ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਰੇਲਵੇ ਦੇ ਖੇਤਰ ਵਿੱਚ ਰਣਨੀਤਕ ਪ੍ਰੋਜੈਕਟਾਂ ਬਾਰੇ ਸਹਿਯੋਗ ਨਾਲ ਸਬੰਧਿਤ ਭਾਰਤ ਅਤੇ ਜਰਮਨੀ ਦਰਮਿਆਨ ਸੰਯੁਕਤ ਇਰਾਦਾ ਐਲਾਨ ਜੁਆਇੰਟ ਡੈਕਲਾਰੇਸ਼ਨ ਆਵ੍ ਇੰਟੈਂਟ (ਜੇਡੀਆਈ) ‘ਤੇ ਪਿਛਲੇ ਮਹੀਨੇ ਦਸਤਖ਼ਤ ਹੋਏ ਸਨ।
ਲਾਭ
ਜਰਮਨੀ ਫੈਡਰਲ ਗਣਰਾਜ ਦੇ ਆਰਥਿਕ ਮਾਮਲੇ ਅਤੇ ਊਰਜਾ ਮੰਤਰਾਲੇ ਨਾਲ ਸੰਯੁਕਤ ਇਰਾਦਾ ਐਲਾਨ ਜੁਆਇੰਟ ਡੈਕਲਾਰੇਸ਼ਨ ਆਵ੍ ਇੰਟੈਂਟ (ਜੇਡੀਆਈ) ਭਾਰਤੀ ਰੇਲ ਨੂੰ ਰੇਲਵੇ ਦੇ ਖੇਤਰ ਵਿੱਚ ਨਵੀਨਤਮ ਵਿਕਾਸ ਅਤੇ ਗਿਆਨ ਸਾਂਝੇ ਕਰਨ ਦਾ ਮੰਚ ਉਪਲੱਬਧ ਕਰਵਾਏਗਾ। ਸੰਯੁਕਤ ਇਰਾਦਾ ਐਲਾਨ ਜੁਆਇੰਟ ਡੈਕਲਾਰੇਸ਼ਨ ਆਵ੍ ਇੰਟੈਂਟ (ਜੇਡੀਆਈ) ਸੂਚਨਾ ਦੇ ਅਦਾਨ-ਪ੍ਰਦਾਨ, ਮਾਹਿਰਾਂ ਦੀਆਂ ਬੈਠਕਾਂ, ਸੈਮੀਨਾਰ, ਤਕਨੀਕੀ ਦੌਰਿਆਂ ਅਤੇ ਸੰਯੁਕਤ ਸਹਿਮਤੀ ਦੇ ਸਹਿਯੋਗੀ ਪ੍ਰੋਜੈਕਟਾਂ ਦੇ ਲਾਗੂਕਰਨ ਦੀ ਸੁਵਿਧਾ ਪ੍ਰਦਾਨ ਕਰੇਗਾ।
*****
ਵੀਆਰਕੇ/ਐੱਸਸੀ/ਪੀਕੇ/ਐੱਸਐੱਚ