹੋਈ ਸ਼ਬਦਾਵਲੀ ਤੋਂ ਵੀ ਮਦਦ ਮਿਲਦੀ ਹੈ । ਇਸ ਤੋਂ ਪਹਿਲਾਂ , ਲੋਕ ‘ਪਿਛੜੇ ਜ਼ਿਲ੍ਹੇ’ ਕਿਹਾ ਕਰਦੇ ਸਨ। ਹੁਣ ਅਸੀਂ ਕਹਿੰਦੇ ਹਾਂ – ਖਾਹਿਸ਼ੀ ਜ਼ਿਲ੍ਹੇ। ਕਿਸੇ ਵੀ ਪੋਸਟਿੰਗ ਨੂੰ ਸਜ਼ਾ ਵਾਲੀ ਪੋਸਟਿੰਗ ਦੇ ਰੂਪ ਵਿੱਚ ਕਿਉਂ ਦੇਖਿਆ ਜਾਣਾ ਚਾਹੀਦਾ ਹੈ। ਇਸ ਨੂੰ ਅਵਸਰ ਵਾਲੀ ਪੋਸਟਿੰਗ ਦੇ ਰੂਪ ਵਿੱਚ ਕਿਉਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ।’
ਅਫ਼ਸਰ ਟਰੇਨੀਆਂ ਦੀ ਪ੍ਰਤੀਬੱਧਤਾ ਅਤੇ ਉਨ੍ਹਾਂ ਦੇ ਨਵੇਂ ਵਿਚਾਰਾਂ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਬਿਹਤਰੀਨ ਆਲਮੀ ਤੌਰ – ਤਰੀਕੇ ਅਤੇ ਟੈਕਨੋਲੋਜੀਆਂ ਉੱਤੇ ਆਯੋਜਿਤ ਇਸ ਅਨੂਠੇ ਟ੍ਰੇਨਿੰਗ ਕੋਰਸ ਤੋਂ ਮਿਲੀ ਠੋਸ ਜਾਣਕਾਰੀ ਨੀਤੀ ਨਿਰਮਾਣ ਅਤੇ ਲੋਕ ਪ੍ਰਸ਼ਾਸਨ ਵਿੱਚ ਅੱਗੇ ਇਨ੍ਹਾਂ ਦੇ ਕਰੀਅਰ ਵਿੱਚ ਲਾਹੇਬੰਦ ਸਾਬਤ ਹੋਵੇਗੀ ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪ੍ਰਣਾਲੀ ਵਿੱਚ ਅਲੱਗ – ਥਲਗ ਰਹਿ ਕੇ ਕੰਮ ਕਰਨ ਅਤੇ ਪਦਾਨੁਕਰਮ ਨੂੰ ਹਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਪ੍ਰਧਾਨ ਮੰਤਰੀ ਨੇ ਕਿਹਾ, ‘ਅਲੱਗ- ਥਲਗ ਰਹਿਕੇ ਕਾਰਜ ਕਰਨ ਅਤੇ ਪਦਾਨੁਕਰਮ ਨਾਲ ਸਾਡੀ ਪ੍ਰਣਾਲੀ ਨੂੰ ਕੋਈ ਮਦਦ ਨਹੀਂ ਮਿਲਦੀ ਹੈ । ਅਸੀਂ ਚਾਹੇ ਜੋ ਵੀ ਹੋਈਏ, ਅਸੀਂ ਚਾਹੇ ਜਿੱਥੇ ਵੀ ਹੋਈਏ , ਸਾਨੂੰ ਰਾਸ਼ਟਰ ਲਈ ਮਿਲ – ਜੁਲਕੇ ਕੰਮ ਕਰਨਾ ਹੈ।
ਵੀਆਰਆਰਕੇ/ਐੱਸਐੱਚ
The Indian Civil Service owes a lot to Sardar Patel.
— PMO India (@PMOIndia) October 31, 2019
From here in Kevadia, where the ‘Statue of Unity’ is, may we all find inspiration and vigour to do something for our nation.
Let us work towards making India a five trillion dollar economy: PM @narendramodi pic.twitter.com/SrXs3lss8o
This course, Aarambh, is nation-centric and future-centric.
— PMO India (@PMOIndia) October 31, 2019
It will usher a paradigm shift in administration, whereby people stop working on silos. Instead, people work together and in a comprehensive manner: PM @narendramodi pic.twitter.com/GesQ8S4WsW
Let’s change how we look at things. Even something like a changed terminology helps. Earlier, people would keep saying backward districts. Today we say- aspirational districts.
— PMO India (@PMOIndia) October 31, 2019
Why should any posting be a punishment posting. Why not see it as an opportunity posting: PM
The presence of silos and hierarchy doesn’t help our system.
— PMO India (@PMOIndia) October 31, 2019
Whoever we are, wherever we are, we have to work together for the nation: PM @narendramodi