Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਾਯੂ ਪ੍ਰਦੂਸ਼ਨ ਨਾਲ ਨਜਿੱਠਣ ਲਈ ਪ੍ਰਧਾਨ ਮਤਰੀ ਦੇ ਪ੍ਰਿੰਸੀਪਲ ਸਕੱਤਰ ਨੇ ਪੰਜਾਬ, ਹਰਿਆਣਾ ਅਤੇ ਦਿੱਲੀ ਰਾਜਾਂ ਨਾਲ ਉੱਚ ਪੱਧਰੀ ਬੈਠਕ ਕੀਤੀ


 

ਕੈਬਿਨੇਟ ਸਕੱਤਰ ਇਨ੍ਹਾਂ ਰਾਜਾਂ ਨਾਲ ਦੈਨਿਕ ਅਧਾਰ ‘ਤੇ ਸਥਿਤੀ ਦੀ ਨਿਗਰਾਨੀ ਕਰਨਗੇ
 

ਰਾਜਾਂ ਨਾਲ ਨਿਯਮਤ ਤੌਰ ‘ਤੇ ਜ਼ਿਲ੍ਹਿਆਂ ਦੀ ਸਥਿਤੀ ਦੀ ਨਿਗਰਾਨੀ ਕਰਨ ਨੂੰ ਕਿਹਾ ਗਿਆ

 

ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਡਾ. ਪੀ.ਕੇ. ਮਿਸ਼ਰਾ ਨੇ ਹਵਾ ਪ੍ਰਦੂਸ਼ਣ ਦੀ ਸਥਿਤੀ ਨਾਲ ਨਜਿੱਠਣ ਲਈ ਅੱਜ ਸ਼ਾਮ ਪੰਜਾਬ, ਹਰਿਆਣਾ ਅਤੇ ਦਿੱਲੀ ਰਾਜਾਂ ਦੇ ਨਾਲ ਬੈਠਕ ਕੀਤੀ। ਹਵਾ ਪ੍ਰਦੂਸ਼ਣ ਦੇ ਪੱਧਰਾਂ ਵਿੱਚ ਵਾਧੇ ਕਾਰਨ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਆਪਾਤ ਹਾਲਤ ਜਿਹੇ ਹਾਲਾਤ ਬਣਨ ਦੇ ਮੱਦੇਨਜ਼ਰ ਇਹ ਬੈਠਕ ਕੀਤੀ ਗਈ।

ਇਸ ਬੈਠਕ ਵਿੱਚ ਪਰਾਲੀ ਜਲਾਉਣ, ਨਿਰਮਾਣ ਸਬੰਧੀ ਗਤੀਵਿਧੀਆਂ, ਕਚਰਾ ਜਲਾਉਣ ਅਤੇ ਉਦਯੋਗਿਕ ਅਤੇ ਵਾਹਨਾਂ ਦੇ ਪ੍ਰਦੂਸ਼ਣ ਕਾਰਨ ਪੈਦਾ ਹਾਲਤ ਦੀ ਸਮੀਖਿਆ ਕੀਤੀ ਗਈ। ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਕੈਬਿਨੇਟ ਸਕੱਤਰ ਸ਼੍ਰੀ ਰਾਜੀਵ ਗੌਬਾ ਇਨ੍ਹਾਂ ਰਾਜਾਂ ਨਾਲ ਦੈਨਿਕ ਆਧਾਰ ਉੱਤੇ ਹਾਲਤ ਦੀ ਨਿਗਰਾਨੀ ਕਰਨਗੇ। ਰਾਜਾਂ ਦੇ ਮੁੱਖ ਸਕੱਤਰਾਂ ਨਾਲ 24x7 ਆਧਾਰ ਉੱਤੇ ਜ਼ਿਲ੍ਹਿਆਂ ਦੀ ਹਾਲਤ ਦੀ ਨਿਗਰਾਨੀ ਕਰਨ ਨੂੰ ਕਿਹਾ ਗਿਆ ਹੈ।

ਕੇਂਦਰ ਨੇ ਪਿਛਲੇ ਤਿੰਨ ਦਿਨਾਂ ਤੋਂ ਬਰਕਰਾਰ ਮੌਸਮ ਦੇ ਪ੍ਰਤੀਕੂਲ ਹਲਾਤਾਂ ਦੇ ਮੱਦੇਨਜ਼ਰ ਗੁਆਂਢੀ ਰਾਜਾਂ ਨੂੰ ਪਰਾਲੀ ਜਲਾਉਣ ਦੀਆਂ ਘਟਨਾਵਾਂ ਅਤੇ ਧੂੜ  ਦੇ ਪੱਧਰਾਂ ਵਿੱਚ ਕਮੀ ਲਿਆਉਣ ਨੂੰ ਕਿਹਾ ਹੈ। ਰਾਜਾਂ  ਦੇ ਮੁੱਖ ਸਕੱਤਰਾਂ ਨੇ ਹਾਲਾਤ ਵਿੱਚ ਸੁਧਾਰ ਲਿਆਉਣ ਲਈ ਉਨ੍ਹਾਂ ਦੁਆਰਾ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ।

ਹਵਾ ਪ੍ਰਦੂਸ਼ਣ ਦੀ ਚੁਣੌਤੀ ਨਾਲ ਨਜਿੱਠਣ ਲਈ ਰਾਸ਼ਟਰੀ ਰਾਜਧਾਨੀ ਵਿੱਚ ਲਗਭਗ 300 ਦਲ ਤੈਨਾਤ ਕੀਤੇ ਗਏ ਹਨ। 7 ਉਦਯੋਗਿਕ ਸਮੂਹਾਂ ਅਤੇ ਐੱਨਸੀਆਰ ਵਿੱਚ ਪ੍ਰਮੁੱਖ ਆਵਾਜਾਈ ਗਲਿਆਰਿਆਂ ਉੱਤੇ ਮੁੱਖ ਤੌਰ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਵੀ ਇਸ ਤੋਂ ਮਿਲਦੇ-ਜੁਲਦੇ ਪ੍ਰਬੰਧ ਕੀਤੇ ਗਏ ਹਨ ਅਤੇ ਜ਼ਰੂਰੀ ਤੰਤਰ ਉਪਲੱਬਧ ਕਰਵਾਇਆ ਗਿਆ ਹੈ।

ਅੱਜ ਦੀ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦੁਆਰਾ 24 ਅਕਤੂਬਰ, 2019 ਨੂੰ ਵੀ ਇੱਕ ਬੈਠਕ ਬੁਲਾਈ ਗਈ ਸੀ। ਰਾਜਾਂ ਨੇ ਭਰੋਸਾ ਦਿਵਾਇਆ ਕਿ ਛੇਤੀ ਤੋਂ ਛੇਤੀ ਜ਼ਰੂਰੀ ਉਪਰਾਲੇ ਕੀਤੇ ਜਾਣਗੇ। 4 ਅਕਤੂਬਰ, 2019 ਨੂੰ ਕੈਬਿਨੇਟ ਸਕੱਤਰ ਦੀ ਉੱਚ ਪੱਧਰੀ ਸਮੀਖਿਆ ਬੈਠਕ ਤੋਂ ਬਾਅਦ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜ਼ਰੂਰੀ ਪ੍ਰਬੰਧਾਂ ਬਾਰੇ ਸਿਲਸਿਲੇਵਾਰ ਬੈਠਕਾਂ ਆਯੋਜਿਤ ਕੀਤੀਆਂ ਗਈਆਂ ਹਨ।

ਅੱਜ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਲਾਹਕਾਰ ਸ਼੍ਰੀ ਪੀ.ਕੇ. ਸਿਨਹਾਕੈਬਿਨੇਟ ਸਕੱਤਰ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਸਕੱਤਰ, ਖੇਤੀਬਾੜੀ ਸਕੱਤਰ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪ੍ਰਧਾਨ, ਭਾਰਤ ਮੌਸਮ ਵਿਭਾਗ ਦੇ ਮਹਾਨਿਦੇਸ਼ਕ ਅਤੇ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਮੁੱਖ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

****

ਕੇਐੱਸ/ਐੱਸਐੱਨਸੀ/ਆਰਪੀ/ਐੱਮਆਈ