ਪੀਐੱਮਇੰਡੀਆ
ਸ਼੍ਰੀਮਾਨ ਅਰਨਬ ਗੋਸਵਾਮੀ ਜੀ, ਹਾਜ਼ਰ ਸਾਰੇ ਮਹਾਨੁਭਾਵ, Republic TV ਰਿਪਬਲਿਕ ਭਾਰਤ ਦੀ ਪੂਰੀ ਟੀਮ, ਇੱਥੇ ਹਾਜ਼ਰ ਸਾਰੇ ਮੰਨੇ-ਪ੍ਰਮੰਨੇ ਮਹਿਮਾਨ, friends।
ਪਿਛਲੀ ਵਾਰ ਜਦੋਂ ਮੈਂ ਤੁਹਾਡੇ ਦਰਮਿਆਨ ਆਇਆ ਸੀ ਤਾਂ Republic TV ਦੀ ਹੀ ਚਰਚਾ ਹੁੰਦੀ ਸੀ, ਲੇਕਿਨ ਹੁਣ ਤੁਸੀਂ ਰਿਪਬਲਿਕ ਭਾਰਤ ਨੂੰ ਵੀ ਸਥਾਪਿਤ ਕਰ ਦਿੱਤਾ ਹੈ। ਹੁਣ ਅਰਨਬ ਦੱਸ ਰਹੇ ਸਨ ਕਿ ਕੁਝ ਹੀ ਸਮੇਂ ਵਿੱਚ ਤੁਹਾਡੀ regional channels launch ਕਰਨ ਦੀ ਯੋਜਨਾ ਹੈ ਅਤੇ global presence ਦੀ ਵੀ ਤਿਆਰੀ ਕਰ ਰਹੇ ਹੋ। ਇਸ ਲਈ ਮੈਂ ਆਪ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ, ਅੱਜ ਸਾਡੇ ਸੰਵਿਧਾਨ ਦੇ 70 ਸਾਲ ਵੀ ਹੋਏ ਹਨ, ਇੱਕ ਪ੍ਰਕਾਰ ਨਾਲ ਬਹੁਤ ਹੀ ਇਤਿਹਾਸਿਕ ਦਿਵਸ ਹੈ। ਮੈਂ ਆਪ ਸਭ ਅਤੇ Republic TV ਦੇ ਸਭ ਦਰਸ਼ਕਾਂ ਨੂੰ ਇਸ ਆਯੋਜਨ ਦੀ ਅਤੇ ਸੰਵਿਧਾਨ ਦਿਵਸ ਦੀ ਵੀ ਬਹੁਤ – ਬਹੁਤ ਵਧਾਈ ਦਿੰਦਾ ਹਾਂ।
ਸਾਥੀਓ, ਆਪ ਸਭ ਨਾਲੋਂ ਬਿਹਤਰ ਭਲਾ ਕੌਣ ਸਮਝ ਸਕਦਾ ਹੈ ਕਿ Nation wants to know- ਉੱਥੋਂ ਜੋ ਯਾਤਰਾ ਸ਼ੁਰੂ ਹੋਈ, ਉੱਥੋਂ Nation first ਦਾ ਇਹ ਸਫਰ ਕਿਵੇਂ ਤੈਅ ਹੋਇਆ ਹੈ। ਬੀਤੇ ਪੰਜ ਵਰ੍ਹਿਆਂ ਵਿੱਚ ਪੂਰੇ ਦੇਸ਼ ਨੇ ਇਸ transformation ਨੂੰ ਦੇਖਿਆ ਹੈ। ਪੰਜ-ਛੇ ਵਰ੍ਹੇ ਤੱਕ ਪਹਿਲਾਂ ਜਨਤਾ ਵਿੱਚ ਅਤੇ ਮੀਡੀਆ ਵਿੱਚ ਵੀ ਸਿਰਫ ਸਵਾਲ ਹੀ ਸਵਾਲ, ਸਵਾਲ ਹੀ ਸਵਾਲ, ਇਹੀ ਚੱਲਦਾ ਰਹਿੰਦਾ ਸੀ। ਅਤੇ ਅਜਿਹਾ ਲੱਗਦਾ ਸੀ ਕਿ ਜਿਵੇਂ ਇੱਕ Recorded bulletin ਚੱਲੀ ਜਾ ਰਿਹਾ ਹੈ ਅਤੇ ਵਿੱਚ-ਵਿੱਚ ਉਹ ਹੀ ਗੱਲਾਂ repeat ਹੁੰਦੀਆਂ ਰਹਿੰਦੀਆਂ ਹਨ। ਆਮ ਤੌਰ ‘ਤੇ ਚਰਚਾ ਰਹਿੰਦੀ ਸੀ- ਹਜ਼ਾਰਾਂ ਕਰੋੜ ਦੇ ਘੁਟਾਲੇ ਤਾਂ ਦੂਸਰੇ ਹਫ਼ਤੇ ਆਉਂਦਾ ਸੀ ਲੱਖਾਂ ਕਰੋੜਾਂ ਦੇ ਘੁਟਾਲੇ ਹਨ, ਕਦੇ ਭ੍ਰਿਸ਼ਟਾਚਾਰ ਦੇ ਆਰੋਪ, ਕਦੇ ਮੁੰਬਈ, ਕਦੇ ਦਿੱਲੀ, ਕਦੇ ਜੈਪੁਰ-ਬੰਬ ਧਮਾਕੇ, ਕਦੇ ਨੌਰਥ ਈਸਟ ਵਿੱਚ blockade, ਕਦੇ ਅਸਮਾਨ ਛੂੰਹਦੀ ਮਹਿੰਗਾਈ – ਯਾਨੀ ਇੱਕ ਬੁਲੇਟਿਨ ਖਤਮ ਹੁੰਦਾ ਸੀ ਤਾਂ ਅਗਲੀ ਤਾਰੀਖ ਨੂੰ ਉਹੀ ਬੁਲੇਟਿਨ ਫਿਰ ਆ ਜਾਂਦਾ ਸੀ ਅਤੇ ਉਨ੍ਹਾਂ ਹੀ ਸਭ ਖਬਰਾਂ ਦੇ ਨਾਲ ।
ਹੁਣ ਉਨ੍ਹਾਂ ਹਾਲਾਤਾਂ ਅਤੇ ਪਰਿਸਥਿਤੀਆਂ ਤੋਂ ਦੇਸ਼ ਬਹੁਤ ਅੱਗੇ ਵਧ ਚੁੱਕਾ ਹੈ। ਹੁਣ ਸਮੱਸਿਆਵਾਂ ਅਤੇ ਚੁਣੌਤੀਆਂ ਤੋਂ ਅੱਗੇ ਸਮਾਧਾਨ ‘ਤੇ ਗੱਲ ਹੋ ਰਹੀ ਹੈ। ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਦਾ ਸਮਾਧਾਨ ਹੁੰਦੇ ਹੋਏ ਅੱਜ ਦੇਸ਼ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਰਿਹਾ ਹੈ। ਅਤੇ ਕਦੇ – ਕਦੇ ਲੋਕ ਕਹਿ ਵੀ ਰਹੇ ਹਨ ਕਿ ਅਸੀਂ ਸੋਚਿਆ ਨਹੀਂ ਸੀ ਕਿ ਅਸੀਂ ਜਿਊਂਦੇ ਜੀ ਇਹ ਦੇਖ ਸਕਾਂਗੇ, ਅਜਿਹਾ ਕੁਝ ਲੋਕ ਕਹਿੰਦੇ ਹਨ। ਅਤੇ ਇਸ ਦੇ ਦੋ ਪ੍ਰਮੁੱਖ ਕਾਰਨ ਹਨ – ਪਹਿਲਾ, ਭਾਰਤ ਦੇ 130 ਕਰੋੜ ਲੋਕਾਂ ਦਾ ਆਤਮਵਿਸ਼ਵਾਸ, ਜੋ ਕਹਿੰਦਾ ਹੈ – Yes, It is India’s moment, ਅਤੇ ਦੂਸਰਾ – ਭਾਰਤ ਦੇ 130 ਕਰੋੜ ਲੋਕਾਂ ਦੀ ਸੋਚ, ਜੋ ਕਹਿੰਦੀ ਹੈ -Nation first, ਯਾਨੀ ਸਭ ਤੋਂ ਪਹਿਲਾਂ ਦੇਸ਼, ਸਭ ਤੋਂ ਉੱਪਰ ਦੇਸ਼, ਸਭ ਤੋਂ ਅੱਗੇ ਦੇਸ਼।
ਸਾਥੀਓ, ਤੁਹਾਨੂੰ ਯਾਦ ਹੋਵੇਗਾ ਕੁਝ ਸਾਲ ਪਹਿਲਾਂ ਮੈਂ ਇੱਕ ਛੋਟੀ ਜਿਹੀ ਅਪੀਲ ਕੀਤੀ ਸੀ। ਅਤੇ ਮੈਂ ਕਿਹਾ ਸੀ ਜਿਸ ਕੋਲੋਂ ਸੰਭਵ ਹੋ ਸਕੇ ਉਹ ਆਪਣੀ ਗੈਸ ਸਬਸਿਡੀ ਛੱਡ ਦਿਓ, ਛੋਟੀ ਜਿਹੀ ਤਾਕੀਦ ਸੀ, ਲੇਕਿਨ ਇਸ ਤਾਕੀਦ ਤੋਂ ਬਾਅਦ ਇੱਕ ਕਰੋੜ ਤੋਂ ਵਧ ਲੋਕਾਂ ਨੇ ਆਪਣੀ ਗੈਸ ਸਬਸਿਡੀ ਛੱਡ ਦਿੱਤੀ, ਇਹੀ ਤਾਂ ਹੈ Nation first. ਜੁਲਾਈ 2017 ਤੋਂ ਬਾਅਦ ਤੋਂ 63 ਲੱਖ, ਉਸ ਤੋਂ ਵੀ ਜ਼ਿਆਦਾ senior citizens, ਜਿਨ੍ਹਾਂ ਨੂੰ ਰੇਲਵੇ ਵਿੱਚ ਸਫਰ ਕਰਨ ‘ਤੇ, ਯਾਤਰਾ ਕਰਨ ‘ਤੇ ਸਬਸਿਡੀ ਮਿਲਦੀ ਹੈ, 63 ਲੱਖ ਅਜਿਹੇ passengers ਜੋ senior citizens, ਉਨ੍ਹਾਂ ਨੇ voluntary ਲਈ, ਉਸ ਸਬਸਿਡੀ ਨੂੰ ਛੱਡ ਦਿੱਤਾ, ਇਹੀ ਤਾਂ ਹੈ Nation first । ਤੁਹਾਨੂੰ ਯਾਦ ਹੋਵੇਗਾ ਆਪਣੇ ਪਿੰਡ ਵਿੱਚ ਪਖਾਨੇ ਬਣਾਉਣ ਲਈ 105 ਸਾਲ ਦੀ ਇੱਕ ਆਦਿਵਾਸੀ ਬਜ਼ੁਰਗ ਮਹਿਲਾ ਨੇ ਆਪਣੀ ਕਮਾਈ ਦਾ ਇੱਕਮਾਤਰ ਸਾਧਨ-ਆਪਣੀਆਂ ਬੱਕਰੀਆਂ ਵੇਚ ਦਿੱਤੀਆਂ ਸਨ।
ਟਾਇਲਟ ਬਣਾਈ ਅਤੇ ਟਾਇਲਟ ਬਣਾਉਣ ਦੀ movement ਚਲਾਈ ਸੀ – ਇਹ ਤਾਂ ਹੈ Nation first। ਪੁਣੇ ਦੇ ਰਿਟਾਇਰਡ ਟੀਚਰਸ ਜਿਨ੍ਹਾਂ ਨੇ ਸਵੱਛਤਾ ਅਭਿਯਾਨ ਲਈ ਆਪਣੀ ਪੈਨਸ਼ਨ ਦਾ ਬਹੁਤ ਵੱਡਾ ਹਿੱਸਾ ਦਾਨ ਕਰ ਦਿੱਤਾ ਸੀ- ਕੀ ਇਹ Nation first ਨਹੀਂ ਹੈ? ਕੋਈ ਆਪਣੇ-ਆਪ ਤੋਂ ਸਮੁੰਦਰ ਤਟਾਂ ਦੀ ਸਫਾਈ ਦੀ ਅਗਵਾਈ ਕਰ ਰਿਹਾ ਹੈ, ਕੋਈ ਗ਼ਰੀਬ ਬੱਚਿਆਂ ਦਾ ਭਵਿੱਖ ਬਣਾਉਣ ਲਈ ਉਨ੍ਹਾਂ ਨੂੰ ਪੜ੍ਹਾ ਰਿਹਾ ਹੈ, ਕੋਈ ਗ਼ਰੀਬਾਂ ਨੂੰ ਡਿਜੀਟਲ ਲੈਣ-ਦੇਣ ਸਿਖਾ ਰਿਹਾ ਹੈ। ਅਣਗਿਣਤ ਅਜਿਹੀਆਂ ਗੱਲਾਂ ਹਿੰਦੁਸਤਾਨ ਦੇ ਹਰ ਕੌਨੇ ਵਿੱਚ ਹਨ,ਅਤੇ ਉਹੀ, ਉਹੀ ਹੈ Nation first । ਸਾਥੀਓ, ਇਹ Nation first ਰਾਸ਼ਟਰ ਨਿਰਮਾਣ ਦੇ ਪ੍ਰਤੀ ਹਰੇਕ ਦੇਸ਼ਵਾਸੀ ਦਾ ਸਮਰਪਣ ਹੈ। ਆਪਣੇ ਦੇਸ਼ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਭਾਵ ਹੈ ਜੋ ਅੱਜ ਭਾਰਤ ਨੂੰ ਨਵੀਂ ਊਰਜਾ ਦੇ ਰਿਹਾ ਹੈ। ਅਤੇ ਇਸ ਲਈ ਇਸ ਵਾਰ ਦੀ summit ਕੀਤੀ ਜੋ theme ਤੁਸੀਂ ਰੱਖੀ ਹੈ – India’s moment, Nation first- ਉਹ ਦੇਸ਼ ਦੇ emotion ਅਤੇ aspiration, ਯਾਨਿ ਕੁੱਲ ਮਿਲਾ ਕੇ ਅੱਜ ਦੇ ਦੇਸ਼ ਦੇ ਮਿਜਾਜ ਨੂੰ ਪ੍ਰਤੀਬਿੰਬਤ ਕਰਦੀ ਹੈ, reflect ਕਰਦੀ ਹੈ।
ਸਾਥੀਓ, Nation first ਦੀ ਇਸ ਭਾਵਨਾ ‘ਤੇ ਚੱਲਦੇ ਹੋਏ ਅਸੀਂ ਜੋ ਕੰਮ ਕੀਤਾ, ਉਸ ‘ਤੇ ਜਨਤਾ ਦਾ ਭਰੋਸਾ ਕਿੰਨਾ ਜ਼ਿਆਦਾ ਹੈ ਉਹ ਤੁਸੀਂ ਇਸ ਸਾਲ ਦੀਆਂ ਲੋਕ ਸਭਾ ਚੋਣਾਂ ਵਿੱਚ ਦੇਖ ਚੁੱਕੇ ਹੋ। ਦੇਸ਼ ਦੀ ਜਨਤਾ ਜਾਣਦੀ ਅਤੇ ਮੰਨਦੀ ਹੈ ਕਿ ਅਸੀਂ Nation first ਨੂੰ ਆਪਣਾ ਪ੍ਰਾਣ-ਤੱਤ ਮੰਨ ਕੇ ਹੀ ਕੰਮ ਕੀਤਾ ਹੈ। ਹੁਣ ਇਸੇ mandate ਨਾਲ ਸਾਨੂੰ ਇਹ ਆਦੇਸ਼ ਦਿੱਤਾ ਹੈ ਕਿ ਜਨਤਾ ਦੀਆਂ ਜ਼ਰੂਰਤਾਂ ਦੇ ਨਾਲ ਹੀ ਆਕਾਂਖਿਆਵਾਂ – ਉਮੀਦਾਂ ਨੂੰ ਪੂਰਾ ਕਰਨ ਲਈ ਨਿਰੰਤਰ ਕੰਮ ਹੋਵੇ। ਆਖਿਰ ਇਹ ਉਮੀਦਾਂ ਕੀ ਹਨ? ਇਹ ਉਮੀਦਾਂ ਹਨ – ਦੇਸ਼ ਨੂੰ ਦਹਾਕਿਆਂ ਪੁਰਾਣੀਆਂ ਚੁਣੌਤੀਆਂ ਦੀ ਉਸ ਦਲਦਲ ਵਿੱਚੋਂ ਬਾਹਰ ਕੱਢਣਾ ।
ਸਾਥੀਓ ਜਦੋਂ Nation first ਹੁੰਦਾ ਹੈ, ਉਦੋਂ ਸਾਡੇ ਸੰਕਲਪ ਵੀ ਵੱਡੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਿੱਧ ਕਰਨ ਦੇ ਪ੍ਰਯਤਨ ਵੀ ਵਿਆਪਕ ਹੁੰਦੇ ਹਨ। ਮੈਂ ਕੁਝ ਉਦਾਹਰਨਾਂ ਦੇ ਨਾਲ ਅਪਣੀ ਗੱਲ ਦੱਸਣਾ ਚਾਹਾਂਗਾ-
ਸਾਥੀਓ, ਆਰਟੀਕਲ 370 ਅਤੇ 35ਏ – ਇਸ ਦੀ ਵਜ੍ਹਾ ਨਾਲ ਭਾਰਤ ਨੇ ਜੋ ਭੋਗਿਆ ਹੈ ਉਹ ਵੀ ਤੁਸੀਂ ਜਾਣਦੇ ਹੋ ਅਤੇ ਹੁਣ ਕਿਵੇਂ ਇਸ ਚੁਣੌਤੀ ਦਾ ਸਮਾਧਾਨ ਕੀਤਾ ਗਿਆ ਹੈ ਇਹ ਵੀ ਤੁਸੀਂ ਦੇਖਿਆ ਹੈ। ਆਰਟੀਕਲ 370 ਨੂੰ ਸਾਡੇ ਸੰਵਿਧਾਨ ਵਿੱਚ ਪਹਿਲੇ ਦਿਨ ਤੋਂ ਅਸਥਾਈ ਕਿਹਾ ਗਿਆ ਹੈ, temporary ਕਿਹਾ ਗਿਆ ਸੀ, ਲੇਕਿਨ ਫਿਰ ਵੀ ਕੁਝ ਲੋਕਾਂ ਅਤੇ ਕੁਝ ਪਰਿਵਾਰਾਂ ਦੇ ਰਾਜਨੀਤਕ ਸਵਾਰਥ ਦੀ ਵਜ੍ਹਾ ਨਾਲ ਇਸ ਨੂੰ phychologically ਸਥਾਈ ਮੰਨ ਲਿਆ ਗਿਆ ਸੀ। ਅਜਿਹਾ ਕਰਕੇ ਉਨ੍ਹਾਂ ਲੋਕਾਂ ਨੇ ਸੰਵਿਧਾਨ ਦੀ ਭਾਵਨਾ ਦਾ ਅਪਮਾਨ ਕੀਤਾ, ਉਸ ਨੂੰ ਨਜ਼ਰਅੰਦਾਜ਼ ਕੀਤਾ। ਆਰਟੀਕਲ 370 ਦੀ ਵਜ੍ਹਾਂ ਨਾਲ ਜੋ ਅਨਿਸ਼ਚਿਤਤਾ ਬਣੀ, ਉਸ ਨੇ ਉੱਥੇ ਵੱਖਵਾਦ ਫੈਲਾਉਣ ਵਾਲਿਆਂ ਦੇ ਹੌਂਸਲੇ- ਨੂੰ ਹਵਾ ਦਿੱਤੀ। ਸਾਡੀ ਸਰਕਾਰ ਨੇ ਆਰਟੀਕਲ 370 ਅਤੇ ਆਰਟੀਕਲ 35ਏ – ਇਸ ਨੂੰ ਹਟਾ ਕੇ ਦੇਸ਼ ਦੇ ਸੰਵਿਧਾਨ ਦੀ ਸਰਵਉੱਚਤਾ ਨੂੰ ਫਿਰ : ਸਥਾਪਿਤ ਕੀਤਾ ਹੈ । ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਵਿਕਾਸ ਦੇ ਨਵੇਂ ਮਾਰਗ ਖੋਲ੍ਹਣ ਦੀ ਸ਼ੁਰੂਆਤ ਹੋਈ ਹੈ।
ਸਾਥੀਓ, ਦੇਸ਼ ਦੇ ਸਾਹਮਣੇ ਇੱਕ ਹੋਰ ਵਿਸ਼ਾ ਸੀ ਜੋ ਸੈਂਕੜਿਆਂ ਵਰ੍ਹਿਆਂ ਤੋਂ ਚੱਲਿਆ ਆ ਰਿਹਾ ਸੀ, ਦਹਾਕਿਆਂ ਤੋਂ ਅਲੱਗ – ਅਲੱਗ ਅਦਾਲਤਾਂ ਵਿੱਚ ਇਸ ‘ਤੇ ਸੁਣਵਾਈ ਹੋ ਰਹੀ ਸੀ। ਅਤੇ ਇਹ ਵਿਸ਼ਾ ਸੀ ਅਯੁੱਧਿਆ ਦਾ। ਪਹਿਲਾਂ ਜੋ ਦਲ ਸੱਤਾ ਵਿੱਚ ਰਹੇ ਉਨ੍ਹਾਂ ਨੇ ਇਸ ਸੰਵੇਦਨਸ਼ੀਲ ਅਤੇ ਭਾਵਾਤਮਿਕ ਵਿਸ਼ੇ ਨੂੰ ਸੁਲਝਾਉਣ ਲਈ ਇੱਛਾਸ਼ਕਤੀ ਹੀ ਨਹੀਂ ਦਿਖਾਈ। ਉਹ ਇਸ ਵਿੱਚ ਆਪਣਾ ਵੋਟ ਖੋਜ ਰਹੇ ਸਨ, ਇਸ ਲਈ ਅਦਾਲਤਾਂ ਵਿੱਚ ਇਸ ਨੂੰ ਅਟਕਾਉਣ ਲਈ ਜ਼ੋਰ ਲਗਾਉਂਦੇ ਰਹੇ। ਕੋਈ ਕਾਰਨ ਨਹੀਂ ਸੀ ਕਿ ਇਹ ਵਿਵਾਦ ਪਹਿਲਾਂ ਹੱਲ ਨਾ ਹੁੰਦਾ। ਲੇਕਿਨ ਕੁਝ ਰਾਜਨੀਤਕ ਦਲਾਂ ਅਤੇ ਸੰਗਠਨਾਂ ਦੀ ਸਵਾਰਥ ਭਰੀ ਰਾਜਨੀਤੀ ਨੇ ਅਯੁੱਧਿਆ ਵਿਵਾਦ ਨੂੰ ਇੰਨੇ ਦਿਨਾਂ ਤੱਕ ਖਿੱਚਿਆ। ਜੇ ਅਜਿਹੇ ਲੋਕਾਂ ਦਾ ਵੱਸ ਚਲਿਆ ਹੁੰਦਾ ਤਾਂ ਇਸ ਵਿਸ਼ੇ ਨੂੰ ਇਹ ਲੋਕ ਕਦੇ ਸੁਲਝਾਉਣ ਹੀ ਨਹੀਂ ਦਿੰਦੇ।
ਸਾਥੀਓ, ਆਪਣੀ ਰਾਜਨੀਤੀ ਚਮਕਾਉਣ ਲਈ, ਅਹਿਮ ਵਿਸ਼ਿਆਂ ਨੂੰ ਟਾਲਦੇ ਰਹਿਣ ਲਈ ਕੁਝ ਲੋਕਾਂ ਨੇ ਹਮੇਸ਼ਾਂ ਦੇਸ਼ ਵਿੱਚ ਭੈਅ ਦਾ ਇੱਕ artificial logic ਖੜ੍ਹਾ ਕੀਤਾ। ਭਾਰਤ ਜੇ ਅਜਿਹੇ ਕਰੇਗਾ ਤਾਂ ਵੈਸਾ ਹੋ ਜਾਏਗਾ, ਦੇਸ਼ ਵਿੱਚ ਕੁਝ ਇਸ ਤਰ੍ਹਾਂ ਦਾ ਫੈਸਲਾ ਹੋ ਗਿਆ ਤਾਂ ਅਜਿਹਾ ਹੋ ਜਾਏਗਾ, Escalation ਹੋ ਜਾਵੇਗਾ, backlash ਹੋਵੇਗਾ, interference ਵਰਗੇ logic ਨਾਲ ਉਹ ਆਪਣੀਆਂ ਗੱਲਾਂ justify ਕਰਦੇ ਰਹਿੰਦੇ ਸਨ।
ਸਾਥੀਓ, ਅੱਜ 26/11 ਮੁੰਬਈ ਹਮਲੇ ਦੀ ਬਰਸੀ ਹੈ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਇਸ ਹਮਲੇ ਦੇ ਬਾਅਦ ਆਤੰਕ ਦੇ ਸਰਪ੍ਰਸਤਾਂ ਨਾਲ ਕਿੰਨੀ ਨਰਮੀ ਵਰਤੀ ਗਈ ਸੀ। ਹੁਣ ਦੇਸ਼ ਆਤੰਕ ਦੇ ਖਿਲਾਫ ਕਿਵੇਂ ਕਾਰਵਾਈ ਕਰਦਾ ਹੈ, ਇਹ ਕੀ ਮੈਨੂੰ ਦੱਸਣ ਦੀ ਜ਼ਰੂਰਤ ਹੈ ਕੀ? ਆਤੰਕੀਆਂ ਨੂੰ ਸਖ਼ਤ ਕਾਰਵਾਈ ਤੋਂ ਬਚਾਉਣ ਵਾਲੇ ਸਾਰੇ logic ਹਣ ਢਹਿ-ਢੇਰੀ ਹੋ ਚੁੱਕੇ ਹਨ।
Friends, ਤੀਹਰੇ ਤਲਾਕ ਦਾ ਵਿਸ਼ਾ ਵੀ ਇੰਨੇ ਦਹਾਕਿਆਂ ਤੱਕ ਐਵੇਂ ਹੀ ਨਹੀਂ ਖਿੱਚਿਆ ਗਿਆ। ਇਸ ਵਿਸ਼ੇ ਨੂੰ ਵੀ ਜਿੰਨਾ ਖਿੱਚ ਸਕਦੇ ਸਨ, ਖਿੱਚਿਆ ਗਿਆ ਅਤੇ ਉਹੀ ਡਰ ਦਾ artificial logic ਦਿਖਾਇਆ ਗਿਆ। ਇਸੇ ਤਰ੍ਹਾਂ ਗ਼ਰੀਬਾਂ ਨੂੰ ਰਾਖਵੇਂਕਰਨ ਦੇ ਵਿਸ਼ੇ ਵਿੱਚ ਵੀ ਹਮੇਸ਼ਾ ਇੱਕ ਭਰਮ ਪੈਦਾ ਕੀਤਾ ਗਿਆ। ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲਿਆਂ ਨੇ ਕਦੇ ਕਿਸੇ ਨੂੰ ਝੂਠੇ ਦਿਲਾਸੇ ਦੇ ਕੇ ਉਕਸਾਇਆ ਤਾਂ ਕਿਸੇ ਨੂੰ ਡਰਾ ਕਿ ਆਪਣਾ ਮਤਲਬ ਕੱਢ ਲਿਆ। ਅਜਿਹਾ ਆਖਿਰ ਕਦੋਂ ਤੱਕ ਚੱਲਦਾ ਰਹਿੰਦਾ। ਚਾਹੇ ਆਰਟੀਕਲ 370 ਹੋਵੇ, ਆਯੁੱਧਿਆ ਹੋਵੇ, ਤੀਹਰਾ ਤਲਾਕ ਹੋਵੇ ਜਾਂ ਗ਼ਰੀਬਾਂ ਰਾਖਵੇਂਕਰਨ – ਦੇਸ਼ ਨੇ ਐਸੇ ਫੈਸਲੇ ਲਏ, ਪੁਰਾਣੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਹੁਣ ਦੇਸ਼ ਅੱਗੇ ਵਧ ਚਲਿਆ ਹੈ, ਅਤੇ ਅਜਿਹਾ ਨਹੀਂ ਹੈ ਕਿ ਦੇਸ਼-ਵਿਰੋਧੀ ਤਾਕਤਾਂ ਨੇ ਲੋਕਾਂ ਨੂੰ ਭੜਕਾਉਣ ਦੇ, ਵੱਖਵਾਦ ਵਧਾਉਣ ਦੇ, ਉਕਸਾਉਣ ਦੇ ਪ੍ਰਯਤਨ ਨਹੀਂ ਕੀਤੇ ਹਨ। ਸਭ ਕੋਸ਼ਿਸ਼ਾਂ ਹੋਈਆਂ ਹਨ, ਪ੍ਰਯਤਨ ਹੋਏ ਹਨ, ਲੇਕਿਨ ਜਨਤਾ ਨੇ ਹੀ ਉਨ੍ਹਾਂ ਨੂੰ ਅਸਫਲ ਕਰ ਦਿੱਤਾ ਅਤੇ ਜਨਤਾ ਦਾ ਇਹੀ ਭਾਵ Nation first ਹੈ। ਅੱਜ ਸਮੇਂ ਦਾ ਚੱਕਰ ਇਹ ਵੀ ਦੇਖ ਰਿਹਾ ਹੈ ਕਿ ਜਦੋਂ Nation first ਹੁੰਦਾ ਹੈ ਤਾਂ ਦੇਸ਼ ਵੱਡੇ ਫੈਸਲੇ ਵੀ ਲੈਂਦਾ ਹੈ ਅਤੇ ਉਨ੍ਹਾਂ ਫੈਸਲਿਆਂ ਨੂੰ ਸਵੀਕਾਰ ਕਰਨ ਦੀ ਸਮਰੱਥਾ ਦਿਖਾ ਕੇ ਅੱਗੇ ਵੀ ਵਧਦਾ ਹੈ।
ਸਾਥੀਓ, ਬਦਲਦੇ ਹੋਏ ਭਾਰਤ ਦੀ ਇਹ ਸੋਚ ਸਾਡੇ, ਤੁਹਾਡੇ, ਦੇਸ਼ ਦੇ ਹਰ ਰਾਜਨੀਤਕ ਦਲ ਲਈ ਵੀ ਇੱਕ ਬਹੁਤ ਵੱਡਾ ਮਜ਼ਬੂਤ ਸੰਦੇਸ਼ ਹੈ। ਦੇਸ਼ ਦੀ ਜਨਤਾ ਉਲਝਣਾਂ ਵਿੱਚ ਨਹੀਂ ਰਹਿਣਾ ਚਾਹੁੰਦੀ। ਨਕਾਰਾਤਮਿਕਤਾ ਵਿੱਚ ਨਹੀਂ ਰਹਿਣਾ ਚਾਹੁੰਦੀ। ਉਹ ਸਿਰਫ, ਸਿਰਫ ਅਤੇ ਸਿਰਫ ਦੇਸ਼ ਦਾ ਵਿਕਾਸ ਹੁੰਦੇ ਹੋਏ ਦੇਖਣਾ ਚਾਹੁੰਦੀ ਹੈ।
ਸਾਥੀਓ, ਨਵੀਆਂ ਸਫਲਤਾਵਾਂ ਦੇ ਦੁਆਰ ਉਦੋਂ ਖੁੱਲ੍ਹਦੇ ਹਨ ਜਦੋਂ ਜੀਵਨ ਵਿੱਚ ਚੁਣੌਤੀਆਂ ਨੂੰ ਸਵੀਕਾਰ ਕੀਤਾ ਜਾਂਦਾ ਹੈ। ਹੁਣ ਤੁਸੀਂ ਅਰਣਬ ਨੂੰ ਹੀ ਦੇਖ ਲਓ, ਉਸਦਾ ਟੀਵੀ ਸ਼ੋਅ ਦੇਖ ਲਉ ਜੋ ਇੰਨੀ ਲੰਬੀ-ਚੌੜੀ ਵਿੰਡੋ ਬਣਾ ਕੇ, ਇੰਨੇ ਸਾਰੇ ਗੈਸਟ ਬੁਲਾ ਕਿ ਅਰਣਬ ਦੀ ਅਦਾਲਤ ਸ਼ੁਰੂ ਹੁੰਦੀ ਹੈ। ਅਤੇ ਇਹ ਕੀ ਘੱਟ ਰਿਸਕੀ ਹੁੰਦਾ ਹੈ ਕੀ? ਅਰਣਬ ਦੇ ਮਹਿਮਾਨ ਵੀ ਤਾਂ ਉਨ੍ਹਾਂ ਦੇ ਸ਼ੋਅ ਵਿੱਚ ਆਉਣ ਦਾ ਰਿਸਕ ਉਠਾਉਂਦੇ ਹੀ ਹਨ। ਖੈਰ ਮਜਾਕ ਆਪਣੀ ਜਗ੍ਹਾ ਹੈ। ਅਰਣਬ ਨੇ ਚੁਣੌਤੀ ਸਵੀਕਾਰ ਕੀਤੀ ਅਤੇ ਇਸੇ ਲਈ ਅੱਜ Republic TV ਵਰਗਾ ਨੈੱਟਵਰਕ ਉਹ ਸਥਾਪਿਤ ਕਰ ਸਕੇ ਹਨ।
ਸਾਥੀਓ, ਸਾਡੀ ਸਰਕਾਰ ਨੇ ਨਾ ਸਿਰਫ ਚੁਣੌਤੀਆਂ ਨੂੰ ਸਵੀਕਾਰ ਕੀਤਾ ਹੈ, ਬਲਕਿ ਉਨ੍ਹਾਂ ਦੇ ਸਮਾਧਾਨ ਨੂੰ ਲੈ ਕੇ ਗੰਭੀਰਤਾ ਨਾਲ ਕੋਸ਼ਿਸ਼ ਵੀ ਕੀਤੀ ਹੈ । ਮੈਨੂੰ ਯਾਦ ਹੈ ਜਦੋਂ 2014 ਵਿੱਚ ਸਰਕਾਰ ਬਣਨ ਦੇ ਬਾਅਦ ਪਿਛਲੀ ਸਰਕਾਰ ਦੇ ਦੌਰਾਨ ਹੋਏ ਐੱਨਪੀਐੱਸ ਅਤੇ ਉਸ ਨੂੰ ਛੁਪਾਉਣ ਲਈ ਕੀਤੀਆਂ ਗਈਆਂ ਗੜਬੜੀਆਂ ਦੀ ਗੱਲ ਸਾਹਮਣੇ ਆਈ ਸੀ ਤਾਂ ਕੀ ਸਥਿਤੀ ਸੀ । ਅਸੀਂ ਇਸ ਘੋਟਾਲੇ ਨੂੰ ਦੇਸ਼ ਦੇ ਸਾਹਮਣੇ ਲਿਆ ਕੇ ਇਸ ਨਾਲ ਨਿਪਟਣ ਦਾ ਰਸਤਾ ਬਣਾਇਆ। ਹੁਣ insolvency and bankruptcy code (IBC) ਦੀ ਵਜ੍ਹਾ ਨਾਲ ਕਰੀਬ ਤਿੰਨ ਲੱਖ ਕਰੋੜ ਰੁਪਏ ਦੀ ਵਾਪਸੀ ਸੁਨਿਸ਼ਚਿਤ ਹੋਈ ਹੈ । ਉਜ ਤੁਹਾਨੂੰ ਯਾਦ ਹੈ ਨਾ ਐੱਨਪੀਐੱਸ ਨੂੰ ਲੈ ਕੇ ਕੁਝ ਲੋਕਾਂ ਨੇ ਕਿੰਨਾ ਹੱਲਾ ਮਚਾਇਆ ਸੀ । ਇਹ ਇੱਕ ਪੈਟਰਨ ਦਾ ਹੀ ਹਿਸਾ ਸੀ । ਹਰ ਸੰਸਦ ਸੈਸ਼ਨ ਤੋਂ ਪਹਿਲਾਂ ਇਹ ਲੋਕ ਕੋਈ ਨਾ ਕੋਈ ਨਵਾਂ ਝੂਠ ਗੜ੍ਹ ਲੈਂਦੇ ਹਨ ਅਤੇ ਫਿਰ ਇਸ ਨੂੰ ਸਾਰਿਆ ਉੱਤੇ ਥੋਪਿਆ ਜਾਣ ਲੱਗਦਾ ਹੈ।
ਇੱਕ ਸੈਸ਼ਨ ਹੋਵੇਗਾ, ਇੱਕ ਕਿਸੇ ਪਸੰਦੀਦਾ ਜਗ੍ਹਾ ਕੋਈ ਖਬਰ ਛਪਵਾਈ ਜਾਵੇਗੀ ਜਾਂ breaking news ਬਣਾ ਦਿੱਤੀ ਜਾਵੇਗੀ ਅਤੇ ਫਿਰ ਪੂਰਾ ਉਨ੍ਹਾਂ ਦਾ ਈਕੋ ਸਿਸਟਮ ਉਸ ਨੂੰ ਲੈ ਕੇ ਉੱਡ ਜਾਵੇਗਾ। ਤੁਸੀਂ ਲੋਕ ਮੀਡੀਆ ਵਿੱਚ ਤਾਂ backgrounder package ਬਣਾਉਂਦੇ ਹੋ, ਸਾਰੀਆਂ ਕੜੀਆਂ ਨੂੰ ਜੋੜਦੇ ਹੋ । ਯਾਦ ਕਰੀਏ ਐੱਨਪੀਐੱਸ ਨੂੰ ਲੈ ਕੇ ਇਹੀ ਪੈਟਰਨ ਚੱਲਿਆ, ਈਵੀਐੱਮ ਨੂੰ ਲੈ ਕੇ ਇਹੀ ਪੈਟਰਨ ਚੱਲਿਆ, ਰਾਫੇਲ ਨੂੰ ਲੈ ਕੇ ਇਹੀ ਪੈਟਰਨ ਚੱਲਿਆ। ਕੁਝ ਦਿਨ ਪਹਿਲਾਂ ਜਦੋਂ ਸਰਕਾਰ ਨੇ ਇਤਿਹਾਸਿਕ ਰੂਪ ਵਿੱਚ ਕਾਰਪੋਰੇਟ ਟੈਕਸ ਘੱਟ ਕੀਤਾ ਤਾਂ ਫਿਰ ਕੁਝ-ਕੁਝ ਸ਼ੁਰੂਆਤ ਕੀਤੀ ਗਈ ਸੀ, ਅਤੇ ਅੱਜ ਕੱਲ੍ਹ ਇਲੇਕਸ਼ਨ ਬੋਰਡ ਇਨ੍ਹਾਂ ਦਾ favorite ਬਣ ਗਿਆ ਹੈ।
ਸਾਥੀਓ, ਦੇਸ਼ ਵਿੱਚ ਪਾਰਦਰਸ਼ੀ ਵਿਵਸਥਾ ਦੇ ਲਈ ਪਾਰਦਰਸ਼ੀ ਤਰੀਕੇ ਨਾਲ ਕੁਝ ਵੀ ਹੋ ਰਿਹਾ ਹੋਵੇ ਤਾਂ ਕੁਝ ਲੋਕਾਂ ਨੂੰ ਪੇਟ ਵਿੱਚ ਦਰਦ ਹੋਣ ਲਗਦਾ ਹੈ। ਤੁਸੀਂ ਮੈਨੂੰ ਦੱਸੋ – ਆਧਾਰ ‘ਤੇ ਵਿਵਾਦ ਤੁਹਾਨੂੰ ਸਭ ਨੂੰ ਯਾਦ ਹੋਵੇਗਾ। ਇਹ ਲੋਕ ਸੁਪਰੀਮ ਕੋਰਟ ਤੱਕ ਚਲੇ ਗਏ ਸਨ ਕਿ ਆਧਾਰ ਨੂੰ ਕਾਨੂੰਨੀ ਮਾਨਤਾ ਨ ਮਿਲ ਸਕੇ। ਇਨ੍ਹਾਂ ਲੋਕਾਂ ਨੇ ਆਧਾਰ ਨੂੰ ਬਦਨਾਮ ਕਰਨ ਦੇ ਲਈ ਪੂਰੀ ਤਾਕਤ ਝੋਕ ਦਿੱਤੀ ਸੀ।
ਸਾਥੀਓ, ਅੱਜ ਆਧਾਰ ਦੇਸ਼ ਦੇ ਜਨ ਸਧਾਰਨ ਦੇ ਅਧਿਕਾਰ ਸੁਨਿਸ਼ਚਿਤ ਕਰਨ ਦਾ ਬਹੁਤ ਵੱਡਾ ਮਾਧਿਅਮ ਬਣ ਚੁੱਕਾ ਹੈ, ਅਤੇ ਇੰਨਾ ਹੀ ਨਹੀਂ, ਆਧਾਰ Biometric-identification ਦਾ ਇਹ ਜੋ ਡਾਟਾ ਹੈ ਸਾਡੇ ਕੋਲ, ਦੁਨੀਆ ਨੂੰ ਅਚਰਜ ਹੋ ਰਿਹਾ ਹੈ। ਵਿਸ਼ਵ ਦੇ ਕਿਸੇ ਦੇਸ਼ਾਂ ਦਾ ਨੇਤਾ ਐਸਾ ਨਹੀਂ ਹੋਵੇਗਾ ਜਿਸ ਨੇ ਮੈਨੂੰ ਆਧਾਰ ਅਤੇ ਆਧਾਰ ਦੀ Process, ਉਸ ਦੇ Product, ਇਸ ਦੇ ਬਾਰੇ ਵਿੱਚ ਚਰਚਾ ਨਾ ਕੀਤੀ ਹੋਵੇ। ਇਤਨੀ ਮਹੱਤਵਪੂਰਨ ਸਾਡੇ ਕੋਲ ਅਮਾਨਤ-ਵਿਵਾਦਾਂ ਵਿੱਚ ਪਾ ਦਿਓ।
ਸਾਥੀਓ, ਸਾਡੇ ਇੱਥੇ ਆਧਾਰ ਦੇ ਕਾਰਨ ਕੀ ਨਤੀਜਾ ਆਏ ਹਨ, ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਹਾਂ- ਸਾਡੇ ਇੱਥੇ ਕਾਗਜਾਂ ਵਿੱਚ ਅੱਠ ਕਰੋੜ ਤੋਂ ਜ਼ਿਆਦਾ, ਤੁਸੀਂ ਹੈਰਾਨ ਹੋ ਜਾਉਗੇ, ਅੱਠ ਕਰੋੜ ਤੋਂ ਜ਼ਿਆਦਾ ਅਜਿਹੇ ਲੋਕ ਸਨ, ਜੋ ਕਦੇ ਜਨਮੇ ਹੀ ਨਹੀਂ ਸਨ। ਜਨਮ ਨਹੀਂ ਹੋਇਆ, ਫਿਰ ਵੀ ਵਿਆਹ ਹੋ ਗਿਆ, widow ਵੀ ਹੋ ਗਏ, widow pension ਵੀ ਚਾਲੂ ਹੋ ਗਈ । ਇਹ ਉਹ ਲੋਕ ਜਿਨ੍ਹਾਂ ਦੀ ਹੋਂਦ ਸਿਰਫ ਕਾਗਜ਼ਾਂ ਉੱਤੇ ਸੀ। ਇਹ ਕਾਗਜ਼ੀ ਲੋਕ ਗੈਸ ਸਬਸਿਡੀ ਲੈਂਦੇ ਸਨ , ਪੈਂਸ਼ਨ ਲੈਂਦੇ ਸਨ, ਤਨਖਾਹ ਲੈਂਦੇ ਸਨ, ਸਕਾਲਰਸ਼ਿਪ ਲੈਂਦੇ ਸਨ, ਸਰਕਾਰ ਦੇ ਖਜ਼ਾਨੇ ਵਲੋਂ ਫਾਇਦੇ ਜਾਂਦੇ ਸਨ। ਹੁਣ ਕਿੱਥੇ ਜਾਂਦੇ ਹੋਵੋਗੇ , ਉਹ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ।
ਆਧਾਰ ਨੇ ਇਨ੍ਹਾਂ ਦੀ ਸਚਾਈ ਸਾਹਮਣੇ ਲਿਆਉਣ ਵਿੱਚ ਬਹੁਤ ਵੱਡੀ ਮਦਦ ਕੀਤੀ, ਅਤੇ ਇਸ ਤੋਂ ਕਰੀਬ-ਕਰੀਬ ਡੇਢ ਲੱਖ ਕਰੋੜ ਰੁਪਏ – ਮੈਂ ਦੁਬਾਰਾ ਬੋਲਦਾ ਹਾਂ – ਡੇਢ ਲੱਖ ਕਰੋੜ ਰੁਪਏ ਗਲਤ ਹੱਥਾਂ ਵਿੱਚ ਜਾਣ ਤੋਂ ਬਚ ਗਏ , leakages ਬਚ ਗਈਆਂ , ਭ੍ਰਿਸ਼ਟਾਚਾਰ ਖਤਮ ਹੋਇਆ । ਡੇਢ ਲੱਖ ਕਰੋੜ ਰੁਪਏ ਕੋਈ ਘੱਟ ਰਕਮ ਨਹੀਂ ਹੈ ਜੀ । ਸਾਲ ਦਰ ਸਾਲ ਲਗਭਗ ਇਤਨੀ ਹੀ ਰਾਸ਼ੀ ਗਲਤ ਹੱਥਾਂ ਵਿੱਚ ਪਹੁੰਚ ਰਹੀ ਸੀ ਅਤੇ ਕੋਈ ਰੋਕਣ ਵਾਲਾ ਨਹੀਂ ਸੀ । ਸਿਸਟਮ ਦੀ ਇਸ ਵੱਡੀ ਲੀਕੇਜ ਨੂੰ ਰੋਕਣ ਦਾ ਕੰਮ ਅਸੀਂ ਕੀਤਾ, ਆਧਾਰ ਦੇ ਮਾਧਿਅਮ ਨਾਲ ਕੀਤਾ । ਕੀ -ਤੁਸੀ ਜਾਣਦੇ ਹੋ ਉਸਦੇ ਕਾਰਨ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ ਹੋਵੇਗਾ । ਕਿੰਨੇ ਲੋਕਾਂ ਦੀਆਂ ਜੇਬਾਂ ਭਰਨੀਆਂ ਬੰਦ ਹੋਈਆਂ ਹੋਣਗੀਆਂ ? ਕਿੰਨੇ ਲੋਕਾਂ ਦੇ ਮਨ ਵਿੱਚ ਅਸੀਂ ਕੰਡੇ ਦੀ ਤਰ੍ਹਾਂ ਚੁਭਦੇ ਹੋਵਾਂਗੇ , ਲੇਕਿਨ ਇਹ ਸਭ ਇਸ ਲਈ ਕੀਤਾ, ਕਿਉਕਿ Nation first.
ਸਾਥੀਓ, ਇਨ੍ਹਾਂ ਲੋਕਾਂ ਦੀ ਚੱਲੀ ਹੁੰਦੀ ਤਾਂ ਦੇਸ਼ ਵਿੱਚ GST ਵੀ ਕਦੇ ਲਾਗੂ ਨਾ ਹੋ ਸਕਦਾ । ਜੀਐੱਸਟੀ ਨੂੰ ਵੀ ਤਾਂ ਜਾਣਕਾਰ ਬਹੁਤ ਵੱਡਾ ਰਾਜਨੀਤਕ ਰਿਸਕ ਮੰਨਦੇ ਸਨ । ਜਿਸ ਵੀ ਦੇਸ਼ ਵਿੱਚ ਇਸ ਨੂੰ ਲਾਗੂ ਕੀਤਾ ਗਿਆ ਉੱਥੇ ਉੱਥੇ ਸਰਕਾਰਾਂ ਡਿੱਗ ਗਈਆ ਸਨ । ਇਸ ਚੁਣੌਤੀ ਨੇ ਸਾਡੇ ਕਦਮ ਰੋਕੇ ਨਹੀਂ , ਬਲਕਿ ਅਸੀਂ ਰਾਜਨੀਤਕ ਲਾਭ- ਹਾਨੀ ਦੀ ਚਿੰਤਾ ਦੇ ਬਿਨਾਂ ਦੇਸ਼ ਦੇ ਹਿਤ ਵਿੱਚ ਇਸ ਨੂੰ ਲਾਗੂ ਕੀਤਾ। ਅੱਜ GST ਦੀ ਵਜ੍ਹਾ ਨਾਲ ਹੀ ਦੇਸ਼ ਵਿੱਚ ਇੱਕ ਇਮਾਨਦਾਰ Business Culture ਮਜਬੂਤ ਹੋ ਰਿਹਾ ਹੈ ਅਤੇ ਮਹਿੰਗਾਈ ‘ਤੇ ਵੀ ਨਕੇਲ ਕੱਸੀ ਜਾ ਰਹੀ ਹੈ । ਅੱਜ ਆਮ ਨਾਗਰਿਕ ਨਾਲ ਜੁੜੀ , ਇਹ ਸ਼ਾਇਦ ਮੀਡੀਆ ਵਿੱਚ ਦਿਖਾਈ ਨਹੀਂ ਦਿੰਦਾ ਹੈ , ਪਤਾ ਨਹੀਂ ਉਨ੍ਹਾਂ ਨੂੰ ਕੀ ਤਕਲੀਫ ਹੈ ?
ਅੱਜ ਆਮ ਨਾਗਰਿਕ ਨਾਲ ਜੁੜੀਆਂ 99 ਪਰਸੈਂਟ ਮੈਂ ਬਹੁਤ ਜ਼ਿੰਮੇਦਾਰੀ ਦੇ ਨਾਲ ਕਹਿ ਰਿਹਾ ਹਾਂ, 99 ਪਰਸੈਂਟ ਚੀਜਾਂ ‘ਤੇ, ਪਹਿਲਾਂ ਦੇ ਮੁਕਾਬਲੇ ਔਸਤਨ ਅੱਧਾ ਟੈਕਸ ਲੱਗ ਰਿਹਾ ਹੈ । ਜੀਐੱਸਟੀ ਦੇ ਪਹਿਲਾਂ ਜੋ ਲੱਗਦਾ ਸੀ ਉਸ ਤੋਂ ਅੱਜ ਅੱਧਾ ਲਗ ਰਿਹਾ ਹੈ । ਇੱਕ ਸਮਾਂ ਸੀ ਜਦੋਂ ਰੈਫ੍ਰਿਜਰੇਟਰ, ਮਿਕਸਰ, ਜੂਸਰ, ਵੈਕਿਊਮ ਕਲੀਨਰ ,ਗੀਜ਼ਰ , ਮੋਬਾਇਲ ਫੋਨ , ਵਾਸ਼ਿੰਗ ਮਸ਼ੀਨ , ਘੜੀਆਂ – ਇਨ੍ਹਾਂ ਸਭ ‘ਤੇ 31 percent ਤੋਂ ਜ਼ਿਆਦਾ ਟੈਕਸ ਲੱਗਦਾ ਸੀ । ਅੱਜ ਇਨ੍ਹਾਂ ਸਭ ਚੀਜਾਂ ‘ਤੇ 10 ਤਂ 12 percent ਤੱਕ ਹੀ ਟੈਕਸ ਲੱਗਦਾ ਹੈ । ਇੱਥੋਂ ਤੱਕ ਕਿ ਪਹਿਲਾਂ ਕਣਕ , ਚਾਵਲ, ਦਹੀ, ਲੱਸੀ , ਛਾਛ – ਇਸ ‘ਤੇ ਵੀ ਟੈਕਸ ਲੱਗਦਾ ਸੀ । ਅੱਜ ਇਹ ਸਭ ਜੀਐੱਸਟੀ ਤੋਂ ਬਾਅਦ ਟੈਕਸ ਫ੍ਰੀ ਹੋ ਗਏ ਹਨ ।
ਸਾਥੀਓ, ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਚਾਹੁੰਦਾ ਹਾਂ – ਦਹਾਕਿਆ ਤੋਂ ਦਿੱਲੀ ਦੇ ਲੱਖਾਂ ਪਰਿਵਾਰਾਂ ਦੇ ਜੀਵਨ ਵਿੱਚ ਬਹੁਤ ਵੱਡੀ ਅਨਿਸ਼ਚਿਤਤਾ ਸੀ । ਯਾਨੀ ਇੱਕ ਤਰ੍ਹਾਂ ਨਾਲ ਜਦੋਂ ਭਾਰਤ ਦਾ ਵਿਭਾਜਨ ਹੋਇਆ, ਉਦੋਂ ਤੋਂ ਲੈ ਕੇ । ਅਜ਼ਾਦ ਭਾਰਤ ਦੀ ਉਮਰ ਦੇ ਨਾਲ – ਨਾਲ ਇਹਨਾਂ ਦੀਆਂ ਵੀ ਮੁਸੀਬਤਾਂ ਵਧਦੀਆਂ ਗਈਆਂ। ਲੋਕ ਆਪਣੀ ਮਿਹਨਤ ਦੀ ਕਮਾਈ ਨਾਲ , ਜਿਵੇਂ -ਤਿਵੇਂ ਪੈਸੇ ਜੁਟਾ ਕੇ , ਇੱਥੇ ਘਰ ਖਰੀਦਦੇ ਸਨ , ਲੇਕਿਨ ਉਹ ਘਰ ਪੂਰੀ ਤਰ੍ਹਾਂ ਉਨ੍ਹਾਂ ਦਾ ਨਹੀਂ ਹੋ ਸਕਦਾ ਸੀ । ਇਹ ਸਮੱਸਿਆ ਨਿਰੰਤਰ ਬਣੀ ਹੋਈ ਸੀ। ਸਾਡੀ ਸਰਕਾਰ ਨੇ ਇਸ ਨੂੰ ਖਤਮ ਕਰਨ ਦਾ ਫੈਸਲਾ ਲਿਆ ਅਤੇ ਹੁਣ ਇਕੱਲੇ ਦਿੱਲੀ ਦੀ ਗੱਲ ਦੱਸ ਰਿਹਾ ਹਾਂ ਮੈਂ।
50 ਲੱਖ ਤੋਂ ਜ਼ਿਆਦਾ ਦਿੱਲੀ ਵਾਲਿਆਂ ਨੂੰ ਆਪਣੇ ਘਰ ਅਤੇ ਬਿਹਤਰ ਜੀਵਨ ਦਾ ਭਰੋਸਾ ਮਿਲਿਆ ਹੈ । ਇਸੇ ਤਰ੍ਹਾਂ ਦਹਾਕਿਆਂ ਤੋਂ ਸਾਡੇ ਦੇਸ਼ ਦਾ Real Estate Sector ਬਿਨਾਂ ਕਿਸੇ ਉਚਿਤ Regulation ਦੇ ਚੱਲ ਰਿਹਾ ਸੀ । ਇਸ ਦਾ ਖਾਮਿਆਜਾ ਦਿੱਲੀ – ਐੱਨਸੀਆਰ ਦੇ ਲੋਕਾਂ ਨੇ ਕਿੰਨਾ ਭੁਗਤਿਆਂ ਹੈ , ਇਹ ਇੱਥੇ ਦੇ ਲੋਕ ਭਲੀ-ਭਾਂਤੀ ਜਾਣਦੇ ਹਨ । ਲੇਕਿਨ ਇਹ ਮੁਸੀਬਤ ਪੂਰੇ ਦੇਸ਼ ਵਿੱਚ ਹੈ । ਸਾਲਾਂ ਪੁਰਾਣੀ ਸਥਿਤੀ ਨੂੰ ਬਦਲਣ ਲਈ ਸਾਡੀ ਸਰਕਾਰ ਨੇ ‘ਰੇਰਾ’ ਸਮੇਤ ਅਨੇਕ ਕਾਨੂੰਨ ਬਣਾਏ , ਫੈਸਲੇ ਲਏ।
ਹੁਣੇ ਹਾਲ ਹੀ ਵਿੱਚ ਸਰਕਾਰ ਨੇ Real Estate ਦੇ ਅਧੂਰੇ ਅਤੇ ਰੁਕੇ ਹੋਏ projects ਨੂੰ ਪੂਰਾ ਕਰਨ ਲਈ ਕਰੀਬ – ਕਰੀਬ 25 ਹਜਾਰ ਕਰੋੜ ਰੁਪਏ ਜੁਟਾਉਣ ਦਾ ਕੰਮ ਸ਼ੁਰੂ ਕੀਤਾ ਹੈ । ਨਿਸ਼ਚਿਤ ਤੌਰ ‘ਤੇ ਇਸ ਦਾ ਲਾਭ ਸਾਡੇ ਦਰਮਿਅਨੇ ਵਰਗ ਨੂੰ ਹੋਵੇਗਾ ਅਤੇ ਉਨ੍ਹਾਂ ਦੇ ਸੁਪਨਿਆਂ ਦਾ ਘਰ ਮਿਲਣ ਵਿੱਚ ਉਨ੍ਹਾਂ ਨੂੰ ਮਦਦ ਮਿਲੇਗੀ। ਪਹਿਲਾਂ ਬਿਲਡੂਰ ਕਿਵੇਂ ਵਧੇ – ਫੁੱਲੇ , ਕਿਵੇਂ ਮਨਜ਼ੂਰੀਆਂ ਮਿਲੀਆਂ , ਉਸ ਦੌਰ ਦੇ ਫੈਸਲਿਆਂ ਨੂੰ ਦੇਖੋਗੇ ਅਤੇ ਅੱਜ ਸਾਡੀ ਸਰਕਾਰ ਦੇ ਕਾਰਜਾਂ ਨੂੰ ਪਰਖੋਗੇ ਤਾਂ ਫਿਰ ਸਪਸ਼ਟ ਹੋਵੇਗਾ ਕਿ ਜੋ Nation First ਲੈ ਕੇ ਚੱਲਦੇ ਹਨ , ਉਨ੍ਹਾਂ ਦੀ ਦਿਸ਼ਾ ਕੀ ਹੁੰਦੀ ਹੈ , ਨੀਤੀ ਕੀ ਹੁੰਦੀ ਹੈ, ਨੀਅਤ ਕੀ ਹੁੰਦੀ ਹੈ ਅਤੇ ਆਮ ਵਿਅਕਤੀ ਦੀ ਭਲਾਈ ਕਿਵੇਂ ਹੁੰਦੀ ਹੈ , ਇਹ ਸਾਡੇ Nation First ਦੇ ਮੰਤਰ ਵਿੱਚੋਂ ਨਿਕਲਦਾ ਹੈ।
ਸਾਥੀਓ , ਅੱਜ ਭਾਰਤ ਵਿੱਚ ਜਿਸ ਸਪੀਡ ਅਤੇ ਸਕੇਲ ਉੱਤੇ ਕੰਮ ਹੋ ਰਿਹਾ ਹੈ ਉਹ ਲਾਮਿਸਾਲ ਹੈ । 60 ਮਹੀਨੇ ਵਿੱਚ ਕਰੀਬ 60 ਕਰੋੜ ਭਾਰਤੀਆਂ ਤੱਕ ਟਾਇਲਟ ਦੀ ਸਹੂਲਤ ਪਹੁੰਚਾਉਣਾ , ਤਿੰਨ ਸਾਲ ਤੋਂ ਘੱਟ ਸਮੇਂ ਵਿੱਚ ਅੱਠ ਕਰੋੜ ਘਰਾਂ ਨੂੰ ਮੁਫਤ ਗੈਸ ਕਨੈਕਸ਼ਨ ਨਾਲ ਜੋੜਨਾ , ਇੱਕ ਹਜ਼ਾਰ ਦਿਨਾਂ ਤੋਂ ਵੀ ਘੱਟ ਸਮੇਂ ਵਿੱਚ 18 ਹਜ਼ਾਰ ਪਿੰਡਾਂ ਤੱਕ ਬਿਜਲੀ ਪਹੁੰਚਾਉਣਾ , ਪੰਜ ਸਾਲ ਵਿੱਚ ਡੇਢ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰ ਦੇਣਾ , 37 ਕਰੋੜ ਤੋਂ ਜ਼ਿਆਦਾ ਗ਼ਰੀਬ ਲੋਕਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਨਾ , ਦੁਨੀਆ ਦੀ ਸਭ ਤੋਂ ਵੱਡੀ health insurance scheme ਆਯੁਸ਼ਮਾਨ ਭਾਰਤ ਦੀ ਸ਼ੁਰੂਆਤ ਕਰਨਾ ,50 ਕਰੋੜ ਲੋਕਾਂ ਨੂੰ ਪੰਜ ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸੁਵਿਧਾ ਦੇਣਾ,
ਕਰੀਬ 15 ਕਰੋੜ ਕਿਸਾਨ ਪਰਿਵਾਰਾਂ ਦੇ ਖਾਤਿਆ ਵਿੱਚ ਸਿੱਧੀ ਮਦਦ ਪਹੁੰਚਾਉਣਾ – ਇਸ ਪ੍ਰਕਾਰ ਦੀਆਂ ਯੋਜਨਾਵਾਂ ਅਤੇ ਪ੍ਰੋਗਰਾਮ ਤੁਸੀਂ ਉਦੋਂ ਪਲਾਨ ਅਤੇ execute ਕਰ ਸਕਦੇ ਹੋ ਜਦੋਂ ਤੁਹਾਡੇ ਵਿੱਚ ਅਤੇ ਤੁਹਾਡੀ ਪੂਰੀ ਟੀਮ ਵਿੱਚ Nation First ਦਾ ਮੰਤਰ ਜੀਵਨ ਮੰਤਰ ਬਣ ਜਾਂਦਾ ਹੈ , ਜਦੋਂ ਤੁਸੀ ਸਵਾਰਥਾਂ ਵਿੱਚੋਂ ਨਿਕਲ ਕੇ ਸਬਕਾ ਸਾਥ ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ ਨੂੰ ਨੀਤੀ ਅਤੇ ਰਾਜਨੀਤੀ ਦਾ ਅਧਾਰ ਬਣਾਉਂਦੇ ਹੋ।
ਭਾਈਓ ਅਤੇ ਭੈਣੋਂ, Nation First ਦੀ ਇਸੇ ਸੋਚ ਨੇ ਉੱਤਰ ਪੂਰਬ ਵਿੱਚ ਅਲਗਾਵ ਨੂੰ ਖਤਮ ਕਰਨ, ਉਸ ਨੂੰ ਦੇਸ਼ ਦੀ growth ਦਾ ਨਵਾਂ ਇੰਜਨ ਬਣਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਇਸ ਸੋਚ ਨੇ ਹੀ, ਵਿਕਾਸ ਦੀ ਦੌਰ ਵਿੱਚ ਸਭ ਤੋਂ ਪਿੱਛੇ ਰਹਿ ਗਏ, ਦੇਸ਼ ਦੇ 112 Aspirational Districts ‘ਤੇ ਨਵੀਂ Approach ਦੇ ਨਾਲ ਕੰਮ ਕਰਨ ਦੀ ਸਿੱਖਿਆ ਦਿੱਤੀ।
ਸਾਥੀਓ, Nation First ਦੀ ਇਹੀ ਸੋਚ ਸੀ ਜਿਸ ਨੇ ਦਹਾਕਿਆਂ ਤੋਂ ਚੱਲ ਰਹੇ ਟੀਕਾਕਰਣ ਅਭਿਆਨ ਨੂੰ redesign ਕਰਨ ਲਈ ਪ੍ਰੇਰਿਤ ਕੀਤਾ । ਅਸੀਂ ਜਾਨ ਲੇਵਾ ਬੀਮਾਰੀਆਂ ਤੋਂ ਬਚਾਉਣ ਵਾਲੇ ਟੀਕਿਆ ਦੀ ਸੰਖਿਆ ਤਾਂ ਵਧਾਈ, ਮਿਸ਼ਨ ਇੰਦਰਧੁਨਸ਼ ਨੇ ਦੂਰ – ਦਰਾਜ ਦੇ ਖੇਤਰਾਂ ਤੱਕ ਟੀਕਾਕਰਨ ਅਭਿਆਨ ਨੂੰ ਪਹੁੰਚਾ ਦਿੱਤਾ ਹੈ ।
ਸਾਥੀਓ, Nation First ਨੇ ਸਾਨੂੰ maternity leave ਨੂੰ 12 ਹਫ਼ਤੇ ਤੋਂ ਵਧਾ ਕੇ 26 ਹਫ਼ਤੇ ਕਰਨ ਦਾ ਰਸਤਾ ਦਿਖਾਇਆ ਤਾਕਿ ਮਾਤਾਵਾਂ ਨੂੰ ਆਪਣੇ ਨਵਜਾਤ ਸ਼ਿਸ਼ੂਆਂ ਦੀ ਪੂਰੀ ਦੇਖਭਾਲ ਕਰਨ ਦਾ ਸਮਾਂ ਮਿਲ ਸਕੇ । ਇਸ ਸੋਚ ਨੇ ਸਾਨੂੰ ਹਰ ਸਕੂਲ ਵਿੱਚ ਬੱਚਿਆਂ ਲਈ ਵੱਖ ਪਖਾਨੇ ਬਣਾਉਣ ਦਾ ਮਾਰਗ ਦਿਖਾਇਆ ਤਾਕਿ ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਸਕੂਲ ਛੱਡਣਾ ਨਾ ਪਏ ।
ਸਾਥੀਓ, Nation First ਦੀ ਇਹੀ ਭਾਵਨਾ ਸੀ ਜਿਸ ਨੇ ਗਰੀਬਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਨ ਲਈ 37 ਕਰੋੜ ਤੋਂ ਜ਼ਿਆਦਾ ਬੈਂਕ ਖਾਤੇ ਖੁਲਵਾਏ । ਦੇਸ਼ ਦਾ ਆਮ ਵਿਅਕਤੀ ਵੀ ਅਸਾਨੀ ਨਾਲ digital ਲੈਣ ਦੇਣ ਕਰ ਸਕੇ , ਇਸ ਸੋਚ ਦੇ ਨਾਲ ਰੂਪੇ ਕਾਰਡ ਦਿੱਤੇ ਗਏ , BHIM ਐੱਪ ਲਾਂਚ ਕੀਤਾ ਗਿਆ । ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ , ਹੁਣ ਤੱਕ ਦੇਸ਼ ਵਿੱਚ 55 ਕਰੋੜ ਤੋਂ ਜ਼ਿਆਦਾ RUPAY ਡੇਬਿਟ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਇਸ ਕਾਰਡ ਦਾ ਮਾਰਕੀਟ ਸ਼ੇਅਰ ਹੁਣ 30 ਪਰਸੈਂਟ ਤੱਕ ਪਹੁੰਚ ਰਿਹਾ ਹੈ । ਰੂਪੇ ਕਾਰਡ – ਇਹ ਹੌਲੀ – ਹੌਲੀ Global Brand ਬਣਨ ਦੇ ਵੱਲ ਵਧ ਰਿਹਾ ਹੈ ।
ਭਾਈਓ ਅਤੇ ਭੈਣੋਂ , Nation First ਦੀ ਇਸ ਸੋਚ ਦੀ ਵਜ੍ਹਾ ਨਾਲ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਹੋਈ । ਆਉਣ ਵਾਲੇ ਸਮੇਂ ਵਿੱਚ ਇਸ ਮਿਸ਼ਨ ‘ਤੇ ਕਰੀਬ – ਕਰੀਬ ਸਾਢੇ ਤਿੰਨ ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ , ਤਾਕਿ ਦੇਸ਼ ਦੇ ਦੂਰ – ਦਰਾਜ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਪੀਣ ਦਾ ਸਵੱਛ ਪਾਣੀ ਮਿਲ ਸਕੇ , ਹਰ ਘਰ ਤੱਕ ਪਾਣੀ ਪਹੁੰਚ ਸਕੇ।
ਸਾਥੀਓ, ਹੁਣ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ , ਉਨ੍ਹਾਂ ਦੀ ਕਮਾਈ ਵਧਾਉਣ ਦੇ ਇਰਾਦੇ ਦੇ ਨਾਲ ਹੀ , ਦੇਸ਼ ਦੀ ਅਰਥ ਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਦੀ ਬਣਾਉਣ ਦਾ ਟੀਚਾ ਅੱਜ ਦੇਸ਼ ਨੇ ਰੱਖਿਆ ਹੈ । ਮੈਨੂੰ ਵਿਸ਼ਵਾਸ ਹੈ ਕਿ Nation First ਦੀ ਭਾਵਨਾ ਦੇ ਨਾਲ ਕੰਮ ਕਰਦੇ ਹੋਏ ਸਾਨੂੰ ਹਰ ਫੈਸਲੇ ਦਾ ਉਚਿਤ ਨਤੀਜਾ ਮਿਲੇਗਾ ਅਤੇ ਦੇਸ਼ ਹਰ ਟੀਚੇ ਨੂੰ ਪ੍ਰਾਪਤ ਕਰੇਗਾ।
ਸਾਥੀਓ , ਮੈਨੂੰ ਉਮੀਦ ਹੈ ਕਿ ਇਸ summit ਵਿੱਚ ਇਸ ਭਾਵਨਾ ਦੇ ਨਾਲ , ਨਵੇਂ ਭਾਰਤ ਦੀਆਂ ਨਵੀਆਂ ਸੰਭਾਵਨਾਵਾਂ , ਨਵੇਂ ਅਵਸਰਾਂ ‘ਤੇ ਵਿਸਤਾਰ ਨਾਲ ਚਰਚਾ ਹੋਵੇਗੀ । ਅਤੇ ਫਿਰ ਇੱਕ ਵਾਰ ਸੰਵਿਧਾਨ ਦਿਵਸ ਉੱਤੇ , ਰਿਪਬਲਿਕ ਪਰਿਵਾਰ ਨਾਲ ਮਿਲਣ ਦਾ ਮੌਕਾ ਮਿਲਿਆ । ਤੁਹਾਡੇ ਮਾਧਿਅਮ ਨਾਲ ਦੇਸ਼ ਅਤੇ ਦੁਨੀਆ ਵਿੱਚ ਫੈਲੇ ਹੋਏ ਤੁਹਾਡੇ ਦਰਸ਼ਕਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਮੌਕਾ ਮਿਲਿਆ । ਇਸ ਦੇ ਲਈ ਮੈਂ ਤੁਹਾਡਾ ਆਭਾਰੀ ਹਾਂ , ਅਤੇ ਮੈਂ ਆਪ ਸਾਰਿਆ ਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਮੈਨੂੰ ਇਹ ਗੱਲ ਕਰਨ ਦਾ ਤੁਸੀਂ ਅਵਸਰ ਦਿੱਤਾ, ਇਸ ਦੇ ਲਈ ਵੀ ਮੈਂ ਤੁਹਾਡਾ ਬਹੁਤ ਆਭਾਰੀ ਹਾਂ।
ਬਹੁਤ-ਬਹੁਤ ਧੰਨਵਾਦ।
*****
In a short while from now, PM @narendramodi will address the #RepublicSummit.
— PMO India (@PMOIndia) November 26, 2019
Do watch his speech. pic.twitter.com/6vA1piGZJk
आधार पर विवाद याद है न आपको?
— PMO India (@PMOIndia) November 26, 2019
ये लोग सुप्रीम कोर्ट तक चले गए कि आधार को कानूनी मान्यता न मिल पाए।
इन लोगों ने आधार को बदनाम करने के लिए सारी ताकत लगा दी: PM @narendramodi
आधार ने इनकी सच्चाई सामने लाने में बहुत मदद की।इससे करीब-करीब डेढ़ लाख करोड़ रुपए गलत हाथों में जाने से बचे हैं: PM @narendramodi
— PMO India (@PMOIndia) November 26, 2019
साल दर साल लगभग इतनी ही राशि गलत हाथों में पहुंच रही थी और कोई रोकने वाला नहीं था।
— PMO India (@PMOIndia) November 26, 2019
सिस्टम की इस बड़ी लीकेज को रोकने का काम हमने किया, क्योंकि हमारे लिए India First है: PM @narendramodi
इन लोगों की चली होती तो देश में GST भी कभी लागू नहीं हो पाता: PM @narendramodi
— PMO India (@PMOIndia) November 26, 2019
आज सामान्य नागरिक से जुड़ी 99 प्रतिशत चीजों पर, पहले के मुकाबले औसतन आधा टैक्स लग रहा है: PM @narendramodi
— PMO India (@PMOIndia) November 26, 2019
दशकों से दिल्ली के लाखों परिवारों के जीवन में बहुत बड़ी अनिश्चितता थी।
— PMO India (@PMOIndia) November 26, 2019
लोग अपनी मेहनत की कमाई से, जैसे-तैसे पैसा जुटाकर, यहां घर खरीदते थे, लेकिन वो घर पूरी तरह उनका नहीं हो पाता था।ये समस्या निरंतर बनी हुई थी: PM @narendramodi
हमारी सरकार ने इसे खत्म करने का फैसला लिया और अब 50 लाख से अधिक दिल्लीवालों को अपने घर और बेहतर जीवन का भरोसा मिला है: PM @narendramodi
— PMO India (@PMOIndia) November 26, 2019
निश्चित तौर पर इसका लाभ हमारे मध्यम वर्ग को होगा और उनके सपनों का घर मिलने में मदद मिलेगी: PM @narendramodi
— PMO India (@PMOIndia) November 26, 2019
आज भारत में जिस Speed और Scale पर काम हो रहा है, वो अभूतपूर्व है।
— PMO India (@PMOIndia) November 26, 2019
60 महीने में करीब 60 करोड़ भारतीयों तक टॉयलेट की सुविधा पहुंचाना: PM @narendramodi
इस प्रकार की योजनाएं और प्रोग्राम आप तभी प्लान और एग्जीक्यूट कर सकते हैं, जब Nation First होता है।
— PMO India (@PMOIndia) November 26, 2019
जब आप स्वार्थों से निकलकर सबका साथ- सबका विकास और सबका विश्वास को नीति और राजनीति का आधार बनाते हैं: PM @narendramodi
इसी सोच ने हमें, विकास की दौड़ में सबसे पीछे रह गए, देश के 112 Aspirational Districts पर नई अप्रोच के साथ काम करने की सीख दी: PM @narendramodi
— PMO India (@PMOIndia) November 26, 2019
Nation First की यही भावना थी जिसने गरीबों को बैंकिंग सिस्टम से जोड़ने के लिए 37 करोड़ से ज्यादा बैंक खाते खुलवाए: PM @narendramodi
— PMO India (@PMOIndia) November 26, 2019
Nation First की इसी सोच की वजह से जल जीवन मिशन की शुरुआत हुई। आने वाले समय में इस मिशन पर करीब-करीब साढ़े तीन लाख करोड़ रुपए खर्च किए जाएंगे, ताकि देश के दूर-दराज वाले इलाकों में लोगों को पीने का स्वच्छ पानी मिल सके, हर घर तक जल पहुंच सके: PM @narendramodi
— PMO India (@PMOIndia) November 26, 2019
उनकी आय बढ़ाने के इरादे के साथ ही, देश की अर्थव्यवस्था को 5 ट्रिलियन डॉलर का बनाने का लक्ष्य देश ने रखा है।
— PMO India (@PMOIndia) November 26, 2019
मुझे विश्वास है कि नेशन फर्स्ट की भावना के साथ काम करते हुए हमें हर फैसले का उचित परिणाम मिलेगा और देश हर लक्ष्य को प्राप्त करेगा: PM @narendramodi
मुझे उम्मीद है कि इस समिट में इसी भावना के साथ, नए भारत की नई संभावनाओं, नए अवसरों पर विस्तृत चर्चा होगी।आप सभी को बहुत-बहुत शुभकामनाएं: PM @narendramodi
— PMO India (@PMOIndia) November 26, 2019
From ‘nation wants to know’ (about scams, loot, plunder, terror attacks, misgovernance) five years ago to Nation First, India has come a long way in the last five years. pic.twitter.com/K1gjRpcA9N
— Narendra Modi (@narendramodi) November 26, 2019
There were expectations that India will emerge out of past problems, which were dragging on for decades.
— Narendra Modi (@narendramodi) November 26, 2019
Our NDA Government has left no stone unturned in freeing the nation from these challenges. pic.twitter.com/vvGxB3b9wE
To suit their vested political interests, artificial logics of fear were created.
— Narendra Modi (@narendramodi) November 26, 2019
The ‘Nation First’ spirit has changed that. pic.twitter.com/ocJbb8uREj
Working with a futuristic vision for the betterment of people irks many. But, we are unwavering in our efforts and the results are visible. pic.twitter.com/9WVHeKYqzp
— Narendra Modi (@narendramodi) November 26, 2019
For seven decades, the people of Delhi faced a challenge that our Government had the opportunity of recently solving. pic.twitter.com/56HJSCUwlE
— Narendra Modi (@narendramodi) November 26, 2019