ਪੀਐੱਮਇੰਡੀਆ
ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। 2019 ਦੀ ਵਿਦਾਈ ਦਾ ਪਲ ਸਾਡੇ ਸਾਹਮਣੇ ਹੈ। 3 ਦਿਨ ਦੇ ਅੰਦਰ-ਅੰਦਰ 2019 ਵਿਦਾਈ ਲੈ ਲਵੇਗਾ ਅਤੇ ਅਸੀਂ ਨਾ ਸਿਰਫ 2020 ਵਿੱਚ ਪ੍ਰਵੇਸ਼ ਕਰਾਂਗੇ, ਨਵੇਂ ਸਾਲ ਵਿੱਚ ਪ੍ਰਵੇਸ਼ ਕਰਾਂਗੇ, ਨਵੇਂ ਦਹਾਕੇ ਵਿੱਚ ਪ੍ਰਵੇਸ਼ ਕਰਾਂਗੇ, 21ਵੀਂ ਸਦੀ ਦੇ ਤੀਸਰੇ ਦਹਾਕੇ ਵਿੱਚ ਪ੍ਰਵੇਸ਼ ਕਰਾਂਗੇ। ਮੈਂ ਸਾਰੇ ਦੇਸ਼ਵਾਸੀਆਂ ਨੂੰ 2020 ਲਈ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਦਹਾਕੇ ਬਾਰੇ ਇੱਕ ਗੱਲ ਤਾਂ ਨਿਸ਼ਚਿਤ ਹੈ, ਇਸ ਵਿੱਚ ਦੇਸ਼ ਦੇ ਵਿਕਾਸ ਨੂੰ ਗਤੀ ਦੇਣ ‘ਚ ਉਹ ਲੋਕ ਸਰਗਰਮ ਭੂਮਿਕਾ ਨਿਭਾਉਣਗੇ, ਜਿਨ੍ਹਾਂ ਦਾ ਜਨਮ 21ਵੀਂ ਸਦੀ ਵਿੱਚ ਹੋਇਆ ਹੈ – ਜੋ ਇਸ ਸਦੀ ਦੇ ਮਹੱਤਵਪੂਰਨ ਮੁੱਦਿਆਂ ਨੂੰ ਸਮਝਦੇ ਹੋਏ ਵੱਡੇ ਹੋ ਰਹੇ ਹਨ। ਅਜਿਹੇ ਨੌਜਵਾਨਾਂ ਨੂੰ ਅੱਜ ਬਹੁਤ ਸਾਰੇ ਸ਼ਬਦਾਂ ਨਾਲ ਪਹਿਚਾਣਿਆ ਜਾਂਦਾ ਹੈ। ਕੋਈ ਉਨ੍ਹਾਂ ਨੂੰ Millennials ਦੇ ਰੂਪ ਵਿੱਚ ਜਾਣਦਾ ਹੈ ਤੇ ਕੁਝ ਉਨ੍ਹਾਂ ਨੂੰ Generation Z ਜਾਂ ਫਿਰ Gen Z ਵੀ ਕਹਿੰਦੇ ਹਨ ਅਤੇ ਵਿਆਪਕ ਰੂਪ ਵਿੱਚ ਇੱਕ ਗੱਲ ਤਾਂ ਲੋਕਾਂ ਦੇ ਦਿਮਾਗ ਵਿੱਚ ਫਿਟ ਹੋ ਗਈ ਹੈ ਕਿ ਇਹ Social Media Generation ਹੈ। ਅਸੀਂ ਸਾਰੇ ਅਨੁਭਵ ਕਰਦੇ ਹਾਂ ਕਿ ਸਾਡੀ ਇਹ ਪੀੜ੍ਹੀ ਬਹੁਤ ਹੀ ਹੋਣਹਾਰ ਹੈ। ਕੁਝ ਨਵਾਂ ਕਰਨ ਦਾ, ਵੱਖ ਕਰਨ ਦਾ ਉਸ ਦਾ ਖੁਆਬ ਰਹਿੰਦਾ ਹੈ। ਉਸ ਦੇ ਆਪਣੇ Opinion ਵੀ ਹੁੰਦੇ ਹਨ ਅਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਅਤੇ ਖਾਸ ਕਰਕੇ ਮੈਂ ਭਾਰਤ ਦੇ ਬਾਰੇ ਕਹਿਣਾ ਚਾਹਾਂਗਾ ਕਿ ਇਨ੍ਹੀਂ ਦਿਨੀਂ ਨੌਜਵਾਨਾਂ ਨੂੰ ਅਸੀਂ ਦੇਖਦੇ ਹਾਂ ਤਾਂ ਉਹ ਵਿਵਸਥਾ ਨੂੰ ਪਸੰਦ ਕਰਦੇ ਹਨ, System ਨੂੰ ਪਸੰਦ ਕਰਦੇ ਹਨ, ਇੰਨਾ ਹੀ ਨਹੀਂ ਉਹ ਸਿਸਟਮ ਨੂੰ Follow ਵੀ ਕਰਨਾ ਪਸੰਦ ਕਰਦੇ ਹਨ ਅਤੇ ਕਦੀ, ਕਿਤੇ System Properly Respond ਨਾ ਕਰੇ ਤਾਂ ਉਹ ਬੇਚੈਨ ਵੀ ਹੋ ਜਾਂਦੇ ਹਨ ਅਤੇ ਹਿੰਮਤ ਦੇ ਨਾਲ System ਨੂੰ ਸਵਾਲ ਵੀ ਕਰਦੇ ਹਨ। ਮੈਂ ਇਸ ਨੂੰ ਚੰਗਾ ਸਮਝਦਾ ਹਾਂ। ਇੱਕ ਗੱਲ ਤਾਂ ਪੱਕੀ ਹੈ ਕਿ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅਰਾਜਕਤਾ ਦੇ ਪ੍ਰਤੀ ਨਫ਼ਰਤ ਹੈ। ਅਵਿਵਸਥਾ, ਅਸਥਿਰਤਾ ਇਸ ਦੇ ਪ੍ਰਤੀ ਉਨ੍ਹਾਂ ਨੂੰ ਬੜੀ ਚਿੜ੍ਹ ਹੈ। ਉਹ ਪਰਿਵਾਰਵਾਦ, ਜਾਤੀਵਾਦ, ਆਪਣਾ-ਪਰਾਇਆ, ਔਰਤ-ਮਰਦ ਇਨ੍ਹਾਂ ਭੇਦਭਾਵਾਂ ਨੂੰ ਪਸੰਦ ਨਹੀਂ ਕਰਦੇ। ਕਦੇ-ਕਦੇ ਅਸੀਂ ਵੇਖਦੇ ਹਾਂ ਕਿ ਹਵਾਈ ਅੱਡੇ ‘ਤੇ ਜਾਂ ਫਿਰ ਸਿਨੇਮਾ ਦੇ ਥੀਏਟਰ ਵਿੱਚ ਵੀ ਜੇਕਰ ਕੋਈ ਕਤਾਰ ਵਿੱਚ ਖੜ੍ਹਾ ਹੈ ਤਾਂ ਵਿੱਚ ਕੋਈ ਘੁਸ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਆਵਾਜ਼ ਉਠਾਉਣ ਵਾਲੇ ਨੌਜਵਾਨ ਹੀ ਹੁੰਦੇ ਹਨ ਅਤੇ ਅਸੀਂ ਤਾਂ ਦੇਖਿਆ ਹੈ ਕਿ ਅਜਿਹੀ ਕੋਈ ਘਟਨਾ ਹੁੰਦੀ ਹੈ ਤਾਂ ਦੂਸਰੇ ਨੌਜਵਾਨ ਤੁਰੰਤ ਆਪਣਾ ਮੋਬਾਇਲ ਫ਼ੋਨ ਕੱਢ ਕੇ ਉਸ ਦੀ ਵੀਡੀਓ ਬਣਾ ਦਿੰਦੇ ਹਨ ਅਤੇ ਦੇਖਦਿਆਂ ਹੀ ਦੇਖਦਿਆਂ ਉਹ ਵੀਡੀਓ ਵਾਇਰਲ ਵੀ ਹੋ ਜਾਂਦਾ ਹੈ ਅਤੇ ਜੋ ਗਲਤੀ ਕਰਦਾ ਹੈ, ਉਹ ਮਹਿਸੂਸ ਕਰਦਾ ਹੈ ਕਿ ਕੀ ਹੋ ਗਿਆ! ਤਾਂ ਇੱਕ ਨਵੇਂ ਤਰ੍ਹਾਂ ਦੀ ਵਿਵਸਥਾ, ਨਵੇਂ ਪ੍ਰਕਾਰ ਦਾ ਯੁਗ, ਨਵੇਂ ਪ੍ਰਕਾਰ ਦੀ ਸੋਚ ਇਸ ਨੂੰ ਸਾਡੀ ਨੌਜਵਾਨ ਪੀੜ੍ਹੀ ਪੇਸ਼ ਕਰਦੀ ਹੈ। ਅੱਜ ਭਾਰਤ ਨੂੰ ਇਸ ਪੀੜ੍ਹੀ ਤੋਂ ਬਹੁਤ ਉਮੀਦਾਂ ਹਨ। ਇਨ੍ਹਾਂ ਨੌਜਵਾਨਾਂ ਨੇ ਦੇਸ਼ ਨੂੰ ਨਵੀਂ ਉਚਾਈ ‘ਤੇ ਲੈ ਕੇ ਜਾਣਾ ਹੈ। ਸੁਆਮੀ ਵਿਵੇਕਾਨੰਦ ਜੀ ਨੇ ਕਿਹਾ ਸੀ – “My Faith is in the Younger Generation, the Modern Generation, out of them, will come my workers’’। ਉਨ੍ਹਾਂ ਨੇ ਕਿਹਾ ਸੀ – ”ਮੇਰਾ ਵਿਸ਼ਵਾਸ ਨੌਜਵਾਨ ਪੀੜ੍ਹੀ ਵਿੱਚ ਹੈ, ਇਸ ਆਧੁਨਿਕ Generation ਵਿੱਚ ਹੈ, Modern Generation ਵਿੱਚ ਹੈ ਅਤੇ ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਸੀ ਕਿ ਇਨ੍ਹਾਂ ਵਿੱਚੋਂ ਹੀ ਮੇਰੇ ਕਾਰਜਕਰਤਾ ਨਿਕਲਣਗੇ।” ਨੌਜਵਾਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ – ”ਜਵਾਨੀ ਦੀ ਕੀਮਤ ਨੂੰ ਨਾ ਤਾਂ ਪਰਖਿਆ ਜਾ ਸਕਦਾ ਹੈ ਅਤੇ ਨਾ ਹੀ ਇਸ ਦਾ ਵਰਨਣ ਕੀਤਾ ਜਾ ਸਕਦਾ ਹੈ।” ਇਹ ਜੀਵਨ ਦਾ ਸਭ ਤੋਂ ਕੀਮਤੀ ਸਮਾਂ ਹੁੰਦਾ ਹੈ, ਤੁਹਾਡਾ ਭਵਿੱਖ ਅਤੇ ਤੁਹਾਡਾ ਜੀਵਨ ਇਸ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੀ ਜਵਾਨੀ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹੋ। ਵਿਵੇਕਾਨੰਦ ਜੀ ਦੇ ਅਨੁਸਾਰ ਨੌਜਵਾਨ ਉਹ ਹੈ ਜੋ Energy ਅਤੇ Dynamism ਨਾਲ ਭਰਿਆ ਹੋਇਆ ਹੈ ਅਤੇ ਬਦਲਾਓ ਦੀ ਤਾਕਤ ਰੱਖਦਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਵਿੱਚ ਇਹ ਦਹਾਕਾ, ਇਹ Decade ਨਾ ਸਿਰਫ ਨੌਜਵਾਨਾਂ ਦੇ ਵਿਕਾਸ ਦਾ ਹੋਵੇਗਾ, ਸਗੋਂ ਨੌਜਵਾਨਾਂ ਦੀ ਸਮਰੱਥਾ ਨਾਲ ਦੇਸ਼ ਦਾ ਵਿਕਾਸ ਕਰਨ ਵਾਲਾ ਵੀ ਸਾਬਿਤ ਹੋਵੇਗਾ ਅਤੇ ਭਾਰਤ ਨੂੰ ਆਧੁਨਿਕ ਬਣਾਉਣ ਵਿੱਚ ਇਸ ਪੀੜ੍ਹੀ ਦੀ ਬਹੁਤ ਵੱਡੀ ਭੂਮਿਕਾ ਹੋਣ ਵਾਲੀ ਹੈ, ਇਹ ਮੈਂ ਸਾਫ ਅਨੁਭਵ ਕਰਦਾ ਹਾਂ। ਆਉਣ ਵਾਲੀ 12 ਜਨਵਰੀ ਨੂੰ ਵਿਵੇਕਾਨੰਦ ਜਯੰਤੀ ‘ਤੇ ਜਦੋਂ ਦੇਸ਼ ਯੁਵਾ ਦਿਵਸ ਮਨਾ ਰਿਹਾ ਹੋਵੇਗਾ ਤਾਂ ਹਰ ਇੱਕ ਨੌਜਵਾਨ ਇਸ ਦਹਾਕੇ ਵਿੱਚ ਆਪਣੀ ਇਸ ਜ਼ਿੰਮੇਵਾਰੀ ‘ਤੇ ਜ਼ਰੂਰ ਚਿੰਤਨ ਵੀ ਕਰੇ ਅਤੇ ਇਸ ਦਹਾਕੇ ਦੇ ਲਈ ਜ਼ਰੂਰ ਕੋਈ ਸੰਕਲਪ ਵੀ ਲਵੇ।
ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਡੇ ਵਿੱਚੋਂ ਕਈ ਲੋਕਾਂ ਨੂੰ ਕੰਨਿਆਕੁਮਾਰੀ ਵਿੱਚ ਜਿਸ Rock ‘ਤੇ ਸੁਆਮੀ ਵਿਵੇਕਾਨੰਦ ਜੀ ਅੰਤਰ-ਧਿਆਨ ਹੋਏ ਸਨ, ਉੱਥੇ ਜਿਹੜਾ ਵਿਵੇਕਾਨੰਦ Rock Memorial ਬਣਿਆ ਹੈ, ਉਸ ਦੇ 50 ਸਾਲ ਪੂਰੇ ਹੋ ਰਹੇ ਹਨ। ਪਿਛਲੇ 5 ਦਹਾਕਿਆਂ ਵਿੱਚ ਇਹ ਸਥਾਨ ਭਾਰਤ ਦਾ ਮਾਣ ਰਿਹਾ ਹੈ। ਕੰਨਿਆਕੁਮਾਰੀ ਦੇਸ਼ ਅਤੇ ਦੁਨੀਆ ਦੇ ਲਈ ਇੱਕ ਆਕਰਸ਼ਣ ਦਾ ਕੇਂਦਰ ਬਣਿਆ ਹੈ। ਰਾਸ਼ਟਰ ਭਗਤੀ ਨਾਲ ਭਰੇ ਹੋਏ ਅਧਿਆਤਮਕ ਚੇਤਨਾ ਨੂੰ ਅਨੁਭਵ ਕਰਨਾ ਚਾਹੁਣ ਵਾਲੇ ਹਰ ਕਿਸੇ ਦੇ ਲਈ ਇਹ ਇੱਕ ਤੀਰਥ ਖੇਤਰ ਬਣਿਆ ਹੋਇਆ ਹੈ, ਸ਼ਰਧਾ ਕੇਂਦਰ ਬਣਿਆ ਹੋਇਆ ਹੈ। ਸੁਆਮੀ ਜੀ ਦੇ ਸਮਾਰਕ ਨੇ ਹਰ ਪੰਥ, ਹਰ ਉਮਰ ਦੇ, ਵਰਗ ਦੇ ਲੋਕਾਂ ਨੂੰ ਰਾਸ਼ਟਰ ਭਗਤੀ ਦੇ ਲਈ ਪ੍ਰੇਰਿਤ ਕੀਤਾ ਹੈ। ‘ਦਰਿੱਦਰ ਨਾਰਾਇਣ ਕੀ ਸੇਵਾ’ ਇਸ ਮੰਤਰ ਨੂੰ ਜਿਊਣ ਦਾ ਰਸਤਾ ਵਿਖਾਇਆ। ਜੋ ਵੀ ਉੱਥੇ ਗਿਆ, ਉਸ ਦੇ ਅੰਦਰ ਸ਼ਕਤੀ ਦਾ ਸੰਚਾਰ ਹੋਵੇ, ਸਕਾਰਾਤਮਕਤਾ ਦਾ ਭਾਵ ਪੈਦਾ ਹੋਵੇ, ਦੇਸ਼ ਦੇ ਲਈ ਕੁਝ ਕਰਨ ਦਾ ਜਜ਼ਬਾ ਪੈਦਾ ਹੋਵੇ, ਇਹ ਬਹੁਤ ਸੁਭਾਵਿਕ ਹੈ।
ਸਾਡੇ ਮਾਣਯੋਗ ਰਾਸ਼ਟਰਪਤੀ ਜੀ ਵੀ ਪਿਛਲੇ ਦਿਨੀਂ ਇਸ 50 ਸਾਲ ਪਹਿਲਾਂ ਬਣੇ Rock Memorial ਦਾ ਦੌਰਾ ਕਰਕੇ ਆਏ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਸਾਡੇ ਉਪ ਰਾਸ਼ਟਰਪਤੀ ਜੀ ਵੀ ਗੁਜਰਾਤ ਦੇ, ਕੱਛ ਦੇ ਰਣ ਵਿੱਚ, ਜਿੱਥੇ ਇੱਕ ਬਹੁਤ ਹੀ ਉੱਤਮ ਰਣ-ਉਤਸਵ ਹੁੰਦਾ ਹੈ, ਉਸ ਦੇ ਉਦਘਾਟਨ ਦੇ ਲਈ ਗਏ ਸਨ। ਜਦੋਂ ਸਾਡੇ ਰਾਸ਼ਟਰਪਤੀ ਜੀ, ਉਪ ਰਾਸ਼ਟਰਪਤੀ ਜੀ ਵੀ ਭਾਰਤ ਵਿੱਚ ਵੀ ਅਜਿਹੇ ਮਹੱਤਵਪੂਰਨ Tourist Destination ‘ਤੇ ਜਾ ਰਹੇ ਹਨ, ਦੇਸ਼ਵਾਸੀਆਂ ਨੂੰ ਉਸ ਨਾਲ ਜ਼ਰੂਰ ਪ੍ਰੇਰਣਾ ਮਿਲਦੀ ਹੈ – ਤੁਸੀਂ ਵੀ ਜ਼ਰੂਰ ਜਾਓ।
ਮੇਰੇ ਪਿਆਰੇ ਦੇਸ਼ਵਾਸੀਓ, ਅਸੀਂ ਵੱਖ-ਵੱਖ Colleges ਵਿੱਚ, Universities ਵਿੱਚ, Schools ਵਿੱਚ ਪੜ੍ਹਦੇ ਤਾਂ ਹਾਂ ਪਰ ਪੜ੍ਹਾਈ ਪੂਰੀ ਹੋਣ ਤੋਂ ਬਾਅਦ Alumni Meet ਇੱਕ ਬਹੁਤ ਹੀ ਸੁਹਾਵਣਾ ਮੌਕਾ ਹੁੰਦਾ ਹੈ ਅਤੇ Alumni Meet ਇਹ ਸਾਰੇ ਨੌਜਵਾਨ ਮਿਲ ਕੇ ਪੁਰਾਣੀਆਂ ਯਾਦਾਂ ਵਿੱਚ ਗੁਆਚ ਜਾਂਦੇ ਹਨ, ਜਿਨ੍ਹਾਂ ਦੀ ਯਾਦ 10 ਸਾਲ, 20 ਸਾਲ, 25 ਸਾਲ ਪਿੱਛੇ ਚਲੀ ਜਾਂਦੀ ਹੈ ਪਰ ਕਦੇ-ਕਦੇ ਅਜਿਹੀ Alumni Meet ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਜਾਂਦੀ ਹੈ, ਉਸ ‘ਤੇ ਧਿਆਨ ਜਾਂਦਾ ਹੈ ਅਤੇ ਦੇਸ਼ ਵਾਸੀਆਂ ਦਾ ਵੀ ਧਿਆਨ ਉਸ ਪਾਸੇ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ। Alumni Meet ਅਸਲ ਵਿੱਚ ਪੁਰਾਣੇ ਦੋਸਤਾਂ ਦੇ ਨਾਲ ਮਿਲਣਾ, ਯਾਦਾਂ ਨੂੰ ਤਾਜ਼ਾ ਕਰਨਾ ਇਸ ਦਾ ਆਪਣਾ ਇੱਕ ਵੱਖ ਹੀ ਅਨੰਦ ਹੈ ਅਤੇ ਜਦੋਂ ਇਸ ਦੇ ਨਾਲ Shared Purpose ਹੋਵੇ, ਕੋਈ ਸੰਕਲਪ ਹੋਵੇ, ਕੋਈ ਭਾਵਨਾਤਮਕ ਜੁੜਾਵ ਹੋਵੇ, ਫਿਰ ਤਾਂ ਉਸ ਵਿੱਚ ਕਈ ਰੰਗ ਭਰ ਜਾਂਦੇ ਹਨ। ਤੁਸੀਂ ਦੇਖਿਆ ਹੋਵੇਗਾ ਕਿ Alumni Group ਕਦੇ-ਕਦੇ ਆਪਣੇ ਸਕੂਲਾਂ ਦੇ ਲਈ ਕੁਝ ਨਾ ਕੁਝ ਯੋਗਦਾਨ ਦਿੰਦੇ ਹਨ। ਕੋਈ Computerized ਕਰਨ ਦੇ ਲਈ ਪ੍ਰਬੰਧਕੀ ਢਾਂਚਾ ਖੜ੍ਹਾ ਕਰ ਦਿੰਦੇ ਹਨ, ਕੋਈ ਚੰਗੀ Library ਬਣਾ ਦਿੰਦੇ ਹਨ ਤੇ ਕਈ ਪਾਣੀ ਦੀਆਂ ਚੰਗੀਆਂ ਸੁਵਿਧਾਵਾਂ ਦੀ ਵਿਵਸਥਾ ਕਰ ਦਿੰਦੇ ਹਨ, ਕੁਝ ਲੋਕ ਨਵੇਂ ਕਮਰੇ ਬਣਾਉਣ ਦੇ ਲਈ ਕੋਸ਼ਿਸ਼ ਕਰਦੇ ਹਨ, ਕੁਝ ਲੋਕ Sports Complex ਲਈ ਕੰਮ ਕਰਦੇ ਹਨ, ਕੁਝ ਨਾ ਕੁਝ ਕਰ ਲੈਂਦੇ ਹਨ। ਉਨ੍ਹਾਂ ਨੂੰ ਅਨੰਦ ਆਉਂਦਾ ਹੈ ਕਿ ਜਿਸ ਥਾਂ ਉੱਤੇ ਆਪਣੀ ਜ਼ਿੰਦਗੀ ਬਣੀ, ਉਸ ਦੇ ਲਈ ਜੀਵਨ ਵਿੱਚ ਕੁਝ ਕਰਨਾ, ਇਹ ਹਰ ਕਿਸੇ ਦੇ ਮਨ ਵਿੱਚ ਰਹਿੰਦਾ ਹੈ ਅਤੇ ਰਹਿਣਾ ਵੀ ਚਾਹੀਦਾ ਹੈ ਅਤੇ ਇਸ ਦੇ ਲਈ ਲੋਕ ਅੱਗੇ ਵੀ ਆਉਂਦੇ ਹਨ ਪਰ ਮੈਂ ਅੱਜ ਕਿਸੇ ਇੱਕ ਖ਼ਾਸ ਮੌਕੇ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ। ਅਜੇ ਪਿਛਲੇ ਦਿਨੀਂ, ਮੀਡੀਆ ਵਿੱਚ ਬਿਹਾਰ ਦੇ ਪੱਛਮੀ ਚੰਪਾਰਣ ਜ਼ਿਲ੍ਹੇ ਦੇ ਭੈਰਵ ਗੰਜ ਹੈਲਥ ਸੈਂਟਰ ਦੀ ਕਹਾਣੀ ਜਦੋਂ ਮੈਂ ਸੁਣੀ, ਮੈਨੂੰ ਇੰਨਾ ਚੰਗਾ ਲੱਗਿਆ ਕਿ ਮੈਂ ਤੁਹਾਨੂੰ ਦੱਸੇ ਬਗੈਰ ਨਹੀਂ ਰਹਿ ਸਕਦਾ। ਇਸ ਭੈਰਵ ਗੰਜ ਹੈਲਥ ਸੈਂਟਰ ਦੇ ਯਾਨੀ ਸਿਹਤ ਕੇਂਦਰ ਵਿੱਚ ਮੁਫ਼ਤ ਵਿੱਚ ਹੈਲਥ ਚੈਕਅੱਪ ਕਰਵਾਉਣ ਦੇ ਲਈ ਆਲੇ-ਦੁਆਲੇ ਦੇ ਪਿੰਡਾਂ ਦੇ ਹਜ਼ਾਰਾਂ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ। ਹੁਣ, ਇਹ ਗੱਲ ਸੁਣ ਕੇ ਤੁਹਾਨੂੰ ਹੈਰਾਨੀ ਨਹੀਂ ਹੋਵੇਗੀ! ਹਾਂ ਤੁਹਾਨੂੰ ਲਗਦਾ ਹੈ, ਇਸ ਵਿੱਚ ਕੀ ਨਵੀਂ ਗੱਲ ਹੈ, ਆਏ ਹੋਣਗੇ ਲੋਕ! ਜੀ ਨਹੀਂ! ਬਹੁਤ ਕੁਝ ਨਵਾਂ ਹੈ। ਇਹ ਪ੍ਰੋਗਰਾਮ ਸਰਕਾਰ ਦਾ ਨਹੀਂ ਸੀ, ਨਾ ਹੀ ਸਰਕਾਰ ਦਾ Initiative ਸੀ, ਇਹ ਉੱਥੋਂ ਦੇ K. R. High School ਉਸ ਦੇ ਜੋ ਸਾਬਕਾ ਵਿਦਿਆਰਥੀ ਸਨ, ਉਨ੍ਹਾਂ ਦੀ ਜੋ Alumni Meet ਸੀ, ਉਸ ਦੇ ਤਹਿਤ ਉਠਾਇਆ ਗਿਆ ਕਦਮ ਸੀ ਅਤੇ ਇਸ ਨੂੰ ਨਾਂ ਦਿੱਤਾ ਗਿਆ ਸੀ ‘ਸੰਕਲਪ Ninety Five’। ‘ਸੰਕਲਪ Ninety Five’ ਦਾ ਅਰਥ ਹੈ – ਉਸ ਹਾਈ ਸਕੂਲ ਦੇ 1995 (Ninteen Ninety Five) Batch ਦੇ ਵਿਦਿਆਰਥੀਆਂ ਦਾ ਸੰਕਲਪ, ਦਰਅਸਲ ਇਸ ਬੈਚ ਦੇ ਵਿਦਿਆਰਥੀਆਂ ਨੇ ਇੱਕ Alumni Meet ਰੱਖੀ ਅਤੇ ਕੁਝ ਵੱਖਰਾ ਕਰਨ ਦਾ ਸੋਚਿਆ। ਇਸ ਵਿੱਚ ਸਾਬਕਾ ਵਿਦਿਆਰਥੀਆਂ ਨੇ ਸਮਾਜ ਦੇ ਲਈ ਕੁਝ ਕਰਨ ਦਾ ਨਿਸ਼ਚਾ ਕੀਤਾ ਅਤੇ ਉਨ੍ਹਾਂ ਨੇ ਜ਼ਿੰਮੇਵਾਰੀ ਲਈ Public Health Awareness ਦੀ, ‘ਸੰਕਲਪ Ninety Five’ ਦੀ ਇਸ ਮੁਹਿੰਮ ਵਿੱਚ ਬੇਤੀਆ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਕਈ ਹਸਪਤਾਲ ਵੀ ਜੁੜ ਗਏ। ਇਸ ਦੇ ਬਾਅਦ ਤਾਂ ਜਿਵੇਂ ਜਨ-ਸਿਹਤ ਨੂੰ ਲੈ ਕੇ ਇੱਕ ਪੂਰੀ ਮੁਹਿੰਮ ਹੀ ਤੁਰ ਪਈ। ਮੁਫ਼ਤ ਜਾਂਚ ਹੋਵੇ, ਮੁਫ਼ਤ ਵਿੱਚ ਦਵਾਈਆਂ ਦੇਣੀਆਂ ਹੋਣ ਜਾਂ ਫਿਰ ਜਾਗਰੂਕਤਾ ਫੈਲਾਉਣ ਦਾ, ‘ਸੰਕਲਪ Ninety Five’ ਹਰ ਕਿਸੇ ਦੇ ਲਈ ਇੱਕ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਅਸੀਂ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਜਦੋਂ ਦੇਸ਼ ਦਾ ਹਰ ਨਾਗਰਿਕ ਇੱਕ ਕਦਮ ਅੱਗੇ ਵੱਧਦਾ ਹੈ ਤਾਂ ਇਹ ਦੇਸ਼ 130 ਕਰੋੜ ਕਦਮ ਅੱਗੇ ਵਧ ਜਾਂਦਾ ਹੈ। ਅਜਿਹੀਆਂ ਗੱਲਾਂ ਜਦੋਂ ਸਮਾਜ ਵਿੱਚ ਪ੍ਰਤੱਖ ਰੂਪ ‘ਚ ਦੇਖਣ ਨੂੰ ਮਿਲਦੀਆਂ ਹਨ ਤਾਂ ਹਰ ਕਿਸੇ ਨੂੰ ਅਨੰਦ ਆਉਂਦਾ ਹੈ, ਸੰਤੋਸ਼ ਮਿਲਦਾ ਹੈ ਅਤੇ ਜੀਵਨ ਵਿੱਚ ਕੁਝ ਕਰਨ ਦੀ ਪ੍ਰੇਰਣਾ ਵੀ ਮਿਲਦੀ ਹੈ। ਇੱਕ ਪਾਸੇ ਜਿੱਥੇ ਬਿਹਾਰ ਦੇ ਬੇਤੀਆ ਵਿੱਚ ਸਾਬਕਾ ਵਿਦਿਆਰਥੀਆਂ ਦੇ ਸਮੂਹ ਨੇ ਸਿਹਤ ਸੇਵਾ ਦਾ ਸੰਕਲਪ ਲਿਆ, ਉੱਥੇ ਉੱਤਰ ਪ੍ਰਦੇਸ਼ ਦੇ ਫੂਲਪੁਰ ਦੀਆਂ ਕੁਝ ਔਰਤਾਂ ਨੇ ਆਪਣੀ ਹਿੰਮਤ ਨਾਲ ਪੂਰੇ ਇਲਾਕੇ ਨੂੰ ਪ੍ਰੇਰਣਾ ਦਿੱਤੀ ਹੈ। ਇਨ੍ਹਾਂ ਔਰਤਾਂ ਨੇ ਸਾਬਤ ਕੀਤਾ ਹੈ ਕਿ ਜੇਕਰ ਇਕਜੁੱਟ ਹੋ ਕੇ ਕੋਈ ਸੰਕਲਪ ਲਿਆ ਜਾਵੇ ਤਾਂ ਫਿਰ ਪ੍ਰਸਥਿਤੀਆਂ ਨੂੰ ਬਦਲਣ ਤੋਂ ਕੋਈ ਰੋਕ ਨਹੀਂ ਸਕਦਾ। ਕੁਝ ਸਮਾਂ ਪਹਿਲਾਂ ਤੱਕ ਫੂਲਪੁਰ ਦੀਆਂ ਇਹ ਔਰਤਾਂ ਆਰਥਿਕ ਤੰਗੀ ਅਤੇ ਗ਼ਰੀਬੀ ਤੋਂ ਪ੍ਰੇਸ਼ਾਨ ਸਨ ਪਰ ਇਨ੍ਹਾਂ ਵਿੱਚ ਆਪਣੇ ਪਰਿਵਾਰ ਅਤੇ ਸਮਾਜ ਦੇ ਲਈ ਕੁਝ ਕਰ ਗੁਜਰਨ ਦਾ ਜਜ਼ਬਾ ਸੀ। ਇਨ੍ਹਾਂ ਔਰਤਾਂ ਨੇ ਕਾਦੀਪੁਰ ਦੇ ਸਵੈ ਸਹਾਇਤਾ ਸਮੂਹ, Women Self Help Group ਉਸ ਦੇ ਨਾਲ ਜੁੜ ਕੇ ਚੱਪਲ ਬਣਾਉਣ ਦਾ ਹੁਨਰ ਸਿੱਖਿਆ ਅਤੇ ਇਨ੍ਹਾਂ ਨੇ ਨਾ ਸਿਰਫ ਆਪਣੇ ਪੈਰਾਂ ਵਿੱਚ ਚੁੱਭੇ ਮਜਬੂਰੀ ਦੇ ਕੰਢੇ ਨੂੰ ਕੱਢ ਸੁੱਟਿਆ, ਸਗੋਂ ਆਤਮ-ਨਿਰਭਰ ਬਣ ਕੇ ਆਪਣੇ ਪਰਿਵਾਰ ਦਾ ਸਹਾਰਾ ਵੀ ਬਣ ਗਏ। ਗ੍ਰਾਮੀਣ ਆਜੀਵਿਕਾ ਮਿਸ਼ਨ ਦੀ ਮਦਦ ਨਾਲ ਹੁਣ ਤਾਂ ਇੱਥੇ ਚੱਪਲ ਬਣਾਉਣ ਦਾ ਪਲਾਂਟ ਵੀ ਸਥਾਪਿਤ ਹੋ ਗਿਆ ਹੈ, ਉੱਥੇ ਆਧੁਨਿਕ ਮਸ਼ੀਨਾਂ ਨਾਲ ਚੱਪਲਾਂ ਬਣਾਈਆਂ ਜਾ ਰਹੀਆਂ ਹਨ। ਮੈਂ ਖਾਸ ਤੌਰ ‘ਤੇ ਸਥਾਨਕ ਪੁਲਿਸ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਆਪਣੇ ਲਈ ਅਤੇ ਆਪਣੇ ਪਰਿਵਾਰ ਦੇ ਲਈ ਇਨ੍ਹਾਂ ਔਰਤਾਂ ਵੱਲੋਂ ਬਣਾਈਆਂ ਗਈਆਂ ਚੱਪਲਾਂ ਨੂੰ ਖਰੀਦ ਕੇ ਇਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ। ਅੱਜ ਇਨ੍ਹਾਂ ਔਰਤਾਂ ਦੇ ਸੰਕਲਪ ਨਾਲ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਮਜਬੂਤ ਹੋਈ ਹੈ, ਸਗੋਂ ਜੀਵਨ ਪੱਧਰ ਵੀ ਉੱਚਾ ਹੋਇਆ ਹੈ। ਜਦੋਂ ਫੂਲਪੁਰ ਦੇ ਪੁਲਿਸ ਜਵਾਨਾਂ ਦੀ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀਆਂ ਗੱਲਾਂ ਸੁਣਦਾ ਹਾਂ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਮੈਂ ਲਾਲ ਕਿਲੇ ਤੋਂ 15 ਅਗਸਤ ਨੂੰ ਦੇਸ਼ਵਾਸੀਆਂ ਨੂੰ ਇੱਕ ਗੱਲ ਦੇ ਲਈ ਅਨੁਰੋਧ ਕੀਤਾ ਸੀ ਅਤੇ ਮੈਂ ਕਿਹਾ ਸੀ ਕਿ ਕੀ ਅਸੀਂ ਦੇਸ਼ਵਾਸੀ Local ਖਰੀਦਣ ਦਾ ਸੰਕਲਪ ਰੱਖੀਏ। ਅੱਜ ਫਿਰ ਤੋਂ ਇੱਕ ਵਾਰ ਮੇਰਾ ਸੁਝਾਅ ਹੈ ਕਿ ਅਸੀਂ ਸਥਾਨਕ ਪੱਧਰ ‘ਤੇ ਬਣੇ ਉਤਪਾਦਾਂ ਨੂੰ ਉਤਸ਼ਾਹ ਦੇ ਸਕਦੇ ਹਾਂ? ਕੀ ਆਪਣੀ ਖਰੀਦਦਾਰੀ ਵਿੱਚ ਉਸ ਨੂੰ ਪਹਿਲ ਦੇ ਸਕਦੇ ਹਾਂ? ਕੀ ਅਸੀਂ ਲੋਕਲ Products ਨੂੰ ਆਪਣੀ ਪ੍ਰਤਿਸ਼ਠਾ ਅਤੇ ਸ਼ਾਨ ਨਾਲ ਜੋੜ ਸਕਦੇ ਹਾਂ? ਕੀ ਅਸੀਂ ਇਸ ਭਾਵਨਾ ਦੇ ਨਾਲ ਆਪਣੇ ਦੇਸ਼ਵਾਸੀਆਂ ਦੇ ਲਈ ਸਮ੍ਰਿਧੀ ਲਿਆਉਣ ਦਾ ਮਾਧਿਅਮ ਬਣ ਸਕਦੇ ਹਾਂ? ਸਾਥੀਓ, ਮਹਾਤਮਾ ਗਾਂਧੀ ਨੇ ਸਵਦੇਸ਼ੀ ਦੀ ਇਸ ਭਾਵਨਾ ਨੂੰ ਇੱਕ ਅਜਿਹੀ ਲੋਅ ਦੇ ਰੂਪ ਵਿੱਚ ਦੇਖਿਆ ਜੋ ਲੱਖਾਂ ਲੋਕਾਂ ਦੇ ਜੀਵਨ ਨੂੰ ਰੋਸ਼ਨ ਕਰਦੀ ਹੋਵੇ। ਗ਼ਰੀਬ ਤੋਂ ਗ਼ਰੀਬ ਦੇ ਜੀਵਨ ਵਿੱਚ ਸਮ੍ਰਿਧੀ ਲਿਆਉਂਦਾ ਹੋਵੇ। 100 ਸਾਲ ਪਹਿਲਾਂ ਗਾਂਧੀ ਜੀ ਨੇ ਇੱਕ ਵੱਡਾ ਜਨ-ਅੰਦੋਲਨ ਸ਼ੁਰੂ ਕੀਤਾ ਸੀ, ਜਿਸ ਦਾ ਇੱਕ ਟੀਚਾ ਸੀ – ਭਾਰਤੀ ਉਤਪਾਦਾਂ ਨੂੰ ਉਤਸ਼ਾਹ ਦੇਣਾ, ਆਤਮ-ਨਿਰਭਰ ਬਣਨ ਦਾ ਇਹੀ ਰਸਤਾ ਗਾਂਧੀ ਜੀ ਨੇ ਵਿਖਾਇਆ ਸੀ। ਦੋ ਹਜ਼ਾਰ ਬਾਈ (2022) ਵਿੱਚ ਅਸੀਂ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰਾਂਗੇ। ਜਿਸ ਆਜ਼ਾਦ ਭਾਰਤ ਵਿੱਚ ਅਸੀਂ ਸਾਹ ਲੈ ਰਹੇ ਹਾਂ, ਉਸ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਲਈ ਟੀਚੇ ਹਾਸਿਲ ਕਰਨ ਵਾਲੇ ਸਪੁੱਤਰਾਂ ਨੇ, ਬੇਟੇ-ਬੇਟੀਆਂ ਨੇ ਅਨੇਕਾਂ ਕਸ਼ਟ ਸਹੇ ਹਨ। ਅਨੇਕਾਂ ਨੇ ਆਪਣੀਆਂ ਜਾਨਾਂ ਵਾਰੀਆਂ। ਟੀਚੇ ਹਾਸਿਲ ਕਰਨ ਵਾਲੇ ਲੋਕਾਂ ਦੇ ਤਿਆਗ, ਤਪੱਸਿਆ, ਬਲੀਦਾਨ ਦੇ ਕਾਰਣ ਜਿੱਥੇ ਆਜ਼ਾਦੀ ਮਿਲੀ, ਜਿਸ ਆਜ਼ਾਦੀ ਦਾ ਅਸੀਂ ਭਰਪੂਰ ਲਾਭ ਲੈ ਰਹੇ ਹਾਂ, ਆਜ਼ਾਦ ਜ਼ਿੰਦਗੀ ਅਸੀਂ ਜੀਅ ਰਹੇ ਹਾਂ ਅਤੇ ਦੇਸ਼ ਦੇ ਲਈ ਮਰ-ਮਿਟਣ ਵਾਲੇ, ਦੇਸ਼ ਦੇ ਲਈ ਜੀਵਨ ਖਪਾਉਣ ਵਾਲੇ ਨਾਮੀ- ਅਨਾਮੀ ਅਨੇਕਾਂ ਲੋਕ ਸ਼ਾਇਦ ਮੁਸ਼ਕਿਲ ਨਾਲ ਅਸੀਂ ਬਹੁਤ ਹੀ ਘੱਟ ਲੋਕਾਂ ਦੇ ਨਾਂ ਜਾਣਦੇ ਹੋਵਾਂਗੇ ਪਰ ਉਨ੍ਹਾਂ ਨੇ ਬਲੀਦਾਨ ਦਿੱਤਾ – ਉਸ ਸੁਪਨੇ ਨੂੰ ਲੈ ਕੇ, ਆਜ਼ਾਦ ਭਾਰਤ ਦੇ ਸੁਪਨੇ ਲੈ ਕੇ – ਸਮ੍ਰਿੱਧ, ਸੁਖੀ, ਸੰਪਨ ਆਜ਼ਾਦ ਭਾਰਤ ਦੇ ਲਈ।
ਮੇਰੇ ਪਿਆਰੇ ਦੇਸ਼ਵਾਸੀਓ, ਕੀ ਅਸੀਂ ਸੰਕਲਪ ਕਰ ਸਕਦੇ ਹਾਂ ਕਿ 2022 ਨੂੰ ਆਜ਼ਾਦੀ ਦੇ 75 ਸਾਲ ਹੋ ਰਹੇ ਹਨ, ਘੱਟ ਤੋਂ ਘੱਟ ਇਹ 2-3 ਸਾਲ ਅਸੀਂ ਸਥਾਨਕ ਉਤਪਾਦ ਖਰੀਦਣ ਦੇ ਧਾਰਨੀ ਬਣੀਏ? ਭਾਰਤ ਵਿੱਚ ਬਣਿਆ ਸਾਡੇ ਦੇਸ਼ਵਾਸੀਆਂ ਦੇ ਹੱਥਾਂ ਨਾਲ ਬਣਿਆ, ਸਾਡੇ ਦੇਸ਼ਵਾਸੀਆਂ ਦੀ ਜਿਸ ਵਿੱਚ ਪਸੀਨੇ ਦੀ ਮਹਿਕ ਹੋਵੇ, ਅਜਿਹੀਆਂ ਚੀਜ਼ਾਂ ਨੂੰ ਅਸੀਂ ਖਰੀਦਣ ਦਾ ਅਨੁਰੋਧ ਕਰ ਸਕਦੇ ਹਾਂ ਕੀ। ਮੈਂ ਲੰਬੇ ਸਮੇਂ ਲਈ ਨਹੀਂ ਕਹਿੰਦਾ, ਸਿਰਫ 2022 ਤੱਕ, ਆਜ਼ਾਦੀ ਦੇ 75 ਸਾਲ ਹੋਣ ਤੱਕ ਅਤੇ ਇਹ ਕੰਮ ਸਰਕਾਰੀ ਨਹੀਂ ਹੋਣਾ ਚਾਹੀਦਾ, ਥਾਂ-ਥਾਂ ‘ਤੇ ਨੌਜਵਾਨ ਅੱਗੇ ਆਉਣ, ਛੋਟੇ-ਛੋਟੇ ਸੰਗਠਨ ਬਣਾਉਣ, ਲੋਕਾਂ ਨੂੰ ਪ੍ਰੇਰਿਤ ਕਰਨ, ਸਮਝਾਉਣ ਅਤੇ ਤੈਅ ਕਰਨ – ਆਓ ਅਸੀਂ ਲੋਕਲ ਖਰੀਦਾਂਗੇ। ਸਥਾਨਕ ਉਤਪਾਦਾਂ ‘ਤੇ ਬਲ ਦਿਆਂਗੇ। ਦੇਸ਼ਵਾਸੀਆਂ ਦੇ ਪਸੀਨੇ ਦੀ ਜਿਸ ਵਿੱਚ ਮਹਿਕ ਹੋਵੇ, ਉਹ ਹੀ ਮੇਰੇ ਆਜ਼ਾਦ ਭਾਰਤ ਦਾ ਸੁਹਾਵਣਾ ਪਲ ਹੋਵੇ। ਇਨ੍ਹਾਂ ਸੁਪਨਿਆਂ ਨੂੰ ਲੈ ਕੇ ਅਸੀਂ ਚੱਲੀਏ।
ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਸਾਰਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ ਕਿ ਦੇਸ਼ ਦੇ ਨਾਗਰਿਕ ਆਤਮ-ਨਿਰਭਰ ਬਣਨ ਅਤੇ ਸਨਮਾਨ ਦੇ ਨਾਲ ਆਪਣੀ ਜ਼ਿੰਦਗੀ ਗੁਜਾਰਨ। ਮੈਂ ਇੱਕ ਅਜਿਹੀ ਪਹਿਲ ਦੀ ਚਰਚਾ ਕਰਨਾ ਚਾਹਾਂਗਾ, ਜਿਸ ਨੇ ਮੇਰਾ ਧਿਆਨ ਖਿੱਚਿਆ ਅਤੇ ਉਹ ਪਹਿਲ ਹੈ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਹਿਮਾਇਤ ਪ੍ਰੋਗਰਾਮ, ਹਿਮਾਇਤ ਦਰਅਸਲ Skill Development ਅਤੇ ਰੋਜ਼ਗਾਰ ਨਾਲ ਜੁੜਿਆ ਹੈ। ਇਸ ਵਿੱਚ 15 ਤੋਂ 35 ਸਾਲ ਤੱਕ ਦੇ ਕਿਸ਼ੋਰ ਅਤੇ ਨੌਜਵਾਨ ਸ਼ਾਮਿਲ ਹੁੰਦੇ ਹਨ। ਇਹ ਜੰਮੂ-ਕਸ਼ਮੀਰ ਦੇ ਉਹ ਲੋਕ ਹਨ, ਜਿਨ੍ਹਾਂ ਦੀ ਪੜ੍ਹਾਈ ਕਿਸੇ ਕਾਰਣ ਪੂਰੀ ਨਹੀਂ ਹੋ ਸਕੀ, ਜਿਨ੍ਹਾਂ ਨੂੰ ਵਿੱਚ ਹੀ ਸਕੂਲ-ਕਾਲਜ ਛੱਡਣਾ ਪਿਆ।
ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਨੂੰ ਜਾਣ ਕੇ ਬਹੁਤ ਚੰਗਾ ਲਗੇਗਾ ਕਿ ਇਸ ਪ੍ਰੋਗਰਾਮ ਦੇ ਤਹਿਤ ਪਿਛਲੇ 2 ਸਾਲਾਂ ਵਿੱਚ 18 ਹਜ਼ਾਰ ਨੌਜਵਾਨਾਂ ਨੂੰ 77 ਵੱਖ-ਵੱਖ ਟ੍ਰੇਡਾਂ ਵਿੱਚ ਸਿਖਲਾਈ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਲੱਗਭਗ 5 ਹਜ਼ਾਰ ਲੋਕ ਤਾਂ ਕਿਤੇ ਨਾ ਕਿਤੇ Job ਕਰ ਰਹੇ ਹਨ ਅਤੇ ਬਹੁਤ ਸਾਰੇ ਸਵੈ-ਰੋਜ਼ਗਾਰ ਵੱਲ ਅੱਗੇ ਵਧੇ ਹਨ। ਹਿਮਾਇਤ ਪ੍ਰੋਗਰਾਮ ਨਾਲ ਆਪਣਾ ਜੀਵਨ ਬਦਲਣ ਵਾਲੇ ਇਨ੍ਹਾਂ ਲੋਕਾਂ ਦੀਆਂ ਜੋ ਕਹਾਣੀਆਂ ਸੁਣਨ ਨੂੰ ਮਿਲੀਆਂ ਹਨ, ਉਹ ਸਚਮੁੱਚ ਦਿਲ ਨੂੰ ਛੂਹ ਲੈਂਦੀਆਂ ਹਨ।
ਪ੍ਰਵੀਨ ਫਾਤਿਮਾ ਤਮਿਲ ਨਾਡੂ ਦੇ ਤ੍ਰਿਪੁਰ ਦੀ ਇੱਕ Garment Unit ਵਿੱਚ Promotion ਤੋਂ ਬਾਅਦ Supervisor-cum-Coodinator ਬਣੀ ਹੈ। ਇੱਕ ਸਾਲ ਪਹਿਲਾਂ ਤੱਕ ਉਹ ਕਾਰਗਿਲ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿ ਰਹੀ ਸੀ। ਅੱਜ ਉਸ ਦੇ ਜੀਵਨ ਵਿੱਚ ਇੱਕ ਵੱਡਾ ਬਦਲਾਓ ਆਇਆ, ਆਤਮ-ਵਿਸ਼ਵਾਸ ਆਇਆ, ਉਹ ਆਤਮ-ਨਿਰਭਰ ਹੋਈ ਹੈ ਅਤੇ ਆਪਣੇ ਪੂਰੇ ਪਰਿਵਾਰ ਦੇ ਲਈ ਵੀ ਆਰਥਿਕ ਤਰੱਕੀ ਦਾ ਮੌਕਾ ਲੈ ਕੇ ਆਈ ਹੈ। ਪ੍ਰਵੀਨ ਫਾਤਿਮਾ ਦੇ ਵਾਂਗ ਹੀ ਹਿਮਾਇਤ ਪ੍ਰੋਗਰਾਮ ਨੇ ਲੇਹ -ਲੱਦਾਖ ਖੇਤਰ ਦੇ ਨਿਵਾਸੀ ਹੋਰ ਬੇਟੀਆਂ ਦੀ ਵੀ ਕਿਸਮਤ ਬਦਲੀ ਹੈ ਅਤੇ ਇਹ ਸਾਰੇ ਅੱਜ ਤਮਿਲ ਨਾਡੂ ਦੀ ਉਸੇ ਫਰਮ ਵਿੱਚ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਹਿਮਾਇਤ ਡੋਡਾ ਦੇ ਫਿਆਜ਼ ਅਹਿਮਦ ਦੇ ਲਈ ਵਰਦਾਨ ਬਣ ਕੇ ਆਇਆ। ਫਿਆਜ਼ ਨੇ 2012 ਵਿੱਚ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਪਰ ਬਿਮਾਰੀ ਦੇ ਕਾਰਣ ਉਹ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਸਕੇ। ਫਿਆਜ਼ 2 ਸਾਲਾਂ ਤੱਕ ਦਿਲ ਦੀ ਬਿਮਾਰੀ ਨਾਲ ਜੂਝਦੇ ਰਹੇ। ਇਸ ਦੌਰਾਨ ਉਨ੍ਹਾਂ ਦੇ ਇੱਕ ਭਰਾ ਅਤੇ ਭੈਣ ਦੀ ਮੌਤ ਵੀ ਹੋ ਗਈ। ਇਸ ਤਰ੍ਹਾਂ ਨਾਲ ਉਨ੍ਹਾਂ ਦੇ ਪਰਿਵਾਰ ‘ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਆਖਿਰਕਾਰ ਉਨ੍ਹਾਂ ਨੂੰ ਹਿਮਾਇਤ ਤੋਂ ਮਦਦ ਮਿਲੀ। ਹਿਮਾਇਤ ਦੇ ਜ਼ਰੀਏ ITES ਯਾਨੀ Information Technology Enabled Services ਵਿੱਚ Training ਮਿਲੀ ਅਤੇ ਉਹ ਅੱਜ ਪੰਜਾਬ ਵਿੱਚ ਨੌਕਰੀ ਕਰ ਰਹੇ ਹਨ।
ਫਿਆਜ਼ ਅਹਿਮਦ ਦੀ Graduation ਦੀ ਪੜ੍ਹਾਈ ਜੋ ਉਨ੍ਹਾਂ ਨੇ ਨਾਲੋ-ਨਾਲ ਜਾਰੀ ਰੱਖੀ, ਉਹ ਵੀ ਹੁਣ ਪੂਰੀ ਹੋਣ ਵਾਲੀ ਹੈ। ਹਾਲ ਹੀ ਵਿੱਚ, ਹਿਮਾਇਤ ਦੇ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਆਪਣਾ ਅਨੁਭਵ ਸਾਂਝਾ ਕਰਨ ਦੇ ਲਈ ਬੁਲਾਇਆ ਗਿਆ। ਆਪਣੀ ਕਹਾਣੀ ਸੁਣਾਉਂਦੇ ਸਮੇਂ ਉਨ੍ਹਾਂ ਦੀਆਂ ਅੱਖਾਂ ਵਿੱਚ ਅੱਥਰੂ ਛਲਕ ਆਏ। ਇਸੇ ਤਰ੍ਹਾਂ ਅਨੰਤਨਾਗ ਦੇ ਰਕੀਬ-ਉਲ-ਰਹਿਮਾਨ, ਆਰਥਿਕ ਤੰਗੀ ਦੇ ਕਾਰਣ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇ। ਇੱਕ ਦਿਨ ਰਕੀਬ ਨੂੰ, ਆਪਣੇ ਬਲਾਕ ਵਿੱਚ ਜੋ ਕੈਂਪ ਲੱਗਿਆ ਸੀ Mobilisation Camp, ਉਸ ਦੇ ਜ਼ਰੀਏ ਹਿਮਾਇਤ ਪ੍ਰੋਗਰਾਮ ਦਾ ਪਤਾ ਲੱਗਿਆ। ਰਕੀਬ ਨੇ ਤੁਰੰਤ Retail Team Leader Course ਵਿੱਚ ਦਾਖਲਾ ਲੈ ਲਿਆ। ਇੱਥੇ ਟਰੇਨਿੰਗ ਪੂਰੀ ਕਰਨ ਤੋਂ ਬਾਅਦ ਅੱਜ ਉਹ ਕਾਰਪੋਰੇਟ ਹਾਊਸ ਵਿੱਚ ਨੌਕਰੀ ਕਰ ਰਹੇ ਹਨ। ‘ਹਿਮਾਇਤ ਮਿਸ਼ਨ’ ਤੋਂ ਲਾਭ ਉਠਾਉਣ ਵਾਲੇ ਹੋਣਹਾਰ ਨੌਜਵਾਨਾਂ ਦੇ ਅਜਿਹੇ ਕਈ ਉਦਾਹਰਣ ਹਨ ਜੋ ਜੰਮੂ-ਕਸ਼ਮੀਰ ਵਿੱਚ ਬਦਲਾਅ ਦੇ ਪ੍ਰਤੀਕ ਬਣੇ ਹਨ। ਹਿਮਾਇਤ ਪ੍ਰੋਗਰਾਮ, ਸਰਕਾਰ ਟਰੇਨਿੰਗ ਪਾਰਟਨਰ, ਨੌਕਰੀ ਦੇਣ ਵਾਲੀਆਂ ਕੰਪਨੀਆਂ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਵਿੱਚ ਇੱਕ ਬਿਹਤਰੀਨ ਤਾਲਮੇਲ ਦਾ ਆਦਰਸ਼ ਉਦਾਹਰਣ ਹੈ। ਇਸ ਪ੍ਰੋਗਰਾਮ ਨੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਵਿੱਚ ਇੱਕ ਨਵਾਂ ਆਤਮ-ਵਿਸ਼ਵਾਸ ਜਗਾਇਆ ਹੈ ਅਤੇ ਅੱਗੇ ਵਧਣ ਦਾ ਰਾਹ ਵੀ ਵਿਖਾਇਆ।
ਮੇਰੇ ਪਿਆਰੇ ਦੇਸ਼ਵਾਸੀਓ, 26 ਤਾਰੀਖ ਨੂੰ ਅਸੀਂ ਇਸ ਦਹਾਕੇ ਦਾ ਆਖਰੀ ਸੂਰਜ ਗ੍ਰਹਿਣ ਦੇਖਿਆ। ਸ਼ਾਇਦ ਸੂਰਜ ਗ੍ਰਹਿਣ ਦੀ ਇਸ ਘਟਨਾ ਦੇ ਕਾਰਣ ਹੀ MyGov ‘ਤੇ ਰਿਪੁਨ ਨੇ ਬਹੁਤ ਹੀ Interesting Comment ਲਿਖਿਆ ਹੈ, ਉਹ ਲਿਖਦੇ ਹਨ, ਨਮਸਕਾਰ ਸਰ, ਮੇਰਾ ਨਾਂ ਰਿਪੁਨ ਹੈ। ਮੈਂ North East ਦਾ ਰਹਿਣ ਵਾਲਾ ਹਾਂ ਪਰ ਇਨ੍ਹੀਂ ਦਿਨੀਂ South ਵਿੱਚ ਕੰਮ ਕਰਦਾ ਹਾਂ, ਇੱਕ ਗੱਲ ਮੈਂ ਤੁਹਾਡੇ ਨਾਲ Share ਕਰਨਾ ਚਾਹੁੰਦਾ ਹਾਂ, ਮੈਨੂੰ ਯਾਦ ਹੈ ਕਿ ਸਾਡੇ ਖੇਤਰ ਵਿੱਚ ਅਸਮਾਨ ਸਾਫ ਹੋਣ ਦੀ ਵਜ੍ਹਾ ਨਾਲ ਅਸੀਂ ਘੰਟਿਆਂ ਤੱਕ ਅਸਮਾਨ ਵਿੱਚ ਤਾਰਿਆਂ ਨੂੰ ਟਿਕਟਿਕੀ ਲਗਾ ਕੇ ਵੇਖਦੇ ਰਹਿੰਦੇ ਸੀ। Star Gazing ਮੈਨੂੰ ਬਹੁਤ ਚੰਗਾ ਲੱਗਦਾ ਸੀ। ਹੁਣ ਮੈਂ ਇੱਕ Professional ਹਾਂ ਅਤੇ ਆਪਣੇ ਰੋਜ਼ਾਨਾ ਜੀਵਨ ਦੇ ਕਾਰਣ ਮੈਂ ਇਨ੍ਹਾਂ ਚੀਜ਼ਾਂ ਦੇ ਲਈ ਸਮਾਂ ਨਹੀਂ ਦੇ ਪਾ ਰਿਹਾ ਹਾਂ… ਕੀ ਅਸੀਂ ਇਸ ਵਿਸ਼ੇ ‘ਤੇ ਕੁਝ ਗੱਲ ਕਰ ਸਕਦੇ ਹਾਂ? ਵਿਸ਼ੇਸ਼ ਰੂਪ ਵਿੱਚ Astronomy ਨੂੰ ਨੌਜਵਾਨਾਂ ਵਿੱਚ ਕਿਵੇਂ Popular ਕੀਤਾ ਜਾ ਸਕਦਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਮੈਨੂੰ ਸੁਝਾਅ ਬਹੁਤ ਆਉਂਦੇ ਹਨ, ਲੇਕਿਨ ਮੈਂ ਕਹਿ ਸਕਦਾ ਹਾਂ ਕਿ ਇਸ ਤਰ੍ਹਾਂ ਦਾ ਸੁਝਾਅ ਸ਼ਾਇਦ ਪਹਿਲੀ ਵਾਰੀ ਮੇਰੇ ਕੋਲ ਆਇਆ ਹੈ। ਵੈਸੇ ਵਿਗਿਆਨ ਦੇ ਕਈ ਪਹਿਲੂਆਂ ‘ਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ। ਖ਼ਾਸ ਕਰਕੇ ਨੌਜਵਾਨ ਪੀੜ੍ਹੀ ਦੇ ਅਨੁਰੋਧ ‘ਤੇ ਮੈਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ ਪਰ ਇਹ ਵਿਸ਼ਾ ਤਾਂ ਅਣ-ਛੋਹਿਆ ਹੀ ਰਿਹਾ ਸੀ ਅਤੇ ਹੁਣੇ 26 ਤਾਰੀਖ ਨੂੰ ਸੂਰਜ ਗ੍ਰਹਿਣ ਹੋਇਆ ਹੈ ਤਾਂ ਸ਼ਾਇਦ ਲੱਗਦਾ ਹੈ ਕਿ ਇਸ ਵਿਸ਼ੇ ਵਿੱਚ ਤੁਹਾਨੂੰ ਵੀ ਕੁਝ ਨਾ ਕੁਝ ਰੁਚੀ ਹੋਵੇਗੀ। ਸਾਰੇ ਦੇਸ਼ਵਾਸੀਆਂ, ਖ਼ਾਸ ਤੌਰ ‘ਤੇ ਮੇਰੇ ਨੌਜਵਾਨ ਸਾਥੀਆਂ ਦੇ ਵਾਂਗ ਮੈਂ ਵੀ ਜਿਸ ਦਿਨ 26 ਤਾਰੀਖ ਨੂੰ ਸੂਰਜ ਗ੍ਰਹਿਣ ਸੀ ਤਾਂ ਦੇਸ਼ਵਾਸੀਆਂ ਦੀ ਤਰ੍ਹਾਂ ਮੈਨੂੰ ਵੀ ਅਤੇ ਜਿਵੇਂ ਮੇਰੀ ਨੌਜਵਾਨ ਪੀੜ੍ਹੀ ਦੇ ਮਨ ਵਿੱਚ ਜੋ ਉਤਸ਼ਾਹ ਸੀ, ਉਹੀ ਮੇਰੇ ਮਨ ਵਿੱਚ ਵੀ ਸੀ ਅਤੇ ਮੈਂ ਵੀ ਸੂਰਜ ਗ੍ਰਹਿਣ ਵੇਖਣਾ ਚਾਹੁੰਦਾ ਸੀ। ਲੇਕਿਨ ਅਫਸੋਸ ਦੀ ਗੱਲ ਇਹ ਰਹੀ ਕਿ ਉਸ ਦਿਨ ਦਿੱਲੀ ਵਿੱਚ ਅਸਮਾਨ ‘ਚ ਬੱਦਲ ਛਾਏ ਹੋਏ ਸਨ ਅਤੇ ਮੈਂ ਉਹ ਅਨੰਦ ਤਾਂ ਨਹੀਂ ਲੈ ਪਾਇਆ। ਹਾਲਾਂਕਿ ਟੀ. ਵੀ. ‘ਤੇ ਕੋਝੀਕੋਡ ਅਤੇ ਭਾਰਤ ਦੇ ਦੂਸਰੇ ਹਿੱਸਿਆਂ ‘ਚ ਦਿਸ ਰਹੇ ਸੂਰਜ ਗ੍ਰਹਿਣ ਦੀਆਂ ਸੁੰਦਰ ਤਸਵੀਰਾਂ ਦੇਖਣ ਨੂੰ ਮਿਲੀਆਂ। ਸੂਰਜ ਚਮਕਦੀ ਹੋਈ Ring ਦੇ ਅਕਾਰ ਦਾ ਨਜ਼ਰ ਆ ਰਿਹਾ ਸੀ ਅਤੇ ਉਸ ਦਿਨ ਮੈਨੂੰ ਕੁਝ ਇਸ ਵਿਸ਼ੇ ਦੇ ਜੋ Experts ਹਨ, ਉਨ੍ਹਾਂ ਨਾਲ ਸੰਵਾਦ ਕਰਨ ਦਾ ਮੌਕਾ ਵੀ ਮਿਲਿਆ ਅਤੇ ਉਹ ਦਸ ਰਹੇ ਸਨ ਕਿ ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਚੰਨ ਧਰਤੀ ਤੋਂ ਕਾਫੀ ਦੂਰ ਹੁੰਦਾ ਹੈ ਅਤੇ ਇਸ ਲਈ ਇਸ ਦਾ ਆਕਾਰ ਪੂਰੀ ਤਰ੍ਹਾਂ ਨਾਲ ਸੂਰਜ ਨੂੰ ਢਕ ਨਹੀਂ ਪਾਉਂਦਾ। ਇਸ ਤਰ੍ਹਾਂ ਨਾਲ ਇੱਕ Ring ਦਾ ਅਕਾਰ ਬਣ ਜਾਂਦਾ ਹੈ। ਇਹ ਸੂਰਜ ਗ੍ਰਹਿਣ ਇੱਕ Annular Solar Eclipse ਜਿਸ ਨੂੰ ਵਲਯ-ਗ੍ਰਹਿਣ ਜਾਂ ਕੁੰਡਲ ਗ੍ਰਹਿਣ ਕਹਿੰਦੇ ਹਨ। ਗ੍ਰਹਿਣ ਸਾਨੂੰ ਇਸ ਗੱਲ ਦੀ ਯਾਦ ਦਿਵਾਉਂਦੇ ਹਨ ਕਿ ਅਸੀਂ ਧਰਤੀ ‘ਤੇ ਰਹਿ ਕੇ ਪੁਲਾੜ ਵਿੱਚ ਘੁੰਮ ਰਹੇ ਹਾਂ। ਪੁਲਾੜ ਵਿੱਚ ਸੂਰਜ, ਚੰਨ ਅਤੇ ਹੋਰ ਗ੍ਰਹਿਆਂ ਵਰਗੇ ਤੇ ਖਗੋਲੀ ਪਿੰਡ ਘੁੰਮਦੇ ਰਹਿੰਦੇ ਹਨ। ਚੰਨ ਦੀ ਛਾਂ ਨਾਲ ਹੀ ਸਾਨੂੰ ਗ੍ਰਹਿਣ ਦੇ ਵੱਖ-ਵੱਖ ਰੂਪ ਦੇਖਣ ਨੂੰ ਮਿਲਦੇ ਹਨ। ਸਾਥੀਓ, ਭਾਰਤ ਵਿੱਚ Astronomy ਯਾਨੀ ਖਗੋਲ ਵਿੱਦਿਆ ਦਾ ਬਹੁਤ ਹੀ ਪੁਰਾਤਨ ਅਤੇ ਮਾਣਮੱਤਾ ਇਤਿਹਾਸ ਰਿਹਾ ਹੈ। ਆਕਾਸ਼ ਵਿੱਚ ਟਿਮਟਿਮਾਉਂਦੇ ਤਾਰਿਆਂ ਦੇ ਨਾਲ ਸਾਡਾ ਸਬੰਧ ਓਨਾ ਹੀ ਪੁਰਾਣਾ ਹੈ, ਜਿੰਨੀ ਪੁਰਾਣੀ ਸਾਡੀ ਸੱਭਿਅਤਾ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਵੇਗਾ ਕਿ ਭਾਰਤ ਦੇ ਵੱਖ-ਵੱਖ ਸਥਾਨਾਂ ਵਿੱਚ ਬਹੁਤ ਹੀ ਸ਼ਾਨਦਾਰ ਜੰਤਰ-ਮੰਤਰ ਹਨ, ਦੇਖਣਯੋਗ ਹਨ ਅਤੇ ਇਸ ਜੰਤਰ-ਮੰਤਰ ਦਾ Astronomy ਨਾਲ ਗਹਿਰਾ ਸਬੰਧ ਹੈ। ਮਹਾਨ ਆਰਿਆ ਭੱਟ ਦੀ ਵਿਲੱਖਣ ਯੋਗਤਾ ਦੇ ਬਾਰੇ ਕੌਣ ਨਹੀਂ ਜਾਣਦਾ। ਆਪਣੀ ਕਾਲ-ਕਿਰਿਆ ਵਿੱਚ ਉਨ੍ਹਾਂ ਨੇ ਸੂਰਜ ਗ੍ਰਹਿਣ ਦੇ ਨਾਲ-ਨਾਲ ਚੰਦਰ ਗ੍ਰਹਿਣ ਦੀ ਵੀ ਵਿਸਥਾਰ ਨਾਲ ਵਿਆਖਿਆ ਕੀਤੀ ਹੈ। ਉਹ ਵੀ Philosophical ਅਤੇ Mathematical ਦੋਵਾਂ ਹੀ Angle ਨਾਲ ਕੀਤੀ ਹੈ, ਉਨ੍ਹਾਂ ਨੇ Mathematically ਦੱਸਿਆ ਕਿ ਧਰਤੀ ਦੀ ਛਾਂ ਜਾਂ Shadow ਦੀ Size ਦਾ Calculation ਕਿਵੇਂ ਕਰ ਸਕਦੇ ਹਾਂ। ਉਨ੍ਹਾਂ ਨੇ ਗ੍ਰਹਿਣ ਦੇ Duration ਅਤੇ Extent ਨੂੰ Calculate ਕਰਨ ਦੀਆਂ ਵੀ ਸਟੀਕ ਜਾਣਕਾਰੀਆਂ ਦਿੱਤੀਆਂ। ਭਾਸਕਰ ਵਰਗੇ ਉਨ੍ਹਾਂ ਦੇ ਸ਼ਗਿਰਦਾਂ ਨੇ ਇਸ Spirit ਨੂੰ ਅਤੇ ਇਸ Knowledge ਨੂੰ ਅੱਗੇ ਵਧਾਉਣ ਦੇ ਲਈ ਭਰਪੂਰ ਯਤਨ ਕੀਤੇ। ਬਾਅਦ ਵਿੱਚ 14ਵੀਂ-15ਵੀਂ ਸਦੀ ਵਿੱਚ ਕੇਰਲ ‘ਚ ਸੰਗਮ ਗ੍ਰਾਮ ਦੇ ਮਾਧਵ, ਇਨ੍ਹਾਂ ਨੇ ਬ੍ਰਹਿਮੰਡ ਵਿੱਚ ਮੌਜੂਦ ਗ੍ਰਹਾਂ ਦੀ ਸਥਿਤੀ ਦੀ ਗਣਨਾ ਕਰਨ ਦੇ ਲਈ Calculus ਦੀ ਵਰਤੋਂ ਕੀਤੀ। ਰਾਤ ਵਿੱਚ ਦਿਸਣ ਵਾਲਾ ਅਸਮਾਨ ਸਿਰਫ ਜਿਗਿਆਸਾ ਦਾ ਹੀ ਵਿਸ਼ਾ ਨਹੀਂ ਸੀ, ਸਗੋਂ ਗਣਿਤ ਦੀ ਦ੍ਰਿਸ਼ਟੀ ਨਾਲ ਸੋਚਣ ਵਾਲਿਆਂ ਅਤੇ ਵਿਗਿਆਨਕਾਂ ਦੇ ਲਈ ਇੱਕ ਮਹੱਤਵਪੂਰਨ Source ਸੀ। ਕੁਝ ਸਾਲ ਪਹਿਲਾਂ ਮੈਂ ‘Pre-Modern Kutchi (ਕੱਛੀ) Navigation Techniques and Voyages’, ਇਸ ਪੁਸਤਕ ਨੂੰ ਰਿਲੀਜ਼ ਕੀਤਾ ਸੀ। ਇਹ ਪੁਸਤਕ ਇੱਕ ਤਰ੍ਹਾਂ ਨਾਲ ਤਾਂ ਮਾਲਮ (Maalam) ਦੀ ਡਾਇਰੀ ਹੈ। ਮਾਲਮ ਇੱਕ ਮਲਾਹ ਦੇ ਰੂਪ ਵਿੱਚ ਜੋ ਅਨੁਭਵ ਕਰਦੇ ਸਨ, ਉਨ੍ਹਾਂ ਨੇ ਆਪਣੇ ਤਰੀਕੇ ਨਾਲ ਉਸ ਨੂੰ ਡਾਇਰੀ ਵਿੱਚ ਲਿਖਿਆ ਸੀ। ਆਧੁਨਿਕ ਯੁਗ ਵਿੱਚ ਉਸੇ ਮਾਲਮ ਦੀ ਪੋਥੀ ਨੂੰ ਅਤੇ ਉਹ ਵੀ ਗੁਜਰਾਤੀ ਪਾਂਡੂ ਲਿਪੀਆਂ ਦਾ ਸੰਗ੍ਰਹਿ, ਜਿਸ ਵਿੱਚ ਪ੍ਰਾਚੀਨ Navigation Technology ਦਾ ਵਰਨਣ ਕਰਦੀ ਹੈ ਅਤੇ ਉਸ ਵਿੱਚ ਵਾਰ-ਵਾਰ ‘ਮਾਲਮ ਨੀ ਪੋਥੀ’ ਵਿੱਚ ਅਸਮਾਨ ਦਾ, ਤਾਰਿਆਂ ਦਾ, ਤਾਰਿਆਂ ਦੀ ਗਤੀ ਦਾ ਵਰਨਣ ਕੀਤਾ ਹੈ ਅਤੇ ਇਹ ਸਾਫ ਦੱਸਿਆ ਹੈ ਕਿ ਸਮੁੰਦਰ ਵਿੱਚ ਯਾਤਰਾ ਕਰਦੇ ਸਮੇਂ ਤਾਰਿਆਂ ਦੇ ਸਹਾਰੇ ਦਿਸ਼ਾ ਤੈਅ ਕੀਤੀ ਜਾਂਦੀ ਹੈ। Destination ‘ਤੇ ਪਹੁੰਚਣ ਦਾ ਰਸਤਾ ਤਾਰੇ ਵਿਖਾਉਂਦੇ ਹਨ। ਮੇਰੇ ਪਿਆਰੇ ਦੇਸ਼ਵਾਸੀਓ Astronomy ਦੇ ਖੇਤਰ ਵਿੱਚ ਭਾਰਤ ਕਾਫੀ ਅੱਗੇ ਹੈ ਅਤੇ ਸਾਡੇ Initiatives, Path Breaking ਵੀ ਹਨ। ਸਾਡੇ ਕੋਲ ਪੂਣੇ ਦੇ ਨਜ਼ਦੀਕ ਵਿਸ਼ਾਲ Meter Wave Telescope ਹੈ। ਇੰਨਾ ਹੀ ਨਹੀਂ Kodaikanal, Udaghmandalam, Guru Shikhar ਅਤੇ Hanle Ladakh ਵਿੱਚ ਵੀ Powerful Telescope ਹੈ। 2016 ਵਿੱਚ ਬੈਲਜੀਅਮ ਦੇ ਤੱਤਕਾਲੀ ਪ੍ਰਧਾਨ ਮੰਤਰੀ ਅਤੇ ਮੈਂ ਨੈਨੀਤਾਲ ਵਿੱਚ 3.6 ਮੀਟਰ ਦੇਵਸਥੱਲ Optical Telescope ਦਾ ਉਦਘਾਟਨ ਕੀਤਾ ਸੀ। ਇਸ ਨੂੰ ਏਸ਼ੀਆ ਦਾ ਸਭ ਤੋਂ ਵੱਡਾ Telescope ਕਿਹਾ ਜਾਂਦਾ ਹੈ। ISRO ਦੇ ਕੋਲ ASTROSAT ਨਾਂ ਦਾ ਇੱਕ Astronomical Satellite ਹੈ। ਸੂਰਜ ਦੇ ਬਾਰੇ Research ਕਰਨ ਲਈ ISRO ਆਦਿਤਯ ਨਾਂ ਦਾ ਦੂਸਰਾ Satellite ਵੀ Launch ਕਰਨ ਵਾਲਾ ਹੈ। ਖਗੋਲ ਵਿੱਦਿਆ ਬਾਰੇ, ਭਾਵੇਂ ਸਾਡਾ ਪ੍ਰਾਚੀਨ ਗਿਆਨ ਹੋਵੇ ਜਾਂ ਆਧੁਨਿਕ ਪ੍ਰਾਪਤੀਆਂ, ਸਾਨੂੰ ਇਨ੍ਹਾਂ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ‘ਤੇ ਮਾਣ ਕਰਨਾ ਚਾਹੀਦਾ ਹੈ। ਅੱਜ ਸਾਡੇ ਨੌਜਵਾਨ ਵਿਗਿਆਨੀਆਂ ਵਿੱਚ ਨਾ ਸਿਰਫ ਆਪਣੇ ਵਿਗਿਆਨਕ ਇਤਿਹਾਸ ਨੂੰ ਜਾਨਣ ਦੀ ਲਲਕ ਵਿਖਾਈ ਦਿੰਦੀ ਹੈ, ਸਗੋਂ ਉਹ Astronomy ਦੇ ਭਵਿੱਖ ਨੂੰ ਲੈ ਕੇ ਵੀ ਇੱਕ ਮਜਬੂਤ ਇੱਛਾ ਸ਼ਕਤੀ ਰੱਖਦੇ ਹਨ।
ਸਾਡੇ ਦੇਸ਼ ਦੇ Planetarium, Night Sky ਨੂੰ ਸਮਝਣ ਦੇ ਨਾਲ Star Gazing ਨੂੰ ਸ਼ੌਂਕ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਲਈ ਵੀ Motivate ਕਰਦੇ ਹਨ। ਕਈ ਲੋਕ Amateur Telescopes ਨੂੰ ਛੱਤਾਂ ਜਾਂ Balconies ਵਿੱਚ ਲਗਾਉਂਦੇ ਹਨ। Star Gazing ਨਾਲ Rural Camps ਅਤੇ Rural Picnic ਨੂੰ ਵੀ ਵਧਾਵਾ ਮਿਲ ਸਕਦੇ ਹੈ। ਹੋਰ ਕਈ ਅਜਿਹੇ School-Colleges ਹਨ ਜੋ Astronomy ਦੇ ਕਲੱਬ ਵੀ ਸਥਾਪਿਤ ਕਰਦੇ ਹਨ ਅਤੇ ਇਸ ਪ੍ਰਯੋਗ ਨੂੰ ਅੱਗੇ ਵੀ ਵਧਾਉਣਾ ਚਾਹੀਦਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਸਾਡੀ ਸੰਸਦ ਨੂੰ ਲੋਕਤੰਤਰ ਦੇ ਮੰਦਿਰ ਦੇ ਰੂਪ ਵਿੱਚ ਅਸੀਂ ਜਾਣਦੇ ਹਾਂ। ਇੱਕ ਗੱਲ ਦਾ ਮੈਂ ਅੱਜ ਬੜੇ ਫ਼ਖ਼ਰ ਨਾਲ ਵਰਨਣ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਜਿਨ੍ਹਾਂ ਪ੍ਰਤੀਨਿਧੀਆਂ ਨੂੰ ਚੁਣ ਕੇ ਸੰਸਦ ਵਿੱਚ ਭੇਜਿਆ ਹੈ, ਉਨ੍ਹਾਂ ਨੇ ਪਿਛਲੇ 60 ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ 6 ਮਹੀਨਿਆਂ ਵਿੱਚ 17ਵੀਂ ਲੋਕਸਭਾ ਦੇ ਦੋਵੇਂ ਸਦਨ ਬਹੁਤ ਹੀ Productive ਰਹੇ ਹਨ। ਲੋਕਸਭਾ ਨੇ ਤਾਂ 114 ਫੀਸਦੀ ਕੰਮ ਕੀਤਾ ਤਾਂ ਰਾਜ ਸਭਾ ਨੇ Ninty Hour ਫੀਸਦੀ ਕੰਮ ਕੀਤਾ ਅਤੇ ਇਸ ਤੋਂ ਪਹਿਲਾਂ ਬਜਟ-ਇਜਲਾਸ ਵਿੱਚ ਲੱਗਭਗ 135 ਫੀਸਦੀ ਕੰਮ ਕੀਤਾ ਸੀ। ਦੇਰ-ਦੇਰ ਰਾਤ ਤੱਕ ਸੰਸਦ ਚੱਲੀ। ਇਹ ਗੱਲ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਸਾਰੇ ਹੀ ਸੰਸਦ ਮੈਂਬਰ ਇਸ ਦੇ ਲਈ ਵਧਾਈ ਦੇ ਪਾਤਰ ਹਨ, ਪ੍ਰਸ਼ੰਸਾ ਦੇ ਅਧਿਕਾਰੀ ਹਨ। ਤੁਸੀਂ ਜਿਨ੍ਹਾਂ ਲੋਕ ਪ੍ਰਤੀਨਿਧੀਆਂ ਨੂੰ ਭੇਜਿਆ ਹੈ – ਉਨ੍ਹਾਂ ਨੇ 60 ਸਾਲ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇੰਨਾ ਕੰਮ ਹੋਣਾ ਆਪਣੇ ਆਪ ਵਿੱਚ ਭਾਰਤ ਦੇ ਲੋਕਤੰਤਰ ਦੀ ਤਾਕਤ ਅਤੇ ਲੋਕਤੰਤਰ ਦੇ ਪ੍ਰਤੀ ਆਸਥਾ ਨੂੰ ਦਰਸਾਉਂਦਾ ਹੈ। ਮੈਂ ਦੋਵਾਂ ਸਦਨਾਂ ਦੇ ਅਹੁਦਿਆਂ ‘ਤੇ ਬੈਠੇ ਅਧਿਕਾਰੀਆਂ, ਸਾਰੇ ਰਾਜਨੀਤਿਕ ਦਲਾਂ, ਸਾਰੇ ਸੰਸਦ ਮੈਂਬਰਾਂ ਨੂੰ, ਉਨ੍ਹਾਂ ਦੀ ਇਸ ਸਰਗਰਮ ਭੂਮਿਕਾ ਦੇ ਲਈ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਸੂਰਜ, ਧਰਤੀ, ਚੰਨ ਦੀ ਗਤੀ, ਸਿਰਫ ਗ੍ਰਹਿਣ ਤੈਅ ਨਹੀਂ ਕਰਦੀ, ਸਗੋਂ ਕਈ ਸਾਰੀਆਂ ਚੀਜ਼ਾਂ ਵੀ ਇਸ ਨਾਲ ਜੁੜੀਆਂ ਹੋਈਆਂ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਸੂਰਜ ਦੀ ਗਤੀ ਦੇ ਅਧਾਰ ‘ਤੇ ਜਨਵਰੀ ਦੇ ਮੱਧ ਵਿੱਚ ਪੂਰੇ ਭਾਰਤ ‘ਚ ਕਈ ਤਰ੍ਹਾਂ ਦੇ ਤਿਓਹਾਰ ਮਨਾਏ ਜਾਣਗੇ। ਪੰਜਾਬ ਤੋਂ ਲੈ ਕੇ ਤਮਿਲ ਨਾਡੂ ਤੱਕ ਅਤੇ ਗੁਜਰਾਤ ਤੋਂ ਲੈ ਕੇ ਅਸਮ ਤੱਕ ਲੋਕ ਅਨੇਕਾਂ ਤਿਓਹਾਰਾਂ ਦਾ ਜਸ਼ਨ ਮਨਾਉਣਗੇ। ਜਨਵਰੀ ਵਿੱਚ ਬੜੇ ਹੀ ਧੂਮ-ਧੜੱਕੇ ਨਾਲ ਮਕਰ ਸੰਕ੍ਰਾਂਤੀ, ਉਤਰਾਯਣ ਮਨਾਇਆ ਜਾਂਦਾ ਹੈ। ਇਸ ਨੂੰ ਊਰਜਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਇਸੇ ਦੌਰਾਨ ਪੰਜਾਬ ਵਿੱਚ ਲੋਹੜੀ, ਤਮਿਲ ਨਾਡੂ ਵਿੱਚ ਪੋਂਗਲ, ਅਸਮ ਵਿੱਚ ਮਾਘ-ਬਿਹੁ ਵੀ ਮਨਾਏ ਜਾਣਗੇ। ਇਹ ਤਿਓਹਾਰ ਕਿਸਾਨਾਂ ਦੀ ਸਮ੍ਰਿਧੀ ਅਤੇ ਫ਼ਸਲਾਂ ਨਾਲ ਬਹੁਤ ਨੇੜਿਓਂ ਜੁੜੇ ਹੋਏ ਹਨ। ਇਹ ਤਿਓਹਾਰ ਸਾਨੂੰ ਭਾਰਤ ਦੀ ਏਕਤਾ ਅਤੇ ਭਾਰਤ ਦੀ ਵਿਭਿੰਨਤਾ ਦੇ ਬਾਰੇ ਯਾਦ ਦਿਵਾਉਂਦੇ ਹਨ। ਪੋਂਗਲ ਦੇ ਆਖਰੀ ਦਿਨ ਮਹਾਨ ਤਿਰੁਵੱਲੂਵਰ ਦੀ ਜਯੰਤੀ ਮਨਾਉਣ ਦਾ ਸੁਭਾਗ ਸਾਨੂੰ ਦੇਸ਼ਵਾਸੀਆਂ ਨੂੰ ਮਿਲਦਾ ਹੈ। ਇਹ ਦਿਨ ਮਹਾਨ ਲੇਖਕ, ਵਿਚਾਰਕ, ਸੰਤ ਤਿਰੁਵੱਲੂਵਰ ਜੀ ਨੂੰ, ਉਨ੍ਹਾਂ ਦੇ ਜੀਵਨ ਨੂੰ ਸਮਰਪਿਤ ਹੁੰਦਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, 2019 ਦੀ ਇਹ ਆਖਰੀ ‘ਮਨ ਕੀ ਬਾਤ’ ਹੈ। 2020 ਵਿੱਚ ਅਸੀਂ ਫਿਰ ਮਿਲਾਂਗੇ। ਨਵਾਂ ਸਾਲ, ਨਵਾਂ ਦਹਾਕਾ, ਨਵੇਂ ਸੰਕਲਪ, ਨਵੀਂ ਊਰਜਾ, ਨਵੀਂ ਉਮੰਗ, ਨਵਾਂ ਉਤਸ਼ਾਹ – ਆਓ ਤੁਰ ਪਈਏ। ਸੰਕਲਪ ਦੀ ਪੂਰਤੀ ਦੇ ਲਈ ਸਮਰੱਥਾ ਜੁਟਾਉਂਦੇ ਚੱਲੀਏ। ਦੂਰ ਤੱਕ ਚੱਲਣਾ ਹੈ। ਬਹੁਤ ਕੁਝ ਕਰਨਾ ਹੈ। ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਣਾ ਹੈ। 130 ਕਰੋੜ ਦੇਸ਼ਵਾਸੀਆਂ ਦੀ ਬਹਾਦਰੀ ਉੱਤੇ, ਉਨ੍ਹਾਂ ਦੀ ਸਮਰੱਥਾ ਉੱਤੇ, ਉਨ੍ਹਾਂ ਦੇ ਸੰਕਲਪ ਉੱਤੇ ਅਪਾਰ ਸ਼ਰਧਾ ਰੱਖਦੇ ਹੋਏ ਆਓ ਅਸੀਂ ਤੁਰ ਪਈਏ, ਬਹੁਤ-ਬਹੁਤ ਧੰਨਵਾਦ, ਬਹੁਤ-ਬਹੁਤ ਸ਼ੁਭਕਾਮਨਾਵਾਂ।
*****
ਵੀਵੀਆਰਕੇ/ਕੇਪੀ/ਵੀਕੇ
PM @narendramodi conveys greetings for the new year and new decade. #MannKiBaat pic.twitter.com/FCNJ9NTjMp
— PMO India (@PMOIndia) December 29, 2019
One thing is certain.
— PMO India (@PMOIndia) December 29, 2019
In the coming decade, young India will play a key role.
Today's youth believes in the system and also has an opinion on a wide range of issues. I consider this to be a great thing.
What today's youth dislikes is instability, chaos, nepotism. #MannKiBaat pic.twitter.com/s6Kgq5M8l7
We remember the vision of Swami Vivekananda for our youth.
— PMO India (@PMOIndia) December 29, 2019
Youth is synonymous with energy and dynamism. #MannKiBaat pic.twitter.com/682sIVTaxo
Talking about Swami Vivekananda, we are marking 50 years since the setting up of the Vivekananda Rock Memorial in Kanyakumari.
— PMO India (@PMOIndia) December 29, 2019
Our Honourable President visited the Rock Memorial a few days ago.
I urge youngsters to visit the Rock Memorial in this year. #MannKiBaat pic.twitter.com/JtrC1kM8tv
Alumni meets take one back in time. One remembers the good days of student life.
— PMO India (@PMOIndia) December 29, 2019
Many alumni batches also contribute towards the welfare of their schools and colleges.
PM talks about Sankalp 95, a unique alumni initiative in Bihar. #MannKiBaat pic.twitter.com/52vST0hbV5
A request to the people of India. #MannKiBaat pic.twitter.com/uw7cFtHipP
— PMO India (@PMOIndia) December 29, 2019
Let us light the lamp of prosperity in the lives of fellow Indians, as per the wishes of beloved Bapu. #MannKiBaat pic.twitter.com/U1rHIFO18C
— PMO India (@PMOIndia) December 29, 2019
A tribute to those who worked hard for India's freedom and had some dreams for the nation.
— PMO India (@PMOIndia) December 29, 2019
Can we think about buying as many local products as possible? #MannKiBaat pic.twitter.com/rdUpzaXerz
PM @narendramodi talks about HIMAYAT, a unique initiative in Jammu, Kashmir and Ladakh that is changing the lives of many youth. #MannKiBaat pic.twitter.com/a8A8QSewpS
— PMO India (@PMOIndia) December 29, 2019
An interesting comment on @mygovindia is the subject of #MannKiBaat today.
— PMO India (@PMOIndia) December 29, 2019
This is related to astronomy.
PM @narendramodi says that many topics have been talked about on 'Mann Ki Baat' but this is a first! pic.twitter.com/F5y6IzbW6E
India has made remarkable strides in astronomy. #MannKiBaat pic.twitter.com/cqhAAR16QA
— PMO India (@PMOIndia) December 29, 2019
A request to young India. #MannKiBaat pic.twitter.com/CGNDkZZPSR
— PMO India (@PMOIndia) December 29, 2019
The last six months have witnessed productive Parliamentary sessions.
— PMO India (@PMOIndia) December 29, 2019
PM @narendramodi congratulates all parties and MPs for the same. #MannKiBaat pic.twitter.com/DGmkOdDFX8